ਪ੍ਰਧਾਨ ਮੰਤਰੀ ਦਫਤਰ
ਅਯੁੱਧਿਆ ਦੇ ਸ਼੍ਰੀ ਰਾਮ ਕਥਾ ਪਾਰਕ ਵਿੱਚ ਭਗਵਾਨ ਸ਼੍ਰੀ ਰਾਮ ਦੇ ਰਾਜਯਾਭਿਸ਼ੇਕ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
23 OCT 2022 7:50PM by PIB Chandigarh
ਜੈ ਸਿਯਾਰਾਮ।
ਜੈ ਜੈ ਸਿਯਾਰਾਮ।।
ਪ੍ਰੋਗਰਾਮ ਵਿੱਚ ਮੌਜੂਦ ਉੱਤਰ ਪ੍ਰਦੇਸ਼ ਦੇ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ, ਇੱਥੋਂ ਦੇ ਪ੍ਰਸਿੱਧ ਕਰਮਯੋਗੀ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਸਾਰੇ ਸਤਿਕਾਰਯੋਗ ਸੰਤ, ਹਾਜ਼ਰ ਹੋਰ ਸਾਰੇ ਗਿਆਨਵਾਨ ਲੋਕ, ਸ਼ਰਧਾਲੂ, ਦੇਵੀਓ ਅਤੇ ਸੱਜਣੋ,
ਸ਼੍ਰੀ ਰਾਮਲਲਾ ਦੇ ਦਰਸ਼ਨ ਅਤੇ ਫਿਰ ਉਸ ਤੋਂ ਬਾਅਦ ਰਾਜਾ ਰਾਮ ਅਭਿਸ਼ੇਕ, ਇਹ ਸੁਭਾਗ ਰਾਮ ਜੀ ਦੀ ਕ੍ਰਿਪਾ ਨਾਲ ਹੀ ਮਿਲਦਾ ਹੈ। ਜਦੋਂ ਸ਼੍ਰੀ ਰਾਮ ਦਾ ਅਭਿਸ਼ੇਕ ਹੁੰਦਾ ਹੈ, ਤਾਂ ਸਾਡੇ ਅੰਦਰ ਭਗਵਾਨ ਰਾਮ ਦੇ ਆਦਰਸ਼ ਅਤੇ ਮੁੱਲ ਹੋਰ ਦ੍ਰਿੜ ਹੋ ਜਾਂਦੇ ਹਨ। ਰਾਮ ਦੇ ਅਭਿਸ਼ੇਕ ਨਾਲ ਉਨ੍ਹਾਂ ਦਾ ਦਿਖਾਇਆ ਮਾਰਗ ਹੋਰ ਪ੍ਰਕਾਸ਼ਮਾਨ ਹੋ ਜਾਂਦਾ ਹੈ। ਅਯੁੱਧਿਆ ਦੀ ਰਜ-ਰਜ ਅਤੇ ਕਣ-ਕਣ ਵਿੱਚ ਉਨ੍ਹਾਂ ਦਾ ਦਰਸ਼ਨ ਸਮਾਇਆ ਹੋਇਆ ਹੈ। ਅੱਜ ਅਯੁੱਧਿਆ ਦੀਆਂ ਰਾਮਲੀਲਾਵਾਂ ਦੇ ਮਾਧਿਅਮ ਨਾਲ, ਸਰਯੂ ਆਰਤੀ ਦੇ ਮਾਧਿਅਮ ਨਾਲ, ਦੀਪੋਤਸਵ ਦੇ ਮਾਧਿਅਮ ਨਾਲ ਅਤੇ ਰਾਮਾਇਣ 'ਤੇ ਖੋਜ ਅਤੇ ਰਿਸਰਚ ਦੇ ਮਾਧਿਅਮ ਨਾਲ ਇਹ ਦਰਸ਼ਨ ਪੂਰੇ ਵਿਸ਼ਵ ਭਰ ਵਿੱਚ ਪ੍ਰਸਾਰਿਤ ਹੋ ਰਿਹਾ ਹੈ। ਮੈਨੂੰ ਖੁਸ਼ੀ ਹੈ ਕਿ ਅਯੁੱਧਿਆ ਦੇ ਲੋਕ, ਪੂਰੇ ਉੱਤਰ ਪ੍ਰਦੇਸ਼ ਅਤੇ ਦੇਸ਼ ਦੇ ਲੋਕ ਇਸ ਪ੍ਰਵਾਹ ਦਾ ਹਿੱਸਾ ਬਣ ਰਹੇ ਹਨ, ਦੇਸ਼ ਵਿੱਚ ਜਨ ਕਲਿਆਣ ਦੀ ਧਾਰਾ ਨੂੰ ਗਤੀ ਦੇ ਰਹੇ ਹਨ। ਮੈਂ ਇਸ ਮੌਕੇ 'ਤੇ ਤੁਹਾਨੂੰ, ਦੇਸ਼ਵਾਸੀਆਂ ਅਤੇ ਵਿਸ਼ਵ ਭਰ ਵਿੱਚ ਫੈਲੇ ਰਾਮ ਭਗਤਾਂ ਨੂੰ ਹਾਰਦਿਕ ਵਧਾਈ ਦਿੰਦਾ ਹਾਂ। ਮੈਂ ਪ੍ਰਭੂ ਸ਼੍ਰੀ ਰਾਮ ਦੀ ਪਾਵਨ ਜਨਮ ਭੂਮੀ ਤੋਂ ਸਾਰੇ ਦੇਸ਼ ਵਾਸੀਆਂ ਨੂੰ ਅੱਜ ਛੋਟੀ ਦੀਵਾਲੀ ਦੇ ਮੌਕੇ 'ਤੇ ਕੱਲ੍ਹ ਦੀਵਾਲੀ ਦੀਆਂ ਵੀ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਇਸ ਵਾਰ ਦੀਵਾਲੀ ਅਜਿਹੇ ਸਮੇਂ 'ਤੇ ਆਈ ਹੈ ਜਦੋਂ ਅਸੀਂ ਕੁਝ ਸਮਾਂ ਪਹਿਲਾਂ ਹੀ ਆਜ਼ਾਦੀ ਦੇ 75 ਸਾਲ ਪੂਰੇ ਕੀਤੇ ਹਨ, ਅਸੀਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ। ਆਜ਼ਾਦੀ ਦੇ ਇਸ ਅੰਮ੍ਰਿਤਕਾਲ ਵਿੱਚ ਭਗਵਾਨ ਰਾਮ ਵਰਗੀ ਸੰਕਲਪ ਸ਼ਕਤੀ, ਦੇਸ਼ ਨੂੰ ਨਵੀਂ ਉਚਾਈ 'ਤੇ ਲੈ ਜਾਵੇਗੀ। ਭਗਵਾਨ ਰਾਮ ਨੇ ਆਪਣੇ ਵਚਨ ਵਿੱਚ, ਆਪਣੇ ਵਿਚਾਰਾਂ ਵਿੱਚ, ਆਪਣੇ ਸ਼ਾਸਨ ਵਿੱਚ, ਆਪਣੇ ਪ੍ਰਸ਼ਾਸਨ ਵਿੱਚ, ਜਿੰਨ੍ਹਾਂ ਮੁੱਲਾਂ ਨੂੰ ਘੜ੍ਹਿਆ, ਉਹ ਸਬਕਾ ਸਾਥ-ਸਬਕਾ ਵਿਕਾਸ ਦੀ ਪ੍ਰੇਰਣਾ ਹਨ ਅਤੇ ਸਬਕਾ ਵਿਸ਼ਵਾਸ-ਸਬਕਾ ਪ੍ਰਯਾਸ ਦਾ ਅਧਾਰ ਵੀ ਹਨ। ਅਗਲੇ 25 ਸਾਲਾਂ ਵਿੱਚ ਇੱਕ ਵਿਕਸਿਤ ਭਾਰਤ ਦੀ ਇੱਛਾ ਨਾਲ ਅੱਗੇ ਵਧ ਰਹੇ ਸਾਡੇ ਹਿੰਦੁਸਤਾਨੀਆਂ ਲਈ, ਸ਼੍ਰੀ ਰਾਮ ਦੇ ਆਦਰਸ਼, ਉਸ ਪ੍ਰਕਾਸ਼ ਸਤੰਭ ਦੀ ਤਰ੍ਹਾਂ ਹਨ, ਜੋ ਸਾਨੂੰ ਔਖੇ ਤੋਂ ਔਖੇ ਲਕਸ਼ਾਂ ਨੂੰ ਹਾਸਲ ਕਰਨ ਦਾ ਹੌਸਲਾ ਦੇਣਗੇ।
ਸਾਥੀਓ,
ਇਸ ਵਾਰ ਲਾਲ ਕਿਲ੍ਹੇ ਤੋਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਪੰਜ ਪ੍ਰਣਾਂ ਦੇ ਧਾਰਨੀ ਹੋਣ ਦਾ ਸੱਦਾ ਦਿੱਤਾ ਹੈ। ਇਨ੍ਹਾਂ ਪੰਜ ਪ੍ਰਣਾਂ ਦੀ ਊਰਜਾ ਜਿਸ ਇੱਕ ਤੱਤ ਨਾਲ ਜੁੜੀ ਹੋਈ ਹੈ, ਉਹ ਹੈ ਭਾਰਤ ਦੇ ਨਾਗਰਿਕਾਂ ਦਾ ਕਰਤੱਵ। ਅੱਜ ਅਯੁੱਧਿਆ ਨਗਰੀ ਵਿੱਚ, ਦੀਪੋਤਸਵ ਦੇ ਇਸ ਪਾਵਨ ਮੌਕੇ 'ਤੇ, ਅਸੀਂ ਇਸ ਸੰਕਲਪ ਨੂੰ ਦੁਹਰਾਉਣਾ ਹੈ, ਸ਼੍ਰੀ ਰਾਮ ਤੋਂ ਜਿਨ੍ਹਾਂ ਸਿੱਖ ਸਕੀਏ, ਸਿੱਖਣਾ ਹੈ। ਭਗਵਾਨ ਰਾਮ ਮਰਯਾਦਾ ਪੁਰਸ਼ੋਤਮ ਕਹੇ ਜਾਂਦੇ ਹਨ। ਮਰਿਯਾਦਾ, ਸਨਮਾਨ ਰੱਖਣਾ ਵੀ ਸਿਖਾਉਂਦੀ ਹੈ ਅਤੇ ਸਨਮਾਨ ਦੇਣਾ ਵੀ ਸਿਖਾਉਂਦੀ ਹੈ। ਅਤੇ ਮਰਿਯਾਦਾ, ਜਿਸ ਬੋਧ 'ਤੇ ਜ਼ੋਰ ਦਿੰਦੀ ਹੈ, ਉਹ ਬੋਧ ਕਰਤੱਵ ਹੀ ਹੈ। ਸਾਡੇ ਧਰਮ ਗ੍ਰੰਥਾਂ ਵਿੱਚ ਕਿਹਾ ਗਿਆ ਹੈ - "ਰਾਮੋ ਵਿਗ੍ਰਹਵਾਨ੍ ਧਰਮ:"। (“रामो विग्रहवान् धर्मः”॥ ) ਭਾਵ, ਰਾਮ ਸਾਕਸ਼ਤ ਧਰਮ ਦੇ, ਯਾਨੀ ਕਰਤੱਵ ਦੇ ਸੰਜੀਵ ਸਰੂਪ ਹਨ। ਭਗਵਾਨ ਰਾਮ ਜਦ ਜਿਸ ਭੂਮਿਕਾ ਵਿੱਚ ਰਹੇ, ਉਨ੍ਹਾਂ ਨੇ ਕਰਤੱਵਾਂ 'ਤੇ ਸਭ ਤੋਂ ਵੱਧ ਜ਼ੋਰ ਦਿੱਤਾ। ਜਦੋਂ ਉਹ ਰਾਜਕੁਮਾਰ ਸਨ, ਤਾਂ ਰਿਸ਼ੀਆਂ ਦੀ, ਉਨ੍ਹਾਂ ਦੇ ਆਸ਼ਰਮਾਂ ਅਤੇ ਗੁਰੂਕੁਲਾਂ ਦੀ ਰੱਖਿਆ ਦਾ ਕਰਤੱਵ ਨਿਭਾਇਆ। ਰਾਜਯਾਭਿਸ਼ੇਕ ਦੇ ਸਮੇਂ ਸ਼੍ਰੀ ਰਾਮ ਨੇ ਇੱਕ ਆਗਿਆਕਾਰੀ ਬੇਟੇ ਦਾ ਕਰਤੱਵ ਨਿਭਾਇਆ। ਉਨ੍ਹਾਂ ਨੇ ਪਿਤਾ ਅਤੇ ਪਰਿਵਾਰ ਦੇ ਵਚਨਾਂ ਨੂੰ ਪਹਿਲ ਦਿੰਦੇ ਹੋਏ ਰਾਜ ਦੇ ਤਿਆਗ ਨੂੰ, ਜੰਗਲ ਵਿੱਚ ਜਾਣ ਨੂੰ ਆਪਣਾ ਕਰਤੱਵ ਸਮਝ ਕੇ ਪ੍ਰਵਾਨ ਕੀਤਾ। ਉਹ ਜੰਗਲ ਵਿੱਚ ਹੁੰਦੇ ਹਨ, ਤਾਂ ਉਹ ਜੰਗਲ ਵਾਸੀਆਂ ਨੂੰ ਗਲੇ ਲਾਉਂਦੇ ਹਨ। ਆਸ਼ਰਮਾਂ ਵਿੱਚ ਜਾਂਦੇ ਹਨ, ਮਾਂ ਸਬਰੀ ਦਾ ਅਸ਼ੀਰਵਾਦ ਲੈਂਦੇ ਹਨ। ਉਹ ਸਾਰਿਆਂ ਨੂੰ ਨਾਲ ਲੈ ਕੇ ਲੰਕਾ 'ਤੇ ਜਿੱਤ ਪ੍ਰਾਪਤ ਕਰਦੇ ਹਨ ਅਤੇ ਜਦੋਂ ਉਹ ਸਿੰਘਾਸਨ 'ਤੇ ਬੈਠਦਾ ਹਨ ਤਾਂ ਜੰਗਲ ਦੇ ਸਾਰੇ ਸਾਥੀ ਰਾਮ ਦੇ ਨਾਲ ਖੜ੍ਹੇ ਹੁੰਦੇ ਹਨ। ਕਿਉਂਕਿ, ਰਾਮ ਕਿਸੇ ਨੂੰ ਪਿੱਛੇ ਨਹੀਂ ਛੱਡਦੇ। ਰਾਮ ਕਰਤੱਵ ਭਾਵਨਾ ਤੋਂ ਮੂੰਹ ਨਹੀਂ ਮੋੜਦੇ। ਇਸ ਲਈ ਰਾਮ ਭਾਰਤ ਦੀ ਭਾਵਨਾ ਦੇ ਪ੍ਰਤੀਕ ਹਨ, ਜੋ ਮੰਨਦੀ ਹੈ ਕਿ ਸਾਡੇ ਅਧਿਕਾਰ ਸਾਡੇ ਕਰਤੱਵਾਂ ਤੋਂ ਖ਼ੁਦ ਸਿੱਧ ਹੋ ਜਾਂਦੇ ਹਨ। ਇਸ ਲਈ ਸਾਨੂੰ ਕਰਤੱਵਾਂ ਪ੍ਰਤੀ ਸਮਰਪਿਤ ਹੋਣ ਦੀ ਲੋੜ ਹੈ। ਅਤੇ ਸੰਯੋਗ ਦੇਖੋ, ਸਾਡੇ ਸੰਵਿਧਾਨ ਦੀ ਮੂਲ ਕਾਪੀ 'ਤੇ ਭਗਵਾਨ ਰਾਮ, ਮਾਤਾ ਸੀਤਾ ਅਤੇ ਲਕਸ਼ਮਣ ਜੀ ਚਿੱਤਰ ਅੰਕਿਤ ਹੈ, ਸੰਵਿਧਾਨ ਦਾ ਉਹ ਪੰਨਾ ਵੀ ਮੌਲਿਕ ਅਧਿਕਾਰਾਂ ਦੀ ਗੱਲ ਕਰਦਾ ਹੈ। ਯਾਨੀ, ਇੱਕ ਪਾਸੇ ਸਾਡੇ ਸੰਵਿਧਾਨਕ ਅਧਿਕਾਰਾਂ ਦੀ ਰੰਟੀ, ਤਾਂ ਨਾਲ ਹੀ ਪ੍ਰਭੂ ਰਾਮ ਦੇ ਰੂਪ ਵਿੱਚ ਕਰਤੱਵਾਂ ਦਾ ਸਦੀਵੀ ਸਾਂਸਕ੍ਰਿਤਕ ਬੋਧ! ਇਸ ਲਈ ਅਸੀਂ ਜਿੰਨਾ ਜ਼ਿਆਦਾ ਕਰਤੱਵਾਂ ਦੇ ਸੰਕਲਪ ਨੂੰ ਮਜ਼ਬੂਤ ਕਰਾਂਗੇ, ਰਾਮ ਜਿਹੇ ਰਾਜ ਦੀ ਸੰਕਲਪਨਾ ਉਤਨੀ ਹੀ ਸਾਕਾਰ ਹੁੰਦੀ ਜਾਵੇਗੀ।
ਸਾਥੀਓ,
ਆਜ਼ਾਦੀ ਕੇ ਅੰਮ੍ਰਿਤ ਵਿੱਚ ਦੇਸ਼ ਨੇ ਆਪਣੀ ਵਿਰਾਸਤ ’ਤੇ ਮਾਣ ਕਰਦਿਆਂ ਗ਼ੁਲਾਮੀ ਦੀ ਮਾਨਸਿਕਤਾ ਤੋਂ ਆਜ਼ਾਦੀ ਦਾ ਹੋਕਾ ਦਿੱਤਾ ਹੈ। ਇਹ ਪ੍ਰੇਰਨਾ ਵੀ ਸਾਨੂੰ ਭਗਵਾਨ ਸ਼੍ਰੀ ਰਾਮ ਤੋਂ ਮਿਲਦੀ ਹੈ। ਉਨ੍ਹਾਂ ਕਿਹਾ ਸੀ - जननी जन्मभूमिश्च स्वर्गादपि गरीयसी। ਯਾਨੀ, ਉਹ ਸੁਨਹਿਰੀ ਲੰਕਾ ਦੇ ਸਾਹਮਣੇ ਵੀ ਹੀਣ ਭਾਵਨਾ ਵਿੱਚ ਨਹੀਂ ਆਏ, ਬਲਕਿ ਉਨ੍ਹਾਂ ਨੇ ਕਿਹਾ ਕਿ ਮਾਂ ਅਤੇ ਮਾਤਰ ਭੂਮੀ ਸਵਰਗ ਤੋਂ ਵਧ ਕੇ ਹੈ। ਇਸ ਆਤਮਵਿਸ਼ਵਾਸ ਨਾਲ ਜਦੋਂ ਉਹ ਅਯੁੱਧਿਆ ਵਾਪਸ ਆਉਂਦੇ ਹਨ ਤਾਂ ਅਯੁੱਧਿਆ ਬਾਰੇ ਕਿਹਾ ਜਾਂਦਾ ਹੈ- “नव ग्रह निकर अनीक बनाई। जनु घेरी अमरावति आई”॥ ਯਾਨੀ ਅਯੁੱਧਿਆ ਦੀ ਤੁਲਨਾ ਸਵਰਗ ਨਾਲ ਕੀਤੀ ਗਈ ਹੈ। ਇਸ ਲਈ ਭਾਈਓ-ਭੈਣੋਂ, ਜਦੋਂ ਰਾਸ਼ਟਰ ਨਿਰਮਾਣ ਦਾ ਸੰਕਲਪ ਹੁੰਦਾ ਹੈ, ਨਾਗਰਿਕਾਂ ਵਿੱਚ ਦੇਸ਼ ਲਈ ਸੇਵਾ ਭਾਵਨਾ ਪੈਦਾ ਹੁੰਦੀ ਹੈ, ਤਾਂ ਦੇਸ਼ ਵਿਕਾਸ ਦੀਆਂ ਅਸੀਮ ਉਚਾਈਆਂ ਨੂੰ ਛੂੰਹਦਾ ਹੈ। ਇੱਕ ਸਮਾਂ ਸੀ, ਜਦੋਂ ਰਾਮ ਦੇ ਬਾਰੇ ਵਿੱਚ, ਸਾਡੀ ਸੰਸਕ੍ਰਿਤੀ ਅਤੇ ਸੱਭਿਅਤਾ ਦੇ ਬਾਰੇ ਗੱਲ ਕਰਨ ਤੋਂ ਬਚਿਆ ਸੀ। ਇਸ ਦੇਸ਼ ਵਿੱਚ ਰਾਮ ਦੀ ਹੋਂਦ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤੇ ਗਏ ਸਨ। ਉਸਦਾ ਦਾ ਨਤੀਜਾ ਕੀ ਨਿਕਲਿਆ? ਸਾਡੇ ਧਾਰਮਿਕ, ਸਾਂਸਕ੍ਰਿਤਕ ਸਥਾਨ ਅਤੇ ਨਗਰ ਪਿੱਛੇ ਰਹਿ ਗਏ। ਅਸੀਂ ਇੱਥੇ ਅਯੁੱਧਿਆ ਦੇ ਰਾਮਘਾਟ 'ਤੇ ਆਉਂਦੇ ਸੀ ਤਾਂ ਦੁਰਦਸ਼ਾ ਦੇਖ ਕੇ ਮਨ ਦੁਖੀ ਹੋ ਜਾਂਦਾ ਸੀ। ਕਾਸ਼ੀ ਦੀ ਤੰਗਹਾਲੀ, ਉਹ ਗੰਦਗੀ ਅਤੇ ਉਹ ਗਲੀਆਂ ਪ੍ਰੇਸ਼ਾਨ ਕਰ ਦਿੰਦੀਆਂ ਸਨ। ਜਿਨ੍ਹਾਂ ਸਥਾਨਾਂ ਨੂੰ ਅਸੀਂ ਆਪਣੀ ਪਹਿਚਾਣ ਦਾ, ਆਪਣੀ ਹੋਂਦ ਦਾ ਪ੍ਰਤੀਕ ਮੰਨਦੇ ਸੀ, ਜਦੋਂ ਓਹੀ ਬਦਹਾਲ ਸਨ, ਤਾਂ ਦੇਸ਼ ਦੇ ਉਥਾਨ ਦਾ ਮਨੋਬਲ ਆਪਣੇ-ਆਪ ਟੁੱਟ ਜਾਂਦਾ ਸੀ।
ਸਾਥੀਓ,
ਬੀਤੇ ਅੱਠ ਸਾਲਾਂ ਵਿੱਚ ਦੇਸ਼ ਨੇ ਹੀਣਤਾ ਦੀਆਂ ਇਨ੍ਹਾਂ ਜੰਜੀਰਾਂ ਨੂੰ ਤੋੜ ਦਿੱਤਾ ਹੈ। ਅਸੀਂ ਭਾਰਤ ਦੇ ਤੀਰਥ ਸਥਾਨਾਂ ਦੇ ਵਿਕਾਸ ਦੀ ਇੱਕ ਸੰਪੂਰਨ ਸੋਚ ਸਾਹਮਣੇ ਰੱਖਿਆ ਹੈ। ਅਸੀਂ ਰਾਮ ਮੰਦਿਰ ਅਤੇ ਕਾਸ਼ੀ ਵਿਸ਼ਵਨਾਥ ਧਾਮ ਤੋਂ ਲੈ ਕੇ ਕੇਦਾਰਨਾਥ ਅਤੇ ਮਹਾਕਾਲ-ਮਹਾਲੋਕ ਤੱਕ, ਅਣਗੌਲੇ ਜਾ ਚੁੱਕੇ ਆਪਣੇ ਆਸਥਾ ਦੇ ਸਥਾਨਾਂ ਦੇ ਗੌਰਵ ਨੂੰ ਮੁੜ ਸੁਰਜੀਤ ਕੀਤਾ ਹੈ। ਇੱਕ ਸਮੱਗਰ ਯਤਨ ਕਿਵੇਂ ਸਮੱਗਰ ਵਿਕਾਸ ਦਾ ਜ਼ਰੀਆ ਬਣ ਜਾਂਦਾ ਹੈ, ਅੱਜ ਦੇਸ਼ ਇਸ ਦਾ ਗਵਾਹ ਹੈ। ਅੱਜ ਅਯੁੱਧਿਆ ਦੇ ਵਿਕਾਸ ਲਈ ਹਜ਼ਾਰਾਂ ਕਰੋੜ ਰੁਪਏ ਦੀਆਂ ਨਵੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਸੜਕਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ। ਚੌਰਾਹਿਆਂ ਅਤੇ ਘਾਟਾਂ ਦਾ ਸੁੰਦਰੀਕਰਨ ਹੋ ਰਿਹਾ ਹੈ। ਨਵੇਂ ਇਨਫ੍ਰਾਸਟ੍ਰਕਚਰ ਬਣ ਰਹੇ ਹਨ। ਯਾਨੀ ਅਯੁੱਧਿਆ ਦਾ ਵਿਕਾਸ ਨਵੇਂ ਆਯਾਮਾਂ ਨੂੰ ਛੂਹ ਰਿਹਾ ਹੈ। ਅਯੁੱਧਿਆ ਰੇਲਵੇ ਸਟੇਸ਼ਨ ਦੇ ਨਾਲ-ਨਾਲ ਵਰਲਡ ਕਲਾਸ ਏਅਰਪੋਰਟ ਦਾ ਨਿਰਮਾਣ ਵੀ ਕੀਤਾ ਜਾਵੇਗਾ। ਯਾਨੀ ਕਨੈਕਟੀਵਿਟੀ ਅਤੇ ਅੰਤਰਰਾਸ਼ਟਰੀ ਟੂਰਿਜ਼ਮ ਦਾ ਲਾਭ ਇਸ ਪੂਰੇ ਖੇਤਰ ਨੂੰ ਮਿਲੇਗਾ। ਅਯੁੱਧਿਆ ਦੇ ਵਿਕਾਸ ਦੇ ਨਾਲ-ਨਾਲ ਰਾਮਾਇਣ ਸਰਕਟ ਦੇ ਵਿਕਾਸ ਲਈ ਵੀ ਕੰਮ ਚਲ ਰਿਹਾ ਹੈ। ਯਾਨੀ, ਅਯੁੱਧਿਆ ਤੋਂ ਸ਼ੁਰੂ ਹੋਈ ਵਿਕਾਸ ਅਭਿਯਾਨ ਸ਼ੁਰੂ ਹੋਇਆ ਹੈ, ਉਸ ਦਾ ਵਿਸਤਾਰ ਪੂਰੇ ਖੇਤਰ ਵਿੱਚ ਹੋਵੇਗਾ।
ਸਾਥੀਓ,
ਇਸ ਸਾਂਸਕ੍ਰਿਤਕ ਵਿਕਾਸ ਦੇ ਕਈ ਸਮਾਜਿਕ ਅਤੇ ਅੰਤਰਰਾਸ਼ਟਰੀ ਪਹਿਲੂ ਵੀ ਹਨ। ਸ਼੍ਰਿੰਗਵੇਰਪੁਰ ਧਾਮ ਵਿੱਚ ਨਿਸ਼ਾਦਰਾਜ ਪਾਰਕ ਬਣਾਇਆ ਜਾ ਰਿਹਾ ਹੈ। ਇੱਥੇ ਭਗਵਾਨ ਰਾਮ ਅਤੇ ਨਿਸ਼ਾਦਰਾਜ ਦੀ 51 ਫੁੱਟ ਉੱਚੀ ਕਾਂਸੀ ਦੀ ਪ੍ਰਤਿਮਾ ਬਣਾਈ ਜਾ ਰਹੀ ਹੈ। ਇਹ ਪ੍ਰਤਿਮਾ ਲੋਕਾਂ ਨੂੰ ਰਾਮਾਇਣ ਦਾ ਸਰਬ ਸੰਮਲਿਤ ਸੰਦੇਸ਼ ਨੂੰ ਜਨ-ਜਨ ਤੱਕ ਪਹੁੰਚਾਏਗੀ, ਜੋ ਸਾਨੂੰ ਸਮਾਨਤਾ ਅਤੇ ਸਦਭਾਵਨਾ ਲਈ ਸੰਕਲਪਬੱਧ ਕਰਦਾ ਹੈ। ਇਸੇ ਤਰ੍ਹਾਂ ਅਯੁੱਧਿਆ ਵਿੱਚ ਕਵੀਨ-ਹੋ ਮੈਮੋਰੀਅਲ ਪਾਰਕ ਦਾ ਨਿਰਮਾਣ ਕਰਾਇਆ ਗਿਆ ਹੈ। ਇਹ ਪਾਰਕ ਭਾਰਤ ਅਤੇ ਦੱਖਣੀ ਕੋਰੀਆ ਦਰਮਿਆਨ ਅੰਤਰਰਾਸ਼ਟਰੀ ਸਬੰਧਾਂ ਨੂੰ ਹੋਰ ਗੂੜ੍ਹਾ ਕਰਨ ਲਈ, ਦੋਵਾਂ ਦੇਸ਼ਾਂ ਦੇ ਸਾਂਸਕ੍ਰਿਤਕ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਇੱਕ ਮਾਧਿਅਮ ਬਣੇਗਾ। ਤੁਸੀਂ ਕਲਪਨਾ ਕਰ ਸਕਦੇ ਹੋ, ਇਸ ਵਿਕਾਸ ਨਾਲ, ਸੈਰ-ਸਪਾਟੇ ਦੀਆਂ ਇੰਨੀਆਂ ਸੰਭਾਵਨਾਵਾਂ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਕਿੰਨੇ ਮੌਕੇ ਪੈਦਾ ਹੋਣਗੇ। ਸਰਕਾਰ ਨੇ ਜੋ ਰਾਮਾਇਣ ਐਕਸਪ੍ਰੈਸ ਟ੍ਰੇਨ ਚਲਾਈ ਹੈ, ਉਹ Spiritual Tourism ਦੀ ਦਿਸ਼ਾ ਵਿੱਚ ਇੱਕ ਬਿਹਤਰੀਨ ਸ਼ੁਰੂਆਤ ਹੈ। ਅੱਜ ਦੇਸ਼ ਵਿੱਚ ਚਾਰਧਾਮ ਪ੍ਰੋਜੈਕਟ ਹੋਵੇ, ਬੁੱਧ ਸਰਕਟ ਹੋਵੇ ਜਾਂ ਪ੍ਰਸਾਦ ਯੋਜਨਾ ਦੇ ਤਹਿਤ ਚਲ ਰਹੇ ਵਿਕਾਸ ਕਾਰਜ ਹੋਣ, ਸਾਡੀ ਸਾਂਸਕ੍ਰਿਤਕ ਪ੍ਰਫੁੱਲਤਾ ਨਵੇਂ ਭਾਰਤ ਦੇ ਸਮੁੱਚੇ ਵਿਕਾਸ ਦਾ ਸ਼੍ਰੀਗਣੇਸ਼ ਹੈ।
ਸਾਥੀਓ,
ਅੱਜ ਅਯੁੱਧਿਆ ਨਗਰੀ ਤੋਂ ਪੂਰੇ ਦੇਸ਼ ਦੇ ਲੋਕਾਂ ਲਈ ਇੱਕ ਪ੍ਰਾਰਥਨਾ ਹੈ, ਮੇਰੀ ਵੀ ਨਿਮਰ ਬੇਨਤੀ ਵੀ ਹੈ। ਅਯੁੱਧਿਆ ਭਾਰਤ ਦੀ ਮਹਾਨ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਬਿੰਬ ਹੈ। ਰਾਮ ਅਯੁੱਧਿਆ ਦੇ ਰਾਜਕੁਮਾਰ ਸਨ, ਪਰ ਪੂਜਣਯੋਗ ਸਾਰੇ ਦੇਸ਼ ਦੇ ਹਨ। ਉਨ੍ਹਾਂ ਦੀ ਪ੍ਰੇਰਨਾ, ਉਨ੍ਹਾਂ ਦੀ ਤਪ-ਤਪੱਸਿਆ, ਉਨ੍ਹਾਂ ਦਾ ਦਿਖਾਇਆ ਮਾਰਗ ਹਰ ਦੇਸ਼ ਵਾਸੀ ਲਈ ਹੈ। ਭਗਵਾਨ ਰਾਮ ਦੇ ਆਦਰਸ਼ਾਂ 'ਤੇ ਚਲਣਾ ਸਾਡਾ ਸਾਰੇ ਭਾਰਤੀਆਂ ਦਾ ਕਰਤੱਵ ਹੈ। ਉਨ੍ਹਾਂ ਦੇ ਆਦਰਸ਼ਾਂ ਨੂੰ ਅਸੀਂ ਨਿਰੰਤਰ ਜਿਉਣਾ ਪਵੇਗਾ, ਜੀਵਨ ਵਿੱਚ ਲਿਆਉਣਾ ਹੈ। ਅਤੇ ਇਸ ਆਦਰਸ਼ ਮਾਰਗ 'ਤੇ ਚਲਦਿਆਂ ਅਯੁੱਧਿਆ ਵਾਸੀਆਂ 'ਤੇ ਦੋਹਰੀ ਜ਼ਿੰਮੇਵਾਰੀ ਹੈ। ਤੁਹਾਡੀ double responsibility ਹੈ, ਮੇਰੇ ਭਰਾਵੋ ਅਤੇ ਭੈਣੋ! ਉਹ ਦਿਨ ਦੂਰ ਨਹੀਂ ਜਦੋਂ ਦੁਨੀਆ ਭਰ ਤੋਂ ਇੱਥੇ ਆਉਣ ਵਾਲਿਆਂ ਦੀ ਗਿਣਤੀ ਕਈ ਗੁਣਾ ਵਧ ਜਾਵੇਗੀ। ਜਿੱਥੇ ਕਣ-ਕਣ ਵਿੱਚ ਰਾਮ ਵਿਆਪਕ ਹੋਣ, ਉੱਥੇ ਦਾ ਜਨ-ਜਨ ਕਿਹੋ ਜਿਹਾ ਹੋਵੇ, ਉੱਥੇ ਦੇ ਲੋਕਾਂ ਦਾ ਮਨ ਕਿਹੋ ਜਿਹਾ ਹੋਵੇ, ਇਹ ਵੀ ਉਤਨਾ ਹੀ ਅਹਿਮ ਹੈ। ਜਿਵੇਂ ਰਾਮ ਜੀ ਨੇ ਸਾਰਿਆਂ ਨੂੰ ਆਪਣਾਪਨ ਦਿੱਤਾ, ਉਸੇ ਤਰ੍ਹਾਂ ਹੀ ਅਯੁੱਧਿਆ ਵਾਸੀਆਂ ਨੇ ਇੱਥੇ ਆਉਣ ਵਾਲੇ ਹਰੇਕ ਵਿਅਕਤੀ ਦਾ ਸੁਆਗਤ ਅਪਣੱਤ ਨਾਲ ਕਰਨਾ ਹੈ। ਅਯੁੱਧਿਆ ਦੀ ਪਹਿਚਾਣ ਕਰਤੱਵ ਨਗਰੀ ਵਜੋਂ ਬਣਨੀ ਚਾਹੀਦੀ ਹੈ।
ਅਯੁੱਧਿਆ, ਸਭ ਤੋਂ ਸਵੱਛ ਨਗਰੀ ਹੋਵੇ, ਇੱਥੋਂ ਦੇ ਰਸਤੇ ਚੌੜੇ ਹੋਣ, ਸੁੰਦਰਤਾ ਬੇਮਿਸਾਲ ਹੋਵੇ, ਇਸ ਦੇ ਲਈ ਯੋਗੀ ਜੀ ਦੀ ਸਰਕਾਰ ਦੈਵੀ ਦ੍ਰਿਸ਼ਟੀ ਨਾਲ ਕਈ ਪ੍ਰਕਲਪਾਂ ਨੂੰ ਅੱਗੇ ਵਧਾ ਰਹੀ ਹੈ, ਉਪਰਾਲੇ ਕਰ ਰਹੀ ਹੈ। ਲੇਕਿਨ ਇਸ ਯਤਨ ਵਿੱਚ ਅਯੁੱਧਿਆ ਦੇ ਲੋਕਾਂ ਦਾ ਸਾਥ ਹੋਰ ਵਧ ਜਾਏਗਾ ਤਾਂ ਅਯੁੱਧਿਆ ਜੀ ਦੀ ਦਿਵਯਤਾ ਵੀ ਹੋਰ ਨਿਖ਼ਰ ਜਾਏਗੀ। ਮੈਂ ਚਾਹਾਂਗਾ ਕਿ ਜਦੋਂ ਵੀ ਨਾਗਰਿਕ ਮਰਿਯਾਦਾ ਦੀ ਗੱਲ ਹੋਵੇ ਤਾਂ ਅਯੁੱਧਿਆ ਦੇ ਲੋਕਾਂ ਦਾ ਨਾਂ ਸਭ ਤੋਂ ਅੱਗੇ ਆਵੇ। ਮੈਂ ਅਯੁੱਧਿਆ ਦੀ ਪਵਿੱਤਰ ਧਰਤੀ 'ਤੇ ਪ੍ਰਭੂ ਸ਼੍ਰੀ ਰਾਮ ਨੂੰ ਮੈਂ ਇਹੀ ਕਾਮਨਾ ਕਰਦਾ ਹਾਂ, ਦੇਸ਼ ਦੇ ਜਨ-ਜਨ ਦੀ ਕਰਤੱਵ ਸ਼ਕਤੀ ਨਾਲ ਭਾਰਤ ਦੀ ਸਮਰੱਥਾ ਸਿਖ਼ਰ 'ਤੇ ਪਹੁੰਚੇ। ਨਵੇਂ ਭਾਰਤ ਦਾ ਸਾਡਾ ਸੁਪਨਾ ਮਾਨਵਤਾ ਦੇ ਕਲਿਆਣ ਦਾ ਮਾਧਿਅਮ ਬਣੇ। ਇਸ ਕਾਮਨਾ ਨਾਲ, ਮੈਂ ਆਪਣੀ ਗੱਲ ਸਮਾਪਤ ਕਰਦਾ ਹਾਂ। ਇੱਕ ਵਾਰ ਫਿਰ ਮੈਂ ਸਾਰੇ ਦੇਸ਼ਵਾਸੀਆਂ ਨੂੰ ਦੀਵਾਲੀ ਦੀ ਬਹੁਤ ਬਹੁਤ ਵਧਾਈ ਦਿੰਦਾ ਹਾਂ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ!
ਬੋਲੋ - ਸਿਆਵਰ ਰਾਮਚੰਦਰ ਕੀ ਜੈ!
ਸਿਯਾਵਰ ਰਾਮਚੰਦਰ ਕੀ ਜੈ!
ਸਿਯਾਵਰ ਰਾਮਚੰਦਰ ਕੀ ਜੈ!
ਧੰਨਵਾਦ ਜੀ !
**********
ਡੀਐੱਸ/ਐੱਸਐੱਚ/ਏਕੇ
(Release ID: 1870818)
Visitor Counter : 152
Read this release in:
English
,
Urdu
,
Marathi
,
Hindi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam