ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਧਨਤੇਰਸ 'ਤੇ ਦੇਸ਼ਵਾਸੀਆਂ ਨੂੰ ਵਧਾਈਆਂ ਦਿੱਤੀਆਂ



ਪਰੰਪਰਾਗਤ ਚਿਕਿਤਸਾ ਅਤੇ ਯੋਗ ਦੇ ਖੇਤਰ ਵਿੱਚ ਕਾਰਜਰਤ ਲੋਕਾਂ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ



ਗਲੋਬਲ ਆਯੁਸ਼ ਸਮਿਟ ਵਿੱਚ ਦਿੱਤਾ ਆਪਣਾ ਹਾਲੀਆ ਭਾਸ਼ਣ ਸਾਂਝਾ ਕੀਤਾ

Posted On: 22 OCT 2022 7:21PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਧਨਤੇਰਸ ਦੇ ਪਾਵਨ ਅਵਸਰ ‘ਤੇ ਦੇਸ਼ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ। ਸਿਹਤ ਅਤੇ ਤੰਦਰੁਸਤੀ ਦੇ ਨਾਲ ਧਨਤੇਰਸ ਦੇ ਨੇੜਲੇ ਸਬੰਧ ਦਾ ਜ਼ਿਕਰ ਕਰਦੇ ਹੋਏਪ੍ਰਧਾਨ ਮੰਤਰੀ ਨੇ ਭਾਰਤ ਦੀਆਂ ਪਰੰਪਰਾਗਤ ਔਸ਼ਧੀਆਂ ਅਤੇ ਯੋਗ ਦੇ ਪ੍ਰਤੀ ਆਲਮੀ ਝੁਕਾਅ ਨੂੰ ਮਾਨਤਾ ਦਿੰਦੇ ਹੋਏ ਇਨ੍ਹਾਂ ਖੇਤਰਾਂ ਵਿੱਚ ਕਾਰਜਰਤ ਲੋਕਾਂ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਗਲੋਬਲ ਆਯੁਸ਼ ਸਮਿਟ ਵਿੱਚ ਦਿੱਤੇ ਆਪਣੇ ਹਾਲੀਆ ਭਾਸ਼ਣ ਨੂੰ ਵੀ ਸਾਂਝਾ ਕੀਤਾ।

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 

"ਧਨਤੇਰਸ ਦੇ ਪਾਵਨ ਅਵਸਰ 'ਤੇ ਵਧਾਈਆਂ। ਸਾਡੇ ਦੇਸ਼ਵਾਸੀਆਂ ਨੂੰ ਭਰਪੂਰ ਮਾਤਰਾ ਵਿੱਚ ਚੰਗੀ ਸਿਹਤ ਅਤੇ ਸਮ੍ਰਿੱਧੀ ਦਾ ਅਸ਼ੀਰਵਾਦ ਮਿਲੇ। ਐਸੀ ਕਾਮਨਾ ਹੈ ਕਿ ਸਾਡੇ ਸਮਾਜ ਵਿੱਚ ਸਮ੍ਰਿੱਧੀ ਦੀ ਸਿਰਜਣਾ ਦੀ ਭਾਵਨਾ ਨਿਰੰਤਰ ਪ੍ਰਫੁੱਲਿਤ ਹੁੰਦੀ ਰਹੇ।"

 

"ਧਨਤੇਰਸ ਦਾ ਸਿਹਤ ਅਤੇ ਤੰਦਰੁਸਤੀ ਦੇ ਨਾਲ ਵੀ ਨੇੜਲਾ ਸਬੰਧ ਹੈ। ਹਾਲ ਹੀ ਦੇ ਵਰ੍ਹਿਆਂ ਵਿੱਚਭਾਰਤ ਦੀਆਂ ਪਰੰਪਰਾਗਤ ਔਸ਼ਧੀਆਂ ਅਤੇ ਯੋਗ ਨੇ ਆਲਮੀ ਧਿਆਨ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਹੈ। ਮੈਂ ਇਨ੍ਹਾਂ ਖੇਤਰਾਂ ਵਿੱਚ ਕਾਰਜਰਤ ਲੋਕਾਂ ਦੀ ਸ਼ਲਾਘਾ ਕਰਦਾ ਹਾਂ। ਹਾਲ ਹੀ ਵਿੱਚ ਹੋਏ ਗਲੋਬਲ ਆਯੁਸ਼ ਸਮਿਟ ਵਿੱਚ ਦਿੱਤਾ ਗਿਆ ਆਪਣਾ ਭਾਸ਼ਣ ਸਾਂਝਾ ਕਰ ਰਿਹਾ ਹਾਂ।"

 

 

 

*****

ਡੀਐੱਸ/ਟੀਐੱਸ



(Release ID: 1870511) Visitor Counter : 100