ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਮਾਤ ਭਾਸ਼ਾ ਵਿੱਚ ਮੈਡੀਕਲ ਸਿੱਖਿਆ ਸ਼ੁਰੂ ਕਰਨ ਦੀ ਸਰਾਹਨਾ ਕੀਤੀ

Posted On: 16 OCT 2022 7:07PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭੋਪਾਲ ਵਿੱਚ ਮੈਡੀਕਲ ਸਿੱਖਿਆ ਦੀ ਸ਼ੁਰੂਆਤ ਹਿੰਦੀ ਵਿੱਚ ਕਰਨ ਦੀ ਸਰਾਹਨਾ ਕੀਤੀ ਹੈ। ਸ਼੍ਰੀ ਮੋਦੀ ਨੇ ਕਿਹਾ ਇਹ ਇਤਿਹਾਸਿਕ ਕਦਮ ਲੱਖਾਂ ਵਿਦਿਆਰਥੀਆਂ ਨੂੰ ਆਪਣੀ ਭਾਸ਼ਾ ਵਿੱਚ ਮੈਡੀਕਲ ਦਾ ਅਧਿਐਨ ਕਰਨ ਅਤੇ ਦੇਸ਼ ਦੇ ਸਕਾਰਾਤਮਕ ਬਦਲਾਅ ਲਿਆਉਣ ਦੇ ਲਈ ਸਸ਼ਕਤ ਕਰੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਵਿਦਿਆਰਥੀਆਂ ਦੇ ਲਈ ਅਵਸਰਾਂ ਦੇ ਵਿਭਿੰਨ ਦੁਆਰ ਖੋਲ੍ਹੇਗਾ।

ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ ਦੇ ਟਵੀਟ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਮੈਡੀਕਲ ਸਿੱਖਿਆ ਦੇ ਖੇਤਰ ਵਿੱਚ ਹੋਇਆ ਇਹ ਸ਼ੁਭਰੰਭ ਦੇਸ਼ ਵਿੱਚ ਇੱਕ ਵੱਡਾ ਸਕਾਰਾਤਮਕ ਬਦਲਾਅ ਲਿਆਉਣ ਵਾਲਾ ਹੈ। ਇਸ ਨਾਲ ਲੱਖਾਂ ਵਿਦਿਆਰਥੀਆਂ, ਜਿੱਥੇ ਆਪਣੀ ਭਾਸ਼ਾ ਵਿੱਚ ਪੜ੍ਹਾਈ ਕਰ ਸਕਣਗੇ, ਉੱਥੇ ਉਨ੍ਹਾਂ ਦੇ ਲਈ ਅਵਸਰਾਂ ਦੇ ਅਨੇਕ ਦੁਆਰ ਵੀ ਖੁੱਲ੍ਹਣਗੇ।

 

 

*****

ਡੀਐੱਸ/ਟੀਐੱਸ



(Release ID: 1868598) Visitor Counter : 90