ਪ੍ਰਧਾਨ ਮੰਤਰੀ ਦਫਤਰ

ਸੂਰਤ ਤਿਰੰਗਾ ਯਾਤਰਾ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ- ਪਾਠ

Posted On: 10 AUG 2022 7:23PM by PIB Chandigarh

ਆਪ ਸਭ ਨੂੰ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੀਆਂ ਹਾਰਦਿਕ ਸ਼ੁਭਕਾਮਨਾਵਾਂ।

 

ਹੁਣ ਤੋਂ ਕੁਝ ਵੀ ਦਿਨ ਬਾਅਦ ਦੇਸ਼ ਆਪਣੀ ਆਜ਼ਾਦੀ ਦੇ 75 ਵਰ੍ਹੇ ਪੂਰੇ ਕਰ ਰਿਹਾ ਹੈ, ਅਤੇ ਅਸੀਂ ਸਭ ਇਸ ਇਤਿਹਾਸਿਕ ਸੁਤੰਤਰਤਾ ਦਿਵਸ ਦੀ ਪੁਰਜ਼ੋਰ ਤਿਆਰੀ ਵੀ ਕਰ ਰਹੇ ਹਾਂ। ਹਿੰਦੁਸਤਾਨ ਦੇ ਹਰ ਕੋਨੇ ਵਿੱਚ ਤਿਰੰਗਾ ਹੀ ਤਿਰੰਗਾ ਛਾਇਆ ਹੋਇਆ ਹੈ। ਗੁਜਰਾਤ ਦਾ ਵੀ ਕੋਈ ਕੋਨਾ ਐਸਾ ਨਹੀਂ ਹੈ, ਜੋ ਉਮੰਗ ਨਾਲ ਭਰਿਆ ਹੋਇਆ ਨਾ ਹੋਵੇ। ਅਤੇ ਸੂਰਤ ਨੇ ਤਾਂ ਇਸ ਵਿੱਚ ਚਾਰ ਚੰਦ ਲਗਾ ਦਿੱਤੇ ਹਨ।

 

ਅੱਜ ਪੂਰੇ ਦੇਸ਼ ਦਾ ਧਿਆਨ ਸੂਰਤ ’ਤੇ ਹੈ। ਸੂਰਤ ਦੀ ਤਿਰੰਗਾ ਯਾਤਰਾ ਤੋਂ ਇੱਕ ਤਰ੍ਹਾਂ ਨਾਲ ਲਘੂ ਭਾਰਤ ਦੇ ਦਰਸ਼ਨ ਹੋ ਰਹੇ ਹਨ ਜਾਂ ਸ਼ਾਇਦ ਹੀ ਹਿੰਦੁਸ‍ਤਾਨ ਦਾ ਕੋਈ ਕੋਨਾ ਐਸਾ ਨਹੀਂ ਹੋਵੇਗਾ, ਜਿਸ ਦੇ ਲੋਕ ਸੂਰਤ ਵਿੱਚ ਨਾ ਵਸਦੇ ਹੋਣ ਅਤੇ ਅੱਜ ਇੱਕ ਪ੍ਰਕਾਰ ਨਾਲ ਪੂਰਾ ਹਿੰਦੁਸਤਾਨ ਸੂਰਤ ਦੀ ਧਰਤੀ ’ਤੇ ਤਿਰੰਗਾ ਯਾਤਰਾ ਦੇ ਅੰਦਰ ਸ਼ਾਮਲ ਹੋਇਆ ਹੈ। ਅਤੇ ਇਹ ਵੀ ਖੁਸ਼ੀ ਦੀ ਬਾਤ ਹੈ ਸਮਾਜ ਦਾ ਹਰ ਵਰਗ ਸ਼ਾਮਲ ਹੈ। ਤਿਰੰਗੇ ਵਿੱਚ ਜੋੜਨ ਦੀ ਕਿਤਨੀ ਤਾਕਤ ਹੈ, ਇਹ ਅੱਜ ਸੂਰਤ ਵਿੱਚ ਅਸੀਂ ਦੇਖ ਰਹੇ ਹਾਂ। ਸੂਰਤ ਨੇ ਆਪਣੇ ਵਪਾਰ-ਕਾਰੋਬਾਰ, ਆਪਣੇ ਉਦਯੋਗਾਂ ਦੇ ਕਾਰਨ ਦੁਨੀਆ ਵਿੱਚ ਆਪਣੀ ਇੱਕ ਅਲੱਗ ਪਹਿਚਾਣ ਬਣਾਈ ਹੈ। ਅੱਜ ਸੂਰਤ ਵਿੱਚ ਹੋ ਰਹੀ ਤਿਰੰਗਾ ਯਾਤਰਾ, ਦੁਨੀਆ ਭਰ ਵਿੱਚ ਵੀ ਆਕਰਸ਼ਣ ਦਾ ਕੇਂਦਰ ਬਣੇਗੀ।

 

ਸਾਥੀਓ,

ਤੁਸੀਂ ਤਿਰੰਗਾ ਯਾਤਰਾ ਵਿੱਚ ਭਾਰਤ ਮਾਤਾ ਦੀ ਝਾਕੀ ਦੇ ਨਾਲ-ਨਾਲ ਦੇਸ਼ ਦੇ ਸੱਭਿਆਚਾਰ ਅਤੇ ਪਹਿਚਾਣ ਨਾਲ ਜੁੜੀਆਂ ਝਾਕੀਆਂ ਨੂੰ ਵੀ ਸ਼ਾਮਲ ਕੀਤਾ ਹੈ। ਵਿਸ਼ੇਸ਼ ਰੂਪ ਤੋਂ, ਬੇਟੀਆਂ ਦੁਆਰਾ ਸ਼ੌਰਯ ਪ੍ਰਦਰਸ਼ਨ ਅਤੇ ਨੌਜਵਾਨਾਂ ਦੀ ਜੋ ਭਾਗੀਦਾਰੀ ਹੈ, ਉਹ ਵਾਕਈ-ਵਾਕਈ ਅਦਭੁਤ ਹੈ। ਸੂਰਤ ਦੇ ਲੋਕਾਂ ਨੇ ਸਾਡੇ ਸੁਤੰਤਰਤਾ ਸੰਗ੍ਰਾਮ ਦੀ ਭਾਵਨਾ ਨੂੰ ਤਿਰੰਗਾ ਯਾਤਰਾ ਵਿੱਚ ਜੀਵੰਤ ਕਰ ਦਿੱਤਾ ਹੈ।

 

ਕੋਈ ਵਸਤਰ (ਕੱਪੜਾ) ਵਿਕ੍ਰੇਤਾ ਹੈ, ਦੁਕਾਨਦਾਰ ਹੈ, ਕੋਈ ਲੂਮਸ ਦਾ ਕਾਰੀਗਰ ਹੈ, ਕੋਈ ਸਿਲਾਈ ਜਾਂ ਐੱਮਬ੍ਰੌਇਡਰੀ ਦਾ ਕਾਰੀਗਰ ਹੈ, ਕੋਈ ਟ੍ਰਾਂਸਪੋਰਟੇਸ਼ਨ ਨਾਲ ਜੁੜਿਆ ਹੈ, ਕੋਈ ਹੀਰੇ-ਜਵਾਹਰਾਤ ਨਾਲ ਜੁੜਿਆ ਹੋਇਆ ਹੈ। ਸੂਰਤ ਦੀ ਪੂਰੀ ਟੈਕਸਟਾਈਲ ਇੰਡਸਟ੍ਰੀ, ਸੂਰਤ ਦੇ ਲੋਕਾਂ ਨੇ ਇਸ ਆਯੋਜਨ ਨੂੰ ਬਹੁਤ ਸ਼ਾਨਦਾਰ ਬਣਾ ਦਿੱਤਾ ਹੈ। ਹਰ ਘਰ ਤਿਰੰਗਾ ਅਭਿਯਾਨ ਦੀ ਇਸ ਜਨ ਭਾਗੀਦਾਰੀ ਦੇ ਲਈ, ਅਤੇ ਇਸ ਵਿਸ਼ੇਸ਼ ਤਿਰੰਗਾ ਯਾਤਰਾ ਦੇ ਲਈ ਮੈਂ ਆਪ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੈਂ ਵਿਸ਼ੇਸ਼ ਤੌਰ ‘ਤੇ, ਸਾਂਵਰ ਪ੍ਰਸਾਦ ਬੁਧਿਯਾ ਜੀ, ਅਤੇ 'ਸਾਕੇਤ- ਸੇਵਾ ਹੀ ਲਕਸ਼' ਗਰੁੱਪ ਨਾਲ ਜੁੜੇ ਸਾਰੇ ਵਲੰਟੀਅਰਸ ਦੀ ਸ਼ਲਾਘਾ ਕਰਦਾ ਹਾਂ, ਜਿਨ੍ਹਾਂ ਨੇ ਇਹ ਪਹਿਲ ਸ਼ੁਰੂ ਕੀਤੀ। ਸੰਸਦ ਵਿੱਚ ਮੇਰੇ ਸਾਥੀ ਸੀ ਆਰ ਪਾਟਿਲ ਜੀ ਦਾ ਸਹਿਯੋਗ, ਇਸ ਪਹਿਲ ਨੂੰ ਹੋਰ ਸਸ਼ਕਤ ਬਣਾ ਰਿਹਾ ਹੈ।

 

ਸਾਥੀਓ,

ਸਾਡਾ ਰਾਸ਼ਟਰੀ ਧਵਜ (ਝੰਡਾ) ਆਪਣੇ ਆਪ ਵਿੱਚ ਦੇਸ਼ ਦੇ ਵਸਤਰ (ਕੱਪੜਾ) ਉਦਯੋਗ, ਦੇਸ਼ ਦੀ ਖਾਦੀ ਅਤੇ ਸਾਡੀ ਆਤਮਨਿਰਭਰਤਾ ਦਾ ਇੱਕ ਪ੍ਰਤੀਕ ਹੈ। ਇਸ ਖੇਤਰ ਵਿੱਚ ਸੂਰਤ ਨੇ ਹਮੇਸ਼ਾ ਤੋਂ ਆਤਮਨਿਰਭਰਤਾ ਭਾਰਤ ਦੇ ਲਈ ਅਧਾਰ ਤਿਆਰ ਕੀਤਾ ਹੈ। ਸੂਰਤ ਦੇ ਵਸਤਰ (ਕੱਪੜਾ) ਉਦਯੋਗ ਨੇ ਭਾਰਤ ਦੀ ਉਦਯੋਗ ਭਾਵਨਾ ਦਾ, ਭਾਰਤ ਦੇ ਸਕਿੱਲ ਅਤੇ ਭਾਰਤ ਦੀ ਸਮ੍ਰਿੱਧੀ ਦੀ ਪ੍ਰਤੀਨਿਧਤਾ ਕੀਤੀ ਹੈ। ਇਸ ਲਈ, ਇਹ ਤਿਰੰਗਾ ਯਾਤਰਾ ਆਪਣੇ ਆਪ ਵਿੱਚ ਉਸ ਗੌਰਵ ਅਤੇ ਪ੍ਰੇਰਣਾ ਨੂੰ ਵੀ ਸਮੇਟੇ ਹੋਏ ਹੈ। 

 

ਸਾਥੀਓ,

ਭਾਰਤ ਦੇ ਸਵਾਧੀਨਤਾ (ਸੁਤੰਤਰਤਾ) ਸੰਗ੍ਰਾਮ ਦੇ ਇਤਿਹਾਸ ਵਿੱਚ ਗੁਜਰਾਤ ਨੇ ਗੌਰਵਸ਼ਾਲੀ ਯੋਗਦਾਨ ਦਾ ਆਪਣਾ ਇੱਕ ਅਲੱਗ ਹੀ ਸਵਰਣਿਮ (ਸੁਨਹਿਰੀ) ਅਧਿਆਇ ਲਿਖਿਆ ਹੈ। ਗੁਜਰਾਤ ਨੇ ਬਾਪੂ ਦੇ ਰੂਪ ਵਿੱਚ ਆਜ਼ਾਦੀ ਦੀ ਲੜਾਈ ਨੂੰ ਅਗਵਾਈ ਦਿੱਤੀ। ਗੁਜਰਾਤ ਨੇ  ਲੋਹ ਪੁਰਸ਼ ਸਰਦਾਰ ਪਟੇਲ ਜੀ ਜਿਹੇ ਨਾਇਕ ਦਿੱਤੇ, ਜਿਨ੍ਹਾਂ ਨੇ ਆਜ਼ਾਦੀ ਦੇ ਬਾਅਦ ਏਕ ਭਾਰਤ-ਸ਼੍ਰੇਸ਼ਠ ਭਾਰਤ ਦੀ ਬੁਨਿਆਦ ਰਚੀ। ਬਾਰਡੋਲੀ ਅੰਦੋਲਨ ਅਤੇ ਦਾਂਡੀ ਯਾਤਰਾ ਤੋਂ ਨਿਕਲੇ ਸੰਦੇਸ਼ ਨੇ, ਪੂਰੇ ਦੇਸ਼ ਨੂੰ ਇਕਜੁੱਟ ਕਰ ਦਿੱਤਾ ਸੀ। ਗੁਜਰਾਤ ਦੇ ਇਸੇ ਗੌਰਵਸ਼ਾਲੀ ਅਤੀਤ ਦਾ ਇੱਕ ਅਭਿੰਨ ਹਿੱਸਾ ਸਾਡਾ ਸੂਰਤ ਹੈ ਅਤੇ ਇਸ ਦੀ ਵਿਰਾਸਤ ਹੈ।

 

ਸਾਥੀਓ,

ਭਾਰਤ ਦਾ ਤਿਰੰਗਾ ਕੇਵਲ ਤਿੰਨ ਰੰਗਾਂ ਨੂੰ ਵੀ ਖ਼ੁਦ ਵਿੱਚ ਨਹੀਂ ਸਮੇਟੇ ਹੈ। ਸਾਡਾ ਤਿਰੰਗਾ, ਸਾਡੇ ਅਤੀਤ ਦੇ ਗੌਰਵ ਨੂੰ, ਸਾਡੇ ਵਰਤਮਾਨ ਦੀ ਕਰਤੱਵ-ਨਿਸ਼ਠਾ ਨੂੰ, ਅਤੇ ਭਵਿੱਖ ਦੇ ਸੁਪਨਿਆਂ ਦਾ ਇੱਕ ਪ੍ਰਤੀਬਿੰਬ ਹੈ। ਸਾਡਾ ਤਿਰੰਗਾ ਭਾਰਤ ਦੀ ਏਕਤਾ ਦਾ, ਭਾਰਤ ਦੀ ਅਖੰਡਤਾ ਦਾ ਅਤੇ ਭਾਰਤ ਦੀ ਵਿਵਿਧਤਾ ਦਾ ਵੀ ਇੱਕ ਪ੍ਰਤੀਕ ਹੈ। ਸਾਡੇ ਸੈਨਾਨੀਆਂ ਨੇ ਤਿਰੰਗੇ ਵਿੱਚ ਦੇਸ਼ ਦੇ ਭਵਿੱਖ ਨੂੰ ਦੇਖਿਆ, ਦੇਸ਼ ਦੇ ਸੁਪਨਿਆਂ ਨੂੰ ਦੇਖਿਆ, ਅਤੇ ਇਸ ਨੂੰ ਕਦੇ ਵੀ ਝੁਕਣ ਨਹੀਂ ਦਿੱਤਾ। ਅੱਜ ਆਜ਼ਾਦੀ ਦੇ 75 ਵਰ੍ਹੇ ਬਾਅਦ ਜਦੋਂ ਅਸੀਂ ਨਵੇਂ ਭਾਰਤ ਦੀ ਯਾਤਰਾ ਸ਼ੁਰੂ ਕਰ ਰਹੇ ਹਾਂ, ਤਾਂ ਤਿਰੰਗਾ ਇੱਕ ਵਾਰ ਫਿਰ ਭਾਰਤ ਦੀ ਏਕਤਾ ਅਤੇ ਚੇਤਨਾ ਦੀ ਪ੍ਰਤੀਨਿਧਤਾ ਕਰ ਰਿਹਾ ਹੈ।

 

ਮੈਨੂੰ ਖੁਸ਼ੀ ਹੈ ਕਿ, ਦੇਸ਼ ਭਰ ਵਿੱਚ ਤਿਰੰਗਾ ਯਾਤਰਾਵਾਂ ਵਿੱਚ, ਹਰ ਘਰ ਤਿਰੰਗਾ ਅਭਿਯਾਨ ਵਿੱਚ ਦੇਸ਼ ਦੀ ਉਹ ਸ਼ਕਤੀ ਅਤੇ ਭਗਤੀ ਇੱਕ ਸਾਥ (ਇਕੱਠਿਆਂ) ਝਲਕ ਰਹੀ ਹੈ। 13 ਅਗਸਤ ਤੋਂ 15 ਅਗਸਤ ਦੇ ਦਰਮਿਆਨ ਭਾਰਤ ਦੇ ਹਰ ਘਰ ਵਿੱਚ ਹੋਵੇਗਾ ਤਿਰੰਗਾ, ਭਾਰਤ ਦੇ ਹਰ ਘਰ ਵਿੱਚ ਫਹਿਰਾਏਗਾ ਤਿਰੰਗਾ। ਸਮਾਜ ਦੇ ਹਰ ਵਰਗ, ਹਰ ਜਾਤੀ-ਮਤ-ਪੰਥ ਲੋਕ ਆਪਣੇ-ਆਪ: ਸਫੂਰਤ ਇੱਕ ਅਜਿਹੇ ਭਾਵ ਦੇ ਨਾਲ ਏਕਤਾ ਦੀ ਪਹਿਚਾਣ ਦੇ ਨਾਲ, ਨਵੇਂ ਸੁਪਨੇ ਅਤੇ ਸੰਕਲਪਾਂ ਦੇ ਨਾਲ ਪੂਰਾ ਦੇਸ਼ ਜੁੜ ਰਿਹਾ ਹੈ। ਇਹ ਪਹਿਚਾਣ ਹੈ - ਭਾਰਤ ਦੇ ਕਰਤੱਵ-ਨਿਸ਼ਠ ਨਾਗਰਿਕ ਦੀ।



 

ਇਹ ਪਹਿਚਾਣ ਹੈ – ਮਾਂ ਭਾਰਤੀ ਦੀ ਸੰਤਾਨ ਦੀ। ਮਹਿਲਾ-ਪੁਰਸ਼, ਨੌਜਵਾਨ, ਬਜ਼ੁਰਗ, ਜੋ ਜਿਸ ਭੂਮਿਕਾ ਵਿੱਚ ਹੈ, ਇਸ ਅਭਿਯਾਨ ਵਿੱਚ ਆਪਣਾ ਸਹਿਯੋਗ ਦੇ ਰਿਹਾ ਹੈ, ਆਪਣਾ ਕਰਤੱਵ ਨਿਭਾ ਰਿਹਾ ਹੈ। ਮੈਨੂੰ ਸੰਤੋਸ਼ ਹੈ ਕਿ ਹਰ ਘਰ ਤਿਰੰਗਾ ਅਭਿਯਾਨ ਦੀ ਵਜ੍ਹਾ ਨਾਲ ਕਿਤਨੇ ਹੀ ਗ਼ਰੀਬਾਂ ਦੀਆਂ, ਬੁਣਕਰਾਂ ਦੀਆਂ, ਹੈਂਡਲੂਮ ਵਿੱਚ ਕੰਮ ਕਰਨ ਵਾਲਿਆਂ ਦੀ ਅਤਿਰਿਕਤ ਆਮਦਨ ਵੀ ਹੋ ਰਹੀ ਹੈ। ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਇਸ ਤਰ੍ਹਾਂ ਦੇ ਆਯੋਜਨ ਸਾਡੇ ਸੰਕਲਪਾਂ ਨੂੰ ਇੱਕ ਨਵੀਂ ਊਰਜਾ ਦੇਣਗੇ।

 

ਜਨਭਾਗੀਦਾਰੀ ਦੇ ਇਹ ਅਭਿਯਾਨ ਨਵੇਂ ਭਾਰਤ ਦੀ ਬੁਨਿਆਦ ਨੂੰ ਮਜ਼ਬੂਤ ​​ਕਰਨਗੇ। ਇਸੇ ਵਿਸ਼ਵਾਸ ਦੇ ਨਾਲ, ਆਪ ਸਭ ਨੂੰ, ਗੁਜਰਾਤ ਨੂੰ, ਪੂਰੇ ਦੇਸ਼ ਨੂੰ ਅਤੇ ਖਾਸ ਕਰਕੇ ਮੇਰੇ ਸੂਰਤ ਦੇ ਲੋਕਾਂ ਨੂੰ ਖੂਬ-ਖੂਬ ਸ਼ੁਭਕਾਮਨਾਵਾਂ, ਅਤੇ ਸੂਰਤ ਇੱਕ ਵਾਰ ਜੋ ਠਾਨ ਲੈਂਦਾ ਹੈ ਤਾਂ ਕਦੇ ਪਿੱਛੇ ਨਹੀਂ ਹਟਦਾ । ਇਹ ਸੂਰਤ ਦੀ ਵਿਸ਼ੇਸ਼ਤਾ ਹੈ, ਸੂਰਤ ਜਿਸ ਤਰ੍ਹਾਂ ਅੱਗੇ ਵਧ ਰਿਹਾ ਹੈ, ਸੂਰਤ ਜਿਸ ਤਰ੍ਹਾਂ ਪ੍ਰਗਤੀ ਦੀ ਨਵੀਂ-ਨਵੀਂ ਉਚਾਈ ਪਾਰ ਕਰ ਰਿਹਾ ਹੈ, ਉਸ ਦੇ ਮੂਲ ਵਿੱਚ ਇਹ ਮੇਰੇ ਸੂਰਤ ਦੇ ਲੋਕ ਹਨ, ਇਹ ਮੇਰੇ ਸੂਰਤ ਦੇ ਭਾਈ-ਭੈਣ ਹਨ, ਅੱਜ ਇਹ ਤਿਰੰਗਾ ਯਾਤਰਾ ਦਾ ਅਦਭੁਤ ਦ੍ਰਿਸ਼ ਦੇਸ਼ ਦੇ ਲਈ ਵੀ ਪ੍ਰੇਰਕ ਬਣੇਗਾ।

 

ਮੇਰੀਆਂ ਆਪ ਸਭ ਨੂੰ ਖੂਬ-ਖੂਬ ਸ਼ੁਭਕਾਮਨਾਵਾਂ।

ਧੰਨਵਾਦ!

*****

ਡੀਐੱਸ/ਐੱਸਟੀ/ਏਵੀ



(Release ID: 1850957) Visitor Counter : 211