ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਨੇ ਬੰਗਲਾਦੇਸ਼ ਦੇ ਯੁਵਾ ਵਫ਼ਦ ਨਾਲ ਗੱਲਬਾਤ ਕੀਤੀ

Posted On: 20 OCT 2022 9:02AM by PIB Chandigarh

ਯੁਵਾ ਮਾਮਲੇ ਵਿਭਾਗ 12 ਤੋਂ 19 ਅਕਤੂਬਰ 2022 ਤੱਕ ਭਾਰਤ ਵਿੱਚ ਬੰਗਲਾਦੇਸ਼ ਦੇ 100 ਮੈਂਬਰੀ ਯੁਵਾ ਵਫ਼ਦ ਦੀ ਮੇਜ਼ਬਾਨੀ ਕਰ ਰਿਹਾ ਹੈ। 

ਆਖਰੀ ਦਿਨ 'ਤੇ, ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ, ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਨਵੀਂ ਦਿੱਲੀ ਵਿੱਚ ਬੰਗਲਾਦੇਸ਼ ਦੇ ਯੂਥ ਡੈਲੀਗੇਸ਼ਨ ਦੇ ਸਨਮਾਨ ਵਿੱਚ ਰਾਤ ਦੇ ਖਾਣੇ ਦਾ ਆਯੋਜਨ ਕੀਤਾ।

ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ ​​ਵੀ ਇਸ ਮੌਕੇ ਸ਼ਾਮਲ ਹੋਏ। 

 

ਬੰਗਲਾਦੇਸ਼ ਦੇ ਵਫ਼ਦ ਨੇ ਭਾਰਤ ਸਰਕਾਰ ਦੇ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਨਾਲ ਗੱਲਬਾਤ ਦੌਰਾਨ ਪ੍ਰੋਗਰਾਮ ਦੀ ਬਹੁਤ ਸ਼ਲਾਘਾ ਕੀਤੀ। ਵਫ਼ਦ ਨੇ ਬੰਗਲਾਦੇਸ਼ ਦੇ ਵਿਭਿੰਨ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ। ਇਸ ਸ਼ਾਨਦਾਰ ਸਮਾਗਮ ਦੌਰਾਨ ਭਾਰਤੀ ਕਲਾਕਾਰਾਂ ਨੇ ਵੀ ਪੇਸ਼ਕਾਰੀ ਕੀਤੀ।

 

ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਡੈਲੀਗੇਟਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਤੀਨਿਧੀਆਂ ਦੁਆਰਾ ਭਾਰਤ ਵਿੱਚ ਆਪਣੇ ਇੱਕ ਹਫ਼ਤੇ ਦੇ ਠਹਿਰਨ ਦੇ ਸਬੰਧ ਵਿੱਚ ਸਾਂਝੇ ਕੀਤੇ ਗਏ ਅਨੁਭਵ ਵੀ ਸੁਣੇ। ਇਸ ਦੌਰੇ ਨੇ ਦੋਵਾਂ ਦੇਸ਼ਾਂ ਦਰਮਿਆਨ ਵਿਚਾਰਾਂ ਦੇ ਆਦਾਨ-ਪ੍ਰਦਾਨ, ਸੱਭਿਆਚਾਰਕ, ਰਾਜਨੀਤਿਕ ਅਤੇ ਆਰਥਿਕ ਸਬੰਧਾਂ ਨੂੰ ਸੁਚਾਰੂ ਬਣਾਉਣ ਅਤੇ ਖੇਤਰੀ ਸਹਿਯੋਗ ਅਤੇ ਵਿਸ਼ਵ ਸ਼ਾਂਤੀ ਨੂੰ ਵਧਾਉਣ ਵਿੱਚ ਯੋਗਦਾਨ ਪਾਇਆ। ਭਾਰਤ ਅਤੇ ਬੰਗਲਾਦੇਸ਼ ਦਾ ਲੰਮਾ ਸਾਂਝਾ ਸੱਭਿਆਚਾਰਕ, ਆਰਥਿਕ ਅਤੇ ਰਾਜਨੀਤਕ ਇਤਿਹਾਸ ਹੈ।  ਭਾਰਤ ਦੀ ਵੱਡੀ ਆਬਾਦੀ ਵੀ ਉਹੀ ਬੰਗਲਾ ਭਾਸ਼ਾ ਬੋਲਦੀ ਹੈ ਜੋ ਬੰਗਲਾਦੇਸ਼ ਵਿੱਚ ਬੋਲੀ ਜਾਂਦੀ ਹੈ। ਦੋਵੇਂ ਦੇਸ਼ ਇੱਕ ਦੂਜੇ ਨਾਲ ਮਹੱਤਵਪੂਰਨ ਸਰਹੱਦਾਂ ਸਾਂਝੀਆਂ ਕਰਦੇ ਹਨ। ਸਾਡੇ ਇੱਕ ਦੂਜੇ ਨਾਲ ਪੁਰਾਣੇ, ਡੂੰਘੇ, ਦੋਸਤਾਨਾ ਸਬੰਧ ਵੀ ਹਨ ਅਤੇ ਸਾਂਝੇ ਹਿੱਤ ਵੀ ਹਨ।

 

ਪ੍ਰੋਗਰਾਮ ਦੇ ਹਿੱਸੇ ਵਜੋਂ, ਬੰਗਲਾਦੇਸ਼ ਦੇ ਯੁਵਾ ਵਫ਼ਦ ਨੇ 14 ਅਕਤੂਬਰ 2022 ਨੂੰ ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਵੱਖ-ਵੱਖ ਸੱਭਿਆਚਾਰਕ, ਵਿਦਿਅਕ ਅਤੇ ਉਦਯੋਗਿਕ ਸਾਈਟਾਂ ਜਿਵੇਂ ਕਿ ਆਗਰਾ ਵਿੱਚ ਤਾਜ ਮਹਿਲ, ਇੰਡੀਅਨ ਇੰਸਟੀਟਿਊਟ ਆਫ਼ ਮੈਨੇਜਮੈਂਟ, ਬੰਗਲੌਰ ਅਤੇ ਮੈਸੂਰ ਵਿੱਚ ਇਨਫੋਸਿਸ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਅਕਾਦਮਿਕ ਅਤੇ ਉਦਯੋਗ ਦੇ ਲੀਡਰਾਂ ਨਾਲ ਗੱਲਬਾਤ ਕੀਤੀ।  ਇਸ ਗਰੁੱਪ ਵਿੱਚ ਵਿਦਿਆਰਥੀ, ਨੌਜਵਾਨ ਪੱਤਰਕਾਰ, ਉੱਦਮੀ, ਸਮਾਜ ਸੇਵਕ, ਡਾਕਟਰ ਆਦਿ ਸਮੇਤ ਭਿੰਨ-ਭਿੰਨ ਪਿਛੋਕੜ ਵਾਲੇ ਨੌਜਵਾਨ ਸ਼ਾਮਲ ਹਨ। ਇਹ ਪ੍ਰੋਗਰਾਮ ਸਾਡੇ ਗੁਆਂਢੀਆਂ ਨਾਲ ਸੁਹਿਰਦ ਸਬੰਧਾਂ ਨੂੰ ਉਤਸ਼ਾਹਿਤ ਕਰਨ ਲਈ ਸਦਭਾਵਨਾ ਅਤੇ ਸਕਾਰਾਤਮਕ ਊਰਜਾ ਪੈਦਾ ਕਰਦਾ ਹੈ।

 

ਯੁਵਾ ਮਾਮਲੇ ਵਿਭਾਗ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੂੰ ਦੂਜੇ ਦੇਸ਼ਾਂ ਅਤੇ ਵੱਖ-ਵੱਖ ਅੰਤਰਰਾਸ਼ਟਰੀ ਏਜੰਸੀਆਂ/ਸੰਸਥਾਵਾਂ ਦੇ ਸਹਿਯੋਗ ਨਾਲ ਵੱਖ-ਵੱਖ ਯੁਵਾ ਮੁੱਦਿਆਂ 'ਤੇ ਨੌਜਵਾਨਾਂ ਵਿੱਚ ਅੰਤਰਰਾਸ਼ਟਰੀ ਦ੍ਰਿਸ਼ਟੀਕੋਣ ਪੈਦਾ ਕਰਨਾ ਲਾਜ਼ਮੀ ਕੀਤਾ ਗਿਆ ਹੈ। ਵਿਭਾਗ ਨੌਜਵਾਨਾਂ ਵਿੱਚ ਸ਼ਾਂਤੀ ਅਤੇ ਸਮਝ ਨੂੰ ਉਤਸ਼ਾਹਿਤ ਕਰਨ ਲਈ ਇੱਕ ਪ੍ਰਭਾਵਸ਼ਾਲੀ ਸਾਧਨ ਵਜੋਂ ਯੁਵਾ ਪ੍ਰਤੀਨਿਧਾਂ ਦੇ ਅੰਤਰਰਾਸ਼ਟਰੀ ਵਟਾਂਦਰੇ ਦੀ ਕਲਪਨਾ ਕਰਦਾ ਹੈ। ਵੱਖ-ਵੱਖ ਦੇਸ਼ਾਂ ਦੇ ਨੌਜਵਾਨਾਂ ਦਰਮਿਆਨ ਵਿਚਾਰਾਂ, ਕਦਰਾਂ-ਕੀਮਤਾਂ ਅਤੇ ਸੱਭਿਆਚਾਰ ਦੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਅਤੇ ਅੰਤਰਰਾਸ਼ਟਰੀ ਸਮਝ ਨੂੰ ਵਿਕਸਿਤ ਕਰਨ ਲਈ ਦੋਸਤਾਨਾ ਦੇਸ਼ਾਂ ਦੇ ਨਾਲ ਨੌਜਵਾਨ ਪ੍ਰਤੀਨਿਧ ਮੰਡਲਾਂ ਦਾ ਆਦਾਨ-ਪ੍ਰਦਾਨ ਕੀਤਾ ਜਾਂਦਾ ਹੈ। ਵਿਭਾਗ 2006 ਤੋਂ ਨਿਯਮਿਤ ਤੌਰ 'ਤੇ ਚੀਨ ਅਤੇ ਦੱਖਣੀ ਕੋਰੀਆ ਨਾਲ ਨੌਜਵਾਨਾਂ ਦੇ ਪ੍ਰਤੀਨਿਧ ਮੰਡਲਾਂ ਦਾ ਆਦਾਨ-ਪ੍ਰਦਾਨ ਕਰ ਰਿਹਾ ਹੈ।

 

2012 ਵਿੱਚ, ਢਾਕਾ ਵਿੱਚ ਭਾਰਤ ਦੇ ਹਾਈ ਕਮਿਸ਼ਨ ਨੇ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੂੰ 100 ਮੈਂਬਰੀ ਬੰਗਲਾਦੇਸ਼ ਦੇ ਯੁਵਾ ਪ੍ਰਤੀਨਿਧੀ ਮੰਡਲ ਨੂੰ ਭਾਰਤ ਵਿੱਚ ਸੱਦਾ ਦੇਣ ਅਤੇ ਇਤਿਹਾਸਕ, ਵਿਦਿਅਕ, ਟੈਕਨੋਲੋਜੀਕਲ ਅਤੇ ਉਦਯੋਗਿਕ ਰੁਚੀਆਂ ਵਾਲੇ ਸਥਾਨਾਂ ਨੂੰ ਦਿਖਾਉਣ ਲਈ ਇੱਕ ਦੌਰੇ ਦਾ ਪ੍ਰਬੰਧ ਕਰਨ ਲਈ ਬੇਨਤੀ ਕੀਤੀ ਸੀ। ਇਸ ਅਨੁਸਾਰ, ਪਹਿਲੀ ਵਾਰ, ਬੰਗਲਾਦੇਸ਼ ਦੇ 100 ਮੈਂਬਰੀ ਨੌਜਵਾਨ ਵਫ਼ਦ ਨੇ 6-13 ਅਕਤੂਬਰ, 2012 ਤੱਕ ਭਾਰਤ ਦਾ ਦੌਰਾ ਕੀਤਾ। ਬੰਗਲਾਦੇਸ਼ ਦਾ ਮੌਜੂਦਾ ਵਫ਼ਦ ਅਜਿਹਾ 8ਵਾਂ ਸਮੂਹ ਹੈ।

 

 ********

 

ਐੱਨਬੀ/ਓਏ



(Release ID: 1869774) Visitor Counter : 118