ਵਿੱਤ ਮੰਤਰਾਲਾ
azadi ka amrit mahotsav

ਜੁਲਾਈ 2022 ਵਿੱਚ 1,48,995 ਕਰੋੜ ਰੁਪਏ ਦਾ ਸ਼ੁੱਧ ਜੀਐੱਸਟੀ ਰੈਵੀਨਿਊ ਕਲੈਕਸ਼ਨ


ਜੁਲਾਈ ਦੇ ਲਈ ਜੀਐੱਸਟੀ ਰੈਵੀਨਿਊ ਕਲੈਕਸ਼ਨ ਹੁਣ ਤੱਕ ਦਾ ਦੂਸਰਾ ਸਭ ਤੋਂ ਜ਼ਿਆਦਾ ਅਤੇ ਪਿਛਲੇ ਸਾਲ ਇਸੇ ਮਹੀਨੇ ਦੇ ਦੌਰਾਨ ਇਕੱਠੇ ਕੀਤੇ ਰੈਵਨਿਊ ਤੋਂ 28 ਫੀਸਦੀ ਜ਼ਿਆਦਾ

Posted On: 01 AUG 2022 11:26AM by PIB Chandigarh

ਜੁਲਾਈ 2022 ਵਿੱਚ ਸ਼ੁੱਧ ਜੀਐੱਸਟੀ ਰੈਵੀਨਿਊ ਕਲੈਕਸ਼ਨ 1,48,995 ਕਰੋੜ ਰੁਪਏ ਹੈ, ਜਿਸ ਵਿੱਚ ਸੀਜੀਐੱਸਟੀ 25,751 ਕਰੋੜ ਰੁਪਏ, ਐੱਸਜੀਐੱਸਟੀ 32,807 ਕਰੋੜ ਰੁਪਏ, ਆਈਜੀਐੱਸਟੀ 79,518 ਕਰੋੜ ਰੁਪਏ ਹੈ (ਇਸ ਵਿੱਚ ਆਯਾਤ ਕੀਤੇ ਮਾਲ ’ਤੇ 41,420 ਕਰੋੜ ਰੁਪਏ ਸਮੇਤ) ਅਤੇ ਸੈੱਸ 10,920 ਕਰੋੜ ਰੁਪਏ (ਆਯਾਤ ਮਾਲ ’ਤੇ 995 ਕਰੋੜ ਰੁਪਏ ਸਮੇਤ) ਹੈ। ਇਹ ਜੀਐੱਸਟੀ ਲਾਗੂ ਹੋਣ ਤੋਂ ਬਾਅਦ ਹੁਣ ਤੱਕ ਦਾ ਦੂਸਰਾ ਸਭ ਤੋਂ ਜ਼ਿਆਦਾ ਰੈਵੀਨਿਊ ਹੈ।

ਸਰਕਾਰ ਨੇ ਆਈਜੀਐੱਸਟੀ ਤੋਂ ਸੀਜੀਐੱਸਟੀ ਵਿੱਚ 32,365 ਕਰੋੜ ਰੁਪਏ ਅਤੇ ਐੱਸਜੀਐੱਸਟੀ ਵਿੱਚ 26,774 ਕਰੋੜ ਰੁਪਏ ਸੈਟਲ ਕਰ ਦਿੱਤੇ ਹਨ। ਜੁਲਾਈ 2022 ਦੇ ਮੱਦੇਨਜ਼ਰ ਰੈਗੂਲਰ ਸੈਟਲਮੈਂਟ ਤੋਂ ਬਾਅਦ ਕੇਂਦਰ ਅਤੇ ਰਾਜਾਂ ਦਾ ਕੁੱਲ ਰੈਵੀਨਿਊ ਸੀਜੀਐੱਸਟੀ ਦੀ ਮੱਦ ਵਿੱਚ 58,116 ਕਰੋੜ ਰੁਪਏ ਅਤੇ ਐੱਸਜੀਐੱਸਟੀ ਦੇ ਮੱਦ ਵਿੱਚ 59,581 ਕਰੋੜ ਰੁਪਏ ਹੈ।

ਪਿਛਲੇ ਸਾਲ ਇਸੇ ਮਹੀਨੇ ਦੇ 1,16,393 ਕਰੋੜ ਰੁਪਏ ਦੇ ਪ੍ਰਾਪਤ ਜੀਐੱਸਟੀ ਰੈਵੀਨਿਊ ਦੀ ਤੁਲਨਾ ਵਿੱਚ ਇਸ ਵਾਰ ਦਾ ਰੈਵੀਨਿਊ 28 ਫੀਸਦੀ ਜ਼ਿਆਦਾ ਹੈ। ਪਿਛਲੇ ਸਾਲ ਦੇ ਇਸ ਮਹੀਨੇ ਵਿੱਚ ਇਨ੍ਹਾਂ ਹੀ ਸਰੋਤਾਂ ਤੋਂ ਪ੍ਰਾਪਤ ਰੈਵਿਨਿਊ ਦੀ ਤੁਲਨਾ ਵਿੱਚ ਜੁਲਾਈ 2022 ਦੇ ਦੌਰਾਨ, ਮਾਲ ਦੇ ਆਯਾਤ ਤੋਂ ਪ੍ਰਾਪਤ ਹੋਣ ਵਾਲਾ ਰੈਵੀਨਿਊ 48 ਫੀਸਦੀ ਜ਼ਿਆਦਾ ਅਤੇ ਸਵਦੇਸ਼ੀ ਅਪਨਾਉਣ ਤੋਂ ਪ੍ਰਾਪਤ ਹੋਣ ਵਾਲਾ ਰੈਵੀਨਿਊ (ਸੇਵਾਵਾਂ ਦੇ ਆਯਾਤ ਸਮੇਤ) 22 ਫੀਸਦੀ ਜ਼ਿਆਦਾ ਹੈ।

ਹੁਣ ਲਗਾਤਾਰ ਪੰਜ ਮਹੀਨਿਆਂ ਤੋਂ ਮਹੀਨਾਵਾਰ ਜੀਐੱਸਟੀ ਰੈਵੀਨਿਊ 1.4 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਰਜ ਕੀਤਾ ਗਿਆ। ਇਸ ਤਰ੍ਹਾਂ ਹਰ ਮਹੀਨੇ ਉਸ ਵਿੱਚ ਸਥਿਰ ਵਾਧਾ ਹੁੰਦਾ ਰਿਹਾ। ਪਿਛਲੇ ਸਾਲ ਦੇ ਇਸੇ ਸਮੇਂ ਦੀ ਤੁਲਨਾ ਵਿੱਚ ਜੁਲਾਈ 2022 ਤੱਕ ਜੀਐੱਸਟੀ ਰੈਵੀਨਿਊ ਦਾ ਵਾਧਾ 35 ਫੀਸਦੀ ਜ਼ਿਆਦਾ ਰਿਹਾ, ਜਿਸ ਤੋਂ ਪਤਾ ਚਲਦਾ ਹੈ ਕਿ ਇਸ ਵਿੱਚ ਤੇਜ਼ੀ ਕਾਇਮ ਸੀ। ਇਸ ਨਾਲ ਸਾਫ਼ ਪਤਾ ਚਲਦਾ ਹੈ ਕਿ  ਕੌਂਸਲ ਨੇ ਪਹਿਲਾਂ ਬਿਹਤਰ ਲਾਗੂਕਰਨ ਨੂੰ ਸੁਨਿਸ਼ਚਿਤ ਕਰਨ ਦੇ ਜੋ ਵਿਭਿੰਨ ਉਪਾਅ ਕੀਤੇ ਸੀ, ਇਹ ਉਸੇ ਦਾ ਨਤੀਜਾ ਹੈ। ਬਿਹਤਰ ਤੌਰ-ਤਰੀਕੇ ਦੇ ਨਾਲ ਆਰਥਿਕ ਬਹਾਲੀ ਦਾ ਵੀ ਜੀਐੱਸਟੀ ਰੈਵੀਨਿਊ ’ਤੇ ਸਕਾਰਾਤਮਕ ਪ੍ਰਭਾਵ ਪਿਆ। ਜੂਨ 2022 ਦੇ ਦੌਰਾਨ 7.45 ਕਰੋੜ ਈ-ਵੇ ਬਿੱਲ ਬਣਾਏ ਗਏ, ਜੋ ਮਈ 2022 ਦੀ ਤੁਲਨਾ ਵਿੱਚ ਥੋੜ੍ਹਾ ਜਿਹਾ ਜ਼ਿਆਦਾ ਹੈ।

ਹੇਠਾਂ ਦਿੱਤੇ ਗਏ ਚਾਰਟ ਤੋਂ ਵਰਤਮਾਨ ਸਾਲ ਦੇ ਦੌਰਾਨ ਮਾਸਿਕ ਸ਼ੁੱਧ ਜੀਐੱਸਟੀ ਰੈਵੀਨਿਊ ਦੇ ਰੁਝਾਨ ਦਾ ਪਤਾ ਚਲਦਾ ਹੈ। ਟੇਬਲ ਵਿੱਚ ਜੁਲਾਈ 2021 ਦੀ ਤੁਲਨਾ ਵਿੱਚ ਜੁਲਾਈ 2022 ਦੇ ਦੌਰਾਨ ਹਰ ਰਾਜ ਦੁਆਰਾ ਇਕੱਠਾ ਕੀਤੇ ਜੀਐੱਸਟੀ ਦੇ ਰਾਜ ਅਨੁਸਾਰ ਅੰਕੜੇ ਦਰਸਾਏ ਗਏ ਹਨ।

https://static.pib.gov.in/WriteReadData/userfiles/image/image001ZVUW.png

ਜੁਲਾਈ 2022 ਦੇ ਦੌਰਾਨ ਜੀਐੱਸਟੀ ਰੈਵੀਨਿਊ ਵਿੱਚ ਰਾਜ ਅਨੁਸਾਰ ਵਾਧਾ [1]

ਰਾਜ

ਜੁਲਾਈ-21

ਜੁਲਾਈ-22

ਵਾਧਾ

ਜੰਮੂ ਅਤੇ ਕਸ਼ਮੀਰ

432

431

0%

ਹਿਮਾਚਲ ਪ੍ਰਦੇਸ਼

667

746

12%

ਪੰਜਾਬ

1,533

1,733

13%

ਚੰਡੀਗੜ੍ਹ

169

176

4%

ਉੱਤਰਾਖੰਡ

1,106

1,390

26%

ਹਰਿਆਣਾ

5,330

6,791

27%

ਦਿੱਲੀ

3,815

4,327

13%

ਰਾਜਸਥਾਨ

3,129

3,671

17%

ਉੱਤਰ ਪ੍ਰਦੇਸ਼

6,011

7,074

18%

ਬਿਹਾਰ

1,281

1,264

-1%

ਸਿੱਕਮ

197

249

26%

ਅਰੁਣਾਚਲ ਪ੍ਰਦੇਸ਼

55

65

18%

ਨਾਗਾਲੈਂਡ

28

42

48%

ਮਣੀਪੁਰ

37

45

20%

ਮਿਜ਼ੋਰਮ

21

27

27%

ਤ੍ਰਿਪੁਰਾ

65

63

-3%

ਮੇਘਾਲਿਆ

121

138

14%

ਅਸਾਮ

882

1,040

18%

ਪੱਛਮੀ ਬੰਗਾਲ

3,463

4,441

28%

ਝਾਰਖੰਡ

2,056

2,514

22%

ਓਡੀਸ਼ਾ

3,615

3,652

1%

ਛੱਤੀਸਗੜ੍ਹ

2,432

2,695

11%

ਮੱਧ ਪ੍ਰਦੇਸ਼

2,657

2,966

12%

ਗੁਜਰਾਤ

7,629

9,183

20%

ਦਮਨ ਅਤੇ ਦੀਵ

0

0

-66%

ਦਾਦਰਾ ਅਤੇ ਨਗਰ ਹਵੇਲੀ

227

313

38%

ਮਹਾਰਾਸ਼ਟਰ

18,899

22,129

17%

ਕਰਨਾਟਕ

6,737

9,795

45%

ਗੋਆ

303

433

43%

ਲਕਸ਼ਦੀਪ

1

2

69%

ਕੇਰਲ

1,675

2,161

29%

ਤਮਿਲ ਨਾਡੂ

6,302

8,449

34%

ਪੁਡੂਚੇਰੀ

129

198

54%

ਅੰਡੇਮਾਨ ਅਤੇ ਨਿਕੋਬਾਰ ਟਾਪੂ

19

23

26%

ਤੇਲੰਗਾਨਾ

3,610

4,547

26%

ਆਂਧਰ ਪ੍ਰਦੇਸ਼

2,730

3,409

25%

ਲੱਦਾਖ

13

20

54%

ਹੋਰ ਖੇਤਰ

141

216

54%

ਕੇਂਦਰ ਅਧਿਕਾਰ ਖੇਤਰ

161

162

0%

ਕੁੱਲ ਗਿਣਤੀ

87,678

1,06,580

22%

 

 


[1] ਮਾਲ ਦੇ ਆਯਾਤ ’ਤੇ ਲੱਗਣ ਵਾਲਾ ਜੀਐੱਸਟੀ ਸ਼ਾਮਲ ਨਹੀਂ ਹੈ।

*******

ਆਰਐੱਮ/ ਐੱਮਵੀਕੇ/ ਐੱਮਐੱਲ


(Release ID: 1847052) Visitor Counter : 251