ਪ੍ਰਧਾਨ ਮੰਤਰੀ ਦਫਤਰ
ਗੁਜਰਾਤ ਦੇ ਅਹਿਮਦਾਬਾਦ ਵਿੱਚ 36ਵੀਆਂ ਰਾਸ਼ਟਰੀ ਖੇਡਾਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
29 SEP 2022 9:58PM by PIB Chandigarh
ਭਾਰਤ ਮਾਤਾ ਕੀ ਜੈ,
ਭਾਰਤ ਮਾਤਾ ਕੀ ਜੈ,
ਇਸ ਸ਼ਾਨਦਾਰ ਆਯੋਜਨ ਵਿੱਚ ਸਾਡੇ ਨਾਲ ਉਪਸਥਿਤ ਗੁਜਰਾਤ ਦੇ ਗਵਰਨਰ ਆਚਾਰੀਆ ਦੇਵਵ੍ਰਤ ਜੀ, ਸਾਡੇ ਲੋਕਪ੍ਰਿਯ ਮੁੱਖ ਮੰਤਰੀ ਭੂਪੇਂਦਰ ਭਾਈ, ਸੰਸਦ ਦੇ ਮੇਰੇ ਸਾਥੀ ਮੈਂਬਰ ਸੀ. ਆਰ. ਪਾਟਿਲ, ਭਾਰਤ ਸਰਕਾਰ ਵਿੱਚ ਮੰਤਰੀ ਸ਼੍ਰੀ ਅਨੁਰਾਗ ਜੀ, ਰਾਜ ਦੇ ਮੰਤਰੀ ਹਰਸ਼ ਸੰਘਵੀ ਜੀ, ਮੇਅਰ ਕਿਰੀਟ ਭਾਈ, ਖੇਡ ਸੰਸਥਾਵਾਂ ਦੇ ਪ੍ਰਤੀਨਿਧੀਗਣ ਅਤੇ ਦੇਸ਼ ਭਰ ਤੋਂ ਇੱਥੇ ਜੁਟੇ ਮੇਰੇ ਯੁਵਾ ਖਿਡਾਰੀਓ।
ਆਪ ਸਭ ਦਾ ਬਹੁਤ-ਬਹੁਤ ਸੁਆਗਤ ਹੈ, ਅਭਿਨੰਦਨ ਹੈ। ਇਹ ਦ੍ਰਿਸ਼, ਇਹ ਤਸਵੀਰ, ਇਹ ਮਾਹੌਲ, ਸ਼ਬਦਾਂ ਤੋਂ ਪਰੇ ਹੈ। ਵਿਸ਼ਵ ਦਾ ਸਭ ਤੋਂ ਬੜਾ ਸਟੇਡੀਅਮ, ਵਿਸ਼ਵ ਦਾ ਇਤਨਾ ਯੁਵਾ ਦੇਸ਼, ਅਤੇ ਦੇਸ਼ ਦਾ ਸਭ ਤੋਂ ਬੜਾ ਖੇਲ ਉਤਸਵ! ਜਦੋਂ ਆਯੋਜਨ ਇਤਨਾ ਅਦਭੁਤ ਅਤੇ ਅਦੁੱਤੀ ਹੋਵੇ, ਤਾਂ ਉਸ ਦੀ ਊਰਜਾ ਐਸੀ ਹੀ ਅਸਾਧਾਰਣ ਹੋਵੇਗੀ। ਦੇਸ਼ ਦੇ 36 ਰਾਜਾਂ ਤੋਂ 7 ਹਜ਼ਾਰ ਤੋਂ ਜ਼ਿਆਦਾ athletes, 15 ਹਜ਼ਾਰ ਤੋਂ ਜ਼ਿਆਦਾ ਪ੍ਰਤੀਭਾਗੀ, 35 ਹਜ਼ਾਰ ਤੋਂ ਜ਼ਿਆਦਾ ਕਾਲਜ, ਯੂਨੀਵਰਸਿਟੀਜ਼ ਅਤੇ ਸਕੂਲਾਂ ਦੀ ਸਹਿਭਾਗਿਤਾ, ਅਤੇ 50 ਲੱਖ ਤੋਂ ਜ਼ਿਆਦਾ ਸਟੂਡੈਂਟਸ ਦਾ ਨੈਸ਼ਨਲ ਗੇਮਸ ਨਾਲ ਸਿੱਧਾ ਜੁੜਾਅ, ਇਹ ਅਦਭੁਤ ਹੈ, ਇਬ ਅਭੂਤਪੂਰਵ ਹੈ। ਨੈਸ਼ਨਲ ਗੇਮਸ ਦਾ anthem 'ਜੁੜੇਗਾ ਇੰਡੀਆ, ਜੀਤੇਗਾ ਇੰਡੀਆ'। ਮੈਂ ਕਹਾਂਗਾ ਜੁੜੇਗਾ ਇੰਡੀਆ, ਆਪ ਬੋਲਿਓ ਜੀਤੇਗਾ ਇੰਡੀਆ। ‘ਜੁੜੇਗਾ ਇੰਡੀਆ, ਜੀਤੇਗਾ ਇੰਡੀਆ, ‘ਜੁੜੇਗਾ ਇੰਡੀਆ, ਜੀਤੇਗਾ ਇੰਡੀਆ, ‘ਜੁੜੇਗਾ ਇੰਡੀਆ, ਜੀਤੇਗਾ ਇੰਡੀਆ’, ਇਹ ਸ਼ਬਦ, ਇਹ ਭਾਵ ਅੱਜ ਅਸਮਾਨ ਵਿੱਚ ਗੂੰਜ ਰਿਹਾ ਹੈ। ਤੁਹਾਡਾ ਉਤਸ਼ਾਹ ਅੱਜ ਤੁਹਾਡੇ ਚਿਹਰਿਆਂ 'ਤੇ ਚਮਕ ਰਿਹਾ ਹੈ। ਇਹ ਚਮਕ ਆਗਾਜ ਹੈ, ਖੇਲ ਦੀ ਦੁਨੀਆ ਦੇ ਆਉਣ ਵਾਲੇ ਸੁਨਹਿਰੇ ਭਵਿੱਖ ਦੇ ਲਈ । ਨੈਸ਼ਨਲ ਗੇਮਸ ਦਾ ਇਹ ਪਲੈਟਫਾਰਮ ਆਪ ਸਭ ਦੇ ਲਈ ਇੱਕ ਨਵੇਂ Launching pad ਦਾ ਕੰਮ ਕਰੇਗਾ। ਮੈਂ ਇਨ੍ਹਾਂ ਖੇਡਾਂ ਵਿੱਚ ਸ਼ਾਮਲ ਹੋ ਰਹੇ ਸਾਰੇ ਖਿਡਾਰੀਆਂ ਨੂੰ ਮੇਰੀ ਤਰਫ਼ੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਮੈਂ ਅੱਜ ਗੁਜਰਾਤ ਦੇ ਲੋਕਾਂ ਦੀ ਵੀ ਸਰਾਹਨਾ ਕਰਦਾ ਹਾਂ, ਜਿਨ੍ਹਾਂ ਨੇ ਬਹੁਤ ਹੀ ਘੱਟ ਸਮੇਂ ਵਿੱਚ ਇਸ ਸ਼ਾਨਦਾਰ ਆਯੋਜਨ ਦੇ ਲਈ ਸਾਰੀਆਂ ਵਿਵਸਥਾਵਾਂ ਕੀਤੀਆਂ। ਇਹ ਗੁਜਰਾਤ ਦੀ ਸਮਰੱਥਾ ਹੈ, ਇੱਥੋਂ ਦੇ ਲੋਕਾਂ ਦੀ ਸਮਰੱਥਾ ਹੈ। ਲੇਕਿਨ ਸਾਥੀਓ ਅਗਰ ਤੁਹਾਨੂੰ ਕਿਤੇ ਕਮੀ ਮਹਿਸੂਸ ਹੋਵੇ, ਕਿਤੇ ਕੋਈ ਅਸੁਵਿਧਾ ਮਹਿਸੂਸ ਹੋਵੇ ਤਾਂ ਉਸ ਦੇ ਲਈ ਮੈਂ ਗੁਜਰਾਤੀ ਦੇ ਨਾਤੇ ਆਪ ਸਭ ਤੋਂ ਐਡਵਾਂਸ ਵਿੱਚ ਖਿਮਾ ਮੰਗ ਲੈਂਦਾ ਹਾਂ। ਕੱਲ੍ਹ ਅਹਿਮਦਾਬਾਦ ਵਿੱਚ ਜਿਸ ਤਰ੍ਹਾਂ ਦਾ ਸ਼ਾਨਦਾਰ, ਭਵਯ(ਆਲੀਸ਼ਾਨ) ਡ੍ਰੋਨ ਸ਼ੋਅ ਹੋਇਆ, ਉਹ ਦੇਖ ਕੇ ਤਾਂ ਹਰ ਕੋਈ ਅਚੰਭਿਤ ਹੈ, ਗਰਵ (ਮਾਣ) ਨਾਲ ਭਰਿਆ ਹੈ। ਟੈਕਨੋਲੋਜੀ ਦਾ ਐਸਾ ਸਧਿਆ ਹੋਇਆ ਇਸਤੇਮਾਲ, ਡ੍ਰੋਨ ਦੀ ਤਰ੍ਹਾਂ ਹੀ ਗੁਜਰਾਤ ਨੂੰ, ਭਾਰਤ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਵੇਗਾ। ਇੱਥੇ ਜੋ ਪਹਿਲਾਂ ਨੈਸ਼ਨਲ ਸਪੋਰਟਸ ਦਾ ਕਨਕਲੇਵ ਦਾ ਆਯੋਜਨ ਕੀਤਾ ਗਿਆ, ਉਸ ਦੀ ਸਫ਼ਲਤਾ ਦੀ ਵੀ ਬਹੁਤ ਚਰਚਾ ਹੋ ਰਹੀ ਹੈ। ਇਨ੍ਹਾਂ ਸਾਰੇ ਪ੍ਰਯਾਸਾਂ ਦੇ ਲਈ ਮੈਂ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਪਟੇਲ ਅਤੇ ਉਨ੍ਹਾਂ ਦੀ ਪੂਰੀ ਟੀਮ ਦੀ ਵੀ ਭਰਪੂਰ ਪ੍ਰਸ਼ੰਸਾ ਕਰਦਾ ਹਾਂ। ਹੁਣੇ ਕੁਝ ਦਿਨ ਪਹਿਲਾਂ ਨੈਸ਼ਨਲ ਗੇਮਸ ਦਾ official mascot ‘ਸਾਵਜ’ ਵੀ ਲਾਂਚ ਹੋਇਆ ਹੈ। ਗਿਰ ਦੇ ਸ਼ੇਰਾਂ ਨੂੰ ਪ੍ਰਦਰਸ਼ਿਤ ਕਰਦਾ ਇਹ ਸ਼ੁਭਾਂਕਰ ਸਾਵਜ ਭਾਰਤ ਦੇ ਨੌਜਵਾਨਾਂ ਦੇ ਮਿਜ਼ਾਜ ਨੂੰ ਦਿਖਾਉਂਦਾ ਹੈ, ਨਿਡਰ ਹੋ ਕੇ ਮੈਦਾਨ ਵਿੱਚ ਉਤਰਨ ਦੇ ਜਨੂਨ ਨੂੰ ਦਿਖਾਉਂਦਾ ਹੈ। ਇਹ ਆਲਮੀ ਪਰਿਦ੍ਰਿਸ਼ ਵਿੱਚ ਤੇਜ਼ੀ ਨਾਲ ਉੱਭਰਦੇ ਭਾਰਤ ਦੀ ਸਮਰੱਥਾ ਦਾ ਵੀ ਪ੍ਰਤੀਕ ਹੈ।
ਸਾਥੀਓ,
ਅੱਜ ਆਪ ਜਿੱਥੇ ਜਿਸ ਸਟੇਡੀਅਮ ਵਿੱਚ, ਜਿਸ ਸਪੋਰਟਸ ਕੰਪਲੈਕਸ ਵਿੱਚ ਮੌਜੂਦ ਹੋ, ਇਸ ਦੀ ਵਿਸ਼ਾਲਤਾ ਅਤੇ ਆਧੁਨਿਕਤਾ ਵੀ ਇੱਕ ਅਲੱਗ ਪ੍ਰੇਰਣਾ ਦਾ ਕਾਰਨ ਹੈ। ਇਹ ਸਟੇਡੀਅਮ ਤਾਂ ਦੁਨੀਆ ਦਾ ਸਭ ਤੋਂ ਬੜਾ ਸਟੇਡੀਅਮ ਹੈ ਹੀ, ਨਾਲ ਹੀ ਇਹ ਸਰਦਾਰ ਪਟੇਲ ਸਪੋਰਟਸ enclave ਅਤੇ ਕੰਪਲੈਕਸ ਵੀ ਕਈ ਮਾਅਨਿਆਂ ਵਿੱਚ ਸਭ ਤੋਂ ਅਨੂਠਾ ਹੈ। ਆਮਤੌਰ 'ਤੇ ਐਸੇ ਸਪੋਰਟਸ ਕੰਪਲੈਕਸ ਇੱਕ ਜਾਂ ਦੋ ਜਾਂ ਤਿੰਨ ਖੇਡਾਂ 'ਤੇ ਹੀ ਕੇਂਦ੍ਰਿਤ ਹੋ ਕੇ ਰਹਿ ਜਾਂਦੇ ਹਨ। ਲੇਕਿਨ ਸਰਦਾਰ ਪਟੇਲ ਸਪੋਰਟਸ ਕੰਪਲੈਕਸ ਵਿੱਚ ਫੁੱਟਬਾਲ, ਹਾਕੀ, ਬਾਸਕਿਟਬਾਲ, ਕਬੱਡੀ, ਬਾਕਸਿੰਗ ਅਤੇ ਲਾਅਨ ਟੈਨਿਸ ਜਿਹੀਆਂ ਅਨੇਕਾਂ ਖੇਡਾਂ ਦੀ ਸੁਵਿਧਾ ਇੱਕ ਸਾਥ(ਇਕੱਠਿਆਂ) ਉਪਲਬਧ ਹੈ। ਇਹ ਇੱਕ ਤਰ੍ਹਾਂ ਨਾਲ ਪੂਰੇ ਦੇਸ਼ ਦੇ ਲਈ ਇੱਕ ਮਾਡਲ ਹੈ। ਕਿਉਂਕਿ, ਜਦੋਂ ਇਨਫ੍ਰਾਸਟ੍ਰਕਚਰ ਇਸ ਸਟੈਂਡਰਡ ਦਾ ਹੁੰਦਾ ਹੈ, ਤਾਂ ਖਿਡਾਰੀਆਂ ਦਾ ਮਨੋਬਲ ਵੀ ਇੱਕ ਨਵੀਂ ਉਚਾਈ 'ਤੇ ਪਹੁੰਚ ਜਾਂਦਾ ਹੈ। ਮੈਨੂੰ ਵਿਸ਼ਵਾਸ ਹੈ, ਸਾਡੇ ਸਾਰੇ ਖਿਡਾਰੀ ਇਸ ਕੰਪਲੈਕਸ ਦੇ ਆਪਣੇ ਅਨੁਭਵਾਂ ਨੂੰ ਜ਼ਰੂਰ enjoy ਕਰਨਗੇ।
ਮੇਰੇ ਨੌਜਵਾਨ ਸਾਥੀਓ,
ਸੁਭਾਗ ਨਾਲ ਇਸ ਸਮੇਂ ਨਵਰਾਤ੍ਰੀ (ਨਵਰਾਤ੍ਰਿਆਂ) ਦਾ ਪਾਵਨ ਅਵਸਰ ਵੀ ਚਲ ਰਿਹਾ ਹੈ। ਗੁਜਰਾਤ ਵਿੱਚ ਮਾਂ ਦੁਰਗਾ ਦੀ ਉਪਾਸਨਾ ਤੋਂ ਲੈ ਕੇ ਗਰਬਾ ਤੱਕ, ਇੱਥੋਂ ਦੀ ਆਪਣੀ ਅਲੱਗ ਹੀ ਪਹਿਚਾਣ ਹੈ। ਜੋ ਖਿਡਾਰੀ ਦੂਸਰੇ ਰਾਜਾਂ ਤੋਂ ਆਏ ਹਨ, ਉਨ੍ਹਾਂ ਨੂੰ ਮੈਂ ਕਹਾਂਗਾ ਕਿ ਖੇਲ ਦੇ ਨਾਲ ਹੀ ਜਿੱਥੇ ਨਵਰਾਤ੍ਰੀ ਆਯੋਜਨ ਦਾ ਵੀ ਆਨੰਦ ਜ਼ਰੂਰ ਲਵੋ। ਗੁਜਰਾਤ ਦੇ ਲੋਕ ਤੁਹਾਡੀ ਮਹਿਮਾਨ-ਨਿਵਾਜ਼ੀ ਵਿੱਚ, ਤੁਹਾਡੇ ਸੁਆਗਤ ਵਿੱਚ ਕੋਈ ਕੋਰ ਕਸਰ ਨਹੀਂ ਛੱਡਣਗੇ। ਵੈਸੇ ਮੈਂ ਦੇਖਿਆ ਹੈ ਕਿ ਕਿਵੇਂ ਸਾਡੇ ਨੀਰਜ ਚੋਪੜਾ ਕੱਲ੍ਹ ਗਰਬਾ ਦਾ ਆਨੰਦ ਲੈ ਰਹੇ ਸਨ। ਉਤਸਵ ਦੀ ਇਹੀ ਖੁਸ਼ੀ, ਸਾਨੂੰ ਭਾਰਤੀਆਂ ਨੂੰ ਜੋੜਦੀ ਹੈ, ਇੱਕ ਦੂਸਰੇ ਦਾ ਸਾਥ ਦੇਣ ਦੇ ਲਈ ਪ੍ਰੇਰਿਤ ਕਰਦੀ ਹੈ। ਮੈਂ ਇਸ ਅਵਸਰ 'ਤੇ, ਆਪ ਸਭ ਨੂੰ, ਸਾਰੇ ਗੁਜਰਾਤਵਾਸੀਆਂ ਅਤੇ ਦੇਸ਼ਵਾਸੀਆਂ ਨੂੰ ਇੱਕ ਵਾਰ ਫਿਰ ਨਵਰਾਤ੍ਰੀ (ਨਵਰਾਤ੍ਰਿਆਂ) ਦੀ ਵਧਾਈ ਦਿੰਦਾ ਹਾਂ।
ਮੇਰੇ ਯੁਵਾ ਮਿੱਤਰੋ,
ਕਿਸੇ ਵੀ ਦੇਸ਼ ਦੀ ਪ੍ਰਗਤੀ ਅਤੇ ਦੁਨੀਆ ਵਿੱਚ ਉਸ ਦੇ ਸਨਮਾਨ ਦਾ, ਖੇਡਾਂ ਵਿੱਚ ਉਸ ਦੀ ਸਫ਼ਲਤਾ ਨਾਲ ਸਿੱਧਾ ਸਬੰਧ ਹੁੰਦਾ ਹੈ। ਰਾਸ਼ਟਰ ਨੂੰ ਅਗਵਾਈ ਦੇਸ਼ ਦਾ ਯੁਵਾ ਦਿੰਦਾ ਹੈ, ਅਤੇ ਖੇਡ-ਸਪੋਰਟਸ, ਉਸ ਯੁਵਾ ਦੀ ਊਰਜਾ ਦਾ, ਉਸ ਦੇ ਜੀਵਨ ਨਿਰਮਾਣ ਦਾ ਪ੍ਰਮੁੱਖ ਸਰੋਤ ਹੁੰਦਾ ਹੈ। ਅੱਜ ਵੀ ਤੁਸੀਂ ਦੇਖੋਗੇ, ਦੁਨੀਆ ਵਿੱਚ ਜੋ ਦੇਸ਼ ਵਿਕਾਸ ਅਤੇ ਅਰਥਵਿਵਸਥਾ ਵਿੱਚ ਟੌਪ ’ਤੇ ਹਨ, ਉਨ੍ਹਾਂ ਵਿੱਚੋਂ ਜ਼ਿਆਦਾਤਰ ਮੈਡਲ ਲਿਸਟ ਵਿੱਚ ਵੀ ਟੌਪ 'ਤੇ ਹੁੰਦੇ ਹਨ। ਇਸ ਲਈ, ਖੇਡ ਦੇ ਮੈਦਾਨ ਵਿੱਚ ਖਿਡਾਰੀਆਂ ਦੀ ਜਿੱਤ, ਉਨ੍ਹਾਂ ਦਾ ਦਮਦਾਰ ਪ੍ਰਦਰਸ਼ਨ, ਹੋਰ ਖੇਤਰਾਂ ਵਿੱਚ ਦੇਸ਼ ਦੀ ਜਿੱਤ ਦਾ ਰਸਤਾ ਬਣਾਉਂਦਾ ਹੈ। ਸਪੋਰਟਸ ਦੀ ਸੌਫਟ ਪਾਵਰ, ਦੇਸ਼ ਦੀ ਪਹਿਚਾਣ ਨੂੰ, ਦੇਸ਼ ਦੀ ਛਵੀ(ਦੇ ਅਕਸ) ਨੂੰ ਕਈ ਗੁਣਾ ਜ਼ਿਆਦਾ ਬਿਹਤਰ ਬਣਾ ਦਿੰਦੀ ਹੈ।
ਸਾਥੀਓ,
ਮੈਂ ਸਪੋਰਟਸ ਦੇ ਸਾਥੀਆਂ ਨੂੰ ਅਕਸਰ ਕਹਿੰਦਾ ਹਾਂ - Success starts with action! ਯਾਨੀ, ਤੁਸੀਂ ਜਿਸ ਪਲ ਸ਼ੁਰੂਆਤ ਕਰ ਦਿੱਤੀ, ਉਸੇ ਪਲ ਸਫ਼ਲਤਾ ਦੀ ਸ਼ੁਰੂਆਤ ਵੀ ਹੋ ਗਈ। ਤੁਹਾਨੂੰ ਲੜਨਾ ਪੈ ਸਕਦਾ ਹੈ, ਜੂਝਣਾ ਪੈ ਸਕਦਾ ਹੈ। ਤੁਸੀਂ ਲੜਖੜਾ ਸਕਦੇ ਹੋ, ਗਿਰ ਸਕਦੇ ਹੋ। ਲੇਕਿਨ, ਅਗਰ ਤੁਸੀਂ ਦੌੜਨ ਦਾ ਜਜ਼ਬਾ ਨਹੀਂ ਛੱਡਿਆ ਹੈ, ਤੁਸੀਂ ਚਲਦੇ ਜਾ ਰਹੇ ਹੋ ਤਾਂ ਇਹ ਮੰਨ ਕੇ ਚਲੋ ਕਿ ਜਿੱਤ ਖ਼ੁਦ ਇੱਕ-ਇੱਕ ਕਦਮ ਤੁਹਾਡੇ ਵੱਲ ਵਧ ਰਹੀ ਹੈ। ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਦੇਸ਼ ਨੇ ਇਸੇ ਹੌਸਲੇ ਦੇ ਨਾਲ ਨਵੇਂ ਭਾਰਤ ਦੇ ਨਿਰਮਾਣ ਦੀ ਸ਼ੁਰੂਆਤ ਕੀਤੀ ਹੈ। ਇੱਕ ਸਮਾਂ ਸੀ, ਜਦੋਂ ਦੁਨੀਆ ਓਲੰਪਿਕਸ ਜਿਹੇ ਵੈਸ਼ਵਿਕ ਖੇਲ ਮਹਾਕੁੰਭ ਦੇ ਲਈ ਦੀਵਾਨੀ ਹੁੰਦੀ ਸੀ। ਲੇਕਿਨ ਸਾਡੇ ਇੱਥੇ ਉਹ ਖੇਲ, ਵਰ੍ਹਿਆਂ ਤੱਕ ਸਿਰਫ਼ ਜਨਰਲ ਨੌਲੇਜ ਦੇ ਵਿਸ਼ੇ ਦੇ ਤੌਰ ’ਤੇ ਹੀ ਸਮੇਟ ਦਿੱਤੇ ਗਏ ਸਨ। ਲੇਕਿਨ ਹੁਣ ਮਿਜ਼ਾਜ ਬਦਲਿਆ ਹੈ, ਮੂਡ ਨਵਾਂ ਹੈ, ਮਾਹੌਲ ਨਵਾਂ ਹੈ। 2014 ਤੋਂ ‘ਫਸਟ ਐਂਡ ਬੈਸਟ’ ਦਾ ਜੋ ਸਿਲਸਿਲਾ ਦੇਸ਼ ਵਿੱਚ ਸ਼ੁਰੂ ਹੋਇਆ ਹੈ, ਸਾਡੇ ਨੌਜਵਾਨਾਂ ਨੇ ਉਹ ਜਲਵਾ ਖੇਡਾਂ ਵਿੱਚ ਵੀ ਬਰਕਰਾਰ ਰੱਖਿਆ ਹੈ।
ਤੁਸੀਂ ਦੇਖੋ, ਅੱਠ ਸਾਲ ਪਹਿਲਾਂ ਤੱਕ ਭਾਰਤ ਦੇ ਖਿਡਾਰੀ, ਸੌ ਤੋਂ ਵੀ ਘੱਟ ਇੰਟਰਨੈਸ਼ਨਲ ਈਵੈਂਟਸ ਵਿੱਚ ਹਿੱਸਾ ਲੈਂਦੇ ਸਨ। ਹੁਣ ਭਾਰਤ ਦੇ ਖਿਡਾਰੀ ਤਿੰਨ ਸੌ ਤੋਂ ਵੀ ਜ਼ਿਆਦਾ ਇੰਟਰਨੈਸ਼ਨਲ ਈਵੈਂਟਸ ਵਿੱਚ ਸ਼ਾਮਲ ਹੁੰਦੇ ਹਨ। ਅੱਠ ਸਾਲ ਪਹਿਲਾਂ ਭਾਰਤ ਦੇ ਖਿਡਾਰੀ, 20-25 ਖੇਡਾਂ ਨੂੰ ਖੇਡਣ ਹੀ ਜਾਂਦੇ ਸਨ। ਹੁਣ ਭਾਰਤ ਦੇ ਖਿਡਾਰੀ ਕਰੀਬ 40 ਅਲੱਗ-ਅਲੱਗ ਖੇਡਾਂ ਵਿੱਚ ਹਿੱਸਾ ਲੈਣ ਜਾਂਦੇ ਹਨ। ਅੱਜ ਭਾਰਤ ਦੇ ਮੈਡਲਾਂ ਦੀ ਸੰਖਿਆ ਵੀ ਵਧ ਰਹੀ ਹੈ ਅਤੇ ਭਾਰਤ ਦੀ ਧਮਕ ਵੀ ਵਧ ਰਹੀ ਹੈ। ਕੋਰੋਨਾ ਦੇ ਕਠਿਨ ਸਮੇਂ ਵਿੱਚ ਵੀ ਦੇਸ਼ ਨੇ ਆਪਣੇ ਖਿਡਾਰੀਆਂ ਦਾ ਮਨੋਬਲ ਘੱਟ ਨਹੀਂ ਹੋਣ ਦਿੱਤਾ। ਅਸੀਂ ਸਾਡੇ ਨੌਜਵਾਨਾਂ ਨੂੰ ਹਰ ਜ਼ਰੂਰੀ ਸੰਸਾਧਨ ਦਿੱਤੇ, ਟ੍ਰੇਨਿੰਗ ਦੇ ਲਈ ਵਿਦੇਸ਼ ਭੇਜਿਆ। ਅਸੀਂ ਸਪੋਰਟਸ ਸਪਿਰਿਟ ਦੇ ਨਾਲ ਸਪੋਰਟਸ ਦੇ ਲਈ ਕੰਮ ਕੀਤਾ। TOPS ਜਿਹੀਆਂ ਯੋਜਨਾਵਾਂ ਦੇ ਜ਼ਰੀਏ ਵਰ੍ਹਿਆਂ ਤੱਕ ਮਿਸ਼ਨ ਮੋਡ ਵਿੱਚ ਤਿਆਰੀ ਕੀਤੀ। ਅੱਜ ਬੜੇ-ਬੜੇ ਖਿਡਾਰੀਆਂ ਦੀ ਸਫ਼ਲਤਾ ਤੋਂ ਲੈ ਕੇ ਨਵੇਂ ਖਿਡਾਰੀਆਂ ਦੇ ਭਵਿੱਖ ਨਿਰਮਾਣ ਤੱਕ, TOPS ਇੱਕ ਬੜੀ ਭੂਮਿਕਾ ਨਿਭਾ ਰਿਹਾ ਹੈ। ਅੱਜ ਸਾਡੇ ਯੁਵਾ ਹਰ ਖੇਡ ਵਿੱਚ ਨਵੇਂ ਰਿਕਾਰਡਸ ਬਣਾ ਰਹੇ ਹਨ, ਅਤੇ ਆਪਣੇ ਹੀ ਰਿਕਾਰਡ ਬ੍ਰੇਕ ਵੀ ਕਰਦੇ ਚਲੇ ਜਾ ਰਹੇ ਹਨ। ਟੋਕੀਓ ਵਿੱਚ ਇਸ ਵਾਰ ਭਾਰਤ ਨੇ ਓਲੰਪਿਕਸ ਦਾ ਆਪਣਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਟੋਕੀਓ ਓਲੰਪਿਕਸ ਵਿੱਚ ਪਹਿਲੀ ਵਾਰ ਨੌਜਵਾਨਾਂ ਨੇ ਇਤਨੇ ਮੈਡਲਸ ਦੇਸ਼ ਦੇ ਨਾਮ ਕੀਤੇ। ਉਸ ਦੇ ਬਾਅਦ ਥੌਮਸ ਕੱਪ ਵਿੱਚ ਅਸੀਂ ਆਪਣੀ ਬੈਡਮਿੰਟਨ ਟੀਮ ਦੀ ਜਿੱਤ ਦਾ ਜਸ਼ਨ ਮਨਾਇਆ। ਯੂਗਾਂਡਾ ਵਿੱਚ ਪੈਰਾ-ਬੈਡਮਿੰਟਨ ਟੀਮ ਨੇ ਵੀ 47 ਮੈਡਲਸ ਜਿੱਤ ਕੇ ਦੇਸ਼ ਦੀ ਸ਼ਾਨ ਵਧਾਈ। ਇਸ ਸਫ਼ਲਤਾ ਦਾ ਸਭ ਤੋਂ ਤਾਕਤਵਰ ਪੱਖ ਇਹ ਹੈ ਕਿ ਇਸ ਵਿੱਚ ਸਾਡੀਆਂ ਬੇਟੀਆਂ ਵੀ ਬਰਾਬਰੀ ਨਾਲ ਭਾਗੀਦਾਰ ਹਨ। ਸਾਡੀਆਂ ਬੇਟੀਆਂ ਅੱਜ ਸਭ ਤੋਂ ਅੱਗੇ ਤਿਰੰਗੇ ਦੀ ਸ਼ਾਨ ਵਧਾ ਰਹੀਆਂ ਹਨ।
ਸਾਥੀਓ,
ਖੇਡਾਂ ਦੀ ਦੁਨੀਆ ਵਿੱਚ ਇਹ ਸਮਰੱਥਾ(ਤਾਕਤ) ਦਿਖਾਉਣ ਦੀ ਸਮਰੱਥਾ ਦੇਸ਼ ਵਿੱਚ ਪਹਿਲਾਂ ਵੀ ਸੀ। ਇਹ ਵਿਜੈ ਅਭਿਯਾਨ ਪਹਿਲਾਂ ਵੀ ਸ਼ੁਰੂ ਹੋ ਸਕਦਾ ਸੀ। ਲੇਕਿਨ, ਖੇਡਾਂ ਵਿੱਚ ਜੋ professionalism ਹੋਣਾ ਚਾਹੀਦਾ ਸੀ, ਉਸ ਦੀ ਥਾਂ ਪਰਿਵਾਰਵਾਦ ਅਤੇ ਭ੍ਰਿਸ਼ਟਾਚਾਰ ਨੇ ਲੈ ਰੱਖੀ ਸੀ। ਅਸੀਂ ਸਿਸਟਮ ਦੀ ਸਫਾਈ ਵੀ ਕੀਤੀ, ਅਤੇ ਨੌਜਵਾਨਾਂ ਵਿੱਚ ਉਨ੍ਹਾਂ ਦੇ ਸੁਪਨਿਆਂ ਦੇ ਲਈ ਭਰੋਸਾ ਵੀ ਜਗਾਇਆ। ਦੇਸ਼ ਹੁਣ ਸਿਰਫ਼ ਯੋਜਨਾਵਾਂ ਨਹੀਂ ਬਣਾਉਂਦਾ, ਬਲਕਿ ਆਪਣੇ ਨੌਜਵਾਨਾਂ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਅੱਗੇ ਵਧਦਾ ਹੈ। ਇਸੇ ਲਈ, ਅੱਜ ਫਿਟ ਇੰਡੀਆ ਅਤੇ ਖੇਲੋ ਇੰਡੀਆ ਜਿਹੇ ਪ੍ਰਯਾਸ ਇੱਕ ਜਨ-ਅੰਦੋਲਨ ਬਣ ਗਏ ਹਨ। ਇਸੇ ਲਈ, ਅੱਜ ਖਿਡਾਰੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਸੰਸਾਧਨ ਵੀ ਦਿੱਤੇ ਜਾ ਰਹੇ ਹਨ ਅਤੇ ਜ਼ਿਆਦਾ ਤੋਂ ਜ਼ਿਆਦਾ ਅਵਸਰ ਵੀ ਮਿਲ ਰਹੇ ਹਨ। ਪਿਛਲੇ 8 ਵਰ੍ਹਿਆਂ ਵਿੱਚ ਦੇਸ਼ ਦਾ ਖੇਡ ਬਜਟ ਕਰੀਬ-ਕਰੀਬ 70 ਪ੍ਰਤੀਸ਼ਤ ਵਧਿਆ ਹੈ। ਅੱਜ ਦੇਸ਼ ਵਿੱਚ ਸਪੋਰਟਸ ਯੂਨੀਵਰਸਿਟੀਜ਼ ਬਣ ਰਹੀਆਂ ਹਨ, ਕੋਨੇ-ਕੋਨੇ ਵਿੱਚ ਆਧੁਨਿਕ ਸਪੋਰਟਸ ਇਨਫ੍ਰਾਸਟ੍ਰਕਚਰ ਤਿਆਰ ਕੀਤਾ ਜਾ ਰਿਹਾ ਹੈ। ਇਤਨਾ ਹੀ ਨਹੀਂ ਰਿਟਾਇਰ ਹੋਣ ਦੇ ਬਾਅਦ ਵੀ ਖਿਡਾਰੀਆਂ ਨੂੰ ਕਈ ਤਕਲੀਫ ਨਾ ਹੋਵੇ, ਇਸ ਦੇ ਲਈ ਵੀ ਪ੍ਰਯਾਸ ਕੀਤਾ ਜਾ ਰਿਹਾ ਹੈ। ਰਿਟਾਇਰ ਹੋਣ ਵਾਲੇ ਖਿਡਾਰੀਆਂ ਦੇ ਅਨੁਭਵਾਂ ਦਾ ਲਾਭ ਨਵੀਂ ਪੀੜ੍ਹੀ ਨੂੰ ਮਿਲ ਸਕੇ, ਇਸ ਦਿਸ਼ਾ ਵਿੱਚ ਵੀ ਕੰਮ ਹੋ ਰਿਹਾ ਹੈ।
ਸਾਥੀਓ,
ਸਪੋਰਟਸ, ਖੇਲ, ਹਜ਼ਾਰਾਂ ਵਰ੍ਹਿਆਂ ਤੋਂ ਭਾਰਤ ਦੀ ਸੱਭਿਅਤਾ ਅਤੇ ਸੱਭਿਆਚਾਰ ਦਾ ਹਿੱਸਾ ਰਹੇ ਹਨ। ਖੇਲ ਸਾਡੀ ਵਿਰਾਸਤ ਅਤੇ ਵਿਕਾਸ ਯਾਤਰਾ ਦਾ ਜ਼ਰੀਆ ਰਹੇ ਹਨ। ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਦੇਸ਼ ਆਪਣੀ ਵਿਰਾਸਤ ’ਤੇ ਗਰਵ (ਮਾਣ) ਦੇ ਨਾਲ ਇਸ ਪਰੰਪਰਾ ਨੂੰ ਪੁਨਰਜੀਵਿਤ ਕਰ ਰਿਹਾ ਹੈ। ਹੁਣ ਦੇਸ਼ ਦੇ ਪ੍ਰਯਾਸ ਅਤੇ ਉਤਸ਼ਾਹ ਸਿਰਫ਼ ਇੱਕ ਖੇਡ ਤੱਕ ਸੀਮਿਤ ਨਹੀਂ ਹੈ, ਬਲਕਿ 'ਕਲਾਰੀਪਯੱਟੂ' ਅਤੇ ਯੋਗਾਸਨ ਜਿਹੀਆਂ ਭਾਰਤੀ ਖੇਡਾਂ ਨੂੰ ਵੀ ਮਹੱਤਵ ਮਿਲ ਰਿਹਾ ਹੈ। ਮੈਨੂੰ ਖੁਸ਼ੀ ਹੈ ਕਿ ਇਨ੍ਹਾਂ ਖੇਡਾਂ ਨੂੰ ਨੈਸ਼ਨਲ ਗੇਮਸ ਜਿਹੇ ਬੜੇ ਆਯੋਜਨਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਜੋ ਖਿਡਾਰੀ ਇਨ੍ਹਾਂ ਖੇਡਾਂ ਦੀ ਪ੍ਰਤੀਨਿੱਧਤਾ ਇੱਥੇ ਕਰ ਰਹੇ ਹਨ, ਉਨ੍ਹਾਂ ਨੂੰ ਮੈਂ ਇੱਕ ਬਾਤ ਵਿਸ਼ੇਸ਼ ਤੌਰ 'ਤੇ ਕਹਿਣਾ ਚਾਹੁੰਦਾ ਹਾਂ। ਆਪ ਇੱਕ ਪਾਸੇ ਹਜ਼ਾਰਾਂ ਵਰ੍ਹੇ ਪੁਰਾਣੀ ਪਰੰਪਰਾ ਨੂੰ ਅੱਗੇ ਵਧਾ ਰਹੇ ਹੋ, ਤਾਂ ਨਾਲ ਹੀ ਖੇਡ ਜਗਤ ਦੇ ਭਵਿੱਖ ਨੂੰ ਅਗਵਾਈ ਵੀ ਦੇ ਰਹੇ ਹੋ। ਆਉਣ ਵਾਲੇ ਸਮੇਂ ਵਿੱਚ ਜਦੋਂ ਇਨ੍ਹਾਂ ਖੇਡਾਂ ਨੂੰ ਆਲਮੀ ਮਾਨਤਾ ਮਿਲੇਗੀ, ਤਾਂ ਇਨ੍ਹਾਂ ਖੇਤਰਾਂ ਵਿੱਚ ਤੁਹਾਡਾ ਨਾਮ legends ਦੇ ਰੂਪ ਵਿੱਚ ਲਿਆ ਜਾਵੇਗਾ।
ਸਾਥੀਓ,
ਆਖਿਰੀ ਵਿੱਚ, ਆਪ ਸਾਰੇ ਖਿਡਾਰੀਆਂ ਨੂੰ ਮੈਂ ਇੱਕ ਮੰਤਰ ਹੋਰ ਦੇਣਾ ਚਾਹੁੰਦਾ ਹਾਂ। ਅਗਰ ਤੁਹਾਨੂੰ competition ਜਿੱਤਣਾ ਹੈ, ਤਾਂ ਤੁਹਾਨੂੰ commitment ਅਤੇ continuity ਨੂੰ ਜੀਣਾ ਸਿੱਖਣਾ ਹੋਵੇਗਾ। ਖੇਡਾਂ ਵਿੱਚ ਹਾਰ-ਜਿੱਤ ਨੂੰ ਕਦੇ ਵੀ ਸਾਨੂੰ ਆਖਿਰੀ ਨਹੀਂ ਮੰਨਣਾ ਚਾਹੀਦਾ । ਇਹ ਸਪੋਰਟਸ ਸਪਿਰਿਟ ਤੁਹਾਡੇ ਜੀਵਨ ਦਾ ਹਿੱਸਾ ਹੋਣਾ ਚਾਹੀਦਾ ਹੈ, ਤਦੇ ਭਾਰਤ ਜਿਹੇ ਯੁਵਾ ਅਤੇ ਭਾਰਤ ਜਿਹਾ ਯੁਵਾ ਦੇਸ਼, ਉਸ ਦੇ ਸੁਪਨਿਆਂ ਨੂੰ ਤੁਸੀਂ ਅਗਵਾਈ ਦੇਵੋਗੇ, ਅਸੀਮਿਤ ਸੰਭਾਵਨਾਵਾਂ ਨੂੰ ਸਾਕਾਰ ਕਰੋਗੇ। ਅਤੇ ਤੁਹਾਨੂੰ ਯਾਦ ਰੱਖਣਾ ਹੈ, ਜਿੱਥੇ ਗਤੀ ਹੁੰਦੀ ਹੈ, ਉੱਥੇ ਹੀ ਪ੍ਰਗਤੀ ਹੁੰਦੀ ਹੈ। ਇਸ ਲਈ, ਇਸ ਗਤੀ ਨੂੰ ਤੁਹਾਨੂੰ ਮੈਦਾਨ ਤੋਂ ਬਾਹਰ ਵੀ ਬਣਾ ਕੇ ਰੱਖਣਾ ਹੈ। ਇਹ ਗਤੀ ਤੁਹਾਡੇ ਜੀਵਨ ਦਾ ਮਿਸ਼ਨ ਹੋਣਾ ਚਾਹੀਦਾ ਹੈ। ਮੈਨੂੰ ਵਿਸ਼ਵਾਸ ਹੈ, ਨੈਸ਼ਨਲ ਗੇਮਸ ਵਿੱਚ ਤੁਹਾਡੀ ਜਿੱਤ ਦੇਸ਼ ਨੂੰ ਜਸ਼ਨ ਦਾ ਮੌਕਾ ਵੀ ਦੇਵੇਗੀ, ਅਤੇ ਭਵਿੱਖ ਦੇ ਲਈ ਇੱਕ ਨਵਾਂ ਵਿਸ਼ਵਾਸ ਵੀ ਜਗਾਵੇਗੀ। ਇਸੇ ਵਿਸ਼ਵਾਸ ਦੇ ਨਾਲ, ਮੈਂ ਛੱਤੀਵੀਆਂ ਰਾਸ਼ਟਰੀ ਖੇਡਾਂ ਦੇ ਸ਼ੁਭਅਰੰਭ ਦਾ ਆਹਵਾਨ ਕਰਦਾ ਹਾਂ।
*****
ਡੀਐੱਸ/ਐੱਸਟੀ/ਡੀਕੇ
(Release ID: 1864617)
Visitor Counter : 139
Read this release in:
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Malayalam