ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਅੰਬਾਜੀ ਵਿੱਚ 7200 ਕਰੋੜ ਰੁਪਏ ਤੋਂ ਵੱਧ ਦੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ



ਪੀਐੱਮ ਆਵਾਸ ਯੋਜਨਾ ਦੇ ਤਹਿਤ ਬਣਾਏ ਗਏ 45,000 ਤੋਂ ਵੱਧ ਘਰਾਂ ਦਾ ਪ੍ਰਧਾਨ ਮੰਤਰੀ ਨੇ ਨੀਂਹ ਪੱਥਰ ਰੱਖਦੇ ਹੋਏ ਰਾਸ਼ਟਰ ਨੂੰ ਸਮਰਪਿਤ ਕੀਤੇ



ਪ੍ਰਧਾਨ ਮੰਤਰੀ ਨੇ ਤਰੰਗਾ ਹਿਲ-ਅੰਬਾਜੀ-ਆਬੂ ਰੋਡ ਨਵੀਂ ਬਰਾਡ ਗੇਜ ਲਾਈਨ ਦਾ ਨੀਂਹ ਪੱਥਰ ਰੱਖਿਆ



ਪ੍ਰਧਾਨ ਮੰਤਰੀ ਨੇ ਪ੍ਰਸਾਦ ਯੋਜਨਾ ਦੇ ਤਹਿਤ ਅੰਬਾਜੀ ਮੰਦਰ ਵਿੱਚ ਤੀਰਥ ਯਾਤਰਾ ਸੁਵਿਧਾਵਾਂ ਦੇ ਵਿਕਾਸ ਲਈ ਨੀਂਹ ਪੱਥਰ ਰੱਖਿਆ



ਪ੍ਰਧਾਨ ਮੰਤਰੀ ਨੇ ਵੈਸਟਰਨ ਫ੍ਰੇਟ ਡੈਡੀਕੇਟਿਡ ਕੌਰੀਡੋਰ ਦੇ 62 ਕਿਲੋਮੀਟਰ ਲੰਬੇ ਨਿਊ ਪਾਲਨਪੁਰ-ਨਿਊ ਮਹਿਸਾਣਾ ਸੈਕਸ਼ਨ ਅਤੇ 13 ਕਿਲੋਮੀਟਰ ਲੰਬੇ ਨਿਊ ਪਾਲਨਪੁਰ-ਨਿਊ ਚਟੋਦਰ ਸੈਕਸ਼ਨ ਨੂੰ ਸਮਰਪਿਤ ਕੀਤਾ



"ਮਾਂ ਅੰਬਾ ਦੇ ਆਸ਼ੀਰਵਾਦ ਨਾਲ ਸਾਨੂੰ ਆਪਣੇ ਸਾਰੇ ਸੰਕਲਪ ਪੂਰੇ ਕਰਨ ਦੀ ਸ਼ਕਤੀ ਮਿਲੇਗੀ"



"ਅਸੀਂ ਆਪਣੇ ਦੇਸ਼ ਭਾਰਤ ਨੂੰ ਮਾਂ ਦੇ ਰੂਪ ਵਿੱਚ ਦੇਖਦੇ ਹਾਂ ਅਤੇ ਖੁਦ ਨੂੰ ਮਾਂ ਭਾਰਤੀ ਦੀ ਔਲਾਦ ਮੰਨਦੇ ਹਾਂ"



"ਸਰਕਾਰ ਦੇਸ਼ ਦੇ 80 ਕਰੋੜ ਤੋਂ ਵੱਧ ਲੋਕਾਂ ਤੱਕ ਮੁਫ਼ਤ ਰਾਸ਼ਨ ਯੋਜਨਾ ਦਾ ਵਿਸਤਾਰ ਕਰਨ 'ਤੇ ਲਗਭਗ 4 ਲੱਖ ਕਰੋੜ ਰੁਪਏ ਖਰਚ ਕਰ ਰਹੀ ਹੈ"



"ਪੀਐੱਮਜੀਕੇਏਵਾਈ ਦਾ ਵਿਸਤਾਰ ਕੀਤਾ ਗਿਆ ਤਾਂ ਜੋ ਤਿਉਹਾਰਾਂ ਦੇ ਸੀਜ਼ਨ ਵਿੱਚ ਭੈਣਾਂ ਅਤੇ ਮਾਵਾਂ ਨੂੰ ਰਸੋਈ ਚਲਾਉਣ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ"



"ਇਹ ਸਾਡੀ ਖੁਸ਼ਕਿਸਮਤੀ

Posted On: 30 SEP 2022 8:18PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅੰਬਾਜੀ ਵਿਖੇ 7200 ਕਰੋੜ ਰੁਪਏ ਤੋਂ ਵੱਧ ਦੇ ਵਿਭਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ। ਪ੍ਰਧਾਨ ਮੰਤਰੀ ਨੇ ਪੀਐੱਮ ਆਵਾਸ ਯੋਜਨਾ ਦੇ ਤਹਿਤ ਬਣਾਏ ਗਏ 45,000 ਤੋਂ ਵੱਧ ਘਰਾਂ ਦਾ ਨੀਂਹ ਪੱਥਰ ਰੱਖ ਕੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਨੇ ਪ੍ਰਸਾਦ ਯੋਜਨਾ ਦੇ ਤਹਿਤ ਤਰੰਗਾ ਹਿੱਲ-ਅੰਬਾਜੀ-ਆਬੂ ਰੋਡ ਨਵੀਂ ਬਰਾਡ ਗੇਜ ਲਾਈਨ ਅਤੇ ਅੰਬਾਜੀ ਮੰਦਿਰ ਵਿਖੇ ਤੀਰਥ ਯਾਤਰਾ ਸੁਵਿਧਾਵਾਂ ਦੇ ਵਿਕਾਸ ਲਈ ਨੀਂਹ ਪੱਥਰ ਵੀ ਰੱਖਿਆ। ਪ੍ਰਧਾਨ ਮੰਤਰੀ ਨੇ ਵੈਸਟਰਨ ਫ੍ਰੇਟ ਡੈਡੀਕੇਟਿਡ ਕੌਰੀਡੋਰ ਦੇ 62 ਕਿਲੋਮੀਟਰ ਲੰਬੇ ਨਿਊ ਪਾਲਨਪੁਰ-ਨਿਊ ਮਹਿਸਾਣਾ ਸੈਕਸ਼ਨ ਅਤੇ 13 ਕਿਲੋਮੀਟਰ ਲੰਬੇ ਨਿਊ ਪਾਲਨਪੁਰ-ਨਿਊ ਚਟੋਦਰ ਸੈਕਸ਼ਨ (ਪਾਲਨਪੁਰ ਬਾਈਪਾਸ ਲਾਈਨ) ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਮੀਠਾ-ਥਾਰਾੜ-ਦੀਸਾ ਸੜਕ ਨੂੰ ਚੌੜਾ ਕਰਨ ਸਮੇਤ ਹੋਰ ਸੜਕੀ ਪ੍ਰੋਜੈਕਟਾਂ ਨੂੰ ਵੀ ਸਮਰਪਿਤ ਕੀਤਾ।

ਪ੍ਰਧਾਨ ਮੰਤਰੀ ਨੇ ਵੱਖ-ਵੱਖ ਆਵਾਸ ਯੋਜਨਾਵਾਂ ਦੇ ਸੱਤ ਲਾਭਾਰਥੀਆਂ ਨੂੰ ਚਾਬੀਆਂ ਸੌਂਪੀਆਂ ਅਤੇ ਮੁੱਖ ਮੰਤਰੀ ਗੌਮਾਤਾ ਪੋਸ਼ਣ ਯੋਜਨਾ ਦੀ ਸ਼ੁਰੂਆਤ ਕਰਦੇ ਹੋਏ ਗਊਸ਼ਾਲਾਵਾਂ ਨੂੰ ਚੈੱਕ ਪ੍ਰਦਾਨ ਕੀਤੇ। ਪ੍ਰਧਾਨ ਮੰਤਰੀ ਨੇ ਵੀਡੀਓ ਲਿੰਕ ਰਾਹੀਂ ਕੁਝ ਆਵਾਸ ਲਾਭਾਰਥੀਆਂ ਨਾਲ ਵੀ ਗੱਲਬਾਤ ਕੀਤੀ।

ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਨਵਰਾਤਰੀ ਦੇ ਪੰਜਵੇਂ ਦਿਨ ਮਾਂ ਅੰਬਾ ਦੇ ਦਰਸ਼ਨ ਕਰਨ ਦਾ ਮੌਕਾ ਮਿਲਣ 'ਤੇ ਖੁਸ਼ੀ ਜ਼ਾਹਰ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਅਜਿਹੇ ਸਮੇਂ ਅੰਬਾਜੀ ਆਏ ਹਨਜਦੋਂ ਦੇਸ਼ ਨੇ ਵਿਕਸਿਤ ਭਾਰਤ ਦਾ ਵੱਡਾ ਸੰਕਲਪ ਲਿਆ ਹੈ। ਉਨ੍ਹਾਂ ਕਿਹਾ ਕਿ ਮਾਂ ਅੰਬਾ ਦੇ ਆਸ਼ੀਰਵਾਦ ਨਾਲ ਸਾਨੂੰ ਆਪਣੇ ਸਾਰੇ ਸੰਕਲਪ ਪੂਰੇ ਕਰਨ ਦੀ ਸ਼ਕਤੀ ਪ੍ਰਾਪਤ ਹੋਵੇਗੀ।

ਆਵਾਸ ਯੋਜਨਾਵਾਂ ਦੇ 61,000 ਲਾਭਾਰਥੀਆਂ ਨੂੰ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਲਈ ਇੱਕ ਬਿਹਤਰ ਦੀਵਾਲੀ ਉਡੀਕ ਕਰ ਰਹੀ ਹੈ। ਭਾਰਤ ਵਿੱਚ ਮਹਿਲਾਵਾਂ ਦੇ ਸਨਮਾਨ ਦੀ ਸੰਸਕ੍ਰਿਤੀ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਅਸੀਂ ਮਹਿਲਾਵਾਂ ਦੇ ਸਨਮਾਨ ਦੀ ਗੱਲ ਕਰਦੇ ਹਾਂ ਤਾਂ ਇਹ ਸੁਭਾਵਿਕ ਤੌਰ 'ਤੇ ਸਾਡੇ ਅੰਦਰ ਮੌਜੂਦ ਹੁੰਦਾ ਹੈਪਰ ਜਦੋਂ ਅਸੀਂ ਇਸ ਬਾਰੇ ਗੰਭੀਰਤਾ ਨਾਲ ਸੋਚਦੇ ਹਾਂ ਤਾਂ ਸਾਨੂੰ ਮਹਿਸੂਸ ਹੁੰਦਾ ਹੈ ਕਿ ਸਾਡੇ ਸੰਸਕਾਰਾਂ ਵਿੱਚ ਪਹਿਲਾਂ ਹੀ ਮਹਿਲਾਵਾਂ ਦਾ ਕਿੰਨਾ ਸਤਿਕਾਰ ਹੈ। ਉਨ੍ਹਾਂ ਕਿਹਾ ਕਿ ਦੂਜੇ ਦੇਸ਼ਾਂ ਦੇ ਉਲਟ ਸਾਡੇ ਸੱਭਿਆਚਾਰ ਵਿੱਚ ਸ਼ਕਤੀ ਨੂੰ ਇਸਤਰੀ ਲਿੰਗ ਨਾਲ ਜੋੜਿਆ ਗਿਆ ਹੈ ਅਤੇ ਮਾਂ ਦੇ ਨਾਂ ਨੂੰ ਬਹਾਦਰ ਜੋਧਿਆਂ ਨਾਲ ਜੋੜਨ ਦੀ ਪਰੰਪਰਾ ਹੈ। ਉਨ੍ਹਾਂ ਨੇ ਇਸ ਸਬੰਧ ਵਿੱਚ ਅਰਜੁਨਸ਼੍ਰੀ ਕ੍ਰਿਸ਼ਨ ਅਤੇ ਸ਼੍ਰੀ ਹਨੂੰਮਾਨ ਜੀ ਦੀ ਉਦਾਹਰਣ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਾਡੀ ਸੰਸਕ੍ਰਿਤੀ ਹੈ ਕਿ ਅਸੀਂ ਆਪਣੇ ਦੇਸ਼ ਭਾਰਤ ਨੂੰ ਮਾਂ ਦੇ ਰੂਪ ਵਿੱਚ ਦੇਖਦੇ ਹਾਂ ਅਤੇ ਆਪਣੇ ਆਪ ਨੂੰ ਭਾਰਤ ਮਾਂ ਦੀ ਸੰਤਾਨ ਮੰਨਦੇ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੇ ਬਾਵਜੂਦ ਮਹਿਲਾਵਾਂ ਕੋਲ ਖਾਸ ਕਰਕੇ ਵਿੱਤੀ ਮਾਮਲਿਆਂ ਵਿੱਚ ਸਿਰਫ਼ ਸੀਮਤ ਅਧਿਕਾਰ ਹਨ। ਉਨ੍ਹਾਂ ਕਿਹਾ ਕਿ ਇਹ ਸੁਨਿਸ਼ਚਿਤ ਕਰਕੇ ਸੁਧਾਰ ਕੀਤਾ ਗਿਆ ਹੈ ਕਿ ਵੱਖ-ਵੱਖ ਆਵਾਸ ਯੋਜਨਾਵਾਂ ਅਧੀਨ ਜ਼ਿਆਦਾਤਰ ਘਰਾਂ ਵਿੱਚ ਮਕਾਨ ਜਾਂ ਤਾਂ ਘਰ ਦੀਆਂ ਗ੍ਰਹਿਣੀਆਂ ਦੀ ਮਲਕੀਅਤ ਹੈ ਜਾਂ ਸਹਿ-ਮਲਕੀਅਤ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਭਰ ਵਿੱਚ 3 ਕਰੋੜ ਤੋਂ ਵੱਧ ਘਰ ਗਰੀਬ ਪਰਿਵਾਰਾਂ ਨੂੰ ਸੌਂਪੇ ਗਏ ਹਨ।

ਤਿਉਹਾਰਾਂ ਦੇ ਸੀਜ਼ਨ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਮੁਫ਼ਤ ਰਾਸ਼ਨ ਯੋਜਨਾ ਦੇ ਵਿਸਤਾਰ 'ਤੇ ਲਗਭਗ ਲੱਖ ਕਰੋੜ ਰੁਪਏ ਖਰਚ ਕਰ ਰਹੀ ਹੈਜਿਸ ਨਾਲ ਦੇਸ਼ ਦੇ 80 ਕਰੋੜ ਤੋਂ ਵੱਧ ਲੋਕਾਂ ਨੂੰ ਰਾਹਤ ਮਿਲਦੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਯੋਜਨਾ ਦਾ ਵਿਸਤਾਰ ਇਸ ਲਈ ਕੀਤਾ ਗਿਆ ਹੈ ਤਾਂ ਜੋ ਗਰੀਬ ਪਰਿਵਾਰਾਂ ਦੀਆਂ ਭੈਣਾਂ ਅਤੇ ਮਾਵਾਂ ਨੂੰ ਮੁਸ਼ਕਲ ਸਮੇਂ ਵਿੱਚ ਰਸੋਈ ਚਲਾਉਣ ਵਿੱਚ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਪ੍ਰਧਾਨ ਮੰਤਰੀ ਨੇ ਖੁਸ਼ੀ ਜ਼ਾਹਰ ਕੀਤੀ ਕਿ ਉਨ੍ਹਾਂ ਨੂੰ ਪਿਛਲੇ ਦੋ ਦਹਾਕਿਆਂ ਤੋਂ ਸਾਡੀਆਂ ਮਾਵਾਂ ਅਤੇ ਭੈਣਾਂ ਦੇ ਸਸ਼ਕਤੀਕਰਣ ਲਈ ਕੰਮ ਕਰਨ ਦਾ ਮੌਕਾ ਮਿਲਿਆ ਹੈ ਅਤੇ ਬਨਾਸਕਾਂਠਾ ਇਸ ਬਦਲਦੇ ਦ੍ਰਿਸ਼ ਦਾ ਗਵਾਹ ਰਿਹਾ ਹੈ। ਪ੍ਰਧਾਨ ਮੰਤਰੀ ਨੇ ਖੇਤਰ ਦੀਆਂ ਮਹਿਲਾਵਾਂ ਨੂੰ ਆਪਣੀ ਬੇਨਤੀ ਨੂੰ ਯਾਦ ਕਰਦਿਆਂਪ੍ਰਧਾਨ ਮੰਤਰੀ ਨੇ ਆਪਣੀ ਬੇਨਤੀ ਦਾ ਸਨਮਾਨ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਨਰਮਦਾ ਦਾ ਨੀਰ ਇਸ ਖੇਤਰ ਲਈ ਖੁਸ਼ੀਆਂ ਲਿਆ ਰਿਹਾ ਹੈ ਅਤੇ ਲੜਕੀਆਂ ਬਹੁਤ ਉਤਸ਼ਾਹ ਨਾਲ ਸਕੂਲਾਂ ਅਤੇ ਕਾਲਜਾਂ ਵਿੱਚ ਭਾਗ ਲੈ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਕੁਪੋਸ਼ਣ ਵਿਰੁੱਧ ਲੜਾਈ ਵਿੱਚ ਉਨ੍ਹਾਂ ਦੇ ਸਹਿਯੋਗ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਤੋਂ ਬਾਅਦ ਭਾਰਤ ਵਿੱਚ ਮਹਿਲਾਵਾਂ ਦੇ ਜੀਵਨ ਦੇ ਹਰ ਪਹਿਲੂ ਦਾ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਉਹ ਭਾਰਤ ਦੀ ਵਿਕਾਸ ਯਾਤਰਾ ਦੀਆਂ ਸੰਚਾਲਕ ਬਣ ਰਹੀਆਂ ਹਨ। ਕੇਂਦਰ ਸਰਕਾਰ ਦੀ ਹਰ ਵੱਡੀ ਯੋਜਨਾ ਦੇ ਕੇਂਦਰ ਵਿੱਚ ਦੇਸ਼ ਦੀ ਨਾਰੀ ਸ਼ਕਤੀ ਨੂੰ ਦਰਸਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਪਖਾਨੇਗੈਸ ਕੁਨੈਕਸ਼ਨਹਰ ਘਰ ਜਲਜਨ ਧਨ ਖਾਤੇਮੁਦਰਾ ਯੋਜਨਾ ਤਹਿਤ ਬਿਨਾਂ ਗਰੰਟੀ ਤੋਂ ਕਰਜ਼ੇ ਦੇ ਰੂਪ ਵਿੱਚ ਕੀਤੇ ਕੰਮਾਂ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਮਾਂ ਸੁਖੀ ਹੁੰਦੀ ਹੈਤਾਂ ਪਰਿਵਾਰ ਸੁਖੀ ਹੁੰਦਾ ਹੈਜਦੋਂ ਪਰਿਵਾਰ ਸੁਖੀ ਹੁੰਦਾ ਹੈ ਤਾਂ ਸਮਾਜ ਸੁਖੀ ਹੁੰਦਾ ਹੈ ਅਤੇ ਜਦੋਂ ਸਮਾਜ ਸੁਖੀ ਹੁੰਦਾ ਹੈ ਤਾਂ ਰਾਸ਼ਟਰ ਸੁਖੀ ਹੁੰਦਾ ਹੈ। ਇਹ ਸਹੀ ਕਿਸਮ ਦਾ ਵਿਕਾਸ ਹੈਜਿਸ ਲਈ ਅਸੀਂ ਅਣਥੱਕ ਯਤਨ ਕਰ ਰਹੇ ਹਾਂ।

ਪ੍ਰਧਾਨ ਮੰਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਰੰਗਾ ਹਿੱਲ-ਅੰਬਾਜੀ-ਆਬੂ ਰੋਡ ਲਾਈਨ ਦੀ ਕਲਪਨਾ 1930 ਵਿੱਚ ਬ੍ਰਿਟਿਸ਼ ਸ਼ਾਸਨ ਦੌਰਾਨ ਹੋਈ ਸੀ। ਇਸ ਦੀ ਲੋੜ 100 ਸਾਲ ਪਹਿਲਾਂ ਮੰਨੀ ਗਈ ਸੀਪਰ ਬਦਕਿਸਮਤੀ ਨਾਲ ਇੰਨੇ ਲੰਬੇ ਸਮੇਂ ਵਿੱਚ ਅਜਿਹਾ ਨਹੀਂ ਹੋ ਸਕਿਆ। ਉਨ੍ਹਾਂ ਕਿਹਾ, "ਹੋ ਸਕਦਾ ਹੈਮਾਂ ਅੰਬਾ ਚਾਹੁੰਦੀ ਸੀ ਕਿ ਇਹ ਮੇਰੇ ਵਲੋਂ ਕੀਤਾ ਜਾਵੇ। ਇਹ ਸਾਡੀ ਖੁਸ਼ਕਿਸਮਤੀ ਹੈ ਕਿ ਅਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ ਸਾਲ ਵਿੱਚ ਸਾਨੂੰ ਇਸ ਨੂੰ ਮਾਤਾ ਅੰਬਾ ਦੇ ਚਰਨਾਂ ਵਿੱਚ ਸਮਰਪਿਤ ਕਰਨ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਰੇਲਵੇ ਲਾਈਨ ਅਤੇ ਬਾਈਪਾਸ ਇਲਾਕੇ ਨੂੰ ਟ੍ਰੈਫਿਕ ਜਾਮ ਤੋਂ ਛੁਟਕਾਰਾ ਦਿਵਾਉਣ ਵਿੱਚ ਸਹਾਈ ਹੋਵੇਗਾ ਅਤੇ ਮਾਰਬਲ ਉਦਯੋਗ ਲਈ ਵੀ ਸਹਾਈ ਹੋਵੇਗਾ। ਉਨ੍ਹਾਂ ਕਿਹਾ ਕਿ ਸਮਰਪਿਤ ਫ੍ਰੇਟ ਕੌਰੀਡੋਰ ਖੇਤਰ ਲਈ ਬਹੁਤ ਸਹਾਈ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਫਾਇਦਾ ਹੋਵੇਗਾ ਕਿਉਂਕਿ ਹੁਣ ਸੰਭਵ ਹੈ ਕਿ ਇੱਥੋਂ ਕਿਸਾਨ ਰੇਲ ਸ਼ੁਰੂ ਕੀਤੀ ਜਾ ਸਕੇ। ਉਨ੍ਹਾਂ ਨੇ ਗੱਬਰ ਤੀਰਥ ਦੇ ਵਿਕਾਸ ਲਈ ਸੂਬਾ ਸਰਕਾਰ ਦੀ ਸ਼ਲਾਘਾ ਵੀ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਮੰਦਰ ਦੇ ਆਲ਼ੇ-ਦੁਆਲ਼ੇ ਇੰਨੇ ਜ਼ਿਆਦਾ ਆਕਰਸ਼ਣ ਬਣਾਉਣ ਦਾ ਹੈ ਕਿ ਲੋਕਾਂ ਨੂੰ ਉਨ੍ਹਾਂ ਦੇ ਦਰਸ਼ਨ ਕਰਨ ਲਈ ਦੋ-ਤਿੰਨ ਦਿਨ ਪ੍ਰੋਗਰਾਮ ਬਣਾਉਣੇ ਪੈਣ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਪਾਸੇ ਅੰਬਾਜੀ ਆਸਥਾ ਅਤੇ ਪੂਜਾ ਦਾ ਸਥਾਨ ਹੈਜਦਕਿ ਦੂਜੇ ਪਾਸੇ ਭਾਰਤ ਦੀਆਂ ਸਰਹੱਦਾਂ ਹਨਜਿੱਥੇ ਸਾਡੇ ਜਵਾਨ ਤਾਇਨਾਤ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਸੁਈਗਾਮ ਤਾਲੁਕ ਵਿੱਚ ਸੀਮਾ ਦਰਸ਼ਨ ਪ੍ਰੋਜੈਕਟ ਸ਼ੁਰੂ ਕੀਤਾ ਹੈ। ਇਹ ਪ੍ਰੋਜੈਕਟ ਭਾਰਤ ਦੇ ਲੋਕਾਂ ਨੂੰ ਸੀਮਾ ਸੁਰੱਖਿਆ ਬਲਾਂ ਦੇ ਕਰਮਚਾਰੀਆਂ ਦੀ ਜੀਵਨ ਸ਼ੈਲੀ ਬਾਰੇ ਸਿੱਖਿਅਤ ਕਰਨਾ ਅਤੇ ਸੈਲਾਨੀਆਂ ਨੂੰ ਅਜਿਹਾ ਅਨੁਭਵ ਪ੍ਰਦਾਨ ਕਰਨਾ ਚਾਹੁੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਰਾਸ਼ਟਰੀ ਏਕਤਾਪੰਚ ਪ੍ਰਣ (ਪੰਜ ਵਚਨਾਂ) ਵਿੱਚੋਂ ਇੱਕ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰੇਗਾ ਅਤੇ ਇਸ ਦੇ ਨਾਲ ਹੀ ਖੇਤਰ ਵਿੱਚ ਟੂਰਿਜ਼ਮ 'ਤੇ ਸਕਾਰਾਤਮਕ ਪ੍ਰਭਾਵ ਪਾਏਗਾ। ਸ਼੍ਰੀ ਮੋਦੀ ਨੇ ਕਿਹਾ ਕਿ ਅਸੀਂ ਦੀਸਾ ਏਅਰਫੋਰਸ ਸਟੇਸ਼ਨ 'ਤੇ ਆਉਣ ਵਾਲੇ ਰਨਵੇਅ ਅਤੇ ਹੋਰ ਵਿਕਾਸ ਖੇਤਰ ਵਿੱਚ ਆਪਣੀ ਹਵਾਈ ਸੈਨਾ ਦੀ ਰੱਖਿਆ ਨੂੰ ਹੋਰ ਮਜ਼ਬੂਤ ਕਰਾਂਗੇ। ਉਨ੍ਹਾਂ ਕਿਹਾ ਕਿ ਇਸ ਨਾਲ ਖੇਤਰ ਵਿੱਚ ਆਰਥਿਕ ਗਤੀਵਿਧੀਆਂ ਨੂੰ ਵੱਡਾ ਹੁਲਾਰਾ ਮਿਲੇਗਾ।

ਆਪਣੇ ਸੰਬੋਧਨ ਦੀ ਸਮਾਪਤੀ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਦੋ ਦਹਾਕਿਆਂ ਵਿੱਚ ਸਰਕਾਰ ਦੇ ਯਤਨਾਂ ਸਦਕਾ ਬਨਾਸਕਾਂਠਾ ਦਾ ਚਿਹਰਾ ਪੂਰੀ ਤਰ੍ਹਾਂ ਬਦਲ ਗਿਆ ਹੈ। ਪ੍ਰਧਾਨ ਮੰਤਰੀ ਨੇ ਜ਼ਮੀਨੀ ਪੱਧਰ 'ਤੇ ਸਥਿਤੀ ਨੂੰ ਬਦਲਣ ਦਾ ਸਿਹਰਾ ਬਨਾਸਕਾਂਠਾ ਦੀਆਂ ਮਹਿਲਾਵਾਂ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਨਰਮਦਾ ਦੇ ਨੀਰਸੁਜਲਾਮ-ਸੁਫਲਲਾਮ ਅਤੇ ਤੁਪਕਾ ਸਿੰਚਾਈ ਨੇ ਸਥਿਤੀ ਨੂੰ ਬਦਲਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਕਿਸਾਨਾਂਮਹਿਲਾਵਾਂ ਅਤੇ ਨੌਜਵਾਨਾਂ ਨੂੰ ਅੱਜ ਸ਼ੁਰੂ ਕੀਤੇ ਗਏ ਪ੍ਰੋਜੈਕਟਾਂ ਦਾ ਸਭ ਤੋਂ ਵੱਧ ਫਾਇਦਾ ਹੋਵੇਗਾ।

ਇਸ ਮੌਕੇ 'ਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲਕੇਂਦਰੀ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਨਵਕੇਂਦਰੀ ਰੇਲ ਰਾਜ ਮੰਤਰੀ ਸ਼੍ਰੀਮਤੀ ਦਰਸ਼ਨ ਵਿਕਰਮ ਜਰਦੋਸ਼ਸੰਸਦ ਮੈਂਬਰ ਸ਼੍ਰੀ ਸੀ.ਆਰ. ਪਾਟਿਲਸ਼੍ਰੀ ਪ੍ਰਭਾਤਭਾਈ ਪਟੇਲਸ਼੍ਰੀ ਭਾਰਸਿੰਘ ਧਾਬੀ ਅਤੇ ਸ਼੍ਰੀ ਦਿਨੇਸ਼ਭਾਈ ਅਨਵੈਦਯਾ ਹਾਜ਼ਰ ਸਨ।

ਪਿਛੋਕੜ

ਪ੍ਰਧਾਨ ਮੰਤਰੀ ਨੇ ਅੰਬਾਜੀ ਵਿਖੇ 7200 ਕਰੋੜ ਰੁਪਏ ਤੋਂ ਵੱਧ ਦੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਬਣਾਏ ਗਏ 45,000 ਤੋਂ ਵੱਧ ਘਰਾਂ ਦਾ ਨੀਂਹ ਪੱਥਰ ਰੱਖ ਕੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਨੇ ਪ੍ਰਸਾਦ ਯੋਜਨਾ ਦੇ ਤਹਿਤ ਤਰੰਗਾ ਹਿੱਲ-ਅੰਬਾਜੀ-ਆਬੂ ਰੋਡ ਨਵੀਂ ਬਰਾਡ ਗੇਜ ਲਾਈਨ ਅਤੇ ਅੰਬਾਜੀ ਮੰਦਿਰ ਵਿਖੇ ਤੀਰਥ ਯਾਤਰਾ ਸੁਵਿਧਾਵਾਂ ਦੇ ਵਿਕਾਸ ਲਈ ਨੀਂਹ ਪੱਥਰ ਵੀ ਰੱਖਿਆ। ਇਹ ਨਵੀਂ ਰੇਲ ਲਾਈਨ 51 ਸ਼ਕਤੀ ਪੀਠਾਂ ਵਿੱਚੋਂ ਇੱਕਅੰਬਾਜੀ ਦੇ ਦਰਸ਼ਨ ਕਰਨ ਵਾਲੇ ਲੱਖਾਂ ਸ਼ਰਧਾਲੂਆਂ ਨੂੰ ਲਾਭ ਪਹੁੰਚਾਏਗੀ ਅਤੇ ਇਨ੍ਹਾਂ ਸਾਰੇ ਤੀਰਥ ਸਥਾਨਾਂ 'ਤੇ ਸ਼ਰਧਾਲੂਆਂ ਦੇ ਪੂਜਾ ਅਨੁਭਵ ਨੂੰ ਭਰਪੂਰ ਕਰੇਗੀ। ਨੀਂਹ ਪੱਥਰ ਰੱਖੇ ਜਾਣ ਵਾਲੇ ਹੋਰ ਪ੍ਰੋਜੈਕਟਾਂ ਵਿੱਚ ਦੀਸਾ ਵਿਖੇ ਏਅਰ ਫੋਰਸ ਸਟੇਸ਼ਨ 'ਤੇ ਰਨਵੇਅ ਅਤੇ ਸਹਾਇਕ ਬੁਨਿਆਦੀ ਢਾਂਚੇ ਦਾ ਨਿਰਮਾਣ ਅਤੇ ਅੰਬਾਜੀ ਬਾਈਪਾਸ ਰੋਡ ਸ਼ਾਮਲ ਹਨ।

ਪ੍ਰਧਾਨ ਮੰਤਰੀ ਨੇ ਵੈਸਟਰਨ ਫ੍ਰੇਟ ਡੈਡੀਕੇਟਿਡ ਕੌਰੀਡੋਰ ਦੇ 62 ਕਿਲੋਮੀਟਰ ਲੰਬੇ ਨਿਊ ਪਾਲਨਪੁਰ-ਨਿਊ ਮਹੇਸਾਣਾ ਸੈਕਸ਼ਨ ਅਤੇ 13 ਕਿਲੋਮੀਟਰ ਲੰਬੇ ਨਿਊ ਪਾਲਨਪੁਰ-ਨਿਊ ਚਟੋਦਰ ਸੈਕਸ਼ਨ (ਪਾਲਨਪੁਰ ਬਾਈਪਾਸ ਲਾਈਨ) ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ। ਇਹ ਪਿਪਾਵਾਵਦੀਨਦਿਆਲ ਪੋਰਟ ਅਥਾਰਟੀ (ਕਾਂਡਲਾ)ਮੁੰਦਰਾ ਅਤੇ ਗੁਜਰਾਤ ਦੀਆਂ ਹੋਰ ਬੰਦਰਗਾਹਾਂ ਨਾਲ ਸੰਪਰਕ ਵਧਾਏਗਾ। ਇਨ੍ਹਾਂ ਸੈਕਸ਼ਨਾਂ ਦੇ ਚਲਣ ਨਾਲ, 734 ਕਿਲੋਮੀਟਰ ਦਾ ਵੈਸਟਰਨ ਡੇਡੀਕੇਟਡ ਫ੍ਰੇਟ ਕੌਰੀਡੋਰ ਚਾਲੂ ਹੋ ਜਾਵੇਗਾ। ਇਸ ਸੈਕਸ਼ਨ ਦੇ ਖੁੱਲਣ ਨਾਲ ਗੁਜਰਾਤ ਦੇ ਮਹਿਸਾਣਾ-ਪਾਲਨਪੁਰਰਾਜਸਥਾਨ ਦੇ ਸਵਰੂਪਗੰਜਕੇਸ਼ਵਗੰਜਕਿਸ਼ਨਗੜ੍ਹ ਅਤੇ ਹਰਿਆਣਾ ਦੇ ਰੇਵਾੜੀ-ਮਾਨੇਸਰ ਅਤੇ ਨਾਰਨੌਲ ਦੇ ਉਦਯੋਗਾਂ ਨੂੰ ਫਾਇਦਾ ਹੋਵੇਗਾ। ਪ੍ਰਧਾਨ ਮੰਤਰੀ ਨੇ ਮਿੱਠਾ-ਥਰਾੜ-ਦੀਸਾ ਸੜਕ ਨੂੰ ਚੌੜਾ ਕਰਨ ਸਮੇਤ ਹੋਰ ਸੜਕੀ ਪ੍ਰੋਜੈਕਟਾਂ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ।

ਇਨ੍ਹਾਂ ਵਿਆਪਕ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਵਿਕਸਿਤ ਕਰਨਸ਼ਹਿਰੀ ਗਤੀਸ਼ੀਲਤਾ ਨੂੰ ਵਧਾਉਣ ਅਤੇ ਬਹੁ-ਆਯਾਮੀ ਸੰਪਰਕ ਨੂੰ ਬਿਹਤਰ ਬਣਾਉਣ ਲਈ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਇਹ ਆਮ ਆਦਮੀ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ 'ਤੇ ਉਨ੍ਹਾਂ ਦੀ ਸਰਕਾਰ ਦੇ ਨਿਰੰਤਰ ਧਿਆਨ ਰੱਖਣ ਦੀ ਭਾਵਨਾ ਨੂੰ ਵੀ ਦਰਸਾਉਂਦਾ ਹੈ।

 

https://twitter.com/narendramodi/status/1575844356694544385

https://twitter.com/PMOIndia/status/1575845058427113472

https://twitter.com/PMOIndia/status/1575846029114904576

https://twitter.com/PMOIndia/status/1575846174812418048

https://twitter.com/PMOIndia/status/1575846922518433793

https://twitter.com/PMOIndia/status/1575847690478714892

https://twitter.com/PMOIndia/status/1575849611742547968

https://youtu.be/y3PTEA0v66U

 

 

 **********

ਡੀਐੱਸ/ਟੀਐੱਸ



(Release ID: 1864293) Visitor Counter : 136