ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੂੰ ਰਾਸ਼ਟਰਪਤੀ ਦੇ ਰੂਪ ਵਿੱਚ ਚੁਣੇ ਜਾਣ ’ਤੇ ਵਧਾਈਆਂ ਦਿੱਤੀਆਂ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੂੰ ਭਾਰਤ ਦੇ ਰਾਸ਼ਟਰਪਤੀ ਚੁਣੇ ਜਾਣ ’ਤੇ ਵਧਾਈ ਦਿੱਤੀ ਹੈ
Posted On:
21 JUL 2022 9:12PM by PIB Chandigarh
ਟਵੀਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਭਾਰਤ ਨੇ ਇਤਿਹਾਸ ਰਚਿਆ ਹੈ। ਅਜਿਹੇ ਸਮੇਂ ਵਿੱਚ ਜਦੋਂ 1.3 ਅਰਬ ਭਾਰਤੀ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਨ, ਭਾਰਤ ਦੇ ਕਬਾਇਲੀ ਸਮੁਦਾਇ ਦੀ ਬੇਟੀ ਨੂੰ ਸਾਡਾ ਰਾਸ਼ਟਰਪਤੀ ਚੁਣਿਆ ਗਿਆ ਹੈ, ਜਿਨ੍ਹਾਂ ਦਾ ਜਨਮ ਪੂਰਬੀ ਭਾਰਤ ਦੇ ਇੱਕ ਦੂਰਵਰਤੀ ਹਿੱਸੇ ਵਿੱਚ ਹੋਇਆ।
ਸ਼੍ਰੀਮਤੀ ਦ੍ਰੌਪਦੀ ਮੁਰਮੂ ਜੀ ਨੂੰ ਇਸ ਉਪਲਬਧੀ ’ਤੇ ਵਧਾਈਆਂ।”
“ਸ਼੍ਰੀਮਤੀ ਦ੍ਰੌਪਦੀ ਮੁਰਮੂ ਜੀ ਦਾ ਜੀਵਨ, ਉਨ੍ਹਾਂ ਦੇ ਸ਼ੁਰੂਆਤੀ ਸੰਘਰਸ਼, ਉਨ੍ਹਾਂ ਦੀ ਸਮ੍ਰਿੱਧ ਸੇਵਾ ਅਤੇ ਉਨ੍ਹਾਂ ਦੀ ਮਿਸਾਲੀ ਸਫ਼ਲਤਾ ਹਰੇਕ ਭਾਰਤੀ ਨੂੰ ਪ੍ਰੇਰਿਤ ਕਰਦੇ ਹਨ। ਉਹ ਸਾਡੇ ਨਾਗਰਿਕਾਂ, ਵਿਸ਼ੇਸ਼ ਤੌਰ ’ਤੇ ਗ਼ਰੀਬਾਂ, ਵੰਚਿਤਾਂ ਅਤੇ ਦੱਬੇ-ਕੁਚਲੇ ਵਰਗਾਂ ਦੇ ਲਈ ਆਸ਼ਾ ਦੀ ਕਿਰਨ ਦੇ ਰੂਪ ਵਿੱਚ ਉੱਭਰੇ ਹਨ।”
“ਸ਼੍ਰੀਮਤੀ ਦ੍ਰੌਪਦੀ ਮੁਰਮੂ ਜੀ ਸ੍ਰੇਸ਼ਠ ਵਿਧਾਇਕ ਅਤੇ ਮੰਤਰੀ ਰਹੇ ਹਨ। ਝਾਰਖੰਡ ਦੇ ਰਾਜਪਾਲ ਦੇ ਰੂਪ ਵਿੱਚ ਉਨ੍ਹਾਂ ਦਾ ਕਾਰਜਕਾਲ ਉਤਕ੍ਰਿਸ਼ਟ ਰਿਹਾ ਹੈ। ਮੈਨੂੰ ਯਕੀਨ ਹੈ ਕਿ ਉਹ ਇੱਕ ਸ਼ਾਨਦਾਰ ਰਾਸ਼ਟਰਪਤੀ ਹੋਣਗੇ, ਜੋ ਸਾਹਮਣੇ ਤੋਂ ਅਗਵਾਈ ਕਰਨਗੇ ਅਤੇ ਭਾਰਤ ਦੀ ਵਿਕਾਸ ਯਾਤਰਾ ਨੂੰ ਮਜ਼ਬੂਤ ਕਰਨਗੇ।”
“ਮੈਂ ਵਿਭਿੰਨ ਦਲਾਂ ਦੇ ਉਨ੍ਹਾਂ ਸਭ ਸਾਂਸਦਾਂ ਅਤੇ ਵਿਧਾਇਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਸ਼੍ਰੀਮਤੀ ਦ੍ਰੌਪਦੀ ਮੁਰਮੂ ਜੀ ਦੀ ਉਮੀਦਵਾਰੀ ਦਾ ਸਮਰਥਨ ਕੀਤਾ ਹੈ। ਉਨ੍ਹਾਂ ਦੀ ਰਿਕਾਰਡ ਜਿੱਤ ਸਾਡੇ ਲੋਕਤੰਤਰ ਦੇ ਲਈ ਚੰਗੀ ਗੱਲ ਹੈ।”
****
ਡੀਐੱਸ/ਐੱਸਐੱਚ
(Release ID: 1843820)
Visitor Counter : 166
Read this release in:
Bengali
,
English
,
Urdu
,
Marathi
,
Hindi
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam