ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 19 ਨਵੰਬਰ ਨੂੰ ਅਰੁਣਾਚਲ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ ਉੱਤਰ-ਪੂਰਬ ਵਿੱਚ ਕਨੈਕਟੀਵਿਟੀ ਨੂੰ ਹੁਲਾਰਾ ਦੇਣ ਲਈ ਇੱਕ ਅਹਿਮ ਕਦਮ ਤਹਿਤ ਅਰੁਣਾਚਲ ਪ੍ਰਦੇਸ਼ ਵਿੱਚ ਪਹਿਲੇ ਗ੍ਰੀਨਫੀਲਡ ਹਵਾਈ ਅੱਡੇ - ‘ਡੋਨੀ ਪੋਲੋ ਏਅਰਪੋਰਟ, ਈਟਾਨਗਰ’ ਦਾ ਉਦਘਾਟਨ ਕਰਨਗੇ

ਹਵਾਈ ਅੱਡੇ ਦਾ ਨਾਮ ਅਰੁਣਾਚਲ ਪ੍ਰਦੇਸ਼ ਵਿੱਚ ਸੂਰਜ ('ਡੋਨੀ') ਅਤੇ ਚੰਦਰਮਾ ('ਪੋਲੋ') ਲਈ ਪੁਰਾਣੀ ਸਵਦੇਸ਼ੀ ਸ਼ਰਧਾ ਨੂੰ ਦਰਸਾਉਂਦਾ ਹੈ

640 ਕਰੋੜ ਤੋਂ ਵੱਧ ਦੀ ਲਾਗਤ ਨਾਲ ਵਿਕਸਤ, ਹਵਾਈ ਅੱਡਾ ਕਨੈਕਟੀਵਿਟੀ ਵਿੱਚ ਸੁਧਾਰ ਕਰੇਗਾ ਅਤੇ ਖੇਤਰ ਵਿੱਚ ਵਪਾਰ ਅਤੇ ਸੈਰ-ਸਪਾਟੇ ਦੇ ਵਾਧੇ ਲਈ ਇੱਕ ਉਤਪ੍ਰੇਰਕ ਵਜੋਂ ਕੰਮ ਕਰੇਗਾ

ਪ੍ਰਧਾਨ ਮੰਤਰੀ 8450 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਿਤ 600 ਮੈਗਾਵਾਟ ਦਾ ਕਾਮੇਂਗ ਹਾਈਡ੍ਰੋ ਪਾਵਰ ਸਟੇਸ਼ਨ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ

ਇਹ ਪ੍ਰੋਜੈਕਟ ਅਰੁਣਾਚਲ ਪ੍ਰਦੇਸ਼ ਨੂੰ ਬਿਜਲੀ ਸਰਪਲੱਸ ਸੂਬਾ ਬਣਾਏਗਾ

ਪ੍ਰਧਾਨ ਮੰਤਰੀ ਵਾਰਾਣਸੀ ਵਿੱਚ ਇੱਕ ਮਹੀਨਾ ਚੱਲਣ ਵਾਲੇ 'ਕਾਸ਼ੀ ਤਮਿਲ ਸੰਗਮਮ' ਦਾ ਉਦਘਾਟਨ ਕਰਨਗੇ

ਇਹ ਪ੍ਰੋਗਰਾਮ 'ਏਕ ਭਾਰਤ ਸ੍ਰੇਸ਼ਠ ਭਾਰਤ' ਦੀ ਭਾਵਨਾ ਨੂੰ ਦਰਸਾਉਂਦਾ ਹੈ

ਇਸ ਦਾ ਉਦੇਸ਼ ਤਾਮਿਲਨਾਡੂ ਅਤੇ ਕਾਸ਼ੀ ਦਰਮਿਆਨ ਸਦੀਆਂ ਪੁਰਾਣੇ ਸਬੰਧਾਂ ਦਾ ਜਸ਼ਨ ਮਨਾਉਣਾ, ਤਸਦੀਕ ਕਰਨਾ ਅਤੇ ਪੜਚੋਲ ਕਰਨੀ ਹੈ

Posted On: 17 NOV 2022 3:30PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 19 ਨਵੰਬਰ, 2022 ਨੂੰ ਅਰੁਣਾਚਲ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦਾ ਦੌਰਾ ਕਰਨਗੇ। ਸਵੇਰੇ ਲਗਭਗ 9:30 ਵਜੇ, ਪ੍ਰਧਾਨ ਮੰਤਰੀ ਡੋਨੀ ਪੋਲੋ ਹਵਾਈ ਅੱਡੇ, ਈਟਾਨਗਰ ਦਾ ਉਦਘਾਟਨ ਕਰਨਗੇ ਅਤੇ 600 ਮੈਗਾਵਾਟ ਦਾ ਕਾਮੇਂਗ ਹਾਈਡ੍ਰੋ ਪਾਵਰ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਤੋਂ ਬਾਅਦ, ਉਹ ਉੱਤਰ ਪ੍ਰਦੇਸ਼ ਦੇ ਵਾਰਾਣਸੀ ਪਹੁੰਚਣਗੇ, ਜਿੱਥੇ ਉਹ ਦੁਪਹਿਰ 2 ਵਜੇ 'ਕਾਸ਼ੀ ਤਮਿਲ ਸੰਗਮਮ' ਦਾ ਉਦਘਾਟਨ ਕਰਨਗੇ।

ਪ੍ਰਧਾਨ ਮੰਤਰੀ ਅਰੁਣਾਚਲ ਪ੍ਰਦੇਸ਼ ਵਿੱਚ

ਉੱਤਰ-ਪੂਰਬ ਵਿੱਚ ਕਨੈਕਟੀਵਿਟੀ ਨੂੰ ਹੁਲਾਰਾ ਦੇਣ ਲਈ ਇੱਕ ਅਹਿਮ ਕਦਮ ਵਜੋਂ ਪ੍ਰਧਾਨ ਮੰਤਰੀ ਅਰੁਣਾਚਲ ਪ੍ਰਦੇਸ਼ ਵਿੱਚ ਪਹਿਲੇ ਗ੍ਰੀਨਫੀਲਡ ਹਵਾਈ ਅੱਡੇ - 'ਡੋਨੀ ਪੋਲੋ ਏਅਰਪੋਰਟ, ਈਟਾਨਗਰ' ਦਾ ਉਦਘਾਟਨ ਕਰਨਗੇ। ਹਵਾਈ ਅੱਡੇ ਦਾ ਨਾਮ ਅਰੁਣਾਚਲ ਪ੍ਰਦੇਸ਼ ਦੀਆਂ ਪ੍ਰੰਪਰਾਵਾਂ ਅਤੇ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਸੂਰਜ ('ਡੋਨੀ') ਅਤੇ ਚੰਦਰਮਾ ('ਪੋਲੋ') ਲਈ ਇਸਦੀ ਪੁਰਾਣੀ ਸਵਦੇਸ਼ੀ ਸ਼ਰਧਾ ਨੂੰ ਦਰਸਾਉਂਦਾ ਹੈ।

ਇਹ ਹਵਾਈ ਅੱਡਾ, ਜੋ ਕਿ ਅਰੁਣਾਚਲ ਪ੍ਰਦੇਸ਼ ਦਾ ਪਹਿਲਾ ਗ੍ਰੀਨਫੀਲਡ ਹਵਾਈ ਅੱਡਾ ਹੈ, ਨੂੰ 690 ਏਕੜ ਤੋਂ ਵੱਧ ਦੇ ਖੇਤਰ ਵਿੱਚ, 640 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਤ ਕੀਤਾ ਗਿਆ ਹੈ। 2300 ਮੀਟਰ ਦੇ ਰਨਵੇਅ ਦੇ ਨਾਲ, ਇਹ ਹਵਾਈ ਅੱਡਾ ਹਰ ਮੌਸਮ ਵਿੱਚ ਦਿਨ ਦੇ ਸੰਚਾਲਨ ਲਈ ਢੁਕਵਾਂ ਹੈ। ਏਅਰਪੋਰਟ ਟਰਮੀਨਲ ਇੱਕ ਆਧੁਨਿਕ ਇਮਾਰਤ ਹੈ, ਜੋ ਊਰਜਾ ਕੁਸ਼ਲਤਾ, ਅਖੁੱਟ ਊਰਜਾ ਅਤੇ ਸਰੋਤਾਂ ਦੀ ਰੀਸਾਈਕਲਿੰਗ ਨੂੰ ਉਤਸ਼ਾਹਿਤ ਕਰਦੀ ਹੈ।

ਈਟਾਨਗਰ ਵਿੱਚ ਇੱਕ ਨਵੇਂ ਹਵਾਈ ਅੱਡੇ ਦਾ ਵਿਕਾਸ ਨਾ ਸਿਰਫ ਖੇਤਰ ਵਿੱਚ ਕਨੈਕਟੀਵਿਟੀ ਵਿੱਚ ਸੁਧਾਰ ਕਰੇਗਾ ਬਲਕਿ ਵਪਾਰ ਅਤੇ ਸੈਰ-ਸਪਾਟੇ ਦੇ ਵਾਧੇ ਲਈ ਇੱਕ ਉਤਪ੍ਰੇਰਕ ਵਜੋਂ ਵੀ ਕੰਮ ਕਰੇਗਾ, ਇਸ ਤਰ੍ਹਾਂ ਇਸ ਖੇਤਰ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ।

ਪ੍ਰੋਗਰਾਮ ਦੌਰਾਨ, ਪ੍ਰਧਾਨ ਮੰਤਰੀ 600 ਮੈਗਾਵਾਟ ਦਾ ਕਾਮੇਂਗ ਹਾਈਡ੍ਰੋ ਪਾਵਰ ਸਟੇਸ਼ਨ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਜੋ 8450 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਤ ਕੀਤਾ ਗਿਆ ਅਤੇ ਅਰੁਣਾਚਲ ਪ੍ਰਦੇਸ਼ ਦੇ ਪੱਛਮੀ ਕਾਮੇਂਗ ਜ਼ਿਲ੍ਹੇ ਵਿੱਚ 80 ਕਿਲੋਮੀਟਰ ਤੋਂ ਵੱਧ ਖੇਤਰ ਵਿੱਚ ਫੈਲਿਆ। ਇਹ ਪ੍ਰੋਜੈਕਟ ਅਰੁਣਾਚਲ ਪ੍ਰਦੇਸ਼ ਨੂੰ ਇੱਕ ਵਾਧੂ ਬਿਜਲੀ ਵਾਲਾ ਰਾਜ ਬਣਾ ਦੇਵੇਗਾ, ਜਿਸ ਨਾਲ ਗਰਿੱਡ ਸਥਿਰਤਾ ਅਤੇ ਏਕੀਕਰਣ ਦੇ ਮਾਮਲੇ ਵਿੱਚ ਨੈਸ਼ਨਲ ਗਰਿੱਡ ਨੂੰ ਵੀ ਲਾਭ ਹੋਵੇਗਾ। ਇਹ ਪ੍ਰੋਜੈਕਟ ਗ੍ਰੀਨ ਊਰਜਾ ਨੂੰ ਅਪਣਾਉਣ ਨੂੰ ਵਧਾਉਣ ਲਈ ਦੇਸ਼ ਦੀ ਵਚਨਬੱਧਤਾ ਨੂੰ ਪੂਰਾ ਕਰਨ ਵਿੱਚ ਵੱਡਾ ਯੋਗਦਾਨ ਪਾਵੇਗਾ।

ਪ੍ਰਧਾਨ ਮੰਤਰੀ ਵਾਰਾਣਸੀ ਵਿੱਚ 

ਪ੍ਰਧਾਨ ਮੰਤਰੀ ਦੇ ਵਿਜ਼ਨ ਤੋਂ ਸੇਧਿਤ, ‘ਏਕ ਭਾਰਤ ਸ੍ਰੇਸ਼ਠ ਭਾਰਤ’ ਦੇ ਵਿਚਾਰ ਨੂੰ ਅੱਗੇ ਵਧਾਉਣਾ ਸਰਕਾਰ ਦੇ ਮੁੱਖ ਫੋਕਸ ਖੇਤਰਾਂ ਵਿੱਚੋਂ ਇੱਕ ਰਿਹਾ ਹੈ। ਇਸ ਵਿਜ਼ਨ ਨੂੰ ਦਰਸਾਉਂਦੀ ਇੱਕ ਹੋਰ ਪਹਿਲਕਦਮੀ ਤਹਿਤ 'ਕਾਸ਼ੀ ਤਮਿਲ ਸੰਗਮਮ', ਇੱਕ ਮਹੀਨਾ ਲੰਬਾ ਪ੍ਰੋਗਰਾਮ, ਕਾਸ਼ੀ (ਵਾਰਾਨਸੀ) ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਵਲੋਂ 19 ਨਵੰਬਰ ਨੂੰ ਉਦਘਾਟਨ ਕੀਤਾ ਜਾਵੇਗਾ।

ਪ੍ਰੋਗਰਾਮ ਦਾ ਉਦੇਸ਼ ਤਾਮਿਲਨਾਡੂ ਅਤੇ ਕਾਸ਼ੀ - ਦੇਸ਼ ਦੇ ਦੋ ਸਭ ਤੋਂ ਮਹੱਤਵਪੂਰਨ ਅਤੇ ਪ੍ਰਾਚੀਨ ਸਿੱਖਿਆ ਕੇਂਦਰਾਂ ਵਿੱਚੋਂ ਇੱਕ - ਤਾਮਿਲਨਾਡੂ ਅਤੇ ਕਾਸ਼ੀ ਦੇ ਦਰਮਿਆਨ ਪੁਰਾਣੇ ਸਬੰਧਾਂ ਦਾ ਜਸ਼ਨ ਮਨਾਉਣਾ, ਤਸਦੀਕ ਕਰਨਾ ਅਤੇ ਪੜਚੋਲ ਕਰਨਾ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਦੋ ਖੇਤਰਾਂ ਦੇ ਵਿਦਵਾਨਾਂ, ਵਿਦਿਆਰਥੀਆਂ, ਦਾਰਸ਼ਨਿਕਾਂ, ਵਪਾਰੀਆਂ, ਕਾਰੀਗਰਾਂ, ਕਲਾਕਾਰਾਂ ਆਦਿ ਸਮੇਤ ਜੀਵਨ ਦੇ ਸਾਰੇ ਖੇਤਰਾਂ ਦੇ ਲੋਕਾਂ ਨੂੰ ਇਕੱਠੇ ਕਰਨ, ਆਪਣੇ ਗਿਆਨ, ਸੱਭਿਆਚਾਰ ਅਤੇ ਵਧੀਆ ਅਭਿਆਸਾਂ ਨੂੰ ਸਾਂਝਾ ਕਰਨ ਅਤੇ ਇੱਕ ਦੂਜੇ ਦੇ ਤਜ਼ਰਬੇ ਤੋਂ ਸਿੱਖਣ ਦਾ ਮੌਕਾ ਪ੍ਰਦਾਨ ਕਰਨਾ ਹੈ। ਤਾਮਿਲਨਾਡੂ ਤੋਂ 2500 ਤੋਂ ਵੱਧ ਡੈਲੀਗੇਟ ਕਾਸ਼ੀ ਦਾ ਦੌਰਾ ਕਰਨਗੇ। ਉਹ ਵਪਾਰ, ਪੇਸ਼ੇ ਅਤੇ ਦਿਲਚਸਪੀ ਵਾਲੇ ਸਥਾਨਕ ਲੋਕਾਂ ਨਾਲ ਗੱਲਬਾਤ ਕਰਨ ਲਈ ਸੈਮੀਨਾਰਾਂ, ਸਾਈਟ ਵਿਜ਼ਿਟ ਆਦਿ ਵਿੱਚ ਹਿੱਸਾ ਲੈਣਗੇ। ਕਾਸ਼ੀ ਵਿੱਚ ਦੋਵਾਂ ਖੇਤਰਾਂ ਦੇ ਹੱਥਕਰਘਾ, ਦਸਤਕਾਰੀ, ਓਡੀਓਪੀ ਉਤਪਾਦਾਂ, ਕਿਤਾਬਾਂ, ਦਸਤਾਵੇਜ਼ੀ ਫ਼ਿਲਮਾਂ, ਪਕਵਾਨ, ਕਲਾ ਦੇ ਰੂਪਾਂ, ਇਤਿਹਾਸ, ਸੈਰ-ਸਪਾਟਾ ਸਥਾਨਾਂ ਆਦਿ ਦੀ ਇੱਕ ਮਹੀਨਾ ਭਰ ਚੱਲਣ ਵਾਲੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।

ਇਹ ਯਤਨ ਐੱਨਈਪੀ 2020 ਦੇ ਭਾਰਤੀ ਗਿਆਨ ਪ੍ਰਣਾਲੀਆਂ ਦੀ ਦੌਲਤ ਨੂੰ ਆਧੁਨਿਕ ਗਿਆਨ ਪ੍ਰਣਾਲੀਆਂ ਨਾਲ ਜੋੜਨ 'ਤੇ ਦਿੱਤੇ ਜਾ ਰਹੇ ਜ਼ੋਰ ਦੇ ਨਾਲ ਮੇਲ ਖਾਂਦਾ ਹੈ। ਇਸ ਪ੍ਰੋਗਰਾਮ ਦੇ ਅਮਲ ਦੀ ਜਿੰਮੇਵਾਰੀ ਦੋ ਏਜੰਸੀਆਂ ਆਈਆਈਟੀ ਮਦਰਾਸ ਅਤੇ ਬੀਐੱਚਯੂ  ਦੀ ਹੈ।

****

ਡੀਐੱਸ/ਐੱਸਟੀ 



(Release ID: 1876827) Visitor Counter : 147