ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਗੁਜਰਾਤ ਦੇ ਭੁਜ ਵਿੱਚ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਅਤੇ ਰਾਸ਼ਟਰ ਨੂੰ ਸਮਰਪਿਤ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 28 AUG 2022 6:13PM by PIB Chandigarh

ਗੁਜਰਾਤ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਜੀ, ਸੰਸਦ ਵਿੱਚ ਮੇਰੇ ਸਾਥੀ ਅਤੇ ਗੁਜਰਾਤ ਭਾਜਪਾ ਦੇ ਚੇਅਰਮੈਨ ਸ਼੍ਰੀ ਸੀਆਰ ਪਾਟਿਲ ਜੀ, ਗੁਜਰਾਤ ਸਰਕਾਰ ਦੇ ਸਾਰੇ ਮੰਤਰੀਗਣ, ਸਾਂਸਦਗਣ ਅਤੇ ਵਿਧਾਇਕਗਣ ਅਤੇ ਇੱਥੇ ਭਾਰੀ ਸੰਖਿਆ ਵਿੱਚ ਆਏ ਹੋਏ ਕੱਛ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ!

ਮੇਰੇ ਪਿਆਰੇ ਭਾਈਆਂ ਅਤੇ ਭੈਣੋਂ, ਕੈਸੇ ਹੋ? ਸਭ ਠੀਕ ਹੈ ਨਾ? ਕੱਛ ਵਿੱਚ ਬਾਰਿਸ਼ ਬਹੁਤ ਅੱਛੀ ਹੋਈ ਹੈ, ਉਸ ਦਾ ਆਨੰਦ ਆਪ ਸਭ ਦੇ ਚਿਹਰੇ ਉੱਪਰ ਦਿਖਾਈ ਦੇ ਰਿਹਾ ਹੈ।

ਸਾਥੀਓ,

ਅੱਜ ਮਨ ਬਹੁਤ ਸਾਰੀਆਂ ਭਾਵਨਾਵਾਂ ਨਾਲ ਭਰਿਆ ਹੋਇਆ ਹੈ। ਭੁਜਿਯੋ ਡੂੰਗਰ ਵਿੱਚ ਸਮ੍ਰਿਤੀਵਨ ਮੈਮੋਰੀਅਲ ਅਤੇ ਅੰਜਾਰ ਵਿੱਚ ਵੀਰ ਬਾਲ ਸਮਾਰਕ ਦਾ ਲੋਕਅਰਪਣ, ਕੱਛ ਦੀ, ਗੁਜਰਾਤ ਦੀ, ਪੂਰੇ ਦੇਸ਼ ਦੀ ਸਾਂਝੀ ਵੇਦਨਾ ਦਾ ਪ੍ਰਤੀਕ ਹੈ। ਇਨ੍ਹਾਂ ਦੇ ਨਿਰਮਾਣ ਵਿੱਚ ਸਿਰਫ਼ ਪਸੀਨਾ ਹੀ ਨਹੀਂ ਬਲਕਿ ਕਿਤਨੇ ਹੀ ਪਰਿਵਾਰਾਂ ਦੇ ਹੰਝੂਆਂ ਨੇ ਵੀ ਇਸ ਦੇ ਇੱਟਾਂ-ਪੱਥਰਾਂ ਨੂੰ ਸਿੰਚਿਆ ਹੈ।

ਮੈਨੂੰ ਯਾਦ ਹੈ ਕਿ ਅੰਜਾਰ ਵਿੱਚ ਬੱਚਿਆਂ ਦੇ ਪਰਿਜਨਾਂ ਨੇ ਬਾਲ ਸਮਾਰਕ ਬਣਾਉਣ ਦਾ ਵਿਚਾਰ ਰੱਖਿਆ ਸੀ। ਤਦ ਅਸੀਂ ਸਭ ਨੇ ਇਹ ਤੈਅ ਕੀਤਾ ਸੀ ਕਿ ਕਾਰਸੇਵਾ ਨਾਲ ਇਸ ਨੂੰ ਪੂਰਾ ਕਰਾਂਗੇ। ਜੋ ਪ੍ਰਣ ਅਸੀਂ ਲਿਆ ਸੀ, ਉਹ ਅੱਜ ਪੂਰਾ ਹੋ ਗਿਆ ਹੈ। ਜਿਨ੍ਹਾਂ ਨੇ ਆਪਣਿਆ ਨੂੰ ਗਵਾਇਆ, ਆਪਣੇ ਬੱਚਿਆ ਨੂੰ ਗਵਾਇਆ, ਮੈਂ ਅੱਜ ਬਹੁਤ ਭਾਰੀ ਮਨ ਨਾਲ ਇਨ੍ਹਾਂ ਸਮਾਰਕਾਂ ਨੂੰ  ਉਨ੍ਹਾਂ ਨੂੰ ਸਮਰਪਿਤ ਕਰਦਾ ਹਾਂ।

ਅੱਜ ਕੱਛ ਦੇ ਵਿਕਾਸ ਨਾਲ ਜੁੜੇ 4 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੇ ਹੋਰ ਪ੍ਰੋਜੈਕਟਾਂ ਦਾ ਵੀ ਨੀਂਹ ਪੱਥਰ ਰੱਖਿਆ ਗਿਆ ਅਤੇ ਲੋਕਅਰਪਣ ਹੋਇਆ ਹੈ। ਇਨ੍ਹਾਂ ਵਿੱਚ ਪਾਣੀ, ਬਿਜਲੀ, ਸੜਕ ਅਤੇ ਡੇਅਰੀ ਨਾਲ ਜੁੜੇ ਪ੍ਰੋਜੈਕਟ ਹਨ। ਇਹ ਗੁਜਰਾਤ ਦੇ, ਕੱਛ ਦੇ ਵਿਕਾਸ ਦੇ ਲਈ ਡਬਲ ਇੰਜਣ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਮਾਂ ਆਸ਼ਾਪੁਰਾ ਦੇ ਦਰਸ਼ਨ ਹੋਰ ਅਸਾਨ ਹੋਏ, ਇਸ ਦੇ ਲਈ ਅੱਜ ਨਵੀਆਂ ਸੁਵਿਧਾਵਾਂ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ।

ਮਾਤਾਨੋ ਮੜ੍ਹ ਇਸ ਦੇ ਵਿਕਾਸ ਦੀਆਂ ਇਹ ਸੁਵਿਧਾਵਾਂ ਜਦੋਂ ਤਿਆਰ ਹੋ ਜਾਣਗੀਆਂ, ਤਾਂ ਦੇਸ਼ ਭਰ ਤੋਂ ਆਉਣ ਵਾਲੇ ਭਗਤਾਂ ਨੂੰ ਨਵਾਂ ਅਨੁਭਵ ਮਿਲੇਗਾ। ਸਾਡੇ ਲੋਕਪ੍ਰਿਯ ਮੁੱਖ ਮੰਤਰੀ ਭੂਪੇਂਦਰ ਭਾਈ ਦੀ ਅਗਵਾਈ ਵਿੱਚ ਕੈਸੇ ਕੱਛ ਅੱਗੇ ਵਧ ਰਿਹਾ ਹੈ, ਗੁਜਰਾਤ ਅੱਗੇ ਵਧ ਰਿਹਾ ਹੈ, ਇਹ ਉਸ ਦਾ ਵੀ ਪ੍ਰਮਾਣ ਹੈ।

ਭਾਈਓ ਅਤੇ ਭੈਣੋ,

ਅੱਜ ਭੁਜ ਦੀ ਧਰਤੀ 'ਤੇ ਆਇਆ ਅਤੇ ਸਮ੍ਰਿਤੀਵਨ ਜਾ ਰਿਹਾ ਸਾਂ, ਪੂਰੇ ਰਸਤੇ ਭਰ ਕੱਛ ਨੇ ਜੋ ਪਿਆਰ ਬਰਸਾਇਆ, ਜੋ ਅਸ਼ੀਰਵਾਦ ਦਿੱਤੇ, ਮੈਂ ਧਰਤੀ ਨੂੰ ਵੀ ਨਮਨ ਕਰਦਾ ਹਾਂ ਅਤੇ ਇੱਥੋਂ ਦੇ ਲੋਕਾਂ ਨੂੰ ਵੀ ਨਮਨ ਕਰਦਾ ਹਾਂ। ਇੱਥੇ ਆਉਣ ਵਿੱਚ ਮੈਨੂੰ ਜ਼ਰਾ ਦੇਰੀ ਹੋ ਗਈ, ਮੈਂ ਭੁਜ ਤਾਂ ਸਮੇਂ ’ਤੇ ਆ ਗਿਆ ਸੀ ਲੇਕਿਨ ਉਹ ਰੋਡ ਸ਼ੋਅ ਜੋ ਸੁਆਗਤ ਚਲਿਆ ਅਤੇ ਬਾਅਦ ਵਿੱਚ ਮੈਂ ਸਮ੍ਰਿਤੀਵਨ ਮੈਮੋਰੀਅਲ ਵਿੱਚ ਗਿਆ, ਉੱਥੇ ਤੋਂ ਨਿਕਲਣ ਦਾ ਮਨ ਹੀ ਨਹੀਂ ਕਰਦਾ ਸੀ।

ਦੋ ਦਹਾਕੇ ਪਹਿਲਾਂ ਕੱਛ ਨੇ ਜੋ ਕੁਝ ਝੱਲਿਆ ਅਤੇ ਇਸ ਦੇ ਬਾਅਦ ਕੱਛ ਨੇ ਜੋ ਹੌਸਲਾ ਦਿਖਾਇਆ, ਉਸ ਦੀ ਹਰ ਝਲਕ ਇਸ ਸਮ੍ਰਿਤੀਵਨ ਵਿੱਚ ਹੈ। ਜਿਸ ਪ੍ਰਕਾਰ ਜੀਵਨ ਦੇ ਲਈ ਕਿਹਾ ਜਾਂਦਾ ਹੈ ਵਯਮ ਅੰਮ੍ਰਿਤਾਸ: ਕੇ ਪੁਤ੍ਰ: (वयम अमृतास: के पुत्र:) ਜੈਸੀ ਸਾਡੀ ਕਲਪਨਾ ਹੈ, ਚਰੈਵਤਿ-ਚਰੈਵਤਿ ਦਾ ਮੰਤਰ ਸਾਡੀ ਪ੍ਰੇਰਣਾ ਹੈ, ਉਸੇ ਪ੍ਰਕਾਰ ਇਹ ਸਮਾਰਕ ਵੀ ਅੱਗੇ ਵਧਣ ਦੀ ਸ਼ਾਸ਼ਵਤ ਭਾਵਨਾ ਤੋਂ ਪ੍ਰੇਰਿਤ ਹੈ।

ਸਾਥੀਓ,

ਜਦੋਂ ਮੈਂ ਸਮ੍ਰਿਤੀਵਨ ਦੇ ਅਲੱਗ-ਅਲੱਗ ਹਿੱਸਿਆਂ ਵਿੱਚੋਂ ਗੁਜਰ ਰਿਹਾ ਸੀ ਤਾਂ ਬਹੁਤ ਸਾਰੀਆਂ ਪੁਰਾਣੀਆਂ ਯਾਦਾਂ ਮਨ-ਮਸਤਕ ਵਿੱਚ ਆ ਰਹੀਆਂ ਸਨ। ਸਾਥੀਓ, ਅਮਰੀਕਾ ਵਿੱਚ 9/11 ਜੋ ਬਹੁਤ ਬੜਾ ਆਤੰਕੀ ਹਮਲਾ ਹੋਇਆ ਸੀ, ਉਸ ਦੇ ਬਾਅਦ ਉੱਥੇ ਇੱਕ ਸਮਾਰਕ ਬਣਾਇਆ ਗਿਆ ਹੈ, "Ground Zero", ਮੈਂ ਉਹ ਵੀ ਦੇਖਿਆ ਹੈ।

ਮੈਂ ਜਪਾਨ ਵਿੱਚ ਹਿਰੋਸ਼ਿਮਾ ਦੀ ਤ੍ਰਾਸਦੀ ਦੇ ਬਾਅਦ ਉਸ ਦੀ ਸਮ੍ਰਿਤੀ ਨੂੰ ਸੰਜੋਣ ਵਾਲਾ ਇੱਕ ਮਿਊਜ਼ੀਅਮ ਬਣਿਆ ਹੈ ਉਹ ਵੀ ਦੇਖਿਆ ਹੈ। ਅਤੇ ਅੱਜ ਸਮ੍ਰਿਤੀਵਨ ਦੇਖਣ ਦੇ ਬਾਅਦ ਮੈਂ ਦੇਸ਼ਵਾਸੀਆਂ ਨੂੰ ਬੜੀ ਨਿਮਰਤਾ ਦੇ ਨਾਲ ਕਹਿਣਾ ਚਾਹੁੰਦਾ ਹਾਂ, ਪੂਰੇ ਦੇਸ਼ ਦੇ ਲੋਕਾਂ ਨੂੰ ਕਹਿੰਦਾ ਹਾਂ ਕਿ ਸਾਡਾ ਸਮ੍ਰਿਤੀਵਨ ਦੁਨੀਆ ਦੇ ਅਛੇ ਤੋਂ ਅਛੇ ਐਸੇ ਸਮਾਰਕਾਂ ਦੀ ਤੁਲਨਾ ਵਿੱਚ ਇੱਕ ਕਦਮ ਵੀ ਪਿੱਛੇ ਨਹੀਂ ਹੈ।

ਇੱਥੇ ਕੁਦਰਤ, ਪ੍ਰਿਥਵੀ, ਜੀਵਨ, ਇਸ ਦੀ ਸ਼ਿਕਸ਼ਾ-ਦੀਕਸ਼ਾ ਦੀ ਪੂਰੀ ਵਿਵਸਥਾ ਹੈ। ਮੈਂ ਕੱਛ ਦੇ ਲੋਕਾਂ ਨੂੰ ਕਹਾਂਗਾਂ ਹੁਣ ਤੁਹਾਡੇ ਇੱਥੇ ਕੋਈ ਮਹਿਮਾਨ ਆਵੇ ਤਾਂ ਸਮ੍ਰਿਤੀਵਨ ਦੇਖੇ ਬਿਨਾ ਜਾਣਾ ਨਹੀਂ ਚਾਹੀਦਾ। ਹੁਣ ਤੁਹਾਡੇ ਇਸ ਕੱਛ ਵਿੱਚ ਮੈਂ ਸਿੱਖਿਆ ਵਿਭਾਗ ਨੂੰ ਵੀ ਕਹਾਂਗਾ ਕਿ ਜਦੋਂ ਸਕੂਲ ਦੇ ਬੱਚੇ ਟੂਰ ਕਰਦੇ ਹਨ, ਤਾਂ ਇੱਕ ਦਿਨ ਸਮ੍ਰਿਤੀਵਨ ਦੇ ਲਈ ਵੀ ਰੱਖੋ ਤਾਕਿ ਉਨ੍ਹਾਂ ਨੂੰ ਪਤਾ ਲਗੇ ਕਿ ਪ੍ਰਿਥਵੀ ਅਤੇ ਪ੍ਰਕਿਰਤੀ ਦਾ ਵਿਵਹਾਰ ਕੀ ਹੁੰਦਾ ਹੈ।

ਸਾਥੀਓ,

ਮੈਨੂੰ ਯਾਦ ਹੈ, ਭੁਚਾਲ ਜਦੋਂ ਆਇਆ ਸੀ, 26 ਜਨਵਰੀ ਦਾ ਉਹ ਦਿਨ, ਦਿਨ, ਮੈਂ ਦਿੱਲੀ ਵਿੱਚ ਸਾਂ। ਭੁਚਾਲ ਦਾ ਅਹਿਸਾਸ ਦਿੱਲੀ ਵਿੱਚ ਵੀ ਹੋਇਆ ਸੀ। ਅਤੇ ਕੁਝ ਹੀ ਘੰਟਿਆਂ ਵਿੱਚ ਮੈਂ ਦਿੱਲੀ ਤੋਂ ਅਹਿਮਦਾਬਾਦ ਪਹੁੰਚਿਆ। ਅਤੇ ਦੂਸਰੇ ਦਿਨ ਮੈਂ ਕੱਛ ਪਹੁੰਚ ਗਿਆ। ਤਦ ਮੈਂ ਮੁੱਖ ਮੰਤਰੀ ਨਹੀਂ ਸਾਂ, ਇੱਕ ਸਾਧਾਰਣ ਰਾਜਨੀਤਕ ਭਾਰਤੀ ਜਨਤਾ ਪਾਰਟੀ ਦਾ ਛੋਟਾ ਜਿਹਾ ਕਾਰਜਕਰਤਾ ਸਾਂ। ਮੈਨੂੰ ਨਹੀਂ ਪਤਾ ਸੀ ਕਿ ਮੈਂ ਕਿਵੇਂ ਅਤੇ ਕਿਤਨੇ ਲੋਕਾਂ ਦੀ ਮਦਦ ਕਰ ਪਾਵਾਂਗਾ। ਲੇਕਿਨ ਮੈਂ ਇਹ ਤੈਅ ਕੀਤਾ ਮੈਂ ਇਸ ਦੁਖ ਦੀ ਘੜੀ ਵਿੱਚ ਆਪ ਸਭ ਦੇ ਦਰਮਿਆਨ ਰਹਾਂਗਾ ਅਤੇ ਜੋ ਵੀ ਸੰਭਵ ਹੋਵੇਗਾ, ਮੈਂ ਤੁਹਾਡੇ ਦੁਖ ਵਿੱਚ ਹੱਥ ਵੰਡਾਉਣ ਦਾ ਪ੍ਰਯਾਸ ਕਰਾਂਗਾ।

ਮੈਨੂੰ ਪਤਾ ਤੱਕ ਨਹੀਂ ਸੀ, ਅਚਾਨਕ ਮੈਨੂੰ ਮੁੱਖ ਮੰਤਰੀ ਬਣਨਾ ਪਿਆ। ਅਤੇ ਜਦੋਂ ਮੈਂ ਮੁੱਖ ਮੰਤਰੀ ਬਣਿਆ, ਤਾਂ ਉਸ  ਸੇਵਾ ਕਾਰਜਾਂ ਦੇ ਅਨੁਭਵ ਮੇਰੇ ਬਹੁਤ ਕੰਮ ਆਏ। ਉਸ ਸਮੇਂ ਦੀ ਇੱਕ ਗੱਲ ਹੋਰ ਮੈਨੂੰ ਯਾਦ ਆਉਂਦੀ ਹੈ। ਭੁਚਾਲ ਪੀੜਿਤਾਂ ਦੀ ਮਦਦ ਦੇ ਲਈ ਤਦ ਵਿਦੇਸ਼ਾਂ ਤੋਂ ਵੀ ਅਨੇਕ ਲੋਕ ਇੱਥੇ ਆਏ ਹੋਏ ਸਨ।

ਉਨ੍ਹਾਂ ਨੂੰ ਇਸ ਗੱਲ ਦੀ ਹੈਰਾਨੀ ਹੁੰਦੀ ਸੀ ਕਿ ਕਿਵੇਂ ਇੱਥੇ ਨਿਸੁਆਰਥ ਭਾਵ ਨਾਲ ਸਵੈਸੇਵਕ ਜੁਟੇ ਹੋਏ ਹਨ, ਉਨ੍ਹਾਂ ਦੀਆਂ ਧਾਰਮਿਕ, ਸਮਾਜਿਕ ਸੰਸਥਾਵਾਂ ਰਾਹਤ ਅਤੇ ਬਚਾਅ ਵਿੱਚ ਲਗੀਆਂ ਹੋਈਆਂ ਹਨ। ਉਹ ਮੈਨੂੰ ਦੱਸਦੇ ਸਨ ਕਿ ਦੁਨੀਆ ਵਿੱਚ ਬਹੁਤ ਜਗ੍ਹਾ 'ਤੇ ਉਹ ਜਾਂਦੇ ਹਨ, ਲੇਕਿਨ ਅਜਿਹਾ ਸੇਵਾ ਭਾਵ ਸ਼ਾਇਦ ਅਸੀਂ ਪਹਿਲਾਂ ਕਦੇ ਨਹੀਂ ਦੇਖਿਆ। ਸਮੂਹਿਕਤਾ ਦੀ ਇਹੀ ਸ਼ਕਤੀ ਹੈ ਜਿਸ ਨੇ ਉਸ ਮੁਸ਼ਕਿਲ ਸਮੇਂ ਵਿੱਚ ਕੱਛ ਨੂੰ, ਗੁਜਰਾਤ ਨੂੰ ਸੰਭਾਲ਼ਿਆ।

ਅੱਜ ਮੈਂ ਜਦੋਂ ਕੱਛ ਦੀ ਧਰਤੀ 'ਤੇ ਆਇਆ, ਬਹੁਤ ਲੰਬਾ ਨਾਤਾ ਰਿਹਾ ਹੈ ਮੇਰਾ ਤੁਹਾਡੇ ਨਾਲ, ਬਹੁਤ ਗਹਿਰਾ ਨਾਤਾ ਰਿਹਾ ਹੈ। ਅਣਗਿਣਤ ਨਾਮਾਂ ਦੀਆਂ ਸਮ੍ਰਿਤੀਆਂ ਮੇਰੇ ਸਾਹਮਣੇ ਉੱਭਰ ਕੇ ਆਉਂਦੀਆਂ ਹਨ। ਕਿਤਨੇ ਹੀ ਲੋਕਾਂ ਦੇ ਨਾਮ ਯਾਦ ਆ ਰਹੇ ਹਨ। ਸਾਡੇ ਧੀਰੂਭਾਈ ਸ਼ਾਹ, ਤਾਰਾਚੰਦ ਛੇੜਾ, ਅਨੰਤ ਭਾਈ ਦਵੇ, ਪ੍ਰਤਾਪ ਸਿੰਘ ਜਾੜੇਜਾ, ਨਰੇਂਦਰ ਭਾਈ ਜਾੜੇਜਾ, ਹੀਰਾ ਲਾਲ ਪਾਰਿਖ, ਭਾਈ ਧਨਸੁਖ ਠੱਕਰ, ਰਸਿਕ ਠੱਕਰ, ਗੋਪਾਲ ਭਾਈ, ਆਪਣੇ ਅੰਜਾਰ ਦੇ ਚੰਪਕ ਲਾਲ ਸ਼ਾਹ ਅਣਗਿਣਤ ਲੋਕ ਹਨ ਜਿਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰਨ ਦਾ ਸੁਭਾਗ ਮਿਲਿਆ ਹੈ, ਅੱਜ ਉਹ ਇਸ ਦੁਨੀਆ ਵਿੱਚ ਨਹੀਂ ਹਨ। ਲੇਕਿਨ ਉਨ੍ਹਾਂ ਦੀ ਆਤਮਾ ਜਿੱਥੇ ਵੀ ਹੋਵੇਗੀ, ਕੱਛ ਦੇ ਵਿਕਾਸ ਦੇ ਲਈ ਉਨ੍ਹਾਂ ਨੂੰ ਸੰਤੁਸ਼ਟੀ ਦਾ ਭਾਵ ਹੁੰਦਾ ਹੋਵੇਗਾ, ਉਹ ਸਾਨੂੰ ਅਸ਼ੀਰਵਾਦ ਦਿੰਦੇ ਹੋਣਗੇ।

ਅਤੇ ਅੱਜ, ਅੱਜ ਵੀ ਜਦੋਂ ਮੇਰੇ ਸਾਥੀਆਂ ਨੂੰ ਮਿਲਦਾ ਹਾਂ, ਚਾਹੇ ਸਾਡੇ ਪੁਸ਼ਪਦਾਨ ਭਾਈ ਹੋਣ, ਸਾਡੇ ਮੰਗਲਦਾਦਾ ਧਨਜੀ ਭਾਈ ਹੋਣ, ਸਾਡੇ ਜੀਵਾ ਸੇਠ ਜੈਸੇ ਵਿਅਕਤਿੱਤਵ, ਅੱਜ ਵੀ ਕੱਛ ਦੇ ਵਿਕਾਸ ਨੂੰ ਪ੍ਰੇਰਣਾ ਦੇ ਰਹੇ ਹਨ। ਕੱਛ ਦੀ ਇੱਕ ਵਿਸ਼ੇਸ਼ਤਾ ਤਾਂ ਹਮੇਸ਼ਾ ਹੀ ਰਹੀ ਹੈ, ਅਤੇ ਜਿਸ ਦੀ ਚਰਚਾ ਮੈਂ ਹਮੇਸ਼ਾ ਕਰਦਾ ਹਾਂ। ਇੱਥੇ ਰਸਤੇ ਚਲਦੇ ਵੀ ਕੋਈ ਵਿਅਕਤੀ ਇੱਕ ਸੁਪਨਾ ਬੀਜ ਜਾਵੇ ਤਾਂ ਪੂਰਾ ਕੱਛ ਉਸ ਨੂੰ ਵਟਵ੍ਰਿਕਸ਼ ਬਣਾਉਣ ਵਿੱਚ ਜੁਟ ਜਾਂਦਾ ਹੈ। ਕੱਛ ਦੇ ਇਨ੍ਹਾਂ ਸੰਸਕਾਰਾਂ ਨੇ ਹਰ ਆਸ਼ੰਕਾ, ਹਰ ਆਕਲਨ ਨੂੰ ਗਲਤ ਸਿੱਧ ਕੀਤਾ। ਅਜਿਹਾ ਕਹਿਣ ਵਾਲੇ ਬਹੁਤ ਸਨ ਕਿ ਹੁਣ ਕੱਛ ਕਦੇ ਆਪਣੇ ਪੈਰਾਂ 'ਤੇ ਖੜ੍ਹਾ ਨਹੀਂ ਹੋ ਪਾਵੇਗਾ। ਲੇਕਿਨ ਅੱਜ ਕੱਛ ਦੇ ਲੋਕਾਂ ਨੇ ਇੱਥੋਂ ਦੀ ਤਸਵੀਰ ਪੂਰੀ ਤਰ੍ਹਾਂ ਬਦਲ ਦਿੱਤੀ ਹੈ।

ਸਾਥੀਓ,

ਮੁੱਖ ਮੰਤਰੀ ਦੇ ਰੂਪ ਵਿੱਚ ਮੇਰੀ ਪਹਿਲੀ ਦੀਵਾਲੀ ਅਤੇ ਭੁਚਾਲ ਦੇ ਬਾਅਦ ਕੱਛ ਦੇ ਲੋਕਾਂ ਦੇ ਲਈ ਵੀ ਪਹਿਲੀ ਦੀਵਾਲੀ, ਮੈਂ ਉਸ ਦੀਵਾਲੀ ਨੂੰ ਨਹੀਂ ਮਨਾਇਆ ਸੀ। ਮੇਰੀ ਸਰਕਾਰ ਦੇ ਕਿਸੇ ਮੰਤਰੀ ਨੇ ਦੀਵਾਲੀ ਨਹੀਂ ਮਨਾਈ ਸੀ। ਅਤੇ ਅਸੀਂ ਸਾਰੇ ਭੁਚਾਲ ਦੇ ਬਾਅਦ ਜੋ ਪਹਿਲੀ ਦੀਵਾਲੀ, ਆਪਣਿਆ ਦੀ ਯਾਦ ਆਉਣ ਦੀ ਬਹੁਤ ਸੁਭਾਵਿਕ ਸਥਿਤੀ ਸੀ, ਮੈਂ ਤੁਹਾਡੇ ਵਿੱਚ ਆ ਕੇ ਰਿਹਾ। ਅਤੇ ਤੁਸੀਂ ਜਾਣਦੇ ਹੋ ਮੈਂ ਵਰ੍ਹਿਆਂ ਤੋਂ ਦੀਵਾਲੀ ਬਾਰਡਰ ’ਤੇ ਜਾ ਕੇ, ਸੀਮਾ ’ਤੇ ਜਾ ਕੇ ਦੇਸ਼ ਦੇ ਜਵਾਨਾਂ ਦੇ ਨਾਲ ਬਿਤਾ ਕੇ ਆਇਆ ਹਾਂ।

ਲੇਕਿਨ ਉਸ ਵਰ੍ਹੇ ਮੈਂ ਉਹ ਮੇਰੀ ਪਰੰਪਰਾ ਨੂੰ ਛੱਡ ਕਰਕੇ ਭੁਚਾਲ ਪੀੜਿਤਾਂ ਦੇ ਨਾਲ ਦੀਵਾਲੀ ਮਨਾਉਣ ਦੇ ਲਈ ਮੈਂ ਉਨ੍ਹਾਂ ਦੇ ਦਰਮਿਆਨ ਰਹਿਣ ਲਈ ਆਇਆ ਸਾਂ। ਮੈਨੂੰ ਯਾਦ ਹੈ ਮੈਂ ਪੂਰਾ ਦਿਨ ਭਰ ਚੌਬਾਰੀ ਵਿੱਚ ਰਿਹਾ ਸਾਂ। ਅਤੇ ਫਿਰ ਸ਼ਾਮ ਨੂੰ ਤ੍ਰੰਬੋ ਪਿੰਡ ਚਲਾ ਗਿਆ ਸੀ। ਮੇਰੇ ਨਾਲ ਮੇਰੀ ਕੈਬਨਿਟ ਦੇ ਸਾਰੇ ਮੈਂਬਰ, ਗੁਜਰਾਤ ਵਿੱਚ ਜਿੱਥੇ-ਜਿੱਥੇ ਭੁਚਾਲ ਦੀ ਆਪਦਾ ਆਈ ਸੀ, ਉੱਥੇ ਹੀ ਜਾ ਕੇ ਉਨ੍ਹਾਂ ਨੇ ਦੀਵਾਲੀ ਦੇ ਦਿਨ ਸਭ ਦੁਖ ਵਿੱਚ ਸ਼ਰੀਕ ਹੋਏ ਸਨ।

ਮੈਨੂੰ ਯਾਦ ਹੈ, ਮੁਸ਼ਕਿਲ ਭਰੇ ਉਨ੍ਹਾਂ ਦਿਨਾਂ ਵਿੱਚ, ਮੈਂ ਕਿਹਾ ਸੀ ਅਤੇ ਬੜੇ ਆਤਮਵਿਸ਼ਵਾਸ ਦੇ ਨਾਲ ਕਿਹਾ ਸੀ ਕਿ ਅਸੀਂ ਆਪਦਾ ਅਵਸਰ ਵਿੱਚ ਬਦਲ ਕੇ ਰਹਾਂਗੇ। ਮੈਂ ਇਹ ਵੀ ਕਿਹਾ ਸੀ ਤੁਹਾਨੂੰ ਜੋ ਰਣ ਦਿਖਦਾ ਹੈ ਨਾ, ਉਸ ਰਣ ਵਿੱਚ ਮੈਨੂੰ ਭਾਰਤ ਦਾ ਤੋਰਣ ਦਿਖਦਾ ਹੈ। ਅਤੇ ਅੱਜ ਜਦੋਂ ਮੈਂ ਕਹਿੰਦਾ ਹਾਂ, ਲਾਲ ਕਿਲੇ ਤੋਂ ਕਹਿੰਦਾ ਹਾਂ, 15 ਅਗਸਤ ਨੂੰ ਕਹਿੰਦਾ ਹਾਂ ਕਿ 2047 ਭਾਰਤ developed ਕੰਟ੍ਰੀ ਬਣੇਗਾ।

ਜਿਨ੍ਹਾਂ ਨੇ ਮੈਨੂੰ ਕੱਛ ਵਿੱਚ ਸੁਣਿਆ ਹੈ, ਦੇਖਿਆ ਹੈ, 2001-02 ਭੁਚਾਲ ਦੇ ਉਸ ਦਾ ਕਾਲਖੰਡ ਵਿੱਚ ਵਿਪਰੀਤ ਪਰਿਸਥਿਤੀ ਵਿੱਚ ਮੈਂ ਜੋ ਕਿਹਾ ਸੀ, ਉਹ ਅੱਜ ਤੁਹਾਡੀਆਂ ਅੱਖਾਂ ਦੇ ਸਾਹਮਣੇ ਸੱਚ ਬਣ ਕੇ ਉੱਭਰਿਆ ਹੋਇਆ ਹੈ। ਇਸ ਲਈ ਕਹਿੰਦਾ ਹਾਂ ਅੱਜ ਜੋ ਹਿੰਦੁਸਤਾਨ, ਤੁਹਾਨੂੰ ਬਹੁਤ ਕੁਝ ਕਮੀਆਂ ਨਜ਼ਰ ਆਉਂਦੀਆਂ ਹੋਣਗੀਆਂ, 2047 ਵਿੱਚ, ਮੈਂ ਅੱਜ ਸੁਪਨਾ ਦੇਖ ਰਿਹਾ ਹਾਂ ਦੋਸਤੋ, ਜਿਵੇਂ 2001-02 ਵਿੱਚ ਮੌਤ ਦੀ ਚਾਦਰ ਔੜ੍ਹ ਕਰਕੇ ਉਹ ਜੋ ਸਾਡਾ ਕੱਛ ਸੀ, ਤਦ ਜੋ ਸੁਪਨੇ ਦੇਖ ਕੇ ਅੱਜ ਕਰਕੇ ਦਿਖਾਇਆ, 2047 ਵਿੱਚ ਹਿੰਦੁਸਤਾਨ ਵੀ ਕਰਕੇ ਦਿਖਾਇਆ।

ਅਤੇ ਕੱਛ ਦੇ ਲੋਕਾਂ ਨੇ, ਭੁਜ ਦੇ ਲੋਕਾਂ ਦੀਆਂ ਭੁਜਾਵਾਂ ਨੇ ਇਸ ਪੂਰੇ ਖੇਤਰ ਦਾ ਕਾਇਆਕਲਪ ਕਰਕੇ ਦਿਖਾ ਦਿੱਤਾ ਹੈ। ਕੱਛ ਦਾ ਕਾਇਆਕਲਪ ਭਾਰਤ ਹੀ ਨਹੀਂ ਬਲਕਿ ਪੂਰੇ ਵਿਸ਼ਵ ਦੇ ਬੜੇ ਸਿੱਖਿਆ ਸੰਸਥਾਨਾਂ ਦੇ ਲਈ, ਰਿਸਰਚ ਇੰਸਟੀਟਿਊਟ ਦੇ ਲਈ ਇੱਕ ਰਿਸਰਚ ਦਾ ਵਿਸ਼ਾ ਹੈ। 2001 ਵਿੱਚ ਪੂਰੀ ਤਰ੍ਹਾਂ ਤਬਾਹ ਹੋਣ ਦੇ ਬਾਅਦ ਤੋਂ ਕੱਛ ਵਿੱਚ ਜੋ ਕੰਮ ਹੋਇਆ ਹੈ, ਉਹ ਅਕਲਪਨਾਯੋਗ ਹੈ।

ਕੱਛ ਵਿੱਚ 2003 ਵਿੱਚ ਕ੍ਰਾਂਤੀਗੁਰੂ ਸ਼ਿਆਮਜੀ ਕ੍ਰਿਸ਼ਨਵਰਮਾ ਯੂਨੀਵਰਸਿਟੀ ਬਣੀ ਤਾਂ ਉੱਥੇ ਹੀ 35 ਤੋਂ ਵੀ ਜ਼ਿਆਦਾ ਨਵੇਂ ਕਾਲਜਾਂ ਦੀ ਵੀ ਸਥਾਪਨਾ ਕੀਤੀ ਗਈ ਹੈ। ਇਤਨਾ ਹੀ ਨਹੀਂ, ਇਤਨੇ ਘੱਟ ਸਮੇਂ ਵਿੱਚ 1000 ਤੋਂ ਜ਼ਿਆਦਾ ਅੱਛੇ ਨਵੇਂ ਸਕੂਲ ਬਣਾਏ ਗਏ।

ਭੁਚਾਲ ਵਿੱਚ ਕੱਛ ਦਾ ਜ਼ਿਲ੍ਹਾ ਹਸਪਤਾਲ ਪੂਰੀ ਤਰ੍ਹਾਂ ਜ਼ਮੀਦੋਂਜ ਹੋ ਗਿਆ ਸੀ। ਅੱਜ ਕੱਛ ਵਿੱਚ ਭੁਚਾਲ-ਰੋਧੀ ਆਧੁਨਿਕ ਹਸਪਤਾਲ ਹੈ, 200 ਤੋਂ ਜ਼ਿਆਦਾ ਨਵੇਂ ਚਿਕਿਤਸਾ ਕੇਂਦਰ ਕੰਮ ਕਰ ਰਹੇ ਹਨ। ਜੋ ਕੱਛ ਹਮੇਸ਼ਾ ਸੋਕੇ ਦੀ ਚਪੇਟ ਵਿੱਚ ਰਹਿੰਦਾ ਸੀ, ਜਿੱਥੇ ਪਾਣੀ ਜੀਵਨ ਦੀ ਸਭ ਤੋਂ ਬੜੀ ਚੁਣੌਤੀ ਸੀ, ਉੱਥੇ ਅੱਜ ਕੱਛ ਜ਼ਿਲ੍ਹੇ ਦੇ ਹਰ ਘਰ ਵਿੱਚ ਨਰਮਦਾ ਦਾ ਪਾਣੀ ਪਹੁੰਚਣ ਲਗਿਆ ਹੈ। ਅਸੀਂ ਕਦੇ ਆਸਥਾ ਅਤੇ ਸ਼ਰਧਾ ਦੇ ਨਾਤੇ ਗੰਗਾ ਜੀ ਵਿੱਚ ਇਸ਼ਨਾਨ ਕਰਦੇ ਹਾਂ, ਯਮੂਨਾ ਜੀ ਵਿੱਚ, ਸਰਯੂ ਵਿੱਚ ਅਤੇ ਨਰਮਦਾ ਜੀ ਵਿੱਚ ਵੀ ਅਤੇ ਇੱਥੋਂ ਤੱਕ ਕਹਿੰਦੇ ਹਨ ਨਰਮਦਾ ਜੀ ਤਾਂ ਇਤਨੀ ਪਵਿੱਤਰ ਹਨ ਕਿ ਨਾਮ ਸਮਰਣ ਤੋਂ ਪੁਣਯ ਮਿਲਦਾ ਹੈ। ਜਿਸ ਨਰਮਦਾ ਜੀ ਦੇ ਦਰਸ਼ਨ ਕਰਨ ਦੇ ਲਈ ਲੋਕ ਯਾਤਰਾਵਾਂ ਕਰਦੇ ਸਨ, ਅੱਜ ਉਹ ਮਾਂ ਨਰਮਦਾ ਕੱਛ ਦੀ ਧਰਤੀ 'ਤੇ ਆਈ ਹੈ।

ਕੋਈ ਕਲਪਨਾ ਨਹੀਂ ਕਰ ਸਕਦਾ ਸੀ ਕਿ ਕਦੇ ਟੱਪਰ, ਫਤਿਹਗੜ੍ਹ ਅਤੇ ਸੁਵਾਈ ਡੈਮਾਂ ਵਿੱਚ ਵੀ ਨਰਮਦਾ ਦਾ ਪਾਣੀ ਪਹੁੰਚ ਸਕਦਾ ਹੈ। ਲੇਕਿਨ ਇਹ ਸੁਪਨਾ ਵੀ ਕੱਛ ਦੇ ਲੋਕਾਂ ਨੇ ਸਾਕਾਰ ਕਰਕੇ ਦਿਖਾਇਆ ਹੈ। ਜਿਸ ਕੱਛ ਵਿੱਚ ਸਿੰਚਾਈ ਪ੍ਰੋਜੈਕਟਾਂ ਦੀ ਕੋਈ ਸੋਚ ਨਹੀਂ ਸਕਦਾ ਸੀ, ਉੱਥੇ ਹਜ਼ਾਰਾਂ ਚੈੱਕ ਡੈਮਸ ਬਣਾ ਕੇ, ਸੁਜਲਾਮ-ਸੁਫਲਾਮ ਜਲ ਅਭਿਯਾਨ ਚਲਾ ਕੇ ਹਜ਼ਾਰਾਂ ਹੈਕਟੇਅਰ ਜ਼ਮੀਨ ਨੂੰ ਸਿੰਚਾਈ ਦੇ ਦਾਇਰੇ ਵਿੱਚ ਲਿਆਇਆ ਜਾ ਚੁੱਕਿਆ ਹੈ।

ਭਾਈਓ ਅਤੇ ਭੈਣੋਂ,

ਪਿਛਲੇ ਮਹੀਨੇ ਜਦੋਂ ਰਾਯਣ-ਪਿੰਡ ਵਿੱਚ ਮਾਂ ਨਰਮਦਾ ਦਾ ਪਾਣੀ ਪਹੁੰਚਿਆ, ਤਾਂ ਲੋਕਾਂ ਨੇ ਜਿਸ ਪ੍ਰਕਾਰ ਉਤਸਵ ਮਨਾਇਆ ਉਸ ਨੂੰ ਦੇਖ ਕੇ ਦੁਨੀਆ ਵਿੱਚ ਅਨੇਕ ਲੋਕਾਂ ਨੂੰ ਹੈਰਾਨੀ ਹੋਈ। ਇਹ ਹੈਰਾਨੀ ਇਸ ਲਈ ਸੀ ਕਿਉਂਕਿ ਉਨ੍ਹਾਂ ਨੂੰ ਇਸ ਗੱਲ ਦਾ ਆਭਾਸ ਨਹੀਂ ਹੈ ਕਿ ਕੱਛ ਦੇ ਲਈ ਪਾਣੀ ਦਾ ਮਤਲਬ ਕੀ ਹੁੰਦਾ ਹੈ। ਇੱਕ ਜਮਾਨਾ ਸੀ ਬੱਚੇ ਦੇ ਜਨਮ ਦੇ ਬਾਅਦ ਚਾਰ-ਚਾਰ ਸਾਲ ਦੀ ਉਮਰ ਹੋ ਜਾਵੇ ਉਸ ਨੇ ਬਾਰਿਸ਼ ਨਹੀਂ ਦੇਖੀ ਹੁੰਦੀ ਸੀ। ਇਹ ਮੇਰੇ ਕੱਛ ਨੇ ਗੁਜਾਰਾ, ਜ਼ਿੰਦਗੀ ਕਠਿਨਾਈਆਂ ਵਿੱਚੋਂ ਗੁਜਾਰੀ ਹੈ। ਕੱਛ ਵਿੱਚ ਕਦੇ ਨਹਿਰਾਂ ਹੋਣਗੀਆਂ, ਟਪਕ ਸਿੰਚਾਈ ਦੀ ਸੁਵਿਧਾ ਹੋਵੇਗੀ, ਇਸ ਦੇ ਬਾਰੇ 2 ਦਹਾਕੇ ਪਹਿਲਾਂ ਕੋਈ ਗੱਲ ਕਰਦਾ ਸੀ, ਤਾਂ ਵਿਸ਼ਵਾਸ ਕਰਨ ਵਾਲੇ ਬਹੁਤ ਘੱਟ ਲੋਕ ਮਿਲਦੇ ਸਨ।

ਮੈਨੂੰ ਯਾਦ ਹੈ ਕਿ 2002 ਵਿੱਚ ਜਦੋਂ ਗੁਜਰਾਤ ਗੌਰਵ ਯਾਤਰਾ ਦੇ ਦੌਰਾਨ ਮਾਂਡਵੀ ਆਇਆ ਸੀ, ਤਾਂ ਮੈਂ ਕੱਛਵਾਸੀਆਂ ਤੋਂ ਅਸ਼ੀਰਵਾਦ ਮੰਗਿਆ ਸੀ। ਅਸ਼ੀਰਵਾਦ ਇਸ ਗੱਲ ਦਾ ਕਿ ਮੈਂ ਕੱਛ ਦੇ ਅਧਿਕਤਰ ਹਿੱਸਿਆਂ ਨੂੰ ਮਾਂ-ਨਰਮਦਾ ਦੇ ਪਾਣੀ ਨਾਲ ਜੋੜ ਸਕਾਂ। ਤੁਹਾਡੇ ਅਸ਼ੀਰਵਾਦ ਨੇ ਜੋ ਸ਼ਕਤੀ ਦਿੱਤੀ ਉਸੇ ਦਾ ਪਰਿਣਾਮ ਹੈ ਅੱਜ ਅਸੀਂ ਇਸ ਸਾਰੇ ਅੱਛੇ ਅਵਸਰ ਦੇ ਭਾਗੀਦਾਰ ਬਣ ਰਹੇ ਹਨ। ਅੱਜ ਕੱਛ-ਭੁਜ ਨਹਿਰ ਦਾ ਲੋਕਅਰਪਣ ਹੋਇਆ ਹੈ। ਇਸ ਨਾਲ ਸੈਕੜਾਂ ਪਿੰਡਾਂ ਦੇ ਹਜ਼ਾਰਾਂ ਕਿਸਾਨ ਪਰਿਵਾਰਾਂ ਨੂੰ ਲਾਭ ਹੋਇਆ ਹੈ।

ਭਾਈਓ ਅਤੇ ਭੈਣੋਂ,

ਕੱਛ ਦੇ ਲੋਕਾਂ ਦੀ ਭਾਸ਼ਾ ਬੋਲੀ ਇਤਨੀ ਮਿੱਠੀ ਹੈ, ਕਿ ਜੋ ਇੱਕ ਵਾਰ ਇੱਥੇ ਆ ਗਿਆ, ਉਹ ਕੱਛ ਨੂੰ ਭੁੱਲ ਨਹੀਂ ਸਕਦਾ। ਅਤੇ ਮੈਨੂੰ ਤਾਂ ਸੈਂਕੜੇ ਵਾਰ ਕੱਛ ਦਾ ਆਉਣ ਦਾ ਸੁਭਾਗ ਮਿਲਿਆ ਹੈ। ਇੱਥੇ ਦੀ ਦਾਬੇਲੀ, ਭੇਲਪੁਰੀ, ਸਾਡੇ ਕੱਛ ਦੀ ਪਤਲੀ ਛਾਛ, ਕੱਛ ਦੀ ਖਾਰੇ, ਕੇਸਰ ਦਾ ਸਵਾਦ, ਕੀ ਕੁਝ ਨਹੀਂ ਹੈ। ਪੁਰਾਣੀ ਕਹਾਵਤ ਹੈ ਕਿ ਮਿਹਨਤ ਦਾ ਫਲ ਮਿੱਠਾ ਹੁੰਦਾ ਹੈ। ਕੱਛ ਨੇ ਇਸ ਕਹਾਵਤ ਨੂੰ ਜ਼ਮੀਨ 'ਤੇ ਉਤਾਰਕੇ ਦਿਖਾਇਆ ਹੈ।

ਮੈਨੂੰ ਖੁਸ਼ੀ ਹੈ ਕਿ ਅੱਜ ਫਲ ਉਤਪਾਦਨ ਦੇ ਮਾਮਲੇ ਵਿੱਚ ਕੱਛ ਪੂਰੇ ਗੁਜਰਾਤ ਦਾ ਨੰਬਰ-ਵੰਨ ਜ਼ਿਲ੍ਹਾ ਬਣ ਗਿਆ ਹੈ। ਇੱਥੋਂ ਦੇ ਗ੍ਰੀਨ ਡੇਟਸ, ਕੇਸਰ ਅੰਬ, ਅਨਾਰ ਅਤੇ ਕਮਲਮ, ਅਜਿਹੇ ਕਿੰਨੇ ਹੀ ਫਲ ਦੇਸ਼ ਵਿੱਚ ਹੀ ਨਹੀਂ ਬਲਕਿ ਵਿਦੇਸ਼ ਵਿੱਚ ਵੀ ਆਪਣੀ ਮਿਠਾਸ ਲੈ ਕੇ ਜਾ ਰਹੇ ਹਨ।

ਸਾਥੀਓ,

ਮੈਂ ਉਹ ਦਿਨ ਭੁੱਲ ਨਹੀਂ ਸਕਦਾ ਜਦੋਂ ਕੱਛ ਵਿੱਚ ਰਹਿਣ ਵਾਲੇ ਲੋਕ ਨਾ ਚਾਹੁੰਦੇ ਹੋਏ ਵੀ ਕਦੀ ਪਸ਼ੂਆਂ ਨੂੰ ਲੈ ਕੇ ਮੀਲਾਂ ਤੱਕ ਪਲਾਇਨ ਕਰ ਜਾਂਦੇ ਸਨ ਜਾਂ ਕਦੀ ਪਸ਼ੂ ਛੱਡ ਕੇ ਖ਼ੁਦ ਜਾਣ ਦੇ ਲਈ ਮਜਬੂਰ ਹੋ ਜਾਂਦੇ ਸਨ। ਸਾਧਨ ਨਾ ਹੋਣ ਦੀ ਵਜ੍ਹਾ ਨਾਲ, ਸੰਸਾਧਨ ਨਾ ਹੋਣ ਦੀ ਵਜ੍ਹਾ ਨਾਲ, ਪਸ਼ੂਧਨ ਦਾ ਤਿਆਗ ਇਸ ਪੂਰੇ ਖੇਤਰ ਦੀ ਮਜ਼ਬੂਰੀ ਬਣਿਆ ਹੋਇਆ ਸੀ। ਜਿਸ ਖੇਤਰ ਵਿੱਚ ਪਸ਼ੂ ਪਾਲਣ ਸੈਂਕੜੇ ਵਰ੍ਹਿਆਂ ਤੋਂ ਆਜੀਵਿਕਾ ਦਾ ਸਾਧਨ ਰਿਹਾ ਹੋਵੇ, ਉੱਥੇ ਇਹ ਸਥਿਤੀ ਬਹੁਤ ਹੀ ਚਿੰਤਾ ਵਿੱਚ ਪਾਉਣ ਵਾਲੀ ਸੀ। ਲੇਕਿਨ ਅੱਜ ਇਸੇ ਕੱਛ ਵਿੱਚ ਕਿਸਾਨਾਂ ਨੇ ਪਸ਼ੂਧਨ ਤੋਂ ਧਨ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਵੀਹ ਸਾਲ ਵਿੱਚ ਕੱਛ ਵਿੱਚ ਦੁੱਧ ਦਾ ਉਤਪਾਦਨ ਤਿੰਨ ਗੁਣਾ ਤੋਂ ਜ਼ਿਆਦਾ ਵੱਧ ਗਿਆ ਹੈ।

ਜਦੋਂ ਮੈਂ ਇੱਥੇ ਮੁੱਖ ਮੰਤਰੀ ਦੇ ਰੂਪ ਵਿੱਚ ਕੰਮ ਕਰਦਾ ਸਾਂ, ਤਾਂ ਸਾਲ 2009 ਵਿੱਚ ਇੱਥੇ ਸਰਹਦ ਡੇਅਰੀ ਦੀ ਸ਼ੁਰੂਆਤ ਕੀਤੀ ਗਈ ਸੀ। ਉਸ ਸਮੇਂ ਇਹ ਡੇਅਰੀ ਦਾ ਇੱਕ ਦਿਨ ਵਿੱਚ 1400 ਲੀਟਰ ਤੋਂ ਵੀ ਘੱਟ ਦੁੱਧ ਜਮ੍ਹਾ ਹੁੰਦਾ ਸੀ। ਜਦੋਂ ਉਸ ਦੀ ਸ਼ੁਰੂਆਤ ਕੀਤੀ 1400 ਲੀਟਰ ਤੋਂ ਵੀ ਘੱਟ। ਲੇਕਿਨ ਅੱਜ ਇਹ ਸਰਹਦ ਡੇਅਰੀ ਹਰ ਰੋਜ਼ 5 ਲੱਖ ਲੀਟਰ ਤੱਕ ਦੁੱਧ ਕਿਸਾਨਾਂ ਤੋਂ ਇਕੱਠਾ ਕਰਦੀ ਹੈ। ਅੱਜ ਇਸ ਡੇਅਰੀ ਦੀ ਵਜ੍ਹਾ ਨਾਲ ਹਰ ਸਾਲ ਕਿਸਾਨਾਂ ਦੀ ਜੇਬ ਵਿੱਚ ਕਰੀਬ-ਕਰੀਬ 800 ਕਰੋੜ ਰੁਪਏ ਉਨ੍ਹਾਂ ਦੀ ਜੇਬ ਵਿੱਚ ਜਾ ਰਹੇ ਹਨ, ਦੋਸਤੋ, ਮੇਰੇ ਕੱਛ ਦੇ ਕਿਸਾਨਾਂ ਦੀ ਜੇਬ ਵਿੱਚ। ਅੱਜ ਅੰਜਾਰ ਤਾਲੁਕਾ ਦੇ ਚੰਦ੍ਰਾਣੀ ਪਿੰਡ ਵਿੱਚ ਸਰਹਦ ਡੇਅਰੀ ਦੇ ਜਿਸ ਨਵੇਂ ਆਧੁਨਿਕ ਪਲਾਂਟ ਦਾ ਲੋਕਅਰਪਣ ਹੋਇਆ ਹੈ, ਉਸ ਨਾਲ ਵੀ ਕਿਸਾਨਾਂ-ਪਸ਼ੂਪਾਲਕਾਂ ਨੂੰ ਬਹੁਤ ਫਾਇਦਾ ਹੋਣ ਵਾਲਾ ਹੈ। ਇਸ ਵਿੱਚ ਜੋ ਆਧੁਨਿਕ ਟੈਕਨੋਲੋਜੀ ਹੈ, ਉਸ ਨਾਲ ਦੁੱਧ ਦੇ ਅਜਿਹੇ ਉਤਪਾਦ ਬਣਨਗੇ ਜੋ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਮਦਦ ਕਰਨਗੇ।

ਭਾਈਓ ਅਤੇ ਭੈਣੋਂ,

ਕੱਛ ਨੇ ਸਿਰਫ਼ ਖੁਦ ਨੂੰ ਉੱਪਰ ਉਠਾਇਆ, ਇਤਨਾ ਹੀ ਨਹੀਂ ਹੈ, ਲੇਕਿਨ ਪੂਰੇ ਗੁਜਰਾਤ ਨੂੰ ਵਿਕਾਸ ਦੀ ਇੱਕ ਨਵੀਂ ਗਤੀ ਦਿੱਤੀ ਹੈ। ਇੱਕ ਦੌਰ ਸੀ ਜਦੋਂ ਗੁਜਰਾਤ ਉੱਤੇ ਇੱਕ ਦੇ ਬਾਅਦ ਇੱਕ ਸੰਕਟ ਆ ਰਹੇ ਸਨ। ਕੁਦਰਤੀ ਆਪਦਾ ਨਾਲ ਗੁਜਰਾਤ ਨਿਪਟ ਹੀ ਰਿਹਾ ਸੀ, ਕਿ ਸਾਜ਼ਿਸ਼ਾਂ ਦਾ ਦੌਰ ਸ਼ੁਰੂ ਹੋ ਗਿਆ। ਦੇਸ਼ ਅਤੇ ਦੁਨੀਆ ਵਿੱਚ ਗੁਜਰਾਤ ਨੂੰ ਬਦਨਾਮ ਕਰਨ ਦੇ ਲਈ, ਇੱਥੇ ਨਿਵੇਸ਼ ਨੂੰ ਰੋਕਣ ਦੇ ਲਈ ਇੱਕ ਤੋਂ ਬਾਅਦ ਇੱਕ ਸਾਜ਼ਿਸਾਂ ਕੀਤੀਆਂ ਗਈਆਂ। ਅਜਿਹੀ ਸਥਿਤੀ ਵਿੱਚ ਵੀ, ਇੱਕ ਪਾਸੇ ਗੁਜਰਾਤ ਦੇਸ਼ ਵਿੱਚ ਡਿਜਾਸਟਰ ਮੈਨੇਜਮੈਂਟ ਐਕਟ ਬਣਾਉਣ ਵਾਲਾ ਪਹਿਲਾ ਰਾਜ ਬਣਿਆ। ਇਸੇ ਐਕਟ ਦੀ ਪ੍ਰੇਰਣਾ ਨਾਲ ਪੂਰੇ ਦੇਸ਼ ਲਈ ਵੀ ਅਜਿਹਾ ਹੀ ਕਾਨੂੰਨ ਬਣਿਆ। ਕੋਰੋਨਾ ਦੇ ਸੰਕਟਕਾਲ ਵਿੱਚ ਇਸੇ ਕਾਨੂੰਨ ਨੇ ਹਰ ਸਰਕਾਰ ਅਤੇ ਪ੍ਰਸ਼ਾਸਨ ਦੀ ਬਹੁਤ ਮਦਦ ਕੀਤੀ।

ਸਾਥੀਓ,

ਹਰ ਸਾਜ਼ਿਸ਼ ਨੂੰ ਪਿੱਛੇ ਛੱਡਦੇ ਹੋਏ, ਗੁਜਰਾਤ ਨੇ ਨਵੀਂ ਉਦਯੋਗਿਕ ਨੀਤੀ ਲਿਆ ਕੇ ਗੁਜਰਾਤ ਵਿੱਚ ਉਦਯੋਗਿਕ ਵਿਕਾਸ ਦਾ ਨਵਾਂ ਰਾਹ ਚੁਣਿਆ ਸੀ। ਇਸ ਦਾ ਬਹੁਤ ਅਧਿਕ ਲਾਭ ਕੱਛ ਨੂੰ ਹੋਇਆ, ਕੱਛ ਵਿੱਚ ਨਿਵੇਸ਼ ਨੂੰ ਹੋਇਆ। ਕੱਛ ਦੇ ਉਦਯੋਗਿਕ ਵਿਕਾਸ ਲਈ ਲੱਖਾਂ ਕਰੋੜਾਂ ਰੁਪਏ ਦਾ ਨਿਵੇਸ਼ ਹੋ ਚੁੱਕਿਆ ਹੈ। ਅੱਜ ਕੱਛ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਸੀਮਿੰਟ ਪਲਾਂਟ ਹਨ। ਵੈਲਡਿੰਗ ਪਾਈਪ ਮੈਨੂਫੈਕਚਰਿੰਗ ਦੇ ਮਾਮਲੇ ਵਿੱਚ ਕੱਛ ਪੂਰੀ ਦੁਨੀਆ ਵਿੱਚ ਦੂਸਰੇ ਨੰਬਰ 'ਤੇ ਹੈ। ਪੂਰੀ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਟੈਕਸਟਾਈਲ ਪਲਾਂਟ ਕੱਛ ਵਿੱਚ ਹੀ ਹੈ। ਕੱਛ ਵਿੱਚ ਏਸ਼ੀਆ ਦਾ ਪਹਿਲਾ ਸਪੈਸ਼ਲ ਇਕਨੌਮਿਕ ਜ਼ੋਨ ਬਣਿਆ ਹੈ। ਕਾਂਡਲਾ ਅਤੇ ਮੁੰਦਰਾ ਪੋਰਟ ਵਿੱਚ ਦੇਸ਼ ਦਾ 30 ਪ੍ਰਤੀਸ਼ਤ ਕਾਰਗੋ ਹੈਂਡਲ ਹੁੰਦਾ ਹੈ। ਕੱਛ ਉਹ ਇਲਾਕਾ ਹੈ ਜਿੱਥੋਂ ਭਾਰਤ ਦਾ 30 ਪ੍ਰਤੀਸ਼ਤ ਤੋਂ ਜ਼ਿਆਦਾ ਨਮਕ ਪੈਦਾ ਹੁੰਦਾ ਹੈ, ਹਿੰਦੁਸਤਾਨ ਦਾ ਕੋਈ ਲਾਲ ਅਜਿਹਾ ਨਹੀਂ ਹੋਵੇਗਾ ਜਿਸ ਨੇ ਕੱਛ ਦਾ ਨਮਕ ਨਾ ਖਾਇਆ ਹੋਵੇ। ਜਿੱਥੇ 30 ਤੋਂ ਜ਼ਿਆਦਾ ਸਾਲਟ ਰਿਫਾਇਨਰੀਜ਼ ਹਨ।

ਭਾਈਓ ਅਤੇ ਭੈਣੋਂ,

ਇੱਕ ਸਮਾਂ ਸੀ ਜਦੋਂ ਕੱਛ ਵਿੱਚ ਕੋਈ ਸੋਲਰ ਪਾਵਰ, ਵਿੰਡ ਪਾਵਰ ਬਾਰੇ ਸੋਚ ਵੀ ਨਹੀਂ ਸਕਦਾ ਸੀ। ਅੱਜ ਕੱਛ ਵਿੱਚ ਕਰੀਬ-ਕਰੀਬ ਢਾਈ ਹਜ਼ਾਰ ਮੈਗਾਵਾਟ ਬਿਜਲੀ ਸੋਲਰ ਅਤੇ ਵਿੰਡ ਐਨਰਜੀ ਨਾਲ ਪੈਦਾ ਹੁੰਦੀ ਹੈ। ਅੱਜ ਕੱਛ ਦੇ ਖਾਵੜਾ ਵਿੱਚ ਸਭ ਤੋਂ ਬੜਾ ਸੋਲਰ ਵਿੰਡ ਹਾਈਬ੍ਰਿਡ ਪਾਰਕ ਬਣ ਰਿਹਾ ਹੈ। ਦੇਸ਼ ਵਿੱਚ ਅੱਜ ਜੋ ਗ੍ਰੀਨ ਹਾਈਡ੍ਰੋਜਨ ਅਭਿਯਾਨ ਚਲ ਰਿਹਾ ਹੈ, ਉਸ ਵਿੱਚ ਗੁਜਰਾਤ ਦੀ ਬਹੁਤ ਬੜੀ ਭੂਮਿਕਾ ਹੈ। ਇਸੇ ਤਰ੍ਹਾਂ, ਜਦੋਂ ਗੁਜਰਾਤ, ਦੁਨੀਆ ਭਰ ਵਿੱਚ ਗ੍ਰੀਨ ਹਾਈਡ੍ਰੋਜਨ ਕੈਪਿਟਲ ਦੇ ਰੂਪ ਵਿੱਚ ਆਪਣੀ ਪਹਿਚਾਣ ਬਣਾਏਗਾ, ਤਾਂ ਉਸ ਵਿੱਚ ਕੱਛ ਦਾ ਬਹੁਤ ਬੜਾ ਯੋਗਦਾਨ ਹੋਵੇਗਾ।

ਸਾਥੀਓ,

ਕੱਛ ਦਾ ਇਹ ਖੇਤਰ, ਭਾਰਤ ਹੀ ਨਹੀਂ ਪੂਰੀ ਦੁਨੀਆ ਦੇ ਲਈ ਉਦਾਹਰਣ ਹੈ। ਦੁਨੀਆ ਵਿੱਚ ਅਜਿਹੀਆਂ ਜਗ੍ਹਾ ਘੱਟ ਹੀ ਹੁੰਦੀਆਂ ਹਨ, ਜੋ ਖੇਤੀਬਾੜੀ-ਪਸ਼ੂਪਾਲਣ ਵਿੱਚ ਅੱਗੇ ਹੋਣ, ਉਦਯੋਗਿਕ ਵਿਕਾਸ ਵਿੱਚ ਅੱਗੇ ਹੋਣ, ਟੂਰਿਜ਼ਮ ਵਿੱਚ ਅੱਗੇ ਹੋਣ, ਕਲਾ-ਸੱਭਿਆਚਾਰ ਵਿੱਚ ਅੱਗੇ ਹੋਣ। ਕੱਛ ਦੇ ਪਾਸ ਕੀ ਨਹੀਂ ਹੈ? ਕੱਛ ਨੇ, ਗੁਜਰਾਤ ਨੇ ਆਪਣੀ ਵਿਰਾਸਤ ਨੂੰ ਪੂਰੇ ਗੌਰਵ ਨਾਲ ਅਪਣਾਉਣ ਦਾ ਉਦਹਾਰਣ ਵੀ ਦੇਸ਼ ਦੇ ਸਾਹਮਣੇ ਰੱਖਿਆ ਹੈ।

ਇਸ ਵਾਰ 15 ਅਗਸਤ ਨੂੰ ਲਾਲ ਕਿਲੇ ਤੋਂ ਮੈਂ ਦੇਸ਼ ਨੂੰ ਆਪਣੀ ਵਿਰਾਸਤ 'ਤੇ ਹੋਰ ਮਾਣ ਕਰਨ ਦਾ ਸੱਦਾ ਦਿੱਤਾ ਹੈ। ਪਿਛਲੇ 7-8 ਵਰ੍ਹਿਆਂ ਵਿੱਚ ਆਪਣੀ ਵਿਰਾਸਤ ਦੇ ਪ੍ਰਤੀ ਮਾਣ ਦਾ ਜੋ ਭਾਵ ਪ੍ਰਬਲ ਹੋਇਆ ਹੈ, ਉਹ ਅੱਜ ਭਾਰਤ ਦੀ ਤਾਕਤ ਬਣ ਰਿਹਾ ਹੈ। ਅੱਜ ਭਾਰਤ ਉਸ ਮਾਨਸਿਕਤਾ ਤੋਂ ਬਾਹਰ ਆ ਗਿਆ ਹੈ ਜਦੋਂ ਆਪਣੇ ਧਰੋਹਰਾਂ ਦੀ ਗੱਲ ਕਰਨ ਵਾਲੇ ਨੂੰ ਹੀਨ ਭਾਵਨਾ ਨਾਲ ਭਰ ਦਿੱਤਾ ਜਾਂਦਾ ਸੀ।

ਹੁਣ ਦੇਖੋ, ਸਾਡੇ ਕੱਛ ਵਿੱਚ ਕੀ ਨਹੀਂ ਹੈ। ਨਗਰ ਨਿਰਮਾਣ ਨੂੰ ਲੈ ਕੇ ਸਾਡੀ ਮੁਹਾਰਤ ਧੋਲਾਵੀਰਾ ਵਿੱਚ ਦਿਖਦੀ ਹੈ। ਪਿਛਲੇ ਵਰ੍ਹੇ ਹੀ ਧੋਲਾਵੀਰਾ ਨੂੰ ਵਰਲਡ ਹੈਰਿਟੇਜ਼ ਸਾਈਟ ਦਾ ਦਰਜਾ ਦਿੱਤਾ ਗਿਆ ਹੈ। ਧੋਲਾਵੀਰਾ ਦੀ ਇੱਕ-ਇੱਕ ਇੱਟ ਸਾਡੇ ਪੁਰਖਿਆਂ ਦੇ ਕੌਸ਼ਲ, ਉਨ੍ਹਾਂ ਦੇ ਗਿਆਨ-ਵਿਗਿਆਨ ਨੂੰ ਦਰਸਾਉਂਦੀ ਹੈ। ਜਦੋਂ ਦੁਨੀਆ ਦੀਆਂ ਅਨੇਕ ਸੱਭਿਅਤਾਵਾਂ ਆਪਣੇ ਸ਼ੁਰੂਆਤੀ ਦੌਰ ਵਿੱਚ ਸਨ, ਉਦੋਂ ਸਾਡੇ ਪੁਰਖਿਆਂ ਨੇ ਧੋਲਾਵੀਰਾ ਜਿਹੇ ਵਿਕਸਿਤ ਸ਼ਹਿਰ ਵਸਾ ਦਿੱਤੇ ਸਨ।

ਇਸੇ ਪ੍ਰਕਾਰ ਮਾਂਡਵੀ ਜਹਾਜ਼ ਨਿਰਮਾਣ ਦੇ ਮਾਮਲੇ ਵਿੱਚ ਮੋਹਰੀ ਸੀ। ਆਪਣੇ ਇਤਿਹਾਸ, ਆਪਣੀ ਵਿਰਾਸਤ ਅਤੇ ਆਪਣੇ ਸੁਤੰਤਰਤਾ ਸੈਨਾਨੀਆਂ ਦੇ ਪ੍ਰਤੀ ਕਿੰਨੀ ਬੇਰੁਖੀ ਰਹੀ ਹੈ, ਇਸ ਦਾ ਇੱਕ ਉਦਾਹਰਣ ਸਾਡੇ ਸ਼ਿਆਮਜੀ ਕ੍ਰਿਸ਼ਨ ਵਰਮਾ ਨਾਲ ਵੀ ਜੁੜੀ ਹੋਇਆ ਹੈ। ਆਜ਼ਾਦੀ ਦੇ ਬਾਅਦ ਦਹਾਕਿਆਂ ਤੱਕ ਉਨ੍ਹਾਂ ਦੀਆਂ ਅਸਥੀਆਂ ਤੱਕ ਵਿਦੇਸ਼ਾਂ ਵਿੱਚ ਰੱਖੀਆਂ ਰਹੀਆਂ। ਮੁੱਖ ਮੰਤਰੀ ਵਜੋਂ ਇਹ ਮੇਰਾ ਸੁਭਾਗ ਸੀ ਕਿ ਉਨ੍ਹਾਂ ਦੀਆਂ ਅਸਥੀਆਂ ਲਿਆ ਕੇ ਮੈਂ ਮਾਤਭੂਮੀ ਨੂੰ ਸੌਂਪਿਆ। ਅੱਜ ਜਦੋਂ ਦੇਸ਼ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ, ਤਾਂ ਗੁਜਰਾਤ ਵਾਸੀ, ਦੇਸ਼ਵਾਸੀ ਮਾਂਡਵੀ ਵਿੱਚ ਬਣੇ ਕ੍ਰਾਂਤੀ ਤੀਰਥ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਪਾ ਰਹੇ ਹਨ।

ਇੱਕ ਭਾਰਤ, ਸ਼੍ਰੇਸ਼ਠ ਭਾਰਤ ਦੇ ਲਈ, ਕਿਸਾਨਾਂ-ਪਸ਼ੂਪਾਲਕਾਂ ਦਾ ਜੀਵਨ ਬਦਲਣ ਦੇ ਲਈ, ਜਿਨ੍ਹਾਂ ਸਰਦਾਰ ਸਾਹਬ ਨੇ ਖ਼ੁਦ ਨੂੰ ਖਪਾ ਦਿੱਤਾ, ਉਨ੍ਹਾਂ ਦੀ ਸਟੈਚੂ ਆਵ੍ ਯੂਨਿਟੀ ਵੀ ਅੱਜ ਦੇਸ਼ ਦੀ ਸ਼ਾਨ ਬਣ ਚੁੱਕੀ ਹੈ। ਹਰ ਦਿਨ ਹਜ਼ਾਰਾਂ ਸੈਲਾਨੀ ਉਨ੍ਹਾਂ ਤੋਂ ਪ੍ਰੇਰਿਤ ਹੋ ਕੇ ਜਾਂਦੇ ਹਨ, ਰਾਸ਼ਟਰੀ ਏਕਤਾ ਦਾ ਸੰਕਲਪ ਲੈ ਕੇ ਜਾਂਦੇ ਹਨ।

ਸਾਥੀਓ,

ਬੀਤੇ 2 ਦਹਾਕਿਆਂ ਵਿੱਚ ਕੱਛ ਦੀ, ਗੁਜਰਾਤ ਦੀਆਂ ਇਨ੍ਹਾਂ ਧਰੋਹਰਾਂ ਨੂੰ ਸਹੇਜਨ, ਉਨ੍ਹਾਂ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਦੇ ਲਈ ਨਿਰੰਤਰ ਪ੍ਰਯਾਸ ਕੀਤੇ ਜਾ ਰਹੇ ਹਨ। ਕੱਛ ਦਾ ਰਣ, ਧੌਰਦੋ ਟੈਂਟ ਸਿਟੀ, ਮਾਂਡਵੀ ਬੀਚ, ਅੱਜ ਦੇਸ਼ ਦੇ ਵੱਡੇ ਟੂਰਿਸਟ ਡੈਸਟੀਨੇਸ਼ਨ ਬਣ ਰਹੇ ਹਨ। ਇੱਥੋਂ ਦੇ ਕਾਰੀਗਰਾਂ, ਹਸਤਸ਼ਿਲਪਾਂ ਦੇ ਬਣਾਏ ਉਤਪਾਦ ਅੱਜ ਪੂਰੀ ਦੁਨੀਆ ਵਿੱਚ ਜਾ ਰਹੇ ਹਨ। ਨਿਰੋਨਾ, ਭੁਜੌੜੀ ਅਤੇ ਅਜਰਖਪੁਰ ਜਿਹੇ ਪਿੰਡਾਂ ਦਾ ਹੈਂਡੀਕ੍ਰਾਫਟ ਅੱਜ ਦੇਸ਼-ਦੁਨੀਆ  ਵਿੱਚ ਧੂਮ ਮਚਾ ਰਿਹਾ ਹੈ। ਕੱਛ ਦੀ ਰੋਗਨ ਆਰਟ, ਮਡ ਆਰਟ, ਬਾਂਧਨੀ, ਅਜਰਖ ਪ੍ਰਿੰਟਿੰਗ ਦੇ ਚਰਚੇ ਹਰ ਤਰਫ਼ ਵਧ ਰਹੇ ਹਨ। ਕੱਛ ਦੀ ਸੌਲ ਅਤੇ ਕੱਛ ਦੀ ਕਢਾਈ ਨੂੰ Gl-ਟੈਗ ਮਿਲਣ ਦੇ ਬਾਅਦ ਇਨ੍ਹਾਂ ਦੀ ਡਿਮਾਂਡ ਹੋਰ ਵਧ ਗਈ ਹੈ।

ਇਸੇ ਲਈ ਅੱਜ ਗੁਜਰਾਤ ਵਿੱਚ ਹੀ ਨਹੀਂ, ਬਲਕਿ ਦੇਸ਼-ਦੁਨੀਆ ਵਿੱਚ ਚਰਚਾ ਹੋਣ ਲਗੀ ਹੈ ਕਿ ਜਿਸ ਨੇ ਕੱਛ ਨਹੀਂ ਦੇਖਿਆ, ਉਸ ਨੇ ਕੁਝ ਨਹੀਂ ਦੇਖਿਆ। ਇਨ੍ਹਾਂ ਦਾ ਬਹੁਤ ਅਧਿਕ ਲਾਭ ਕੱਛ ਦੇ, ਗੁਜਰਾਤ ਦੇ ਟੂਰਿਜ਼ਮ ਨੂੰ ਹੋ ਰਿਹਾ ਹੈ, ਮੇਰੀ ਨੌਜਵਾਨ ਪੀੜ੍ਹੀ ਨੂੰ ਹੋ ਰਿਹਾ ਹੈ। ਅੱਜ ਨੈਸ਼ਨਲ ਹਾਈਵੇਅ ਨੰਬਰ 41 ਦੇ ਚੌੜੀਕਰਨ ਦਾ ਜੋ ਕੰਮ ਸ਼ੁਰੂ ਹੋਇਆ ਹੈ ਉਸ ਨਾਲ ਟੂਰਿਸਟਾਂ ਨੂੰ ਤਾਂ ਮਦਦ ਮਿਲੇਗੀ ਹੀ, ਬਾਰਡਰ ਏਰੀਆ ਦੇ ਲਿਹਾਜ਼ ਨਾਲ ਵੀ ਇਹ ਬਹੁਤ ਮਹੱਤਵਪੂਰਨ ਹੈ।

ਸਾਥੀਓ,

ਭਾਰਤ-ਪਾਕਿਸਤਾਨ ਯੁੱਧ ਦੇ ਸਮੇਂ ਇੱਥੋਂ ਦੀਆਂ ਮਾਤਾਵਾਂ-ਭੈਣਾਂ-ਬੇਟੀਆਂ ਦਾ ਪਰਾਕ੍ਰਮ, ਅੱਜ ਵੀ ਸ਼੍ਰੇਸ਼ਠ ਵੀਰ-ਗਾਥਾਵਾਂ ਵਿੱਚ ਲਿਖਿਆ ਜਾਂਦਾ ਹੈ। ਕੱਛ ਦਾ ਵਿਕਾਸ, ਸਬਕਾ ਪ੍ਰਯਾਸ ਨਾਲ ਸਾਰਥਕ ਪਰਿਵਰਤਨ ਦਾ ਇੱਕ ਉੱਤਮ ਉਦਾਹਰਣ ਹੈ। ਕੱਛ ਸਿਰਫ਼ ਇੱਕ ਜਗ੍ਹਾ ਨਹੀਂ ਹੈ, ਭੂਭਾਗ ਦਾ ਇੱਕ ਹਿੱਸਾ ਨਹੀਂ ਹੈ, ਇਹ ਕੱਛ ਤਾਂ ਸਿਪਰਿਟ ਹੈ, ਜੀਊਂਦੀ-ਜਾਗਦੀ ਭਾਵਨਾ ਹੈ, ਜਿੰਦਾਦਿਲ ਮਨੋਭਾਵ। ਇਹ ਉਹ ਭਾਵਨਾ ਹੈ, ਜੋ ਸਾਨੂੰ ਆਜ਼ਾਦੀ ਦੇ ਅਮ੍ਰਿਤਕਾਲ ਦੇ ਵਿਰਾਟ ਸੰਕਲਪਾਂ ਦੀ ਸਿੱਧੀ ਦਾ ਰਸਤਾ ਦਿਖਾਉਂਦੀ ਹੈ।

ਕੱਛ ਦੇ ਭਾਈਓ-ਭੈਣੋਂ ਫਿਰ ਤੋਂ ਕਹਿੰਦਾ ਹਾਂ ਕਿ ਤੁਹਾਡਾ ਇਹ ਪਿਆਰ, ਤੁਹਾਡਾ ਅਸ਼ੀਰਵਾਦ ਕੱਛ ਦਾ ਤਾਂ ਭਲਾ ਕਰਦਾ ਹੈ, ਲੇਕਿਨ  ਉਸ ਵਿੱਚੋਂ ਪ੍ਰੇਰਣਾ ਲੈ ਕੇ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚ ਕੁਝ ਕਰ ਦਿਖਾਉਣ ਦੀ ਪ੍ਰੇਰਣਾ ਵੀ ਦਿੰਦਾ ਹੈ।  ਇਹ ਤੁਹਾਡੀ ਤਾਕਤ ਹੈ ਦੋਸਤੋ, ਇਸੇ ਲਈ ਮੈਂ ਕਹਿੰਦਾ ਸੀ, ਕੱਛ ਦਾ 'ਕ' ਅਤੇ ਖ ਖਮੀਰ ਦਾ 'ਖ'। ਉਸ ਦਾ ਨਾਮ ਮੇਰਾ ਕੱਚੀ ਬਾਰ੍ਹਾਂ ਮਾਹ।

ਤੁਹਾਡੇ ਸੁਆਗਤ ਸਨਮਾਨ ਦੇ ਲਈ, ਤੁਹਾਡੇ ਪਿਆਰ ਦੇ ਲਈ ਮੈਂ ਦਿਲ ਤੋਂ ਤੁਹਾਡਾ ਆਭਾਰੀ ਹਾਂ। ਪਰੰਤੂ ਇਹ ਸਮ੍ਰਿਤੀਵਨ ਇਸ ਦੁਨੀਆ ਦੇ ਲਈ ਮਹੱਤਵ ਦਾ ਆਕਰਸ਼ਣ ਹੈ। ਇਸ ਨੂੰ ਸੰਭਾਲਣ ਦੀ ਜ਼ਿੰਮੇਦਾਰੀ ਮੇਰੇ ਕੱਛ ਦੀ ਹੈ, ਮੇਰੇ ਭਾਈਆਂ-ਭੈਣਾਂ ਦੀ ਹੈ। ਇੱਕ ਵੀ ਕੋਨਾ ਅਜਿਹਾ ਨਾ ਰਹੇ ਕਿ ਜਿੱਥੇ ਸੰਘਣਾ ਜੰਗਲ ਨਾ ਬਣਿਆ ਹੋਵੇ। ਅਸੀਂ ਇਸ ਭੁਜਿਯਾ ਡੂੰਗਰ ਨੂੰ ਹਰਾ-ਭਰਾ ਬਣਾ ਦੇਣਾ ਹੈ।

ਦੋਸਤੋ, ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਿ, ਜਿਤਨੀ ਤਾਕਤ ਕੱਛ ਦੇ ਰਣੋਤਸਵ ਵਿੱਚ ਹੈ, ਉਸ ਤੋਂ ਜ਼ਿਆਦਾ ਤਾਕਤ ਆਪਣੇ ਇਸ ਸਮ੍ਰਿਤੀਵਨ ਵਿੱਚ ਹੈ। ਇਹ ਮੌਕਾ ਛੱਡ ਨਾ ਦੇਣਾ ਭਾਈਓ, ਬਹੁਤ ਸੁਪਨਿਆਂ ਦੇ ਨਾਲ ਮੈਂ ਇਹ ਕੰਮ ਕੀਤਾ ਹੈ। ਇੱਕ ਬੜੇ ਸੰਕਲਪ ਦੇ ਨਾਲ ਕੀਤਾ ਹੈ, ਅਤੇ ਉਸ ਵਿੱਚ ਮੈਨੂੰ ਤੁਹਾਡੀ ਜੀਵੰਤ ਭਾਗੀਦਾਰੀ ਚਾਹੀਦੀ ਹੈ। ਅਵਿਰਤ ਸਾਥ-ਸਹਿਕਾਰ ਚਾਹੀਦਾ ਹੈ। ਦੁਨੀਆ ਵਿੱਚ ਮੇਰਾ ਭੁਜਿਯਾ ਡੂੰਗਰ ਗੁੰਜੇ ਇਸ ਦੇ ਲਈ ਮੈਨੂੰ ਤੁਹਾਡਾ ਸਾਥ ਚਾਹੀਦਾ ਹੈ।

ਇੱਕ ਵਾਰ ਫਿਰ ਆਪ ਸਭ ਨੂੰ ਵਿਕਾਸ ਦੇ ਤਮਾਮ ਪ੍ਰੋਜੈਕਟਾਂ ਦੇ ਲਈ ਬਹੁਤ-ਬਹੁਤ ਵਧਾਈ ਅਤੇ ਬਹੁਤ-ਬਹੁਤ ਸ਼ੁਭਕਾਮਨਾਵਾਂ। ਅੱਜ ਬਹੁਤ ਦਿਨਾਂ ਦੇ ਬਾਅਦ ਆਓ ਮੇਰੇ ਨਾਲ ਬੋਲੋ-

ਮੈਂ ਕਹਾਂਗਾ ਨਰਮਦੇ-ਤੁਸੀਂ ਕਹੋਗੇ ਸਰਵਦੇ-

ਨਰਮਦੇ-ਸਰਵਦੇ!

ਨਰਮਦੇ-ਸਰਵਦੇ!

ਨਰਮਦੇ-ਸਰਵਦੇ!

ਬਹੁਤ-ਬਹੁਤ ਧੰਨਵਾਦ!

 

 

 ************

ਡੀਐੱਸ/ਵੀਜੇ/ਐੱਨਐੱਸ/ਏਕੇ


(Release ID: 1855159) Visitor Counter : 215