ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਦੇ ਕਰਾਹਲ ਵਿੱਚ ਮਹਿਲਾ ਸੈਲਫ ਹੈਲਪ ਗਰੁੱਪਾਂ ਦੇ ਸੰਮੇਲਨ ਨੂੰ ਸੰਬੋਧਨ ਕੀਤਾ



ਪ੍ਰਧਾਨ ਮੰਤਰੀ ਨੇ ਪੀਐੱਮ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਚਾਰ ਖਾਸ ਤੌਰ 'ਤੇ ਅਸੁਰੱਖਿਅਤ ਆਦਿਵਾਸੀ ਸਮੂਹਾਂ ਦੇ ਕੌਸ਼ਲ ਕੇਂਦਰਾਂ ਦਾ ਉਦਘਾਟਨ ਕੀਤਾ



'ਭਾਰਤ ਦੀਆਂ ਬੇਟੀਆਂ ਅਤੇ ਮਾਤਾਵਾਂ ਮੇਰੀਆਂ 'ਰਕਸ਼ਾ ਕਵਚ' (ਰੱਖਿਆਤਮਕ ਢਾਲ) ਹਨ'



'ਅੱਜ ਦੇ ਨਵੇਂ ਭਾਰਤ ਵਿੱਚ ਪੰਚਾਇਤ ਭਵਨ ਤੋਂ ਰਾਸ਼ਟਰਪਤੀ ਭਵਨ ਤੱਕ ਮਹਿਲਾ ਸ਼ਕਤੀ ਦਾ ਝੰਡਾ ਲਹਿਰਾ ਰਿਹਾ ਹੈ'



"ਮੈਨੂੰ ਭਰੋਸਾ ਹੈ ਕਿ ਤੁਸੀਂ ਹਰ ਮੁਸ਼ਕਿਲ ਦਾ ਸਾਹਮਣਾ ਕਰੋਗੇ, ਪਰ ਚੀਤਿਆਂ ਨੂੰ ਕੋਈ ਨੁਕਸਾਨ ਨਹੀਂ ਹੋਣ ਦਿਓਗੇ"



"ਮਹਿਲਾ ਸ਼ਕਤੀ ਪਿਛਲੀ ਸਦੀ ਦੇ ਭਾਰਤ ਅਤੇ ਇਸ ਸਦੀ ਦੇ ਨਵੇਂ ਭਾਰਤ ਵਿੱਚ ਭਿੰਨਤਾ ਕਾਰਕ ਬਣ ਗਈ ਹੈ"



"ਸਮੇਂ ਦੇ ਨਾਲ, 'ਸੈਲਫ ਹੈਲਪ ਗਰੁੱਪ' 'ਰਾਸ਼ਟਰ ਸਹਾਇਤਾ ਸਮੂਹ' ਵਿੱਚ ਬਦਲ ਜਾਂਦੇ ਹਨ"



"ਪਿੰਡ ਦੀ ਅਰਥਵਿਵਸਥਾ ਵਿੱਚ ਮਹਿਲਾ ਉੱਦਮੀਆਂ ਲਈ ਨਵੀਆਂ ਸੰਭਾਵਨਾਵਾਂ ਪੈਦਾ ਕਰਨ ਲਈ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ"



"ਵਿਦੇਸ਼ੀ ਪਤਵੰਤਿਆਂ ਨਾਲ ਮਿਲਣੀ ਸਮੇਂ ਭੋਜਨ ਸੂਚੀ ਵਿੱਚ ਹਮੇਸ਼ਾ ਮੋਟੇ ਅਨਾਜਾਂ ਤੋਂ ਬਣਿਆ ਕੋਈ ਨਾ ਕੋਈ ਪਕਵਾਨ ਹੋਵੇਗਾ"



"ਦੇਸ਼ ਭਰ ਵਿੱਚ ਪੁਲਿਸ ਫੋਰਸ ਵਿੱਚ ਮਹਿਲਾਵਾਂ ਦੀ ਗਿਣਤੀ 1 ਲੱਖ ਤੋਂ ਦੁੱਗਣੀ ਹੋ ਕੇ 2 ਲੱਖ ਤੋਂ ਵੱਧ ਹੋ ਗਈ ਹੈ"

Posted On: 17 SEP 2022 2:41PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਰਾਹਲਸ਼ਿਓਪੁਰਮੱਧ ਪ੍ਰਦੇਸ਼ ਵਿੱਚ ਆਯੋਜਿਤ ਸੈਲਫ ਹੈਲਪ ਗਰੁੱਪਾਂ ਦੇ ਸੰਮੇਲਨ ਵਿੱਚ ਹਿੱਸਾ ਲਿਆ। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਨੇ ਪੀਐੱਮ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਚਾਰ ਵਿਸ਼ੇਸ਼ ਤੌਰ 'ਤੇ ਅਸੁਰੱਖਿਅਤ ਕਬਾਇਲੀ ਸਮੂਹ (ਪੀਵੀਟੀਜੀ) ਕੌਸ਼ਲ ਕੇਂਦਰਾਂ ਦਾ ਉਦਘਾਟਨ ਵੀ ਕੀਤਾ। ਪ੍ਰਧਾਨ ਮੰਤਰੀ ਨੇ ਐੱਸਐੱਚਜੀ ਮੈਂਬਰਾਂ ਨੂੰ ਬੈਂਕ ਕਰਜ਼ਾ ਮਨਜ਼ੂਰੀ ਪੱਤਰ ਵੀ ਦਿੱਤੇ ਅਤੇ ਉਨ੍ਹਾਂ ਜਲ ਜੀਵਨ ਮਿਸ਼ਨ ਤਹਿਤ ਕਿੱਟਾਂ ਵੀ ਸੌਂਪੀਆਂ। ਇਸ ਮੌਕੇ 'ਤੇ ਸੈਲਫ ਹੈਲਪ ਗਰੁੱਪਾਂ ਦੀਆਂ ਮੈਂਬਰ ਲਗਭਗ 1 ਲੱਖ ਮਹਿਲਾਵਾਂ ਮੌਜੂਦ ਸਨ ਅਤੇ ਵੱਖ-ਵੱਖ ਕੇਂਦਰਾਂ ਤੋਂ ਲਗਭਗ 43 ਲੱਖ ਮਹਿਲਾਵਾਂ ਜੁੜੀਆਂ।

ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਸਮਾਂ ਮਿਲਦਾ ਹੈ ਤਾਂ ਉਹ ਆਪਣੇ ਜਨਮ ਦਿਨ 'ਤੇ ਆਪਣੀ ਮਾਂ ਤੋਂ ਅਸ਼ੀਰਵਾਦ ਲੈਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਭਾਵੇਂ ਉਹ ਆਪਣੀ ਮਾਂ ਨੂੰ ਮਿਲਣ ਨਹੀਂ ਜਾ ਸਕੇ ਪਰ ਉਨ੍ਹਾਂ ਦੀ ਮਾਂ ਨੂੰ ਖੁਸ਼ੀ ਹੋਵੇਗੀ ਕਿ ਉਨ੍ਹਾਂ ਨੂੰ ਲੱਖਾਂ ਮਾਂਵਾਂ ਦਾ ਅਸ਼ੀਰਵਾਦ ਮਿਲ ਰਿਹਾ ਹੈ। ਉਨ੍ਹਾਂ ਕਿਹਾ, 'ਭਾਰਤ ਦੀਆਂ ਬੇਟੀਆਂ ਅਤੇ ਮਾਤਾਵਾਂ ਮੇਰਾ 'ਰਕਸ਼ਾ ਕਵਚ' (ਰੱਖਿਆਤਮਕ ਢਾਲ) ਹਨ। ਉਨ੍ਹਾਂ ਕਿਹਾ ਕਿ ਵਿਸ਼ਵਕਰਮਾ ਜਯੰਤੀ 'ਤੇ ਸੈਲਫ ਹੈਲਪ ਗਰੁੱਪਾਂ ਦਾ ਇਤਨਾ ਬੜਾ ਸੰਮੇਲਨ ਆਪਣੇ ਆਪ 'ਚ ਬਹੁਤ ਖਾਸ ਹੈ ਅਤੇ ਉਨ੍ਹਾਂ ਵਿਸ਼ਵਕਰਮਾ ਪੂਜਾ ਦੇ ਮੌਕੇ 'ਤੇ ਵਧਾਈ ਵੀ ਦਿੱਤੀ।

ਪ੍ਰਧਾਨ ਮੰਤਰੀ ਨੇ 75 ਸਾਲਾਂ ਬਾਅਦ ਚੀਤਿਆਂ ਦੀ ਭਾਰਤ ਵਾਪਸੀ 'ਤੇ ਬਹੁਤ ਮਾਣ ਅਤੇ ਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਯਾਦ ਕੀਤਾ, "ਇੱਥੇ ਆਉਣ ਤੋਂ ਪਹਿਲਾਂਮੈਨੂੰ ਕੂਨੋ ਨੈਸ਼ਨਲ ਪਾਰਕ ਵਿੱਚ ਚੀਤਿਆਂ ਨੂੰ ਛੱਡਣ ਦਾ ਸਨਮਾਨ ਮਿਲਿਆ।" ਉਨ੍ਹਾਂ ਉਸ ਸਥਾਨ 'ਤੇ ਮੌਜੂਦ ਹਰ ਕਿਸੇ ਨੂੰ ਚੀਤਿਆਂ ਦੇ ਸਨਮਾਨ ਲਈ ਬੇਨਤੀ ਕੀਤੀ। ਉਨ੍ਹਾਂ ਕਿਹਾ, “ਚੀਤੇ ਤੁਹਾਡੇ ਹਵਾਲੇ ਕੀਤੇ ਗਏ ਹਨ ਕਿਉਂਕਿ ਤੁਹਾਡੇ 'ਤੇ ਵਿਸ਼ਵਾਸ ਹੈ। ਮੈਨੂੰ ਭਰੋਸਾ ਹੈ ਕਿ ਤੁਸੀਂ ਹਰ ਮੁਸ਼ਕਿਲ ਦਾ ਸਾਹਮਣਾ ਕਰੋਗੇ ਪਰ ਚੀਤੇ ਨੂੰ ਕੋਈ ਨੁਕਸਾਨ ਨਹੀਂ ਹੋਣ ਦੇਵੋਗੇ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਕਿਹਾ, "ਇਸ ਲਈ ਅੱਜ ਮੈਂ ਇਨ੍ਹਾਂ ਅੱਠ ਚੀਤਿਆਂ ਦੀ ਜ਼ਿੰਮੇਵਾਰੀ ਤੁਹਾਡੇ ਹਵਾਲੇ ਕਰਨ ਆਇਆ ਹਾਂ।” ਸੈਲਫ ਹੈਲਪ ਗਰੁੱਪਾਂ ਦੁਆਰਾ ਅੱਜ 10 ਲੱਖ ਬੂਟੇ ਲਗਾਏ ਜਾਣ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਭਾਰਤ ਦੇ ਵਾਤਾਵਰਣ ਸੁਰੱਖਿਆ ਯਤਨਾਂ ਨੂੰ ਨਵੀਂ ਊਰਜਾ ਮਿਲੇਗੀ।

ਭਾਰਤ ਵਿੱਚ ਮਹਿਲਾਵਾਂ ਦੀ ਵਧ ਰਹੀ ਪ੍ਰਤੀਨਿਧਤਾ 'ਤੇ ਚਾਨਣਾ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਿਲਾ ਸ਼ਕਤੀ ਪਿਛਲੀ ਸਦੀ ਦੇ ਭਾਰਤ ਅਤੇ ਇਸ ਸਦੀ ਦੇ ਨਵੇਂ ਭਾਰਤ ਵਿਚਾਲੇ ਭਿੰਨਤਾ ਕਾਰਕ ਬਣ ਗਈ ਹੈ। ਸ਼੍ਰੀ ਮੋਦੀ ਨੇ ਅੱਗੇ ਕਿਹਾ, "ਅੱਜ ਦੇ ਨਵੇਂ ਭਾਰਤ ਵਿੱਚਪੰਚਾਇਤ ਭਵਨ ਤੋਂ ਰਾਸ਼ਟਰਪਤੀ ਭਵਨ ਤੱਕ ਮਹਿਲਾ ਸ਼ਕਤੀ ਦਾ ਝੰਡਾ ਲਹਿਰਾ ਰਿਹਾ ਹੈ"। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਹੋਈਆਂ ਪੰਚਾਇਤੀ ਚੋਣਾਂ ਵਿੱਚ 17 ਹਜ਼ਾਰ ਮਹਿਲਾਵਾਂ ਪੰਚਾਇਤੀ ਸੰਸਥਾਵਾਂ ਲਈ ਚੁਣੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਇੱਕ ਵੱਡੀ ਤਬਦੀਲੀ ਦਾ ਸੰਕੇਤ ਹੈ।

ਪ੍ਰਧਾਨ ਮੰਤਰੀ ਨੇ ਆਜ਼ਾਦੀ ਦੇ ਸੰਘਰਸ਼ ਅਤੇ ਰਾਸ਼ਟਰ ਦੀ ਸੁਰੱਖਿਆ ਵਿੱਚ ਮਹਿਲਾਵਾਂ ਦੇ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਨੇ ਹਾਲ ਹੀ ਵਿੱਚ 'ਹਰ ਘਰ ਤਿਰੰਗਾ ਮੁਹਿੰਮਵਿੱਚ ਮਹਿਲਾਵਾਂ ਅਤੇ ਸੈਲਫ ਹੈਲਪ ਗਰੁੱਪਾਂ ਦੀ ਭੂਮਿਕਾ ਅਤੇ ਕੋਰੋਨਾ ਦੇ ਦੌਰ ਵਿੱਚ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਮੇਂ ਦੇ ਨਾਲ ਸੈਲਫ ਹੈਲਪ ਗਰੁੱਪ’ ‘ਰਾਸ਼ਟਰੀ ਸਹਾਇਤਾ ਸਮੂਹ’ ਵਿੱਚ ਬਦਲ ਜਾਂਦੇ ਹਨ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਕਿਸੇ ਵੀ ਖੇਤਰ ਦੀ ਸਫ਼ਲਤਾ ਦਾ ਸਿੱਧਾ ਸਬੰਧ ਮਹਿਲਾਵਾਂ ਦੀ ਪ੍ਰਤੀਨਿਧਤਾ ਵਿੱਚ ਵਾਧੇ ਨਾਲ ਹੁੰਦਾ ਹੈ। ਇਸ ਮਾਡਲ ਦੀ ਇੱਕ ਵਧੀਆ ਉਦਾਹਰਣ 'ਸਵੱਛ ਭਾਰਤ ਅਭਿਆਨਦੀ ਸਫ਼ਲਤਾ ਹੈਜੋ ਕਿ ਇੱਕ ਮਹਿਲਾਵਾਂ ਦੀ ਅਗਵਾਈ ਵਾਲੀ ਪਹਿਲ ਹੈ। ਇਸੇ ਤਰ੍ਹਾਂ ਭਾਰਤ ਵਿੱਚ ਪਿਛਲੇ ਤਿੰਨ ਸਾਲਾਂ ਦੌਰਾਨ 7 ਕਰੋੜ ਪਰਿਵਾਰਾਂ ਨੇ ਪਾਈਪ ਰਾਹੀਂ ਪਾਣੀ ਦੇ ਕਨੈਕਸ਼ਨ ਹਾਸਲ ਕੀਤੇ ਹਨ ਅਤੇ ਇਨ੍ਹਾਂ ਵਿੱਚੋਂ 40 ਲੱਖ ਪਰਿਵਾਰ ਮੱਧ ਪ੍ਰਦੇਸ਼ ਦੇ ਹਨ। ਪ੍ਰਧਾਨ ਮੰਤਰੀ ਨੇ ਇਸ ਸਫ਼ਲਤਾ ਦਾ ਕ੍ਰੈਡਿਟ ਭਾਰਤ ਦੀਆਂ ਮਹਿਲਾਵਾਂ ਨੂੰ ਦਿੱਤਾ।

ਪ੍ਰਧਾਨ ਮੰਤਰੀ ਨੇ ਚਾਨਣਾ ਪਾਇਆ ਕਿ ਪਿਛਲੇ 8 ਸਾਲਾਂ ਵਿੱਚਸਰਕਾਰ ਨੇ ਸੈਲਫ ਹੈਲਪ ਗਰੁੱਪਾਂ ਨੂੰ ਸਸ਼ਕਤ ਕਰਨ ਲਈ ਕਈ ਕਦਮ ਉਠਾਏ ਹਨ। ਅੱਜ ਦੇਸ਼ ਭਰ ਵਿੱਚ 8 ਕਰੋੜ ਤੋਂ ਵੱਧ ਭੈਣਾਂ ਇਸ ਮੁਹਿੰਮ ਨਾਲ ਜੁੜੀਆਂ ਹੋਈਆਂ ਹਨ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ, "ਸਾਡਾ ਟੀਚਾ ਹੈ ਕਿ ਹਰ ਗ੍ਰਾਮੀਣ ਪਰਿਵਾਰ ਵਿੱਚੋਂ ਘੱਟੋ-ਘੱਟ ਇੱਕ ਭੈਣ ਇਸ ਮੁਹਿੰਮ ਵਿੱਚ ਸ਼ਾਮਲ ਹੋਵੇ

'ਇੱਕ ਜ਼ਿਲ੍ਹਾਇੱਕ ਉਤਪਾਦਪਹਿਲ 'ਤੇ ਚਾਨਣਾ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਹਰ ਜ਼ਿਲ੍ਹੇ ਤੋਂ ਸਥਾਨਕ ਉਤਪਾਦਾਂ ਨੂੰ ਵੱਡੇ ਬਾਜ਼ਾਰਾਂ ਤੱਕ ਲਿਜਾਣ ਦਾ ਯਤਨ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਗ੍ਰਾਮੀਣ ਅਰਥਵਿਵਸਥਾ ਵਿੱਚ ਮਹਿਲਾ ਉੱਦਮੀਆਂ ਲਈ ਨਵੀਆਂ ਸੰਭਾਵਨਾਵਾਂ ਪੈਦਾ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸੈਲਫ ਹੈਲਪ ਗਰੁੱਪਾਂ ਨੇ ਵਿਸ਼ੇਸ਼ ਤੌਰ 'ਤੇ ਆਪਣੇ ਉਤਪਾਦਾਂ ਲਈ ਬਣਾਏ ਗਏ ਬਾਜ਼ਾਰਾਂ ਵਿੱਚ 500 ਕਰੋੜ ਰੁਪਏ ਮੁੱਲ ਦੇ ਉਤਪਾਦ ਵੇਚੇ ਹਨ। ਪ੍ਰਧਾਨ ਮੰਤਰੀ 'ਵਨ ਧਨ ਯੋਜਨਾਅਤੇ 'ਪੀਐੱਮ ਕੌਸ਼ਲ ਵਿਕਾਸ ਯੋਜਨਾਦਾ ਲਾਭ ਵੀ ਮਹਿਲਾਵਾਂ ਤੱਕ ਪਹੁੰਚ ਰਿਹਾ ਹੈ। ਉਨ੍ਹਾਂ ਜੈੱਮ (GeM) ਪੋਰਟਲ 'ਤੇ ਐੱਸਐੱਚਜੀ ਦੇ ਉਤਪਾਦ ਲਈ 'ਸਾਰਸਸਪੇਸ ਬਾਰੇ ਵੀ ਜਾਣਕਾਰੀ ਦਿੱਤੀ।

ਪ੍ਰਧਾਨ ਮੰਤਰੀ ਨੇ ਚਾਨਣਾ ਪਾਇਆ ਕਿ ਭਾਰਤ ਨੇ ਸੰਯੁਕਤ ਰਾਸ਼ਟਰ ਤੱਕ ਪਹੁੰਚਣ ਲਈ ਬਹੁਤ ਯਤਨ ਕੀਤੇ ਹਨ ਅਤੇ ਇਸ ਤਰ੍ਹਾਂ ਸਾਲ 2023 ਨੂੰ ਮੋਟੇ ਅਨਾਜ ਦੇ ਸਾਲ ਵਜੋਂ ਘੋਸ਼ਿਤ ਕੀਤਾ ਗਿਆ ਹੈਜੋ ਅੰਤਰਰਾਸ਼ਟਰੀ ਪੱਧਰ 'ਤੇ ਮਨਾਇਆ ਜਾਣਾ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਯਾਦ ਕੀਤਾ ਕਿ ਸਤੰਬਰ ਦਾ ਮਹੀਨਾ ਦੇਸ਼ ਵਿੱਚ ਪੋਸ਼ਣ ਮਹੀਨੇ ਵਜੋਂ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਹ ਇਹ ਯਕੀਨੀ ਬਣਾਉਂਦੇ ਹਨ ਕਿ ਮੋਟੇ ਅਨਾਜ ਨਾਲ ਤਿਆਰ ਘੱਟੋ-ਘੱਟ ਇੱਕ ਪਕਵਾਨ ਵਿਦੇਸ਼ੀ ਪਤਵੰਤਿਆਂ ਨੂੰ ਮਿਲਣ ਸਮੇਂ ਭੋਜਨ ਸੂਚੀ ਦਾ ਹਿੱਸਾ ਹੋਣਾ ਚਾਹੀਦਾ ਹੈ।

2014 ਤੋਂ ਸਰਕਾਰ ਦੇ ਯਤਨਾਂ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੇ ਮਹਿਲਾਵਾਂ ਦੇ ਮਾਣ-ਸਨਮਾਨ ਨੂੰ ਵਧਾਉਣ ਅਤੇ ਰੋਜ਼ਾਨਾ ਆਧਾਰ 'ਤੇ ਉਨ੍ਹਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਲਈ ਲਗਾਤਾਰ ਕੰਮ ਕੀਤਾ ਹੈ। ਸ਼੍ਰੀ ਮੋਦੀ ਨੇ ਯਾਦ ਕੀਤਾ ਕਿ ਕਿਵੇਂ ਮਹਿਲਾਵਾਂ ਨੂੰ ਪਖਾਨਿਆਂ ਦੀ ਅਣਹੋਂਦ ਅਤੇ ਰਸੋਈ ਵਿੱਚ ਲੱਕੜ ਦੇ ਬਾਲਣ ਤੋਂ ਨਿਕਲਣ ਵਾਲੇ ਧੂੰਏਂ ਕਾਰਨ ਹੋਣ ਵਾਲੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਖੁਸ਼ੀ ਜ਼ਾਹਰ ਕੀਤੀ ਕਿ ਦੇਸ਼ ਵਿੱਚ 11 ਕਰੋੜ ਤੋਂ ਵੱਧ ਪਖਾਨੇ ਬਣਾਉਣ9 ਕਰੋੜ ਤੋਂ ਵੱਧ ਪਰਿਵਾਰਾਂ ਨੂੰ ਗੈਸ ਕਨੈਕਸ਼ਨ ਮੁਹੱਈਆ ਕਰਵਾਉਣ ਅਤੇ ਭਾਰਤ ਦੇ ਦੂਰ-ਦਰਾਜ ਦੇ ਇਲਾਕਿਆਂ ਵਿੱਚ ਕਰੋੜਾਂ ਪਰਿਵਾਰਾਂ ਨੂੰ ਟੂਟੀ ਨਾਲ ਪਾਣੀ ਮੁਹੱਈਆ ਕਰਵਾਉਣ ਨਾਲ ਉਨ੍ਹਾਂ ਦਾ ਜੀਵਨ ਅਸਾਨ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ 'ਮਾਤਰੁ ਵੰਦਨਾ ਯੋਜਨਾਤਹਿਤ 11,000 ਕਰੋੜ ਰੁਪਏ ਸਿੱਧੇ ਤੌਰ 'ਤੇ ਗਰਭਵਤੀ ਮਾਤਾਵਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੇ ਗਏ ਹਨ। ਮੱਧ ਪ੍ਰਦੇਸ਼ ਵਿੱਚ ਮਾਤਾਵਾਂ ਨੂੰ ਵੀ ਇਸ ਯੋਜਨਾ ਦੇ ਤਹਿਤ 1300 ਕਰੋੜ ਰੁਪਏ ਮਿਲੇ ਹਨ। ਉਨ੍ਹਾਂ ਨੇ ਪਰਿਵਾਰਾਂ ਦੇ ਵਿੱਤੀ ਫ਼ੈਸਲੇ ਲੈਣ ਵਿੱਚ ਮਹਿਲਾਵਾਂ ਦੀ ਵਧ ਰਹੀ ਭੂਮਿਕਾ ਦਾ ਵੀ ਜ਼ਿਕਰ ਕੀਤਾ।

ਜਨ ਧਨ ਬੈਂਕ ਖਾਤਿਆਂ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੇਸ਼ ਵਿੱਚ ਮਹਿਲਾ ਸਸ਼ਕਤੀਕਰਣ ਦਾ ਇੱਕ ਵੱਡਾ ਮਾਧਿਅਮ ਬਣ ਗਿਆ ਹੈ। ਪ੍ਰਧਾਨ ਮੰਤਰੀ ਨੇ ਤੁਰੰਤ ਯਾਦ ਕੀਤਾ ਕਿ ਕੋਰੋਨਾ ਦੇ ਦੌਰ ਦੌਰਾਨਇਹ ਜਨ ਧਨ ਬੈਂਕ ਖਾਤਿਆਂ ਦੀ ਹੀ ਸ਼ਕਤੀ ਸੀਜਿਸ ਨੇ ਸਰਕਾਰ ਨੂੰ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਸੁਰੱਖਿਅਤ ਅਤੇ ਸਿੱਧੇ ਤੌਰ 'ਤੇ ਪੈਸੇ ਟ੍ਰਾਂਸਫਰ ਕਰਨ ਦੇ ਯੋਗ ਬਣਾਇਆ ਸੀ। ਅੱਜ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਪ੍ਰਾਪਤ ਘਰਾਂ ਨਾਲ ਮਹਿਲਾਵਾਂ ਦੇ ਨਾਮ ਜੁੜੇ ਗਏ ਹਨ। ਸਾਡੀ ਸਰਕਾਰ ਨੇ ਦੇਸ਼ ਦੀਆਂ 2 ਕਰੋੜ ਤੋਂ ਵੱਧ ਮਹਿਲਾਵਾਂ ਨੂੰ ਘਰ ਦੀ ਮਾਲਕਣ ਦੇ ਯੋਗ ਬਣਾਇਆ ਹੈ। ਮੁਦਰਾ ਯੋਜਨਾ ਦੇ ਤਹਿਤ ਹੁਣ ਤੱਕ ਦੇਸ਼ ਭਰ ਦੇ ਛੋਟੇ ਉਦਯੋਗਾਂ ਅਤੇ ਕਾਰੋਬਾਰਾਂ ਨੂੰ 19 ਲੱਖ ਕਰੋੜ ਰੁਪਏ ਦਾ ਕਰਜ਼ਾ ਦਿੱਤਾ ਜਾ ਚੁੱਕਾ ਹੈ। ਇਸ ਵਿੱਚੋਂ ਕਰੀਬ 70 ਫੀਸਦੀ ਪੈਸਾ ਮਹਿਲਾ ਉੱਦਮੀਆਂ ਨੂੰ ਮਿਲਿਆ ਹੈ। ਮੈਨੂੰ ਖੁਸ਼ੀ ਹੈ ਕਿ ਸਰਕਾਰ ਦੇ ਅਜਿਹੇ ਯਤਨਾਂ ਸਦਕਾ ਅੱਜ ਘਰ ਦੇ ਆਰਥਿਕ ਫ਼ੈਸਲਿਆਂ ਵਿੱਚ ਮਹਿਲਾਵਾਂ ਦੀ ਭੂਮਿਕਾ ਵਧ ਰਹੀ ਹੈ।''

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, "ਮਹਿਲਾਵਾਂ ਦਾ ਆਰਥਿਕ ਸਸ਼ਕਤੀਕਰਣ ਉਨ੍ਹਾਂ ਨੂੰ ਸਮਾਜ ਵਿੱਚ ਬਰਾਬਰ ਰੂਪ ਵਿੱਚ ਤਾਕਤ ਪ੍ਰਦਾਨ ਕਰਦਾ ਹੈ।" ਪ੍ਰਧਾਨ ਮੰਤਰੀ ਨੇ ਇਹ ਰੇਖਾਂਕਿਤ ਕਰਦੇ ਹੋਏ ਕਿ ਕਿਵੇਂ ਭਾਰਤ ਦੀਆਂ ਬੇਟੀਆਂ ਹੁਣ ਸੈਨਿਕ ਸਕੂਲਾਂ ਵਿੱਚ ਦਾਖਲਾ ਲੈ ਰਹੀਆਂ ਹਨਪੁਲਿਸ ਕਮਾਂਡੋ ਬਣ ਰਹੀਆਂ ਹਨ ਅਤੇ ਫੌਜ ਵਿੱਚ ਭਰਤੀ ਹੋ ਰਹੀਆਂ ਹਨਬੰਦ ਦਰਵਾਜ਼ੇ ਖੋਲ੍ਹਣ ਅਤੇ ਉਨ੍ਹਾਂ ਲਈ ਨਵੇਂ ਮੌਕੇ ਪੈਦਾ ਕਰਨ ਦਾ ਕ੍ਰੈਡਿਟ ਸਰਕਾਰ ਨੂੰ ਦਿੱਤਾ। ਪਿਛਲੇ 8 ਸਾਲਾਂ ਵਿੱਚ ਹਰ ਖੇਤਰ ਵਿੱਚ ਧਿਆਨ ਦੇਣ ਯੋਗ ਤਬਦੀਲੀਆਂ ਵੱਲ ਸਾਰਿਆਂ ਦਾ ਧਿਆਨ ਖਿੱਚਦੇ ਹੋਏਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਸੂਚਿਤ ਕਰਦੇ ਹੋਏ ਬਹੁਤ ਮਾਣ ਪ੍ਰਗਟ ਕੀਤਾ ਕਿ ਦੇਸ਼ ਭਰ ਵਿੱਚ ਪੁਲਿਸ ਬਲਾਂ ਵਿੱਚ ਮਹਿਲਾਵਾਂ ਦੀ ਗਿਣਤੀ 1 ਲੱਖ ਤੋਂ ਦੁੱਗਣੀ ਹੋ ਕੇ 2 ਲੱਖ ਤੋਂ ਵੱਧ ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਸਾਡੀਆਂ 35 ਹਜ਼ਾਰ ਤੋਂ ਵੱਧ ਬੇਟੀਆਂ ਹੁਣ ਕੇਂਦਰੀ ਬਲਾਂ ਦਾ ਹਿੱਸਾ ਹਨ ਅਤੇ ਦੇਸ਼ ਦੇ ਦੁਸ਼ਮਣਾਂ ਨਾਲ ਲੜ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਇਹ ਗਿਣਤੀ 8 ਸਾਲ ਪਹਿਲਾਂ ਨਾਲੋਂ ਲਗਭਗ ਦੁੱਗਣੀ ਹੈ”, “ਮੈਨੂੰ ਤੁਹਾਡੀ ਤਾਕਤ 'ਤੇ ਪੂਰਾ ਭਰੋਸਾ ਹੈ। ਸਬਕਾ ਪ੍ਰਯਾਸ ਨਾਲ ਅਸੀਂ ਇੱਕ ਬਿਹਤਰ ਸਮਾਜ ਅਤੇ ਇੱਕ ਮਜ਼ਬੂਤ ਰਾਸ਼ਟਰ ਬਣਾਉਣ ਵਿੱਚ ਜ਼ਰੂਰ ਕਾਮਯਾਬ ਹੋਵਾਂਗੇ।

ਇਸ ਮੌਕੇ 'ਤੇ ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਮੰਗੂਭਾਈ ਪਟੇਲਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨਕੇਂਦਰੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰਸ਼੍ਰੀ ਜਯੋਤਿਰਾਦਿੱਤਿਆ ਸਿੰਧੀਆ ਅਤੇ ਡਾ. ਵੀਰੇਂਦਰ ਕੁਮਾਰ ਅਤੇ ਕੇਂਦਰੀ ਰਾਜ ਮੰਤਰੀ ਸ਼੍ਰੀ ਫੱਗਣ ਸਿੰਘ ਕੁਲਸਤੇ ਅਤੇ ਸ਼੍ਰੀ ਪ੍ਰਹਲਾਦ ਪਟੇਲ ਮੌਜੂਦ ਸਨ।

ਪਿਛੋਕੜ

ਸੰਮੇਲਨ ਵਿੱਚ ਹਜ਼ਾਰਾਂ ਐੱਸਐੱਚਜੀ ਮੈਂਬਰਾਂ/ਸਮੁਦਾਇਕ ਸਰੋਤ ਵਿਅਕਤੀਆਂ ਨੇ ਸ਼ਿਰਕਤ ਕੀਤੀਜਿਨ੍ਹਾਂ ਨੂੰ ਦੀਨਦਿਆਲ ਅੰਤਯੋਦਯ ਯੋਜਨਾ-ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ) ਦੇ ਤਹਿਤ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਪ੍ਰੋਗਰਾਮ ਦੌਰਾਨਪ੍ਰਧਾਨ ਮੰਤਰੀ ਨੇ ਪੀਐੱਮ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਚਾਰ ਵਿਸ਼ੇਸ਼ ਤੌਰ 'ਤੇ ਅਸੁਰੱਖਿਅਤ ਕਬਾਇਲੀ ਸਮੂਹ (ਪੀਵੀਟੀਜੀ) ਕੌਸ਼ਲ ਕੇਂਦਰਾਂ ਦਾ ਉਦਘਾਟਨ ਵੀ ਕੀਤਾ।

ਡੀਏਵਾਈ-ਐੱਨਆਰਐੱਲਐੱਮ ਦਾ ਟੀਚਾ ਗ੍ਰਾਮੀਣ ਗ਼ਰੀਬ ਪਰਿਵਾਰਾਂ ਨੂੰ ਪੜਾਅਵਾਰ ਢੰਗ ਨਾਲ ਐੱਸਐੱਚਜੀ ਵਿੱਚ ਲਾਮਬੰਦ ਕਰਨਾ ਅਤੇ ਉਨ੍ਹਾਂ ਦੀ ਰੋਜ਼ੀ-ਰੋਟੀ ਵਿੱਚ ਵਿਵਿਧਤਾ ਲਿਆਉਣ ਅਤੇ ਉਨ੍ਹਾਂ ਦੀ ਆਮਦਨ ਅਤੇ ਜੀਵਨ ਗੁਣਵੱਤਾ ਵਿੱਚ ਸੁਧਾਰ ਕਰਨ ਲਈ ਉਨ੍ਹਾਂ ਨੂੰ ਲੰਬੇ ਸਮੇਂ ਲਈ ਸਹਾਇਤਾ ਪ੍ਰਦਾਨ ਕਰਨਾ ਹੈ। ਇਹ ਮਿਸ਼ਨ ਘਰੇਲੂ ਹਿੰਸਾਮਹਿਲਾਵਾਂ ਦੀ ਸਿੱਖਿਆ ਅਤੇ ਹੋਰ ਲਿੰਗ-ਸਬੰਧਤ ਚਿੰਤਾਵਾਂਪੋਸ਼ਣਸੈਨੀਟੇਸ਼ਨਸਿਹਤ ਆਦਿ ਜਿਹੇ ਮੁੱਦਿਆਂ 'ਤੇ ਜਾਗਰੂਕਤਾ ਪੈਦਾ ਕਰਨ ਅਤੇ ਵਿਵਹਾਰ ਤਬਦੀਲੀ ਸੰਚਾਰ ਰਾਹੀਂ ਮਹਿਲਾ ਐੱਸਐੱਚਜੀ ਮੈਂਬਰਾਂ ਨੂੰ ਸਸ਼ਕਤ ਬਣਾਉਣ ਲਈ ਵੀ ਕੰਮ ਕਰ ਰਿਹਾ ਹੈ।

 

https://twitter.com/narendramodi/status/1571046615452119041

https://twitter.com/PMOIndia/status/1571048184864210945

https://twitter.com/PMOIndia/status/1571049498629242880

https://twitter.com/PMOIndia/status/1571049566417592322

https://twitter.com/PMOIndia/status/1571050899170271233

https://twitter.com/PMOIndia/status/1571052541366136837

https://twitter.com/PMOIndia/status/1571053544027090944

https://twitter.com/PMOIndia/status/1571054681757224961

https://twitter.com/PMOIndia/status/1571054684198305792

https://twitter.com/PMOIndia/status/1571055706387906561

https://youtu.be/oBi7mvq7uNE

 

 

 ******

ਡੀਐੱਸ/ਟੀਐੱਸ



(Release ID: 1860277) Visitor Counter : 129