ਪ੍ਰਧਾਨ ਮੰਤਰੀ ਦਫਤਰ

ਸੰਸਦ ਦੇ ਮੌਨਸੂਨ ਸੈਸ਼ਨ-2022 ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਬਿਆਨ

Posted On: 18 JUL 2022 10:25AM by PIB Chandigarh

ਨਮਸਕਾਰ ਸਾਥੀਓ,

ਇਹ ਸੈਸ਼ਨ ਮੌਸਮ ਨਾਲ ਤਾਂ ਜੁੜਿਆ ਹੋਇਆ ਹੈ। ਹੁਣ ਦਿੱਲੀ ਵਿੱਚ ਵੀ ਵਰਖਾ ਨੇ ਆਪਣੀ ਦਸਤਕ ਦੇਣੀ ਸ਼ੁਰੂ ਕੀਤੀ ਹੈ। ਲੇਕਿਨ ਫਿਰ ਵੀ ਨਾ ਬਾਹਰ ਦੀ ਗਰਮੀ ਘੱਟ ਹੋ ਰਹੀ ਹੈ ਅਤੇ ਪਤਾ ਨਹੀਂ ਅੰਦਰ ਵੀ ਗਰਮੀ ਘੱਟ ਹੋਵੇਗੀ ਜਾਂ ਨਹੀਂ ਹੋਵੇਗੀ। ਇਹ ਕਾਲਖੰਡ ਇੱਕ ਪ੍ਰਕਾਰ ਨਾਲ ਬਹੁਤ ਮਹੱਤਵਪੂਰਨ ਹੈ। ਇਹ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦਾ ਕਾਲਖੰਡ ਹੈ। 15 ਅਗਸਤ ਦਾ ਵਿਸ਼ੇਸ਼ ਮਹੱਤਵ ਹੈ ਅਤੇ ਆਉਣ ਵਾਲੇ 25 ਸਾਲ ਦੇ ਲਈ ਦੇਸ਼ ਜਦੋਂ ਸ਼ਤਾਬਦੀ ਮਨਾਵੇਗਾ ਤਾਂ ਸਾਡੀ 25 ਸਾਲ ਦੀ ਯਾਤਰਾ ਕੈਸੀ ਰਹੇ, ਅਸੀਂ ਕਿਤਨੀ ਤੇਜ਼ ਗਤੀ ਨਾਲ ਚਲੀਏ, ਕਿਤਨੀਆਂ ਨਵੀਆਂ ਉਚਾਈਆਂ ਨੂੰ ਪਾਰ ਕਰੀਏ। ਇਸ ਦੇ ਸੰਕਲਪ ਲੈਣ ਦਾ ਇੱਕ ਕਾਲਖੰਡ ਹੈ ਅਤੇ ਉਨ੍ਹਾਂ ਸੰਕਲਪਾਂ ਦੇ ਪ੍ਰਤੀ ਸਮਰਪਿਤ ਹੋ ਕੇ ਦੇਸ਼ ਨੂੰ ਦਿਸ਼ਾ ਦੇਣਾ, ਸਦਨ ਦੇਸ਼ ਦੀ ਅਗਵਾਈ ਕਰਨ, ਸਦਨ ਦੇ ਸਾਰੇ ਮਾਣਯੋਗ ਮੈਂਬਰ ਰਾਸ਼ਟਰ ਵਿੱਚ ਨਵੀਂ ਊਰਜਾ ਭਰਨ ਦੇ ਲਈ ਨਿਮਿੱਤ ਬਣਨ। ਉਸ ਅਰਥ ਵਿੱਚ ਇਹ ਸੈਸ਼ਨ ਵੀ ਬਹੁਤ ਮਹੱਤਵਪੂਰਨ ਹੈ।

 

ਇਹ ਸੈਸ਼ਨ ਇਸ ਲਈ ਵੀ ਮਹੱਤਵਪੂਰਨ ਹੈ ਕਿ ਇਸੇ ਸਮੇਂ ਰਾਸ਼ਟਰਪਤੀ ਪਦ ਅਤੇ ਉਪ ਰਾਸ਼ਟਰਪਤੀ ਪਦ ਦੀਆਂ ਚੋਣਾਂ ਹੋ ਰਹੀਆਂ ਹਨ। ਅੱਜ ਮਤਦਾਨ ਵੀ ਹੋ ਰਿਹਾ ਹੈ। ਅਤੇ ਇਸੇ ਕਾਲਖੰਡ ਵਿੱਚ ਦੇਸ਼ ਨੂੰ ਨਵੇਂ ਰਾਸ਼ਟਰਪਤੀ, ਨਵੇਂ ਉਪ ਰਾਸ਼ਟਰਪਤੀ, ਉਨ੍ਹਾਂ ਦਾ ਮਾਰਗਦਰਸ਼ਨ ਸ਼ੁਰੂ ਹੋਵੇਗਾ।

 

ਅਸੀਂ ਹਮੇਸ਼ਾ ਸਦਨ ਨੂੰ ਸੰਵਾਦ ਦਾ ਇੱਕ ਸਮਰੱਥ ਮਾਧਿਅਮ ਮੰਨਦੇ ਹਾਂ, ਤੀਰਥਖੇਤਰ ਮੰਨਦੇ ਹਾਂ। ਜਿੱਥੇ ਖੁੱਲ੍ਹੇ ਮਨ ਨਾਲ ਸੰਵਾਦ ਹੋਵੇ, ਜ਼ਰੂਰਤ ਪਵੇ ਤਾਂ ਵਾਦ-ਵਿਵਾਦ ਹੋਵੇ, ਆਲੋਚਨਾ ਵੀ ਹੋਵੇ, ਬਹੁਤ ਉੱਤਮ ਪ੍ਰਕਾਰ ਦਾ ਐਨਾਲਿਸਿਸ ਕਰਕੇ ਚੀਜ਼ਾਂ ਦਾ ਬਰੀਕੀਆਂ ਨਾਲ ਵਿਸ਼ਲੇਸ਼ਣ ਹੋਵੇ। ਤਾਕਿ ਨੀਤੀ ਅਤੇ ਨਿਰਣਿਆਂ ਵਿੱਚ ਬਹੁਤ ਹੀ ਸਕਾਰਾਤਮਕ ਯੋਗਦਾਨ ਹੋ ਸਕੇ। ਮੈਂ ਸਾਰੇ ਆਦਰਯੋਗ ਸਾਂਸਦਾਂ ਨੂੰ ਇਹੀ ਆਗ੍ਰਹ (ਬੇਨਤੀ) ਕਰਾਂਗਾ ਕਿ ਗਹਿਨ ਚਿੰਤਨ, ਗਹਿਨ ਚਰਚਾ, ਉੱਤਮ ਚਰਚਾ ਅਤੇ ਸਦਨ ਨੂੰ ਅਸੀਂ ਜਿਤਨਾ ਜ਼ਿਆਦਾ ਪ੍ਰੋਡਕਟਿਵ ਬਣਾ ਸਕੀਏ, ਸਦਨ ਨੂੰ ਜਿਤਨਾ ਜ਼ਿਆਦਾ ਫ੍ਰੂਟਫੁਲ ਬਣਾ ਸਕੀਏ।

 

ਇਸ ਲਈ ਸਬਕਾ ਸਹਿਯੋਗ ਹੋਵੇ ਅਤੇ ਸਬਕੇ ਪ੍ਰਯਾਸ ਨਾਲ ਹੀ ਲੋਕਤੰਤਰ ਚਲਦਾ ਹੈ। ਸਬਕੇ ਪ੍ਰਯਾਸ ਨਾਲ ਹੀ ਸਦਨ ਚਲਦਾ ਹੈ। ਸਬਕੇ ਪ੍ਰਯਾਸ ਨਾਲ ਹੀ ਸਦਨ ਉੱਤਮ ਨਿਰਣੇ ਕਰਦਾ ਹੈ। ਅਤੇ ਇਸ ਲਈ ਸਦਨ ਦੀ ਗਰਿਮਾ ਵਧਾਉਣ ਦੇ ਲਈ ਵੀ ਅਸੀਂ ਸਾਰੇ ਆਪਣੇ ਕਰਤੱਵਾਂ ਦਾ ਨਿਰਬਾਹ ਕਰਦੇ ਹੋਏ ਇਸ ਸੈਸ਼ਨ ਦਾ ਰਾਸ਼ਟਰਹਿਤ ਵਿੱਚ ਸਭ ਤੋਂ ਅਧਿਕ ਉਪਯੋਗ ਕਰੀਏ ਅਤੇ ਹਰ ਪਲ ਯਾਦ ਰੱਖੀਏ ਕਿ ਆਜ਼ਾਦੀ ਦੇ ਲਈ ਜਿਨ੍ਹਾਂ ਨੇ ਆਪਣੀ ਜਵਾਨੀ ਖਪਾ ਦਿੱਤੀ, ਆਪਣਾ ਜੀਵਨ ਖਪਾ ਦਿੱਤਾ, ਜ਼ਿੰਦਗੀ ਜੇਲ੍ਹਾਂ ਵਿੱਚ ਕਟੀ, ਕਿਤਨੀ ਸ਼ਹਾਦਤ ਸਵੀਕਾਰ ਕੀਤੀ। ਉਨ੍ਹਾਂ ਦੇ ਸੁਪਨਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਅਤੇ ਜਦੋਂ 15 ਅਗਸਤ ਸਾਹਮਣੇ ਹੈ ਤਦ ਸਦਨ ਦਾ ਸਭ ਤੋਂ ਅਧਿਕ ਸਕਾਰਾਤਮਕ ਉਪਯੋਗ ਹੋਵੇ। ਇਹੀ ਮੇਰੀ ਸਭ ਨੂੰ ਪ੍ਰਾਰਥਨਾ ਹੈ।

 

ਆਪ ਸਭ ਦਾ ਵੀ ਬਹੁਤ-ਬਹੁਤ ਧੰਨਵਾਦ।

*********

ਡੀਐੱਸ/ਆਈਜੀ/ਏਕੇ



(Release ID: 1842412) Visitor Counter : 114