ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਪਹਿਲਾ ਖੇਲੋ ਇੰਡੀਆ ਮਹਿਲਾ ਜੂਡੋ ਟੂਰਨਾਮੈਂਟ 27 ਅਗਸਤ, 2022 ਤੋਂ ਸਾਈ (ਐੱਸਏਆਈ) ਸੈਂਟਰ ਗੁਵਾਹਾਟੀ ਵਿਖੇ ਸ਼ੁਰੂ ਹੋਵੇਗਾ


ਇਹ ਟੂਰਨਾਮੈਂਟ ਦੇਸ਼ ਭਰ ਦੇ ਚਾਰ ਜ਼ੋਨਾਂ ਵਿੱਚ ਆਯੋਜਿਤ ਕੀਤਾ ਜਾਵੇਗਾ

Posted On: 25 AUG 2022 1:40PM by PIB Chandigarh

 ਪਹਿਲਾ ਖੇਲੋ ਇੰਡੀਆ ਮਹਿਲਾ ਜੂਡੋ ਟੂਰਨਾਮੈਂਟ ਭਾਰਤ ਦੇ ਚਾਰ ਜ਼ੋਨਾਂ ਵਿੱਚ 27 ਅਗਸਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਜੂਡੋ ਟੂਰਨਾਮੈਂਟ ਭਾਰਤ ਸਰਕਾਰ ਦੇ ਫਲੈਗਸ਼ਿਪ ਪ੍ਰੋਗਰਾਮ ਖੇਲੋ ਇੰਡੀਆ ਰਾਹੀਂ ਮਹਿਲਾਵਾਂ ਲਈ ਖੇਡ ਮੁਕਾਬਲਿਆਂ ਦਾ ਸਮਰਥਨ ਕਰਨ ਲਈ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੁਆਰਾ ਇੱਕ ਹੋਰ ਪਹਿਲ ਹੈ। 

 

 ਇੱਕ ਰਾਸ਼ਟਰੀ ਦੌਰ ਤੋਂ ਪਹਿਲਾਂ ਚਾਰ ਜ਼ੋਨਾਂ ਵਿੱਚ ਆਯੋਜਿਤ ਕੀਤਾ ਜਾਣ ਵਾਲਾ ਇਹ ਟੂਰਨਾਮੈਂਟ, ਇੱਕ ਓਪਨ ਜ਼ੋਨਲ ਪੱਧਰ ਦਾ ਰੈਂਕਿੰਗ ਟੂਰਨਾਮੈਂਟ ਹੈ।

 

ਪ੍ਰਤੀਯੋਗੀਆਂ ਨੂੰ ਚਾਰ ਉਮਰ ਸਮੂਹਾਂ ਵਿੱਚ ਵੰਡਿਆ ਗਿਆ ਹੈ: ਸਬ-ਜੂਨੀਅਰ (12-15 ਸਾਲ), ਕੈਡੇਟ (15-17 ਸਾਲ), ਜੂਨੀਅਰ (15-20 ਸਾਲ) ਅਤੇ ਸੀਨੀਅਰ (15+ ਸਾਲ)।

 

 ਖੇਡ ਵਿਭਾਗ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਟੂਰਨਾਮੈਂਟ ਦੇ ਸੰਚਾਲਨ ਲਈ ਕੁੱਲ 1.74 ਕਰੋੜ ਰੁਪਏ ਅਲਾਟ ਕੀਤੇ ਹਨ, ਜਿਸ ਵਿੱਚ 48.86 ਲੱਖ ਰੁਪਏ ਦੀ ਇਨਾਮੀ ਰਾਸ਼ੀ ਸ਼ਾਮਲ ਹੈ।

 

 ਬਰਮਿੰਘਮ ਵਿੱਚ ਰਾਸ਼ਟਰਮੰਡਲ ਖੇਡਾਂ 2022 ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਸੁਸ਼ੀਲਾ ਦੇਵੀ ਨੇ ਕਿਹਾ, “ਮੈਂ ਜੂਡੋ ਫੈਡਰੇਸ਼ਨ ਆਵੑ ਇੰਡੀਆ ਅਤੇ ਸਪੋਰਟਸ ਅਥਾਰਟੀ ਦਾ ਜੂਡੋ ਲਈ ਅਜਿਹੇ ਮੁਕਾਬਲੇ ਦੀ ਯੋਜਨਾ ਬਣਾਉਣ ਅਤੇ ਦੇਸ਼ ਵਿੱਚ ਖੇਡ ਨੂੰ ਅੱਗੇ ਲਿਜਾਣ ਲਈ ਸਾਰੇ ਕਦਮ ਚੁੱਕਣ ਲਈ ਧੰਨਵਾਦ ਕਰਦੀ ਹਾਂ। ਇਸ ਨਾਲ ਭਾਰਤ ਵਿੱਚ ਜੂਡੋ ਦੇ ਹੋਰ ਵਿਕਾਸ ਵਿੱਚ ਸੱਚਮੁੱਚ ਮਦਦ ਮਿਲੇਗੀ।”

 

 ਸਾਰੇ ਚਾਰ ਜ਼ੋਨਾਂ ਵਿੱਚ ਹੋਣ ਵਾਲੇ ਮੁਕਾਬਲੇ ਤੋਂ ਬਾਅਦ, ਰਾਸ਼ਟਰੀ ਦੌਰ 20-23 ਅਕਤੂਬਰ ਨੂੰ ਨਵੀਂ ਦਿੱਲੀ ਦੇ ਕੇਡੀ ਜਾਧਵ ਇਨਡੋਰ ਸਟੇਡੀਅਮ ਵਿੱਚ ਆਯੋਜਿਤ ਕੀਤਾ ਜਾਣਾ ਹੈ। 

 

 4 ਜ਼ੋਨਾਂ ਲਈ ਮੁਕਾਬਲੇ ਦੀ ਸਮਾਂ-ਸਾਰਣੀ ਦਾ ਵੇਰਵਾ:

 ਮਿਤੀਆਂ: ਅਗਸਤ 27-31 |  ਸਤੰਬਰ 1-5 |  ਸਤੰਬਰ 5-9 |  ਸਤੰਬਰ 11-15

 ਜ਼ੋਨ: ਪੂਰਬੀ ਜ਼ੋਨ |  ਦੱਖਣੀ ਜ਼ੋਨ |  ਉੱਤਰੀ ਜ਼ੋਨ |  ਪੱਛਮੀ ਜ਼ੋਨ

 ਸਥਾਨ: ਸਾਈ (SAI) ਕੇਂਦਰ ਗੁਵਾਹਾਟੀ, ਅਸਾਮ |  ਵੀਕੇਐੱਨ ਮੈਨਨ ਸਟੇਡੀਅਮ, ਤ੍ਰਿਸੂਰ, ਕੇਰਲ |  ਪੇਸਟਲ ਵੁੱਡ ਸਕੂਲ, ਦੇਹਰਾਦੂਨ, ਉੱਤਰਾਖੰਡ | ਸਰਦਾਰ ਪਟੇਲ ਸਪੋਰਟਸ ਕੰਪਲੈਕਸ, ਗੁਜਰਾਤ

 

 *********

 

 ਐੱਨਬੀ/ਓਏ



(Release ID: 1854572) Visitor Counter : 122