ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸੂਰਤ ਵਿੱਚ 3400 ਕਰੋੜ ਰੁਪਏ ਤੋਂ ਵੱਧ ਦੇ ਵਿਭਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ



"ਸੂਰਤ ਸ਼ਹਿਰ ਲੋਕਾਂ ਦੀ ਇਕਜੁੱਟਤਾ ਅਤੇ ਜਨਭਾਗੀਦਾਰੀ, ਦੋਵਾਂ ਦੀ ਸ਼ਾਨਦਾਰ ਉਦਾਹਰਣ ਹੈ"



"4- ਪੀ ਯਾਨੀ ਪੀਪਲ, ਪਬਲਿਕ, ਪ੍ਰਾਈਵੇਟ ਪਾਰਟਨਰਸ਼ਿਪ। ਇਹ ਮਾਡਲ ਸੂਰਤ ਨੂੰ ਖਾਸ ਬਣਾਉਂਦਾ ਹੈ"



"ਡਬਲ ਇੰਜਣ ਵਾਲੀ ਸਰਕਾਰ ਬਣਨ ਤੋਂ ਬਾਅਦ ਤਾਂ ਵਿਕਾਸ ਕਾਰਜਾਂ ਦੀ ਪ੍ਰਵਾਨਗੀ ਅਤੇ ਅਮਲ ਵਿੱਚ ਬੇਮਿਸਾਲ ਤੇਜ਼ੀ ਆਈ ਹੈ"



"ਨਵੀਂ ਨੈਸ਼ਨਲ ਲੌਜਿਸਟਿਕਸ ਪਾਲਿਸੀ ਨਾਲ ਸੂਰਤ ਨੂੰ ਬਹੁਤ ਫਾਇਦਾ ਹੋਵੇਗਾ"



'ਸੂਰਤ ਜਲਦੀ ਹੀ ਇਲੈਕਟ੍ਰਿਕ ਵਾਹਨਾਂ ਲਈ ਵੀ ਜਾਣਿਆ ਜਾਵੇਗਾ'



"ਜਦੋਂ ਵਿਸ਼ਵਾਸ ਵਧਦਾ ਹੈ, ਤਾਂ ਪ੍ਰਯਾਸ ਵਧਦਾ ਹੈ ਅਤੇ ਸਬਕਾ ਪ੍ਰਯਾਸ ਨਾਲ ਰਾਸ਼ਟਰ ਦੇ ਵਿਕਾਸ ਦੀ ਗਤੀ ਤੇਜ਼ ਹੁੰਦੀ ਹੈ"

Posted On: 29 SEP 2022 1:09PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੂਰਤ ਵਿੱਚ 3400 ਕਰੋੜ ਰੁਪਏ ਤੋਂ ਵੱਧ ਦੇ ਵਿਭਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ। ਪ੍ਰਧਾਨ ਮੰਤਰੀ ਨੇ ਸੜਕ ਬੁਨਿਆਦੀ ਢਾਂਚੇ ਦੇ ਕੰਮਾਂ ਦੇ ਪਹਿਲੇ ਪੜਾਅ ਅਤੇ ਡਾਇਮੰਡ ਰਿਸਰਚ ਐਂਡ ਮਰਕੈਂਟਾਈਲ (ਡ੍ਰੀਮ) ਸ਼ਹਿਰ ਦੇ ਮੁੱਖ ਪ੍ਰਵੇਸ਼ ਦੁਆਰ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਪ੍ਰੋਜੈਕਟ ਦੇ ਦੂਸਰੇ ਪੜਾਅ ਦਾ ਨੀਂਹ ਪੱਥਰ ਵੀ ਰੱਖਿਆ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਡਾ. ਹੇਡਗੇਵਾਰ ਬ੍ਰਿਜ ਤੋਂ ਭੀਮਰਾਡ-ਬਮਰੌਲੀ ਬ੍ਰਿਜ ਤੱਕ 87 ਹੈਕਟੇਅਰ ਤੋਂ ਵੱਧ ਖੇਤਰ 'ਤੇ ਬਣਾਏ ਜਾ ਰਹੇ ਜੈਵ ਵਿਵਿਧਤਾ ਪਾਰਕ ਦਾ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਸੂਰਤ ਵਿੱਚ ਵਿਗਿਆਨ ਕੇਂਦਰ ਵਿੱਚ ਖੋਜ ਮਿਊਜ਼ੀਅਮ ਦਾ ਵੀ ਉਦਘਾਟਨ ਕੀਤਾ।

ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਨਵਰਾਤ੍ਰਿਆਂ ਦੇ ਸ਼ੁਭ ਮੌਕੇ 'ਤੇ ਸੂਰਤ ਵਿੱਚ ਕਈ ਪ੍ਰੋਜੈਕਟਾਂ ਦੇ ਉਦਘਾਟਨ ਦੇ ਨਾਲ-ਨਾਲ ਆਉਣ ਵਾਲੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਦਾ ਅਵਸਰ ਮਿਲਣ 'ਤੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਸੂਰਤ ਵਰਗੀ ਖਾਸ ਪਕਵਾਨਾਂ ਦੀ ਧਰਤੀ 'ਤੇ ਮੇਰੇ ਵਰਗੇ ਨਵਰਾਤ੍ਰਿਆਂ ਦਾ ਵਰਤ ਰੱਖਣ ਵਾਲੇ ਵਿਅਕਤੀ ਲਈ ਆਉਣਾ ਥੋੜ੍ਹਾ ਮੁਸ਼ਕਲ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਵੀ ਖੁਸ਼ੀ ਪ੍ਰਗਟਾਈ ਕਿ 75 ਅੰਮ੍ਰਿਤ ਸਰੋਵਰ ਦਾ ਕੰਮ ਪੂਰੇ ਜ਼ੋਰਾਂ 'ਤੇ ਚਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੂਰਤ ਸ਼ਹਿਰ ਲੋਕਾਂ ਦੀ ਇਕਜੁੱਟਤਾ ਅਤੇ ਜਨ ਭਾਗੀਦਾਰੀ ਦੋਵਾਂ ਦੀ ਸ਼ਾਨਦਾਰ ਮਿਸਾਲ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੂਰਤ ਦੀ ਸਭ ਤੋਂ ਬੜੀ ਖ਼ਾਸੀਅਤ ਇਹ ਹੈ ਕਿ ਇਹ ਇੱਕ ਅਜਿਹਾ ਸ਼ਹਿਰ ਹੈਜੋ ਕਿਰਤ ਦਾ ਸਨਮਾਨ ਕਰਦਾ ਹੈ। ਸ਼੍ਰੀ ਮੋਦੀ ਨੇ ਕਿਹਾ, "ਭਾਰਤ ਵਿੱਚ ਅਜਿਹਾ ਕੋਈ ਰਾਜ ਨਹੀਂ ਹੋਵੇਗਾ ਜਿਸ ਦੇ ਲੋਕ ਸੂਰਤ ਦੀ ਧਰਤੀ 'ਤੇ ਨਾ ਰਹਿੰਦੇ ਹੋਣ। ਇੱਕ ਤਰ੍ਹਾਂ ਨਾਲ ਇਹ ਇੱਕ ਮਿੰਨੀ ਇੰਡੀਆ ਹੈ।"

ਇਸ ਸਦੀ ਦੇ ਸ਼ੁਰੂਆਤੀ ਦਹਾਕਿਆਂ ਦੇ ਸਮੇਂ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਦੀ ਦੇ ਸ਼ੁਰੂਆਤੀ ਦਹਾਕਿਆਂ 'ਚ ਜਦੋਂ ਦੁਨੀਆ 'ਚ 3-ਪੀ ਯਾਨੀ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਦੀ ਗੱਲ ਹੁੰਦੀ ਸੀਉਦੋਂ ਮੈਂ ਕਿਹਾ ਕਰਦਾ ਸੀ ਕਿ ਸੂਰਤ 4-ਪੀ ਦੀ ਇੱਕ ਉਦਾਹਰਣ ਹੈ। ਸ਼੍ਰੀ ਮੋਦੀ ਨੇ ਕਿਹਾ, “4-ਪੀ ਦਾ ਮਤਲਬ ਹੈ ਪੀਪਲਪਬਲਿਕਪ੍ਰਾਈਵੇਟ ਪਾਰਟਨਰਸ਼ਿਪ। ਇਹ ਮਾਡਲ ਸੂਰਤ ਨੂੰ ਖਾਸ ਬਣਾਉਂਦਾ ਹੈ।" ਉਨ੍ਹਾਂ ਕਿਹਾ ਕਿ ਅੱਜ ਸੂਰਤ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਹੈਉਨ੍ਹਾਂ ਦਿਨਾਂ ਨਾਲੋਂ ਬਹੁਤ ਵੱਖਰਾ ਹੈਜਦੋਂ ਇਹ ਸ਼ਹਿਰ ਮਹਾਮਾਰੀ ਅਤੇ ਹੜ੍ਹਾਂ ਲਈ ਬਦਨਾਮ ਕੀਤਾ ਗਿਆ ਸੀ। ਉਨ੍ਹਾਂ ਸੂਰਤ ਦੇ ਨਾਗਰਿਕ ਜੀਵਨ ਵਿੱਚ ਜੈਵ ਵਿਵਿਧਤਾ ਪਾਰਕ ਦੇ ਲਾਭਾਂ ਬਾਰੇ ਵਿਸਤਾਰ ਨਾਲ ਦੱਸਿਆ।

ਡਬਲ ਇੰਜਣ ਵਾਲੀ ਸਰਕਾਰ ਬਣਨ ਤੋਂ ਬਾਅਦ ਹੋਏ ਸਕਾਰਾਤਮਕ ਪ੍ਰਭਾਵਾਂ 'ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਡਬਲ ਇੰਜਣ ਵਾਲੀ ਸਰਕਾਰ ਬਣਨ ਤੋਂ ਬਾਅਦ ਘਰਾਂ ਦੇ ਨਿਰਮਾਣ ਨੇ ਵੀ ਤੇਜ਼ੀ ਪਕੜੀ ਹੈ ਅਤੇ ਸੂਰਤ ਦੇ ਗ਼ਰੀਬਮੱਧ ਵਰਗ ਦੇ ਲੋਕਾਂ ਨੂੰ ਵੀ ਹੋਰ ਸੁਵਿਧਾਵਾਂ ਮਿਲਣ ਲਗ ਗਈਆਂ ਹਨ। ਆਯੁਸ਼ਮਾਨ ਭਾਰਤ ਯੋਜਨਾ ਦੇ ਲਾਭਾਂ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਦੇਸ਼ ਵਿੱਚ ਹੁਣ ਤੱਕ ਲਗਭਗ 4 ਕਰੋੜ ਗ਼ਰੀਬ ਮਰੀਜ਼ਾਂ ਨੂੰ ਮੁਫਤ ਇਲਾਜ ਮਿਲ ਚੁੱਕਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਇਸ ਵਿੱਚੋਂ 32 ਲੱਖ ਤੋਂ ਵੱਧ ਮਰੀਜ਼ ਗੁਜਰਾਤ ਦੇ ਹਨ ਅਤੇ ਲਗਭਗ 1.25 ਲੱਖ ਸੂਰਤ ਤੋਂ ਹਨ।"

ਸੂਰਤ ਦੇ ਕੱਪੜਾ ਅਤੇ ਹੀਰੇ ਦੇ ਕਾਰੋਬਾਰ ਬਾਰੇ ਵਿਸਤਾਰ ਵਿੱਚ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੂਰਤ ਦਾ ਕੱਪੜਾ ਅਤੇ ਹੀਰਾ ਕਾਰੋਬਾਰ ਦੇਸ਼ ਭਰ ਵਿੱਚ ਬਹੁਤ ਸਾਰੇ ਪਰਿਵਾਰਾਂ ਦੇ ਜੀਵਨ ਨੂੰ ਚਲਾਉਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਡ੍ਰੀਮ ਸਿਟੀ ਪ੍ਰੋਜੈਕਟ ਪੂਰਾ ਹੋ ਜਾਵੇਗਾਸੂਰਤ ਦੁਨੀਆ ਦੇ ਸਭ ਤੋਂ ਸੁਰੱਖਿਅਤ ਅਤੇ ਸਭ ਤੋਂ ਸੁਵਿਧਾਜਨਕ ਹੀਰਾ ਵਪਾਰਕ ਹੱਬ ਦੇ ਰੂਪ ਵਿੱਚ ਵਿਕਸਿਤ ਹੋਵੇਗਾ। ਸ਼ਹਿਰ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਹਿਰ ਨੂੰ ਹਵਾਈ ਅੱਡੇ ਨਾਲ ਜੋੜਨ ਵਾਲੀ ਸੜਕ ਜੋ ਬਣੀ ਹੈਉਹ ਸੂਰਤ ਦੇ ਸੱਭਿਆਚਾਰਖੁਸ਼ਹਾਲੀ ਅਤੇ ਆਧੁਨਿਕਤਾ ਨੂੰ ਦਰਸਾਉਂਦੀ ਹੈ। ਪ੍ਰਧਾਨ ਮੰਤਰੀ ਨੇ ਦਿੱਲੀ ਦੀ ਤਤਕਾਲੀ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਅਸੀਂ ਉਨ੍ਹਾਂ ਨੂੰ ਦੱਸਦੇ-ਦੱਸਦੇ ਥੱਕ ਗਏ ਕਿ ਸੂਰਤ ਨੂੰ ਏਅਰਪੋਰਟ ਦੀ ਜ਼ਰੂਰਤ ਕਿਉਂ ਹੈਇਸ ਸ਼ਹਿਰ ਦੀ ਸਮਰੱਥਾ ਕੀ ਹੈ। ਉਨ੍ਹਾਂ ਨੇ ਸ਼ਹਿਰ ਵਿੱਚ ਹਵਾਈ ਅੱਡੇ ਦੀ ਜ਼ਰੂਰਤ ਵੱਲ ਬਹੁਤਾ ਧਿਆਨ ਨਹੀਂ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ, "ਅੱਜ ਦੇਖੋਇੱਥੋਂ ਕਿੰਨੀਆਂ ਉਡਾਣਾਂ ਚਲਦੀਆਂ ਹਨਕਿੰਨੇ ਲੋਕ ਰੋਜ਼ਾਨਾ ਇੱਥੇ ਹਵਾਈ ਅੱਡੇ 'ਤੇ ਉਤਰਦੇ ਹਨ।"  ਸ਼੍ਰੀ ਮੋਦੀ ਨੇ ਇਸੇ ਤਰ੍ਹਾਂ ਦੀ ਸਥਿਤੀ ਨੂੰ ਯਾਦ ਕਰਦੇ ਹੋਏ ਇਹ ਵੀ ਕਿਹਾ ਕਿ ਇੱਥੇ ਬਹੁਤ ਸਾਰੇ ਸਾਥੀ ਹਨਜਿਨ੍ਹਾਂ ਨੇ ਹਵਾਈ ਅੱਡੇ ਲਈ ਸਾਡੇ ਲੰਬੇ ਸੰਘਰਸ਼ ਨੂੰ ਵੀ ਦੇਖਿਆ ਹੈਉਸ ਦਾ ਹਿੱਸਾ ਵੀ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੂਰਤ ਵਿੱਚ ਮੈਟਰੋ ਦੀ ਮਨਜ਼ੂਰੀ ਦੇ ਸਮੇਂ ਵੀ ਅਜਿਹੀ ਹੀ ਸਥਿਤੀ ਪੈਦਾ ਹੋ ਗਈ ਸੀ।

ਲੌਜਿਸਟਿਕਸ ਦੀ ਮਹੱਤਤਾ 'ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੂਰਤ ਦੇ ਲੋਕ ਵਪਾਰ ਅਤੇ ਕਾਰੋਬਾਰ ਵਿੱਚ ਲੌਜਿਸਟਿਕਸ ਦੀ ਮਹੱਤਤਾ ਤੋਂ ਚੰਗੀ ਤਰ੍ਹਾਂ ਜਾਣੂ ਹਨ। ਨੈਸ਼ਨਲ ਲੌਜਿਸਟਿਕਸ ਪਾਲਿਸੀ ਬਾਰੇ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੂਰਤ ਨੂੰ ਇਸ ਦਾ ਬਹੁਤ ਫਾਇਦਾ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਸੂਰਤ 'ਚ ਮਲਟੀ-ਮੌਡਲ ਕਨੈਕਟੀਵਿਟੀ 'ਤੇ ਇੱਕ ਵੱਡੇ ਪ੍ਰੋਜੈਕਟ 'ਤੇ ਵੀ ਕੰਮ ਚਲ ਰਿਹਾ ਹੈ। ਹਜ਼ੀਰਾ ਘੋਘਾ ਰੋਪੈਕਸ ਫੈਰੀ ਸੇਵਾ ਰੋਪੈਕਸ ਰਾਹੀਂ 400 ਕਿਲੋਮੀਟਰ ਸੜਕ ਦੂਰੀ ਨੂੰ 10-12 ਘੰਟਿਆਂ ਤੋਂ ਘਟਾ ਕੇ 3-4 ਘੰਟਿਆਂ ਤੱਕ ਘਟਾ ਕੇ ਸਮੇਂ ਅਤੇ ਪੈਸੇ ਦੋਵਾਂ ਦੀ ਬਚਤ ਕਰ ਰਹੀ ਹੈ। ਸੂਰਤ ਤੋਂ ਕਾਸ਼ੀ ਅਤੇ ਪੂਰਬੀ ਉੱਤਰ ਪ੍ਰਦੇਸ਼ ਤੱਕ ਕਨੈਕਟੀਵਿਟੀ ਦੀ ਉਦਾਹਰਣ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਲ ਟਰੱਕ 'ਤੇ ਜ਼ਰੂਰਤ ਕੀਤਾ ਜਾਂਦਾ ਹੈ ਅਤੇ ਹੁਣ ਰੇਲਵੇ ਅਤੇ ਤਟਵਰਤੀ ਵਿਭਾਗ ਸ਼ਿਪਮੈਂਟ ਦੀ ਗਿਣਤੀ ਨੂੰ ਵਧਾਉਣ ਲਈ ਵਿਲੱਖਣ ਨਵਾਚਾਰ ਨਾਲ ਆਏ ਹਨ। ਪ੍ਰਧਾਨ ਮੰਤਰੀ ਨੇ ਸਮਝਾਇਆ, “ਰੇਲਵੇ ਨੇ ਆਪਣੇ ਕੋਚਾਂ ਦੇ ਡਿਜ਼ਾਈਨ ਨੂੰ ਇਸ ਤਰੀਕੇ ਨਾਲ ਬਦਲਿਆ ਹੈ ਕਿ ਇਸ ਵਿੱਚ ਕਾਰਗੋ ਅਸਾਨੀ ਨਾਲ ਫਿੱਟ ਹੋ ਸਕੇ। ਇਸ ਦੇ ਲਈ ਇੱਕ ਟਨ ਦੇ ਕੰਟੇਨਰ ਵੀ ਵਿਸ਼ੇਸ਼ ਤੌਰ 'ਤੇ ਬਣਾਏ ਗਏ ਹਨ। ਇਨ੍ਹਾਂ ਕੰਟੇਨਰਾਂ ਨੂੰ ਅਸਾਨੀ ਨਾਲ ਲੋਡ ਅਤੇ ਅਨਲੋਡ ਕੀਤਾ ਜਾਂਦਾ ਹੈ। ਸ਼ੁਰੂਆਤੀ ਸਫ਼ਲਤਾ ਤੋਂ ਬਾਅਦ ਹੁਣ ਸੂਰਤ ਤੋਂ ਕਾਸ਼ੀ ਤੱਕ ਨਵੀਂ ਟ੍ਰੇਨ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਟ੍ਰੇਨ ਸੂਰਤ ਤੋਂ ਕਾਸ਼ੀ ਤੱਕ ਮਾਲ ਲੈ ਕੇ ਜਾਵੇਗੀ।

ਪ੍ਰਧਾਨ ਮੰਤਰੀ ਨੇ ਡਾਇਮੰਡ ਸਿਟੀ ਤੋਂ ਬ੍ਰਿਜ ਸਿਟੀ ਵਿੱਚ ਬਦਲਣ ਅਤੇ ਹੁਣ ਜਲਦੀ ਹੀ ਇਲੈਕਟ੍ਰਿਕ ਵਹੀਕਲ ਸਿਟੀ ਦੇ ਰੂਪ ਵਿੱਚ ਸੂਰਤ ਦੀ ਪਛਾਣ ਕਾਇਮ ਬਾਰੇ ਵੀ ਗੱਲ ਦੱਸਿਆ। ਪ੍ਰਧਾਨ ਮੰਤਰੀ ਨੇ ਸ਼ਹਿਰ ਵਿੱਚ ਇਲੈਕਟ੍ਰਿਕ ਵਾਹਨਾਂ ਦੇ ਆਗਮਨ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਸੂਰਤ ਜਲਦੀ ਹੀ ਇਲੈਕਟ੍ਰਿਕ ਵਾਹਨਾਂ ਲਈ ਵੀ ਜਾਣਿਆ ਜਾਵੇਗਾ। ਸ਼੍ਰੀ ਮੋਦੀ ਨੇ ਕਿਹਾ ਕਿ ਹੁਣ ਤੱਕ ਕੇਂਦਰ ਸਰਕਾਰ ਦੇਸ਼ ਭਰ ਵਿੱਚ ਇਲੈਕਟ੍ਰਿਕ ਵਾਹਨ ਚਲਾਉਣ ਵਿੱਚ ਸਰਕਾਰਾਂ ਦੀ ਮਦਦ ਕਰ ਰਹੀ ਹੈ ਅਤੇ ਸੂਰਤ ਦੇਸ਼ ਦੇ ਹੋਰ ਸ਼ਹਿਰਾਂ ਦੇ ਮੁਕਾਬਲੇ ਇਸ ਮਾਮਲੇ ਵਿੱਚ ਇੱਕ ਕਦਮ ਅੱਗੇ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਸੂਰਤ ਸ਼ਹਿਰ ਵਿੱਚ 25 ਚਾਰਜਿੰਗ ਸਟੇਸ਼ਨਾਂ ਦਾ ਉਦਘਾਟਨ ਕੀਤਾ ਗਿਆ ਹੈ ਅਤੇ ਇੰਨੇ ਹੀ ਸਟੇਸ਼ਨਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਹ ਆਉਣ ਵਾਲੇ ਸਮੇਂ ਵਿੱਚ ਸੂਰਤ ਵਿੱਚ 500 ਚਾਰਜਿੰਗ ਸਟੇਸ਼ਨ ਸਥਾਪਿਤ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ।

ਸੰਬੋਧਨ ਦੀ ਸਮਾਪਤੀ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੂਰਤ ਨੇ ਪਿਛਲੇ ਦੋ ਦਹਾਕਿਆਂ ਤੋਂ ਜੋ ਵਿਕਾਸ ਦਾ ਰਾਹ ਅਪਣਾਇਆ ਹੈਉਹ ਆਉਣ ਵਾਲੇ ਸਾਲਾਂ ਵਿੱਚ ਤੇਜ਼ ਹੋਣ ਵਾਲਾ ਹੈ। ਉਨ੍ਹਾਂ ਕਿਹਾ, “ਇਹੀ ਵਿਕਾਸ ਅੱਜ ਡਬਲ ਇੰਜਣ ਵਾਲੀ ਸਰਕਾਰ ਵਿੱਚ ਭਰੋਸੇ ਤੋਂ ਝਲਕਦਾ ਹੈ। ਜਦੋਂ ਵਿਸ਼ਵਾਸ ਵਧਦਾ ਹੈਪ੍ਰਯਾਸ ਵਧਦਾ ਹੈ ਅਤੇ ਸਬਕਾ ਪ੍ਰਯਾਸ ਨਾਲ ਰਾਸ਼ਟਰ ਦੇ ਵਿਕਾਸ ਦੀ ਗਤੀ ਤੇਜ਼ ਹੁੰਦੀ ਹੈ।"

ਇਸ ਮੌਕੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲਸੰਸਦ ਮੈਂਬਰ ਸ਼੍ਰੀ ਸੀ ਆਰ ਪਾਟਿਲ ਅਤੇ ਸ਼੍ਰੀ ਪ੍ਰਭੂਭਾਈ ਵਸਾਵਮਕੇਂਦਰੀ ਰਾਜ ਮੰਤਰੀ ਸ਼੍ਰੀਮਤੀ ਦਰਸ਼ਨਾ ਵਿਕਰਮ ਜਰਦੋਸ਼ ਅਤੇ ਗੁਜਰਾਤ ਦੇ ਗ੍ਰਹਿ ਮੰਤਰੀ ਸ਼੍ਰੀ ਹਰਸ਼ ਸਾਂਘਵੀ ਸਮੇਤ ਹੋਰ ਪਤਵੰਤੇ ਮੌਜੂਦ ਸਨ।

ਪਿਛੋਕੜ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੂਰਤ ਵਿੱਚ 3400 ਕਰੋੜ ਰੁਪਏ ਤੋਂ ਵੱਧ ਦੇ ਵਿਭਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਨ੍ਹਾਂ ਵਿੱਚ ਜਨਤਕ ਬੁਨਿਆਦੀ ਢਾਂਚਾ ਜਿਵੇਂ ਕਿ ਜਲ ਸਪਲਾਈਡਰੇਨੇਜ ਪ੍ਰੋਜੈਕਟਡਰੀਮ ਸਿਟੀਜੈਵ ਵਿਵਿਧਤਾ ਪਾਰਕ ਅਤੇ ਹੋਰ ਵਿਕਾਸ ਕਾਰਜਵਿਰਾਸਤ ਬਹਾਲੀਸਿਟੀ ਬੱਸ/ਬੀਆਰਟੀਐੱਸ ਬੁਨਿਆਦੀ ਢਾਂਚਾਇਲੈਕਟ੍ਰਿਕ ਵਾਹਨ ਬੁਨਿਆਦੀ ਢਾਂਚਾ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਸਾਂਝੇ ਵਿਕਾਸ ਕਾਰਜ ਸ਼ਾਮਲ ਹਨ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੜਕ ਬੁਨਿਆਦੀ ਢਾਂਚੇ ਦੇ ਕੰਮਾਂ ਦੇ ਪਹਿਲੇ ਪੜਾਅ ਅਤੇ ਡਾਇਮੰਡ ਰਿਸਰਚ ਐਂਡ ਮਰਕੈਂਟਾਈਲ (ਡ੍ਰੀਮ) ਸ਼ਹਿਰ ਦੇ ਮੁੱਖ ਪ੍ਰਵੇਸ਼ ਦੁਆਰ ਦਾ ਉਦਘਾਟਨ ਕੀਤਾ। ਡ੍ਰੀਮ ਸਿਟੀ ਪ੍ਰੋਜੈਕਟ ਦੀ ਸ਼ੁਰੂਆਤ ਵਪਾਰਕ ਅਤੇ ਰਿਹਾਇਸ਼ੀ ਥਾਂ ਦੀ ਵਧਦੀ ਮੰਗ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਹੈ ਤਾਂ ਜੋ ਸੂਰਤ ਵਿੱਚ ਹੀਰਾ ਵਪਾਰ ਕਾਰੋਬਾਰ ਦੇ ਤੇਜ਼ੀ ਦਿੱਤੀ ਜਾ ਸਕੇ। ਪ੍ਰਧਾਨ ਮੰਤਰੀ ਨੇ ਪ੍ਰੋਜੈਕਟ ਦੇ ਦੂਜੇ ਪੜਾਅ ਦਾ ਨੀਂਹ ਪੱਥਰ ਵੀ ਰੱਖਿਆ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਡਾ. ਹੇਡਗੇਵਾਰ ਬ੍ਰਿਜ ਤੋਂ ਭੀਮਰਦ-ਬਮਰੌਲੀ ਬ੍ਰਿਜ ਤੱਕ 87 ਹੈਕਟੇਅਰ ਤੋਂ ਵੱਧ ਖੇਤਰ ਵਿੱਚ ਬਣਾਏ ਜਾਣ ਵਾਲੇ ਜੈਵ ਵਿਵਿਧਤਾ ਪਾਰਕ ਦਾ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਸੂਰਤ ਵਿੱਚ ਵਿਗਿਆਨ ਕੇਂਦਰ ਵਿੱਚ ਖੋਜ ਮਿਊਜ਼ੀਅਮ ਦਾ ਵੀ ਉਦਘਾਟਨ ਕੀਤਾ। ਬੱਚਿਆਂ ਲਈ ਬਣਾਇਆ ਗਏ ਇਸ ਅਜਾਇਬ ਘਰ ਵਿੱਚ ਇੰਟਰਐਕਟਿਵ ਡਿਸਪਲੇਕਵਿਜ਼-ਅਧਾਰਿਤ ਗਤੀਵਿਧੀਆਂ ਅਤੇ ਉਤਸੁਕਤਾ-ਅਧਾਰਿਤ ਗਤੀਵਿਧੀਆਂ ਸ਼ਾਮਲ ਹੋਣਗੀਆਂ।

ਇਨ੍ਹਾਂ ਵਿਆਪਕ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਾ ਅਤੇ ਲਾਂਚ ਕਰਨਾ ਪ੍ਰਧਾਨ ਮੰਤਰੀ ਦੀ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਵਿਕਸਿਤ ਕਰਨਸ਼ਹਿਰੀ ਸੰਪਰਕ ਨੂੰ ਵਧਾਉਣ ਅਤੇ ਬਹੁ-ਮਾਡਲ ਸੰਪਰਕ ਨੂੰ ਬਿਹਤਰ ਬਣਾਉਣ ਲਈ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਇਹ ਆਮ ਲੋਕਾਂ ਦੀ ਜ਼ਿੰਦਗੀ ਨੂੰ ਅਸਾਨ ਬਣਾਉਣ ਲਈ ਉਨ੍ਹਾਂ ਦੀ ਸਰਕਾਰ ਦੁਆਰਾ ਕੀਤੇ ਜਾ ਰਹੇ ਨਿਰੰਤਰ ਯਤਨਾਂ ਨੂੰ ਵੀ ਦਰਸਾਉਂਦਾ ਹੈ।

 

https://youtu.be/SP9yeqC643o

 

 

 **********

ਡੀਐੱਸ/ਟੀਐੱਸ


(Release ID: 1863642) Visitor Counter : 143