ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਬਾਘ ਦਿਵਸ ਦੇ ਅਵਸਰ ’ਤੇ ਬਾਘ ਸੰਭਾਲ਼ ਕਰਨ ਵਾਲਿਆਂ ਦੇ ਪ੍ਰਯਤਨਾਂ ਦੀ ਸਰਾਹਨਾ ਕੀਤੀ

प्रविष्टि तिथि: 29 JUL 2022 2:30PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੰਤਰਰਾਸ਼ਟਰੀ ਬਾਘ ਦਿਵਸ ਦੇ ਅਵਸਰ ’ਤੇ ਬਾਘਾਂ ਦੀ ਸੰਭਾਲ਼ ਕਰਨ ਵਾਲਿਆਂ ਦੇ ਪ੍ਰਯਤਨਾਂ ਦੀ ਸਰਾਹਨਾ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਅੰਤਰਰਾਸ਼ਟਰੀ ਬਾਘ ਦਿਵਸ ’ਤੇ ਮੈਂ ਉਨ੍ਹਾਂ ਸਭ ਦੀ ਸਰਾਹਨਾ ਕਰਦਾ ਹਾਂ ਜੋ ਬਾਘਾਂ ਦੀ ਰੱਖਿਆ ਦੇ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਨ। ਤੁਹਾਨੂੰ ਇਹ ਜਾਣ ਕੇ ਮਾਣ ਹੋਵੇਗਾ ਕਿ ਭਾਰਤ ਵਿੱਚ 75,000 ਵਰਗ ਕਿਲੋਮੀਟਰ ਵਿੱਚ ਫੈਲੇ 52 ਬਾਘ ਰੱਖਾਂ (ਟਾਇਗਰ ਰਿਜ਼ਰਵ) ਹਨ। ਬਾਘਾਂ ਦੀ ਸੰਭਾਲ਼ ਦੇ ਸਿਲਸਿਲੇ ਵਿੱਚ ਸਥਾਨਕ ਭਾਈਚਾਰਿਆਂ ਨੂੰ ਸ਼ਾਮਲ ਕਰਨ ਦੇ ਲਈ ਕਈ ਅਭਿਨਵ ਉਪਾਅ ਕੀਤੇ ਜਾ ਰਹੇ ਹਨ।”

*****

ਡੀਐੱਸ/ਟੀਐੱਸ


(रिलीज़ आईडी: 1846359) आगंतुक पटल : 218
इस विज्ञप्ति को इन भाषाओं में पढ़ें: Bengali , English , Urdu , Marathi , हिन्दी , Manipuri , Assamese , Gujarati , Odia , Tamil , Telugu , Malayalam