ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ਐਜੂਕੇਸ਼ਨ ਸੋਸਾਇਟੀ ਵਿਖੇ ਅਹਿਮਦਾਬਾਦ ਮੈਟਰੋ ਪ੍ਰੋਜੈਕਟ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ
ਪ੍ਰਧਾਨ ਮੰਤਰੀ ਨੇ ਗਾਂਧੀਨਗਰ ਅਤੇ ਮੁੰਬਈ ਦੇ ਦਰਮਿਆਨ ਗਾਂਧੀਨਗਰ ਸਟੇਸ਼ਨ 'ਤੇ ਨਵੀਂ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਈ
ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ਮੈਟਰੋ ਰੇਲ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ
"ਅੱਜ 21ਵੀਂ ਸਦੀ ਦੇ ਭਾਰਤ ਲਈ ਸ਼ਹਿਰੀ ਸੰਪਰਕ ਲਈ ਅਤੇ ਆਤਮਨਿਰਭਰ ਬਣਦੇ ਭਾਰਤ ਲਈ ਇੱਕ ਬਹੁਤ ਵੱਡਾ ਦਿਨ ਹੈ"
"21ਵੀਂ ਸਦੀ ਦੇ ਭਾਰਤ ਨੂੰ ਦੇਸ਼ ਦੇ ਸ਼ਹਿਰਾਂ ਤੋਂ ਇੱਕ ਨਵੀਂ ਗਤੀ ਮਿਲਣ ਜਾ ਰਹੀ ਹੈ"
"ਦੇਸ਼ ਵਿੱਚ ਮੈਟਰੋ ਦੇ ਇਤਿਹਾਸ ਵਿੱਚ ਪਹਿਲੀ ਵਾਰ 32 ਕਿਲੋਮੀਟਰ ਲੰਬੇ ਸੈਕਸ਼ਨ ਨੂੰ ਇੱਕ ਵਾਰ ਵਿੱਚ ਚਾਲੂ ਕੀਤਾ ਗਿਆ ਹੈ"
"21ਵੀਂ ਸਦੀ ਦਾ ਭਾਰਤ ਗਤੀ ਨੂੰ ਤੇਜ਼ ਵਿਕਾਸ ਦਾ ਇੱਕ ਮਹੱਤਵਪੂਰਨ ਕਾਰਕ ਅਤੇ ਉਸ ਦੀ ਗਰੰਟੀ ਮੰਨਦਾ ਹੈ"
"ਨੈਸ਼ਨਲ ਗਤੀਸ਼ਕਤੀ ਮਾਸਟਰ ਪਲਾਨ ਅਤੇ ਨੈਸ਼ਨਲ ਲੌਜਿਸਟਿਕਸ ਪਾਲਿਸੀ ਵਿੱਚ ਗਤੀ 'ਤੇ ਜ਼ੋਰ ਸਪਸ਼ਟ ਤੌਰ 'ਤੇ ਦਿਖਾਈ ਦਿੰਦਾ ਹੈ"
"ਪਿਛਲੇ 8 ਸਾਲਾਂ ਵਿੱਚ ਅਸੀਂ ਬੁਨਿਆਦੀ ਢਾਂਚੇ ਨੂੰ ਲੋਕਾਂ ਦੀਆਂ ਆਸਾਂ ਨਾਲ ਜੋੜਿਆ ਹੈ"
Posted On:
30 SEP 2022 1:47PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਹਿਮਦਾਬਾਦ ਵਿੱਚ ਸਥਿਤ ਅਹਿਮਦਾਬਾਦ ਐਜੂਕੇਸ਼ਨ ਸੋਸਾਇਟੀ ਵਿਖੇ ਇੱਕ ਜਨਤਕ ਸਮਾਗਮ ਵਿੱਚ ਅਹਿਮਦਾਬਾਦ ਮੈਟਰੋ ਪ੍ਰੋਜੈਕਟ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ਮੈਟਰੋ ਰੇਲ ਪ੍ਰੋਜੈਕਟ ਨੂੰ ਵੀ ਹਰੀ ਝੰਡੀ ਦਿਖਾਈ ਅਤੇ ਕਾਲੂਪੁਰ ਸਟੇਸ਼ਨ ਤੋਂ ਦੂਰਦਰਸ਼ਨ ਕੇਂਦਰ ਮੈਟਰੋ ਸਟੇਸ਼ਨ ਤੱਕ ਮੈਟਰੋ ਦੀ ਸਵਾਰੀ ਕੀਤੀ। ਪ੍ਰਧਾਨ ਮੰਤਰੀ ਨੇ ਗਾਂਧੀਨਗਰ-ਮੁੰਬਈ ਵੰਦੇ ਭਾਰਤ ਐਕਸਪ੍ਰੈੱਸ ਨੂੰ ਗਾਂਧੀਨਗਰ ਸਟੇਸ਼ਨ 'ਤੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਉੱਥੋਂ ਟ੍ਰੇਨ ਰਾਹੀਂ ਕਾਲੂਪੁਰ ਰੇਲਵੇ ਸਟੇਸ਼ਨ ਤੱਕ ਯਾਤਰਾ ਕੀਤੀ।
ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ 21ਵੀਂ ਸਦੀ ਦੇ ਭਾਰਤ ਲਈ ਸ਼ਹਿਰੀ ਸੰਪਰਕ ਲਈ ਅਤੇ ਆਤਮਨਿਰਭਰ ਬਣਦੇ ਭਾਰਤ ਲਈ ਇੱਕ ਬਹੁਤ ਵੱਡਾ ਦਿਨ ਹੈ। ਉਨ੍ਹਾਂ ਨੇ ਵੰਦੇ ਭਾਰਤ ਟ੍ਰੇਨ ਅਤੇ ਅਹਿਮਦਾਬਾਦ ਮੈਟਰੋ 'ਚ ਆਪਣੀ ਯਾਤਰਾ 'ਤੇ ਪ੍ਰਸੰਨਤਾ ਜ਼ਾਹਰ ਕੀਤੀ।
ਪ੍ਰਧਾਨ ਮੰਤਰੀ ਨੇ ਵੰਦੇ ਭਾਰਤ ਐਕਸਪ੍ਰੈੱਸ ਦੇ ਅੰਦਰ ਸਾਊਂਡ-ਪਰੂਫਿੰਗ ਦੀ ਪ੍ਰਸ਼ੰਸਾ ਕੀਤੀ, ਜਿੱਥੇ ਆਵਾਜ਼ ਨੂੰ ਇੱਕ ਏਅਰਲਾਈਨ ਦੇ ਅੰਦਰ ਅਨੁਭਵ ਕੀਤੀ ਧੁਨੀ ਦੇ ਸੌਵੇਂ ਹਿੱਸੇ ਤੱਕ ਘਟਾ ਦਿੱਤਾ ਗਿਆ ਸੀ। ਇੱਕ ਵਿਅਕਤੀਗਤ ਟਿੱਪਣੀ 'ਤੇ ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ਦੇ ਲੋਕਾਂ ਦਾ ਭਾਰੀ ਮਤਦਾਨ ਲਈ ਧੰਨਵਾਦ ਕੀਤਾ ਅਤੇ ਹਲਕੇ-ਫੁਲਕੇ ਅੰਦਾਜ ਵਿੱਚ ਅਹਿਮਦਾਬਾਦ ਦੇ ਯਾਤਰੀਆਂ ਦੀ ਸਮਝਦਾਰੀ ਅਤੇ ਮੁੱਲਾਂਕਣ ਦਾ ਵਰਣਨ ਕੀਤਾ। ਪ੍ਰਧਾਨ ਮੰਤਰੀ ਨੇ ਸਪਸ਼ਟ ਕੀਤਾ, "ਮੈਂ ਅਹਿਮਦਾਬਾਦ ਦੀ ਜ਼ਿਆਦਾ ਤਾਰੀਫ਼ ਨਹੀਂ ਕਰ ਸਕਦਾ, ਅੱਜ ਅਹਿਮਦਾਬਾਦ ਨੇ ਮੇਰਾ ਦਿਲ ਜਿੱਤ ਲਿਆ ਹੈ।"
ਪ੍ਰਧਾਨ ਮੰਤਰੀ ਨੇ ਕਿਹਾ ਕਿ 21ਵੀਂ ਸਦੀ ਦੇ ਭਾਰਤ ਨੂੰ ਦੇਸ਼ ਦੇ ਸ਼ਹਿਰਾਂ ਤੋਂ ਨਵੀਂ ਗਤੀ ਮਿਲਣ ਜਾ ਰਹੀ ਹੈ। ਸ਼੍ਰੀ ਮੋਦੀ ਨੇ ਕਿਹਾ, "ਬਦਲਦੇ ਸਮੇਂ, ਬਦਲਦੀਆਂ ਜ਼ਰੂਰਤਾਂ ਦੇ ਨਾਲ ਸਾਡੇ ਸ਼ਹਿਰਾਂ ਨੂੰ ਲਗਾਤਾਰ ਆਧੁਨਿਕ ਬਣਾਉਣਾ ਜ਼ਰੂਰੀ ਹੈ।" ਉਨ੍ਹਾਂ ਨੇ ਕਿਹਾ ਕਿ ਸ਼ਹਿਰ ਵਿੱਚ ਆਵਾਜਾਈ ਪ੍ਰਣਾਲੀ ਆਧੁਨਿਕ ਹੋਵੇ, ਨਿਰਵਿਘਨ ਸੰਪਰਕ ਹੋਵੇ, ਆਵਾਜਾਈ ਦਾ ਇੱਕ ਸਾਧਨ ਦੂਸਰੇ ਦਾ ਸਮਰਥਨ ਕਰੇ, ਅਜਿਹਾ ਕਰਨਾ ਜ਼ਰੂਰੀ ਹੈ। ਇਸ ਸੋਚ ਨਾਲ ਹੀ ਸ਼ਹਿਰੀ ਬੁਨਿਆਦੀ ਢਾਂਚੇ ਵਿੱਚ ਭਾਰੀ ਨਿਵੇਸ਼ ਕੀਤਾ ਜਾ ਰਿਹਾ ਹੈ। ਪਿਛਲੇ 8 ਸਾਲਾਂ ਵਿੱਚ ਦੋ ਦਰਜਨ ਤੋਂ ਵੱਧ ਸ਼ਹਿਰਾਂ ਵਿੱਚ ਜਾਂ ਤਾਂ ਮੈਟਰੋ ਸ਼ੁਰੂ ਹੋ ਚੁੱਕੀ ਹੈ ਜਾਂ ਉਨ੍ਹਾਂ ਦਾ ਕੰਮ ਉੱਨਤ ਪੜਾਅ ਵਿੱਚ ਹੈ। ਹਵਾਈ ਸੰਪਰਕ ਅਤੇ ਉਡਾਨ ਸਕੀਮ ਨਾਲ ਦਰਜਨਾਂ ਛੋਟੇ ਸ਼ਹਿਰਾਂ ਨੂੰ ਜੋੜਿਆ ਗਿਆ ਹੈ। ਇਸੇ ਤਰ੍ਹਾਂ ਰੇਲਵੇ ਸਟੇਸ਼ਨਾਂ ਵਿੱਚ ਵੀ ਬਦਲਾਅ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਗਾਂਧੀਨਗਰ ਰੇਲਵੇ ਸਟੇਸ਼ਨ ਦੁਨੀਆ ਦੇ ਕਿਸੇ ਵੀ ਹਵਾਈ ਅੱਡੇ ਤੋਂ ਘੱਟ ਨਹੀਂ ਹੈ। ਉਨ੍ਹਾਂ ਅਹਿਮਦਾਬਾਦ ਰੇਲਵੇ ਸਟੇਸ਼ਨ ਨੂੰ ਆਧੁਨਿਕ ਬਣਾਉਣ ਦੇ ਸਰਕਾਰ ਦੇ ਫੈਸਲੇ ਦਾ ਵੀ ਜ਼ਿਕਰ ਕੀਤਾ।
ਅਹਿਮਦਾਬਾਦ-ਗਾਂਧੀਨਗਰ ਦੀ ਸਫ਼ਲਤਾ ਬਾਰੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਜੁੜਵਾਂ ਸ਼ਹਿਰ ਵਿਕਾਸ ਸੰਕਲਪ ਦੀ ਸਫ਼ਲਤਾ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਨੇ ਕਿਹਾ ਕਿ ਆਨੰਦ-ਨੇਡਿਆਡ, ਭਰੂਚ ਅੰਕਲੇਸ਼ਵਰ, ਵਲਸਾਡ ਅਤੇ ਵਾਪੀ, ਸੂਰਤ ਅਤੇ ਨਵਸਾਰੀ, ਵਡੋਦਰਾ-ਹਲੋਲ ਕਲੋਲ, ਮੋਰਵੀ-ਵਾਂਕਾਨੇਰ ਅਤੇ ਮੇਹਸਾਣਾ ਲਿੰਕ ਵਰਗੇ ਕਈ ਜੁੜਵੇਂ ਸ਼ਹਿਰ ਗੁਜਰਾਤ ਦੀ ਪਹਿਚਾਣ ਨੂੰ ਹੋਰ ਮਜ਼ਬੂਤ ਕਰਨ ਜਾ ਰਹੇ ਹਨ।
ਸ਼੍ਰੀ ਮੋਦੀ ਨੇ ਆਉਣ ਵਾਲੇ 25 ਸਾਲਾਂ ਵਿੱਚ ਇੱਕ ਵਿਕਸਿਤ ਸਥਿਤੀ ਨੂੰ ਯਕੀਨੀ ਬਣਾਉਣ ਵਿੱਚ ਅਹਿਮਦਾਬਾਦ, ਸੂਰਤ, ਵਡੋਦਰਾ, ਭੋਪਾਲ, ਇੰਦੌਰ, ਜੈਪੁਰ ਵਰਗੇ ਸ਼ਹਿਰਾਂ ਦੀ ਭੂਮਿਕਾ ਬਾਰੇ ਜਾਣੂ ਕਰਵਾਇਆ। ਪ੍ਰਧਾਨ ਮੰਤਰੀ ਨੇ ਚਾਨਣਾ ਪਾਇਆ ਕਿ ਪੁਰਾਣੇ ਸ਼ਹਿਰਾਂ ਵਿੱਚ ਸੁਧਾਰ ਅਤੇ ਵਿਸਤਾਰ 'ਤੇ ਧਿਆਨ ਦੇਣ ਦੇ ਨਾਲ-ਨਾਲ ਨਵੇਂ ਸ਼ਹਿਰ ਵੀ ਬਣਾਏ ਜਾ ਰਹੇ ਹਨ, ਜੋ ਵਿਸ਼ਵ ਵਪਾਰਕ ਮੰਗ ਦੇ ਅਨੁਸਾਰ ਤਿਆਰ ਹੋ ਰਹੇ ਹਨ। ਉਨ੍ਹਾਂ ਨੇ ਕਿਹਾ, "ਗਿਫਟ ਸਿਟੀ ਵੀ ਅਜਿਹੀਆਂ ਪਲੱਗ ਅਤੇ ਪਲੇਅ ਸੁਵਿਧਾਵਾਂ ਦੀ ਇੱਕ ਵਧੀਆ ਉਦਾਹਰਣ ਹੈ।"
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਮੈਟਰੋ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ 32 ਕਿਲੋਮੀਟਰ ਲੰਬੇ ਸੈਕਸ਼ਨ ਨੂੰ ਇੱਕ ਵਾਰ ਵਿੱਚ ਚਾਲੂ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਰੇਲਵੇ ਲਾਈਨ 'ਤੇ ਮੈਟਰੋ ਟ੍ਰੈਕ ਬਣਾਉਣ ਦੀ ਚੁਣੌਤੀ ਦੇ ਬਾਵਜੂਦ ਇਸ ਪ੍ਰਾਜੈਕਟ ਨੂੰ ਤੇਜ਼ੀ ਨਾਲ ਪੂਰਾ ਕੀਤਾ ਗਿਆ ਹੈ।
ਵੰਦੇ ਭਾਰਤ ਐਕਸਪ੍ਰੈੱਸ ਬਾਰੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅਹਿਮਦਾਬਾਦ ਅਤੇ ਮੁੰਬਈ ਦਰਮਿਆਨ ਸ਼ੁਰੂ ਹੋਈ ਵੰਦੇ ਭਾਰਤ ਟ੍ਰੇਨ ਯਾਤਰਾ ਨੂੰ ਆਰਾਮਦਾਇਕ ਬਣਾਏਗੀ ਅਤੇ ਦੇਸ਼ ਦੇ ਦੋ ਵੱਡੇ ਸ਼ਹਿਰਾਂ ਵਿਚਾਲੇ ਦੂਰੀ ਨੂੰ ਘਟਾਏਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਐਕਸਪ੍ਰੈੱਸ ਟ੍ਰੇਨ ਨੂੰ ਅਹਿਮਦਾਬਾਦ ਤੋਂ ਮੁੰਬਈ ਦਾ ਸਫ਼ਰ ਪੂਰਾ ਕਰਨ ਵਿੱਚ ਲਗਭਗ ਸੱਤ ਤੋਂ ਅੱਠ ਘੰਟੇ ਲੱਗਦੇ ਹਨ, ਜਦਕਿ ਇੱਕ ਸ਼ਤਾਬਦੀ ਟ੍ਰੇਨ ਨੂੰ ਸਾਢੇ ਛੇ ਤੋਂ ਸੱਤ ਘੰਟੇ ਲੱਗਦੇ ਹਨ। ਦੂਜੇ ਪਾਸੇ ਵੰਦੇ ਭਾਰਤ ਐਕਸਪ੍ਰੈੱਸ ਨੂੰ ਗਾਂਧੀਨਗਰ ਤੋਂ ਮੁੰਬਈ ਤੱਕ ਦਾ ਸਫ਼ਰ ਪੂਰਾ ਕਰਨ ਵਿੱਚ ਵੱਧ ਤੋਂ ਵੱਧ ਸਾਢੇ ਪੰਜ ਘੰਟੇ ਦਾ ਸਮਾਂ ਲਗੇਗਾ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਵੀ ਚਾਨਣਾ ਪਾਇਆ ਕਿ ਵੰਦੇ ਭਾਰਤ ਐਕਸਪ੍ਰੈੱਸ ਹੋਰ ਟ੍ਰੇਨਾਂ ਦੇ ਮੁਕਾਬਲੇ ਜ਼ਿਆਦਾ ਯਾਤਰੀਆਂ ਨੂੰ ਸੰਭਾਲ ਸਕਦੀ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਤਕਨੀਸ਼ੀਅਨਾਂ ਅਤੇ ਇੰਜੀਨੀਅਰਾਂ ਨਾਲ ਆਪਣੀ ਗੱਲਬਾਤ ਨੂੰ ਵੀ ਯਾਦ ਕੀਤਾ, ਜਿਨ੍ਹਾਂ ਨੇ ਵੰਦੇ ਭਾਰਤ ਕੋਚ ਨੂੰ ਡਿਜ਼ਾਈਨ ਕੀਤਾ ਅਤੇ ਬਣਾਇਆ ਸੀ। ਨਾਲ ਹੀ, ਉਨ੍ਹਾਂ ਇਸ ਪਹਿਲ ਅਤੇ ਭਰੋਸੇ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਕਾਸ਼ੀ ਰੇਲਵੇ ਸਟੇਸ਼ਨ 'ਤੇ ਕੀਤੀ ਗਈ ਗੱਲਬਾਤ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੂੰ ਵੰਦੇ ਭਾਰਤ ਐਕਸਪ੍ਰੈੱਸ ਵਿੱਚ ਉਪਲਬਧਤਾ ਲਈ ਭੀੜ ਬਾਰੇ ਸੂਚਿਤ ਕੀਤਾ ਗਿਆ ਸੀ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਵਧੇ ਹੋਏ ਸਮਾਨ ਦੇ ਕਾਰਨ ਮਜਦੂਰਾਂ ਅਤੇ ਗ਼ਰੀਬਾਂ ਦੇ ਲਈ ਜਾਣ ਵਾਲੀ ਟ੍ਰੇਨ ਸੀ ਅਤੇ ਯਾਤਰਾ ਘੱਟ ਸਮੇਂ ਦੀ ਹੋ ਗਈ ਸੀ। ਸ੍ਰੀ ਮੋਦੀ ਨੇ ਕਿਹਾ, "ਇਹ ਵੰਦੇ ਭਾਰਤ ਦੀ ਸ਼ਕਤੀ ਹੈ।" ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ 'ਡਬਲ ਇੰਜਣ ਸਰਕਾਰ' ਦੇ ਕਾਰਨ, ਪ੍ਰੋਜੈਕਟ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਮੈਟਰੋ ਪ੍ਰੋਜੈਕਟਾਂ ਲਈ ਮਨਜ਼ੂਰੀਆਂ ਅਤੇ ਹੋਰ ਮਨਜ਼ੂਰੀਆਂ ਬਹੁਤ ਤੇਜ਼ੀ ਨਾਲ ਪ੍ਰਾਪਤ ਕੀਤੀਆਂ ਗਈਆਂ ਸਨ। ਮੈਟਰੋ ਲਈ ਰੂਟ ਦੀ ਯੋਜਨਾ ਗ਼ਰੀਬਾਂ ਅਤੇ ਲੋੜਵੰਦਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਕਾਲੂਪੁਰ ਨੂੰ ਮਲਟੀ ਮੋਡਲ ਹੱਬ ਮਿਲ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਚਾਨਣਾ ਪਾਇਆ ਕਿ ਸਰਕਾਰ ਨੇ ਧੂੰਏਂ ਵਾਲੀਆਂ ਬੱਸਾਂ ਤੋਂ ਛੁਟਕਾਰਾ ਪਾਉਣ ਲਈ ਸ਼ਹਿਰਾਂ ਵਿੱਚ ਸਾਡੇ ਗਰੀਬ, ਮੱਧ ਵਰਗ ਦੇ ਸਾਥੀਆਂ ਲਈ ਇਲੈਕਟ੍ਰਿਕ ਬੱਸਾਂ ਦਾ ਨਿਰਮਾਣ ਅਤੇ ਸੰਚਾਲਨ ਕਰਨ ਲਈ ਫ਼ੇਮ ਯੋਜਨਾ ਸ਼ੁਰੂ ਕੀਤੀ ਹੈ। ਸ੍ਰੀ ਮੋਦੀ ਨੇ ਕਿਹਾ, "ਇਸ ਯੋਜਨਾ ਦੇ ਤਹਿਤ ਦੇਸ਼ ਵਿੱਚ ਹੁਣ ਤੱਕ 7 ਹਜ਼ਾਰ ਤੋਂ ਵੱਧ ਇਲੈਕਟ੍ਰਿਕ ਬੱਸਾਂ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ।" ਮੋਦੀ ਨੇ ਕਿਹਾ, "ਕੇਂਦਰ ਸਰਕਾਰ ਨੇ ਇਨ੍ਹਾਂ ਇਲੈਕਟ੍ਰਿਕ ਬੱਸਾਂ 'ਤੇ 3,500 ਕਰੋੜ ਰੁਪਏ ਖਰਚ ਕੀਤੇ ਹਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਹੁਣ ਤੱਕ ਗੁਜਰਾਤ ਰਾਜ ਵਿੱਚ ਸਾਢੇ ਅੱਠ ਸੌ ਇਲੈਕਟ੍ਰਿਕ ਬੱਸਾਂ ਚਲਾਈਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ ਸੌ ਬੱਸਾਂ ਪਹਿਲਾਂ ਹੀ ਗੁਜਰਾਤ ਦੀਆਂ ਸੜਕਾਂ 'ਤੇ ਚੱਲ ਰਹੀਆਂ ਹਨ।
ਪਿਛਲੀਆਂ ਕੇਂਦਰ ਸਰਕਾਰਾਂ 'ਤੇ ਤੰਜ ਕਸਦਿਆਂ ਪ੍ਰਧਾਨ ਮੰਤਰੀ ਨੇ ਸ਼ਹਿਰਾਂ ਵਿੱਚ ਟ੍ਰੈਫਿਕ ਜਾਮ ਦੀ ਸਮੱਸਿਆ ਨੂੰ ਹੱਲ ਕਰਨ ਲਈ ਕੀਤੀਆਂ ਲਾਪਰਵਾਹੀ ਵਾਲੀਆਂ ਕਾਰਵਾਈਆਂ ਵੱਲ ਇਸ਼ਾਰਾ ਕੀਤਾ। 21ਵੀਂ ਸਦੀ ਦਾ ਭਾਰਤ ਗਤੀ ਨੂੰ ਇੱਕ ਮਹੱਤਵਪੂਰਨ ਕਾਰਕ ਅਤੇ ਤੇਜ਼ ਵਿਕਾਸ ਦੀ ਗਰੰਟੀ ਮੰਨਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ "ਨੈਸ਼ਨਲ ਗਤੀਸ਼ਕਤੀ ਮਾਸਟਰ ਪਲਾਨ ਅਤੇ ਨੈਸ਼ਨਲ ਲੌਜਿਸਟਿਕਸ ਪਾਲਿਸੀ ਵਿੱਚ ਗਤੀ 'ਤੇ ਜ਼ੋਰ ਸਪਸ਼ਟ ਤੌਰ 'ਤੇ ਦਿਖਾਈ ਦਿੰਦਾ ਹੈ"। ਪ੍ਰਧਾਨ ਮੰਤਰੀ ਨੇ ਕਿਹਾ, "ਸਾਡੇ ਰੇਲਵੇ ਦੀ ਗਤੀ ਵਧਾਉਣ ਦੇ ਅਭਿਆਨ ਵਿੱਚ ਵੀ ਇਹ ਸਪਸ਼ਟ ਦਿਖਾਈ ਦਿੰਦਾ ਹੈ।" ਅਸੀਂ ਅਗਲੇ ਸਾਲ ਅਗਸਤ ਤੱਕ 75 ਵੰਦੇ ਭਾਰਤ ਟ੍ਰੇਨਾਂ ਚਲਾਉਣ 'ਤੇ ਤੇਜ਼ੀ ਨਾਲ ਕੰਮ ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ ਭਾਰਤ ਦੀ ਵੰਦੇ ਭਾਰਤ ਟ੍ਰੇਨ ਦੀ ਖ਼ੂਬਸੂਰਤੀ ਇਹ ਹੈ ਕਿ ਇਹ ਸਿਰਫ਼ 52 ਸਕਿੰਟਾਂ ਵਿੱਚ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਪਕੜ ਲੈਂਦੀ ਹੈ।
ਰੇਲਵੇ ਨੈੱਟਵਰਕ ਵਿੱਚ ਹੋਏ ਵਿਕਾਸ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੇਸ਼ ਦੇ ਰੇਲਵੇ ਨੈੱਟਵਰਕ ਦੇ ਇੱਕ ਵੱਡੇ ਹਿੱਸੇ ਨੂੰ ਮਾਨਵ ਰਹਿਤ ਫਾਟਕਾਂ ਤੋਂ ਮੁਕਤ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ, "ਇੱਕ ਵਾਰ ਪੂਰਬੀ ਅਤੇ ਪੱਛਮੀ ਸਮਰਪਿਤ ਫ੍ਰੇਟ ਕੌਰੀਡੋਰ ਤਿਆਰ ਹੋ ਜਾਣ ਤੋਂ ਬਾਅਦ, ਮਾਲ ਗੱਡੀਆਂ ਦੀ ਰਫ਼ਤਾਰ ਵੀ ਵਧੇਗੀ ਅਤੇ ਯਾਤਰੀ ਟ੍ਰੇਨਾਂ ਵਿੱਚ ਦੇਰੀ ਵੀ ਘੱਟ ਹੋਵੇਗੀ।"
ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸੁਝਾਅ-ਮਸ਼ਵਰੇ ਦੀ ਪ੍ਰਕਿਰਿਆ ਵਿੱਚ ਮਹੱਤਵਪੂਰਨ ਤਬਦੀਲੀਆਂ ਦੇ ਨਾਲ-ਨਾਲ ਗਤੀ ਨੂੰ ਇੱਕ ਜ਼ਰੂਰੀ ਘਟਕ ਵਜੋਂ ਸਵੀਕਾਰ ਕੀਤਾ। ਸ਼੍ਰੀ ਮੋਦੀ ਨੇ ਕਿਹਾ, "ਪਿਛਲੇ 8 ਸਾਲਾਂ ਵਿੱਚ, ਅਸੀਂ ਬੁਨਿਆਦੀ ਢਾਂਚੇ ਨੂੰ ਲੋਕਾਂ ਦੀਆਂ ਆਸਾਂ ਨਾਲ ਜੋੜਿਆ ਹੈ।" ਸ੍ਰੀ ਮੋਦੀ ਨੇ ਕਿਹਾ, "ਇੱਕ ਸਮਾਂ ਸੀ ਜਦੋਂ ਬੁਨਿਆਦੀ ਢਾਂਚੇ ਬਾਰੇ ਘੋਸ਼ਣਾਵਾਂ ਸਿਰਫ ਚੋਣ ਲਾਭਾਂ ਅਤੇ ਨੁਕਸਾਨਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀਆਂ ਜਾਂਦੀਆਂ ਸਨ। ਡਬਲ ਇੰਜਣ ਵਾਲੀ ਸਰਕਾਰ ਨੇ ਇਸ ਸੋਚ ਨੂੰ ਬਦਲ ਦਿੱਤਾ ਹੈ।ਤਬਦੀਲੀਆਂ 'ਤੇ ਚਾਨਣਾ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਟਿਕਾਊ ਪ੍ਰਗਤੀ ਦਾ ਆਧਾਰ ਮਜ਼ਬੂਤ ਅਤੇ ਦੂਰਅੰਦੇਸ਼ੀ ਸੋਚ ਨਾਲ ਬਣਿਆ ਬੁਨਿਆਦੀ ਢਾਂਚਾ ਹੈ ਅਤੇ ਅੱਜ ਜੋ ਕੰਮ ਕੀਤਾ ਜਾ ਰਿਹਾ ਹੈ, ਉਹ ਇਸੇ ਸੋਚ ਦੇ ਅਨੁਸਾਰ ਹੈ।
ਪ੍ਰਧਾਨ ਮੰਤਰੀ ਨੇ ਆਪਣੀ ਇੱਛਾ ਜ਼ਾਹਰ ਕੀਤੀ ਕਿ ਸਕੂਲਾਂ ਅਤੇ ਇੰਜੀਨੀਅਰਿੰਗ ਖੇਤਰਾਂ ਦੇ ਵਿਦਿਆਰਥੀਆਂ ਨੂੰ ਭੂਮੀਗਤ ਅਤੇ ਜ਼ਮੀਨ ਦੇ ਉੱਪਰ ਨਿਰਮਾਣ ਵਿੱਚ ਕੀਤੇ ਜਾਣ ਵਾਲੇ ਵੱਡੇ ਕੰਮ ਅਤੇ ਇਸ ਵਿੱਚ ਕੀਤੇ ਜਾਣ ਵਾਲੇ ਨਿਵੇਸ਼ ਦੀ ਕਿਸਮ ਬਾਰੇ ਸੰਵੇਦਨਸ਼ੀਲ ਬਣਾਇਆ ਜਾਣਾ ਚਾਹੀਦਾ ਹੈ। ਇਸ ਨਾਲ ਦੇਸ਼ ਦੀ ਤਰੱਕੀ ਵਿੱਚ ਟੈਕਨੋਲੋਜੀ ਦੀ ਭੂਮਿਕਾ ਵਿੱਚ ਉਨ੍ਹਾਂ ਦਾ ਵਿਸ਼ਵਾਸ ਵਧੇਗਾ ਅਤੇ ਉਨ੍ਹਾਂ ਵਿੱਚ ਸਵਾਮਿਤਵ ਦੀ ਭਾਵਨਾ ਵੀ ਪੈਦਾ ਹੋਵੇਗੀ। ਇਸ ਨਾਲ ਇੱਕ ਅਜਿਹੀ ਪੀੜ੍ਹੀ ਉੱਭਰੇਗੀ, ਜੋ ਕਦੇ ਵੀ ਜਨਤਕ ਸੰਪਤੀ ਨੂੰ ਨੁਕਸਾਨ ਨਹੀਂ ਪਹੁੰਚਾਏਗੀ, ਕਿਉਂਕਿ ਉਹ ਸਵਾਮਿਤਵ, ਕੋਸ਼ਿਸ਼ ਅਤੇ ਨਿਵੇਸ਼ ਨੂੰ ਸਮਝਣਗੇ।
ਸੰਬੋਧਨ ਦੀ ਸਮਾਪਤੀ ਵਿੱਚ, ਪ੍ਰਧਾਨ ਮੰਤਰੀ ਨੇ ਆਜ਼ਾਦੀ ਦੇ ਅੰਮ੍ਰਿਤ ਵਿੱਚ ਇੱਕ ਵਿਕਸਿਤ ਭਾਰਤ ਦਾ ਨਿਰਮਾਣ ਕਰਨ ਲਈ ਆਧੁਨਿਕ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਹੋਰ ਗਤੀ ਅਤੇ ਸ਼ਕਤੀ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ, “ਗੁਜਰਾਤ ਵਿੱਚ ਡਬਲ ਇੰਜਣ ਵਾਲੀ ਸਰਕਾਰ ਵੀ ਇਸ ਲਈ ਗੰਭੀਰ ਯਤਨ ਕਰ ਰਹੀ ਹੈ। ਮੈਨੂੰ ਯਕੀਨ ਹੈ ਕਿ ਸਬਕਾ ਪ੍ਰਯਾਸ ਨਾਲ ਇਹ ਕੰਮ ਸਾਕਾਰ ਹੋ ਸਕੇਗਾ।'
ਇਸ ਮੌਕੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ, ਗੁਜਰਾਤ ਦੇ ਰਾਜਪਾਲ ਸ਼੍ਰੀ ਆਚਾਰਿਆ ਦੇਵਵ੍ਰਤ, ਕੇਂਦਰੀ ਰੇਲਵ੍ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ, ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ, ਸੰਸਦ ਮੈਂਬਰ ਸ਼੍ਰੀ ਸੀ ਆਰ ਪਾਟਿਲ, ਕੇਂਦਰੀ ਰੇਲਵੇ ਰਾਜ ਮੰਤਰੀ ਸ਼੍ਰੀਮਤੀ ਦਰਸ਼ਨਾ ਵਿਕਰਮ ਜਰਦੋਸ਼ ਅਤੇ ਅਹਿਮਦਾਬਾਦ ਦੇ ਮੇਅਰ ਸ਼੍ਰੀ ਕਿਰੀਟ ਪਰਮਾਰ ਹਾਜ਼ਰ ਸਨ।
ਪਿਛੋਕੜ
ਵੰਦੇ ਭਾਰਤ ਐਕਸਪ੍ਰੈੱਸ ਅਣਗਿਣਤ ਬਿਹਤਰ ਅਤੇ ਹਵਾਈ ਯਾਤਰਾ ਦਾ ਅਨੁਭਵ ਪ੍ਰਦਾਨ ਕਰਦੀ ਹੈ। ਇਹ ਉੱਨਤ ਅਤਿ ਆਧੁਨਿਕ ਸੁਰੱਖਿਆ ਵਿਸ਼ੇਸ਼ਤਾਵਾਂ ਨਾਲ ਲੈਸ ਹੈ, ਜਿਸ ਵਿੱਚ ਸਵਦੇਸ਼ੀ ਤੌਰ 'ਤੇ ਵਿਕਸਿਤ ਰੇਲ-ਟੱਕਰ ਰੋਕੂ ਪ੍ਰਣਾਲੀ - ਕਵਚ ਸ਼ਾਮਲ ਹੈ। ਸਾਰੀਆਂ ਕਲਾਸਾਂ ਵਿੱਚ ਬੈਠਣ ਵਾਲੀਆਂ ਸੀਟਾਂ ਹਨ, ਜਦਕਿ ਐਗਜ਼ੀਕਿਊਟਿਵ ਕੋਚ ਵਿੱਚ 180 ਡਿਗਰੀ ਘੁੰਮਣ ਵਾਲੀਆਂ ਸੀਟਾਂ ਦੀ ਅਤਿਰਿਕਤ ਸੁਵਿਧਾ ਹੈ। ਹਰੇਕ ਕੋਚ ਵਿੱਚ 32-ਇੰਚ ਦੀ ਸਕ੍ਰੀਨ ਹੈ, ਜੋ ਯਾਤਰੀਆਂ ਨੂੰ ਜਾਣਕਾਰੀ ਅਤੇ ਮਨੋਰੰਜਨ ਪ੍ਰਦਾਨ ਕਰਦੀ ਹੈ।
ਅਹਿਮਦਾਬਾਦ ਮੈਟਰੋ ਪ੍ਰੋਜੈਕਟ ਦੇ ਪਹਿਲੇ ਪੜਾਅ ਵਿੱਚ ਅਪੈਰਲ ਪਾਰਕ ਤੋਂ ਥਲਤੇਜ ਤੱਕ ਲਗਭਗ 32 ਕਿਲੋਮੀਟਰ ਪੂਰਬ-ਪੱਛਮੀ ਕੌਰੀਡੋਰ ਅਤੇ ਮੋਟੇਰਾ ਤੋਂ ਗਿਆਸਪੁਰ ਵਿਚਾਲੇ ਉੱਤਰ-ਦੱਖਣੀ ਕੌਰੀਡੋਰ ਸ਼ਾਮਲ ਹੈ। ਪੂਰਬ-ਪੱਛਮੀ ਕੌਰੀਡੋਰ ਵਿੱਚ ਥਲਤੇਜ-ਵਸਤਰ ਮਾਰਗ ਵਿੱਚ 17 ਸਟੇਸ਼ਨ ਹਨ। ਇਸ ਕੌਰੀਡੋਰ ਵਿੱਚ ਚਾਰ ਸਟੇਸ਼ਨਾਂ ਦੇ ਨਾਲ 6.6 ਕਿਲੋਮੀਟਰ ਦਾ ਇੱਕ ਭੂਮੀਗਤ ਸੈਕਸ਼ਨ ਵੀ ਹੈ। ਗਿਆਸਪੁਰ ਨੂੰ ਮੋਟੇਰਾ ਸਟੇਡੀਅਮ ਨਾਲ ਜੋੜਨ ਵਾਲੇ 19 ਕਿਲੋਮੀਟਰ ਉੱਤਰ-ਦੱਖਣ ਕੌਰੀਡੋਰ ਵਿੱਚ 15 ਸਟੇਸ਼ਨ ਹਨ। ਪੂਰਾ ਫੇਜ਼ 1 ਪ੍ਰੋਜੈਕਟ 12,900 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਅਹਿਮਦਾਬਾਦ ਮੈਟਰੋ ਇੱਕ ਵਿਸ਼ਾਲ ਅਤਿ-ਆਧੁਨਿਕ ਬੁਨਿਆਦੀ ਢਾਂਚਾ ਪ੍ਰੋਜੈਕਟ ਹੈ, ਜਿਸ ਵਿੱਚ ਭੂਮੀਗਤ ਸੁਰੰਗਾਂ, ਵਾਯਾਡਕਟ ਅਤੇ ਪੁਲ, ਐਲੀਵੇਟਡ ਅਤੇ ਭੂਮੀਗਤ ਸਟੇਸ਼ਨ ਭਵਨ, ਗਿੱਟੀ ਰਹਿਤ ਰੇਲ ਟ੍ਰੈਕ ਅਤੇ ਡਰਾਈਵਰ ਰਹਿਤ ਰੇਲ ਸੰਚਾਲਨ ਦੇ ਅਨੁਕੂਲ ਰੋਲਿੰਗ ਸਟਾਕ ਆਦਿ ਸ਼ਾਮਲ ਹਨ। ਮੈਟਰੋ ਟ੍ਰੇਨ ਸੈੱਟ ਘੱਟ ਊਰਜਾ ਦੀ ਖਪਤ ਵਾਲੀ ਪ੍ਰਣਾਲੀ ਨਾਲ ਲੈਸ ਹਨ, ਜੋ ਲਗਭਗ 30 ਤੋਂ 35 ਪ੍ਰਤੀਸ਼ਤ ਤੱਕ ਊਰਜਾ ਦੀ ਖਪਤ ਨੂੰ ਘਟਾ ਸਕਦੇ ਹਨ। ਟ੍ਰੇਨ ਵਿੱਚ ਇੱਕ ਅਤਿ-ਆਧੁਨਿਕ ਸਸਪੈਂਸ਼ਨ ਸਿਸਟਮ ਹੈ, ਜੋ ਯਾਤਰੀਆਂ ਨੂੰ ਬਹੁਤ ਹੀ ਸਹਿਜ ਸਵਾਰੀ ਦਾ ਅਨੁਭਵ ਪ੍ਰਦਾਨ ਕਰਦਾ ਹੈ।ਅਹਿਮਦਾਬਾਦ ਵਿੱਚ ਫੇਜ਼-1 ਮੈਟਰੋ ਪ੍ਰੋਜੈਕਟ ਦਾ ਉਦਘਾਟਨ ਸ਼ਹਿਰ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਮਲਟੀ-ਮੋਡਲ ਕਨੈਕਟੀਵਿਟੀ ਪ੍ਰਦਾਨ ਕਰੇਗਾ। ਭਾਰਤੀ ਰੇਲਵੇ ਅਤੇ ਬੱਸ ਪ੍ਰਣਾਲੀਆਂ (ਬੀਆਰਟੀਐੱਸ, ਜੀਆਰਟੀਐੱਸ ਅਤੇ ਸਿਟੀ ਬੱਸ ਸੇਵਾਵਾਂ) ਨਾਲ ਮਲਟੀ-ਮੋਡਲ ਕਨੈਕਟੀਵਿਟੀ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਵਿੱਚ ਰਾਨੀਪ, ਵਦਾਜ, ਏਈਸੀ ਸਟੇਸ਼ਨਾਂ ਆਦਿ 'ਤੇ ਬੀਆਰਟੀਐੱਸ ਅਤੇ ਗਾਂਧੀਧਾਮ, ਕਾਲੂਪੁਰ ਅਤੇ ਸਾਬਰਮਤੀ ਸਟੇਸ਼ਨਾਂ 'ਤੇ ਭਾਰਤੀ ਰੇਲਵੇ ਨਾਲ ਕਨੈਕਟੀਵਿਟੀ ਸ਼ਾਮਲ ਹੈ। ਕਾਲੂਪੁਰ ਵਿੱਚ, ਮੈਟਰੋ ਲਾਈਨ ਨੂੰ ਮੁੰਬਈ ਅਤੇ ਅਹਿਮਦਾਬਾਦ ਨੂੰ ਜੋੜਨ ਵਾਲੀ ਹਾਈ-ਸਪੀਡ ਰੇਲ ਪ੍ਰਣਾਲੀ ਨਾਲ ਜੋੜਿਆ ਜਾਵੇਗਾ।
ਇਨ੍ਹਾਂ ਵਿਆਪਕ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਵਿਕਸਿਤ ਕਰਨ, ਸ਼ਹਿਰੀ ਗਤੀਸ਼ੀਲਤਾ ਨੂੰ ਵਧਾਉਣ ਅਤੇ ਬਹੁ-ਮੋਡਲ ਸੰਪਰਕ ਨੂੰ ਬਿਹਤਰ ਬਣਾਉਣ ਲਈ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਇਸ ਤੋਂ ਆਮ ਲੋਕਾਂ ਦੀ ਜ਼ਿੰਦਗੀ ਨੂੰ ਸੁਖਾਲ਼ਾ ਬਣਾਉਣ ਲਈ ਉਨ੍ਹਾਂ ਦੀ ਸਰਕਾਰ ਦੇ ਲਗਾਤਾਰ ਯਤਨਾਂ ਦਾ ਵੀ ਪਤਾ ਲਗਦਾ ਹੈ।
https://twitter.com/narendramodi/status/1575742705086263296
https://twitter.com/PMOIndia/status/1575743241588047872
https://twitter.com/PMOIndia/status/1575744781195485184
https://twitter.com/PMOIndia/status/1575745844665470976
https://twitter.com/PMOIndia/status/1575747000275914752
https://twitter.com/PMOIndia/status/1575748408551186432
https://www.youtube.com/watch?v=9RB6IY5jfcE
********
ਡੀਐੱਸ/ਟੀਐੱਸ
(Release ID: 1864111)
Visitor Counter : 146
Read this release in:
English
,
Urdu
,
Marathi
,
Hindi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam