ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਮੱਧ ਪ੍ਰਦੇਸ਼ ਦੇ ਸ਼ਿਓਪੁਰ ਵਿੱਚ ਮਹਿਲਾ ਸੈਲਫ ਹੈਲਪ ਗਰੁੱਪਾਂ ਦੀ ਕਾਨਫਰੰਸ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 17 SEP 2022 5:47PM by PIB Chandigarh

ਭਾਰਤ ਮਾਤਾ ਕੀ– ਜੈ,

ਭਾਰਤ ਮਾਤਾ ਕੀ– ਜੈ,

ਭਾਰਤ ਮਾਤਾ ਕੀ– ਜੈ,

ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀਮਾਨ ਮੰਗੂਭਾਈ ਪਟੇਲ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀਮਾਨ ਸ਼ਿਵਰਾਜ ਸਿੰਘ ਚੌਹਾਨ, ਕੇਂਦਰੀ ਮੰਤਰੀ ਪਰਿਸ਼ਦ ਦੇ ਮੇਰੇ ਸਾਥੀਗਣ, ਮੱਧ ਪ੍ਰਦੇਸ਼ ਸਰਕਾਰ ਦੇ ਮੰਤਰੀਗਣ, ਸਾਂਸਦ ਅਤੇ ਵਿਧਾਇਕ ਸਾਥੀ, ਵਿਸ਼ਾਲ ਸੰਖਿਆ ਵਿੱਚ ਪਹੁੰਚੇ ਹੋਏ ਹੋਰ ਸਾਰੇ ਮਹਾਨੁਭਾਵ ਅਤੇ ਅੱਜ ਇਸ ਪ੍ਰੋਗਰਾਮ ਦੇ ਕੇਂਦਰ ਬਿੰਦੂ ਵਿੱਚ ਹਨ, ਜਿਨ੍ਹਾਂ ਦੇ ਲਈ ਇਹ ਪ੍ਰੋਗਰਾਮ ਹੈ, ਐਸੀ ਬਹੁਤ ਬੜੀ ਸੰਖਿਆ ਵਿੱਚ ਉਪਸਥਿਤ ਸਵੈ-ਸਹਾਇਤਾ ਸਮੂਹ ਨਾਲ ਜੁੜੀਆਂ ਮਾਤਾਵਾਂ - ਭੈਣਾਂ ਨੂੰ ਪ੍ਰਣਾਮ!

ਆਪ ਸਭ ਦਾ ਸਵੈ-ਸਹਾਇਤਾ ਸਮੂਹ ਸੰਮੇਲਨ ਵਿੱਚ ਬਹੁਤ- ਬਹੁਤ ਸੁਆਗਤ ਹੈ। ਹੁਣ ਸਾਡੇ ਮੁੱਖ ਮੰਤਰੀ ਜੀ ਨੇ, ਸਾਡੇ ਨਰੇਂਦਰ ਸਿੰਘ ਜੀ ਤੋਮਰ ਨੇ ਮੇਰੇ ਜਨਮ ਦਿਵਸ ਨੂੰ ਯਾਦ ਕੀਤਾ। ਮੈਨੂੰ ਜ਼ਿਆਦਾ ਯਾਦ ਨਹੀਂ ਰਹਿੰਦਾ ਹੈ, ਲੇਕਿਨ ਅਗਰ ਸੁਵਿਧਾ ਰਹੀ, ਅਗਰ ਕੋਈ ਪ੍ਰੋਗਰਾਮ ਜ਼ਿੰਮੇ ਨਹੀਂ ਹੈ ਤਾਂ ਆਮ ਤੌਰ ’ਤੇ ਮੇਰਾ ਪ੍ਰਯਾਸ ਰਹਿੰਦਾ ਹੈ ਕਿ ਮੇਰੀ ਮਾਂ ਦੇ ਪਾਸ ਜਾਵਾਂ, ਉਨ੍ਹਾਂ ਦੇ ਪੈਰਾਂ ਨੂੰ ਛੂਹ ਕੇ ਅਸ਼ੀਰਵਾਦ ਲਵਾਂ। ਲੇਕਿਨ ਅੱਜ ਮੈਂ ਮਾਂ ਦੇ ਪਾਸ ਤਾਂ ਨਹੀਂ ਜਾ ਸਕਿਆ। ਲੇਕਿਨ ਮੱਧ ਪ੍ਰਦੇਸ਼ ਦੇ ਆਦਿਵਾਸੀ ਅੰਚਲ ਦੇ, ਹੋਰ ਸਮਾਜ ਦੇ ਪਿੰਡ-ਪਿੰਡ ਵਿੱਚ ਮਿਹਨਤ ਕਰਨ ਵਾਲੀਆਂ ਇਹ ਲੱਖਾਂ ਮਾਤਾਵਾਂ ਅੱਜ ਮੈਨੂੰ ਇੱਥੇ ਅਸ਼ੀਰਵਾਦ ਦੇ ਰਹੀਆਂ ਹਨ ਇਹ ਦ੍ਰਿਸ਼ ਅੱਜ ਮੇਰੀ ਮਾਂ ਜਦੋਂ ਦੇਖੇਗੀ, ਉਸ ਨੂੰ ਜ਼ਰੂਰ ਸੰਤੋਸ਼ ਹੋਵੇਗਾ ਕਿ ਭਲੇ ਬੇਟਾ ਅੱਜ ਉਨ੍ਹਾਂ ਦੇ ਪਾਸ ਤਾਂ ਨਹੀਂ ਗਿਆ, ਲੇਕਿਨ ਲੱਖਾਂ ਮਾਤਾਵਾਂ ਨੇ ਮੈਨੂੰ ਅਸ਼ੀਰਵਾਦ ਦਿੱਤਾ ਹੈ। ਮੇਰੀ ਮਾਂ ਨੂੰ ਅੱਜ ਜ਼ਿਆਦਾ ਪ੍ਰਸੰਨਤਾ ਹੋਵੇਗੀ। ਤੁਸੀਂ ਇਤਨੀ ਬੜਾ ਤਾਦਾਦ ਵਿੱਚ ਮਾਤਾਵਾਂ-ਭੈਣੋ, ਬੇਟੀਆਂ ਇਹ ਤੁਹਾਡਾ ਅਸ਼ੀਰਵਾਦ ਸਾਡੇ ਸਾਰਿਆਂ ਦੇ ਲਈ ਬਹੁਤ ਬੜੀ ਤਾਕਤ ਹੈ। ਇੱਕ ਬਹੁਤ ਬੜੀ ਊਰਜਾ ਹੈ, motivation ਹੈ। ਅਤੇ ਮੇਰੇ ਲਈ ਤਾਂ ਦੇਸ਼ ਦੀਆਂ ਮਾਤਾਵਾਂ ਭੈਣਾਂ, ਦੇਸ਼ ਦੀਆਂ ਬੇਟੀਆਂ ਉਹ ਮੇਰਾ ਸਭ ਤੋਂ ਬੜਾ ਰੱਖਿਆ ਕਵਚ ਹਨ। ਸ਼ਕਤੀ ਦਾ ਸਰੋਤ ਹੈ, ਮੇਰੀ ਪ੍ਰੇਰਣਾ ਹੈ

ਇਨਤੀ ਬੜੀ ਵਿਸ਼ਾਲ ਸੰਖਿਆ ਵਿੱਚ ਆਏ ਭਾਈਓ-ਭੈਣੋ ਅੱਜ ਇੱਕ ਹੋਰ ਮਹੱਤਵਪੂਰਨ ਦਿਵਸ ਹੈ। ਅੱਜ ਵਿਸ਼ਵਕਰਮਾ ਪੂਜਾ ਵੀ ਹੋ ਰਹੀ ਹੈ। ਵਿਸ਼ਵਕਰਮਾ ਜਯੰਤੀ ’ਤੇ ਸਵੈ-ਸਹਾਇਤਾ ਸਮੂਹਾਂ ਦਾ ਇਤਨਾ ਬੜਾ ਸੰਮੇਲਨ, ਆਪਣੇ ਆਪ ਵਿੱਚ ਇੱਕ ਬਹੁਤ ਬੜੀ ਵਿਸ਼ੇਸ਼ਤਾ ਦੇ ਰੂਪ ਵਿੱਚ ਮੈਂ ਦੇਖਦਾ ਹਾਂ। ਮੈਂ ਆਪ ਸਭ ਨੂੰ, ਸਾਰੇ ਦੇਸ਼ਵਾਸੀਆਂ ਨੂੰ ਵਿਸ਼ਵਕਰਮਾ ਪੂਜਾ ਦੀਆਂ ਵੀ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਨੂੰ ਅੱਜ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਭਾਰਤ ਦੀ ਧਰਤੀ ’ਤੇ ਹੁਣ 75 ਸਾਲ ਬਾਅਦ ਚਿੱਤਾ ਫਿਰ ਤੋਂ ਵਾਪਸ ਆਇਆ ਹੈ ਹੁਣ ਤੋਂ ਕੁਝ ਦੇਰ ਪਹਿਲਾਂ ਮੈਨੂੰ ਕੂਨੋ ਨੈਸ਼ਨਲ ਪਾਰਕ ਵਿੱਚ ਚਿੱਤਿਆਂ ਨੂੰ ਛੱਡਣ ਦਾ ਸੁਭਾਗ ਮਿਲਿਆ। ਮੈਂ ਆਪ ਸਭ ਨੂੰ ਤਾਕੀਦ ਕਰਦਾ ਹਾਂ। ਕਰਾਂ ਤਾਕੀਦ? ਤੁਸੀਂ ਜਵਾਬ ਦੇਵੋ ਤਾਂ ਕਰਾਂ? ਤਾਕੀਦ ਕਰਾਂ? ਤਾਕੀਦ ਕਰਾਂ ਸਭ ਨੂੰ? ਇਹ ਮੰਚ ਵਾਲਿਆਂ ਨੂੰ ਵੀ ਤਾਕੀਦ ਕਰਾਂ? ਸਾਰਿਆਂ ਦਾ ਕਹਿਣਾ ਹੈ ਕਿ ਮੈਂ ਤਾਕੀਦ ਕਰਾਂ। ਅੱਜ ਇਸ ਮੈਦਾਨ ਤੋਂ ਮੈਂ ਪੂਰੇ ਵਿਸ਼ਵ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਹਾਂ। ਅੱਜ ਜਦੋਂ 8 ਚਿੱਤੇ 75 ਸਾਲ ਕਰੀਬ-ਕਰੀਬ ਉਸ ਦੇ ਬਾਅਦ ਸਾਡੇ ਦੇਸ਼ ਦੀ ਧਰਤੀ ’ਤੇ ਵਾਪਸ ਆਏ ਹਨ। ਦੂਰ ਅਫ਼ਰੀਕਾ ਤੋਂ ਆਏ ਹਨ। ਲੰਬਾ ਸਫ਼ਰ ਕਰਕੇ ਆਏ ਹਨ। ਸਾਡੇ ਬਹੁਤ ਬੜੇ ਮਹਿਮਾਨ ਆਏ ਹਨ ਇਨ੍ਹਾਂ ਮਹਿਮਾਨਾਂ ਦੇ ਸਨਮਾਨ ਵਿੱਚ ਮੈਂ ਇੱਕ ਕੰਮ ਕਹਿੰਦਾ ਹਾਂ ਕਰੋਂਗੇ? ਇਨ੍ਹਾਂ ਮਹਿਮਾਨਾਂ ਦੇ ਸਨਮਾਨ ਵਿੱਚ ਅਸੀਂ ਸਾਰੇ ਆਪਣੀ ਜਗ੍ਹਾ ’ਤੇ ਖੜ੍ਹੇ ਹੋ ਕੇ ਦੋਵੇਂ ਹੱਥ ਉੱਪਰ ਕਰਕੇ ਤਾੜੀ ਵਜਾ ਕੇ ਸਾਡੇ ਮਹਿਮਾਨਾਂ ਦਾ ਸੁਆਗਤ ਕਰੀਏ। ਜ਼ੋਰ ਨਾਲ ਤਾੜੀਆਂ ਵਜਾਓ ਅਤੇ ਜਿਨ੍ਹਾਂ ਨੇ ਸਾਨੂੰ ਇਹ ਚਿੱਤੇ ਦਿੱਤੇ ਹਨ। ਉਨ੍ਹਾਂ ਦੇਸ਼ਵਾਸੀਆਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਜਿਨ੍ਹਾਂ ਦੇ ਲੰਬੇ ਅਰਸੇ ਦੇ ਬਾਅਦ ਸਾਡੀ ਇਹ ਕਾਮਨਾ ਪੂਰੀ ਕੀਤੀ ਹੈ। ਜ਼ੋਰ ਨਾਲ ਤਾੜੀ ਵਜਾਓ ਸਾਥੀਓ। ਇਨ੍ਹਾਂ ਚਿੱਤਿਆਂ ਦੇ ਸਨਮਾਨ ਵਿੱਚ ਤਾੜੀਆਂ ਵਜਾਓ। ਮੈਂ ਤੁਹਾਡਾ ਬਹੁਤ-ਬਹੁਤ ਆਭਾਰੀ ਹਾਂ

ਮੈਂ ਦੇਸ਼ ਦੇ ਲੋਕਾਂ ਨੂੰ, ਮੱਧ ਪ੍ਰਦੇਸ਼ ਦੇ ਲੋਕਾਂ ਨੂੰ ਇਸ ਇਤਿਹਾਸਿਕ ਮੌਕੇ ’ਤੇ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਲੇਕਿਨ ਇਸ ਤੋਂ ਵੀ ਜ਼ਿਆਦਾ ਮੈਂ ਆਪ ਸਭ ਨੂੰ, ਇਸ ਇਲਾਕੇ ਦੇ ਨਾਗਰਿਕਾਂ ਨੂੰ ਇੱਕ ਵਿਸ਼ੇਸ਼ ਵਧਾਈ ਦਿੰਦਾ ਹਾਂ। ਹਿੰਦੁਸਤਾਨ ਤਾਂ ਬਹੁਤ ਬੜਾ ਹੈ। ਜੰਗਲ ਵੀ ਬਹੁਤ ਹੈ। ਵਣ ਪਸ਼ੂ ਵੀ ਬਹੁਤ ਜਗ੍ਹਾ ’ਤੇ ਹਨ ਲੇਕਿਨ ਇਹ ਚਿੱਤੇ ਤੁਹਾਡੇ ਇੱਥੇ ਲਿਆਉਣ ਦਾ ਭਾਰਤ ਸਰਕਾਰ ਨੇ ਨਿਰਣਾ ਕਿਉਂ ਕੀਤਾ? ਕੀ ਕਦੇ ਤੁਸੀਂ ਸੋਚਿਆ ਹੈ? ਇਹੀ ਤਾਂ ਸਭ ਤੋਂ ਬੜਾ ਬਾਤ ਹੈ। ਇਹ ਚਿੱਤੇ ਤੁਹਾਨੂੰ ਸਪੁਰਦ ਇਸ ਲਈ ਕੀਤੇ ਹਨ ਕਿ ਤੁਹਾਡੇ ’ਤੇ ਸਾਨੂੰ ਭਰੋਸਾ ਹੈ। ਤੁਸੀਂ ਮੁਸੀਬਤ ਝੱਲੋਂਗੇ, ਲੇਕਿਨ ਚਿੱਤੇ ’ਤੇ ਮੁਸੀਬਤ ਨਹੀਂ ਆਉਣ ਦੇਵੋਂਗੇ, ਇਹ ਮੇਰਾ ਵਿਸ਼ਵਾਸ ਹੈ। ਇਸੇ ਦੇ ਕਾਰਨ ਅੱਜ ਮੈਂ ਆਪ ਸਭ ਨੂੰ ਅੱਠ ਚਿੱਤਿਆਂ ਦੀ ਜ਼ਿੰਮੇਦਾਰੀ ਸਪੁਰਦ ਕਰਨ ਦੇ ਲਈ ਆਇਆ ਹਾਂ, ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਦੇਸ਼ ਦੇ ਲੋਕਾਂ ਨੇ ਕਦੇ ਮੇਰੇ ਭਰੋਸੇ ਨੂੰ ਤੋੜਿਆ ਨਹੀਂ ਹੈ। ਮੱਧ ਪ੍ਰਦੇਸ਼ ਦੇ ਲੋਕਾਂ ਨੇ ਕਦੇ ਵੀ ਮੇਰੇ ਭਰੋਸੇ ’ਤੇ ਆਂਚ ਨਹੀਂ ਆਉਣ ਦਿੱਤੀ ਹੈ ਅਤੇ ਇਹ ਸ਼ਿਓਪੁਰ ਇਲਾਕੇ ਦੇ ਲੋਕਾਂ ’ਤੇ ਵੀ ਮੈਨੂੰ ਪੂਰਾ ਭਰੋਸਾ ਹੈ ਕਿ ਮੇਰੇ ਭਰੋਸੇ ’ਤੇ ਆਂਚ ਨਹੀਂ ਆਉਣ ਦੇਣਗੇ। ਅੱਜ ਮੱਧ ਪ੍ਰਦੇਸ਼ ਵਿੱਚ ਸਵੈ-ਸਹਾਇਤਾ ਸਮੂਹਾਂ ਦੁਆਰਾ ਰਾਜ ਵਿੱਚ 10 ਲੱਖ ਪੌਦੇ ਵੀ ਲਗਾਏ ਜਾ ਰਹੇ ਹਨ। ਵਾਤਾਵਰਣ ਦੀ ਰੱਖਿਆ ਦੇ ਲਈ ਆਪ ਸਭ ਦਾ ਇਹ ਸੰਗਠਿਤ ਪ੍ਰਯਾਸ, ਭਾਰਤ ਦਾ ਵਾਤਾਵਰਣ ਦੇ ਪ੍ਰਤੀ ਪ੍ਰੇਮ, ਪੌਦਿਆਂ ਵਿੱਚ ਵੀ ਪਰਮਾਤਮਾ ਦੇਖਣ ਵਾਲਾ ਮੇਰਾ ਦੇਸ਼ ਅੱਜ ਤੁਹਾਡੇ ਇਨ੍ਹਾਂ ਪ੍ਰਯਾਸਾਂ ਨਾਲ ਭਾਰਤ ਨੂੰ ਇੱਕ ਨਵੀਂ ਊਰਜਾ ਮਿਲਣ ਵਾਲੀ ਹੈ

ਸਾਥੀਓ,

ਪਿਛਲੀ ਸ਼ਤਾਬਦੀ ਦੇ ਭਾਰਤ ਅਤੇ ਇਸ ਸ਼ਤਾਬਦੀ ਦੇ ਨਵੇਂ ਭਾਰਤ ਵਿੱਚ ਇੱਕ ਬਹੁਤ ਵੱਡਾ ਅੰਤਰ ਸਾਡੀ ਨਾਰੀ ਸ਼ਕਤੀ ਦੀ ਅਗਵਾਈ ਦੇ ਰੂਪ ਵਿੱਚ ਆਇਆ ਹੈ। ਅੱਜ ਦੇ ਨਵੇਂ ਭਾਰਤ ਵਿੱਚ ਪੰਚਾਇਤ ਭਵਨ ਤੋਂ ਲੈ ਕੇ ਰਾਸ਼ਟਰਪਤੀ ਭਵਨ ਤੱਕ ਨਾਰੀ ਸ਼ਕਤੀ ਦਾ ਪਰਚਮ ਲਹਿਰਾ ਰਿਹਾ ਹੈ। ਮੈਨੂੰ ਦੱਸਿਆ ਗਿਆ ਹੈ ਕਿ ਇੱਥੇ ਸ਼ਿਓਪੁਰ ਜ਼ਿਲ੍ਹੇ ਵਿੱਚ ਇੱਕ ਮੇਰੀ ਆਦਿਵਾਸੀ ਭੈਣ, ਜ਼ਿਲ੍ਹਾ ਪੰਚਾਇਤ ਦੀ ਪ੍ਰਧਾਨ ਦੇ ਰੂਪ ਵਿੱਚ ਕੰਮ ਕਰ ਰਹੀ ਹੈ। ਹਾਲ ਹੀ ਵਿੱਚ ਸੰਪੂਰਨ ਹੋਈਆਂ ਪੰਚਾਇਤੀ ਚੋਣਾਂ ਵਿੱਚ ਪੂਰੇ ਮੱਧ ਪ੍ਰਦੇਸ਼ ਵਿੱਚ ਲਗਭਗ 17 ਹਜ਼ਾਰ ਭੈਣਾਂ ਜਨ ਪ੍ਰਤੀਨਿਧੀ ਦੇ ਰੂਪ ’ਚ ਚੁਣੀਆਂ ਗਈਆਂ ਹਨ। ਇਹ ਬੜੇ ਬਦਲਾਅ ਦਾ ਸੰਕੇਤ ਹੈ, ਬੜੇ ਪਰਿਵਰਤਨ ਦਾ ਸੱਦਾ ਹੈ

ਸਾਥੀਓ,

ਆਜ਼ਾਦੀ ਦੀ ਲੜਾਈ ਵਿੱਚ ਹਥਿਆਰਬੰਦ ਸੰਘਰਸ਼ ਤੋਂ ਲੈ ਕੇ ਸੱਤਿਆਗ੍ਰਹਿ ਤੱਕ, ਦੇਸ਼ ਦੀਆਂ ਬੇਟੀਆਂ ਕਿਸੇ ਤੋਂ ਪਿੱਛੇ ਨਹੀਂ ਰਹੀਆਂ ਹਨ। ਅੱਜ ਜਦੋਂ ਭਾਰਤ ਆਪਣੀ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਉਦੋਂ ਅਸੀਂ, ਸਾਰਿਆਂ ਨੇ ਦੇਖਿਆ ਹੈ ਕਿ ਕਿਵੇਂ ਜਦੋਂ ਹਰ ਘਰ ਵਿੱਚ ਤਿਰੰਗਾ ਫਹਿਰਾਇਆ ਤਾਂ ਉਸ ਵਿੱਚ ਤੁਸੀਂ ਸਾਰੀਆਂ ਭੈਣਾਂ ਨੇ, ਮਹਿਲਾ ਸਵੈ-ਸਹਾਇਤਾ ਸਮੂਹਾਂ ਨੇ ਕਿਤਨਾ ਬੜਾ ਕੰਮ ਕੀਤਾ ਹੈ। ਤੁਹਾਡੇ ਬਣਾਏ ਤਿਰੰਗਿਆ ਨੇ ਰਾਸ਼ਟਰੀ ਗੌਰਵ ਦੇ ਇਸ ਪਲ ਨੂੰ ਚਾਰ ਚੰਦ ਲਗਾ ਦਿੱਤੇ। ਕੋਰੋਨਾ ਕਾਲ ਵਿੱਚ, ਸੰਕਟ ਦੀ ਉਸ ਘੜੀ ਵਿੱਚ ਮਨੁੱਖ ਦੀ ਸੇਵਾ ਕਰਨ ਦੇ ਇਰਾਦੇ ਨਾਲ ਤੁਸੀਂ ਬਹੁਤ ਬੜੀ ਮਾਤਰਾ ਵਿੱਚ ਮਾਸਕ ਬਣਾਏ, ਪੀਪੀਈ ਕਿਟਸ ਬਣਾਉਣ ਤੋਂ ਲੈ ਕੇ ਲੱਖਾਂ ਤਿਰੰਗੇ ਯਾਨੀ ਇੱਕ ਤੋਂ ਬਾਅਦ ਇੱਕ ਹਰ ਕੰਮ ਵਿੱਚ ਦੇਸ਼ ਦੀ ਨਾਰੀ ਸ਼ਕਤੀ ਨੇ ਹਰ ਮੌਕੇ ’ਤੇ, ਹਰ ਚੁਣੌਤੀ ਨੂੰ ਆਪਣੀ ਉੱਦਮਤਾ ਦੇ ਕਾਰਨ ਦੇਸ਼ ਵਿੱਚ ਨਵਾਂ ਵਿਸ਼ਵਾਸ ਪੈਦਾ ਕੀਤਾ ਅਤੇ ਨਾਰੀ ਸ਼ਕਤੀ ਦਾ ਪਰੀਚੈ ਦੇ ਦਿੱਤਾ ਹੈ ਅਤੇ ਇਸ ਲਈ ਅੱਜ ਮੈਂ ਬਹੁਤ ਜ਼ਿੰਮੇਦਾਰੀ ਦੇ ਨਾਲ ਇੱਕ ਸਟੇਟਮੈਂਟ ਕਰਨਾ ਚਾਹੁੰਦਾ ਹਾਂ। ਬੜੀ ਜ਼ਿੰਮੇਵਾਰੀ ਦੇ ਨਾਲ ਕਰਨਾ ਚਾਹੁੰਦਾ ਹਾਂ। ਪਿਛਲੇ 20-22 ਸਾਲ ਵਿੱਚ ਸ਼ਾਸਨ ਵਿਵਸਥਾ ਦੇ ਅਨੁਭਵ ਦੇ ਅਧਾਰ ’ਤੇ ਕਹਿਣਾ ਚਾਹੁੰਦਾ ਹਾਂ। ਤੁਹਾਡੇ ਸਮੂਹ ਦਾ ਜਦੋਂ ਜਨਮ ਹੁੰਦਾ ਹੈ। 10-12 ਭੈਣਾਂ ਇਕੱਠੀਆਂ ਹੋ ਕੇ ਕੋਈ ਕੰਮ ਸ਼ੁਰੂ ਕਰਦੀਆਂ ਹਨ। ਜਦੋਂ ਤੁਹਾਡਾ ਇਸ ਐਕਟੀਵਿਟੀ ਦੇ ਲਈ ਜਨਮ ਹੁੰਦਾ ਹੈ। ਉਦੋਂ ਤਾਂ ਤੁਸੀਂ ਸਵੈ-ਸਹਾਇਤਾ ਸਮੂਹ ਹੁੰਦੇ ਹੋ। ਜਦੋਂ ਤੁਹਾਡੇ ਕੰਮ ਦੀ ਸ਼ੁਰੂਆਤ ਹੁੰਦੀ ਹੈ। ਇੱਕ-ਇੱਕ ਡਗ ਰੱਖ ਕੇ ਕੰਮ ਸ਼ੁਰੂ ਕਰਦੇ ਹੋ। ਕੁਝ ਪੈਸੇ ਇੱਧਰ ਤੋਂ ਕੁਝ ਪੈਸੇ ਇੱਧਰ ਤੋਂ ਇਕੱਠੇ ਕਰਕੇ ਕੋਸ਼ਿਸ਼ ਕਰਦੇ ਹੋ ਉਦੋਂ ਤੱਕ ਤਾਂ ਤੁਸੀਂ ਸਵੈ-ਸਹਾਇਤਾ ਸਮੂਹ ਹੋ। ਲੇਕਿਨ ਮੈਂ ਦੇਖਦਾ ਹਾਂ ਤੁਹਾਡੇਯਤਨ ਦੇ ਕਾਰਨ,ਤੁਹਾਡੇ ਸੰਕਲਪ ਦੇ ਕਾਰਨ ਦੇਖਦੇ ਹੀ ਦੇਖਦੇ ਇਹ ਸਵੈ-ਸਹਾਇਤਾ ਸਮੂਹ ਰਾਸ਼ਟਰ ਸਹਾਇਤਾ ਸਮੂਹ ਬਣ ਜਾਂਦੇ ਹਨ। ਅਤੇ ਇਸ ਲਈ ਕੱਲ੍ਹ ਨੂੰ ਤੁਸੀਂ ਸਵੈ-ਸਹਾਇਤਾ ਸਮੂਹ ਹੋਵੋਂਗੇ, ਲੇਕਿਨ ਅੱਜ ਤੁਸੀਂ ਰਾਸ਼ਟਰ ਸਹਾਇਤਾ ਸਮੂਹ ਬਣ ਚੁੱਕੇ ਹੋ। ਰਾਸ਼ਟਰ ਦੀ ਸਹਾਇਤਾ ਕਰ ਰਹੇ ਹੋ। ਮਹਿਲਾ ਸਵੈ-ਸਹਾਇਤਾ ਸਮੂਹਾਂ ਦੀ ਇਹੀ ਤਾਕਤ ਆਜ਼ਾਦੀ ਕੇ ਅੰਮ੍ਰਿਤ ਕਾਲ ਵਿੱਚ ਵਿਕਸਿਤ ਭਾਰਤ, ਆਤਮਨਿਰਭਰ ਭਾਰਤ ਦੇ ਨਿਰਮਾਣ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਉਣ ਦੇ ਲਈ ਅੱਜ ਪ੍ਰਤੀਬੱਧ ਹੈ, ਕਟੀਬੱਧ ਹੈ।

ਸਾਥੀਓ,

ਮੇਰਾ ਇਹ ਅਨੁਭਵ ਰਿਹਾ ਹੈ ਕਿ ਜਿਸ ਵੀ ਸੈਕਟਰ ਵਿੱਚ ਮਹਿਲਾਵਾਂ ਦੀ ਅਗਵਾਈ ਵਧੀ ਹੈ, ਉਸ ਖੇਤਰ ਵਿੱਚ, ਉਸ ਕਾਰਜ ਵਿੱਚ ਸਫ਼ਲਤਾ ਆਪਣੇ ਆਪ ਤੈਅ ਹੋ ਜਾਂਦੀ ਹੈ। ਸਵੱਛ ਭਾਰਤ ਅਭਿਆਨ ਦੀ ਸਫ਼ਲਤਾ ਇਸ ਦਾ ਬਿਹਤਰੀਨ ਉਦਾਹਰਣ ਹੈ, ਜਿਸ ਨੂੰ ਮਹਿਲਾਵਾਂ ਨੇ ਅਗਵਾਈ ਦਿੱਤੀ ਹੈ। ਅੱਜ ਪਿੰਡਾਂ ਵਿੱਚ ਖੇਤੀ ਹੋਵੇ, ਪਸ਼ੂ ਪਾਲਣ ਦਾ ਕੰਮ ਹੋਵੇ, ਡਿਜੀਟਲ ਸੇਵਾਵਾਂ ਹੋਣ, ਸਿੱਖਿਆ ਹੋਵੇ, ਬੈਂਕਿੰਗ ਸੇਵਾਵਾਂ ਹੋਣ, ਬੀਮਾ ਨਾਲ ਜੁੜੀਆਂ ਸੇਵਾਵਾਂ ਹੋਣ, ਮਾਰਕਿਟਿੰਗ ਹੋਵੇ, ਭੰਡਾਰਣ ਹੋਵੇ, ਪੋਸ਼ਣ ਹੋਵੇ, ਜ਼ਿਆਦਾ ਤੋਂ ਜ਼ਿਆਦਾ ਖੇਤਰਾਂ ਵਿੱਚ ਭੈਣਾਂ-ਬੇਟੀਆਂ ਨੂੰ ਪ੍ਰਬੰਧਨ ਨਾਲ ਜੋੜਿਆ ਜਾ ਰਿਹਾ ਹੈ

ਮੈਨੂੰ ਸੰਤੁਸ਼ਟੀ ਹੈ ਕਿ ਇਸ ਵਿੱਚ ਦੀਨ ਦਿਆਲ ਅੰਤਯੋਦਯ ਯੋਜਨਾ ਮਹੱਤਵਪੂਰਨ ਭੁਮਿਕਾ ਨਿਭਾ ਰਹੀ ਹੈ। ਸਾਡੀਆਂ ਅੱਜ ਜੋ ਭੈਣਾਂ ਹਨ, ਉਨ੍ਹਾਂ ਦਾ ਵੀ ਕੰਮ ਦੇਖੋ, ਕਿਵੇਂ-ਕਿਵੇਂ ਵਿਵਿਧ ਮੋਰਚਿਆਂ ਨੂੰ ਸੰਭਾਲ਼ਦੀਆਂ ਹਨ। ਕੁਝ ਮਹਿਲਾਵਾਂ ਪਸ਼ੂ ਸਖੀ ਦੇ ਰੂਪ ਵਿੱਚ, ਕੋਈ ਕ੍ਰਿਸ਼ੀ ਸਖੀ ਦੇ ਰੂਪ ਵਿੱਚ, ਕੋਈ ਬੈਂਕ ਸਖੀ ਦੇ ਰੂਪ ਵਿੱਚ, ਕੋਈ ਪੋਸ਼ਣ ਸਖੀ ਦੇ ਰੂਪ ਵਿੱਚ, ਅਜਿਹੀਆਂ ਅਨੇਕ ਸੇਵਾਵਾਂ ਦੀ ਟ੍ਰੇਨਿੰਗ ਲੈ ਕੇ ਉਹ ਸ਼ਾਨਦਾਰ ਕੰਮ ਕਰ ਰਹੀਆਂ ਹਨ। ਤੁਹਾਡੀ ਸਫ਼ਲ ਅਗਵਾਈ, ਸਫ਼ਲ ਭਾਗੀਦਾਰੀ ਦਾ ਇੱਕ ਉੱਤਮ ਉਦਾਹਰਣ ਜਲ ਜੀਵਨ ਮਿਸ਼ਨ ਵੀ ਹੈ ਹਾਲੇ ਮੈਨੂੰ ਇੱਕ ਭੈਣ ਨਾਲ ਕੋਈ ਗੱਲਬਾਤ ਕਰਨ ਦਾ ਮੌਕਾ ਵੀ ਮਿਲਿਆ। ਹਰ ਘਰ ਪਾਈਪ ਨਾਲ ਜਲ ਪਹੁੰਚਾਉਣ ਦੇ ਇਸ ਅਭਿਯਾਨ ਵਿੱਚ ਸਿਰਫ਼ 3 ਵਰ੍ਹਿਆਂ ਵਿੱਚ 7 ਕਰੋੜ ਨਵੇਂ ਪਾਣੀ ਦੇ ਕਨੈਕਸ਼ਨ ਦਿੱਤੇ ਜਾ ਚੁੱਕੇ ਹਨ ਇਨ੍ਹਾਂ ਵਿੱਚੋਂ ਮੱਧ ਪ੍ਰਦੇਸ਼ ਵਿੱਚ ਵੀ 40 ਲੱਖ ਪਰਿਵਾਰਾਂ ਨੂੰ ਨਲ ਸੇ ਜਲ ਪਹੁੰਚਾਇਆ ਜਾ ਚੁੱਕਿਆ ਹੈ ਤੇ ਜਿੱਥੇ-ਜਿੱਥੇ ਨਲ ਸੇ ਜਲ ਪਹੁੰਚ ਰਿਹਾ ਹੈ, ਉੱਥੇ ਮਾਤਾਵਾਂ-ਭੈਣਾਂ ਡਬਲ ਇੰਜਣ ਦੀ ਸਰਕਾਰ ਨੂੰ ਬਹੁਤ ਅਸ਼ੀਰਵਾਦ ਦਿੰਦੀਆਂ ਹਨ। ਮੈਂ ਇਸ ਸਫ਼ਲ ਅਭਿਯਾਨ ਦਾ ਸਭ ਤੋਂ ਅਧਿਕ ਕ੍ਰੈਡਿਟ ਮੇਰੇ ਦੇਸ਼ ਦੀਆਂ ਮਾਤਾਵਾਂ-ਭੈਣਾਂ ਨੂੰ ਤੁਹਾਨੂੰ ਦਿੰਦਾ ਹਾਂ ਮੈਨੂੰ ਦੱਸਿਆ ਗਿਆ ਹੈ ਕਿ ਮੱਧ ਪ੍ਰਦੇਸ਼ ਵਿੱਚ 3 ਹਜ਼ਾਰ ਤੋਂ ਅਧਿਕ ਨਲ ਜਲ ਪ੍ਰੋਜੈਕਟਾਂ ਦਾ ਪ੍ਰਬੰਧਨ ਅੱਜ ਸਵੈ-ਸਹਾਇਤਾ ਸਮੂਹਾਂ ਦੇ ਹੱਥਾਂ ਵਿੱਚ ਹੈ। ਉਹ ਰਾਸ਼ਟਰ ਸਹਾਇਤਾ ਸਮੂਹ ਬਣ ਚੁੱਕੇ ਹਨ। ਪਾਨੀ ਸਮਿਤੀਆਂ ਵਿੱਚ ਭੈਣਾਂ ਦੀ ਭਾਗੀਦਾਰੀ ਹੋਵੇ, ਪਾਈਪਲਾਈਨ ਦਾ ਰੱਖ-ਰਖਾਅ ਹੋਵੇ ਜਾਂ ਪਾਣੀ ਨਾਲ ਜੁੜੀ ਟੈਸਟਿੰਗ ਹੋਵੇ, ਭੈਣਾਂ-ਬੇਟੀਆਂ ਬਹੁਤ ਹੀ ਪ੍ਰਸ਼ੰਸਾਯੋਗ ਕੰਮ ਕਰ ਰਹੀਆਂ ਹਨ। ਇਹ ਜੋ ਕਿਟਸ ਅੱਜ ਇੱਥੇ ਦਿੱਤੀਆਂ ਗਈਆਂ ਹਨ, ਇਹ ਪਾਣੀ ਦੇ ਪ੍ਰਬੰਧਨ ਵਿੱਚ ਭੈਣਾਂ-ਬੇਟੀਆਂ ਦੀ ਭੂਮਿਕਾ ਨੂੰ ਵਧਾਉਣ ਦਾ ਹੀ ਪ੍ਰਯਾਸ ਹੈ

ਸਾਥੀਓ,

ਪਿਛਲੇ ਅੱਠ ਵਰ੍ਹਿਆਂ ਵਿੱਚ ਸਵੈ-ਸਹਾਇਤਾ ਸਮੂਹਾਂ ਨੂੰ ਸਸ਼ਕਤ ਬਣਾਉਣ ਵਿੱਚ ਅਸੀਂ ਹਰ ਪ੍ਰਕਾਰ ਨਾਲ ਮਦਦ ਕੀਤੀ ਹੈ। ਅੱਜ ਪੂਰੇ ਦੇਸ਼ ਵਿੱਚ 8 ਕਰੋੜ ਤੋਂ ਅਧਿਕ ਭੈਣਾਂ ਇਸ ਅਭਿਯਾਨ ਨਾਲ ਜੁੜ ਚੁੱਕੀਆਂ ਹਨ ਮਤਲਬ ਇੱਕ ਪ੍ਰਕਾਰ ਨਾਲ 8 ਕਰੋੜ ਪਰਿਵਾਰ ਇਸ ਕੰਮ ਨਾਲ ਜੁੜੇ ਹੋਏ ਹਨ। ਸਾਡਾ ਲਕਸ਼ ਹੈ ਕਿ ਹਰ ਗ੍ਰਾਮੀਣ ਪਰਿਵਾਰ ਤੋਂ ਘੱਟ ਤੋਂ ਘੱਟ ਇੱਕ ਮਹਿਲਾ, ਇੱਕ ਭੈਣ ਹੋਵੇ, ਬੇਟੀ ਹੋਵੇ, ਮਾਂ ਹੋਵੇ ਇਸ ਅਭਿਯਾਨ ਨਾਲ ਜੁੜੇ। ਜਿੱਥੇ ਮੱਧ ਪ੍ਰਦੇਸ਼ ਦੀਆਂ ਵੀ 40 ਲੱਖ ਤੋਂ ਅਧਿਕ ਭੈਣਾਂ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਹਨ। ਰਾਸ਼ਟਰੀ ਆਜੀਵਿਕਾ ਮਿਸ਼ਨ ਦੇ ਤਹਿਤ 2014 ਤੋਂ ਪਹਿਲਾਂ ਦੇ 5 ਵਰ੍ਹਿਆਂ ਵਿੱਚ ਜਿਨਤੀ ਮਦਦ ਦਿੱਤੀ ਗਈ, ਬੀਤੇ 7 ਸਾਲ ਵਿੱਚ ਉਸ ਵਿੱਚ ਲਗਭਗ 13 ਗੁਣਾ ਵਾਧਾ ਹੋਇਆ ਹੈ

ਹਰ ਸੈਲਫ ਹੈਲਪ ਗਰੁੱਪ ਨੂੰ ਪਹਿਲਾਂ ਜਿੱਥੇ 10 ਲੱਖ ਰੁਪਏ ਤੱਕ ਦਾ ਬਿਨਾ ਗਰੰਟੀ ਦਾ ਰਿਣ ਮਿਲਦਾ ਸੀ, ਹੁਣ ਇਹ ਸੀਮਾ ਵੀ ਦੁੱਗਣੀ ਯਾਨੀ 10 ਲੱਖ ਤੋਂ ਵਧਾ ਕੇ 20 ਲੱਖ ਕੀਤੀ ਗਈ ਹੈ। ਫੂਡ ਪ੍ਰੋਸੈੱਸਿੰਗ ਨਾਲ ਜੁੜੇ ਸੈੱਲਫ ਹੈੱਲਪ ਗਰੁੱਪ ਨੂੰ ਨਵੀਆਂ ਯੂਨਿਟਸ ਲਗਾਉਣ ਦੇ ਲਈ 10 ਲੱਖ ਰੁਪਏ ਤੋਂ ਲੈ ਕੇ 3 ਕਰੋੜ ਰੁਪਏ ਤੱਕ ਦੀ ਮਦਦ ਦਿੱਤੀ ਜਾ ਰਹੀ ਹੈ। ਦੇਖੋ ਮਾਤਾਵਾਂ-ਭੈਣਾਂ ’ਤੇ, ਉਨ੍ਹਾਂ ਦੀ ਇਮਾਨਦਾਰੀ ’ਤੇ, ਉਨ੍ਹਾਂ ਦੇ ਪ੍ਰਯਾਸਾਂ ’ਤੇ, ਉਨ੍ਹਾਂ ਦੀ ਸਮਰੱਥਾ ’ਤੇ ਕਿਤਨਾ ਭਰੋਸਾ ਹੈ ਸਰਕਾਰ ਦਾ ਕਿ ਇਨ੍ਹਾਂ ਸਮੂਹਾਂ ਨੂੰ 3 ਕਰੋੜ ਰੁਪਏ ਦੇਣ ਦੇ ਲਈ ਤਿਆਰ ਹੋ ਜਾਂਦੇ ਹਾਂ

ਸਾਥੀਓ,

ਪਿੰਡ ਦੀ ਅਰਥਵਿਵਸਥਾ ਵਿੱਚ, ਮਹਿਲਾ ਉੱਦਮੀਆਂ ਨੂੰ ਅੱਗੇ ਵਧਾਉਣ ਦੇ ਲਈ, ਉਨ੍ਹਾਂ ਦੇ ਲਈ ਨਵੀਆਂ ਸੰਭਾਵਨਾਵਾਂ ਬਣਾਉਣ ਦੇ ਲਈ ਸਾਡੀ ਸਰਕਾਰ ਨਿਰੰਤਰ ਕੰਮ ਕਰ ਰਹੀ ਹੈ। ਵੰਨ ਡਿਸਟ੍ਰਿਕ ਵੰਨ ਪ੍ਰੋਡਕਟ ਦੇ ਮਾਧਿਅਮ ਨਾਲ ਅਸੀਂ ਹਰ ਜ਼ਿਲ੍ਹੇ ਦੇ ਲੋਕਲ ਉਤਪਾਦਾਂ ਨੂੰ ਬੜੇ ਬਜ਼ਾਰਾਂ ਤੱਕ ਪਹੁੰਚਾਉਣ ਦਾ ਪ੍ਰਯਾਸ ਕਰ ਰਹੇ ਹਾਂ। ਇਸ ਦਾ ਬਹੁਤ ਬੜਾ ਲਾਭ ਵਿਮੈਨ ਸੈਲਫ ਹੈਲਪ ਗਰੁੱਪਸ ਨੂੰ ਵੀ ਹੋ ਰਿਹਾ ਹੈ। ਥੋੜ੍ਹੀ ਦੇਰ ਪਹਿਲਾਂ ਇੱਥੇ ਵੰਨ ਡਿਸਟ੍ਰਿਕ ਵੰਨ ਪ੍ਰੋਡਕਟ ਅਭਿਯਾਨ ਨਾਲ ਜੁੜੀਆਂ ਭੈਣਾਂ ਦੇ ਨਾਲ ਮੈਨੂੰ ਗੱਲਬਾਤ ਕਰਨ ਦਾ ਮੌਕਾ ਮਿਲਿਆ ਕੁਝ ਉਤਪਾਦਾਂ ਨੂੰ ਦੇਖਣ ਦਾ ਮੌਕਾ ਮਿਲਿਆ ਅਤੇ ਕੁਝ ਉਤਪਾਦ ਉਨ੍ਹਾਂ ਨੇ ਮੈਨੂੰ ਉਪਹਾਰ ਵਿੱਚ ਵੀ ਦਿੱਤੇ ਹਨ। ਗ੍ਰਾਮੀਣ ਭੈਣਾਂ ਦੁਆਰਾ ਬਣਾਏ ਗਏ ਇਹ ਉਤਪਾਦ ਮੇਰੇ ਲਈ ਹੀ ਨਹੀਂ ਬਲਕਿ ਪੂਰੇ ਦੇਸ਼ ਦੇ ਲਈ ਅਨਮੋਲ ਹਨ। ਮੈਨੂੰ ਖੁਸ਼ੀ ਹੈ ਕਿ ਇੱਥੇ ਮੱਧ ਪ੍ਰਦੇਸ਼ ਵਿੱਚ ਸਾਡੇ ਸ਼ਿਵਰਾਜ ਜੀ ਦੀ ਸਰਕਾਰ ਅਜਿਹੇ ਉਤਪਾਦਾਂ ਨੂੰ ਬਜ਼ਾਰ ਤੱਕ ਪਹੁੰਚਾਉਣ ਦੇ ਲਈ ਵਿਸ਼ੇਸ਼ ਪ੍ਰਯਾਸ ਕਰ ਰਹੀ ਹੈ। ਸਰਕਾਰ ਨੇ ਅਨੇਕ ਗ੍ਰਾਮੀਣ ਬਜ਼ਾਰ ਸਵੈ-ਸਹਾਇਤਾ ਸਮੂਹ ਨਾਲ ਜੁੜੀਆਂ ਭੈਣਾਂ ਦੇ ਲਈ ਹੀ ਬਣਾਏ ਹਨ। ਮੈਨੂੰ ਦੱਸਿਆ ਗਿਆ ਹੈ ਕਿ ਇਨ੍ਹਾਂ ਬਜ਼ਾਰਾਂ ਵਿੱਚ ਸਵੈ-ਸਹਾਇਤਾ ਸਮੂਹਾਂ ਨੇ 500 ਕਰੋੜ ਰੁਪਏ ਤੋਂ ਅਧਿਕ ਦੇ ਉਤਪਾਦਾਂ ਦੀ ਵਿਕਰੀ ਕੀਤੀ ਹੈ। 500 ਕਰੋੜ, ਯਾਨੀ ਇਤਨਾ ਸਾਰਾ ਪੈਸਾ ਤੁਹਾਡੀ ਮਿਹਨਤ ਨਾਲ ਪਿੰਡਾਂ ਦੀਆਂ ਭੈਣਾਂ ਦੇ ਪਾਸ ਪਹੁੰਚਿਆ ਹੈ

ਸਾਥੀਓ,

ਆਦਿਵਾਸੀ ਅੰਚਲਾਂ ਵਿੱਚ ਜੋ ਵਣ ਉਪਜ ਹੈ, ਉਨ੍ਹਾਂ ਨੂੰ ਬਿਹਤਰੀਨ ਉਤਪਾਦਾਂ ਵਿੱਚ ਬਦਲਣ ਦੇ ਲਈ ਸਾਡੀਆਂ ਆਦਿਵਾਸੀ ਭੈਣਾਂ ਪ੍ਰਸ਼ੰਸਾਯੋਗ ਕੰਮ ਕਰ ਰਹੀਆਂ ਹਨ। ਮੱਧ ਪ੍ਰਦੇਸ਼ ਸਮੇਤ ਦੇਸ਼ ਦੀਆਂ ਲੱਖਾਂ ਆਦਿਵਾਸੀ ਭੈਣਾਂ ਪ੍ਰਧਾਨ ਮੰਤਰੀ ਵਨ ਧਨ ਯੋਜਨਾ ਦਾ ਲਾਭ ਉਠਾ ਰਹੀਆਂ ਹਨ। ਮੱਧ ਪ੍ਰਦੇਸ਼ ਵਿੱਚ ਆਦਿਵਾਸੀ ਭੈਣਾਂ ਦੁਆਰਾ ਬਣਾਏ ਬਿਹਤਰੀਨ ਉਤਪਾਦਾਂ ਦੀ ਬਹੁਤ ਜ਼ਿਆਦਾ ਪ੍ਰਸ਼ੰਸਾ ਵੀ ਹੁੰਦੀ ਰਹੀ ਹੈ। ਪੀਐੱਮ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਆਦਿਵਾਸੀ ਖੇਤਰਾਂ ਵਿੱਚ ਨਵੇਂ ਸਕਿੱਲਿੰਗ ਸੈਂਟਰਸ ਨਾਲ ਇਸ ਤਰ੍ਹਾਂ ਦੇ ਯਤਨਾਂ ਨੂੰ ਹੋਰ ਬਲ ਮਿਲੇਗਾ

ਮਾਤਾਓ-ਭੈਣੋ,

ਅੱਜ-ਕੱਲ ਔਨਲਾਈਨ ਖਰੀਦਦਾਰੀ ਦਾ ਪ੍ਰਚਲਨ ਵਧ ਰਿਹਾ ਹੈ। ਇਸ ਲਈ ਸਰਕਾਰ ਦਾ ਜੋ GeM ਯਾਨੀ ਗਵਰਮੈਂਟ ਈ-ਮਾਰਕਿਟ ਪਲੇਸ ਪੋਰਟਲ ਹੈ, ਉਸ ’ਤੇ ਵੀ ਤੁਹਾਡੇ ਉਤਪਾਦਾਂ ਦੇ ਲਈ, ‘ਸਰਸ’ ਨਾਮ ਨਾਲ ਵਿਸ਼ੇਸ਼ ਇੱਕ ਸਥਾਨ ਰੱਖਿਆ ਗਿਆ ਹੈ। ਇਸ ਦੇ ਮਾਧਿਅਮ ਨਾਲ ਤੁਸੀਂ ਆਪਣੇ ਉਤਪਾਦ ਸਿੱਧੇ ਸਰਕਾਰ ਨੂੰ, ਸਰਕਾਰੀ ਵਿਭਾਗਾਂ ਨੂੰ ਵੇਚ ਸਕਦੇ ਹੋ। ਜਿਵੇਂ ਇੱਥੇ ਸ਼ਿਓਪੁਰ ਵਿੱਚ ਲੱਕੜੀ ’ਤੇ ਨਕਾਸ਼ੀ ਦਾ ਇਤਨਾ ਚੰਗਾ ਕੰਮ ਹੁੰਦਾ ਹੈ। ਇਸ ਦੀ ਦੇਸ਼ ਵਿੱਚ ਬਹੁਤ ਬੜੀ ਡਿਮਾਂਡ ਹੈ। ਮੇਰੀ ਤਾਕੀਦ ਹੈ ਕਿ ਤੁਸੀਂ ਅਧਿਕ ਤੋਂ ਅਧਿਕ ਇਸ ਵਿੱਚ ਖ਼ੁਦ ਨੂੰ, ਆਪਣੇ ਉਤਪਾਦਾਂ ਨੂੰ ਇਹ GeM ਵਿੱਚ ਰਜਿਸਟਰ ਕਰਵਾਓ

ਸਾਥੀਓ,

ਸਤੰਬਰ ਦਾ ਇਹ ਮਹੀਨਾ ਦੇਸ਼ ਵਿੱਚ ਪੋਸ਼ਣ ਮਾਹ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। ਭਾਰਤ ਦੀਆਂ ਕੋਸ਼ਿਸ਼ਾਂ ਨਾਲ ਸੰਯੁਕਤ ਰਾਸ਼ਟਰ ਨੇ ਸਾਲ 2023 ਨੂੰ ਅਗਲਾ ਸਾਲ ਅੰਤਰਰਾਸ਼ਟਰੀ ਪੱਧਰ ’ਤੇ ਮੋਟੇ ਅਨਾਜ ਦੇ ਸਾਲ ਦੇ ਰੂਪ ਵਿੱਚ ਮਨਾਉਣ ਦਾ ਐਲਾਨ ਕੀਤਾ ਹੈ। ਮੱਧ ਪ੍ਰਦੇਸ਼ ਤਾਂ ਪੋਸ਼ਣ ਨਾਲ ਭਰੇ ਇਸ ਮੋਟੇ ਅਨਾਜ ਦੇ ਮਾਮਲੇ ਵਿੱਚ ਦੇਸ਼ ਦੇ ਮੋਹਰੀ ਰਾਜਾਂ ਵਿੱਚੋਂ ਹੈ। ਵਿਸ਼ੇਸ਼ ਰੂਪ ਨਾਲ ਸਾਡੇ ਆਦਿਵਾਸੀਆਂ ਅੰਚਲਾਂ ਵਿੱਚ ਇਸ ਦੀ ਇੱਕ ਸਮ੍ਰਿੱਧ ਪਰਿਪਾਟੀ ਹੈ ਸਾਡੀ ਸਰਕਾਰ ਦੁਆਰਾ ਕੋਦੋ, ਕੁਟਕੀ, ਜਵਾਰ ਬਾਜਰਾ ਅਤੇ ਰਾਗੀ ਜਿਹੇ ਮੋਟੇ ਅਨਾਜ ਨੂੰ ਨਿਰੰਤਰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ, ਅਤੇ ਮੈਂ ਤਾਂ ਤੈਅ ਕੀਤਾ ਹੈ ਕਿ ਜੇਕਰ ਭਾਰਤ ਸਰਕਾਰ ਵਿੱਚ ਕਿਸੇ ਵਿਦੇਸ਼ੀ ਮਹਿਮਾਨ ਨੂੰ ਖਾਣਾ ਦੇਣਾ ਹੈ ਤਾਂ ਉਸ ਵਿੱਚ ਕੁਝ ਨਾ ਕੁਝ ਤਾਂ ਮੋਟਾ ਅਨਾਜ ਤਾਂ ਹੋਣਾ ਹੀ ਚਾਹੀਦਾ ਹੈ। ਤਾਕਿ ਮੇਰਾ ਜੋ ਛੋਟਾ ਕਿਸਾਨ ਕੰਮ ਕਰਦਾ ਹੈ ਉਹ ਵਿਦੇਸ਼ੀ ਮਹਿਮਾਨ ਦੀ ਥਾਲ਼ੀ ਵਿੱਚ ਵੀ ਉਹ ਪਰੋਸਿਆ ਜਾਣਾ ਚਾਹੀਦਾ ਹੈ। ਸਵੈ ਸਹਾਇਤਾ ਸਮੂਹਾਂ ਦੇ ਲਈ ਇਸ ਵਿੱਚ ਬਹੁਤ ਅਧਿਕ ਅਵਸਰ ਹਨ

ਸਾਥੀਓ,

ਇੱਕ ਸਮਾਂ ਸੀ, ਜਦੋਂ ਘਰ-ਪਰਿਵਾਰ ਦੇ ਅੰਦਰ ਹੀ ਮਾਤਾਵਾਂ-ਭੈਣਾਂ ਦੀਆਂ ਅਨੇਕ ਸਮੱਸਿਆਵਾਂ ਸਨ, ਘਰ ਦੇ ਫ਼ੈਸਲਿਆਂ ਵਿੱਚ ਭੂਮਿਕਾ ਬਹੁਤ ਸੀਮਿਤ ਹੁੰਦੀ ਸੀ। ਅਨੇਕ ਘਰ ਅਜਿਹੇ ਹੁੰਦੇ ਸਨ ਅਗਰ ਬਾਪ ਅਤੇ ਬੇਟਾ ਗੱਲ ਕਰ ਰਹੇ ਹਨ ਵਪਾਰ ਦੀ, ਕੰਮ ਦੀ ਅਤੇ ਅਗਰ ਮਾਂ ਘਰ ਦੇ ਕਿਚਨ ਵਿੱਚੋਂ ਬਾਹਰ ਆ ਗਈ ਤਾਂ ਤੁਰੰਤ ਬੇਟਾ ਬੋਲ ਦਿੰਦਾ ਹੈ ਜਾਂ ਤਾਂ ਬਾਪ ਬੋਲ ਦਿੰਦਾ ਹੈ - ਜਾ ਜਾ ਤੂੰ ਰਸੋੜੇ ਵਿੱਚ ਕੰਮ ਕਰ, ਸਾਨੂੰ ਜ਼ਰਾ ਗੱਲ ਕਰਨ ਦੇ। ਅੱਜ ਅਜਿਹਾ ਨਹੀਂ ਹੈ। ਅੱਜ ਮਾਤਾਵਾਂ-ਭੈਣਾਂ ਦੇ ਵਿਚਾਰ ਸੁਝਾਅ ਪਰਿਵਾਰ ਵਿੱਚ ਵੀ ਉਨ੍ਹਾਂ ਦਾ ਮਹੱਤਵ ਵਧਣ ਲਗਿਆ ਹੈ। ਲੇਕਿਨ ਇਸ ਦੇ ਪਿੱਛੇ ਯੋਜਨਾਬੱਧ ਤਰੀਕੇ ਨਾਲ ਸਾਡੀ ਸਰਕਾਰ ਨੇ ਪ੍ਰਯਾਸ ਕੀਤੇ ਹਨ ਪਹਿਲਾਂ ਅਜਿਹੇ ਸੋਚੇ-ਸਮਝੇ ਪ੍ਰਯਾਸ ਨਹੀਂ ਹੁੰਦੇ ਸੀ। 2014 ਦੇ ਬਾਅਦ ਤੋਂ ਹੀ ਦੇਸ਼, ਮਹਿਲਾਵਾਂ ਦੀ ਗਰਿਮਾ ਵਧਾਉਣ, ਮਹਿਲਾਵਾਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦੇ ਸਮਾਧਾਨ ਵਿੱਚ ਜੁਟਿਆ ਹੋਇਆ ਹੈ। ਪਖਾਨਿਆਂ ਦੀ ਕਮੀ ਵਿੱਚ ਜੋ ਦਿੱਕਤਾਂ ਆਉਂਦੀਆਂ ਸਨ, ਰਸੋਈ ਵਿੱਚ ਲੱਕੜੀ ਦੇ ਧੂੰਏਂ ਤੋਂ ਜੋ ਤਕਲੀਫ਼ ਹੁੰਦੀ ਸੀ, ਪਾਣੀ ਲੈਣ ਦੇ ਲਈ ਦੋ-ਦੋ, ਚਾਰ-ਚਾਰ ਕਿਲੋਮੀਟਰ ਜਾਣਾ ਪੈਂਦਾ ਸੀ। ਤੁਸੀਂ ਇਹ ਸਾਰੀਆਂ ਗੱਲਾਂ ਚੰਗੀ ਤਰ੍ਹਾਂ ਜਾਣਦੀਆਂ ਹੋ। ਦੇਸ਼ ਵਿੱਚ 11 ਕਰੋੜ ਤੋਂ ਜ਼ਿਆਦਾ ਪਖਾਨੇ ਬਣਾ ਕੇ, 9 ਕਰੋੜ ਤੋਂ ਜ਼ਿਆਦਾ ਉੱਜਵਲਾ ਦੇ ਗੈਸ ਕਨੈਕਸ਼ਨ ਦੇ ਕੇ ਅਤੇ ਕਰੋੜਾਂ ਪਰਿਵਾਰਾਂ ਵਿੱਚ ਨਲ ਤੋਂ ਜਲ ਦੇ ਕੇ ਤੁਹਾਡਾ ਜੀਵਨ ਅਸਾਨ ਬਣਾਇਆ ਹੈ

ਮਾਤਾਓ-ਭੈਣੋ,

ਗਰਭ ਅਵਸਥਾ ਦੇ ਦੌਰਾਨ ਕਿੰਨੀਆਂ ਸਮੱਸਿਆਵਾਂ ਸਨ, ਇਹ ਤੁਸੀਂ ਬਿਹਤਰ ਜਾਣਦੀਆਂ ਹੋ। ਠੀਕ ਤਰ੍ਹਾਂ ਖਾਣਾ-ਪੀਣਾ ਵੀ ਨਹੀਂ ਹੋ ਪਾਉਂਦਾ ਸੀ, ਚੈੱਕਅੱਪ ਦੀਆਂ ਸੁਵਿਧਾਵਾਂ ਦੀ ਵੀ ਕਮੀ ਸੀ। ਇਸ ਲਈ ਅਸੀਂ ਮਾਤ੍ਰਵੰਦਨਾ ਯੋਜਨਾ ਸ਼ੁਰੂ ਕੀਤੀ। ਇਸ ਦੇ ਤਹਿਤ 11 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਸਿੱਧੇ ਗਰਭਵਤੀ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚਟ੍ਰਾਂਸਫਰ ਕੀਤੇ ਗਏ। ਮੱਧ ਪ੍ਰਦੇਸ਼ ਦੀਆਂ ਵੀ ਭੈਣਾਂ ਨੂੰ ਇਸ ਦੇ ਤਹਿਤ ਕਰੀਬ 1300 ਕਰੋੜ ਰੁਪਏ ਅਜਿਹੀਆਂ ਗਰਭਵਤੀ ਮਹਿਲਾਵਾਂ ਦੇ ਖਾਤੇ ਵਿੱਚ ਪਹੁੰਚੇ ਹਨ। ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਮਿਲ ਰਹੇ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਨੇ ਵੀ ਗ਼ਰੀਬ ਪਰਿਵਾਰ ਦੀਆਂ ਭੈਣਾਂ ਦੀ ਬਹੁਤ ਬੜੀ ਮਦਦ ਕੀਤੀ ਹੈ

ਮਾਤਾਓ-ਭੈਣੋ,

ਬੇਟੀ ਬਚਾਓ, ਬੇਟੀ ਪੜ੍ਹਾਓ ਅਭਿਯਾਨ ਦੇ ਚੰਗੇ ਪਰਿਣਾਮ ਅੱਜ ਦੇਸ਼ ਅਨੁਭਵ ਕਰ ਰਿਹਾ ਹੈ। ਬੇਟੀਆਂ ਠੀਕ ਤਰ੍ਹਾਂ ਨਾਲ ਪੜ੍ਹਾਈ ਕਰ ਸਕਣ, ਉਨ੍ਹਾਂ ਨੂੰ ਸਕੂਲ ਵਿੱਚ ਹੀ ਨਾ ਛੱਡਣਾ ਪਵੇ, ਇਸ ਦੇ ਲਈ ਸਕੂਲਾਂ ਵਿੱਚ ਬੇਟੀਆਂ ਦੇ ਲਈ ਅਲੱਗ ਤੋਂ ਪਖਾਨੇ ਬਣਾਏ, ਸੈਨੇਟਰੀ ਪੈਡਸ ਦੀ ਵਿਵਸਥਾ ਕੀਤੀ ਗਈ ਸੁਕੰਨਿਆ ਸਮ੍ਰਿੱਧੀ ਯੋਜਨਾ ਦੇ ਤਹਿਤ ਲਗਭਗ ਢਾਈ ਕਰੋੜ ਬੇਟੀਆਂ ਦੇ ਅਕਾਊਂਟ ਖੋਲ੍ਹੇ ਗਏ ਹਨ

ਸਾਥੀਓ,

ਅੱਜ ਜਨਧਨ ਬੈਂਕ ਖਾਤੇ ਦੇਸ਼ ਵਿੱਚ ਮਹਿਲਾ ਸਸ਼ਕਤੀਕਰਣ ਦੇ ਬਹੁਤ ਬੜੇ ਮਾਧਿਅਮ ਬਣੇ ਹਨ। ਕੋਰੋਨਾ ਕਾਲ ਵਿੱਚ ਸਰਕਾਰ ਅਗਰ ਆਪ ਭੈਣਾਂ ਦੇ ਬੈਂਕ ਖਾਤੇ ਵਿੱਚ ਸਿੱਧੇ ਪੈਸਾ ਟ੍ਰਾਂਸਫਰ ਕਰ ਪਾਈ ਹੈ, ਤਾਂ ਉਸ ਦੇ ਪਿੱਛੇ ਜਨਧਨ ਅਕਾਊਂਟ ਦੀ ਤਾਕਤ ਹੈ। ਸਾਡੇ ਇੱਥੇ ਸੰਪਤੀ ਦੇ ਮਾਮਲੇ ਵਿੱਚ ਜ਼ਿਆਦਾਤਰ ਨਿਯੰਤਰਣ ਪੁਰਸ਼ਾਂ ਦੇ ਪਾਸ ਹੀ ਰਹਿੰਦਾ ਹੈ। ਅਗਰ ਖੇਤ ਹੈ ਤਾਂ ਪੁਰਸ਼ ਦੇ ਨਾਮ ’ਤੇ, ਦੁਕਾਨ ਹੈ ਤਾਂ ਪੁਰਸ਼ ਦੇ ਨਾਮ ’ਤੇ, ਘਰ ਹੈ ਤਾਂ ਪੁਰਸ਼ ਦੇ ਨਾਮ ’ਤੇ, ਗੱਡੀ ਹੈ ਤਾਂ ਪੁਰਸ਼ ਦੇ ਨਾਮ ’ਤੇ, ਸਕੂਟਰ ਹੈ ਤਾਂ ਪੁਰਸ਼ ਦੇ ਨਾਮ ’ਤੇ, ਮਹਿਲਾ ਦੇ ਨਾਮ ’ਤੇ ਕੁਝ ਨਹੀਂ ਅਤੇ ਪਤੀ ਨਹੀਂ ਰਹੇ ਤਾਂ ਬੇਟੇ ਦੇ ਨਾਮ ’ਤੇ ਚਲਾ ਜਾਵੇ। ਅਸੀਂ ਇਸ ਰਵਾਇਤ ਨੂੰ ਖ਼ਤਮ ਕਰਕੇ ਮੇਰੀਆਂ ਮਾਤਾਵਾਂ-ਭੈਣਾਂ ਨੂੰ ਤਾਕਤ ਦਿੱਤੀ ਹੈ

ਅੱਜ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਮਿਲਣ ਵਾਲਾ ਹਰ ਘਰ ਸਿੱਧਾ ਸਿੱਧਾ ਮਹਿਲਾਵਾਂ ਦੇ ਨਾਮ ’ਤੇ ਦਿੰਦੇ ਹਾਂ। ਮਹਿਲਾ ਉਸ ਦੀ ਮਾਲਕ ਬਣ ਜਾਂਦੀ ਹੈ। ਸਾਡੀ ਸਰਕਾਰ ਨੇ ਦੇਸ਼ ਦੀਆਂ 2 ਕਰੋੜ ਤੋਂ ਜ਼ਿਆਦਾ ਮਹਿਲਾਵਾਂ ਨੂੰ ਆਪਣੇ ਘਰ ਦੀ ਮਾਲਕਣ ਬਣਾਇਆ ਹੈ। ਇਹ ਬਹੁਤ ਬੜਾ ਕੰਮ ਹੈ ਮਾਤਾਓ-ਭੈਣੋ। ਮੁਦਰਾ ਯੋਜਨਾ ਦੇ ਤਹਿਤ ਵੀ ਹਾਲੇ ਤੱਕ ਦੇਸ਼ ਭਰ ਵਿੱਚ 19 ਲੱਖ ਕਰੋੜ ਰੁਪਏ ਦਾ ਬਿਨਾ ਗਰੰਟੀ ਦਾ ਰਿਣ ਛੋਟੇ-ਛੋਟੇ ਵਪਾਰ-ਕਾਰੋਬਾਰ ਦੇ ਲਈ ਦਿੱਤਾ ਜਾ ਚੁੱਕਿਆ ਹੈ। ਇਹ ਜੋ ਪੈਸਾ ਹੈ ਉਸ ਵਿੱਚ ਲਗਭਗ 70 ਪ੍ਰਤੀਸ਼ਤ ਮੇਰੀਆਂ ਮਾਤਾਵਾਂ-ਭੈਣਾਂ ਜੋ ਉੱਦਮ ਕਰਦੀਆਂ ਹਨ ਉਨ੍ਹਾਂ ਨੇ ਪ੍ਰਾਪਤ ਕੀਤਾ ਹੈ। ਮੈਨੂੰ ਖੁਸ਼ੀ ਹੈ ਕਿ ਸਰਕਾਰ ਦੇ ਅਜਿਹੇ ਪ੍ਰਯਤਨਾਂ ਦੇ ਕਾਰਨ ਅੱਜ ਘਰ ਦੇ ਆਰਥਿਕ ਫ਼ੈਸਲਿਆਂ ਵਿੱਚ ਮਹਿਲਾਵਾਂ ਦੀ ਭੂਮਿਕਾ ਵਧ ਰਹੀ ਹੈ

ਸਾਥੀਓ,

ਮਹਿਲਾਵਾਂ ਦਾ ਆਰਥਿਕ ਸਸ਼ਕਤੀਕਰਣ ਉਨ੍ਹਾਂ ਨੂੰ ਸਮਾਜ ਵਿੱਚ ਵੀ ਉਤਨਾ ਹੀ ਸਸ਼ਕਤ ਬਣਾਉਂਦਾ ਹੈ। ਸਾਡੀ ਸਰਕਾਰ ਨੇ ਬੇਟੀਆਂ ਦੇ ਲਈ ਸਾਰੇ, ਜਿਤਨੇ ਦਰਵਾਜ਼ੇ ਬੰਦ ਸਨ ਨਾ, ਸਾਰੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਹੁਣ ਬੇਟੀਆਂ ਸੈਨਿਕ ਸਕੂਲਾਂ ਵਿੱਚ ਵੀ ਦਾਖ਼ਲ ਹੋ ਰਹੀਆਂ ਹਨ, ਪੁਲਸ ਕਮਾਂਡੋ ਵਿੱਚ ਜਾ ਕੇ ਦੇਸ਼ ਦੀ ਸੇਵਾ ਕਰ ਰਹੀਆਂ ਹਨ। ਇਤਨਾ ਹੀ ਨਹੀਂ ਸਰਹੱਦ ’ਤੇ ਭਾਰਤ ਮਾਂ ਦੀ ਬੇਟੀ, ਭਾਰਤ ਮਾਂ ਦੀ ਰੱਖਿਆ ਕਰਨ ਦਾ ਕੰਮ ਫ਼ੌਜ ਵਿੱਚ ਜਾ ਕੇ ਕਰ ਰਹੀ ਹੈ

ਪਿਛਲੇ 8 ਵਰ੍ਹਿਆਂ ਵਿੱਚ ਦੇਸ਼ ਭਰ ਦੀ ਪੁਲੀਸ ਫੋਰਸ ਵਿੱਚ ਮਹਿਲਾਵਾਂ ਦੀ ਸੰਖਿਆ 1 ਲੱਖ ਤੋਂ ਵਧ ਕੇ ਦੁੱਗਣੀ ਯਾਨੀ 2 ਲੱਖ ਤੋਂ ਵੀ ਅਧਿਕ ਹੋ ਚੁੱਕੀ ਹੈ। ਕੇਂਦਰੀ ਬਲਾਂ ਵਿੱਚ ਵੀ ਅਲੱਗ-ਅਲੱਗ ਜੋ ਸੁਰੱਖਿਆ ਬਲ ਹਨ, ਅੱਜ ਸਾਡੀਆਂ 35 ਹਜ਼ਾਰ ਤੋਂ ਜ਼ਿਆਦਾ ਬੇਟੀਆਂ ਦੇਸ਼ ਦੇ ਦੁਸ਼ਮਣਾਂ ਨਾਲ, ਆਤੰਕਵਾਦੀਆਂ ਨਾਲ ਟੱਕਰ ਲੈ ਰਹੀਆਂ ਹਨ ਦੋਸਤੋ। ਆਤੰਕਵਾਦੀਆਂ ਨੂੰ ਧੂਲ ਚਟਾ ਰਹੀਆਂ ਹਨ। ਇਹ ਸੰਖਿਆ 8 ਸਾਲ ਪਹਿਲਾਂ ਦੀ ਤੁਲਨਾ ਵਿੱਚ ਲਗਭਗ ਦੁੱਗਣੀ ਹੋ ਗਈ ਹੈ। ਯਾਨੀ ਪਰਿਵਰਤਨ ਆ ਰਿਹਾ ਹੈ, ਹਰ ਖੇਤਰ ਵਿੱਚ ਆ ਰਿਹਾ ਹੈ। ਮੈਨੂੰ ਤੁਹਾਡੀ ਤਾਕਤ ’ਤੇ ਪੂਰਾ ਭਰੋਸਾ ਹੈ ਸਬਕਾ ਪ੍ਰਯਾਸ ਨਾਲ ਇੱਕ ਬਿਹਤਰ ਸਮਾਜ ਅਤੇ ਇੱਕ ਸਸ਼ਕਤ ਰਾਸ਼ਟਰ ਬਣਾਉਣ ਵਿੱਚ ਅਸੀਂ ਜ਼ਰੂਰ ਸਫ਼ਲ ਹੋਵਾਂਗੇ। ਆਪ ਸਭ ਨੇ ਇਨਤੀ ਬੜੀ ਸੰਖਿਆ ਵਿੱਚ ਆ ਕੇ ਸਾਨੂੰ ਅਸ਼ੀਰਵਾਦ ਦਿੱਤੇ ਹਨ। ਤੁਹਾਡੇ ਲਈ ਅਧਿਕ ਕੰਮ ਕਰਨ ਦੀ ਤੁਸੀਂ ਮੈਨੂੰ ਪ੍ਰੇਰਣਾ ਦਿੱਤੀ ਹੈ। ਤੁਸੀਂ ਮੈਨੂੰ ਸ਼ਕਤੀ ਦਿੱਤੀ ਹੈ। ਮੈਂ ਤੁਹਾਡਾ ਹਿਰਦੈ ਤੋਂ ਬਹੁਤ-ਬਹੁਤ ਆਭਾਰ ਕਰਦਾ ਹਾਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ

ਮੇਰੇ ਨਾਲ ਦੋਨੋਂ ਹੱਥ ਉੱਪਰ ਕਰਕੇ ਜ਼ੋਰ ਨਾਲ ਬੋਲੋ,

ਭਾਰਤ ਮਾਤਾ ਕੀ– ਜੈ,

ਭਾਰਤ ਮਾਤਾ ਕੀ– ਜੈ,

ਭਾਰਤ ਮਾਤਾ ਕੀ– ਜੈ,

ਭਾਰਤ ਮਾਤਾ ਕੀ– ਜੈ,

ਬਹੁਤ ਬਹੁਤ ਧੰਨਵਾਦ!

********

 

ਡੀਐੱਸ/ ਐੱਸਟੀ/ ਡੀਕੇ


(Release ID: 1860586) Visitor Counter : 133