ਰੇਲ ਮੰਤਰਾਲਾ

ਟ੍ਰੇਨ ਵਿੱਚ ਯਾਤਰਾ ਕਰਨ ਵਾਲੇ ਬੱਚਿਆਂ ਲਈ ਟਿਕਟਾਂ ਦੀ ਬੁਕਿੰਗ ਨਾਲ ਸਬੰਧਿਤ ਨਿਯਮ ਵਿੱਚ ਕੋਈ ਬਦਲਾਅ ਨਹੀਂ


ਯਾਤਰੀਆਂ ਲਈ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਟਿਕਟ ਖਰੀਦਣਾ ਅਤੇ ਬਰਥ ਬੁੱਕ ਕਰਨਾ ਵਿਕਲਪਿਕ ਹੈ

ਜੇਕਰ ਕੋਈ ਬਰਥ ਬੁੱਕ ਨਹੀਂ ਕੀਤਾ ਗਿਆ ਹੈ ਤਾਂ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਮੁਫ਼ਤ ਯਾਤਰਾ ਦੀ ਇਜਾਜ਼ਤ ਹੈ

Posted On: 17 AUG 2022 2:02PM by PIB Chandigarh

 ਹਾਲ ਹੀ ਵਿੱਚ ਕੁਝ ਮੀਡੀਆ ਰਿਪੋਰਟਾਂ ਆਈਆਂ ਹਨ ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਰੇਲਵੇ ਨੇ ਟ੍ਰੇਨ ਵਿੱਚ ਯਾਤਰਾ ਕਰਨ ਵਾਲੇ ਬੱਚਿਆਂ ਲਈ ਟਿਕਟਾਂ ਦੀ ਬੁਕਿੰਗ ਦੇ ਸਬੰਧ ਵਿੱਚ ਨਿਯਮ ਬਦਲ ਦਿੱਤਾ ਹੈ ਇਨ੍ਹਾਂ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਹੁਣ ਇਕ ਤੋਂ ਚਾਰ ਸਾਲ ਦੇ ਬੱਚਿਆਂ ਨੂੰ ਟਰੇਨ ' ਸਫਰ ਕਰਨ ਲਈ ਟਿਕਟ ਲੈਣੀ ਹੋਵੇਗੀ 

ਇਹ ਖ਼ਬਰਾਂ ਅਤੇ ਮੀਡੀਆ ਰਿਪੋਰਟਾਂ ਗੁਮਰਾਹਕੁੰਨ ਹਨ ਦੱਸਿਆ ਗਿਆ ਹੈ ਕਿ ਭਾਰਤੀ ਰੇਲਵੇ ਨੇ ਟ੍ਰੇਨ ਵਿੱਚ ਯਾਤਰਾ ਕਰਨ ਵਾਲੇ ਬੱਚਿਆਂ ਲਈ ਟਿਕਟਾਂ ਦੀ ਬੁਕਿੰਗ ਦੇ ਸਬੰਧ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ

ਯਾਤਰੀਆਂ ਦੀ ਮੰਗ 'ਤੇਉਨ੍ਹਾਂ ਨੂੰ 5 ਸਾਲ ਤੋਂ ਘੱਟ ਉਮਰ ਦੇ ਆਪਣੇ ਬੱਚੇ ਲਈ ਟਿਕਟ ਖਰੀਦਣ ਅਤੇ ਬਰਥ ਬੁੱਕ ਕਰਨ ਦਾ ਵਿਕਲਪ ਦਿੱਤਾ ਗਿਆ ਹੈ ਅਤੇ ਜੇਕਰ ਉਹ ਵੱਖਰੀ ਬਰਥ ਨਹੀਂ ਚਾਹੁੰਦੇ ਹਨਤਾਂ ਇਹ ਮੁਫਤ ਹੈਜਿਵੇਂ ਕਿ ਇਹ ਪਹਿਲਾਂ ਹੁੰਦਾ ਸੀ

 

 ਰੇਲ ਮੰਤਰਾਲੇ ਦੇ 6.3.2020 ਦੇ ਇੱਕ ਸਰਕੂਲਰ ਵਿੱਚ ਕਿਹਾ ਗਿਆ ਹੈ ਕਿ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮੁਫਤ ਲਿਜਾਇਆ ਜਾਵੇਗਾ ਹਾਲਾਂਕਿਵੱਖਰੀ ਬਰਥ ਜਾਂ ਸੀਟ (ਚੇਅਰ ਕਾਰ ਵਿੱਚਨਹੀਂ ਦਿੱਤੀ ਜਾਵੇਗੀ ਇਸ ਲਈ ਕਿਸੇ ਵੀ ਟਿਕਟ ਦੀ ਖਰੀਦਦਾਰੀ ਦੀ ਲੋੜ ਨਹੀਂ ਹੈ ਬਸ਼ਰਤੇ ਵੱਖਰੀ ਬਰਥ ਦਾ ਦਾਅਵਾ ਨਾ ਕੀਤਾ ਗਿਆ ਹੋਵੇ ਹਾਲਾਂਕਿਜੇਕਰ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਬਰਥ/ਸੀਟ ਸਵੈਇੱਛਤ ਅਧਾਰ 'ਤੇ ਮੰਗੀ ਜਾਂਦੀ ਹੈ ਤਾਂ ਪੂਰਾ ਬਾਲਗ ਕਿਰਾਇਆ ਵਸੂਲਿਆ ਜਾਵੇਗਾ 

 

***********

 

 ਆਰਕੇਜੇ/ਐੱਮ



(Release ID: 1852598) Visitor Counter : 314