ਗ੍ਰਹਿ ਮੰਤਰਾਲਾ
azadi ka amrit mahotsav

ਸੁਤੰਤਰਤਾ ਦਿਵਸ, 2022 ਦੇ ਅਵਸਰ ‘ਤੇ ਅਗਨੀਸ਼ਮਨ ਸੇਵਾ, ਹੋਮਗਾਰਡ (ਐੱਚਜੀ) ਅਤੇ ਨਾਗਰਿਕ ਸੁਰੱਖਿਆ (ਸੀਡੀ) ਕਰਮਚਾਰੀਆਂ ਨੂੰ ਰਾਸ਼ਟਰਪਤੀ ਮੈਡਲ ਨਾਲ ਸਨਮਾਨਤ ਕੀਤਾ ਗਿਆ

Posted On: 14 AUG 2022 11:35AM by PIB Chandigarh

ਵੀਰਤਾ ਦੇ ਲਈ ਰਾਸ਼ਟਰਪਤੀ ਮੈਡਲ ਅਤੇ ਵਿਸ਼ਿਸ਼ਟ ਸੇਵਾਵਾਂ ਦੇ ਲਈ ਰਾਸ਼ਟਰਪਤੀ ਮੈਡਲ ਦੇ ਨਾਲ-ਨਾਲ ਸ਼ੌਰਯ ਮੈਡਲ ਅਤੇ ਸ਼ਲਾਘਾਯੋਗ ਸੇਵਾ ਮੈਡਲ ਹਰੇਕ ਵਰ੍ਹੇ ਗਣਤੰਤਰ ਦਿਵਸ ਅਤੇ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਅਗਨੀਮਿਸ਼ਨ ਸੇਵਾ, ਨਾਗਰਿਕ ਸੁਰੱਖਿਆ ਅਤੇ ਹੋਮਗਾਰਡ ਦੇ ਕਰਮਚਾਰੀਆਂ ਨੂੰ ਪ੍ਰਦਾਨ ਕੀਤੇ ਜਾਂਦੇ ਹਨ।

ਸੁਤੰਤਰਤਾ ਦਿਵਸ 2022 ਦੇ ਅਵਸਰ ‘ਤੇ 55 ਕਰਮਚਾਰੀਆਂ ਨੂੰ ਅਗਨੀਮਿਸ਼ਨ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ।

 

ਇਨ੍ਹਾਂ ਵਿੱਚੋਂ 11 ਕਰਮਚਾਰੀਆਂ ਨੂੰ ਉਨ੍ਹਾਂ ਦੇ ਸ਼ੌਰਯ ਤੇ ਵੀਰਤਾਪੂਰਣ ਕਾਰਜਾਂ ਦੇ ਲਈ ਵੀਰਤਾ ਦਾ ਅਗਨੀਮਿਸ਼ਨ ਸੇਵਾ ਮੈਡਲ ਪ੍ਰਦਾਨ ਕੀਤਾ ਗਿਆ ਹੈ।

ਵਿਸ਼ੇਸ਼ ਸੇਵਾਵਾਂ ਦੇ ਲਈ ਰਾਸ਼ਟਰਪਤੀ ਦਾ ਅਗਨੀਮਿਸ਼ਨ ਸੇਵਾ ਮੈਡਲ 6 ਕਰਮਚਾਰੀਆਂ ਨੂੰ ਪ੍ਰਦਾਨ ਕੀਤਾ ਗਿਆ ਹੈ ਅਤੇ 38 ਕਰਮਚਾਰੀਆਂ ਨੂੰ ਵਿਸ਼ਿਸ਼ਟ ਤੇ ਸ਼ਲਾਘਾਯੋਗ ਸੇਵਾਵਾਂ ਦੇ ਉਨ੍ਹਾਂ ਦੇ ਉਤਕ੍ਰਿਸ਼ਟ ਰਿਕਾਰਡ ਦੇ ਲਈ ਸ਼ਲਾਘਾਯੋਗ ਸੇਵਾ ਦਾ ਅਗਨੀਮਿਸ਼ਨ ਸੇਵਾ ਮੈਡਲ ਪ੍ਰਦਾਨ ਕੀਤਾ ਗਿਆ ਹੈ।

 

ਇਸ ਦੇ ਇਲਾਵਾ, ਸੁਤੰਤਰਤਾ ਦਿਵਸ, 2022 ਦੇ ਅਵਸਰ ‘ਤੇ 46 ਕਰਮਚਾਰੀਆਂ ਨੂੰ ਹੋਮਗਾਰਡ ਅਤੇ ਨਾਗਰਿਕ ਸੁਰੱਖਿਆ ਮੈਡਲ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਦੋ ਕਰਮਚਾਰੀਆਂ ਨੂੰ ਸ਼ੌਰਯ ਤੇ ਵੀਰਤਾਪੂਰਣ ਕਾਰਜ ਦੇ ਲਈ ਵੀਰਤਾ ਦਾ ਹੋਮਗਾਰਡ ਅਤੇ ਨਾਗਰਿਕ ਸੁਰੱਖਿਆ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ।

ਵਿਸ਼ਿਸ਼ਟ ਸੇਵਾਵਾਂ ਦੇ ਲਈ ਰਾਸ਼ਟਰਪਤੀ ਦਾ ਹੋਮਗਾਰਡ ਅਤੇ ਨਾਗਰਿਕ ਸੁਰੱਖਿਆ ਮੈਡਲ ਤੇ ਸ਼ਲਾਘਾਯੋਗ ਸੇਵਾ ਦੇ ਲਈ ਹੋਮਗਾਰਡ ਅਤੇ ਨਾਗਰਿਕ ਸੁਰੱਖਿਆ ਮੈਡਲ ਕ੍ਰਮਵਾਰ: 7 ਕਰਮਚਾਰੀਆਂ ਅਤੇ 37 ਕਰਮਚਾਰੀਆਂ ਨੂੰ ਪ੍ਰਦਾਨ ਕੀਤੇ ਗਏ ਹਨ।


ਅਗਨੀਮਿਸ਼ਨ ਸੇਵਾ ਮੈਡਲਾਂ ਦੀ ਸੂਚੀ ਦੇ ਲਈ ਇੱਥੇ ਕਲਿੱਕ ਕਰੋ

 ਹੋਮਗਾਰਡ ਅਤੇ ਨਾਗਰਿਕ ਸੁਰੱਖਿਆ ਮੈਡਲਾਂ ਦੀ ਸੂਚੀ ਦੇ ਲਈ ਇੱਥੇ ਕਲਿੱਕ ਕਰੋ

***********

ਐੱਨਡੀਡਬਲਿਊ/ਆਰਕੇ/ਏਵਾਈ/ਆਰਆਰ


(Release ID: 1852278) Visitor Counter : 181