ਪ੍ਰਧਾਨ ਮੰਤਰੀ ਦਫਤਰ

ਵੰਦੇ ਭਾਰਤ ਐਕਸਪ੍ਰੈੱਸ ਅਤੇ ਅਹਿਮਦਾਬਾਦ ਮੈਟਰੋ ਰੇਲ ਪ੍ਰੋਜੈਕਟ ਫੇਜ਼-1 ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

Posted On: 30 SEP 2022 5:24PM by PIB Chandigarh

ਭਾਰਤ ਮਾਤਾ ਕੀ - ਜੈ,

ਭਾਰਤ ਮਾਤਾ ਕੀ - ਜੈ,

ਭਾਰਤ ਮਾਤਾ ਕੀ - ਜੈ,

ਅੱਜ 21ਵੀਂ ਸਦੀ ਦੇ ਭਾਰਤ ਦੇ ਲਈ, ਅਰਬਨ ਕਨੈਕਟੀਵਿਟੀ ਦੇ ਲਈ ਅਤੇ ਆਤਮਨਿਰਭਰ ਹੁੰਦੇ ਭਾਰਤ ਦੇ ਲਈ ਇੱਕ ਬਹੁਤ ਬੜਾ ਦਿਨ ਹੈ। ਥੋੜ੍ਹੀ ਦੇਰ ਪਹਿਲਾਂ ਮੈਂ ਗਾਂਧੀਨਗਰ-ਮੁੰਬਈ, ਵੰਦੇ ਭਾਰਤ ਐਕਸਪ੍ਰੈੱਸ ਦੇ ਤੇਜ਼ ਰਫ਼ਤਾਰ ਸਫ਼ਰ ਦਾ ਅਨੁਭਵ ਕੀਤਾ ਹੈ। ਇਹ ਸਫ਼ਰ ਸੀ ਤਾਂ ਕੁਝ ਮਿੰਟਾਂ ਦਾ ਹੀ, ਲੇਕਿਨ ਇਹ ਮੇਰੇ ਲਈ ਬਹੁਤ ਗੌਰਵ ਨਾਲ ਭਰੇ ਪਲ ਸਨ। ਇਹ ਦੇਸ਼ ਦੀ ਤੀਸਰੀ ਅਤੇ ਗੁਜਰਾਤ ਦੀ ਪਹਿਲੀ ਵੰਦੇਭਾਰਤ ਟ੍ਰੇਨ ਹੈ। ਕਾਲੂਪੁਰ ਰੇਲਵੇ ਸਟੇਸ਼ਨ ਤੋਂ ਕਾਲੂਪੁਰ ਮੈਟਰੋ ਸਟੇਸ਼ਨ ਅਤੇ ਫਿਰ ਉੱਥੋਂ  ਅਹਿਮਦਾਬਾਦ ਮੈਟਰੋ ਦੀ ਸਵਾਰੀ ਕਰਦੇ ਹੋਏ ਮੈਂ ਥਲਤੇਜ ਪਹੁੰਚਿਆ। ਯਾਨੀ ਕੋਈ ਬਾਹਰ ਤੋਂ ਵੰਦੇ ਭਾਰਤ ਦੇ ਜ਼ਰੀਏ ਆ ਰਿਹਾ ਹੋਵੇ ਤਾਂ ਉਸ ਦੇ ਬਾਅਦ ਸਿੱਧੇ-ਸਿੱਧੇ ਮੈਟਰੋ ’ਤੇ ਚੜ੍ਹ ਕੇ ਸ਼ਹਿਰ ਵਿੱਚ ਆਪਣੇ ਘਰ ਜਾ ਸਕਦਾ ਹੈ ਜਾਂ ਕੰਮ ਦੇ ਲਈ ਸ਼ਹਿਰ ਦੇ ਦੂਸਰੇ ਹਿੱਸੇ ਵਿੱਚ ਜਾ ਸਕਦਾ ਹੈ ਅਤੇ ਗਤੀ ਇਤਨੀ ਤੇਜ਼ ਕਿ ਜੋ ਸ਼ੈਡਿਊਲ ਕਾਰਜਕ੍ਰਮ ਬਣਾਇਆ ਸੀ, ਉਸ ਤੋਂ 20 ਮਿੰਟ ਪਹਿਲਾਂ ਮੈਂ ਥਲਤੇਜ ਪਹੁੰਚ ਗਿਆ। ਮੈਂ ਅੱਜ ਟ੍ਰੇਨ ਵਿੱਚ ਸਫ਼ਰ ਕਰ ਰਿਹਾ ਸਾਂ, ਡਿਪਾਰਟਮੈਂਟ ਦੇ ਲੋਕ ਕਈ ਖੂਬੀਆਂ ਦੱਸਦੇ ਰਹਿੰਦੇ ਹਨ, ਐਡਵਰਟਾਇਜ਼ਮੈਂਟ ਵੀ ਕਰਦੇ ਰਹਿੰਦੇ ਹਨ। ਕਿਤਨੀ ਸਪੀਡ ਹੈ, ਕੀ ਹੈ, ਕੀ ਵਿਵਸਥਾ ਹੈ ਸਭ। ਲੇਕਿਨ ਇੱਕ ਹੋਰ ਪਹਿਲੂ ਜੋ ਸ਼ਾਇਦ ਡਿਪਾਰਟਮੈਂਟ ਦੀ ਤਰਫ਼ ਦਾ ਧਿਆਨ ਨਹੀਂ ਗਿਆ ਹੈ। ਮੈਨੂੰ ਉਹ ਅੱਛਾ ਲਗਿਆ, ਮੈਂ ਦੱਸਣਾ ਚਾਹੁੰਦਾ ਹਾਂ। ਇਹ ਜੋ ਵੰਦੇ ਭਾਰਤ ਟ੍ਰੇਨ ਹੈ, ਮੈਂ ਕੋਈ ਗਣਿਤ ਸ਼ਾਸਤਰੀ ਨਹੀਂ ਹਾਂ, ਮੈਂ ਕੋਈ ਵਿਗਿਆਨੀ ਨਹੀਂ ਹਾਂ। ਲੇਕਿਨ ਮੋਟਾ-ਮੋਟਾ ਮੈਂ ਅੰਦਾਜ਼ਾ ਲਗਾ ਸਕਦਾ ਹਾਂ ਕਿ ਹਵਾਈ ਜਹਾਜ਼ ਵਿੱਚ ਯਾਤਰਾ ਕਰਦੇ ਸਮੇਂ ਅੰਦਰ ਜਿਤਨੀ ਆਵਾਜ਼ ਆਉਂਦੀ ਹੈ। ਵੰਦੇ ਭਾਰਤ ਟ੍ਰੇਨ ਵਿੱਚ ਉਹ ਆਵਾਜ਼ ਸ਼ਾਇਦ ਸੌਵੇਂ ਹਿੱਸੇ ਦੀ ਹੋ ਜਾਂਦੀ ਹੈ। ਯਾਨੀ ਸੌ ਗੁਣਾ ਜ਼ਿਆਦਾ ਆਵਾਜ਼ ਵਿਮਾਨ (ਹਵਾਈ ਜਹਾਜ਼) ਵਿੱਚ ਹੁੰਦੀ ਹੈ। ਵਿਮਾਨ (ਹਵਾਈ ਜਹਾਜ਼)  ਵਿੱਚ ਅਗਰ ਬਾਤਚੀਤ ਕਰਨੀ ਹੈ, ਤਾਂ ਕਾਫੀ ਦਿੱਕਤ ਰਹਿੰਦੀ ਹੈ। ਮੈਂ ਵੰਦੇ ਭਾਰਤ ਟ੍ਰੇਨ ਵਿੱਚ ਦੇਖ ਰਿਹਾ ਸਾਂ। ਅਰਾਮ ਨਾਲ ਮੈਂ ਲੋਕਾਂ ਨਾਲ ਬਾਤਚੀਤ ਕਰ ਰਿਹਾ ਸਾਂ। ਕਿਉਂਕਿ ਕੋਈ ਆਵਾਜ਼ ਹੀ ਨਹੀਂ ਸੀ ਬਾਕੀ। ਇਸ ਦਾ ਮਤਲਬ ਜੋ ਲੋਕ ਹਵਾਈ ਜਹਾਜ਼ ਦੇ ਆਦੀ ਹਨ। ਉਨ੍ਹਾਂ ਨੂੰ ਅਗਰ ਆਵਾਜ਼ ਦੇ ਵਿਸ਼ੇ ਵਿੱਚ ਗਿਆਨ ਹੋ ਜਾਵੇਗਾ, ਮੈਂ ਪੱਕਾ ਮੰਨਦਾ ਹਾਂ ਉਹ ਹਵਾਈ ਜਹਾਜ਼ ਨਹੀਂ ਵੰਦੇ ਭਾਰਤ ਟ੍ਰੇਨ ਪਸੰਦ ਕਰਨਗੇ, ਅਤੇ ਮੇਰੇ ਅਹਿਮਦਾਬਾਦ ਦੇ ਵਾਸੀ ਮੈਨੂੰ ਮੇਰੇ ਅਹਿਮਦਾਬਾਦ ਨੂੰ ਸੌ-ਸੌ ਵਾਰ ਸਲਾਮ ਕਰਨਗੇ, ਨਵਰਾਤ੍ਰਿਆਂ ਦਾ ਤਿਉਹਾਰ ਹੋਵੇ, ਪੂਰੀ ਰਾਤ ਡਾਂਡੀਆ ਚਲ ਰਿਹਾ ਹੋਵੇ, ਆਪਣਾ ਸ਼ਹਿਰ, ਆਪਣਾ ਗੁਜਰਾਤ ਸੋਇਆ ਨਾ ਹੋਵੇ, ਐਸੇ ਨਵਰਾਤ੍ਰਿਆਂ ਦੇ ਦਿਨਾਂ ਵਿੱਚ, ਐਸੀ ਗਰਮੀ ਦੇ ਦਰਮਿਆਨ, ਇਤਨਾ ਬੜਾ ਵਿਰਾਟ ਜਨਸਮੂਹ ਦਾ ਸਾਗਰ ਮੈਂ ਪਹਿਲੀ ਵਾਰ ਦੇਖਿਆ ਹੈ ਭਾਈ, ਮੈਂ ਇੱਥੇ ਹੀ ਬੜਾ ਹੋਇਆ, ਐਸਾ ਬੜਾ ਕਾਰਜਕ੍ਰਮ ਅਹਿਮਦਾਬਾਦ ਨੇ ਕੀਤਾ ਹੋਵੇ, ਇਹ ਮੇਰਾ ਪਹਿਲਾ ਅਨੁਭਵ ਹੈ। ਅਤੇ ਇਸ ਲਈ ਅਹਿਮਦਾਬਾਦ ਦੇ ਵਾਸੀਆਂ ਨੂੰ ਮੇਰਾ ਸੌ-ਸੌ ਸਲਾਮ। ਅਤੇ ਉਸ ਦਾ ਅਰਥ ਇਹ ਹੋਇਆ ਕਿ ਅਹਿਮਦਾਬਾਦ ਵਾਸੀਆਂ ਨੂੰ ਮੈਟਰੋ ਕੀ ਹੈ, ਉਸ ਦੀ ਸਮਝ ਹੈ। ਮੈਂ ਇੱਕ ਵਾਰ ਮੇਰੇ ਅਰਬਨ ਡਿਵੈਲਪਮੈਂਟ ਦੇ ਮੰਤਰੀਆਂ ਨਾਲ ਬਾਤ ਕੀਤੀ ਸੀ। ਮੈਂ ਕਿਹਾ ਕਿ ਤੁਹਾਨੂੰ ਮੈਟਰੋ, ਜੋ ਕਿ ਪੂਰੇ ਦੇਸ਼ ਵਿੱਚ ਕਰਨੀ ਚਾਹੀਦੀ ਹੈ, ਸਾਡੀ ਜ਼ਿੰਮੇਦਾਰੀ ਹੈ, ਲੇਕਿਨ ਤੁਹਾਨੂੰ ਅਹਿਮਦਾਬਾਦ ਦੇ ਵਾਸੀ ਸਭ ਤੋਂ ਜ਼ਿਆਦਾ ਰਿਟਰਨ ਦੇਣਗੇ, ਉਨ੍ਹਾਂ ਨੇ ਮੈਨੂੰ ਕਿਹਾ ਕਿਵੇਂ, ਮੈਂ ਕਿਹਾ ਸਾਡੇ ਅਹਿਮਦਾਬਾਦੀ ਹਿਸਾਬ ਲਗਾਉਂਦੇ ਹਨ ਕਿ, ਆਟੋ ਰਿਕਸ਼ਾ ਵਿੱਚ ਜਾਵਾਂਗਾ  ਤਾਂ ਕਿਤਨਾ ਹੋਵੇਗਾ, ਕਿਤਨਾ ਸਮਾਂ ਲਗੇਗਾ, ਕਿਤਨੀ ਗਰਮੀ ਲਗੇਗੀ, ਅਤੇ ਮੈਟਰੋ ਵਿੱਚ ਜਾਵਾਂਗਾ ਤਾਂ ਇਤਨਾ ਹੋਵੇਗਾ, ਤੁਰੰਤ ਹੀ ਉਹ ਮੈਟਰੋ ਵਿੱਚ ਆ ਜਾਵੇਗਾ। ਸਭ ਤੋਂ ਜ਼ਿਆਦਾ ਆਰਥਿਕ ਲਾਭ ਕਰੇਗਾ, ਉਹ ਅਹਿਮਦਾਬਾਦ ਦਾ ਪੈਸੰਜਰ ਕਰੇਗਾ। ਇਸ ਲਈ ਤਾਂ ਸਾਡੇ ਅਹਿਮਦਾਬਾਦ ਵਿੱਚ ਇੱਕ ਜ਼ਮਾਨੇ ਵਿੱਚ, ਮੈਂ ਅਹਿਮਦਾਬਾਦ ਦਾ ਆਟੋ ਰਿਕਸ਼ਾ ਵਾਲਾ ਐਸਾ ਕਰਕੇ ਗੀਤ ਗਾਉਂਦੇ ਸਨ। ਹੁਣ ਮੈਟਰੋ ਵਾਲਾ ਐਸੇ ਕਹਿ ਕੇ ਗੀਤ ਗਾਵੇਗਾ। ਮੈਂ ਸਚਮੁੱਚ ਵਿੱਚ ਅੱਜ ਅਹਿਮਦਾਬਾਦ ਨੂੰ ਜਿਤਨੀ ਵਧਾਈ ਦੇਵਾਂ, ਜਿਤਨੀ ਸਲਾਮ ਕਰਾਂ, ਉਤਨੀ ਘੱਟ ਹੈ ਦੋਸਤੋ। ਅੱਜ ਅਹਿਮਦਾਬਾਦ ਨੇ ਮੇਰਾ ਦਿਲ ਜਿੱਤ ਲਿਆ ਹੈ।

ਭਾਈਓ ਅਤੇ ਭੈਣੋਂ,

21ਵੀਂ ਸਦੀ ਦੇ ਭਾਰਤ ਨੂੰ ਦੇਸ਼ ਦੇ ਸ਼ਹਿਰਾਂ ਤੋਂ ਨਵੀਂ ਗਤੀ ਮਿਲਣ ਵਾਲੀ ਹੈ। ਸਾਨੂੰ ਬਦਲਦੇ ਹੋਏ ਸਮੇਂ ਅਤੇ ਬਦਲਦੀਆਂ ਹੋਈਆਂ ਜ਼ਰੂਰਤਾਂ ਦੇ ਨਾਲ ਆਪਣੇ ਸ਼ਹਿਰਾਂ ਨੂੰ ਵੀ ਨਿਰੰਤਰ ਆਧੁਨਿਕ ਬਣਾਉਣਾ ਜ਼ਰੂਰੀ ਹੈ। ਸ਼ਹਿਰ ਵਿੱਚ ਟ੍ਰਾਂਸਪੋਰਟ ਦਾ ਸਿਸਟਮ ਆਧੁਨਿਕ ਹੋਵੇ, ਸੀਮਲੈੱਸ ਕਨੈਕਟੀਵਿਟੀ ਹੋਵੇ,ਯਾਤਾਯਾਤ (ਆਵਾਜਾਈ ) ਦਾ ਇੱਕ ਸਾਧਨ ਦੂਸਰੇ ਨੂੰ ਸਪੋਰਟ ਕਰੇ, ਇਹ ਕੀਤਾ ਜਾਣਾ ਬਹੁਤ ਜ਼ਰੂਰੀ ਹੈ, ਅਤੇ ਜੋ ਗੁਜਰਾਤ ਵਿੱਚ ਮੋਦੀ 'ਤੇ ਬਰੀਕੀ ਨਜ਼ਰ ਰੱਖਣ ਵਾਲੇ ਲੋਕ ਹਨ, ਉਹ ਵੈਸੇ ਹੀ ਇੱਕ ਅੱਛੀ ਜਮਾਤ ਹੈ ਅਤੇ ਇੱਕ ਤੇਜ਼ ਜਮਾਤ ਵੀ ਹੈ। ਉਨ੍ਹਾਂ ਨੂੰ ਧਿਆਨ ਹੋਵੇਗਾ, ਜਦੋਂ ਮੈਂ ਇੱਥੇ ਮੁੱਖ ਮੰਤਰੀ ਸਾਂ, ਮੈਨੂੰ ਸਾਲ ਤਾਂ ਯਾਦ ਨਹੀਂ ਹੈ, ਬਹੁਤ ਵਰ੍ਹੇ ਪਹਿਲਾਂ ਅਸੀਂ ਅਹਿਮਦਾਬਾਦ ਵਿੱਚ ਮਲਟੀ ਮੋਡਲ ਟ੍ਰਾਂਸਪੋਰਟੇਸ਼ਨ ਨੂੰ ਲੈ ਕੇ ਇੱਕ ਗਲੋਬਲ ਸਮਿਟ ਕੀਤਾ ਸੀ। ਯਾਨੀ ਉਸ ਸਮੇਂ ਵੀ ਮੇਰੇ ਦਿਮਾਗ ਵਿੱਚ ਚਲਦਾ ਸੀ। ਲੇਕਿਨ ਕੁਝ ਵਿਸ਼ੇ ਭਾਰਤ ਸਰਕਾਰ ਦੇ ਹੋਣ ਦੇ ਕਾਰਨ ਮੈਂ ਤਦ ਨਹੀਂ ਕਰ ਪਾਇਆ। ਹੁਣ ਤੁਸੀਂ ਮੈਨੂੰ ਉੱਥੇ ਭੇਜਿਆ ਤਾਂ ਮੈਂ ਇਹ ਕਰ ਦਿੱਤਾ। ਲੇਕਿਨ ਇਹ ਸੋਚ ਅੱਜ ਸਾਕਾਰ ਹੁੰਦੇ ਹੋਏ ਦੇਖਦਾ ਹਾਂ ਅਤੇ ਇਸੇ ਸੋਚ ਦੇ ਨਾਲ ਬੀਤੇ ਅੱਠ ਵਰ੍ਹਿਆਂ ਵਿੱਚ ਸ਼ਹਿਰਾਂ ਦੇ ਇਨਫ੍ਰਾਸਟ੍ਰਕਚਰ 'ਤੇ ਇਤਨਾ ਬੜਾ ਨਿਵੇਸ਼ ਕੀਤਾ ਜਾ ਰਿਹਾ ਹੈ। ਅੱਠ ਵਰ੍ਹਿਆਂ ਵਿੱਚ ਇੱਕ ਦੇ ਬਾਅਦ ਇੱਕ ਦੇਸ਼ ਦੇ ਦੋ ਦਰਜਨ ਤੋਂ ਜ਼ਿਆਦਾ ਸ਼ਹਿਰਾਂ ਵਿੱਚ ਮੈਟਰੋ ਜਾਂ ਤਾਂ ਸ਼ੁਰੂ ਹੋ ਚੁੱਕੀ ਹੈ ਜਾਂ ਫਿਰ ਤੇਜ਼ੀ ਨਾਲ ਕੰਮ ਚਲ ਰਿਹਾ ਹੈ। ਦੇਸ਼ ਦੇ ਦਰਜਨਾਂ ਛੋਟੇ ਸ਼ਹਿਰਾਂ ਨੂੰ ਏਅਰ ਕਨੈਕਟੀਵਿਟੀ ਨਾਲ ਜੋੜਿਆ ਗਿਆ ਹੈ। ਉਡਾਨ ਯੋਜਨਾ ਛੋਟੇ ਸ਼ਹਿਰਾਂ ਵਿੱਚ ਹਵਾਈ ਸੁਵਿਧਾ ਦੇਣ ਵਿੱਚ ਬਹੁਤ ਬੜੀ ਭੂਮਿਕਾ ਨਿਭਾ ਰਹੀ ਹੈ। ਸਾਡੇ ਜੋ ਰੇਲਵੇ ਸਟੇਸ਼ਨਸ ਹੋਇਆ ਕਰਦੇ ਸਨ, ਉਨ੍ਹਾਂ ਦੀ ਕੀ ਸਥਿਤੀ ਸੀ, ਇਹ ਆਪ ਭਲੀਭਾਂਤ ਜਾਣਦੇ ਹੋ। ਅੱਜ ਗਾਂਧੀਨਗਰ ਰੇਲਵੇ ਸਟੇਸ਼ਨ ਦੁਨੀਆ ਦੇ ਕਿਸੇ ਵੀ ਏਅਰਪੋਰਟ ਤੋਂ ਘੱਟ ਨਹੀਂ ਹੈ ਅਤੇ ਦੋ ਦਿਨ ਪਹਿਲਾਂ ਭਾਰਤ ਸਰਕਾਰ ਨੇ ਅਹਿਮਦਾਬਾਦ ਰੇਲਵੇ ਸਟੇਸ਼ਨ ਨੂੰ ਵੀ ਆਧੁਨਿਕ ਬਣਾਉਣ ਦੀ ਸਵੀਕ੍ਰਿਤੀ ਦੇ ਦਿੱਤੀ ਹੈ।

ਸਾਥੀਓ,

ਦੇਸ਼ ਦੇ ਸ਼ਹਿਰਾਂ ਦੇ ਵਿਕਾਸ 'ਤੇ ਇਤਨਾ ਅਧਿਕ ਫੋਕਸ, ਇਤਨਾ ਬੜਾ ਨਿਵੇਸ਼ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਸ਼ਹਿਰ ਆਉਣ ਵਾਲੇ 25 ਸਾਲਾਂ ਵਿੱਚ ਵਿਕਸਿਤ ਭਾਰਤ ਦੇ ਨਿਰਮਾਣ ਨੂੰ ਸੁਨਿਸ਼ਚਿਤ ਕਰਨ ਵਾਲੇ ਹਨ। ਇਹੀ ਅਹਿਮਦਾਬਾਦ, ਸੂਰਤ, ਬੜੌਦਾ, ਭੋਪਾਲ, ਇੰਦੌਰ, ਜੈਪੁਰ, ਇਹੀ ਸਭ ਹਿੰਦੁਸਤਾਨ ਦੇ 25 ਸਾਲਾਂ ਦੀ ਭਾਗ ਨੂੰ ਘੜਨ ਵਾਲੇ ਹਨ। ਇਹ ਨਿਵੇਸ਼ ਸਿਰਫ਼ ਕਨੈਕਟੀਵਿਟੀ ਤੱਕ ਸੀਮਿਤ ਨਹੀਂ ਹੈ। ਬਲਕਿ ਦਰਜਨਾਂ ਸ਼ਹਿਰਾਂ ਵਿੱਚ ਸਮਾਰਟ ਸੁਵਿਧਾਵਾਂ ਬਣ ਰਹੀਆਂ ਹਨ, ਮੂਲ (ਬੁਨਿਆਦੀ) ਸੁਵਿਧਾਵਾਂ ਨੂੰ ਸੁਧਾਰਿਆ ਜਾ ਰਿਹਾ ਹੈ। ਮੁੱਖ ਸ਼ਹਿਰ ਦੇ ਆਸਪਾਸ ਦੇ ਇਲਾਕਿਆਂ, suburbs ਨੂੰ ਵਿਕਸਿਤ ਕੀਤਾ ਜਾ ਰਿਹਾ ਹੈ। ਟਵਿਨ ਸਿਟੀ ਦਾ ਵਿਕਾਸ ਕਿਵੇਂ ਹੁੰਦਾ ਹੈ, ਗਾਂਧੀਨਗਰ, ਅਹਿਮਦਾਬਾਦ ਇਸ ਦਾ ਉੱਤਮ ਉਦਾਹਰਣ ਹਨ। ਆਉਣ ਵਾਲੇ ਸਮੇਂ ਵਿੱਚ ਗੁਜਰਾਤ ਵਿੱਚ ਅਨੇਕ ਟਵਿਨ ਸਿਟੀ ਦੇ ਵਿਕਾਸ ਦਾ ਅਧਾਰ ਤਿਆਰ ਹੋ ਰਿਹਾ ਹੈ। ਹੁਣ ਤੱਕ ਅਸੀਂ ਸਿਰਫ਼ ਨਿਊਯਾਰਕ-ਨਿਊਜਰਸੀ, ਨਿਊਯਾਰਕ-ਨਿਊਜਰਸੀ ਟਵਿਨ ਸਿਟੀ ਸੁਣਦੇ ਰਹਿੰਦੇ ਸਾਂ। ਮੇਰਾ ਹਿੰਦੁਸਤਾਨ ਪਿੱਛੇ ਨਹੀਂ ਰਹਿ ਸਕਦਾ, ਅਤੇ ਆਪ ਆਪਣੀਆਂ ਅੱਖਾਂ ਸਾਹਮਣੇ ਦੇਖ ਸਕਦੇ ਹੋ। ਅਹਿਮਦਾਬਾਦ ਗਾਂਧੀਨਗਰ ਦਾ ਵਿਕਾਸ ਟਵਿਨ ਸਿਟੀ ਦਾ ਉਹ ਮਾਡਲ, ਉਸੇ ਪ੍ਰਕਾਰ ਨਾਲ ਸਾਡਾ ਨਜ਼ਦੀਕ ਵਿੱਚ ਆਣੰਦ - ਨਡੀਯਾਦ, ਉੱਧਰ ਭਰੂਚ - ਅੰਕਲੇਸ਼ਵਰ, ਵਲਸਾਡ ਅਤੇ ਵਾਪੀ, ਸੂਰਤ ਅਤੇ ਨਵਸਾਰੀ, ਵਡੋਦਰਾ - ਹਾਲੋਲ ਕਾਲੋਲ, ਮੋਰਬੀ - ਵਾਂਕਾਨੇਰ ਅਤੇ ਮੇਹਸਾਣਾ - ਕੜੀ ਐਸੇ ਬਹੁਤ ਸਾਰੇ ਟਵਿਨ ਸਿਟੀ, ਗੁਜਰਾਤ ਦੀ ਪਹਿਚਾਣ ਨੂੰ ਹੋਰ ਸਸ਼ਕਤ ਕਰਨ ਵਾਲੇ ਹਨ। ਪੁਰਾਣੇ ਸ਼ਹਿਰਾਂ ਵਿੱਚ ਸੁਧਾਰ ਅਤੇ ਉਨ੍ਹਾਂ ਦੇ ਵਿਸਤਾਰ 'ਤੇ ਫੋਕਸ ਦੇ ਨਾਲ-ਨਾਲ ਐਸੇ ਨਵੇਂ ਸ਼ਹਿਰਾਂ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ, ਜੋ ਗਲੋਬਲ ਬਿਜ਼ਨਸ ਡਿਮਾਂਡ ਦੇ ਅਨੁਸਾਰ ਤਿਆਰ ਹੋ ਰਹੇ ਹਨ। ਗਿਫਟ ਸਿਟੀ ਵੀ ਇਸ ਪ੍ਰਕਾਰ ਦੇ  ਪਲੱਗ ਐਂਡ ਪਲੇ ਸੁਵਿਧਾਵਾਂ ਵਾਲੇ ਸ਼ਹਿਰਾਂ ਦੀ ਬਹੁਤ ਉੱਤਮ ਉਦਾਹਰਣ ਹਨ।

ਸਾਥੀਓ,

ਮੈਨੂੰ ਯਾਦ ਹੈ, ਜਦੋਂ ਮੈਂ ਗਿਫਟ ਸਿਟੀ ਦੀ ਬਾਤ ਸ਼ਾਇਦ 2005-06 ਵਿੱਚ ਕਹੀ ਸੀ। ਅਤੇ ਉਸ ਸਮੇਂ ਜੋ ਮੇਰਾ ਵਿਜ਼ਨ ਸੀ, ਉਸ ਦੀ ਇੱਕ ਵੀਡੀਓ ਪ੍ਰੈਜੈਂਟੇਸ਼ਨ ਕੀਤੀ ਸੀ। ਤਾਂ ਬਹੁਤ ਲੋਕਾਂ ਨੂੰ ਲਗਦਾ ਸੀ ਕਿ ਯਾਰ, ਇਹ ਕੀ ਬਾਤਾਂ ਕਰਦੇ ਹਨ, ਕੁਝ ਸਾਡੇ ਦੇਸ਼ ਵਿੱਚ ਹੋ ਸਕਦਾ ਹੈ। ਐਸਾ ਮੈਂ ਉਸ ਸਮੇਂ ਲਿਖਿਆ ਹੋਇਆ ਪੜ੍ਹਿਆ ਵੀ ਹੈ ਅਤੇ ਸੁਣਿਆ ਵੀ ਹੈ। ਅੱਜ ਗਿਫਟ ਸਿਟੀ ਤੁਹਾਡੀਆਂ ਅੱਖਾਂ ਦੇ ਸਾਹਮਣੇ ਖੜ੍ਹਾ ਹੋ ਚੁੱਕਿਆ ਹੈ ਦੋਸਤੋ, ਅਤੇ ਦੇਖਦੇ ਹੀ ਦੇਖਦੇ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਦੇਣ ਵਾਲਾ ਕੇਂਦਰ ਬਣ ਰਿਹਾ ਹੈ।

ਸਾਥੀਓ,

ਇੱਕ ਸਮਾਂ ਸੀ, ਜਦੋਂ ਅਹਿਮਦਾਬਾਦ ਵਿੱਚ ਟ੍ਰਾਂਸਪੋਰਟ ਦਾ ਮਤਲਬ ਕੀ, ਆਪਣੇ ਇੱਥੇ ਟ੍ਰਾਂਸਪੋਰਟ ਦਾ ਮਤਲਬ ਕੀ ਲਾਲ ਬੱਸ, ਲਾਲ ਦਰਵਾਜ਼ਾ ਅਤੇ ਲਾਲ ਬੱਸ ਅਤੇ ਘੁੰਮ ਫਿਰ ਕੇ ਰਿਕਸ਼ਾ ਵਾਲਾ।

ਸਾਥੀਓ,

ਜਦੋਂ ਮੈਨੂੰ ਗੁਜਰਾਤ ਨੇ ਆਪਣੀ ਸੇਵਾ ਦਾ ਅਵਸਰ ਦਿੱਤਾ ਤਾਂ ਮੇਰਾ ਸੁਭਾਗ ਰਿਹਾ ਕਿ ਅਸੀਂ ਇੱਥੇ BRT ਕੌਰੀਡੋਰ 'ਤੇ ਕੰਮ ਕਰ ਪਾਏ। ਇਹ ਵੀ ਦੇਸ਼ ਵਿੱਚ ਪਹਿਲਾ ਸੀ। ਮੈਨੂੰ ਤਾਂ BRT ਬੱਸ ਦੀ ਪਹਿਲੀ ਯਾਤਰਾ ਦਾ ਸਾਖੀ ਬਣਨ ਦਾ ਸੁਭਾਗ ਵੀ ਮਿਲਿਆ ਸੀ, ਅਤੇ ਮੈਨੂੰ ਯਾਦ ਹੈ ਕਿ ਲੋਕ ਵਿਦੇਸ਼ ਤੋਂ ਆਉਂਦੇ ਸਨ ਤਾਂ ਆਪਣੇ ਪਰਿਵਾਰ ਨੂੰ ਕਹਿੰਦੇ ਸਨ ਕਿ ਇਸ ਵਾਰ ਜਦੋਂ  ਗੁਜਰਾਤ ਜਾਵਾਂਗੇ ਤਾਂ ਜਰਾ BRT ਵਿੱਚ ਟ੍ਰੈਵਲ ਕਰਨਾ ਹੈ, ਬਹੁਤ ਪੜ੍ਹਿਆ ਹੈ, ਬਹੁਤ ਸੁਣਿਆ ਹੈ।

ਸਾਥੀਓ,

ਤਦ ਵੀ ਕੋਸ਼ਿਸ਼ ਇਹੀ ਸੀ ਕਿ ਸਾਧਾਰਣ ਨਾਗਰਿਕ, ਸਾਧਾਰਣ ਜਨ ਉਨ੍ਹਾਂ ਦੀ ਸੁਵਿਧਾ ਕਿਵੇਂ ਵਧੇ। ਉਨ੍ਹਾਂ ਦੇ ਲਈ ਸੀਮਲੈੱਸ ਕਨੈਕਟੀਵਿਟੀ ਦਾ ਲਾਭ ਕਿਵੇਂ ਮਿਲੇ। ਅਤੇ ਲੋਕਤੰਤਰ ਅਤੇ ਸ਼ਾਸਨ ਦਾ ਇਹ ਕੰਮ ਹੁੰਦਾ ਹੈ ਕਿ ਵਿਕਾਸ ਸਾਧਾਰਣ ਨਾਗਰਿਕ ਦੀਆਂ ਜ਼ਰੂਰਤਾਂ ਦੇ ਅਨੁਸਾਰ ਅਤੇ ਦੇਸ਼ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਣ ਦੇ ਸੰਕਲਪ ਦੇ ਨਾਲ ਵਿਕਾਸ ਦੀ ਯਾਤਰਾ ਨੂੰ ਇਨ੍ਹਾਂ ਦੋ ਪਟੜੀਆਂ 'ਤੇ ਚਲਾਉਣਾ ਹੁੰਦਾ ਹੈ। ਅੱਜ ਉਸੇ ਸੁਪਨੇ ਨੂੰ ਸ਼ਾਨਦਾਰ ਰੂਪ ਨਾਲ ਅਸੀਂ ਸੱਚ ਹੁੰਦੇ ਦੇਖ ਰਹੇ ਹਾਂ। ਮੈਂ ਇਸ ਅਵਸਰ 'ਤੇ ਹਿਰਦੈ ਤੋਂ ਆਪ ਸਭ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਅੱਜ ਅਹਿਮਦਾਬਾਦ ਮੈਟਰੋ ਦੇ ਲਗਭਗ 32 ਕਿਲੋਮੀਟਰ ਸੈਕਸ਼ਨ 'ਤੇ ਯਾਤਰਾ ਸ਼ੁਰੂ ਹੋਈ ਹੈ, ਅਤੇ ਇਹ ਤੁਹਾਨੂੰ ਸੁਣ ਕੇ ਅਸਚਰਜ ਹੋਵੇਗਾ। ਭਾਰਤ ਵਿੱਚ ਮੈਟਰੋ ਦੀ ਸ਼ੁਰੂਆਤ ਹੋਈ, ਤਦ ਤੋਂ ਹੁਣ ਤੱਕ ਵਿੱਚ ਇਹ ਪਹਿਲੀ ਵਾਰ ਐਸਾ ਰਿਕਾਰਡ ਬਣਿਆ ਹੈ ਕਿ ਇੱਕ ਹੀ ਸਾਥ 32 ਕਿਲੋਮੀਟਰ ਕਰੀਬ-ਕਰੀਬ ਉਸ ਦੀ ਯਾਤਰਾ ਦਾ ਲੋਕਅਰਪਣ ਹੋਇਆ ਹੈ। ਇਸ ਦੀ ਇੱਕ ਹੋਰ ਵਿਸ਼ੇਸ਼ਤਾ ਰਹੀ ਹੈ। ਰੇਲਵੇ ਲਾਈਨ ਦੇ ਉੱਪਰ ਤੋਂ ਮੈਟਰੋ ਟ੍ਰੈਕ ਦੇ ਨਿਰਮਾਣ ਦੀਆਂ ਮੁਸ਼ਕਿਲ ਚੁਣੌਤੀਆਂ ਦੇ ਬਾਵਜੂਦ ਇਹ ਕੰਮ ਤੇਜ਼ੀ ਨਾਲ ਪੂਰਾ ਹੋਇਆ ਹੈ। ਇਸ ਨਾਲ ਮੈਟਰੋ ਦੇ ਲਈ ਅਤਿਰਿਕਤ  ਜ਼ਮੀਨ ਦੀ ਜ਼ਰੂਰਤ ਵੀ ਨਹੀਂ ਪਈ। ਅੱਜ ਮੈਟਰੋ ਦੇ ਪਹਿਲੇ ਫੇਜ਼ ਦਾ ਲੋਕਅਰਪਣ ਹੋਇਆ ਹੈ, ਉੱਥੇ ਹੀ ਫੇਜ਼ 2 ਵਿੱਚ ਗਾਂਧੀਨਗਰ ਨੂੰ ਕਨੈਕਟ ਕੀਤਾ ਜਾ ਰਿਹਾ ਹੈ।

ਭਾਈਓ ਅਤੇ ਭੈਣੋਂ,

ਅਹਿਮਦਾਬਾਦ ਅਤੇ ਮੁੰਬਈ ਦੇ ਦਰਮਿਆਨ ਸ਼ੁਰੂ ਹੋਈ ਵੰਦੇ ਭਾਰਤ ਟ੍ਰੇਨ ਦੋ ਬੜੇ ਸ਼ਹਿਰਾਂ ਦੇ ਦਰਮਿਆਨ ਸਫ਼ਰ ਨੂੰ ਅਰਾਮਦਾਇਕ ਵੀ ਬਣਾਏਗੀ ਅਤੇ ਦੂਰੀ ਨੂੰ ਵੀ ਘੱਟ ਕਰੇਗੀ। ਸਾਧਾਰਣ ਐਕਸਪ੍ਰੈੱਸ ਟ੍ਰੇਨ ਅਹਿਮਦਾਬਾਦ ਤੋਂ ਮੁੰਬਈ ਪਹੁੰਚਣ ਵਿੱਚ ਕਰੀਬ-ਕਰੀਬ ਸਾਢੇ ਸੱਤ, ਸਾਢੇ ਅੱਠ ਘੰਟੇ ਲਗਾ ਦਿੰਦੀ ਹੈ। ਕਦੇ-ਕਦੇ ਉਸ ਤੋਂ ਵੀ ਜ਼ਿਆਦਾ ਸਮਾਂ ਲਗਦਾ ਹੈ। ਸ਼ਤਾਬਦੀ ਟ੍ਰੇਨ ਵੀ ਕਦੇ ਵਾਰ ਛੇ- ਸਾਢੇ ਛੇ, ਸੱਤ-ਸਾਢੇ ਸੱਤ ਘੰਟੇ ਤੱਕ ਸਮਾਂ ਲੈ ਲੈਂਦੀ ਹੈ। ਲੇਕਿਨ ਵੰਦੇਭਾਰਤ ਟ੍ਰੇਨ ਹੁਣ ਜ਼ਿਆਦਾ ਤੋਂ ਜ਼ਿਆਦਾ ਸਾਢੇ 5 ਘੰਟੇ ਵਿੱਚ ਹੀ ਅਹਿਮਦਾਬਾਦ ਤੋਂ ਮੁੰਬਈ ਪਹੁੰਚਾ ਦੇਵੇਗੀ। ਹੌਲ਼ੀ-ਹੌਲ਼ੀ ਇਸ ਵਿੱਚ ਹੋਰ ਸੁਧਾਰ ਹੋਣ ਵਾਲਾ ਹੈ, ਅਤੇ ਅੱਜ ਜਦੋਂ ਮੈਂ ਵੰਦੇ ਭਾਰਤ ਟ੍ਰੇਨ ਨੂੰ ਬਣਾਉਣ ਵਾਲੇ ਚੇਨਈ ਵਿੱਚ ਬਣ ਰਹੀ ਸੀ। ਉਸ ਨੂੰ ਬਣਾਉਣ ਵਾਲੇ ਸਾਰੇ ਇੰਜੀਨੀਅਰਸ, ਵਾਇਰਮੈਨ, ਫਿਟਰ, ਇਲੈਕਟ੍ਰੀਸ਼ੀਅਨ, ਇਨ੍ਹਾਂ ਸਭ ਨੂੰ ਮਿਲਿਆ ਅਤੇ ਮੈਂ ਉਨ੍ਹਾਂ ਤੋਂ ਪੁੱਛਿਆ, ਬੋਲੇ ਸਾਹਬ ਆਪ ਸਾਨੂੰ ਕੰਮ ਦਿਓ, ਅਸੀਂ ਇਸ ਤੋਂ ਵੀ ਅੱਛਾ ਬਣਾਵਾਂਗੇ, ਇਸ ਤੋਂ ਵੀ ਤੇਜ਼ ਬਣਾਵਾਂਗੇ ਅਤੇ ਜਲਦੀ ਨਾਲ ਬਣਾਵਾਂਗੇ।  ਮੇਰੇ ਦੇਸ਼ ਦੇ ਇੰਜੀਨੀਅਰਸ, ਟੈਕਨੀਸ਼ੀਅਨਸ ਇਨ੍ਹਾਂ ਦਾ ਆਤਮਵਿਸ਼ਵਾਸ, ਉਨ੍ਹਾਂ ਦਾ ਇਹ ਭਰੋਸਾ ਮੈਨੂੰ ਇਸ ਬਾਤ ’ਤੇ ਵਿਸ਼ਵਾਸ ਨਾਲ ਕਹਿਣ ਦੇ ਲਈ ਪ੍ਰੇਰਿਤ ਕਰਦਾ ਹੈ ਕਿ ਦੇਸ਼ ਇਸ ਤੋਂ ਵੀ ਤੇਜ਼ ਗਤੀ ਨਾਲ ਵਧਣ ਵਾਲਾ ਹੈ। ਇਹੀ ਨਹੀਂ, ਬਾਕੀ ਟ੍ਰੇਨਾਂ ਦੀ ਤੁਲਨਾ ਵਿੱਚ ਇਸ ਵਿੱਚ ਜ਼ਿਆਦਾ ਯਾਤਰੀ ਸਫ਼ਰ ਕਰ ਪਾਉਣਗੇ। ਮੈਂ ਇੱਕ ਵਾਰ ਕਾਸ਼ੀ ਦੇ ਸਟੇਸ਼ਨ 'ਤੇ ਪੁੱਛ ਰਿਹਾ ਸਾਂ। ਮੈਂ ਕਿਹਾ ਭਈ ਵੰਦੇ ਭਾਰਤ ਟ੍ਰੇਨ ਦਾ ਕੀ ਐਕਸਪੀਰੀਐਂਸ (ਅਨੁਭਵ) ਹੈ। ਬੋਲੇ ਸਭ ਤੋਂ ਜ਼ਿਆਦਾ ਟਿਕਟ ਵੰਦੇ ਭਾਰਤ ਦੀ ਜਾ ਰਹੀ ਹੈ। ਮੈਂ ਕਿਹਾ ਉਹ ਤਾਂ ਕਿਵੇਂ ਸੰਭਵ ਹੈ? ਬੋਲੇ ਸਾਹਬ, ਗ਼ਰੀਬ ਲੋਕ ਇਸ ਵਿੱਚ ਜਾਣਾ ਪਸੰਦ ਕਰਦੇ ਹਨ, ਮਜ਼ਦੂਰ ਲੋਕ ਜਾਣਾ ਪਸੰਦ ਕਰਦੇ ਹਨ। ਮੈਂ ਕਿਹਾ ਕਿਉਂ? ਬੋਲੇ ਸਾਹਬ  ਉਨ੍ਹਾਂ ਦੇ ਦੋ ਲੌਜਿਕ ਹਨ। ਇੱਕ-ਲਗੇਜ ਅੰਦਰ ਕਾਫੀ ਜਗ੍ਹਾ ਹੈ ਲੈ ਜਾਣ ਦੇ ਲਈ। ਅਤੇ ਦੂਸਰਾ ਇਤਨਾ ਜਲਦੀ ਪਹੁੰਚ ਜਾਂਦੇ ਹਾਂ ਕਿ ਜਾ ਕੇ ਕੰਮ ਕਰਦੇ ਹਨ ਤਾਂ ਉਤਨੇ ਘੰਟੇ ਵਿੱਚ ਟਿਕਟ ਦਾ ਜੋ ਪੈਸਾ ਹੈ, ਉਹ ਵੀ ਨਿਕਲ ਜਾਂਦਾ ਹੈ। ਇਹ ਵੰਦੇ ਭਾਰਤ ਦੀ ਤਾਕਤ ਹੈ।

ਸਾਥੀਓ,

ਅੱਜ ਇਸ ਅਵਸਰ ’ਤੇ ਮੈਂ ਆਪ ਲੋਕਾਂ ਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਡਬਲ ਇੰਜਣ ਦੀ ਸਰਕਾਰ ਦਾ ਲਾਭ ਕਿਵੇਂ ਅਹਿਮਦਾਬਾਦ ਪ੍ਰੋਜੈਕਟ ਨੂੰ ਮਿਲਿਆ। ਜਦੋਂ ਬੋਟਾਦ ਰੇਲ ਲਾਈਨ ਦਾ ਓਵਰਹੈੱਡ ਸਪੇਸ ਮੈਟਰੋ ਪ੍ਰੋਜੈਕਟ ਦੇ ਲਈ ਇਸਤੇਮਾਲ ਕਰਨ ਦੀ ਬਾਤ ਆਈ, ਤਾਂ ਕੇਂਦਰ ਸਰਕਾਰ ਨੇ ਤੁਰੰਤ ਇਸ ਦੀ ਮਨਜ਼ੂਰੀ ਦੇ ਦਿੱਤੀ। ਇਸ ਨਾਲ ਵਾਸਣਾ-ਓਵਡ ਹਾਈਕੋਰਟ ਰੂਟ ਦੀ ਮੈਟਰੋ ਦਾ ਕੰਮ ਵੀ ਤੁਰੰਤ ਹੀ ਸ਼ੁਰੂ ਹੋਣਾ ਸੰਭਵ ਹੋ ਸਕਿਆ। ਅਹਿਮਦਾਬਾਦ ਮੈਟਰੋ 'ਤੇ ਜਦੋਂ ਮੈਟਰੋ ’ਤੇ ਕੰਮ ਕਰਨਾ ਅਸੀਂ ਸ਼ੁਰੂ ਕੀਤਾ ਤਾਂ ਰੂਟ ਐਸਾ ਪਲਾਨ ਕੀਤਾ ਗਿਆ ਜਿਸ ਨਾਲ ਗ਼ਰੀਬ ਤੋਂ ਗ਼ਰੀਬ ਨੂੰ ਵੀ ਲਾਭ ਹੋਵੇ। ਇਹ ਧਿਆਨ ਰੱਖਿਆ ਗਿਆ ਕਿ ਜਿੱਥੇ ਪਬਲਿਕ ਟ੍ਰਾਂਸਪੋਰਟ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ, ਜਿੱਥੇ ਤੰਗ ਸੜਕਾਂ ਪਾਰ ਕਰਨ ਵਿੱਚ ਬਹੁਤ ਜ਼ਿਆਦਾ ਸਮਾਂ ਲਗਦਾ ਹੋਵੇ, ਉੱਥੋਂ ਮੈਟਰੋ ਗੁਜ਼ਰੇ। ਅਹਿਮਦਾਬਾਦ ਮਲਟੀਮੋਡਲ  ਕਨੈਕਟੀਵਿਟੀ ਦੀ ਹੱਬ ਬਣੇ, ਇਸ ਦਾ ਪੂਰਾ ਧਿਆਨ ਰੱਖਿਆ ਗਿਆ। ਕਾਲੂਪੁਰ ਵਿੱਚ ਅੱਜ ਮਲਟੀਮੋਡਲ ਹੱਬ ਬਣਾਈ ਜਾ ਰਹੀ ਹੈ। ਇੱਥੇ BRT ਸਟੇਸ਼ਨ ਦੇ ਸਾਹਮਣੇ ਹੀ ਅਤੇ ਗ੍ਰਾਊਂਡ ਫਲੋਰ ਵਿੱਚ ਸਿਟੀ ਬੱਸਾਂ ਖੜ੍ਹੀਆਂ ਹੋਣਗੀਆਂ।

ਟੈਕਸੀ ਅਤੇ ਪ੍ਰਾਈਵੇਟ ਕਾਰ ਦੇ ਲਈ ਅਪਰ ਫਲੋਰ ਵਿੱਚ  ਸੁਵਿਧਾ ਹੋਵੇਗੀ। ਸਰਸਪੁਰ ਐਂਟਰੀ ਦੀ ਤਰਫ਼ ਨਵਾਂ ਮੈਟਰੋ ਸਟੇਸ਼ਨ ਹੈ ਅਤੇ ਹਾਈ ਸਪੀਡ ਰੇਲ ਸਟੇਸ਼ਨਾਂ ਨੂੰ ਵੀ ਡ੍ਰੌਪ ਅਤੇ ਪਿਕ ਅੱਪ, ਪਾਰਕਿੰਗ ਜਿਹੀਆਂ ਸੁਵਿਧਾਵਾਂ ਨਾਲ ਜੋੜਿਆ ਜਾ ਰਿਹਾ ਹੈ। ਕਾਲੂਪੁਰ ਰੋਡ ਓਵਰ ਬ੍ਰਿਜ ਨੂੰ ਸਰਸਪੁਰ ਰੋਡ ਓਵਰਬ੍ਰਿਜ ਨਾਲ ਜੋੜਨ ਦੇ ਲਈ ਸਟੇਸ਼ਨ ਦੇ ਸਾਹਮਣੇ 13 ਲੇਨ ਦੀ ਰੋਡ ਬਣਾਈ ਜਾਵੇਗੀ। ਕਾਲੂਪੁਰ ਦੇ ਇਲਾਵਾ ਸਾਬਰਮਤੀ ਬੁਲੇਟ ਟ੍ਰੇਨ ਸਟੇਸ਼ਨ ਨੂੰ ਵੀ ਮਲਟੀਮੋਡਲ ਟ੍ਰਾਂਸਪੋਰਟ ਹੱਬ ਦੇ ਰੂਪ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ।

ਸਾਥੀਓ,

ਸ਼ਹਿਰਾਂ ਦੇ ਸਾਡੇ ਗ਼ਰੀਬ, ਸਾਡੇ ਮੱਧ ਵਰਗੀ ਪਰਿਵਾਰ, ਮਿਡਲ ਕਲਾਸ ਦੇ ਸਾਥੀਆਂ ਨੂੰ ਧੂੰਏਂ ਵਾਲੀਆਂ ਬੱਸਾਂ ਤੋਂ ਮੁਕਤੀ ਮਿਲੇ, ਇਸ ਦੇ ਲਈ ਇਲੈਕਟ੍ਰਿਕ ਬੱਸਾਂ ਦੇ ਨਿਰਮਾਣ ਅਤੇ ਸੰਚਾਲਨ ਦੇ ਲਈ ਭਾਰਤ ਸਰਕਾਰ ਨੇ FAME ਯੋਜਨਾ ਬਣਾਈ ਹੈ, FAME ਯੋਜਨਾ ਸ਼ੁਰੂ ਕੀਤੀ ਹੈ। ਤਾਕਿ ਵਾਤਾਵਰਣ ਦੀ ਵੀ ਰੱਖਿਆ ਹੋਵੇ, ਲੋਕਾਂ ਨੂੰ ਆਵਾਜ਼ ਤੋਂ ਵੀ ਮੁਕਤੀ ਮਿਲੇ, ਧੂੰਏਂ ਤੋਂ ਵੀ ਮੁਕਤੀ ਮਿਲੇ ਅਤੇ ਗਤੀ ਤੇਜ਼ ਮਿਲੇ। ਇਸ ਯੋਜਨਾ ਦੇ ਤਹਿਤ ਹੁਣ ਤੱਕ ਦੇਸ਼ ਵਿੱਚ 7 ਹਜ਼ਾਰ ਤੋਂ ਅਧਿਕ ਇਲੈਕਟ੍ਰਿਕ ਬੱਸਾਂ ਨੂੰ ਸਵੀਕ੍ਰਿਤੀ ਦਿੱਤੀ ਜਾ ਚੁੱਕੀ ਹੈ। ਇਨ੍ਹਾਂ ਬੱਸਾਂ 'ਤੇ ਕੇਂਦਰ ਸਰਕਾਰ ਲਗਭਗ ਸਾਢੇ 3 ਹਜ਼ਾਰ ਕਰੋੜ ਰੁਪਏ ਖਰਚ ਕਰ ਰਹੀ ਹੈ। ਗੁਜਰਾਤ ਦੇ ਲਈ ਵੀ ਹੁਣ ਤੱਕ ਸਾਢੇ 8 ਸੌ ਇਲੈਕਟ੍ਰਿਕ ਬੱਸਾਂ ਸਵੀਕ੍ਰਿਤ ਹੋ ਚੁਕੀਆਂ ਹਨ, ਜਿਨ੍ਹਾਂ ਵਿੱਚੋਂ ਅਨੇਕ ਬੱਸਾਂ ਅੱਜ ਇੱਥੇ ਸੜਕਾਂ 'ਤੇ ਉਤਰ ਵੀ ਚੁੱਕੀਆਂ ਹਨ।

ਭਾਈਓ ਅਤੇ ਭੈਣੋਂ,

ਲੰਬੇ ਸਮੇਂ ਤੱਕ ਸਾਡੇ ਇੱਥੇ ਸ਼ਹਿਰਾਂ ਨੂੰ ਜਾਮ ਤੋਂ ਮੁਕਤ ਕਰਨ, ਸਾਡੀਆਂ ਟ੍ਰੇਨਾਂ ਦੀ ਗਤੀ ਵਧਾਉਣ ਦੇ ਲਈ ਗੰਭੀਰ ਪ੍ਰਯਾਸ ਨਹੀਂ ਹੋਏ। ਲੇਕਿਨ ਅੱਜ ਦਾ ਭਾਰਤ ਸਪੀਡ ਨੂੰ, ਗਤੀ ਨੂੰ, ਜ਼ਰੂਰੀ ਮੰਨਦਾ ਹੈ, ਤੇਜ਼ ਵਿਕਾਸ ਦੀ ਗਰੰਟੀ ਮੰਨਦਾ ਹੈ। ਗਤੀ ਨੂੰ ਲੈ ਕੇ ਇਹ ਤਾਕੀਦ ਅੱਜ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਵਿੱਚ ਵੀ ਦਿਖਦੀ ਹੈ, ਨੈਸ਼ਨਲ ਲੌਜਿਸਟਿਕਸ ਪਾਲਿਸੀ ਵਿੱਚ ਵੀ ਦਿਖਦੀ ਹੈ, ਅਤੇ ਸਾਡੇ ਰੇਲਵੇ ਦੀ ਗਤੀ ਨੂੰ ਵਧਾਉਣ ਦੇ ਅਭਿਯਾਨ ਵਿੱਚ ਵੀ ਸਪਸ਼ਟ ਹੁੰਦੀ ਹੈ। ਅੱਜ ਦੇਸ਼ ਦਾ ਰੇਲ ਨੈੱਟਵਰਕ, ਅੱਜ ਮੇਡ ਇਨ ਇੰਡੀਆ, ਵੰਦੇ ਭਾਰਤ ਟ੍ਰੇਨ, ਨੂੰ ਚਲਾਉਣ ਦੇ ਲਈ ਤੇਜ਼ੀ ਨਾਲ ਤਿਆਰ ਹੋ ਰਿਹਾ ਹੈ। 180 ਕਿਲੋਮੀਟਰ ਪ੍ਰਤੀ ਘੰਟਾ ਤੱਕ ਦੀ ਰਫ਼ਤਾਰ ਪਕੜਨ ਵਾਲੀਆਂ ਇਹ ਟ੍ਰੇਨਾਂ ਭਾਰਤੀ ਰੇਲਵੇ ਦੀ ਦਸ਼ਾ ਵੀ ਬਦਲਣਗੀਆਂ, ਦਿਸ਼ਾ ਵੀ ਬਦਲਣਗੀਆਂ, ਇਹ ਮੇਰਾ ਪੂਰਾ ਵਿਸ਼ਵਾਸ ਹੈ। ਅਗਲੇ ਸਾਲ ਅਗਸਤ ਮਹੀਨੇ ਤੱਕ 75 ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨਾਂ ਚਲਾਉਣ ਦੇ ਲਕਸ਼ 'ਤੇ  ਅਸੀਂ ਤੇਜ਼ੀ ਨਾਲ ਕੰਮ ਕਰ ਰਹੇ ਹਾਂ। ਭਾਰਤ ਦੀ ਵੰਦੇ ਭਾਰਤ ਟ੍ਰੇਨ ਦੀ ਖੂਬੀ ਇਹ ਹੈ ਕਿ ਇਹ ਮਾਤ੍ਰ 52 ਸੈਕੰਡ ਵਿੱਚ 100 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਪਕੜ ਲੈਂਦੀ ਹੈ। ਹੁਣੇ ਜਦੋਂ ਚੀਤਾ ਆਇਆ ਨਾ ਤਾਂ ਜ਼ਿਆਦਾਤਰ ਮੀਡੀਆ ਵਿੱਚ ਇਸ ਦੀ ਚਰਚਾ ਸੀ ਕਿ ਚੀਤਾ ਦੌੜਨ ਦੀ ਗਤੀ ਕਿਤਨੇ ਸੈਕੰਡ ਪਕੜ ਲੈਂਦਾ ਹੈ। 52 ਸੈਕੰਡ ਵਿੱਚ ਇਹ ਟ੍ਰੇਨ ਗਤੀ ਪਕੜ ਲੈਂਦੀ ਹੈ।

ਸਾਥੀਓ,

ਅੱਜ ਦੇਸ਼ ਦੇ ਰੇਲ ਨੈੱਟਵਰਕ ਦਾ ਬਹੁਤ ਬੜਾ ਹਿੱਸਾ ਮਾਨਵ ਰਹਿਤ ਫਾਟਕਾਂ ਤੋਂ ਮੁਕਤ ਹੋ ਚੁੱਕਿਆ ਹੈ। ਈਸਟਰਨ ਅਤੇ ਵੈਸਟਰਨ ਡੈਡੀਕੇਟਿਡ ਫ੍ਰੇਟ ਕੌਰੀਡੋਰ ਜਦੋਂ ਤਿਆਰ ਹੋ ਜਾਵੇਗਾ ਤਾਂ ਮਾਲਗੱਡੀ ਦੀ ਸਪੀਡ ਵੀ ਵਧੇਗੀ ਅਤੇ ਪੈਸੰਜਰ ਟ੍ਰੇਨਾਂ ਵਿੱਚ ਹੋਣ ਵਾਲੀ ਦੇਰੀ ਵੀ ਘੱਟ ਹੋਵੇਗੀ। ਅਤੇ ਸਾਥੀਓ ਜਦੋਂ ਮਾਲਗੱਡੀਆਂ ਦੀ ਸਪੀਡ ਵਧੇਗੀ ਤਾਂ ਗੁਜਰਾਤ ਦੇ ਜੋ ਬੰਦਰ ਹਨ ਨਾ, ਪੋਰਟਸ ਹੈ ਨਾ ਸਾਡੇ, ਉਹ ਇਸ ਨਾਲ ਕਈ ਗੁਣਾ ਜ਼ਿਆਦਾ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰਨਗੇ। ਹਿੰਦੁਸਤਾਨ ਦੁਨੀਆ ਭਰ ਵਿੱਚ ਪਹੁੰਚਣ ਲਗ ਜਾਵੇਗਾ। ਸਾਡਾ ਮਾਲ ਐਕਸਪੋਰਟ ਹੋਣ ਲਗ ਜਾਵੇਗਾ ਅਤੇ ਵਿਦੇਸ਼ ਤੋਂ ਜੋ ਸਮਾਨ ਆਉਂਦਾ ਹੈ ਉਹ ਵੀ ਤੇਜ਼ੀ ਨਾਲ ਸਾਨੂੰ ਅੱਗੇ ਲੈ ਜਾਵੇਗਾ। ਕਿਉਂਕਿ ਗੁਜਰਾਤ ਭੂਗੋਲਿਕ ਰੂਪ ਨਾਲ ਉੱਤਰ ਭਾਰਤ ਦੇ ਬਿਲਕੁਲ ਨਿਕਟ ਹੈ। ਲੈਂਡ ਲੌਕ ਏਰੀਆ ਤੋਂ ਨਿਕਟ ਹੈ। ਇਸ ਲਈ ਗੁਜਰਾਤ ਦੇ ਸਮੁੰਦਰੀ ਤਟ ਨੂੰ ਸਭ ਅਧਿਕ ਫਾਇਦੇ ਦੀ ਸੰਭਾਵਨਾ ਹੈ। ਪੂਰੇ ਸੌਰਾਸ਼ਟਰ ਅਤੇ ਕੱਛ ਨੂੰ ਬਹੁਤ ਜ਼ਿਆਦਾ benefit ਹੋਣ ਵਾਲਾ ਹੈ।

ਸਾਥੀਓ,

ਸਪੀਡ ਦੇ ਨਾਲ-ਨਾਲ ਅੱਜ ਇਨਫ੍ਰਾਸਟ੍ਰਕਚਰ ਵਿਕਾਸ ਨੂੰ ਲੈ ਕੇ ਸੋਚ ਵਿੱਚ ਵੀ ਬਹੁਤ ਬੜਾ ਬਦਲਾਅ ਆਇਆ ਹੈ। ਪਿਛਲੇ 8 ਵਰ੍ਹਿਆਂ ਵਿੱਚ ਅਸੀਂ ਇਨਫ੍ਰਾਸਟ੍ਰਕਚਰ ਨੂੰ ਜਨ ਆਕਾਂਖਿਆ ਨਾਲ ਜੋੜਿਆ ਹੈ। ਇੱਕ ਸਮਾਂ ਉਹ ਵੀ ਸੀ, ਜਦੋਂ ਇਨਫ੍ਰਾਸਟ੍ਰਕਚਰ ਨੂੰ ਲੈ ਕੇ ਐਲਾਨ ਸਿਰਫ਼ ਚੁਣਾਵੀ ਨਫ਼ੇ-ਨੁਕਸਾਨ ਨੂੰ ਧਿਆਨ ਵਿੱਚ ਰੱਖ ਕੇ ਹੁੰਦੇ ਸਨ। ਟੈਕਸ ਪੇਅਰ ਦੀ ਕਮਾਈ ਦਾ ਉਪਯੋਗ ਰਾਜਨੀਤਕ ਸੁਆਰਥਾਂ ਦੇ ਲਈ ਹੀ ਕੀਤਾ ਜਾਂਦਾ ਸੀ। ਡਬਲ ਇੰਜਣ ਦੀ ਸਰਕਾਰ ਨੇ ਇਸ ਸੋਚ ਨੂੰ ਬਦਲਿਆ ਹੈ। ਸਥਾਈ (ਟਿਕਾਊ) ਪ੍ਰਗਤੀ ਦਾ ਅਧਾਰ ਮਜ਼ਬੂਤ ਅਤੇ ਦੂਰਦਰਸ਼ੀ ਸੋਚ ਦੇ ਨਾਲ ਬਣਿਆ ਹੋਇਆ ਇਨਫ੍ਰਾਸਟ੍ਰਕਚਰ ਹੈ, ਅੱਜ ਇਸ ਸੋਚ ਦੇ ਨਾਲ ਭਾਰਤ ਕੰਮ ਕਰ ਰਿਹਾ ਹੈ, ਭਾਰਤ ਦੁਨੀਆ ਵਿੱਚ ਆਪਣੀ ਜਗ੍ਹਾ ਬਣਾ ਰਿਹਾ ਹੈ।

ਸਾਥੀਓ,

ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਆਧੁਨਿਕ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਨੂੰ ਸਾਨੂੰ ਹੋਰ ਗਤੀ ਦੇਣੀ ਹੋਵੇਗੀ। ਗੁਜਰਾਤ ਵਿੱਚ ਡਬਲ ਇੰਜਣ ਸਰਕਾਰ ਇਸ ਦੇ ਲਈ ਗੰਭੀਰਤਾ ਨਾਲ ਪ੍ਰਯਾਸ ਵੀ ਕਰ ਰਹੀ ਹੈ। ਮੈਨੂੰ ਵਿਸ਼ਵਾਸ ਹੈ ਕਿ ਸਬਕਾ ਪ੍ਰਯਾਸ ਨਾਲ ਇਹ ਕੰਮ ਅਸੀਂ ਜਿਸ ਸਮੇਂ ਚਾਹੁੰਦੇ ਹਾਂ, ਉਸ ਸਮੇਂ ਤੱਕ ਅਸੀਂ ਧਰਤੀ ’ਤੇ ਉਤਾਰ ਕੇ ਰਹਾਂਗੇ, ਇਹ ਮੈਂ ਵਿਸ਼ਵਾਸ ਦਿਵਾਉਂਦਾ ਹਾਂ।

ਸਾਥੀਓ,

ਅੱਜ ਦਾ ਦਿਨ ਮਹੱਤਵਪੂਰਨ ਹੈ। ਲੇਕਿਨ ਮੈਂ ਅੱਜ ਗੁਜਰਾਤ ਦੇ ਲੋਕਾਂ ਨੂੰ ਇੱਕ ਹੋਰ ਕੰਮ ਦੇ ਲਈ request ਕਰਨਾ ਚਾਹੁੰਦਾ ਹਾਂ। ਮੈਨੂੰ ਮਾਲੂਮ ਹੈ ਹੁਣੇ ਦੋ-ਚਾਰ ਦਿਨਾਂ ਵਿੱਚ ਜਦੋਂ ਮੈਟਰੋ ਸਭ ਦੇ ਲਈ ਖੋਲ੍ਹੀ ਜਾਵੇਗੀ, ਤਾਂ ਜਲਦੀ ਜਾਣਾ, ਦੇਖਣਾ, ਬਹੁਤ ਲੋਕ ਜਾਣਗੇ। ਲੇਕਿਨ ਮੈਂ ਚਾਹੁੰਦਾ ਹਾਂ ਸਾਡੇ ਨੌਵੀਂ, ਦਸਵੀਂ, ਗਿਆਰ੍ਹਵੀਂ, ਬਾਰ੍ਹਵੀਂ ਦੇ ਬੱਚੇ, ਸਾਡੇ ਇੰਜੀਨੀਅਰਿੰਗ ਦੇ ਸਟੂਡੈਂਟਸ, ਰੇਲਵੇ ਤੋਂ ਅਰਬਨ ਮਿਨਿਸਟ੍ਰੀ ਨਾਲ ਬਾਤ ਕਰਕੇ, ਮੈਟਰੋ ਵਾਲਿਆਂ ਨਾਲ ਬਾਤ ਕਰਕੇ ਜਾ ਕੇ ਅਧਿਐਨ ਕਰਨ ਕਿ ਇਤਨੀ ਗਹਿਰੀ ਖੁਦਾਈ ਕਰਕੇ ਇਹ ਰੇਲਵੇ ਸਟੇਸ਼ਨ ਕਿਵੇਂ ਬਣੇ ਹੋਣਗੇ? ਕਿਤਨਾ ਖਰਚ ਕਰਨਾ ਪਿਆ ਹੋਵੇਗਾ? ਇਹ ਪੈਸਾ ਕਿਸਦਾ ਹੈ? ਸਾਡੇ ਦੇਸ਼ਵਾਸੀਆਂ ਦਾ ਹੈ। ਇੱਕ ਵਾਰ ਅਸੀਂ ਇਹ ਸਿੱਖਿਆ ਦਿੰਦੇ ਰਹਾਂਗੇ ਕਿ ਇਹ ਕੰਮ ਕਿਵੇਂ ਹੋਇਆ ਹੈ? ਕਿਤਨਾ ਬੜਾ ਹੋਇਆ ਹੈ? ਕਿਤਨੇ ਸਮੇਂ ਵਿੱਚ ਹੋਇਆ ਹੈ? ਕਿਸ ਕਿਸ ਪ੍ਰਕਾਰ ਦੀ ਟੈਕਨੋਲੋਜੀ ਲਗੀ ਹੈ? ਤਾਂ ਸਾਡੇ ਬੱਚਿਆਂ ਦੇ ਵਿਕਾਸ ਦੇ ਲਈ ਵੀ ਕੰਮ ਆਵੇਗਾ ਅਤੇ ਇਸ ਲਈ ਮੇਰੀ ਤਾਕੀਦ ਰਹੇਗੀ ਸਿੱਖਿਆ ਵਿਭਾਗ ਨੂੰ ਕਿ ਮੈਟਰੋ ਸਟੇਸ਼ਨਾਂ ਦੀ ਮੁਲਾਕਾਤ ਸਿਰਫ਼ ਮੈਟਰੋ ਟ੍ਰੇਨ ਵਿੱਚ ਸਫ਼ਰ ਕਰਨ ਦੇ ਲਈ  ਨਹੀਂ, ਉਨ੍ਹਾਂ ਨੂੰ ਦਿਖਾਇਆ ਜਾਵੇ ਕਿ ਇਹ ਕਿਵੇਂ ਬਣਿਆ ਹੈ? ਕਿਵੇਂ ਚਲਦਾ ਹੈ? ਕੀ ਕੰਮ ਕਰਦਾ ਹੈ? ਇਤਨਾ ਨੀਚੇ ਟਨਲ (ਸੁਰੰਗ) ਕਿਵੇਂ ਬਣੀ ਹੋਵੇਗੀ? ਇਤਨੀਆਂ ਲੰਬੀਆਂ- ਲੰਬੀਆਂ ਟਨਲ (ਸੁਰੰਗਾਂ) ਕਿਵੇਂ ਬਣੀਆਂ ਹੋਣਗੀਆਂ? ਉਨ੍ਹਾਂ ਨੂੰ ਇੱਕ ਵਿਸ਼ਵਾਸ ਪੈਦਾ ਹੋਵੇਗਾ ਕਿ ਟੈਕਨੋਲੋਜੀ ਨਾਲ ਦੇਸ਼ ਵਿੱਚ ਕੀ ਪ੍ਰਗਤੀ ਹੋ ਰਹੀ ਹੈ ਅਤੇ ਉਨ੍ਹਾਂ ਦੀ ਓਨਰਸ਼ਿਪ ਬਣੇਗੀ। ਜਦੋਂ ਆਪ ਮੇਰੇ ਦੇਸ਼ ਦੀ ਨਵੀਂ ਪੀੜ੍ਹੀ ਨੂੰ ਇਹ ਤੁਹਾਡਾ ਹੈ, ਇਹ ਤੁਹਾਡੇ ਭਵਿੱਖ ਦੇ ਲਈ ਹੈ, ਜਦੋਂ ਇੱਕ ਵਾਰ ਮੇਰੇ ਨੌਜਵਾਨ ਨੂੰ ਇਸ ਬਾਤ ਦਾ ਅਹਿਸਾਸ ਹੋਵੇਗਾ ਉਹ ਕਦੇ ਵੀ ਕਿਸੇ ਅੰਦੋਲਨ ਵਿੱਚ ਅਜਿਹੀ ਪ੍ਰਾਪਰਟੀ ’ਤੇ ਹੱਥ ਲਗਾਉਣ ਦੀ ਕੋਸ਼ਿਸ਼ ਨਹੀਂ ਕਰੇਗਾ। ਉਸ ਨੂੰ ਉਤਨਾ ਹੀ ਦਰਦ ਹੋਵੇਗਾ, ਜਿਤਨਾ ਉਸ ਦੇ ਆਪਣੇ ਘਰ ਦੀ ਪ੍ਰਾਪਰਟੀ ਦਾ ਨੁਕਸਾਨ ਹੁੰਦਾ ਹੈ। ਉਸ ਦੀ ਸਾਈਕਲ ਨੂੰ ਅਗਰ ਥੋੜ੍ਹਾ ਨੁਕਸਾਨ ਹੁੰਦਾ ਹੈ ਤਾਂ ਜੋ ਦਰਦ ਹੁੰਦਾ ਹੈ, ਉਹ ਦਰਦ ਉਸ ਨੂੰ ਮੈਟਰੋ ਨੂੰ ਨੁਕਸਾਨ ਹੋਣ ਤੋਂ ਹੋਣ ਵਾਲਾ ਹੈ। ਲੇਕਿਨ ਇਸ ਦੇ ਲਈ ਅਸੀਂ ਸਭ ਦੀ ਜ਼ਿੰਮੇਵਾਰੀ ਹੈ, ਅਸੀਂ ਸਾਡੀ ਨਵੀਂ ਪੀੜ੍ਹੀ ਨੂੰ ਟ੍ਰੇਨਡ ਕਰੀਏ। ਉਨ੍ਹਾਂ ਦੀਆਂ ਸੰਵੇਦਨਾਵਾਂ ਨੂੰ ਜਗਾਈਏ, ਵੰਦੇ ਭਾਰਤ ਕਹਿੰਦੇ ਹੀ ਮਾਂ ਭਾਰਤੀ ਦਾ ਚਿਤਰਣ ਮਨ ਦੇ ਅੰਦਰ ਆਉਣਾ ਚਾਹੀਦਾ ਹੈ। ਮੇਰੀ ਭਾਰਤ ਮਾਂ ਦੇ ਉੱਜਵਲ ਭਵਿੱਖ ਦੇ ਲਈ ਇਹ ਵੰਦੇ ਭਾਰਤ ਦੌੜ ਰਹੀ ਹੈ, ਜੋ ਵੰਦੇ ਭਾਰਤ ਦੇਸ਼ ਨੂੰ ਦੁੜਾਉਣ ਵਾਲੀ ਹੈ। ਇਹ ਮਿਜ਼ਾਜ, ਇਹ ਸੰਵੇਦਨਸ਼ੀਲਤਾ, ਇਹ ਸਿੱਖਿਆ ਦੇ ਨਵੇਂ-ਨਵੇਂ ਮਾਧਿਅਮ ਕਿਉਂਕਿ national education policy ਵਿੱਚ ਵਿਵਸਥਾ ਹੈ ਕਿ ਆਪ ਬੱਚਿਆਂ ਨੂੰ ਉਨ੍ਹਾਂ ਸਥਾਨਾਂ 'ਤੇ ਲੈ ਜਾ ਕੇ ਉਨ੍ਹਾਂ ਨੂੰ ਦਿਖਾਓ, ਅਗਰ ਘਰ ਵਿੱਚ ਮਟਕਾ ਹੈ ਤਾਂ ਉਸ ਨੂੰ ਦੱਸੋ ਉਹ ਕੁਮਹਾਰ ਦੇ ਘਰ ਲੈ ਜਾ ਕੇ ਉਹ ਮਟਕਾ ਕਿਵੇਂ ਬਣਾਉਂਦਾ ਹੈ। ਉਸ ਨੂੰ ਇਹ ਮੈਟਰੋ ਸਟੇਸ਼ਨ ਵੀ ਦਿਖਾਉਣੇ ਚਾਹੀਦੇ ਹਨ। ਮੈਟਰੋ ਦੀਆਂ ਸਾਰੀਆਂ ਵਿਵਸਥਾਵਾਂ ਸਮਝਾਉਣੀਆਂ ਚਾਹੀਦੀਆਂ ਹਨ। ਆਪ ਦੇਖੋ ਉਨ੍ਹਾਂ ਬੱਚਿਆਂ ਦੇ ਮਨ ’ਤੇ ਉਹ ਭਾਵ ਬਣੇਗਾ, ਉਸ ਨੂੰ ਵੀ ਕਦੇ ਲਗੇਗਾ, ਮੈਂ ਵੀ ਇੰਜੀਨੀਅਰ ਬਣ ਜਾਵਾਂ, ਮੈਂ ਵੀ ਆਪਣੇ ਦੇਸ਼ ਦੇ ਲਈ ਕੋਈ ਕੰਮ ਕਰਾਂ। ਐਸੇ ਸੁਪਨੇ ਉਨ੍ਹਾਂ ਦੇ ਅੰਦਰ ਬੀਜੇ ਜਾ ਸਕਦੇ ਹਨ ਦੋਸਤੋ। ਇਸ ਲਈ ਮੈਟਰੋ ਸਿਰਫ਼ ਸਫ਼ਰ ਦੇ ਲਈ ਨਹੀਂ, ਮੈਟਰੋ ਸਫ਼ਲਤਾ ਦੇ ਲਈ ਵੀ ਕੰਮ ਆਉਣੀ ਚਾਹੀਦੀ ਹੈ। ਇਸੇ ਇੱਕ ਅਪੇਖਿਆ(ਉਮੀਦ) ਦੇ ਨਾਲ ਮੈਂ ਫਿਰ ਇੱਕ ਵਾਰ ਅੱਜ ਅਹਿਮਦਾਬਾਦ ਵਾਸੀਆਂ ਨੂੰ, ਗੁਜਰਾਤ ਦੇ ਲੋਕਾਂ ਨੂੰ ਅਤੇ ਦੇਸ਼ਵਾਸੀਆਂ ਨੂੰ ਇਹ ਬਹੁਤ ਬੜੀ ਸੌਗਾਤ ਦਿੰਦੇ ਹੋਏ ਗਰਵ (ਮਾਣ) ਮਹਿਸੂਸ ਕਰਦਾ ਹਾਂ, ਸੰਤੋਸ਼ ਅਨੁਭਵ ਕਰਦਾ ਹਾਂ, ਅਤੇ ਆਪ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੇਰੇ ਨਾਲ ਪੂਰੇ ਹੱਥ ਉੱਪਰ ਕਰ ਕੇ ਪੂਰੀ ਤਾਕਤ ਨਾਲ ਬੋਲੋ,

ਭਾਰਤ ਮਾਤਾ ਕੀ - ਜੈ,

ਭਾਰਤ ਮਾਤਾ ਕੀ - ਜੈ,

ਭਾਰਤ ਮਾਤਾ ਕੀ - ਜੈ,

ਬਹੁਤ-ਬਹੁਤ ਧੰਨਵਾਦ! 

 

*******

 

ਡੀਐੱਸ/ਐੱਸਟੀ/ਡੀਕੇ



(Release ID: 1864290) Visitor Counter : 109