ਪ੍ਰਧਾਨ ਮੰਤਰੀ ਦਫਤਰ

ਐੱਸਸੀਓ ਸਮਿਟ 2022 ਵਿੱਚ ਵਾਰਾਣਸੀ ਪਹਿਲੀ ਵਾਰ ਐੱਸਸੀਓ ਟੂਰਿਜ਼ਮ ਅਤੇ ਸੱਭਿਆਚਾਰਕ ਰਾਜਧਾਨੀ ਵਜੋਂ ਨਾਮਜ਼ਦ

Posted On: 16 SEP 2022 11:07PM by PIB Chandigarh

1.    ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਰਾਸ਼ਟਰ ਮੁਖੀਆਂ ਦੀ ਪਰਿਸ਼ਦ ਦੀ ਉਜ਼ਬੇਕਿਸਤਾਨ ਦੇ ਸਮਰਕੰਦ ਵਿੱਚ ਆਯੋਜਿਤ 22ਵੀਂ ਸਿਖਰ ਬੈਠਕ ਵਿੱਚ 16 ਸਤੰਬਰ, 2022 ਨੂੰ ਵਾਰਾਣਸੀ ਸ਼ਹਿਰ ਨੂੰ 2022-23 ਦੀ ਮਿਆਦ ਦੇ ਲਈ ਪਹਿਲੀ ਐੱਸਸੀਓ ਟੂਰਿਜ਼ਮ ਅਤੇ ਸੱਭਿਆਚਾਰਕ ਰਾਜਨੀਤੀ ਨਾਮਜ਼ਦ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਮਿਟ ਵਿੱਚ ਹਿੱਸਾ ਲਿਆ ਸੀ

2.    ਵਾਰਾਣਸੀ ਨੂੰ ਪਹਿਲੀ ਐੱਸਸੀਓ ਟੂਰਿਜ਼ਮ ਅਤੇ ਸੱਭਿਆਚਾਰਕ ਰਾਜਧਾਨੀ ਨਾਮਜ਼ਦ ਕੀਤੇ ਜਾਣ ਨਾਲ ਭਾਰਤ ਅਤੇ ਐੱਸਸੀਓ ਦੇ ਮੈਂਬਰ ਦੇਸ਼ਾਂ ਦੇ ਵਿੱਚ ਟੂਰਿਜ਼ਮ, ਸੱਭਿਆਚਾਰ ਅਤੇ ਲੋਕਾਂ ਦੇ ਅਦਾਨ-ਪ੍ਰਦਾਨ ਨੂੰ ਹੁਲਾਰਾ ਮਿਲੇਗਾ। ਇਹ ਐੱਸਸੀਓ ਦੇ ਮੈਂਬਰ ਦੇਸ਼ਾਂ, ਵਿਸ਼ੇਸ਼ ਰੂਪ ਨਾਲ ਮੱਧ ਏਸ਼ਿਆਈ ਦੇਸ਼ਾਂ ਦੇ ਨਾਲ ਭਾਰਤ ਦੇ ਪ੍ਰਾਚੀਨ ਸੱਭਿਅਤਾਵਾਂ ਸਬੰਧਾਂ ਨੂੰ ਵੀ ਰੇਖਾਂਕਿਤ ਕਰਦਾ ਹੈ

3.   ਇਸ ਪ੍ਰਮੁੱਖ ਸੱਭਿਆਚਾਰਕ ਆਊਟਰੀਚ ਪ੍ਰੋਗਰਾਮ ਦੇ ਫਰੇਮਵਰਕ ਦੇ ਤਹਿਤ, ਸਾਲ 2022-23 ਦੇ ਦੌਰਾਨ ਵਾਰਾਣਸੀ ਵਿੱਚ ਅਨੇਕ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ, ਜਿਨ੍ਹਾਂ ਵਿੱਚ ਹਿੱਸਾ ਲੈਣ ਦੇ ਲਈ ਐੱਸਸੀਓ ਦੇ ਮੈਂਬਰ ਦੇਸ਼ਾਂ ਦੇ ਮਹਿਮਾਨਾਂ ਨੂੰ ਬੁਲਾਇਆ ਜਾਵੇਗਾ। ਇਨ੍ਹਾਂ ਆਯੋਜਨਾਂ ਦੇ ਪ੍ਰਤੀ ਭਾਰਤ-ਵਿਗਿਆਨੀਆਂ, ਵਿਦਵਾਨਾਂ, ਲੇਖਕਾਂ, ਸੰਗੀਤਕਾਰਾਂ ਅਤੇ ਕਲਾਕਾਰਾਂ, ਫੋਟੋ ਪੱਤਰਕਾਰਾਂ, ਯਾਤਰਾ ਬਲੌਗਰਸ ਅਤੇ ਹੋਰ ਸੱਦੇ ਗਏ ਮਹਿਮਾਨਾਂ ਦੇ ਆਕਰਸ਼ਿਤ ਹੋਣ ਦੀ ਉਮੀਦ ਹੈ

4.   ਐੱਸਸੀਓ ਮੈਂਬਰ ਦੇਸ਼ਾਂ ਦੇ ਵਿੱਚ ਸੱਭਿਆਚਾਰਕ ਅਤੇ ਟੂਰਿਜ਼ਮ ਦੇ ਖੇਤਰ ਵਿੱਚ ਸਹਿਯੋਗ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਐੱਸਸੀਓ ਟੂਰਿਜ਼ਮ ਅਤੇ ਸੱਭਿਆਚਾਰਕ ਰਾਜਧਾਨੀ ਨਾਮਜ਼ਦ ਕੀਤੇ ਜਾਣ ਸਬੰਧੀ ਨਿਯਮਾਂ ਨੂੰ 2021 ਵਿੱਚ ਦੁਸ਼ਾਂਬੇ ਐੱਸਸੀਓ ਸਮਿਟ ਦੇ ਦੌਰਾਨ ਅਪਣਾਇਆ ਗਿਆ ਸੀ

 

*******

ਡੀਐੱਸ/ਐੱਸਕੇਐੱਸ



(Release ID: 1860285) Visitor Counter : 102