ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਭਾਰਤ ਦੇ ਸੁਤੰਤਰਤਾ ਸੰਗ੍ਰਾਮ ‘ਤੇ ਅਧਾਰਿਤ, ਔਨਲਾਈਨ ਵਿਦਿਅਕ ਗੇਮਸ ਦੀ ਲੜੀ ‘ਆਜ਼ਾਦੀ ਕਵੈਸਟ’ ਦਾ ਸ਼ੁਭਾਰੰਭ ਕੀਤਾ
ਇਹ ਪਹਿਲ ਮਾਣਯੋਗ ਪ੍ਰਧਾਨ ਮੰਤਰੀ ਦੇ ਖਿਡੌਣੇ ਅਤੇ ਖੇਡਾਂ ਦੇ ਰਾਹੀਂ ਲੋਕਾਂ ਨੂੰ ਪਰਸਪਰ ਜੋੜਣ, ਉਨ੍ਹਾਂ ਦਾ ਮਨੋਰੰਜਨ ਕਰਨ ਅਤੇ ਉਨ੍ਹਾਂ ਨੂੰ ਸਿੱਖਿਅਤ ਕਰਨ ਦੇ ਸੱਦੇ ਤੋਂ ਪ੍ਰੇਰਿਤ ਹੈ
ਪ੍ਰਕਾਸ਼ਨ ਵਿਭਾਗ ਅਤੇ ਜਿੰਗਾ ਇੰਡੀਆ ਨੇ ਮੋਬਾਈਲ ਗੇਮਸ ਦੀ ਲੜੀ ਦੇ ਰਾਹੀਂ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਮਨਾਉਣ ਦੇ ਕ੍ਰਮ ਵਿੱਚ ਸਾਲ ਭਰ ਦੀ ਸਾਂਝੇਦਾਰੀ ਨੂੰ ਰੇਖਾਂਕਿਤ ਕਰਨ ਲਈ ਸਹਿਮਤੀ ਪੱਤਰ ਤੇ ਹਸਤਾਖਰ ਕੀਤੇ
ਗੇਮਸ ਦੀ ਇਹ ਲੜੀ ਔਨਲਾਈਨ ਗੇਮਸ ਖੇਡਣ ਵਾਲਿਆਂ ਦੇ ਵਿਸ਼ਾਲ ਬਜ਼ਾਰ ਦਾ ਉਪਯੋਗ ਕਰਨ ਅਤੇ ਉਨ੍ਹਾਂ ਨੂੰ ਸਿੱਖਿਅਤ ਕਰਨ ਦਾ ਯਤਨ: ਸ਼੍ਰੀ ਅਨੁਰਾਗ ਠਾਕੁਰ
ਇਨ੍ਹਾਂ ਔਨਲਾਈਨ ਗੇਮਸ ਨੂੰ ਸੁਤੰਤਰਤਾ ਸੰਗ੍ਰਾਮ ਤੇ ਪ੍ਰਮਾਣਿਕ ਅਤੇ ਸੁਲਭ ਜਾਣਕਾਰੀ ਦਾ ਖਜਾਨਾ ਕਿਹਾ ਜਾ ਸਕਦਾ ਹੈ: ਸ਼੍ਰੀ ਠਾਕੁਰ
ਭਾਰਤ ਵਿੱਚ ਐਂਡਰਾਇਡ ਅਤੇ ਆਈਓਐੱਸ ਉਪਕਰਣਾਂ ਲਈ ਅੰਗ੍ਰੇਜੀ ਅਤੇ ਹਿੰਦੀ ਵਿੱਚ ਲਾਂਚ ਕੀਤੇ ਗਏ ਇਹ ਗੇਮਸ ਸਤੰਬਰ 2022 ਤੋਂ ਗਲੋਬਲ ਪੱਧਰ ਤੇ ਉਪਲਬਧ ਹੋਣਗੇ
Posted On:
24 AUG 2022 6:32PM by PIB Chandigarh
‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਆਯੋਜਨ ਦੇ ਹਿੱਸੇ ਦੇ ਰੂਪ ਵਿੱਚ ਅਤੇ ਭਾਰਤੀ ਸੁਤੰਤਰਤਾ ਸੰਗ੍ਰਾਮ ਦੀ ਕਹਾਣੀ ਨੂੰ ਸਾਹਮਣੇ ਲਿਆਉਣ ਲਈ , ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਜਿੰਗਾ ਇੰਡੀਆ ਦੇ ਸਹਿਯੋਗ ਨਾਲ ਵਿਕਸਿਤ, ਔਨਲਾਈਨ ਵਿਦਿਅਕ ਮੋਬਾਈਲ ਗੇਮਸ ਦੀ ਲੜੀ ‘ਆਜ਼ਾਦੀ ਕਵੈਸਟ’ ਦਾ ਸ਼ੁਭਾਰੰਭ ਕੀਤਾ।

ਇਸ ਅਵਸਰ ‘ਤੇ ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਇਹ ਸੁਤੰਤਰਤਾ ਸੰਗ੍ਰਾਮ ਵਿੱਚ ਸਾਡੇ ਸੁਤੰਤਰਤਾ ਸੈਨਾਨੀਆਂ ਅਤੇ ਗੁਮਨਾਮ ਨਾਈਕਾਂ ਦੇ ਯੋਗਦਾਨਾਂ ਦਾ ਸਨਮਾਨ ਕਰਨ ਦੀ ਦਿਸ਼ਾ ਵਿੱਚ ਸਰਕਾਰ ਦੁਆਰਾ ਕੀਤੇ ਗਏ ਵੱਖ-ਵੱਖ ਯਤਨਾਂ ਦੀ ਇੱਕ ਲੜੀ ਵਿੱਚ ਇੱਕ ਹੋਰ ਕਦਮ ਹੈ।
ਕੇਂਦਰੀ ਮੰਤਰੀ ਨੇ ਵਿਸਤਾਰ ਨਾਲ ਦੱਸਦੇ ਹੋਏ ਕਿਹਾ ਇਹ ਗੇਮ ਔਨਲਾਈਨ ਗੇਮ ਖੇਡਣ ਵਾਲਿਆਂ ਦੇ ਵਿਸ਼ਾਲ ਬਜ਼ਾਰ ਦਾ ਉਪਯੋਗ ਕਰਨ ਤੇ ਗੇਮ ਦੇ ਰਾਹੀਂ ਉਨ੍ਹਾਂ ਨੇ ਸਿੱਖਿਅਤ ਕਰਨ ਦੀ ਦਿਸ਼ਾ ਵਿੱਚ ਇੱਕ ਯਤਨ ਹੈ। ਭਾਰਤ ਸਰਕਾਰ ਦੇ ਵੱਖ-ਵੱਖ ਵਿਭਾਗਾਂ ਨੇ ਦੇਸ਼ ਦੇ ਕੌਨੇ-ਕੌਨੇ ਤੋਂ ਗੁਮਨਾਮ ਸੁਤੰਤਰਤਾ ਸੈਨਾਨੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਹੈ।
ਆਜ਼ਾਦੀ ਕਵੈਸਟ ਇਨ੍ਹਾ ਜਾਣਕਾਰੀਆਂ ਤੋਂ ਮਿਲਣ ਵਾਲੀ ਸਿਖ ਨੂੰ ਆਕਰਸ਼ਕ ਅਤੇ ਸੰਵਾਦਾਤਮਕ ਬਣਾਉਣ ਦਾ ਇੱਕ ਯਤਨ ਹੈ। ਸ਼੍ਰੀ ਠਾਕੁਰ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਸਾਰੀ ਉਮਰ ਵਰਗ ਦੇ ਲੋਕਾਂ ਨੂੰ ਇਨ੍ਹਾਂ ਗੇਮਾਂ ਨਾਲ ਜੋੜਿਆ ਜਾ ਸਕੇਗਾ ਅਤੇ ਉਹ ਜਲਦੀ ਹੀ ਲੋਕਾਂ ਦੀ ਪਸੰਦ ਬਣ ਜਾਣਗੇ।

ਭਾਰਤ ਵਿੱਚ ਤੇਜ਼ੀ ਨਾਲ ਵਧਦੇ ਏਵੀਜੀਸੀ ਖੇਤਰ ਬਾਰੇ ਬੋਲਦੇ ਹੋਏ ਸ਼੍ਰੀ ਠਾਕੁਰ ਨੇ ਕਿਹਾ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦਾ ਭਾਰਤ ਵਿੱਚ ਏਵੀਜੀਸੀ ਖੇਤਰ ਨੂੰ ਹੁਲਾਰਾ ਦੇਣ ਦਾ ਨਿਰੰਤਰ ਯਤਨ ਰਿਹਾ ਹੈ। ਪਿਛਲੇ ਕੁਝ ਸਾਲਾਂ ਵਿੱਚ ਭਾਰਤ ਗੇਮਿੰਗ ਦੇ ਖੇਤਰ ਵਿੱਚ ਸਿਖਰ ਪੰਜ ਦੇਸ਼ਾਂ ਵਿੱਚ ਸ਼ਾਮਿਲ ਹੋ ਗਿਆ ਹੈ।
ਅਕੇਲੇ 2021 ਵਿੱਚ ਗੇਮਿੰਗ ਦੇ ਖੇਤਰ ਵਿੱਚ 28% ਦਾ ਵਾਧਾ ਹੋਇਆ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ 2020 ਤੋਂ ਲੈਕੇ 2021 ਤੱਕ ਔਨਲਾਈਨ ਗੇਮ ਖੇਡਣ ਵਾਲਿਆਂ ਦੀ ਸੰਖਿਆ ਵਿੱਚ 8% ਦਾ ਵਾਧਾ ਹੋਇਆ ਹੈ ਅਤੇ 2023 ਤੱਕ ਗੇਮ ਖੇਡਣ ਵਾਲਿਆਂ ਦੀ ਸੰਖਿਆ 45 ਕਰੋੜ ਤੱਕ ਪਹੁੰਚ ਜਾਣ ਦੀ ਉਮੀਦ ਹੈ।
ਉਨ੍ਹਾਂ ਨੇ ਕਹਾ ਕਿ ਇਹ ਐਪ ਸਾਡੇ ਏਵੀਜੀਸੀ ਖੇਤਰ ਦੀਆਂ ਸਮਰੱਥਾਵਾਂ ਨੂੰ ਵਧਾਉਣਗੇ ਤੇ ਨਾਲ ਹੀ ਸਾਡੇ ਗੌਰਵਸ਼ਾਲੀ ਇਤਿਹਾਸ ਨੂੰ ਦੁਨੀਆ ਦੇ ਕੌਨੇ-ਕੌਨੇ ਤੱਕ ਪਹੁੰਚਾਏਗਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਐਪ ਵਿੱਚ ਸ਼ਾਮਲ ਕੀਤੀਆਂ ਗਈਆਂ ਜਾਣਕਾਰੀਆਂ ਪ੍ਰਕਾਸ਼ਨ ਵਿਭਾਗ ਅਤੇ ਭਾਰਤੀ ਇਤਿਹਾਸ ਖੋਜ ਪਰਿਸ਼ਦ ਦੁਆਰਾ ਸੰਕਲਿਤ ਕੀਤੀਆਂ ਗਈਆਂ ਹਨ ਅਤੇ ਇਹ ਐਪ ਆਸਾਨੀ ਨਾਲ ਸਾਡੇ ਸੁਤੰਤਰਤਾ ਸੰਗ੍ਰਾਮ ਨਾਲ ਜੁੜੀਆਂ ਪ੍ਰਾਮਾਣਿਕ ਜਾਣਕਾਰੀਆਂ ਦਾ ਇੱਕ ਸੁਲਭ ਖਜਾਨਾ ਬਣ ਜਾਵੇਗਾ।

ਮੰਤਰੀ ਮਹੋਦਯ ਨੇ ਉਸ ਕੜੀ ਮਿਹਨਤ ਨੂੰ ਸਵੀਕਾਰ ਕੀਤਾ ਜੋ ਜਿੰਗਾ ਇੰਡੀਆ ਨੂੰ ਇਹ ਐਪਸ ਬਣਾਉਣ ਵਿੱਚ ਲਗੀ ਹੈ। ਉਨ੍ਹਾਂ ਨੇ ਸਾਰੇ ਉਮਰ ਵਰਗ ਦੇ ਲੋਕਾਂ ਨੂੰ ਇਨ੍ਹਾਂ ਐਪ ਨੂੰ ਡਾਉਨਲੋਡ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਇਹ ਐਪ ਸਾਡੇ ਸੁਤੰਤਰਤਾ ਸੰਗ੍ਰਾਮ ਬਾਰੇ ਜਾਣਨ ਦੇ ਲਿਹਾਜ ਨਾਲ ਮਹੱਤਵਪੂਰਨ ਸਿਖਿਆ ਸੰਬੰਧੀ ਉਪਕਰਣ ਸਾਬਿਤ ਹੋਣਗੇ। ਇਹ ਐਪ ਯੂਜ਼ਰਸ ਦਾ ਮੰਨੋਰੰਜਨ ਕਰਨਗੇ ਉਨ੍ਹਾਂ ਨੂੰ ਜੋੜਣਗੇ ਅਤੇ ਉਨ੍ਹਾਂ ਨੂੰ ਸਿਖਿਅਤ ਵੀ ਕਰਨਗੇ।
ਇਸ ਅਵਸਰ ਤੇ ਜਿੰਗਾ ਇੰਡੀਆ ਦੇ ਭਾਰਤ ਪ੍ਰਮੁੱਖ ਸ਼੍ਰੀ ਕਿਸ਼ੌਰ ਕਿਚਲੀ ਨੇ ਕਿਹਾ ਕਿ “ਆਜ਼ਾਦੀ ਤੱਕ ਦਾ ਇਹ ਰਾਸਤਾ ਦਰਅਸਲ ਭਾਰਤ ਦੇ ਇਤਿਹਾਸ ਵਿੱਚ ਆਏ ਇੱਕ ਪਰਿਵਤਰਨਕਾਰੀ ਮੀਲ ਦੇ ਪੱਥਰ ਨੂੰ ਵੀ ਯਾਦ ਕਰਦਾ ਹੈ। ਅਤੇ ਅਸੀਂ ਭਾਰਤ ਦੇ ਅਤੀਤ ਦਾ ਸਨਮਾਨ ਕਰਨ ਵਾਲੇ ਇਸ ਮਹੱਤਵਪੂਰਨ ਰਾਸ਼ਟਰੀ ਯਤਨ ਦਾ ਹਿੱਸਾ ਬਣਾਉਣ ਤੇ ਗਰਵ ਹੈ।
ਜਿੰਗਾ ਵਿੱਚ ਸਾਡਾ ਮਕਸਦ ਲੋਕਾਂ ਨੂੰ ਖੇਡਿਆ ਦੇ ਰਾਹੀਂ ਜੋੜਨਾ ਹੈ। ਇਸ ਪਹਿਲ ਨੂੰ ਯੂ ਡਿਜਾਇਨ ਕੀਤਾ ਗਿਆ ਹੈ ਕਿ ਹਰ ਉਮਰ ਦੇ ਖਿਡਾਰੀਆਂ ਨੂੰ ਜੋੜਿਆ ਜਾ ਸਕੇ ਅਤੇ ਇਸ ਮਹੱਤਵਪੂਰਨ ਯੁਗ ਬਾਰੇ ਇੱਕ ਵਿਦਿਅਕ ਅਨੁਭਵ ਦੇ ਰੂਪ ਵਿੱਚ ਇੰਟਰੈਕਿਟਵ ਮਨੋਰੰਜਨ ਦੀ ਸ਼ਕਤੀ ਦਾ ਇਸਤੇਮਾਲ ਕੀਤਾ ਜਾ ਸਕੇ।
ਆਪਣੀ ਵੱਲੋ ਕੀਤੀ ਇਹ ਅਨੋਖੀ ਪਹਿਲ ਦਰਅਸਲ ਮਾਣਯੋਗ ਪ੍ਰਧਾਨ ਮੰਤਰੀ ਦੇ ਗੇਮਿੰਗ ਅਤ ਖਿਡੌਣਿਆਂ ਉਦਯੋਗਾਂ ਦੇ ਹਿਤਧਾਰਕਾਂ ਨਾਲ ਕੀਤੇ ਉਸ ਸੱਦਾ ਨਾਲ ਪ੍ਰੇਰਿਤ ਹੈ ਕਿ ਉਹ ਅਜਿਹੇ ਗੇਮ ਅਤੇ ਖਿਡੌਣੇ ਵਿਕਸਿਤ ਕਰਨ ਜੋ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦੀਆਂ ਕਹਾਣੀਆਂ ਅਤੇ ਮੀਲ ਦੇ ਪੱਥਰਾਂ ਅਤ ਮਹਾਨ ਸੁਤੰਤਰਤਾ ਸੈਨਾਨੀਆਂ ਦੀ ਵੀਰਤਾ ਨੂੰ ਪ੍ਰਦਰਸ਼ਿਤ ਕਰ ਸਕੇ ਤਾਕਿ ਲੋਕਾਂ ਨੂੰ ਇਸ ਨਾਲ ਜੋੜਿਆ ਜਾ ਸਕੇ।
ਮਨੋਰੰਜਿਤ ਅਤੇ ਸਿੱਖਿਅਤ ਕੀਤਾ ਜਾ ਸਕੇ। ਇਸ ਸੀਰੀਜ ਆਜ਼ਾਦੀ ਕਵੈਸਟ ਦੇ ਪਹਿਲੇ ਦੋ ਗੇਮ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦੀ ਕਹਾਣੀ ਦੱਸਦੇ ਹਨ ਜਿਸ ਵਿੱਚ ਪ੍ਰਮੁੱਖ ਮੀਲ ਦੇ ਪੱਥਰਾਂ ਅਤੇ ਨਾਈਕਾਂ ਨੂੰ ਉਭਾਰਿਆ ਗਿਆ ਹੈ। ਇਸ ਨੂੰ ਖੇਡ ਖੇਡਣ ਦੇ ਮਜੇਦਾਰ ਤਰੀਕੇ ਦੇ ਨਾਲ ਪਿਰੋਇਆ ਗਿਆ ਹੈ। ਇਸ ਗੇਮ ਦੀ ਵਿਸ਼ਾ ਵਸਤੂ ਸਰਲ ਲੇਕਿਨ ਵਿਆਪਕ ਹੈ ਜਿਸ ਨੂੰ ਪ੍ਰਕਾਸ਼ਨ ਵਿਭਾਗ ਦੁਆਰਾ ਖਾਸ ਤੌਰ ਤੋ ਕਿਊਰੇਟ ਕੀਤਾ ਗਿਆ ਹੈ ਅਤੇ ਭਾਰਤੀ ਇਤਿਹਾਸ ਖੋਜ ਪਰਿਸ਼ਦ ਦੇ ਵਿਸ਼ੇਸ਼ਤਾ ਦੁਆਰਾ ਜਾਂਚਿਆ ਪਰਖਿਆ ਗਿਆ ਹੈ।
ਆਜ਼ਾਦੀ ਕਵੈਸਟ ਬਾਰੇ:
ਪ੍ਰਕਾਸ਼ਨ ਵਿਭਾਗ ਨੇ ਅੱਜ ਜਿੰਗਾ ਇੰਡੀਆ ਦੇ ਨਾਲ ਇੱਕ ਸਹਿਮਤੀ ਪੱਤਰ ਤੇ ਹਸਤਾਖਰ ਕੀਤੇ ਤਾਕਿ ਹੁਣ ਚਲ ਰਹੇ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ ਤਹਿਤ ਗੇਮਸ ਦੀ ਇੱਕ ਲੜੀ ਵਿਕਸਿਤ ਕੀਤੀ ਜਾ ਸਕੇ। ਆਜ਼ਾਦੀ ਕਵੈਸਟ ਗੇਮ ਭਾਰਤ ਦੇ ਲੋਕਾਂ ਲਈ ਅੰਗ੍ਰੇਜੀ ਅਤੇ ਹਿੰਦੀ ਵਿੱਚ ਐਂਡਰਾਈਡ ਅਤੇ ਆਈਓਐੱਸ ਉਪਕਰਣਾਂ ਲਈ ਉਪਲਬਧ ਹਨ ਅਤੇ ਸਤੰਬਰ 2022 ਤੋਂ ਇਹ ਦੁਨੀਆ ਭਰ ਵਿੱਚ ਉਪਲਬਧ ਹੋਣਗੇ। ਔਨਲਾਈਨ ਗੇਮਿੰਗ ਕੰਪਨੀ ਜਿੰਗਾ ਇੰਡੀਆ ਦੀ ਸਥਾਪਨਾ 2010 ਵਿੱਚ ਬੰਗਲਰੂ ਵਿੱਚ ਹੋਈ ਸੀ ਅਤੇ ਇਸ ਨੇ ਮੋਬਾਈਲ ਤੇ ਵੈਬ ‘ਤੇ ਕੁਝ ਸਭ ਤੋਂ ਲੋਕਪ੍ਰਿਆ ਗੇਮ ਫ੍ਰੇਚਾਇਜ ਬਣਾਈ ਹੈ।

ਸਿੱਖਿਆ ਨੂੰ ਖੇਡ ਦੀ ਤਰ੍ਹਾਂ ਬਣਾਉਣ ਦੀ ਅਵਧਾਰਣਾ ਤੇ ਅਧਾਰਿਤ ਇਹ ਅਨੋਖੀ ਗੇਮ ਸੀਰੀਜ ਦੇਸ਼ ਵਿੱਚ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਲਿਆਵੇਗੀ। ਗੇਮ- ਅਧਾਰਿਤ ਸਿੱਖਿਆ ਦਰਅਸਲ ਕਲਾਸ ਅਤੇ ਉਮਰ ਤੋਂ ਪਰੇ ਸਿੱਖਣ ਦੀ ਪ੍ਰਕਿਰਿਆ ਦਾ ਵਿਸਤਾਰ ਕਰਕੇ ਇੱਕ ਬਰਾਬਰੀ ਵਾਲੀ ਅਤੇ ਜੀਵਨ ਦੀ ਸਿੱਖਿਆ ਪ੍ਰਦਾਨ ਕਰਦੀ ਹੈ।
ਆਜ਼ਾਦੀ ਕਵੈਸਟ ਸੀਰੀਜ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਅਤੇ ਦੇਸ਼ ਦੇ ਮਹਾਨ ਸੁਤੰਤਰਤਾ ਸੈਨਾਨੀਆਂ ਦੀਆਂ ਕਿੰਵਦੰਤੀਆਂ ਦਾ ਗਿਆਨ ਪ੍ਰਦਾਨ ਕਰੇਗੀ, ਜਿਸ ਨੂੰ ਖੇਡਣ ਵਾਲਿਆਂ ਦੇ ਮਨ ਵਿੱਚ ਗਰਵ ਅਤੇ ਕਰੱਤਵ ਦੀ ਭਾਵਨਾ ਪੈਦਾ ਹੋਵੇਗੀ। ਇਹ ਗੇਮ ਉਨ੍ਹਾਂ ਦੀ ਉਪਨਿਵੇਸ਼ੀ ਮਾਨਸਿਕਤਾ ਨੂੰ ਦੂਰ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਣਗੇ ਜਿਸ ਤੇ ਮਾਣਯੋਗ ਪ੍ਰਧਾਨ ਮੰਤਰੀ ਨੇ ਆਪਣੇ 76ਵੇਂ ਸੁਤੰਤਰਤਾ ਦਿਵਸ ਦੇ ਭਾਸ਼ਣ ਵਿੱਚ ‘ਅੰਮ੍ਰਿਤ ਕਾਲ ਦੇ ਪੰਜ ਪ੍ਰਣ’ ਦੇ ਰੂਪ ਵਿੱਚ ਜੋਰ ਦਿੱਤਾ ਸੀ।
ਇਸ ਸੀਰੀਜ ਦਾ ਪਹਿਲਾ ਗੇਮ ਹੈ ‘ਆਜ਼ਾਦੀ ਕਵੈਸਟ: ਮੈਚ 3 ਪਜ਼ਲ’ ਵੱਡਾ ਸਰਲ ਅਤੇ ਖੇਡਣ ਵਿੱਚ ਆਸਾਨ ਕੈਜੁਅਲ ਗੇਮ ਹੈ ਜੋ ਖਿਡਾਰੀਆਂ ਦੇ ਸਾਹਮਣੇ 1857 ਤੋਂ 1947 ਤੱਕ ਭਾਰਤ ਦੀ ਸੁਤੰਤਰਤਾ ਦੀ ਸ਼ਾਨਦਾਰ ਯਾਤਰਾ ਨੂੰ ਪੇਸ਼ ਕਰਦਾ ਹੈ।
ਜਿਵੇਂ-ਜਿਵੇਂ ਖਿਡਾਰੀ 495 ਲੇਵਲ ਵਿੱਚ ਫੈਲੇ ਇਸ ਗੇਮ ਨੂੰ ਖੇਡਦੇ ਹੋਏ ਅੱਗੇ ਵਧਦੇ ਹਨ ਉਹ 75 ਟ੍ਰਿਵਿਆ ਕਾਰਡ ਇੱਕਠਾ ਕਰ ਸਕਦੇ ਹਨ ਜਿਨ੍ਹਾਂ ਵਿੱਚੋਂ ਹਰ ਕਾਰਡ ਇਤਿਹਾਸ ਦੇ ਮਹੱਤਵਪੂਰਨ ਪਲ ਨੂੰ ਪ੍ਰਦਰਸ਼ਿਤ ਕਰਦਾ ਹੈ। ਉਹ ਲੀਡਰਬੋਰਡ ‘ਤੇ ਮੁਕਾਬਲਾ ਕਰ ਸਕਦੇ ਹਨ ਅਤੇ ਸੋਸ਼ਲ ਮੀਡੀਆ ਤੇ ਇਨ-ਗੇਮ ਪੁਰਸਕਾਰ ਅਤ ਪ੍ਰੋਗ੍ਰੇਸ ਸਾਂਝਾ ਕਰ ਸਕਦੇ ਹਨ।
ਦੂਜੇ ਵੱਲ ‘ਆਜ਼ਾਦੀ ਕਵੈਸਟ: ਹੀਰੋਜ਼ ਆਵ੍ ਭਾਰਤ’ ਨੂੰ 75 ਲੇਵਲ ਵਿੱਚ ਫੈਲੇ 750 ਪ੍ਰਸ਼ਨਾਂ ਦੇ ਰਾਹੀਂ ਭਾਰਤ ਦੀ ਸੁਤੰਤਰਤਾ ਦੇ ਨਾਇਕਾਂ ਬਾਰੇ ਖਿਡਾਰੀਆਂ ਦੇ ਗਿਆਨ ਨੂੰ ਪਰਖਣ ਵਾਲੇ ਇੱਕ ਕਵਿਜ਼ ਗੇਮ ਦੇ ਤੌਰ ਤੇ ਡਿਜ਼ਾਇਨ ਕੀਤਾ ਗਿਆ ਹੈ। ਇਸ ਵਿੱਚ ਉਨ੍ਹਾਂ ਨੇ 75 ‘ਆਜ਼ਾਦੀ ਵੀਰ’ ਕਾਰਡ ਦੇ ਜ਼ਰੀਏ ਘੱਟ ਗਿਆਨ ਨਾਇਕਾਂ ਬਾਰੇ ਵੀ ਦੱਸਿਆ ਜਾਂਦਾ ਹੈ ਜਿਨ੍ਹਾਂ ਨੇ ਸੋਸ਼ਲ ਮੀਡੀਆ ਪਲੈਟਫਾਰਮ ਤੇ ਵੀ ਸਾਂਝਾ ਕੀਤਾ ਜਾ ਸਕਦਾ ਹੈ।
ਪ੍ਰਕਾਸ਼ਨ ਵਿਭਾਗ ਅਤੇ ਜਿੰਗਾ ਇੰਡੀਆ ਦਰਮਿਆਨ ਸਾਲ ਭਰ ਦੀ ਸਾਂਝੇਦਾਰੀ ਇਸ ਤਰ੍ਹਾ ਦੇ ਹੋਰ ਵੀ ਗੇਮ ਲੈ ਕੇ ਆਏਗੀ। ਇਹ ਸਾਂਝੇਦਾਰੀ ਕੰਟੇਂਟ ਅਤੇ ਫੀਚਰਸ ਦੇ ਲਿਹਾਜ ਨਾਲ ਮੌਜੂਦਾ ਗੇਮਸ ਵਿੱਚ ਵਿਸਤਾਰ ਵੀ ਕਰੇਗੀ। ਇਸ ਦੇ ਪਿੱਛੇ ਲੋਕਾਂ ਅਤੇ ਖਾਸ ਤੌਰ ਤੇ ਵਿਦਿਆਰਥੀਆਂ ਅਤੇ ਯੁਵਾਵਾਂ ਨੂੰ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦੇ ਵੱਖ-ਵੱਖ ਪਹਿਲੂਆਂ ਬਾਰੇ ਸਿਖਿਅਤ ਕਰਨ ਅਤੇ ਉਨ੍ਹਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਦਾ ਵਿਜਨ ਹੈ। ਇਹ ਗੇਮ ਖਿਡਾਰੀਆਂ ਨੂੰ ਹਰ ਮਹੀਨੇ ਰੋਮਾਂਚਕ ਪੁਰਸਕਾਰ ਵੀ ਪ੍ਰਦਾਨ ਕਰਨਗੇ ਜਿਸ ਵਿੱਚ ਇੱਕ ਪ੍ਰਮਾਣ ਪੱਤਰ ਵੀ ਸ਼ਾਮਲ ਹੈ ਜੋ ਆਜ਼ਾਦੀ ਕਵੈਸਟ ਨੂੰ ਪੂਰਾ ਕਰਨ ਵਾਲਿਆਂ ਨੂੰ ਦਿੱਤਾ ਜਾਏਗਾ।
ਆਜ਼ਾਦੀ ਕਵੈਸਟ ਬ੍ਰੇਸ਼ਰ ਨੂੰ ਡਾਉਨਲੋਡ ਕਰਨ ਲਈ ਇੱਥੇ ਕਲਿਕ ਕਰੇhttp://davp.nic.in/ebook/goi_print/index.html ਇਨ੍ਹਾਂ ਗੇਮਸ ਨੂੰ ਡਾਉਨਲੋਡ ਕਰਨ ਲਈ ਇੱਥੇ ਕਲਿਕ ਕਰੇ:
***************
(Release ID: 1854587)
Read this release in:
English
,
Urdu
,
Marathi
,
Hindi
,
Manipuri
,
Assamese
,
Gujarati
,
Odia
,
Tamil
,
Telugu
,
Kannada