ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਗਾਂਧੀਨਗਰ ਸਟੇਸ਼ਨ ‘ਤੇ ਗਾਂਧੀਨਗਰ ਅਤੇ ਮੁੰਬਈ ਦੇ ਦਰਮਿਆਨ ਨਵੀਂ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਹੈ


ਪ੍ਰਧਾਨ ਮੰਤਰੀ ਵੰਦੇ ਭਾਰਤ ਐਕਸਪ੍ਰੈੱਸ ਵਿੱਚ ਸਵਾਰ ਹੋਏ

Posted On: 30 SEP 2022 11:06AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗਾਂਧੀਨਗਰ-ਮੁੰਬਈ ਵੰਦੇ ਭਾਰਤ ਐਕਸਪ੍ਰੈੱਸ ਨੂੰ ਗਾਂਧੀਨਗਰ ਸਟੇਸ਼ਨ ‘ਤੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਉੱਥੋਂ ਕਾਲੂਪੁਰ ਰੇਲਵੇ ਸਟੇਸ਼ਨ ਤੱਕ ਉਸ ਟ੍ਰੇਨ ‘ਤੇ ਯਾਤਰਾ ਕੀਤੀ।

 

ਜਦੋਂ ਉਹ ਗਾਂਧੀਨਗਰ ਸਟੇਸ਼ਨ ਪਹੁੰਚੇ, ਤਾਂ ਪ੍ਰਧਾਨ ਮੰਤਰੀ ਦੇ ਨਾਲ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ, ਗੁਜਰਾਤ ਦੇ ਰਾਜਪਾਲ ਸ਼੍ਰੀ ਆਚਾਰੀਆ ਦੇਵਵ੍ਰਤ, ਕੇਂਦਰੀ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਅਤੇ ਕੇਂਦਰੀ ਆਵਾਸ ਤੇ ਸ਼ਹਿਰੀ ਮਾਮਲੇ ਮੰਤਰੀ, ਸ਼੍ਰੀ ਹਰਦੀਪ ਸਿੰਘ ਪੁਰੀ ਉਪਸਥਿਤ ਸਨ। ਪ੍ਰਧਾਨ ਮੰਤਰੀ ਨੇ ਵੰਦੇ ਭਾਰਤ ਐਕਸਪ੍ਰੈੱਸ 2.0 ਦੇ ਟ੍ਰੇਨ ਦੇ ਡੱਬਿਆਂ ਦਾ ਨਿਰੀਖਣ ਕੀਤਾ ਅਤੇ ਔਨਬੋਰਡ ਸੁਵਿਧਾਵਾਂ ਦਾ ਜਾਇਜ਼ਾ ਲਿਆ। ਸ਼੍ਰੀ ਮੋਦੀ ਨੇ ਵੰਦੇ ਭਾਰਤ ਐਕਸਪ੍ਰੈੱਸ 2.0 ਦੇ ਲੋਕੋਮੋਟਿਵ ਇੰਜਣ ਦੇ ਕੰਟ੍ਰੋਲ ਸੈਂਟਰ ਦਾ ਵੀ ਨਿਰੀਖਣ ਕੀਤਾ।

 

ਇਸ ਦੇ ਬਾਅਦ ਪ੍ਰਧਾਨ ਮੰਤਰੀ ਨੇ ਗਾਂਧੀਨਗਰ ਅਤੇ ਮੁੰਬਈ ਦੇ ਦਰਮਿਆਨ ਵੰਦੇ ਭਾਰਤ ਐਕਸਪ੍ਰੈੱਸ ਦੇ ਨਵੇਂ ਅਤੇ ਉੱਨਤ ਵਰਜ਼ਨ ਨੂੰ ਹਰੀ ਝੰਡੀ ਦਿਖਾਈ ਅਤੇ ਉੱਥੋਂ ਕਾਲੂਪੁਰ ਰੇਲਵੇ ਸਟੇਸ਼ਨ ਤੱਕ ਟ੍ਰੇਨ ‘ਤੇ ਯਾਤਰਾ ਕੀਤੀ। ਪ੍ਰਧਾਨ ਮੰਤਰੀ ਨੇ ਰੇਲ ਕਰਮਚਾਰੀਆਂ ਦੇ ਪਰਿਵਾਰ ਦੇ ਮੈਂਬਰਾਂ, ਮਹਿਲਾ ਉੱਦਮੀਆਂ ਅਤੇ ਰਿਸਰਚਰਾਂ ਤੇ ਨੌਜਵਾਨਾਂ ਸਹਿਤ ਆਪਣੇ ਸਹਿ-ਯਾਤਰੀਆਂ ਦੇ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਨੇ ਵੰਦੇ ਭਾਰਤ ਟ੍ਰੇਨਾਂ ਨੂੰ ਸਫ਼ਲ ਬਣਾਉਣ ਦੇ ਲਈ ਸਖ਼ਤ ਮਿਹਨਤ ਕਰਨ ਵਾਲੇ ਵਰਕਰਾਂ, ਇੰਜੀਨੀਅਰਾਂ ਅਤੇ ਹੋਰ ਸਟਾਫ਼ ਦੇ ਨਾਲ ਵੀ ਗੱਲਬਾਤ ਕੀਤੀ।

 

ਗਾਂਧੀਨਗਰ ਅਤੇ ਮੁੰਬਈ ਦੇ ਦਰਮਿਆਨ ਵੰਦੇ ਭਾਰਤ ਐਕਸਪ੍ਰੈੱਸ 2.0 ਗੇਮ ਚੇਂਜਰ ਸਾਬਤ ਹੋਵੇਗੀ ਅਤੇ ਭਾਰਤ ਦੇ ਦੋ ਵਪਾਰਕ ਕੇਂਦਰਾਂ ਦੇ ਦਰਮਿਆਨ ਕਨੈਕਟੀਵਿਟੀ ਨੂੰ ਹੁਲਾਰਾ ਦੇਵੇਗੀ। ਇਸ ਨਾਲ ਗੁਜਰਾਤ ਦੇ ਕਾਰੋਬਾਰੀਆਂ ਨੂੰ ਅਹਿਮਦਾਬਾਦ ਤੋਂ ਗਾਂਧੀਨਗਰ ਆਉਣ ਜਾਣ ਦੇ ਦੌਰਾਨ ਹਵਾਈ ਯਾਤਰਾ ਜਿਹੀਆਂ ਸੁਵਿਧਾਵਾਂ ਪ੍ਰਾਪਤ ਹੋਣਗੀਆਂ ਅਤੇ ਉਨ੍ਹਾਂ ਨੂੰ ਹਵਾਈ ਜਹਾਜ਼ ਦੇ ਮਹਿੰਗੇ ਕਿਰਾਏ ਦਾ ਬੋਝ ਵੀ ਨਹੀਂ ਉਠਾਉਣਾ ਹੋਵੇਗਾ। ਗਾਂਧੀਨਗਰ ਤੋਂ ਮੁੰਬਈ ਤੱਕ ਵੰਦੇ ਭਾਰਤ ਐਕਸਪ੍ਰੈੱਸ 2.0 ਦੀ ਇੱਕ ਤਰਫ ਦੀ ਯਾਤਰਾ ਵਿੱਚ ਲਗਭਗ 6-7 ਘੰਟੇ ਦਾ ਸਮਾਂ ਲਗਣ ਦਾ ਅਨੁਮਾਨ ਹੈ।

 

ਵੰਦੇ ਭਾਰਤ ਐਕਸਪ੍ਰੈੱਸ 2.0 ਕਈ ਬਿਹਤਰੀਨ ਅਤੇ ਹਵਾਈ ਯਾਤਰਾ ਜਿਹੇ ਅਨੁਭਵ ਪ੍ਰਦਾਨ ਕਰਦੀ ਹੈ। ਇਹ ਉੱਨਤ ਅਤਿਆਧੁਨਿਕ ਸੁਰੱਖਿਆ ਸੁਵਿਧਾਵਾਂ ਨਾਲ ਲੈਸ ਹੈ, ਜਿਸ ਵਿੱਚ ਸਵਦੇਸ਼ੀ ਤੌਰ ‘ਤੇ ਵਿਕਸਿਤ ਟ੍ਰੇਨ ਟੱਕਰ-ਰੋਧੀ ਪ੍ਰਣਾਲੀ-ਕਵਚ ਸ਼ਾਮਲ ਹੈ।

 

ਵੰਦੇ ਭਾਰਤ 2.0 ਅਧਿਕ ਉੱਨਤ ਅਤੇ ਬਿਹਤਰ ਸੁਵਿਧਾਵਾਂ ਨਾਲ ਲੈਸ ਹੈ। ਸਿਰਫ਼ 52 ਸੈਕੰਡ ਵਿੱਚ ਇਸ ਦੀ ਗਤੀ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਹੋ ਜਾਵੇਗੀ ਅਤੇ ਇਸ ਦੀ ਅਧਿਕਤਮ ਗਤੀ 180 ਕਿਲੋਮੀਟਰ ਪ੍ਰਤੀ ਘੰਟੇ ਤੱਕ ਹੋਵੇਗੀ। 430 ਟਨ ਦੇ ਪਿਛਲੇ ਵਰਜ਼ਨ ਦੀ ਤੁਲਨਾ ਵਿੱਚ ਇਸ ਉੱਨਤ ਵੰਦੇ ਭਾਰਤ ਐਕਸਪ੍ਰੈੱਸ ਦਾ ਵਜਨ 392 ਟਨ ਹੋਵੇਗਾ। ਇਸ ਵਿੱਚ ਵਾਈ-ਫਾਈ ਕੰਟੈਂਟ ਔਨ ਡਿਮਾਂਡ ਦੀ ਸੁਵਿਧਾ ਵੀ ਹੋਵੇਗੀ। ਯਾਤਰੀਆਂ ਦੇ ਲਈ ਸੂਚਨਾ ਤੇ ਮਨੋਰੰਜਨ ਦੇ ਲਈ ਹਰੇਕ ਕੋਚ ਵਿੱਚ 32 ਇੰਚ ਦੀ ਸਕ੍ਰੀਨ ਲਗੀ ਹੋਵੇਗੀ, ਜਦਕਿ ਇਸ ਦੇ ਪਿਛਲੇ ਵਰਜ਼ਨ ਵਿੱਚ 24 ਇੰਚ ਦੀ ਸਕ੍ਰੀਨ ਲਗੀ ਸੀ।

 

ਵੰਦੇ ਭਾਰਤ ਐਕਸਪ੍ਰੈੱਸ ਵੀ ਵਾਤਾਵਰਣ ਦੇ ਅਨੁਕੂਲ ਹੋਣ ਜਾ ਰਹੀ ਹੈ, ਕਿਉਂਕਿ ਇਸ ਵਿੱਚ ਲਗੀ ਵਾਤਾਨੁਕੂਲਿਤ ਪ੍ਰਣਾਲੀ ਵਿੱਚ ਬਿਜਲੀ ਦੀ 15 ਪ੍ਰਤੀਸ਼ਤ ਘੱਟ ਖਪਤ ਹੋਵੇਗੀ। ਟ੍ਰੈਕਸ਼ਨ ਮੋਟਰ ਦੀ ਧੂੜ ਰਹਿਤ ਸਵੱਛ ਵਾਯੂ ਕੂਲਿੰਗ ਦੇ ਨਾਲ, ਯਾਤਰਾ ਅਧਿਕ ਅਰਾਮਦਾਇਕ ਹੋ ਜਾਵੇਗੀ। ਸਾਈਡ ਰਿਕਲਾਈਨਰ ਸੀਟ ਦੀ ਸੁਵਿਧਾ ਜੋ ਪਹਿਲਾਂ ਸਿਰਫ ਐਗਜ਼ੀਕਿਊਟਿਵ ਕਲਾਸ ਦੇ ਯਾਤਰੀਆਂ ਨੂੰ ਪ੍ਰਦਾਨ ਕੀਤੀ ਜਾਂਦੀ ਸੀ, ਹੁਣ ਸਾਰੇ ਵਰਗਾਂ ਦੇ ਲਈ ਉਪਲਬਧ ਕਰਵਾਈ ਜਾਵੇਗੀ। ਐਗਜ਼ੀਕਿਊਟਿਵ ਕੋਚ ਵਿੱਚ 180 ਡਿਗਰੀ ਘੁੰਮਣ ਵਾਲੀਆਂ ਸੀਟਾਂ ਦੀ ਅਤਿਰਿਕਤ ਸੁਵਿਧਾ ਹੈ।


 

ਵੰਦੇ ਭਾਰਤ ਐਕਸਪ੍ਰੈੱਸ ਦੇ ਨਵੇਂ ਡਿਜ਼ਾਈਨ ਵਿੱਚ, ਹਵਾ ਨੂੰ ਸ਼ੁੱਧ ਕਰਨ ਦੇ ਲਈ, ਰੂਫ-ਮਾਉਂਟਿਡ ਪੈਕੇਜ ਯੂਨਿਟ (ਆਰਐੱਮਪੀਯੂ) ਵਿੱਚ ਇੱਕ ਫੋਟੋ-ਕੈਟੇਲਿਟਿਕ ਅਲਟ੍ਰਾਵਾਇਲੇਟ ਵਾਯੂ ਸ਼ੁੱਧੀਕਰਣ ਪ੍ਰਣਾਲੀ ਸਥਾਪਿਤ ਕੀਤੀ ਗਈ ਹੈ। ਸੈਂਟਰਲ ਸਾਇੰਟਿਫਿਕ ਇੰਸਟ੍ਰੂਮੈਂਟਸ ਆਰਗਨਾਈਜ਼ੇਸ਼ਨ (ਸੀਐੱਸਆਈਓ), ਚੰਡੀਗੜ੍ਹ ਦੀ ਸਿਫਾਰਿਸ਼ ਦੇ ਅਨੁਸਾਰ, ਇਸ ਸਿਸਟਮ ਨੂੰ ਆਰਐੱਮਪੀਯੂ ਦੇ ਦੋਵੇਂ ਸਿਰਿਆਂ ‘ਤੇ ਡਿਜ਼ਾਈਨ ਅਤੇ ਸਥਾਪਿਤ ਕੀਤਾ ਗਿਆ ਹੈ, ਤਾਕਿ ਬਾਹਰ ਦੀ ਤਾਜ਼ੀ ਹਵਾ ਅਤੇ ਵਾਪਸੀ ਹਵਾ ਨੂੰ ਛਾਣ ਕੇ ਸਾਫ਼ ਕੀਤਾ ਜਾ ਸਕੇ ਅਤੇ ਉਸ ਦੇ ਨਾਲ ਆਉਣ ਵਾਲੇ ਕੀਟਾਣੂਆਂ, ਬੈਕਟੀਰਿਆ, ਵਾਇਰਸ ਆਦਿ ਤੋਂ ਮੁਕਤ ਕੀਤਾ ਜਾ ਸਕੇ।

*****

ਡੀਐੱਸ/ਟੀਐੱਸ


(Release ID: 1863981) Visitor Counter : 157