ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ

ਹਰ ਘਰ ਤਿਰੰਗਾ


ਡਾਕ ਘਰ 25 ਰੁਪਏ ਦੀ ਦਰ ‘ਤੇ ਰਾਸ਼ਟਰੀ ਝੰਡੇ (ਤਿਰੰਗੇ) ਦੀ ਵਿਕਰੀ ਕਰਨਗੇ; ਇਹ ਝੰਡਾ ਬਿਨਾ ਕਿਸੇ ਡਿਲੀਵਰੀ ਫੀਸ ਦੇ ਪਹੁੰਚਾਏ ਜਾਣਗੇ

ਨਾਗਰਿਕ ਰਾਸ਼ਟਰੀ ਝੰਡੇ (ਤਿਰੰਗੇ) ਨੂੰ ਈ-ਪੋਸਟ ਔਫਿਸ ਪੋਰਟਲ ਦੇ ਮਾਧਿਅਮ ਨਾਲ ਔਨਲਾਈਨ ਖਰੀਦ ਸਕਦੇ ਹਨ

ਸਮੇਂ ‘ਤੇ ਰਾਸ਼ਟਰੀ ਝੰਡੇ (ਤਿਰੰਗੇ) ਉਪਲਬਧ ਕਰਵਾਉਣ ਦੇ ਲਈ ਡਾਕ ਵਿਭਾਗ ਦੇ ਨਾਗਰਿਕਾਂ ਨੂੰ 12 ਅਗਸਤ, 2022 ਦੀ ਅੱਧੀ-ਰਾਤ ਤੋਂ ਪਹਿਲਾਂ ਔਨਲਾਈਨ ਆਡਰ ਕਰਨ ਨੂੰ ਕਿਹਾ

Posted On: 10 AUG 2022 2:07PM by PIB Chandigarh

ਦੇਸ਼ ਦੇ ਗੌਰਵਸ਼ਾਲੀ ਨਾਗਰਿਕਾਂ ਨੂੰ ਰਾਸ਼ਟਰੀ ਝੰਡੇ (ਤਿਰੰਗੇ) ਸੁਗਮਤਾ ਨਾਲ ਉਪਲਬਧ ਕਰਵਾਉਣ ਦੇ ਲਈ ਦੇਸ਼ਭਰ ਦੇ ਡਾਕ ਘਰ 25 ਰੁਪਏ ਦੀ ਦਰ ‘ਤੇ ਰਾਸ਼ਟਰੀ ਝੰਡੇ (ਤਿਰੰਗੇ) ਦੀ ਵਿਕਰੀ ਕਰਨਗੇ। ਵੱਡੀ ਸੰਖਿਆ ਵਿੱਚ ਨਾਗਰਿਕ ਈ-ਪੋਸਟ ਔਫਿਸ ਪੋਰਟਲ https://www.epostoffice.gov.in/ProductDetails/Guest_productDetailsProdid=ca6wTEVyMuWlqlgDBTtyTw== ) ਦੇ ਮਾਧਿਅਮ ਨਾਲ ਰਾਸ਼ਟਰੀ ਝੰਡੇ (ਤਿਰੰਗੇ) ਦੇ ਲਈ ਔਨਲਾਈਨ ਆਡਰ ਕਰ ਰਹੇ ਹਨ।

ਡਾਕ ਵਿਭਾਗ ਇਨ੍ਹਾਂ ਝੰਡਿਆਂ ਨੂੰ ਦੇਸ਼ ਦੇ ਅੰਦਰ ਕਿਸੇ ਵੀ ਪਤੇ ‘ਤੇ ਬਿਨਾ ਕਿਸੇ ਡਿਲੀਵਰੀ ਫੀਸ ਦੇ ਪਹੁੰਚਾ ਰਿਹਾ ਹੈ। ਡਾਕ ਵਿਭਾਗ ਨੇ ਨਾਗਰਿਕਾਂ ਨੂੰ 12 ਅਗਸਤ, 2022 ਦੀ ਅੱਧੀ-ਰਾਤ ਤੋਂ ਪਹਿਲਾਂ ਔਨਲਾਈਨ ਆਡਰ ਕਰਨ ਦੀ ਬੇਨਤੀ ਕੀਤੀ ਹੈ ਤਾਕਿ ਰਾਸ਼ਟਰੀ ਝੰਡੇ (ਤਿਰੰਗੇ) ਸਮੇਂ ‘ਤੇ ਉਪਲਬਧ ਕਰਵਾਏ ਜਾ ਸਕਣ।

 

 https://static.pib.gov.in/WriteReadData/userfiles/image/image001F5H7.jpg

 

**********

ਆਰਕੇਜੇ/ਐੱਮ



(Release ID: 1850535) Visitor Counter : 162