ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਅਬਦੁੱਲਾ ਅਬੂਬਕਰ ਨੂੰ ਟ੍ਰਿਪਲ ਜੰਪ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਣ 'ਤੇ ਸ਼ੁਭਕਾਮਨਾਵਾਂ ਦਿੱਤੀਆਂ

Posted On: 07 AUG 2022 6:05PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਅਬਦੁੱਲਾ ਅਬੂਬਕਰ ਨੂੰ ਬਰਮਿੰਘਮ ਰਾਸ਼ਟਰਮੰਡਲ ਖੇਡਾਂ, 2022 ਵਿੱਚ ਐਥਲੈਟਿਕਸ ਦੇ ਪੁਰਸ਼ਾਂ ਦੇ ਟ੍ਰਿਪਲ ਜੰਪ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਣ 'ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 

"ਖੁਸ਼ ਹਾਂ ਕਿ ਅਬਦੁੱਲਾ ਅਬੂਬਕਰ ਨੇ ਬਰਮਿੰਘਮ ਵਿੱਚ ਟ੍ਰਿਪਲ ਜੰਪ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਿਆ ਹੈ। ਇਹ ਮੈਡਲ ਅਤਿਅਧਿਕ ਮਿਹਨਤ ਅਤੇ ਜ਼ਿਕਰਯੋਗ ਪ੍ਰਤੀਬੱਧਤਾ ਦਾ ਪਰਿਣਾਮ ਹੈ। ਭਵਿੱਖ ਦੇ ਪ੍ਰਯਤਨਾਂ ਦੇ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ। #Cheer4India"

 

 

***

ਡੀਐੱਸ/ਐੱਸਟੀ



(Release ID: 1849571) Visitor Counter : 110