ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 18 ਅਕਤੂਬਰ ਨੂੰ ਲੋਥਲ ਵਿੱਚ ਰਾਸ਼ਟਰੀ ਸਮੁੰਦਰੀ ਧਰੋਹਰ ਪਰਿਸਰ ਦੇ ਸਥਲ ਕਾਰਜ ਪ੍ਰਗਤੀ ਦੀ ਸਮੀਖਿਆ ਕਰਨਗੇ


ਐੱਨਐੱਮਐੱਚਸੀ ਵਿੱਚ ਭਾਰਤ ਦੀ ਸਮ੍ਰਿੱਧ ਅਤੇ ਵਿਵਿਧ ਸਮੁੰਦਰੀ ਧਰੋਹਰ ਨੂੰ ਮਾਣ ਨਾਲ ਪ੍ਰਦਰਸ਼ਿਤ ਕੀਤਾ ਜਾਵੇਗਾ

ਇਹ ਆਪਣੀ ਤਰ੍ਹਾਂ ਦਾ ਇੱਕ ਅਨੋਖਾ ਪ੍ਰੋਜੈਕਟ ਹੈ, ਐੱਨਐੱਮਐੱਚਸੀ ਨੂੰ ਇੱਕ ਅੰਤਰਰਾਸ਼ਟਰੀ ਟੂਰਿਸਟ ਸਥਾਨ ਦੇ ਰੂਪ ਵਿੱਚ ਵਿਕਸਿਤ ਕੀਤਾ ਜਾਵੇਗਾ

ਇਹ ਪ੍ਰੋਜੈਕਟ ਲਗਭਗ 3500 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ

Posted On: 17 OCT 2022 7:25PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 18 ਅਕਤੂਬਰ 2022 ਨੂੰ ਸ਼ਾਮ 5 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੁਜਰਾਤ ਦੇ ਲੋਥਲ ਵਿੱਚ ਰਾਸ਼ਟਰੀ ਸਮੁੰਦਰੀ ਧਰੋਹਰ ਪਰਿਸਰ ਦੇ ਸਥਾਨ ਕਾਰਜ ਪ੍ਰਗਤੀ ਦੀ ਸਮੀਖਿਆ ਕਰਨਗੇ। ਇਸ ਦੇ ਬਾਅਦ ਇਸ ਅਵਸਰ ’ਤੇ ਪ੍ਰਧਾਨ ਮੰਤਰੀ ਦਾ ਸੰਬੋਧਨ ਹੋਵੇਗਾ।

ਲੋਥਲ ਦਰਅਸਲ ਹੜੱਪਾ ਸੱਭਿਅਤਾ ਦੇ ਪ੍ਰਮੁਖ ਸ਼ਹਿਰਾਂ ਵਿੱਚੋਂ ਇੱਕ ਸੀ ਅਤੇ ਇੱਥੇ ਸਭ ਤੋਂ ਪੁਰਾਣੇ ਮਾਨਵ ਨਿਰਮਿਤ ਗੋਦੀ ਜਾਂ ਡਾਕਯਾਰਡ ਦੀ ਖੋਜ ਹੋਣ ਦੀ ਲਈ ਇਹ ਜਾਣਿਆ ਜਾਂਦਾ ਹੈ। ਲੋਥਲ ਵਿੱਚ ਇੱਕ ਸਮੁੰਦਰੀ ਧਰੋਹਰ ਪਰਿਸਰ ਨੂੰ ਵਿਕਸਿਤ ਕੀਤਾ ਜਾਣਾ ਦਰਅਸਲ ਇਸ ਸ਼ਹਿਰ ਦੀ ਇਤਿਹਾਸਿਕ ਵਿਰਾਸਤ ਅਤੇ ਧਰੋਹਰ ਦੇ ਲਈ ਬਿਲਕੁਲ ਉਪਯੁਕਤ ਹੈ।

ਲੋਥਲ ਵਿੱਚ ਰਾਸ਼ਟਰੀ ਸਮੁੰਦਰੀ ਧਰੋਹਰ ਪਰਿਸਰ (ਐੱਨਐੱਮਐੱਚਸੀ) ਨੂੰ ਨਾ ਕੇਵਲ ਭਾਰਤ ਦੀ ਸਮ੍ਰਿੱਧ ਅਤੇ ਵਿਵਿਧ ਸਮੁੰਦਰੀ ਧਰੋਹਰ ਨੂੰ ਪ੍ਰਦਰਸ਼ਿਤ ਕਰਨ, ਬਲਕਿ ਲੋਥਲ  ਇੱਕ ਵਿਸ਼ਵ ਪੱਧਰੀ ਅੰਤਰਰਾਸ਼ਟਰੀ ਟੂਰਿਸਟ ਸਥਾਨ ਵਜੋਂ ਉੱਭਰਨ ਵਿੱਚ ਮਦਦ ਕਰਨ ਦੇ ਲਈ ਵੀ ਵਿਕਸਿਤ ਕੀਤਾ ਦਾ ਰਿਹਾ ਹੈ ਜੋ ਕਿ ਆਪਣੇ ਤਰ੍ਹਾਂ ਦਾ ਇੱਕ ਪ੍ਰੋਜੈਕਟ ਹੈ। ਇਸ ਪ੍ਰੈਜੈਕਟ ਦੇ ਮਧਿਆਮ ਰਾਹੀਂ ਸਮਰੱਥਾਂ ਨੂੰ ਹੁਲਾਰਾ ਦੇਣ ਨਾਲ ਇਸ ਖੇਤਰ ਵਿੱਚ ਆਰਥਿਕ ਵਿਕਾਸ ਨੂੰ ਵੀ ਹੁਲਾਰਾ ਮਿਲੇਗਾ।

ਇਸ ਪਰਿਸਰ, ਜਿਸ ’ਤੇ ਮਾਰਚ 2022 ਵਿੱਚ ਕੰਮ ਸ਼ੁਰੂ ਹੋਇਆ ਸੀ, ਨੂੰ ਲਗਭਗ 3500 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ। ਇਸ ਵਿੱਚ ਕਈ ਨਵੀਨ  ਅਤੇ ਅਨੋਖੀ ਵਿਸ਼ੇਸ਼ਤਾਵਾਂ ਹੋਣਗੀਆਂ ਜਿਵੇ ਕਿ ਹੜੱਪਾ ਵਸਤੂਕਲਾ ਅਤੇ ਜੀਵਨ ਸ਼ੈਲੀ ਨੂੰ ਫਿਰ ਤੋਂ ਜੀਵੰਤ ਕਰਨ ਦੇ ਲਈ ਲੋਥਲ ਮਿਨੀ ਰਿਕ੍ਰੀਏਸ਼ਨ ; ਚਾਰ ਥੀਮ ਪਾਰਕ-ਮੈਮੋਰੀਅਲ ਥੀਮ ਪਾਰਕ, ਸਮੁੰਦਰੀ ਅਤੇ ਨੌਸੈਨਾ ਥੀਮ ਪਾਰਕ, ਜਲਵਾਯੂ ਥੀਮ ਪਾਰਕ ਅਤੇ ਸਾਹਸਿਕ ਅਤੇ ਮਨੋਰੰਜਨ ਥੀਮ ਪਾਰਕ; ਦੁਨੀਆ ਦਾ ਸਭ ਤੋਂ ਉੱਚਾ ਲਾਈਟਹਾਊਸ ਮਿਊਜ਼ੀਅਮ, ਹੜੱਪਾ ਕਾਲ ਤੋਂ ਲੈ ਕੇ ਹੁਣ ਤੱਕ ਭਾਰਤ ਦੀ ਸਮੁੰਦਰੀ ਧਰੋਹਰ ’ਤੇ ਚਾਨਣਾ ਪਾਉਣ ਵਾਲੀ ਚੌਦ੍ਹਾਂ ਦੀਰਘ; ਤਟੀ ਰਾਜਾਂ ਦਾ ਮੰਡਪ ਜੋ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਵਿਵਿਧ ਸਮੁੰਦਰੀ ਧਰੋਹਰ ਨੂੰ ਪ੍ਰਦਰਸ਼ਿਤ ਕਰੇਗਾ; ਆਦਿ।

 

 

***

ਡੀਐੱਸ/ਐੱਸਐੱਚ



(Release ID: 1868817) Visitor Counter : 102