ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਗਾਂਧੀਨਗਰ ਵਿੱਚ ਗਿਫਟ ਸਿਟੀ ਵਿਖੇ ਆਈਐੱਫਐੱਸਸੀਏ (IFSCA) ਮੁੱਖ ਦਫ਼ਤਰ ਦਾ ਨੀਂਹ ਪੱਥਰ ਰੱਖਿਆ



ਪ੍ਰਧਾਨ ਮੰਤਰੀ ਨੇ ਗਿਫਟ ਸਿਟੀ ਵਿਖੇ ਭਾਰਤ ਦਾ ਪਹਿਲਾ ਅੰਤਰਰਾਸ਼ਟਰੀ ਬੁਲੀਅਨ ਐਕਸਚੇਂਜ - IIBX ਵੀ ਲਾਂਚ ਕੀਤਾ



"ਭਾਰਤ ਹੁਣ ਅਮਰੀਕਾ, ਯੂਕੇ ਅਤੇ ਸਿੰਗਾਪੁਰ ਜਿਹੇ ਦੇਸ਼ਾਂ ਦੀ ਲੀਗ ਵਿੱਚ ਦਾਖਲ ਹੋ ਰਿਹਾ ਹੈ ਜੋ ਵਿਸ਼ਵ–ਪੱਧਰੀ ਵਿੱਤ ਨੂੰ ਦਿਸ਼ਾ ਦੇ ਰਹੇ ਹਨ"



"ਦੇਸ਼ ਦੇ ਆਮ ਆਦਮੀ ਦੀਆਂ ਆਕਾਂਖਿਆਵਾਂ ਗਿਫਟ ਸਿਟੀ ਦੀ ਦੂਰ–ਦ੍ਰਿਸ਼ਟੀ ਦਾ ਹਿੱਸਾ ਹਨ"



"ਗਿਫਟ ਸਿਟੀ ਦੌਲਤ ਅਤੇ ਬੁੱਧੀ ਦੋਵਾਂ ਦਾ ਜਸ਼ਨ ਮਨਾਉਂਦੀ ਹੈ"



"ਸਾਨੂੰ ਅਜਿਹੀਆਂ ਸੰਸਥਾਵਾਂ ਦੀ ਜ਼ਰੂਰਤ ਹੈ ਜੋ ਵਿਸ਼ਵ ਅਰਥਵਿਵਸਥਾ ਵਿੱਚ ਸਾਡੀ ਮੌਜੂਦਾ ਤੇ ਵਧੀ ਹੋਈ ਭਵਿੱਖ ਦੀ ਭੂਮਿਕਾ ਨਿਭਾਉਣ ’ਚ ਯੋਗਦਾਨ ਪਾ ਸਕਣ"



“ਅੱਜ ਏਕੀਕਰਣ ਸਾਡੇ ਸਭ ਤੋਂ ਮਹੱਤਵਪੂਰਨ ਏਜੰਡਿਆਂ ਵਿੱਚੋਂ ਇੱਕ ਹੈ। ਅਸੀਂ ਇੱਕ ਗਲੋਬਲ ਮਾਰਕਿਟ ਅਤੇ ਗਲੋਬਲ ਸਪਲਾਈ ਚੇਨ ਨਾਲ ਤੇਜ਼ੀ ਨਾਲ ਏਕੀਕ੍ਰਿਤ ਹੋ ਰਹੇ ਹਾਂ”



“ਇੱਕ ਪਾਸੇ, ਅਸੀਂ ਸਥਾਨਕ ਭਲਾਈ ਲਈ ਵਿਸ਼ਵ ਪੂੰਜੀ ਲਿਆ ਰਹੇ ਹਾਂ। ਦੂਸਰੇ ਪਾਸੇ, ਅਸੀਂ ਵਿਸ਼ਵ ਭਲਾਈ ਲਈ ਸਥਾਨਕ ਉਤਪਾਦਕਤਾ ਦੀ ਵਰਤੋਂ ਵੀ ਕਰ ਰਹੇ ਹਾਂ”



"ਜਦੋਂ ਟੈਕਨੋਲੋਜੀ, ਵਿਗਿਆਨ ਅਤੇ ਸੌਫ਼ਟਵੇਅਰ ਦੀ ਗੱਲ ਆਉਂਦੀ ਹੈ, ਤਾਂ ਭਾਰਤ ਦੇ ਪਾਸ ਅਨੁਭਵ ਦੇ ਨਾਲ-ਨਾਲ ਇੱਕ ਧਾਰ ਵੀ ਹੈ"



"ਤੁਹਾਡਾ ਉਦੇਸ਼ ਨਿਯਮਾਂ ਵਿੱਚ ਇੱਕ ਨੇਤਾ ਬਣਨਾ, ਕਾਨੂੰਨ ਦੇ ਸ਼ਾਸਨ ਲਈ ਉੱਚ ਮਾਪਦੰਡ ਸਥਾਪਿਤ ਕਰਨਾ ਅਤੇ ਵਿਸ਼ਵ ਦੇ ਮਨਪਸੰਦ ਸਾਲਸੀ ਕੇਂਦਰ ਵਜੋਂ ਉੱਭਰਨਾ ਹੋਣਾ ਚਾਹੀਦਾ ਹੈ"

Posted On: 29 JUL 2022 6:19PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗਿਫਟ ਸਿਟੀਗਾਂਧੀਨਗਰ ਵਿੱਚ ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ ਅਥਾਰਿਟੀ (IFSCA) ਦੇ ਮੁੱਖ ਦਫ਼ਤਰ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ GIFT-IFSC ਵਿੱਚ ਭਾਰਤ ਦਾ ਪਹਿਲਾ ਇੰਟਰਨੈਸ਼ਨਲ ਬੁਲੀਅਨ ਐਕਸਚੇਂਜ ‘ਇੰਡੀਆ ਇੰਟਰਨੈਸ਼ਨਲ ਬੁਲੀਅਨ ਐਕਸਚੇਂਜ’ (IIBX) ਵੀ ਲਾਂਚ ਕੀਤਾ। ਉਨ੍ਹਾਂ NSE IFSC-SGX ਕਨੈਕਟ ਵੀ ਲਾਂਚ ਕੀਤਾ। ਇਸ ਮੌਕੇ 'ਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰਭਾਈ ਪਟੇਲਕੇਂਦਰੀ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨਕੇਂਦਰੀ ਅਤੇ ਰਾਜ ਮੰਤਰੀਡਿਪਲੋਮੈਟਵਪਾਰਕ ਨੇਤਾ ਮੌਜੂਦ ਸਨ।

ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦਿਨ ਭਾਰਤ ਦੀ ਵਧਦੀ ਆਰਥਿਕ ਅਤੇ ਤਕਨੀਕੀ ਤਾਕਤ ਅਤੇ ਭਾਰਤ ਦੀ ਤਾਕਤ ਵਿੱਚ ਵਧ ਰਹੇ ਵਿਸ਼ਵ ਭਰ ਦੇ ਵਿਸ਼ਵਾਸ ਲਈ ਵੀ ਬਹੁਤ ਅਹਿਮ ਹੈ। ਉਨ੍ਹਾਂ ਕਿਹਾ,“ਅੱਜ, GIFT ਸਿਟੀ ਵਿੱਚਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ ਅਥਾਰਿਟੀ - IFSCA ਹੈੱਡਕੁਆਰਟਰ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਮੇਰਾ ਮੰਨਣਾ ਹੈ ਕਿ ਇਹ ਇਮਾਰਤ ਆਪਣੀ ਇਮਾਰਤਸਾਜ਼ੀ ਵਿੱਚ ਜਿੰਨੀ ਸ਼ਾਨਦਾਰ ਹੈਇਹ ਭਾਰਤ ਨੂੰ ਇੱਕ ਆਰਥਿਕ ਮਹਾਸ਼ਕਤੀ ਬਣਾਉਣ ਦੇ ਬੇਅੰਤ ਮੌਕੇ ਵੀ ਪੈਦਾ ਕਰੇਗੀ।” ਪ੍ਰਧਾਨ ਮੰਤਰੀ ਨੇ ਕਿਹਾ ਕਿ IFSC ਨਵੀਨਤਾ ਨੂੰ ਉਤਸ਼ਾਹਿਤ ਕਰੇਗਾ ਅਤੇ ਇੱਕ ਸਮਰਥਕ ਦੇ ਨਾਲ-ਨਾਲ ਵਿਕਾਸ ਲਈ ਇੱਕ ਉਤਪ੍ਰੇਰਕ ਵੀ ਹੋਵੇਗਾ। ਅੱਜ ਲਾਂਚ ਕੀਤੇ ਗਏ ਅਦਾਰੇ ਅਤੇ ਪਲੇਟਫਾਰਮ 130 ਕਰੋੜ ਭਾਰਤੀਆਂ ਨੂੰ ਆਧੁਨਿਕ ਵਿਸ਼ਵ ਅਰਥਵਿਵਸਥਾ ਨਾਲ ਜੁੜਨ ਵਿੱਚ ਮਦਦ ਕਰਨਗੇ। "ਭਾਰਤ ਹੁਣ ਅਮਰੀਕਾਯੂਕੇ ਅਤੇ ਸਿੰਗਾਪੁਰ ਜਿਹੇ ਦੇਸ਼ਾਂ ਦੀ ਲੀਗ ਵਿੱਚ ਦਾਖਲ ਹੋ ਰਿਹਾ ਹੈ ਜੋ ਗਲੋਬਲ ਵਿੱਤ ਨੂੰ ਦਿਸ਼ਾ ਦੇ ਰਹੇ ਹਨ"।

ਗਿਫ਼ਟ-ਸਿਟੀ ਦੇ ਆਪਣੇ ਮੂਲ ਸੰਕਲਪ ਵੱਲ ਪਰਤਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਗਿਫ਼ਟ-ਸਿਟੀ ਸਿਰਫ਼ ਵਪਾਰ ਲਈ ਨਹੀਂ ਹੈਬਲਕਿ ਦੇਸ਼ ਦੇ ਆਮ ਆਦਮੀ ਦੀਆਂ ਆਕਾਂਖਿਆਵਾਂ ਗਿਫ਼ਟ ਸਿਟੀ ਦੀ ਦੂਰ–ਦ੍ਰਿਸ਼ਟੀ ਦਾ ਹਿੱਸਾ ਹਨ। ਗਿਫਟ ਸਿਟੀ ਵਿੱਚ ਭਾਰਤ ਦੇ ਭਵਿੱਖ ਦੀ ਦੂਰ–ਦ੍ਰਿਸ਼ਟੀ ਜੁੜੀ ਹੋਈ ਹੈ ਅਤੇ ਭਾਰਤ ਦੇ ਸੁਨਹਿਰੀ ਅਤੀਤ ਦੇ ਸੁਪਨੇ ਵੀ ਇਸ ਨਾਲ ਜੁੜੇ ਹੋਏ ਹਨ।"

ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ 2008 ਵਿੱਚ ਜਦੋਂ ਵਿਸ਼ਵ ਆਰਥਿਕ ਸੰਕਟ ਤੇ ਮੰਦੀ ਦਾ ਸਾਹਮਣਾ ਕਰ ਰਿਹਾ ਸੀਭਾਰਤ ਵਿੱਚ ਨੀਤੀਗਤ ਅਧਰੰਗ ਦਾ ਮਾਹੌਲ ਸੀ। ਉਨ੍ਹਾਂ ਕਿਹਾ,“ਪਰਉਸ ਸਮੇਂ ਗੁਜਰਾਤ ਫਿਨਟੈੱਕ ਦੇ ਖੇਤਰ ਵਿੱਚ ਨਵੇਂ ਅਤੇ ਵੱਡੇ ਕਦਮ ਚੁੱਕ ਰਿਹਾ ਸੀ। ਮੈਨੂੰ ਖੁਸ਼ੀ ਹੈ ਕਿ ਇਹ ਵਿਚਾਰ ਅੱਜ ਤੱਕ ਅੱਗੇ ਵਧਿਆ ਹੈ।”

ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਗਿਫ਼ਟ ਸਿਟੀ ਵਣਜ ਅਤੇ ਟੈਕਨੋਲੋਜੀ ਦੇ ਹੱਬ ਵਜੋਂ ਇੱਕ ਮਜ਼ਬੂਤ ਪਹਿਚਾਣ ਬਣਾ ਰਿਹਾ ਹੈ। ਗਿਫਟ ਸਿਟੀ ਦੌਲਤ ਅਤੇ ਬੁੱਧੀ ਦੋਵਾਂ ਦਾ ਜਸ਼ਨ ਮਨਾਉਂਦੀ ਹੈ। ਉਹ ਇਹ ਦੇਖ ਕੇ ਵੀ ਖੁਸ਼ ਸਨ ਕਿ ਗਿਫਟ ਸਿਟੀ ਰਾਹੀਂ ਭਾਰਤ ਵਿਸ਼ਵ ਪੱਧਰ 'ਤੇ ਸੇਵਾ ਖੇਤਰ ਵਿੱਚ ਮਜ਼ਬੂਤ ਹਿੱਸੇਦਾਰੀ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਗਿਫਟ-ਸਿਟੀ ਇੱਕ ਅਜਿਹਾ ਸਥਾਨ ਹੈ ਜਿੱਥੇ ਦੌਲਤ ਦੀ ਸਿਰਜਣਾ ਹੋ ਰਹੀ ਹੈ ਅਤੇ ਦੁਨੀਆ ਦੇ ਸਭ ਤੋਂ ਵਧੀਆ ਦਿਮਾਗ ਇਕੱਠੇ ਹੋ ਰਹੇ ਹਨ ਅਤੇ ਸਿੱਖ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, ‘ਇੱਕ ਤਰ੍ਹਾਂ ਨਾਲਇਹ ਵਿੱਤ ਅਤੇ ਕਾਰੋਬਾਰ ਵਿੱਚ ਭਾਰਤ ਦੀ ਸ਼ਾਨ ਨੂੰ ਮੁੜ ਹਾਸਲ ਕਰਨ ਦਾ ਇੱਕ ਮਾਧਿਅਮ ਵੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਇਹ ਯਾਦ ਰੱਖਣਾ ਹੋਵੇਗਾ ਕਿ ਇੱਕ ਜੀਵੰਤ ਫਿਨਟੈੱਕ ਸੈਕਟਰ ਦਾ ਮਤਲਬ ਸਿਰਫ਼ ਇੱਕ ਆਸਾਨ ਵਪਾਰਕ ਮਾਹੌਲਸੁਧਾਰ ਅਤੇ ਨਿਯਮ ਨਹੀਂ ਹੈ। ਇਹ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰ ਰਹੇ ਪੇਸ਼ੇਵਰਾਂ ਨੂੰ ਬਿਹਤਰ ਜੀਵਨ ਅਤੇ ਨਵੇਂ ਮੌਕੇ ਦੇਣ ਦਾ ਇੱਕ ਮਾਧਿਅਮ ਵੀ ਹੈ।

ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦਗ਼ੁਲਾਮੀ ਦੇ ਪ੍ਰਭਾਵ ਅਤੇ ਕਮਜ਼ੋਰ ਆਤਮਵਿਸ਼ਵਾਸ ਕਾਰਨ ਹੋ ਸਕਦਾ ਹੈਦੇਸ਼ ਵਪਾਰ ਅਤੇ ਵਿੱਤ ਦੀ ਸ਼ਾਨਦਾਰ ਵਿਰਾਸਤ ਤੋਂ ਦੂਰ ਰਹੇ ਅਤੇ ਦੁਨੀਆ ਨਾਲ ਆਪਣੇ ਸੱਭਿਆਚਾਰਕਆਰਥਿਕ ਅਤੇ ਹੋਰ ਸਬੰਧਾਂ ਨੂੰ ਸੀਮਤ ਕਰ ਦਿੱਤਾ। ਉਨ੍ਹਾਂ ਕਿਹਾ,“ਹਾਲਾਂਕਿਹੁਣ, 'ਨਵਾਂ ਭਾਰਤਇਸ ਪੁਰਾਣੀ ਸੋਚ ਨੂੰ ਬਦਲ ਰਿਹਾ ਹੈ ਅਤੇ ਅੱਜ ਏਕੀਕਰਣ ਸਾਡੇ ਸਭ ਤੋਂ ਮਹੱਤਵਪੂਰਨ ਏਜੰਡਿਆਂ ਵਿੱਚੋਂ ਇੱਕ ਹੈ। ਅਸੀਂ ਇੱਕ ਗਲੋਬਲ ਮਾਰਕਿਟ ਅਤੇ ਗਲੋਬਲ ਸਪਲਾਈ ਚੇਨ ਨਾਲ ਤੇਜ਼ੀ ਨਾਲ ਏਕੀਕ੍ਰਿਤ ਹੋ ਰਹੇ ਹਾਂ।” ਉਨ੍ਹਾਂ ਕਿਹਾ,“ਗਿਫਟ-ਸਿਟੀ ਭਾਰਤ ਦੇ ਨਾਲ-ਨਾਲ ਗਲੋਬਲ ਮੌਕਿਆਂ ਨਾਲ ਜੁੜਨ ਦਾ ਇੱਕ ਮਹੱਤਵਪੂਰਨ ਗੇਟਵੇਅ ਹੈ। ਜਦੋਂ ਤੁਸੀਂ ਗਿਫਟ-ਸਿਟੀ ਨਾਲ ਏਕੀਕ੍ਰਿਤ ਹੋ ਜਾਂਦੇ ਹੋਤਾਂ ਤੁਸੀਂ ਪੂਰੀ ਦੁਨੀਆ ਨਾਲ ਏਕੀਕ੍ਰਿਤ ਹੋ ਜਾਂਦੇ ਹੋ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਅਰਥ–ਵਿਵਸਥਾ ਵਿੱਚੋਂ ਇੱਕ ਹੈ। ਇਸ ਲਈ ਭਵਿੱਖ ਵਿੱਚਜਦੋਂ ਸਾਡੀ ਆਰਥਿਕਤਾ ਅੱਜ ਨਾਲੋਂ ਵੱਡੀ ਹੋਵੇਗੀਸਾਨੂੰ ਇਸ ਲਈ ਹੁਣੇ ਤੋਂ ਤਿਆਰ ਰਹਿਣਾ ਹੋਵੇਗਾ। ਇਸ ਲਈ ਸਾਨੂੰ ਅਜਿਹੇ ਅਦਾਰਿਆਂ ਦੀ ਲੋੜ ਹੈ ਜੋ ਵਿਸ਼ਵ ਅਰਥਵਿਵਸਥਾ ਵਿੱਚ ਸਾਡੀ ਵਰਤਮਾਨ ਅਤੇ ਭਵਿੱਖ ਦੀ ਭੂਮਿਕਾ ਨੂੰ ਪੂਰਾ ਕਰ ਸਕਣ। ਉਨ੍ਹਾਂ ਕਿਹਾ ਕਿ ਇੰਡੀਆ ਇੰਟਰਨੈਸ਼ਨਲ ਬੁਲੀਅਨ ਐਕਸਚੇਂਜ – IIBX ਇਸ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ। ਉਨ੍ਹਾਂ ਨੇ ਭਾਰਤੀ ਔਰਤਾਂ ਦੇ ਆਰਥਿਕ ਸਸ਼ਕਤੀਕਰਣ ਨੂੰ ਯਕੀਨੀ ਬਣਾਉਣ ਵਿੱਚ ਸੋਨੇ ਦੀ ਭੂਮਿਕਾ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਦੀ ਪਹਿਚਾਣ ਸਿਰਫ਼ ਇੱਕ ਵੱਡੇ ਬਜ਼ਾਰ ਤੱਕ ਸੀਮਤ ਨਹੀਂ ਰਹਿਣੀ ਚਾਹੀਦੀਬਲਕਿ ਇਸ ਨੂੰ 'ਮਾਰਕਿਟ ਮੇਕਰਹੋਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ, “ਇੱਕ ਪਾਸੇਅਸੀਂ ਸਥਾਨਕ ਭਲਾਈ ਲਈ ਵਿਸ਼ਵ ਪੂੰਜੀ ਲਿਆ ਰਹੇ ਹਾਂ। ਦੂਸਰੇ ਪਾਸੇਅਸੀਂ ਵਿਸ਼ਵ ਭਲਾਈ ਲਈ ਸਥਾਨਕ ਉਤਪਾਦਕਤਾ ਦੀ ਵਰਤੋਂ ਵੀ ਕਰ ਰਹੇ ਹਾਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਤਾਕਤ ਨਿਵੇਸ਼ਕਾਂ ਨੂੰ ਚੰਗਾ ਮੁਨਾਫ਼ਾ ਦੇਣ ਤੋਂ ਅਗਾਂਹ ਹੈ। ਉਨ੍ਹਾਂ ਵਿਸਤਾਰ ਨਾਲ ਕਿਹਾ,"ਉਸ ਸਮੇਂ ਜਦੋਂ ਗਲੋਬਲ ਸਪਲਾਈ ਚੇਨ ਅਨਿਸ਼ਚਿਤਤਾ ਨਾਲ ਜੂਝ ਰਹੀ ਹੈ ਅਤੇ ਦੁਨੀਆ ਇਸ ਅਨਿਸ਼ਚਿਤਤਾ ਤੋਂ ਡਰੀ ਹੋਈ ਹੈਭਾਰਤ ਦੁਨੀਆ ਨੂੰ ਮਿਆਰੀ ਉਤਪਾਦਾਂ ਅਤੇ ਸੇਵਾਵਾਂ ਦਾ ਭਰੋਸਾ ਦੇ ਰਿਹਾ ਹੈ।" ਪ੍ਰਧਾਨ ਮੰਤਰੀ ਨੇ ਅੱਗੇ ਕਿਹਾ,“ਮੈਨੂੰ ਨਵੇਂ ਭਾਰਤ ਦੀਆਂ ਨਵੀਆਂ ਸੰਸਥਾਵਾਂ ਤੋਂਨਵੀਂ ਪ੍ਰਣਾਲੀਆਂ ਤੋਂ ਬਹੁਤ ਉਮੀਦਾਂ ਹਨ ਅਤੇ ਮੈਨੂੰ ਤੁਹਾਡੇ ਵਿੱਚ ਪੂਰਾ ਵਿਸ਼ਵਾਸ ਹੈ। ਅੱਜ 21ਵੀਂ ਸਦੀ ਵਿੱਚ ਵਿੱਤ ਅਤੇ ਟੈਕਨੋਲੋਜੀ ਇੱਕ ਦੂਸਰੇ ਨਾਲ ਜੁੜੇ ਹੋਏ ਹਨ। ਅਤੇ ਜਦੋਂ ਗੱਲ ਟੈਕਨੋਲੋਜੀਵਿਗਿਆਨ ਅਤੇ ਸੌਫਟਵੇਅਰ ਦੀ ਆਉਂਦੀ ਹੈਤਾਂ ਭਾਰਤ ਕੋਲ ਅਨੁਭਵ ਦੇ ਨਾਲ ਧਾਰ ਵੀ ਹੈ।'' ਪ੍ਰਧਾਨ ਮੰਤਰੀ ਨੇ ਫਿਨਟੇਕ ਵਿੱਚ ਭਾਰਤ ਦੀ ਅਗਵਾਈ ਨੂੰ ਉਜਾਗਰ ਕਰਦਿਆਂ ਗਿਫਟ-ਸਿਟੀ ਦੇ ਹਿੱਸੇਦਾਰਾਂ ਨੂੰ ਫਿਨਟੈੱਕ 'ਤੇ ਧਿਆਨ ਕੇਂਦ੍ਰਿਤ ਕਰਨ ਲਈ ਕਿਹਾ। "ਮੈਂ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਫਿਨਟੈੱਕ ਵਿੱਚ ਨਵੀਆਂ ਕਾਢਾਂ ਨੂੰ ਨਿਸ਼ਾਨਾ ਬਣਾਓਗੇ ਅਤੇ ਗਿਫਟ IFSC ਫਿਨਟੈੱਕ ਦੀ ਗਲੋਬਲ ਪ੍ਰਯੋਗਸ਼ਾਲਾ ਦੇ ਰੂਪ ਵਿੱਚ ਉਭਰਿਆ ਹੈ।"

ਪ੍ਰਧਾਨ ਮੰਤਰੀ ਵੱਲੋਂ ਜ਼ਾਹਰ ਕੀਤੀ ਗਈ ਦੂਜੀ ਉਮੀਦ ਟਿਕਾਊ ਅਤੇ ਜਲਵਾਯੂ ਪ੍ਰੋਜੈਕਟਾਂ ਲਈ ਗਲੋਬਲ ਕਰਜ਼ੇ ਅਤੇ ਇਕੁਇਟੀ ਪੂੰਜੀ ਦਾ ਇੱਕ ਗੇਟਵੇਅ ਬਣਨ ਲਈ GIFT IFSC ਬਾਰੇ ਸੀ। ਤੀਜਾ, IFSCA ਨੂੰ ਏਅਰਕ੍ਰਾਫਟ ਲੀਜ਼ਿੰਗਸ਼ਿਪ ਫਾਈਨੈਂਸਿੰਗਕਾਰਬਨ ਵਪਾਰਡਿਜੀਟਲ ਮੁਦਰਾਅਤੇ ਨਿਵੇਸ਼ ਪ੍ਰਬੰਧਨ ਲਈ IP ਅਧਿਕਾਰਾਂ ਵਿੱਚ ਵਿੱਤੀ ਨਵੀਨਤਾਵਾਂ ਲਈ ਕੰਮ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ,“IFSCA ਨੂੰ ਨਾ ਸਿਰਫ਼ ਭਾਰਤ ਵਿੱਚ ਬਲਕਿ ਦੁਬਈ ਅਤੇ ਸਿੰਗਾਪੁਰ ਜਿਹੇ ਦੇਸ਼ਾਂ ਦੇ ਮੁਕਾਬਲੇ ਵੀ ਨਿਯਮ ਅਤੇ ਸੰਚਾਲਨ ਲਾਗਤ ਨੂੰ ਪ੍ਰਤੀਯੋਗੀ ਬਣਾਉਣਾ ਚਾਹੀਦਾ ਹੈ। "ਤੁਹਾਡਾ ਉਦੇਸ਼ ਨਿਯਮਾਂ ਵਿੱਚ ਆਗੂ ਬਣਨਾਕਾਨੂੰਨ ਦੇ ਸ਼ਾਸਨ ਲਈ ਉੱਚੇ ਮਾਪਦੰਡ ਸਥਾਪਿਤ ਕਰਨਾਅਤੇ ਸੰਸਾਰ ਦੇ ਮਨਪਸੰਦ ਸਾਲਸੀ ਕੇਂਦਰ ਵਜੋਂ ਉੱਭਰਨਾ ਹੋਣਾ ਚਾਹੀਦਾ ਹੈ।"

ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਪਿਛਲੇ 8 ਸਾਲਾਂ ਵਿੱਚਦੇਸ਼ ਨੇ ਵਿੱਤੀ ਸਮਾਵੇਸ਼ ਦੀ ਇੱਕ ਨਵੀਂ ਲਹਿਰ ਦੇਖੀ ਹੈ। ਇੱਥੋਂ ਤੱਕ ਕਿ ਗਰੀਬ ਤੋਂ ਗਰੀਬ ਲੋਕ ਅੱਜ ਰਸਮੀ ਵਿੱਤੀ ਸੰਸਥਾਵਾਂ ਵਿੱਚ ਸ਼ਾਮਲ ਹੋ ਰਹੇ ਹਨ। ਅੱਜਜਦੋਂ ਸਾਡੀ ਵੱਡੀ ਆਬਾਦੀ ਵਿੱਤ ਨਾਲ ਜੁੜ ਗਈ ਹੈਇਹ ਸਮੇਂ ਦੀ ਲੋੜ ਹੈ ਕਿ ਸਰਕਾਰੀ ਸੰਸਥਾਵਾਂ ਅਤੇ ਨਿਜੀ ਖਿਡਾਰੀ ਇਕੱਠੇ ਹੋ ਕੇ ਅੱਗੇ ਵਧਣ। ਪ੍ਰਧਾਨ ਮੰਤਰੀ ਨੇ ਬੁਨਿਆਦੀ ਬੈਂਕਿੰਗ ਤੋਂ ਉੱਪਰ ਵਿੱਤੀ ਸਾਖਰਤਾ ਦਾ ਸੱਦਾ ਦਿੱਤਾ ਕਿਉਂਕਿ ਲੋਕ ਵਿਕਾਸ ਲਈ ਨਿਵੇਸ਼ ਕਰਨਾ ਚਾਹੁੰਦੇ ਹਨ।

ਗਿਫਟ ਸਿਟੀ, IFSCA, IIBX ਅਤੇ NSE IFSC-SGX ਕਨੈਕਟ ਬਾਰੇ

ਗਿਫਟ ਸਿਟੀ (ਗੁਜਰਾਤ ਇੰਟਰਨੈਸ਼ਨਲ ਫਾਇਨੈਂਸ ਟੈੱਕ-ਸਿਟੀ) ਦੀ ਕਲਪਨਾ ਨਾ ਸਿਰਫ਼ ਭਾਰਤ ਲਈਬਲਕਿ ਵਿਸ਼ਵ ਲਈ ਵਿੱਤੀ ਅਤੇ ਟੈਕਨੋਲੋਜੀ ਸੇਵਾਵਾਂ ਲਈ ਇੱਕ ਏਕੀਕ੍ਰਿਤ ਹੱਬ ਵਜੋਂ ਕੀਤੀ ਗਈ ਸੀ। IFSCA ਭਾਰਤ ਵਿੱਚ ਅੰਤਰਰਾਸ਼ਟਰੀ ਵਿੱਤੀ ਸੇਵਾਵਾਂ ਕੇਂਦਰਾਂ (IFSCs) ਵਿੱਚ ਵਿੱਤੀ ਉਤਪਾਦਾਂਵਿੱਤੀ ਸੇਵਾਵਾਂ ਅਤੇ ਵਿੱਤੀ ਸੰਸਥਾਵਾਂ ਦੇ ਵਿਕਾਸ ਅਤੇ ਨਿਯਮ ਲਈ ਇਕਸਾਰ ਰੈਗੂਲੇਟਰ ਹੈ। ਇਮਾਰਤ ਨੂੰ ਇੱਕ ਪ੍ਰਮੁੱਖ ਅੰਤਰਰਾਸ਼ਟਰੀ ਵਿੱਤੀ ਕੇਂਦਰ ਦੇ ਰੂਪ ਵਿੱਚ GIFT-IFSC ਦੀ ਵਧਦੀ ਪ੍ਰਮੁੱਖਤਾ ਅਤੇ ਕੱਦ ਨੂੰ ਦਰਸਾਉਂਦਿਆਂ ਇੱਕ ਪ੍ਰਤੀਕ ਬਣਤਰ ਵਜੋਂ ਸੰਕਲਪਿਤ ਕੀਤਾ ਗਿਆ ਹੈ।

IIBX ਭਾਰਤ ਵਿੱਚ ਸੋਨੇ ਦੇ ਵਿੱਤੀਕਰਨ ਨੂੰ ਹੁਲਾਰਾ ਦੇਣ ਤੋਂ ਇਲਾਵਾਜ਼ਿੰਮੇਵਾਰ ਸੋਰਸਿੰਗ ਅਤੇ ਗੁਣਵੱਤਾ ਦੇ ਭਰੋਸੇ ਨਾਲ ਕੁਸ਼ਲ ਕੀਮਤ ਖੋਜ ਦੀ ਸੁਵਿਧਾ ਦੇਵੇਗਾ। ਇਹ ਭਾਰਤ ਨੂੰ ਗਲੋਬਲ ਸਰਾਫਾ ਬਜ਼ਾਰ ਵਿੱਚ ਆਪਣਾ ਸਹੀ ਸਥਾਨ ਹਾਸਲ ਕਰਨ ਅਤੇ ਗਲੋਬਲ ਵੈਲਿਊ ਚੇਨ ਨੂੰ ਇਮਾਨਦਾਰੀ ਅਤੇ ਗੁਣਵੱਤਾ ਨਾਲ ਸੇਵਾ ਕਰਨ ਲਈ ਸ਼ਕਤੀ ਪ੍ਰਦਾਨ ਕਰੇਗਾ। IIBX ਭਾਰਤ ਨੂੰ ਇੱਕ ਪ੍ਰਮੁੱਖ ਖਪਤਕਾਰ ਵਜੋਂ ਗਲੋਬਲ ਸਰਾਫਾ ਕੀਮਤਾਂ ਨੂੰ ਪ੍ਰਭਾਵਿਤ ਕਰਨ ਦੇ ਯੋਗ ਬਣਾਉਣ ਲਈ ਭਾਰਤ ਸਰਕਾਰ ਦੀ ਵਚਨਬੱਧਤਾ ਨੂੰ ਵੀ ਮੁੜ ਲਾਗੂ ਕਰਦਾ ਹੈ।

NSE IFSC-SGX ਕਨੈਕਟ, GIFT ਇੰਟਰਨੈਸ਼ਨਲ ਫਾਇਨੈਂਸ਼ਿਅਲ ਸਰਵਿਸਿਜ਼ ਸੈਂਟਰ (IFSC) ਅਤੇ ਸਿੰਗਾਪੁਰ ਐਕਸਚੇਂਜ ਲਿਮਿਟੇਡ (SGX) ਵਿੱਚ NSE ਦੀ ਸਹਾਇਕ ਕੰਪਨੀ ਵਿਚਕਾਰ ਇੱਕ ਢਾਂਚਾ ਹੈ। ਕਨੈਕਟ ਤਹਿਤਸਿੰਗਾਪੁਰ ਐਕਸਚੇਂਜ ਦੇ ਮੈਂਬਰਾਂ ਦੁਆਰਾ ਨਿਫਟੀ ਡੈਰੀਵੇਟਿਵਜ਼ ਦੇ ਸਾਰੇ ਆਰਡਰ NSE-IFSC ਆਰਡਰ ਮੈਚਿੰਗ ਅਤੇ ਟਰੇਡਿੰਗ ਪਲੇਟਫਾਰਮ 'ਤੇ ਰੂਟ ਕੀਤੇ ਜਾਣਗੇ ਅਤੇ ਮੇਲ ਕੀਤੇ ਜਾਣਗੇ। ਭਾਰਤ ਅਤੇ ਅੰਤਰਰਾਸ਼ਟਰੀ ਅਧਿਕਾਰ ਖੇਤਰਾਂ ਦੇ ਬ੍ਰੋਕਰ-ਡੀਲਰਾਂ ਤੋਂ ਕਨੈਕਟ ਦੁਆਰਾ ਡੈਰੀਵੇਟਿਵਜ਼ ਦੇ ਵਪਾਰ ਲਈ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਦੀ ਉਮੀਦ ਕੀਤੀ ਜਾਂਦੀ ਹੈ। ਇਹ GIFT-IFSC 'ਤੇ ਡੈਰੀਵੇਟਿਵ ਬਜ਼ਾਰਾਂ ਵਿੱਚ ਤਰਲਤਾ ਨੂੰ ਡੂੰਘਾ ਕਰੇਗਾਹੋਰ ਅੰਤਰਰਾਸ਼ਟਰੀ ਭਾਗੀਦਾਰਾਂ ਨੂੰ ਲਿਆਏਗਾ ਅਤੇ GIFT-IFSC ਵਿੱਚ ਵਿੱਤੀ ਵਾਤਾਵਰਣ ਪ੍ਰਣਾਲੀ 'ਤੇ ਸਕਾਰਾਤਮਕ ਪ੍ਰਭਾਵ ਪੈਦਾ ਕਰੇਗਾ।

 

https://twitter.com/narendramodi/status/1552979424299335683

https://twitter.com/PMOIndia/status/1552979968115613697

https://twitter.com/PMOIndia/status/1552980607788937218

https://twitter.com/PMOIndia/status/1552981050338340865

https://twitter.com/PMOIndia/status/1552981442853908481

https://twitter.com/PMOIndia/status/1552981439825657856

https://twitter.com/PMOIndia/status/1552981977673805824

https://twitter.com/PMOIndia/status/1552982860432228352

https://twitter.com/PMOIndia/status/1552984441894494213

https://twitter.com/PMOIndia/status/1552985449798373376

 

https://youtu.be/EyQLMEBIzks

 

 

 *********

ਡੀਐੱਸ/ਏਕੇ


(Release ID: 1846457) Visitor Counter : 196