ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਜੂਨਾਗੜ੍ਹ ਵਿੱਚ ਲਗਭਗ 3580 ਕਰੋੜ ਰੁਪਏ ਦੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ



'ਡਬਲ ਇੰਜਣ ਵਾਲੀ ਸਰਕਾਰ ਨੇ ਵਿਕਾਸ ਕਾਰਜਾਂ 'ਚ ਲਿਆਂਦੀ ਦੁੱਗਣੀ ਰਫ਼ਤਾਰ'



"ਕਿਸਾਨ ਕ੍ਰੈਡਿਟ ਕਾਰਡ ਨੇ ਖਾਸ ਕਰਕੇ ਸਾਡੇ ਪਸ਼ੂ ਪਾਲਕਾਂ ਅਤੇ ਮਛੇਰੇ ਭਾਈਚਾਰੇ ਲਈ ਜੀਵਨ ਨੂੰ ਬਹੁਤ ਸੌਖਾ ਬਣਾ ਦਿੱਤਾ ਹੈ"



"ਸਰਕਾਰ ਨੇ ਨਾ ਸਿਰਫ਼ ਬੰਦਰਗਾਹਾਂ ਲਈ ਪਹਿਲ ਕੀਤੀ ਹੈ, ਬਲਕਿ ਬੰਦਰਗਾਹਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਅੰਜਾਮ ਦੇ ਰਹੀ ਹੈ"



"ਸਰਕਾਰ ਉੱਦਮ ਦੇ ਹਰ ਕਦਮ 'ਤੇ ਨੌਜਵਾਨਾਂ ਦੀ ਮਦਦ ਕਰ ਰਹੀ ਹੈ"



"ਵਧ ਰਿਹਾ ਬੁਨਿਆਦੀ ਢਾਂਚਾ ਸੈਰ-ਸਪਾਟੇ ਨੂੰ ਵੱਡੇ ਪੱਧਰ 'ਤੇ ਉਤਸ਼ਾਹਿਤ ਕਰ ਰਿਹਾ ਹੈ"



"ਕੁਝ ਸਿਆਸੀ ਪਾਰਟੀਆਂ ਨੇ ਗੁਜਰਾਤ ਨੂੰ ਬੁਰਾ–ਭਲਾ ਆਖਣ ਨੂੰ ਆਪਣੀ ਸਿਆਸੀ ਵਿਚਾਰਧਾਰਾ ਬਣਾ ਲਿਆ ਹੈ"



"ਅਸੀਂ 'ਏਕ ਭਾਰਤ ਸ਼੍ਰੇਸ਼ਠ ਭਾਰਤ' ਦੀ ਭਾਵਨਾ ਅਤੇ ਸਰਦਾਰ ਪਟੇਲ ਦੇ ਸੁਪਨਿਆਂ ’ਚ ਕੋਈ ਕਮੀ ਨਹੀਂ ਆਉਣ ਦੇਵਾਂਗੇ"

Posted On: 19 OCT 2022 5:44PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਜੂਨਾਗੜ੍ਹ ਵਿੱਚ ਲਗਭਗ 3,580 ਕਰੋੜ ਰੁਪਏ ਦੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਜੂਨਾਗੜ੍ਹ ’ਚ ਇਨ੍ਹਾਂ ਪ੍ਰੋਜੈਕਟਾਂ ਵਿੱਚ ਸਮੁੰਦਰੀ ਕੰਢੇ ’ਤੇ ਹਾਈਵੇਅ ਦੇ ਸੁਧਾਰ ਦੇ ਨਾਲ-ਨਾਲ ਗੁੰਮ ਹੋਏ ਲਿੰਕਾਂ ਦੇ ਨਿਰਮਾਣ, ਦੋ ਜਲ ਸਪਲਾਈ ਪ੍ਰੋਜੈਕਟ ਅਤੇ ਖੇਤੀ ਉਤਪਾਦਾਂ ਦੇ ਸਟੋਰੇਜ ਲਈ ਇੱਕ ਗੋਦਾਮ ਕੰਪਲੈਕਸ ਦਾ ਨਿਰਮਾਣ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਸ਼੍ਰੀ ਕ੍ਰਿਸ਼ਨ ਰੁਕਸ਼ਮਣੀ ਮੰਦਰ, ਮਾਧਵਪੁਰ ਅਤੇ ਸੀਵਰੇਜ ਅਤੇ ਵਾਟਰ ਸਪਲਾਈ ਪ੍ਰੋਜੈਕਟਾਂ ਦੇ ਸਰਵਪੱਖੀ ਵਿਕਾਸ ਅਤੇ ਪੋਰਬੰਦਰ ਫਿਸ਼ਰੀ ਹਾਰਬਰ ਵਿਖੇ ਡ੍ਰੇਜਿੰਗ ਦੇ ਰੱਖ-ਰਖਾਅ ਲਈ ਨੀਂਹ ਪੱਥਰ ਵੀ ਰੱਖਿਆ। ਗਿਰ ਸੋਮਨਾਥ ਵਿਖੇ, ਪ੍ਰਧਾਨ ਮੰਤਰੀ ਨੇ ਦੋ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਜਿਸ ਵਿੱਚ ਮਧਵਾੜ ਵਿਖੇ ਇੱਕ ਮੱਛੀ ਫੜਨ ਵਾਲੀ ਬੰਦਰਗਾਹ ਦਾ ਵਿਕਾਸ ਸ਼ਾਮਲ ਹੈ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਹਲਕੇ–ਫੁਲਕੇ ਅੰਦਾਜ਼ ’ਚ ਕਿਹਾ ਕਿ ਦੀਵਾਲੀ ਅਤੇ ਧਨਤੇਰਸ ਛੇਤੀ ਆ ਗਏ ਹਨ ਅਤੇ ਜੂਨਾਗੜ੍ਹ ਦੇ ਲੋਕਾਂ ਲਈ ਨਵੇਂ ਸਾਲ ਦੇ ਜਸ਼ਨ ਦੀਆਂ ਤਿਆਰੀਆਂ ਪਹਿਲਾਂ ਹੀ ਚਲ ਰਹੀਆਂ ਹਨ। ਇਸ ਮੌਕੇ 'ਤੇ ਮੌਜੂਦ ਸਾਰਿਆਂ ਦਾ ਧੰਨਵਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਲੋਕਾਂ ਦੇ ਅਸ਼ੀਰਵਾਦ ਲਈ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਉਨ੍ਹਾਂ ਪ੍ਰੋਜੈਕਟਾਂ ਨੂੰ ਸਮਰਪਿਤ ਕਰਨ ਅਤੇ ਨੀਂਹ ਪੱਥਰ ਰੱਖਣ ਲਈ ਖੁਸ਼ੀ ਜ਼ਾਹਰ ਕੀਤੀ ਜੋ ਕਿ ਪਹਿਲੇ ਸਮਿਆਂ ਵਿੱਚ ਰਾਜ ਦੇ ਬਜਟ ਨਾਲੋਂ ਵੱਧ ਮੁੱਲ ਦੇ ਸਨ। ਉਨ੍ਹਾਂ ਕਿਹਾ ਕਿ ਇਹ ਸਭ ਗੁਜਰਾਤ ਦੇ ਲੋਕਾਂ ਦੇ ਅਸ਼ੀਰਵਾਦ ਸਦਕਾ ਹੋਇਆ ਹੈ।

ਪ੍ਰਧਾਨ ਮੰਤਰੀ ਨੇ ਜੂਨਾਗੜ੍ਹ, ਗਿਰ ਸੋਮਨਾਥ ਅਤੇ ਪੋਰਬੰਦਰ ਵਾਲੇ ਖੇਤਰ ਨੂੰ ਗੁਜਰਾਤ ਦੀ ਸੈਰ-ਸਪਾਟਾ ਰਾਜਧਾਨੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਜੋ ਪ੍ਰੋਜੈਕਟ ਉਲੀਕੇ ਜਾ ਰਹੇ ਹਨ, ਉਨ੍ਹਾਂ ਨਾਲ ਰੋਜ਼ਗਾਰ  ਅਤੇ ਸਵੈ-ਰੋਜ਼ਗਾਰ  ਦੇ ਵੱਡੇ ਮੌਕੇ ਪੈਦਾ ਹੋਣਗੇ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਅਤੇ ਇਸ ਦਾ ਸਿਹਰਾ ਗੁਜਰਾਤ ਦੇ ਲੋਕਾਂ ਅਤੇ ਉਨ੍ਹਾਂ ਦੇ ਅਸ਼ੀਰਵਾਦ ਨੂੰ ਦਿੱਤਾ, “ਅੱਜ ਮੇਰੀ ਛਾਤੀ ਮਾਣ ਨਾਲ ਫੁੱਲ ਗਈ ਹੈ”। ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਕੇਂਦਰ ਵਿੱਚ ਜ਼ਿੰਮੇਵਾਰੀਆਂ ਸੰਭਾਲਣ ਲਈ ਉਨ੍ਹਾਂ ਦੇ ਗੁਜਰਾਤ ਛੱਡਣ ਤੋਂ ਬਾਅਦ ਵੀ, ਇਹ ਮੁੱਖ ਮੰਤਰੀ ਭੂਪੇਂਦਰ ਪਟੇਲ ਦੀ ਟੀਮ ਸੀ ਜਿਸ ਨੇ ਉਸੇ ਕਦਰਾਂ ਕੀਮਤਾਂ ਅਤੇ ਪਰੰਪਰਾਵਾਂ ਦੇ ਨਾਲ ਗੁਜਰਾਤ ਦੀ ਦੇਖਭਾਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ, ''ਅੱਜ ਗੁਜਰਾਤ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ।’’

ਉਨ੍ਹਾਂ ਸੋਕੇ ਅਤੇ ਖੇਤਰ ਤੋਂ ਪਰਵਾਸ ਦੇ ਔਖੇ ਸਮੇਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਕੁਦਰਤ ਵੀ ਉਨ੍ਹਾਂ ਲੋਕਾਂ ਦੀ ਮਦਦ ਕਰਦੀ ਹੈ ਜੋ ਲਗਨ ਅਤੇ ਪ੍ਰਮਾਣਿਕਤਾ ਨਾਲ ਕੰਮ ਕਰਦੇ ਹਨ ਕਿਉਂਕਿ ਪਿਛਲੇ ਦੋ ਦਹਾਕਿਆਂ ਦੌਰਾਨ ਮੌਸਮ ਦੀਆਂ ਮੁਸ਼ਕਿਲਾਂ ਵੀ ਘਟੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਇੱਕ ਪਾਸੇ ਲੋਕਾਂ ਦਾ ਅਸ਼ੀਰਵਾਦ ਅਤੇ ਦੂਸਰੇ ਪਾਸੇ ਕੁਦਰਤ ਦੇ ਸਹਿਯੋਗ ਨਾਲ, ਲੋਕਾਂ ਦੀ ਸੇਵਾ ਵਿੱਚ ਆਪਣਾ ਜੀਵਨ ਬਤੀਤ ਕਰਨਾ ਖੁਸ਼ੀ ਦੀ ਗੱਲ ਹੈ”। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਮਾਂ ਨਰਮਦਾ ਦੂਰ-ਦਰਾਜ ਦਾ ਤੀਰਥ ਸਥਾਨ ਸੀ, ਲੋਕਾਂ ਦੀ ਸਖ਼ਤ ਮਿਹਨਤ ਨਾਲ ਮਾਂ ਨਰਮਦਾ ਆਪਣਾ ਅਸ਼ੀਰਵਾਦ ਦੇਣ ਲਈ ਸੌਰਾਸ਼ਟਰ ਦੇ ਪਿੰਡਾਂ ਵਿੱਚ ਪਹੁੰਚੀ ਹੈ। ਪ੍ਰਧਾਨ ਮੰਤਰੀ ਨੇ ਪੂਰੀ ਲਗਨ ਨਾਲ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਜੂਨਾਗੜ੍ਹ ਦੇ ਕਿਸਾਨਾਂ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਗੁਜਰਾਤ ਵਿੱਚ ਉਗਾਏ ਜਾਣ ਵਾਲੇ ਕੇਸਰ ਅੰਬਾਂ ਦਾ ਸਵਾਦ ਦੁਨੀਆ ਦੇ ਹਰ ਹਿੱਸੇ ਵਿੱਚ ਪਹੁੰਚ ਰਿਹਾ ਹੈ।

ਭਾਰਤ ਦੇ ਵਿਸ਼ਾਲ ਤਟਵਰਤੀ ਖੇਤਰਾਂ ਬਾਰੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਦੇ ਸਮੁੰਦਰੀ ਕੰਢਿਆਂ ਵਾਲੇ ਖੇਤਰਾਂ ਦਾ ਇੱਕ ਵੱਡਾ ਹਿੱਸਾ ਗੁਜਰਾਤ ਨਾਲ ਸਬੰਧਿਤ ਹੈ। ਸ੍ਰੀ ਮੋਦੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਮੁੰਦਰਾਂ ਨੂੰ ਬੋਝ ਅਤੇ ਇਸ ਦੀ ਤਾਜ਼ੀ ਹਵਾ ਨੂੰ ਜ਼ਹਿਰ ਸਮਝਿਆ ਪਰ ਹੁਣ ਸਮਾਂ ਬਦਲ ਗਿਆ ਹੈ। "ਉਹੀ ਸਮੁੰਦਰ ਜਿਨ੍ਹਾਂ ਨੂੰ ਮੁਸੀਬਤ ਮੰਨਿਆ ਜਾਂਦਾ ਸੀ ਹੁਣ ਸਾਡੇ ਯਤਨਾਂ ਰਾਹੀਂ ਉਨ੍ਹਾਂ ਦੇ ਹੀ ਲਾਭ ਮਿਲ ਰਹੇ ਹਨ।" ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਕੱਛ ਦਾ ਰਣ ਜੋ ਮੁਸੀਬਤਾਂ ਨਾਲ ਘਿਰਿਆ ਹੋਇਆ ਸੀ, ਹੁਣ ਗੁਜਰਾਤ ਦੇ ਵਿਕਾਸ ਲਈ ਅੱਗੇ ਵਧ ਰਿਹਾ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਉਨ੍ਹਾਂ ਨੇ 25 ਸਾਲ ਪਹਿਲਾਂ ਗੁਜਰਾਤ ਦੇ ਵਿਕਾਸ ਲਈ ਜੋ ਸੰਕਲਪ ਲਿਆ ਸੀ, ਉਹ ਹੁਣ ਪੂਰਾ ਹੋ ਗਿਆ ਹੈ।

ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਮੁੱਖ ਮੰਤਰੀ ਵਜੋਂ ਉਨ੍ਹਾਂ ਨੇ ਮਛੇਰੇ ਭਾਈਚਾਰੇ ਦੀ ਭਲਾਈ, ਸੁਰੱਖਿਆ, ਸੁਵਿਧਾਵਾਂ ਅਤੇ ਬੁਨਿਆਦੀ ਢਾਂਚੇ ਲਈ ਸਾਗਰ ਖੇਡੂ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਇਨ੍ਹਾਂ ਯਤਨਾਂ ਸਦਕਾ ਰਾਜ ਵਿੱਚੋਂ ਮੱਛੀ ਦੀ ਬਰਾਮਦ ਸੱਤ ਗੁਣਾ ਵਧ ਗਈ ਹੈ। ਉਨ੍ਹਾਂ ਨੂੰ ਆਪਣੇ ਮੁੱਖ ਮੰਤਰੀ ਦੇ ਦਿਨਾਂ ਦੌਰਾਨ ਇੱਕ ਜਪਾਨੀ ਵਫ਼ਦ ਨਾਲ ਵਾਪਰੀ ਘਟਨਾ ਯਾਦ ਆਈ ਜਦੋਂ ਵਫ਼ਦ ਦੇ ਮੈਂਬਰਾਂ ਨੇ ਮੱਛੀ ਪਾਲਣ ਪਹਿਲਾਂ 'ਤੇ ਪੇਸ਼ਕਾਰੀ ਨੂੰ ਰੋਕਣ ਲਈ ਕਿਹਾ, ਕਿਉਂਕਿ ਉਹ ਸਕ੍ਰੀਨ 'ਤੇ ਮਸ਼ਹੂਰ ਸੁਰਮਈ ਮੱਛੀ ਨੂੰ ਦੇਖ ਕੇ ਆਪਣੇ ਆਪ 'ਤੇ ਕਾਬੂ ਨਹੀਂ ਰੱਖ ਸਕੇ ਅਤੇ ਸੁਆਦ ਲਈ ਕਿਹਾ। ਉਨ੍ਹਾਂ ਦੱਸਿਆ ਕਿ ਸੁਰਮਈ ਮੱਛੀ ਹੁਣ ਜਪਾਨ ਦੇ ਬਜ਼ਾਰ ਵਿੱਚ ਚੰਗੀ ਤਰ੍ਹਾਂ ਜਾਣੀ ਜਾਂਦੀ ਹੈ ਅਤੇ ਹਰ ਸਾਲ ਕਾਫ਼ੀ ਨਿਰਯਾਤ ਹੁੰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, ''ਡਬਲ ਇੰਜਣ ਵਾਲੀ ਸਰਕਾਰ ਨੇ ਵਿਕਾਸ ਕਾਰਜਾਂ 'ਚ ਦੋਹਰੀ ਗਤੀ ਲਿਆਂਦੀ ਹੈ। ਅੱਜ ਹੀ ਮੱਛੀਆਂ ਫੜਨ ਵਾਲੀਆਂ ਤਿੰਨ ਬੰਦਰਗਾਹਾਂ 'ਤੇ ਕੰਮ ਸ਼ੁਰੂ ਹੋ ਗਿਆ ਹੈ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਹਿਲੀ ਵਾਰ ਕਿਸਾਨ, ਪਸ਼ੂ ਪਾਲਣ ਕਾਮੇ ਅਤੇ ਸਾਗਰ ਖੇਦੂ ਮਛੇਰੇ ਕਿਸਾਨ ਕ੍ਰੈਡਿਟ ਕਾਰਡ ਸਕੀਮ ਦੀਆਂ ਸੇਵਾਵਾਂ ਨਾਲ ਜੁੜੇ ਹਨ ਅਤੇ ਇਸ ਨੇ ਬੈਂਕ ਤੋਂ ਕਰਜ਼ਾ ਲੈਣ ਦੀ ਪ੍ਰਕਿਰਿਆ ਨੂੰ ਸਰਲ ਬਣਾਇਆ ਹੈ। ਸ਼੍ਰੀ ਮੋਦੀ ਨੇ ਅੱਗੇ ਕਿਹਾ,"ਨਤੀਜੇ ਵਜੋਂ, 3.5 ਕਰੋੜ ਲਾਭਾਰਥੀ ਇਸ ਦੀਆਂ ਸੇਵਾਵਾਂ ਦਾ ਲਾਭ ਲੈ ਰਹੇ ਹਨ।" ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸ ਨੇ ਸਮਾਜ ਦੇ ਗ਼ਰੀਬਾਂ ਅਤੇ ਲੋੜਵੰਦਾਂ ਨੂੰ ਆਪਣੇ ਅਤੇ ਆਪਣੇ ਪਰਿਵਾਰਾਂ ਲਈ ਬਿਹਤਰ ਭਵਿੱਖ ਬਣਾਉਣ ਲਈ ਸ਼ਕਤੀ ਪ੍ਰਦਾਨ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਹੜੇ ਲਾਭਾਰਥੀਆਂ ਨੇ ਸਮੇਂ ਸਿਰ ਕਰਜ਼ੇ ਦੀ ਅਦਾਇਗੀ ਕੀਤੀ ਹੈ, ਉਨ੍ਹਾਂ ਦਾ ਵਿਆਜ ਮਾਫ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ, “ਕਿਸਾਨ ਕ੍ਰੈਡਿਟ ਕਾਰਡ ਨੇ ਖਾਸ ਕਰਕੇ ਸਾਡੇ ਪਸ਼ੂ ਪਾਲਕਾਂ ਅਤੇ ਮਛੇਰੇ ਭਾਈਚਾਰੇ ਲਈ ਜੀਵਨ ਨੂੰ ਬਹੁਤ ਸੌਖਾ ਬਣਾ ਦਿੱਤਾ ਹੈ”।

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ,“ਪਿਛਲੇ ਦੋ ਦਹਾਕਿਆਂ ਵਿੱਚ ਸਮੁੰਦਰੀ ਬੰਦਰਗਾਹਾਂ ਦੇ ਜ਼ਬਰਦਸਤ ਵਿਕਾਸ ਨੇ ਗੁਜਰਾਤ ਲਈ ਖੁਸ਼ਹਾਲੀ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਇਸ ਨੇ ਗੁਜਰਾਤ ਲਈ ਨਵੀਆਂ ਸੰਭਾਵਨਾਵਾਂ ਖੋਲ੍ਹ ਦਿੱਤੀਆਂ ਹਨ।” ਸਾਗਰ ਮਾਲਾ ਯੋਜਨਾ 'ਤੇ ਚਾਨਣਾ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਨਾ ਸਿਰਫ਼ ਸਮੁੰਦਰੀ ਬੰਦਰਗਾਹਾਂ ਦਾ ਵਿਕਾਸ ਕਰਕੇ ਸਗੋਂ ਬੰਦਰਗਾਹਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਲਾਗੂ ਕਰਕੇ ਭਾਰਤ ਦੇ ਤੱਟਾਂ 'ਤੇ ਬੁਨਿਆਦੀ ਢਾਂਚੇ ਨੂੰ ਉਤਸ਼ਾਹਿਤ ਕਰਨ ਦੀ ਪਹਿਲ ਕੀਤੀ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਤੱਟਾਂ ਉੱਤੇ ਗੁਜਰਾਤ ਨੇ ਇਸ ਦੇ ਅਧਾਰ ‘ਤੇ ਕਈ ਨਵੇਂ ਪ੍ਰੋਜੈਕਟ ਦੇਖੇ ਹਨ”, ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਜੂਨਾਗੜ੍ਹ ਤੋਂ ਇਲਾਵਾ, ਨਵਾਂ ਕੋਸਟਲ ਹਾਈਵੇ ਪੋਰਬੰਦਰ, ਜਾਮਨਗਰ, ਦੇਵਭੂਮੀ ਦਵਾਰਕਾ, ਮੋਰਬੀ ਤੋਂ ਮੱਧ ਅਤੇ ਦੱਖਣੀ ਗੁਜਰਾਤ ਦੇ ਕਈ ਜ਼ਿਲ੍ਹਿਆਂ ਵਿੱਚੋਂ ਲੰਘੇਗਾ। ਜੋ ਗੁਜਰਾਤ ਦੇ ਸਮੁੱਚੇ ਤਟਵਰਤੀ ਖੇਤਰ ਨਾਲ ਸੰਪਰਕ ਨੂੰ ਮਜ਼ਬੂਤ ਕਰੇਗਾ।"

ਪ੍ਰਧਾਨ ਮੰਤਰੀ ਨੇ ਰਾਜ ਦੀਆਂ ਮਾਵਾਂ ਅਤੇ ਭੈਣਾਂ ਦੁਆਰਾ ਕੀਤੇ ਗਏ ਸ਼ਾਨਦਾਰ ਕੰਮ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਹ ਇੱਕ ਸੁਰੱਖਿਆ ਢਾਲ ਬਣਦੇ ਹਨ। ਪਿਛਲੇ 8 ਸਾਲਾਂ ਵਿੱਚ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਲਈ ਕੇਂਦਰ ਸਰਕਾਰ ਦੇ ਯਤਨਾਂ ਨੂੰ ਉਜਾਗਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਵਾਂ ਅਤੇ ਭੈਣਾਂ ਦੇ ਜੀਵਨ ਨੂੰ ਅਸਾਨ ਬਣਾਉਣ ਲਈ ਹਰ ਪੱਧਰ 'ਤੇ ਕਦਮ ਪੁੱਟੇ ਗਏ ਹਨ। ਪ੍ਰਧਾਨ ਮੰਤਰੀ ਨੇ ਮਹਿਲਾਵਾਂ ਦੀ ਸਿਹਤ ਅਤੇ ਸਨਮਾਨ ਵਿੱਚ ਸੁਧਾਰ ਵੱਲ ਇਸ਼ਾਰਾ ਕੀਤਾ ਅਤੇ ਇਸ ਦਾ ਸਿਹਰਾ ਸਵੱਛ ਭਾਰਤ ਅਭਿਯਾਨ ਤਹਿਤ ਕਰੋੜਾਂ ਪਖਾਨਿਆਂ ਦੇ ਨਿਰਮਾਣ ਨੂੰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਜਵਲਾ ਯੋਜਨਾ ਨਾ ਸਿਰਫ਼ ਮਹਿਲਾਵਾਂ ਦਾ ਸਮਾਂ ਬਚਾ ਕੇ ਮਦਦ ਕਰ ਰਹੀ ਹੈ, ਸਗੋਂ ਉਨ੍ਹਾਂ ਦੀ ਸਿਹਤ ਦੇ ਨਾਲ-ਨਾਲ ਪੂਰੇ ਪਰਿਵਾਰ ਦੀ ਸਿਹਤ ਨੂੰ ਵੀ ਸੁਧਾਰ ਰਹੀ ਹੈ। ਪ੍ਰਧਾਨ ਮੰਤਰੀ ਨੇ ਪਿਛਲੀਆਂ ਸਰਕਾਰਾਂ ਦੇ ਸਮੇਂ ਨੂੰ ਤੋੜਿਆ ਜੋ ਇੱਕ ਪਿੰਡ ਵਿੱਚ ਪਾਣੀ ਦੇ ਕੁਝ ਹੈਂਡ–ਪੰਪਾਂ ਨੂੰ ਧੂਮ-ਧਾਮ ਨਾਲ ਵੰਡਣ ਤੋਂ ਬਾਅਦ ਜਸ਼ਨ ਮਨਾਉਂਦੀਆਂ ਸਨ ਅਤੇ ਕਿਹਾ, "ਅੱਜ ਤੁਹਾਡਾ ਪੁੱਤਰ ਹਰ ਘਰ ਵਿੱਚ ਪਾਈਪ ਰਾਹੀਂ ਪਾਣੀ ਪਹੁੰਚਾ ਰਿਹਾ ਹੈ।" ਪ੍ਰਧਾਨ ਮੰਤਰੀ ਮਾਤ੍ਰ ਵੰਦਨਾ ਯੋਜਨਾ ਨੂੰ ਉਜਾਗਰ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਗਰਭ ਅਵਸਥਾ ਦੌਰਾਨ ਮਾਵਾਂ ਨੂੰ ਹਜ਼ਾਰਾਂ ਤਰ੍ਹਾਂ ਦੀ ਮਦਦ ਦਿੱਤੀ ਜਾ ਰਹੀ ਹੈ, ਤਾਂ ਜੋ ਉਹ ਪੌਸ਼ਟਿਕ ਭੋਜਨ ਖਾ ਸਕਣ। ਉਨ੍ਹਾਂ ਅੱਗੇ ਕਿਹਾ,"ਸਾਡੀ ਸਰਕਾਰ ਪੀਐੱਮ ਆਵਾਸ ਯੋਜਨਾ ਦੇ ਤਹਿਤ ਜੋ ਘਰ ਦੇ ਰਹੀ ਹੈ, ਉਨ੍ਹਾਂ ਵਿੱਚੋਂ ਜ਼ਿਆਦਾਤਰ ਮਹਿਲਾਵਾਂ ਦੇ ਨਾਮ 'ਤੇ ਹਨ। ਅੱਜ ਸਾਡੀ ਸਰਕਾਰ ਸਵੈ-ਸਹਾਇਤਾ ਸਮੂਹਾਂ ਰਾਹੀਂ ਪਿੰਡ-ਪਿੰਡ ਵਿੱਚ ਮਹਿਲਾਵਾਂ ਦੀ ਉੱਦਮਤਾ ਦਾ ਵਿਆਪਕ ਵਿਸਤਾਰ ਕਰ ਰਹੀ ਹੈ। ਦੇਸ਼ ਭਰ ਵਿੱਚ 8 ਕਰੋੜ ਤੋਂ ਵੱਧ ਭੈਣਾਂ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਲੱਖਾਂ ਗੁਜਰਾਤ ਦੀਆਂ ਹਨ। ਇਸੇ ਤਰ੍ਹਾਂ ਕਈ ਭੈਣਾਂ ਮੁਦਰਾ ਯੋਜਨਾ ਦੇ ਤਹਿਤ ਪਹਿਲੀ ਵਾਰ ਉੱਦਮੀ ਬਣੀਆਂ ਹਨ।

ਦੇਸ਼ ਦੇ ਨੌਜਵਾਨਾਂ 'ਤੇ ਜ਼ੋਰ ਦੇਣ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 8 ਸਾਲਾਂ ਤੋਂ ਅਸੀਂ ਗੁਜਰਾਤ ਸਮੇਤ ਦੇਸ਼ ਭਰ ਵਿੱਚ ਨੌਜਵਾਨਾਂ ਦੀ ਸਮਰੱਥਾ ਨੂੰ ਵਧਾਉਣ ਲਈ ਕਈ ਕਦਮ ਚੁੱਕੇ ਹਨ। ਸਿੱਖਿਆ ਤੋਂ ਲੈ ਕੇ ਰੋਜ਼ਗਾਰ  ਅਤੇ ਸਵੈ-ਰੋਜ਼ਗਾਰ  ਤੱਕ ਹਰ ਪਹਿਲੂ ਵਿੱਚ ਨਵੇਂ ਮੌਕੇ ਪੈਦਾ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਅੱਜ ਸਰਕਾਰ ਉੱਦਮ ਦੇ ਹਰ ਕਦਮ 'ਤੇ ਨੌਜਵਾਨਾਂ ਦੀ ਮਦਦ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਗਾਂਧੀਨਗਰ ਵਿੱਚ ਇੱਕ ਦਿਨ ਪਹਿਲਾਂ ਉਦਘਾਟਨ ਕੀਤੇ ਗਏ ਡਿਫੈਂਸ ਐਕਸਪੋ (DefExpo) 2022 ਬਾਰੇ ਬੋਲਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਗੁਜਰਾਤ ਟੈਂਕਾਂ ਦਾ ਨਿਰਮਾਣ ਕਰੇਗਾ।

ਪ੍ਰਧਾਨ ਮੰਤਰੀ ਨੇ ਸਿੱਖਿਆ ਦੇ ਖੇਤਰ ਵਿੱਚ ਰਾਜ ਦੁਆਰਾ ਕੀਤੀਆਂ ਗਈਆਂ ਪ੍ਰਾਪਤੀਆਂ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਕਿਹਾ, ਪਿਛਲੇ 8 ਸਾਲਾਂ ਦੌਰਾਨ ਦੇਸ਼ ਵਿੱਚ ਸੈਂਕੜੇ ਯੂਨੀਵਰਸਿਟੀਆਂ ਖੁੱਲ੍ਹੀਆਂ ਹਨ। ਗੁਜਰਾਤ ਉੱਚ ਸਿੱਖਿਆ ਦੇ ਕਈ ਮਿਆਰੀ ਅਦਾਰੇ ਖੋਲ੍ਹਣ ਦਾ ਗਵਾਹ ਹੈ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਗੁਜਰਾਤੀ ਭਾਸ਼ਾ ਵਿੱਚ ਨਵੇਂ ਮੌਕੇ ਲਿਆ ਰਹੀ ਹੈ। ਇਸੇ ਤਰ੍ਹਾਂ ਡਿਜੀਟਲ ਵਿਕਾਸ ਗੁਜਰਾਤ ਦੇ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਕਰ ਰਹੇ ਹਨ। ਉਨ੍ਹਾਂ ਕਿਹਾ,“ਡਿਜੀਟਲ ਇੰਡੀਆ ਨੇ ਗੁਜਰਾਤ ਦੇ ਨੌਜਵਾਨਾਂ ਨੂੰ ਆਪਣੀ ਵੱਖ-ਵੱਖ ਪ੍ਰਤਿਭਾਵਾਂ ਨੂੰ ਨਿਖਾਰਨ ਦੇ ਨਵੇਂ ਮੌਕੇ ਦਿੱਤੇ ਹਨ, ਇਸ ਨਾਲ ਰੋਜ਼ਗਾਰ  ਦੇ ਨਵੇਂ ਮੌਕੇ ਪੈਦਾ ਹੋਏ ਹਨ। ਨੌਜਵਾਨਾਂ ਦੀ ਵੱਡੀ ਮੰਡੀ ਤੱਕ ਪਹੁੰਚ ਹੈ। ਅਤੇ ਇਹ ਸਸਤੇ ਮੇਡ ਇਨ ਇੰਡੀਆ ਮੋਬਾਈਲ ਫੋਨਾਂ ਅਤੇ ਸਸਤੇ ਡੇਟਾ ਸੁਵਿਧਾਵਾਂ ਕਾਰਨ ਹੋ ਰਿਹਾ ਹੈ।”

ਪ੍ਰਧਾਨ ਮੰਤਰੀ ਨੇ ਇਸ਼ਾਰਾ ਕੀਤਾ ਕਿ ਵਧ ਰਿਹਾ ਬੁਨਿਆਦੀ ਢਾਂਚਾ ਟੂਰਿਜ਼ਮ ਨੂੰ ਵੱਡੇ ਪੱਧਰ 'ਤੇ ਉਤਸ਼ਾਹਿਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤਰ ਵਿੱਚ ਹੁਣ ਸਭ ਤੋਂ ਵੱਡਾ ਰੋਪਵੇਅ ਕੰਮ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਈ ਸਾਲਾਂ ਬਾਅਦ ਇਸ ਸਾਲ ਅਪ੍ਰੈਲ ਵਿੱਚ ਕੇਸ਼ੋਦ ਹਵਾਈ ਅੱਡੇ ਤੋਂ ਉਡਾਣਾਂ ਮੁੜ ਸ਼ੁਰੂ ਹੋਈਆਂ ਹਨ। ਜਦੋਂ ਕੇਸ਼ੋਦ ਹਵਾਈ ਅੱਡਾ ਹੋਰ ਵਿਕਸਿਤ ਹੋ ਜਾਵੇਗਾ, ਜਦੋਂ ਇਹ ਕਾਰਗੋ ਸੁਵਿਧਾ ਬਣ ਜਾਵੇਗਾ, ਤਾਂ ਇੱਥੋਂ ਸਾਡੇ ਫਲ, ਸਬਜ਼ੀਆਂ, ਮੱਛੀਆਂ ਅਤੇ ਹੋਰ ਉਤਪਾਦਾਂ ਨੂੰ ਬਾਹਰ ਭੇਜਣਾ ਅਸਾਨ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕੇਸ਼ੋਦ ਹਵਾਈ ਅੱਡੇ ਦੇ ਵਿਸਤਾਰ ਨਾਲ ਜਿੱਥੇ ਦੇਸ਼ ਅਤੇ ਦੁਨੀਆ ਨੂੰ ਅਜਿਹੇ ਸਾਰੇ ਸਥਾਨਾਂ ਤੱਕ ਪਹੁੰਚਣ ਦੀ ਸੁਵਿਧਾ ਮਿਲੇਗੀ, ਉੱਥੇ ਹੀ ਇੱਥੇ ਟੂਰਿਜ਼ਮ ਹੋਰ ਵੀ ਵਧੇਗਾ।

ਦੇਸ਼ ਪੁਲਾੜ, ਵਿਗਿਆਨ ਜਾਂ ਖੇਡਾਂ ਦੇ ਖੇਤਰਾਂ ਵਿੱਚ ਰਾਸ਼ਟਰੀ ਪ੍ਰਾਪਤੀਆਂ ਵਿੱਚ ਇੱਕ ਵਜੋਂ ਖੁਸ਼ ਹੈ, ਭਾਵੇਂ ਪ੍ਰਧਾਨ ਮੰਤਰੀ ਨੇ ਕੁਝ ਵਰਗਾਂ ਦੁਆਰਾ ਗੁਜਰਾਤ ਅਤੇ ਇਸ ਦੇ ਲੋਕਾਂ ਦੀਆਂ ਪ੍ਰਾਪਤੀਆਂ ਦਾ ਸਿਆਸੀਕਰਨ ਕਰਨ ਦੀ ਵਧ ਰਹੀ ਪ੍ਰਵਿਰਤੀ 'ਤੇ ਅਫਸੋਸ ਪ੍ਰਗਟਾਇਆ। ਪ੍ਰਧਾਨ ਮੰਤਰੀ ਨੇ ਕਿਹਾ, "ਕੁਝ ਸਿਆਸੀ ਪਾਰਟੀਆਂ ਨੇ ਗੁਜਰਾਤ ਨੂੰ ਬੁਰਾ–ਭਲਾ ਆਖਣ ਨੂੰ ਆਪਣੀ ਸਿਆਸੀ ਵਿਚਾਰਧਾਰਾ ਬਣਾ ਲਿਆ ਹੈ।" ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਸੀਂ ਗੁਜਰਾਤੀ ਜਾਂ ਇਸ ਮਾਮਲੇ ਲਈ ਦੇਸ਼ ਦੇ ਕਿਸੇ ਵੀ ਰਾਜ ਦੇ ਲੋਕਾਂ ਦਾ ਅਪਮਾਨ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ। ਸਾਨੂੰ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਭਾਵਨਾ ਅਤੇ ਸਰਦਾਰ ਪਟੇਲ ਦੇ ਸੁਪਨਿਆਂ ਨੂੰ ਘੱਟ ਨਹੀਂ ਹੋਣ ਦੇਣਾ ਚਾਹੀਦਾ। ਉਨ੍ਹਾਂ ਨੇ ਸਨਕ ਨੂੰ ਉਮੀਦ ਵਿੱਚ ਬਦਲਣ ਅਤੇ ਵਿਕਾਸ ਰਾਹੀਂ ਝੂਠ ਦਾ ਮੁਕਾਬਲਾ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਗੁਜਰਾਤ ਦੀ ਏਕਤਾ ਇਸ ਦੀ ਤਾਕਤ ਹੈ।

ਇਸ ਮੌਕੇ ਗੁਜਰਾਤ ਦੇ ਮੁੱਖ ਮੰਤਰੀ, ਸ਼੍ਰੀ ਭੂਪੇਂਦਰ ਪਟੇਲ, ਸੰਸਦ ਮੈਂਬਰ ਸ਼੍ਰੀ ਰਾਜੇਸ਼ਭਾਈ ਚੁਡਾਸਮਾ ਅਤੇ ਸ਼੍ਰੀ ਰਮੇਸ਼ ਧਾਦੂਕ ਅਤੇ ਗੁਜਰਾਤ ਸਰਕਾਰ ਦੇ ਮੰਤਰੀ ਸ਼੍ਰੀ ਰੁਸ਼ੀਕੇਸ਼ ਪਟੇਲ ਅਤੇ ਸ਼੍ਰੀ ਦੇਵਾਭਾਈ ਮਲਮ ਆਦਿ ਮੌਜੂਦ ਸਨ।

ਪਿਛੋਕੜ

ਪ੍ਰਧਾਨ ਮੰਤਰੀ ਨੇ ਗੁਮ ਹੋਏ ਲਿੰਕਾਂ ਦੇ ਨਿਰਮਾਣ ਦੇ ਨਾਲ-ਨਾਲ ਸਮੁੰਦਰੀ ਕੰਢੇ ਉੱਤੇ ਹਾਈਵੇਅ ਦੇ ਸੁਧਾਰ ਲਈ ਨੀਂਹ ਪੱਥਰ ਰੱਖਿਆ। ਇਸ ਪ੍ਰੋਜੈਕਟ ਦੇ ਪਹਿਲੇ ਪੜਾਅ ਵਿੱਚ, 13 ਜ਼ਿਲ੍ਹਿਆਂ ਵਿੱਚ ਕੁੱਲ 270 ਕਿਲੋਮੀਟਰ ਤੋਂ ਵੱਧ ਹਾਈਵੇਅ ਨੂੰ ਕਵਰ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਦੋ ਜਲ ਸਪਲਾਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਜੂਨਾਗੜ੍ਹ ਵਿਖੇ ਖੇਤੀ ਉਤਪਾਦਾਂ ਦੇ ਭੰਡਾਰਨ ਲਈ ਗੋਦਾਮ ਕੰਪਲੈਕਸ ਦੇ ਨਿਰਮਾਣ ਲਈ। ਪੋਰਬੰਦਰ ਵਿਖੇ, ਪ੍ਰਧਾਨ ਮੰਤਰੀ ਨੇ ਸ਼੍ਰੀ ਕ੍ਰਿਸ਼ਨ ਰੁਕਸ਼ਮਣੀ ਮੰਦਰ, ਮਾਧਵਪੁਰ ਦੇ ਸਰਬਪੱਖੀ ਵਿਕਾਸ ਲਈ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਪੋਰਬੰਦਰ ਫਿਸ਼ਰੀ ਹਾਰਬਰ ਵਿਖੇ ਸੀਵਰੇਜ ਅਤੇ ਵਾਟਰ ਸਪਲਾਈ ਪ੍ਰੋਜੈਕਟਾਂ ਅਤੇ ਰੱਖ-ਰਖਾਅ ਲਈ ਨੀਂਹ ਪੱਥਰ ਵੀ ਰੱਖਿਆ। ਗਿਰ ਸੋਮਨਾਥ ਵਿਖੇ, ਪ੍ਰਧਾਨ ਮੰਤਰੀ ਨੇ ਦੋ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਜਿਸ ਵਿੱਚ ਮਧਵਾੜ ਵਿਖੇ ਇੱਕ ਮੱਛੀ ਪਕੜਨ ਵਾਲੀ ਬੰਦਰਗਾਹ ਦਾ ਵਿਕਾਸ ਸ਼ਾਮਲ ਹੈ।

 

Glad to be in Junagadh. Foundation stone of various projects are being laid which will greatly benefit the citizens. https://t.co/vZ8kPLnz4J

— Narendra Modi (@narendramodi) October 19, 2022

 

 

 **********

ਡੀਐੱਸ/ਟੀਐੱਸ



(Release ID: 1869519) Visitor Counter : 101