ਪ੍ਰਧਾਨ ਮੰਤਰੀ ਦਫਤਰ

ਦੂਸਰੇ ਭਾਰਤ-ਆਸਟ੍ਰੇਲੀਆ ਵਰਚੁਅਲ ਸਮਿਟ ਸਮੇਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਉਦਘਾਟਨੀ ਸੰਬੋਧਨ

Posted On: 21 MAR 2022 1:54PM by PIB Chandigarh

ਮੇਰੇ ਪਿਆਰੇ ਮਿੱਤਰ ਸਕਾਟ, ਨਮਸਕਾਰ!

ਹੋਲੀ ਦੇ ਤਿਉਹਾਰ ਤੇ ਚੋਣਾਂ ਵਿੱਚ ਜਿੱਤ ’ਤੇ ਤੁਸੀਂ ਸ਼ੁਭਕਾਮਨਾਵਾਂ ਦਿੱਤੀਆਂ ਹਨ, ਇਸ ਦੇ ਲਈ ਮੈਂ ਤੁਹਾਡਾ ਧੰਨਵਾਦੀ ਹਾਂ।

ਕਵੀਂਸਲੈਂਡ ਅਤੇ ਨਿਊ ਸਾਊਥ ਵੇਲਜ਼ ਵਿੱਚ ਹੜ੍ਹ ਨਾਲ ਹੋਏ ਜਾਨ-ਮਾਲ ਦੇ ਨੁਕਸਾਨ ਦੇ ਲਈ ਮੈਂ, ਸਾਰੇ ਭਾਰਤੀਆਂ ਦੁਆਰਾ, ਆਪਣੀ ਸੰਵੇਦਨਾ ਵਿਅਕਤ ਕਰਦਾ ਹਾਂ।

ਪਿਛਲੇ ਵਰਚੁਅਲ ਸਮਿਟ ਦੇ ਦੌਰਾਨ, ਅਸੀਂ ਆਪਣੇ ਸਬੰਧਾਂ ਨੂੰ ਇੱਕ ਵਪਾਰਕ ਰਣਨੀਤਿਕ ਸਾਂਝੇਦਾਰੀ ਤੱਕ ਲੈ ਗਏ। ਮੈਨੂੰ ਖੁਸ਼ੀ ਹੈ ਕਿ ਅੱਜ ਸਾਡੇ ਦੋਵੇਂ ਦੇਸ਼ਾਂ ਦੇ ਵਿੱਚ ਸਲਾਨਾ ਸਮਿਟ ਦੇ ਲਈ ਇੱਕ ਸੰਸਥਾਗਤ-ਵਿਵਸਥਾ ਸਥਾਪਿਤ ਕਰ ਰਹੇ ਹਾਂ। ਇਸ ਨਾਲ ਸਾਡੇ ਸਬੰਧਾਂ ਦੀ ਨਿਯਮਿਤ ਸਮੀਖਿਆ ਦੇ ਲਈ ਇੱਕ ਢਾਂਚਾਗਤ ਵਿਵਸਥਾ ਤਿਆਰ ਹੋਵੇਗੀ।

ਮਾਣਯੋਗ,

ਪਿਛਲੇ ਕੁਝ ਵਰ੍ਹਿਆਂ ਵਿੱਚ ਸਾਡੇ ਸਬੰਧਾਂ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ਵਪਾਰ ਅਤੇ ਨਿਵੇਸ਼, ਰੱਖਿਆ ਤੇ ਸੁਰੱਖਿਆ, ਸਿੱਖਿਆ ਅਤੇ ਇਨੋਵੇਸ਼ਨ, ਵਿਗਿਆਨ ਅਤੇ ਟੈਕਨੋਲੋਜੀ – ਇਨ੍ਹਾਂ ਸਾਰੇ ਖੇਤਰਾਂ ਵਿੱਚ ਸਾਡਾ ਬਹੁਤ ਕਰੀਬੀ ਸਹਿਯੋਗ ਰਿਹਾ ਹੈ। ਮਹੱਤਵਪੂਰਨ ਖਣਿਜ, ਜਲ ਪ੍ਰਬੰਧਨ, ਅਖੁੱਟ ਊਰਜਾ ਅਤੇ ਕੋਵਿਡ-19 ਖੋਜ ਜਿਹੇ ਕਈ ਖੇਤਰਾਂ ਵਿੱਚ ਸਾਡਾ ਸਹਿਯੋਗ ਤੇਜ਼ੀ ਨਾਲ ਮਜ਼ਬੂਤ ਹੋਇਆ ਹੈ।

ਮੈਂ ਬੈਂਗਲੁਰੂ ਵਿੱਚ “ਅਤਿ ਮਹੱਤਵਪੂਰਨ ਅਤੇ ਉੱਭਰਦੀ ਟੈਕਨੋਲੋਜੀ ਨੀਤੀ ਐਕਸੀਲੈਂਸ ਕੇਂਦਰ” (ਸੈਂਟਰ ਆਵ੍ ਐਕਸੀਲੈਂਸ ਫੌਰ ਕਰਿਟਿਕਲ ਐਂਡ ਐਮਰਜਿੰਗ ਟੈਕਨੋਲੋਜੀ ਪਾਲਿਸੀ) ਦੀ ਸਥਾਪਨਾ ਦੇ ਐਲਾਨ ਦਾ ਦਿਲ ਤੋਂ ਸੁਆਗਤ ਕਰਦਾ ਹਾਂ। ਇਹ ਜ਼ਰੂਰੀ ਹੈ ਕਿ ਸਾਈਬਰ ਅਤੇ ਮਹੱਤਵਪੂਰਨ ਅਤੇ ਉੱਭਰਦੀ ਟੈਕਨੋਲੋਜੀ ਵਿੱਚ ਸਾਡੇ ਵਿੱਚ ਬਿਹਤਰ ਆਪਸੀ ਸਹਿਯੋਗ ਹੋਵੇ। ਸਾਡੇ ਜਿਹੀਆਂ ਬਰਾਬਰ ਕਦਰਾਂ ਕੀਮਤਾਂ ਵਾਲੇ ਦੇਸ਼ਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਇਨ੍ਹਾਂ ਉੱਭਰਦੀਆਂ ਟੈਕਨੋਲੋਜੀਆਂ ਵਿੱਚ ਲੋੜੀਂਦੇ ਵਿਸ਼ਵ ਮਾਪਦੰਡਾਂ ਨੂੰ ਅਪਣਾਉਣ।

ਮਾਣਯੋਗ,

ਸਾਡਾ ਵਿਆਪਕ ਆਰਥਿਕ ਸਹਿਯੋਗ ਸਮਝੌਤਾ – “ਸੀਈਸੀਏ” ਵਿੱਚ, ਜਿਵੇਂ ਤੁਸੀਂ ਕਿਹਾ, ਮੈਂ ਵੀ ਇਹ ਕਹਿਣਾ ਚਾਹੁੰਦਾ ਹਾਂ ਕਿ ਬਹੁਤ ਘੱਟ ਸਮੇਂ ਵਿੱਚ ਜ਼ਿਕਰਯੋਗ ਪ੍ਰਗਤੀ ਹੋਈ ਹੈ। ਮੈਨੂੰ ਵਿਸ਼ਵਾਸ ਹੈ ਕਿ ਬਾਕੀ ਦੇ ਮੁੱਦਿਆਂ ’ਤੇ ਵੀ ਜਲਦੀ ਹੀ ਸਹਿਮਤੀ ਬਣ ਜਾਵੇਗੀ। “ਸੀਈਸੀਏ” ਦਾ ਜਲਦੀ ਪੂਰਾ ਹੋਣਾ, ਸਾਡੇ ਆਰਥਿਕ ਸਬੰਧਾਂ, ਆਰਥਿਕ ਪੁਨਰ-ਉਥਾਨ ਅਤੇ ਆਰਥਿਕ ਸੁਰੱਖਿਆ ਦੇ ਲਈ ਮਹੱਤਵਪੂਰਨ ਹੋਵੇਗਾ।

ਕਵਾਡ ਵਿੱਚ ਵੀ ਸਾਡੇ ਵਿੱਚ ਚੰਗਾ ਸਹਿਯੋਗ ਹੈ। ਸਾਡਾ ਸਹਿਯੋਗ ਇੱਕ ਆਜ਼ਾਦ, ਖੁੱਲ੍ਹੇ ਅਤੇ ਸਮਾਵੇਸ਼ੀ ਹਿੰਦ-ਪ੍ਰਸ਼ਾਂਤ ਦੇ ਪ੍ਰਤੀ ਸਾਡੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਕਵਾਡ ਦੀ ਸਫ਼ਲਤਾ ਖੇਤਰੀ ਅਤੇ ਵਿਸ਼ਵ ਸਥਿਰਤਾ ਦੇ ਲਈ ਬਹੁਤ ਮਹੱਤਵਪੂਰਨ ਹੈ।

ਮਾਣਯੋਗ,

ਪ੍ਰਾਚੀਨ ਭਾਰਤੀ ਕਲਾਕ੍ਰਿਤੀਆਂ ਨੂੰ ਵਾਪਸ ਕਰਨ ਦੀ ਪਹਿਲ ਦੇ ਲਈ ਮੈਂ ਖਾਸ ਤੌਰ ‘ਤੇ ਧੰਨਵਾਦ ਕਰਦਾ ਹਾਂ। ਜੋ ਕਲਾਕ੍ਰਿਤੀਆਂ ਤੁਸੀਂ ਭੇਜੀਆਂ ਹਨ ਉਨ੍ਹਾਂ ਵਿੱਚ ਰਾਜਸਥਾਨ, ਪੱਛਮ ਬੰਗਾਲ, ਗੁਜਰਾਤ, ਹਿਮਾਚਲ ਪ੍ਰਦੇਸ਼ ਦੇ ਨਾਲ-ਨਾਲ ਕਈ ਹੋਰ ਭਾਰਤੀ ਰਾਜਾਂ ਤੋਂ ਨਾਜਾਇਜ਼ ਰੂਪ ਨਾਲ ਤਸਕਰੀ ਕੀਤੀਆਂ ਗਈਆਂ ਸੈਂਕੜੇ ਸਾਲ ਪੁਰਾਣੀਆਂ ਮੂਰਤੀਆਂ ਅਤੇ ਪੇਂਟਿੰਗ ਸ਼ਾਮਲ ਹਨ। ਅਤੇ ਇਸ ਦੇ ਲਈ ਮੈਂ ਸਾਰੇ ਭਾਰਤੀਆਂ ਦੇ ਦੁਆਰਾ ਤੁਹਾਨੂੰ ਖਾਸ ਧੰਨਵਾਦ ਵਿਅਕਤ ਕਰਦਾ ਹਾਂ। ਹੁਣ ਜਿੰਨੀਆਂ ਮੂਰਤੀਆਂ ਤੇ ਹੋਰ ਵਸਤਾਂ ਜੋ ਤੁਸੀਂ ਸਾਨੂੰ ਵਾਪਸ ਕੀਤੀਆਂ ਹਨ, ਉਹ ਸਾਰੀਆਂ ਆਪਣੇ ਮੂਲ ਸਥਾਨ ’ਤੇ ਭੇਜ ਦਿੱਤੀਆਂ ਜਾਣਗੀਆਂ। ਮੈਂ ਸਾਰੇ ਭਾਰਤੀ ਨਾਗਰਿਕਾਂ ਦੇ ਦੁਆਰਾ ਇੱਕ ਵਾਰ ਫਿਰ ਇਸ ਪਹਿਲ ਦੇ ਲਈ ਤੁਹਾਡੇ ਪ੍ਰਤੀ ਹਾਰਦਿਕ ਧੰਨਵਾਦ ਵਿਅਕਤ ਕਰਦਾ ਹਾਂ।

ਕ੍ਰਿਕਟ ਵਿਸ਼ਵ ਕੱਪ ਵਿੱਚ ਆਸਟ੍ਰੇਲਿਆਈ ਮਹਿਲਾ ਕ੍ਰਿਕਟ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਤੁਹਾਨੂੰ ਬਹੁਤ-ਬਹੁਤ ਵਧਾਈ। ਸ਼ਨੀਵਾਰ ਦੇ ਮੈਚ ਵਿੱਚ ਆਸਟ੍ਰੇਲੀਆ ਨੇ ਜਿੱਤ ਹਾਸਲ ਕੀਤੀ, ਪਰ ਟੂਰਨਾਮੈਂਟ ਹਾਲੇ ਸਮਾਪਤ ਨਹੀਂ ਹੋਇਆ ਹੈ। ਦੋਵੇਂ ਦੇਸ਼ਾਂ ਦੀਆਂ ਟੀਮਾਂ ਨੂੰ ਵੀ ਮੇਰੀਆਂ ਸ਼ੁਭਕਾਮਨਾਵਾਂ।

ਮਾਣਯੋਗ,

ਇੱਕ ਵਾਰ ਫਿਰ, ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਅੱਜ ਤੁਹਾਡੇ ਨਾਲ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਦਾ ਮੌਕਾ ਪਾ ਕੇ ਮੈਂ ਪ੍ਰਸੰਨ ਹੋਇਆ।

ਹੁਣ ਮੈਂ ਮੀਡੀਆ ਦੇ ਦੋਸਤਾਂ ਨੂੰ ਧੰਨਵਾਦ ਦੇ ਕੇ ਖੁੱਲ੍ਹੇ ਸੈਸ਼ਨ ਦੀ ਸਮਾਪਤੀ ਕਰਨਾ ਚਾਹੁੰਦਾ ਹਾਂ। ਇਸ ਤੋਂ ਬਾਅਦ, ਕੁਝ ਪਲਾਂ ਦੇ ਅਰਾਮ ਤੋਂ ਬਾਅਦ, ਮੈਂ ਏਜੰਡੇ ਦੇ ਅਗਲੇ ਵਿਸ਼ੇ ’ਤੇ ਆਪਣੇ ਵਿਚਾਰ ਰੱਖਾਂਗਾ।

 

*****

 

ਡੀਐੱਸ/ ਐੱਲਪੀ



(Release ID: 1870536) Visitor Counter : 75