ਪ੍ਰਧਾਨ ਮੰਤਰੀ ਦਫਤਰ

ਸੁਆਮੀ ਆਤਮਸਥਾਨਾਨੰਦ ਦੇ ਸ਼ਤਾਬਦੀ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 10 JUL 2022 11:33AM by PIB Chandigarh

ਸਾਤਵਿਕ ਚੇਤਨਾ ਨਾਲ ਸਮ੍ਰਿੱਧ ਇਸ ਪ੍ਰੋਗਰਾਮ ਵਿੱਚ ਉਪਸਥਿਤ ਸਾਰੇ ਪੂਜਯ ਸੰਤਗਣ, ਸ਼ਾਰਦਾ ਮਠ ਦੀਆਂ ਸਾਰੀਆਂ ਸਾਧਵੀ ਮਾਤਾਵਾਂ, ਵਿਸਿਸ਼ਟ ਅਤਿਥੀਗਣ ਅਤੇ ਸਾਰੇ ਸ਼ਰਧਾਲੂ ਸਾਥੀਓ! ਆਪ ਸਭ ਨੂੰ ਨਮਸਕਾਰ।

ਅੱਜ ਪੂਜਯ ਸੰਤਾਂ ਦੇ ਮਾਰਗਦਰਸ਼ਨ ਵਿੱਚ ਸੁਆਮੀ ਆਤਮਸਥਾਨਾਨੰਦ ਜੀ ਦੇ ਜਨਮ ਸ਼ਤਾਬਦੀ ਪ੍ਰੋਗਰਾਮ ਦਾ ਆਯੋਜਨ ਹੋ ਰਿਹਾ ਹੈ। ਇਹ ਆਯੋਜਨ ਮੇਰੇ ਲਈ ਵਿਅਕਤੀਗਤ ਤੌਰ ‘ਤੇ ਵੀ ਕਈ ਭਾਵਨਾਵਾਂ ਅਤੇ ਸਮ੍ਰਿਤੀਆਂ (ਯਾਦਾਂ) ਨਾਲ ਭਰਿਆ ਹੋਇਆ ਹੈ, ਕਈ ਬਾਤਾਂ ਨੂੰ ਆਪਣੇ ਆਪ ਵਿੱਚ ਸਮੇਟੇ ਹੋਏ ਹੈ। ਸੁਆਮੀ ਜੀ ਨੇ ਸ਼ਤਾਯੂ ਜੀਵਨ ਦੇ ਕਾਫੀ ਕਰੀਬ ਹੀ ਆਪਣਾ ਸਰੀਰ ਤਿਆਗਿਆ ਸੀ। ਮੈਨੂੰ ਸਦਾ ਉਨ੍ਹਾਂ ਦਾ ਅਸ਼ੀਰਵਾਦ ਮਿਲਿਆ, ਉਨ੍ਹਾਂ ਦੇ ਸਾਨਿਧਯ (ਨੇੜਤਾ) ਦਾ ਅਵਸਰ ਮਿਲਦਾ ਰਿਹਾ। ਇਹ ਮੇਰਾ ਸੁਭਾਗ ਹੈ ਕਿ ਆਖਰੀ ਪਲ ਤੱਕ ਮੇਰਾ ਉਨ੍ਹਾਂ ਨਾਲ ਸੰਪਰਕ ਬਣਿਆ ਰਿਹਾ। ਇੱਕ ਬਾਲਕ ’ਤੇ ਜਿਵੇਂ ਸਨੇਹ ਵਰਸਾਇਆ ਜਾਂਦਾ ਹੈ ਉਹ ਵੈਸੇ ਹੀ ਮੇਰੇ ’ਤੇ ਸਨੇਹ ਵਰਸਾਉਂਦੇ ਰਹੇ। ਆਖਰੀ ਪਲ ਤੱਕ ਉਨ੍ਹਾਂ ਦਾ ਮੇਰੇ ’ਤੇ ਅਸ਼ੀਰਵਾਦ ਬਣਿਆ ਰਿਹਾ। ਅਤੇ ਮੈਂ ਇਹ ਅਨੁਭਵ ਕਰਦਾ ਹਾਂ ਕਿ ਸੁਆਮੀ ਜੀ ਮਹਾਰਾਜ ਆਪਣੇ ਚੇਤਨ ਸਵਰੂਪ ਵਿੱਚ ਅੱਜ ਵੀ ਸਾਨੂੰ ਆਪਣੇ ਅਸ਼ੀਰਵਾਦ ਦੇ ਰਹੇ ਹਨ। ਮੈਨੂੰ ਖੁਸ਼ੀ ਹੈ ਕਿ ਉਨ੍ਹਾਂ ਦੇ ਜੀਵਨ ਅਤੇ ਮਿਸ਼ਨ ਨੂੰ ਜਨ-ਜਨ ਤੱਕ ਪਹੁੰਚਾਉਣ ਦੇ ਲਈ ਅੱਜ ਦੋ ਸਮ੍ਰਿਤੀ ਸੰਸਕਰਣ, ਚਿੱਤਰ-ਜੀਵਨੀ ਅਤੇ ਡਾਕਿਊਮੈਂਟਰੀ ਵੀ ਰਿਲੀਜ਼ ਹੋ ਰਹੀ ਹੈ। ਮੈਂ ਇਸ ਕਾਰਜ ਦੇ ਲਈ ਰਾਮਕ੍ਰਿਸ਼ਨ ਮਿਸ਼ਨ ਦੇ ਪ੍ਰਧਾਨ ਪੂਜਯ ਸੁਆਮੀ ਸਮਰਣਾਨੰਦ ਜੀ ਮਹਾਰਾਜ ਜੀ ਦਾ ਹਿਰਦੇ ਤੋਂ ਹਾਰਦਿਕ ਅਭਿਨੰਦਨ ਕਰਦਾ ਹਾਂ।

ਸਾਥੀਓ,

ਸੁਆਮੀ ਆਤਮਸਥਾਨਾਨੰਦ ਜੀ ਨੂੰ ਸ਼੍ਰੀ ਰਾਮਕ੍ਰਿਸ਼ਨ ਪਰਮਹੰਸ ਦੇ ਸ਼ਿਸ਼ , ਪੂਜਯ ਸੁਆਮੀ ਵਿਜਨਾਨੰਦ ਜੀ ਤੋਂ ਦੀਖਿਆ ਮਿਲੀ ਸੀ। ਸੁਆਮੀ ਰਾਮਕ੍ਰਿਸ਼ਨ ਪਰਮਹੰਸ ਜੈਸੇ ਸੰਤ ਦਾ ਉਹ ਜਾਗ੍ਰਿਤ ਬੋਧ, ਉਹ ਅਧਿਆਤਮਿਕ ਊਰਜਾ ਉਨ੍ਹਾਂ ਵਿੱਚ ਸਪਸ਼ਟ ਝਲਕਦੀ ਸੀ। ਆਪ ਸਾਰੇ ਭਲੀ-ਭਾਂਤ ਜਾਣਦੇ ਹੋ ਕਿ ਸਾਡੇ ਦੇਸ਼ ਵਿੱਚ ਸੰਨਿਆਸ ਦੀ ਕਿਤਨੀ ਮਹਾਨ ਪਰੰਪਰਾ ਰਹੀ ਹੈ। ਸੰਨਿਆਸ ਦੇ ਵੀ ਕਈ ਰੂਪ ਹਨ। ਵਾਨਪ੍ਰਸਥ ਆਸ਼ਰਮ ਵੀ ਸੰਨਿਆਸ ਦੀ ਦਿਸ਼ਾ ਵਿੱਚ ਇੱਕ ਕਦਮ ਮੰਨਿਆ ਗਿਆ ਹੈ।

ਸੰਨਿਆਸ ਦਾ ਅਰਥ ਹੀ ਹੈ - ਖ਼ੁਦ ਤੋਂ ਉੱਪਰ ਉੱਠ ਕੇ ਸਮਸ਼ਠੀ(ਸਮੂਹ) ਦੇ ਲਈ ਕਾਰਜ ਕਰਨਾ, ਸਮਸ਼ਠੀ(ਸਮੂਹ) ਦੇ ਲਈ ਜਿਊਣਾ। ਸਵ (ਖ਼ੁਦ) ਦਾ ਵਿਸਤਾਰ ਸਮਸ਼ਠੀ(ਸਮੂਹ) ਤੱਕ। ਸੰਨਿਆਸੀ ਦੇ ਲਈ ਜੀਵ ਸੇਵਾ ਵਿੱਚ ਪ੍ਰਭੂ ਸੇਵਾ ਨੂੰ ਦੇਖਣਾ, ਜੀਵ ਵਿੱਚ ਸ਼ਿਵ ਨੂੰ ਦੇਖਣਾ ਇਹੀ ਤਾਂ ਸਭ ਤੋਂ ਉੱਪਰ ਹੈ। ਇਸ ਮਹਾਨ ਸੰਤ ਪਰੰਪਰਾ ਨੂੰ, ਸੰਨਯਸਥ ਪਰੰਪਰਾ ਨੂੰ ਸੁਆਮੀ ਵਿਵੇਕਾਨੰਦ ਜੀ ਨੇ ਆਧੁਨਿਕ ਰੂਪ ਵਿੱਚ ਢਾਲਿਆ। ਸੁਆਮੀ ਆਤਮਸਥਾਨਾਨੰਦ ਜੀ ਨੇ ਸੰਨਿਆਸ ਦੇ ਇਸ ਸਵਰੂਪ ਜੀਵਨ ਵਿੱਚ ਜੀਵਿਆ, ਅਤੇ ਚਰਿਤਾਰਥ ਕੀਤਾ। ਉਨ੍ਹਾਂ ਦੇ ਨਿਰਦੇਸ਼ਨ ਵਿੱਚ ਬੇਲੂਰ ਮਠ ਅਤੇ ਸ਼੍ਰੀ ਰਾਮਕ੍ਰਿਸ਼ਨ ਮਿਸ਼ਨ ਨੇ ਭਾਰਤ ਹੀ ਨਹੀਂ ਬਲਕਿ ਨੇਪਾਲ, ਬੰਗਲਾਦੇਸ਼ ਜਿਹੇ ਦੇਸ਼ਾਂ ਵਿੱਚ ਵੀ ਰਾਹਤ ਅਤੇ ਬਚਾਅ ਦੇ ਲਈ ਅਦਭੁਤ ਅਭਿਯਾਨ ਚਲਾਏ। ਉਨ੍ਹਾਂ ਨੇ ਨਿਰੰਤਰ ਗ੍ਰਾਮੀਣ ਖੇਤਰਾਂ ਵਿੱਚ ਜਨ ਕਲਿਆਣ ਦੇ ਲਈ ਕੰਮ ਕੀਤਾ, ਇਸ ਦੇ ਲਈ ਸੰਸਥਾਨ ਤਿਆਰ ਕੀਤੇ। ਅੱਜ ਇਹ ਸੰਸਥਾਨ ਗ਼ਰੀਬਾਂ ਨੂੰ ਰੋਜ਼ਗਾਰ ਅਤੇ ਜੀਵਨ ਯਾਪਨ (ਜੀਵਨ ਨਿਰਬਾਹ) ਵਿੱਚ ਲੋਕਾਂ ਦੀ ਮਦਦ ਕਰ ਰਹੇ ਹਨ। ਸੁਆਮੀ ਜੀ ਗ਼ਰੀਬਾਂ ਦੀ ਸੇਵਾ ਨੂੰ, ਗਿਆਨ ਦੇ ਪ੍ਰਚਾਰ-ਪ੍ਰਸਾਰ ਨੂੰ, ਇਸ ਨਾਲ ਜੁੜੇ ਕੰਮਾਂ ਨੂੰ ਪੂਜਾ ਸਮਝਦੇ ਸਨ। ਇਸ ਦੇ ਲਈ ਮਿਸ਼ਨ ਮੋਡ ਵਿੱਚ ਕੰਮ ਕਰਨਾ, ਨਵੀਆਂ ਸੰਸਥਾਵਾਂ ਦਾ ਨਿਰਮਾਣ ਕਰਨਾ, ਸੰਸਥਾਵਾਂ ਨੂੰ ਮਜ਼ਬੂਤ ​​ਕਰਨਾ, ਉਨ੍ਹਾਂ ਦੇ ਲਈ ਇਹ ਰਾਮਕ੍ਰਿਸ਼ਨ ਮਿਸ਼ਨ ਦੇ ਆਦਰਸ਼ ਸਨ। ਜਿਵੇਂ ਸਾਡੇ ਇੱਥੇ ਕਹਿੰਦੇ ਹਨ ਕਿ, ਜਿੱਥੇ ਵੀ ਈਸ਼ਵਰੀ ਭਾਵ ਹੈ ਉੱਥੇ ਹੀ ਤੀਰਥ ਹੈ। ਐਸੇ ਹੀ, ਜਿੱਥੇ ਵੀ ਐਸੇ ਸੰਤ ਹਨ, ਉੱਥੇ ਹੀ ਮਾਨਵਤਾ, ਸੇਵਾ ਇਹ ਸਾਰੀਆਂ ਬਾਤਾਂ ਕੇਂਦਰ ਵਿੱਚ ਰਹਿੰਦੇ ਹਨ। ਸੁਆਮੀ ਜੀ ਨੇ ਆਪਣੇ ਸੰਨਿਆਸ ਜੀਵਨ ਨਾਲ ਇਹ ਸਿੱਧ ਕਰਕੇ ਦਿਖਾਇਆ।

ਸਾਥੀਓ,

ਸੈਂਕੜੇ ਸਾਲ ਪਹਿਲਾਂ ਆਦਿ ਸ਼ੰਕਰਾਚਾਰੀਆ ਹੋਣ ਜਾਂ ਆਧੁਨਿਕ ਕਾਲ ਵਿੱਚ ਸੁਆਮੀ ਵਿਵੇਕਾਨੰਦ, ਸਾਡੀ ਸੰਤ ਪਰੰਪਰਾ ਹਮੇਸ਼ਾ 'ਏਕ ਭਾਰਤ, ਸ਼੍ਰੇਸ਼ਠ ਭਾਰਤ' ਦਾ ਉਦਘੋਸ਼ (ਐਲਾਨ) ਕਰਦੀ ਰਹੀ ਹੈ। ਰਾਮਕ੍ਰਿਸ਼ਨ ਮਿਸ਼ਨ ਦੀ ਤਾਂ ਸਥਾਪਨਾ 'ਏਕ ਭਾਰਤ, ਸ਼੍ਰੇਸ਼ਠ ਭਾਰਤ' ਦੇ ਵਿਚਾਰ ਨਾਲ ਜੁੜੀ ਹੋਈ ਹੈ। ਸੁਆਮੀ ਵਿਵੇਕਾਨੰਦ ਨੇ ਇਸੇ ਸੰਕਲਪ ਨੂੰ ਮਿਸ਼ਨ ਦੇ ਰੂਪ ਵਿੱਚ ਜੀਵਿਆ ਸੀ। ਉਨ੍ਹਾਂ ਦਾ ਜਨਮ ਬੰਗਾਲ ਵਿੱਚ ਹੋਇਆ ਸੀ। ਲੇਕਿਨ ਆਪ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਜਾਓ, ਤੁਹਾਨੂੰ ਐਸਾ ਸ਼ਾਇਦ ਹੀ ਕੋਈ ਖੇਤਰ ਮਿਲੇਗਾ ਜਿੱਥੇ ਵਿਵੇਕਾਨੰਦ ਜੀ ਗਏ ਨਾ ਹੋਣ, ਜਾਂ ਉਨ੍ਹਾਂ ਦਾ ਪ੍ਰਭਾਵ ਨਾ ਹੋਵੇ। ਉਨ੍ਹਾਂ ਦੀਆਂ ਯਾਤਰਾਵਾਂ ਨੇ ਗ਼ੁਲਾਮੀ ਦੇ ਉਸ ਦੌਰ ਵਿੱਚ ਦੇਸ਼ ਨੂੰ ਉਸ ਦੀ ਪੁਰਾਤਨ ਰਾਸ਼ਟਰੀ ਚੇਤਨਾ ਦਾ ਅਹਿਸਾਸ ਕਰਵਾਇਆ, ਉਸ ਵਿੱਚ ਨਵਾਂ ਆਤਮਵਿਸ਼ਵਾਸ ਭਰਿਆ। ਰਾਮਕ੍ਰਿਸ਼ਨ ਮਿਸ਼ਨ ਦੀ ਇਸੇ ਪਰੰਪਰਾ ਨੂੰ ਸੁਆਮੀ ਆਤਮਸਥਾਨਾਨੰਦ ਜੀ ਨੇ ਆਪਣੇ ਪੂਰੇ ਜੀਵਨ ਅੱਗੇ ਵਧਾਇਆ। ਉਨ੍ਹਾਂ ਨੇ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਆਪਣਾ ਜੀਵਨ ਖਪਾਇਆ, ਅਨੇਕ ਕੰਮ ਕੀਤੇ, ਅਤੇ ਜਿੱਥੇ ਵੀ ਉਹ ਰਹੇ, ਉੱਥੇ ਪੂਰੀ ਤਰ੍ਹਾਂ ਰਚ ਵਸ ਗਏ। ਗੁਜਰਾਤ ਵਿੱਚ ਰਹਿ ਕੇ ਉਹ ਇਤਨੀ ਅੱਛੀ ਗੁਜਰਾਤੀ ਬੋਲਦੇ ਸਨ। ਅਤੇ ਮੇਰਾ ਤਾਂ ਸੁਭਾਗ ਰਿਹਾ ਕਿ ਜੀਵਨ ਦੇ ਅੰਤ ਕਾਲ ਵਿੱਚ ਵੀ ਜਦੋਂ ਉਨ੍ਹਾਂ ਨਾਲ ਬਾਤ ਹੁੰਦੀ ਸੀ ਤਾਂ ਗੁਜਰਾਤੀ ਵਿੱਚ ਹੁੰਦੀ ਸੀ। ਮੈਨੂੰ ਵੀ ਉਨ੍ਹਾਂ ਦੀ ਗੁਜਰਾਤੀ ਸੁਣਨਾ ਬਹੁਤ ਅੱਛਾ ਲਗਦਾ ਸੀ। ਅਤੇ ਮੈਂ ਅੱਜ ਯਾਦ ਕਰਨਾ ਚਾਹੁੰਦਾ ਹਾਂ ਕਿ ਜਦੋਂ ਕੱਛ ਵਿੱਚ ਭੂਚਾਲ ਆਇਆ ਸੀ ਤਾਂ ਇੱਕ ਪਲ ਵੀ ਉਨ੍ਹਾਂ ਨੇ ਨਹੀਂ ਲਗਾਇਆ ਅਤੇ ਉਸੇ ਸਮੇਂ, ਤਦ ਤਾਂ ਮੈਂ ਰਾਜਨੀਤੀ ਵਿੱਚ ਕਿਸੇ ਪਦ ’ਤੇ ਨਹੀਂ ਸਾਂ, ਇੱਕ ਕਾਰਯਕਰਤਾ ਦੇ ਰੂਪ ਵਿੱਚ ਕੰਮ ਕਰਦਾ ਸਾਂ। ਉਸ ਸਮੇਂ ਉਨ੍ਹਾਂ ਨੇ ਮੇਰੇ ਨਾਲ ਸਾਰੀ ਪਰਿਸਥਿਤੀ ਦੀ ਚਿੰਤਾ, ਬਾਤ ਕੀਤੀ, ਕਿ ਰਾਮਕ੍ਰਿਸ਼ਨ ਮਿਸ਼ਨ ਕੱਛ ਵਿੱਚ ਕੀ ਕੰਮ ਕਰ ਸਕਦਾ ਹੈ। ਪੂਰੇ ਵਿਸਤਾਰ ਨਾਲ, ਅਤੇ ਪੂਰੇ ਸਮੇਂ ਉਨ੍ਹਾਂ ਦੇ ਮਾਰਗਦਰਸ਼ਨ ਵਿੱਚ ਉਸ ਸਮੇਂ ਕੱਛ ਵਿੱਚ ਭੂਚਾਲ ਪੀੜਿਤਾਂ ਨੂੰ ਰਾਹਤ ਦੇਣ ਦੇ ਲਈ ਬਹੁਤ ਸਾਰੇ ਕੰਮ ਜਾਗ੍ਰਿਤ ਹੋਏ। ਇਸੇ ਲਈ, ਰਾਮਕ੍ਰਿਸ਼ਨ ਮਿਸ਼ਨ ਦੇ ਸੰਤਾਂ ਨੂੰ ਦੇਸ਼ ਵਿੱਚ ਰਾਸ਼ਟਰੀ ਏਕਤਾ ਦੇ ਸੰਵਾਹਕਾਂ, ਇਸ ਰੂਪ ਵਿੱਚ ਹਰ ਕੋਈ ਜਾਣਦਾ ਹੈ। ਅਤੇ, ਜਦੋਂ ਉਹ ਵਿਦੇਸ਼ ਜਾਂਦੇ ਹਨ, ਤਾਂ ਉੱਥੇ ਉਹ ਭਾਰਤੀਅਤਾ ਦੀ ਪ੍ਰਤੀਨਿਧਤਾ ਕਰਦੇ ਹਨ।

ਸਾਥੀਓ,

ਰਾਮਕ੍ਰਿਸ਼ਨ ਮਿਸ਼ਨ ਦੀ ਇਹ ਜਾਗ੍ਰਿਤ ਪਰੰਪਰਾ ਰਾਮਕ੍ਰਿਸ਼ਨ ਪਰਮਹੰਸ ਜਿਹੀ ਦੈਵੀ ਵਿਭੂਤੀ ਦੀ ਸਾਧਨਾ ਨਾਲ ਪ੍ਰਗਟ ਹੋਈ ਹੈ। ਸੁਆਮੀ ਰਾਮਕ੍ਰਿਸ਼ਨ ਪਰਮਹੰਸ, ਇੱਕ ਐਸੇ ਸੰਤ ਸਨ ਜਿਨ੍ਹਾਂ ਨੇ ਮਾਂ ਕਾਲੀ ਦਾ ਸਪਸ਼ਟ ਸਾਖਿਆਤਕਾਰ ਕੀਤਾ ਸੀ, ਜਿਨ੍ਹਾਂ ਨੇ ਮਾਂ ਕਾਲੀ ਦੇ ਚਰਨਾਂ ਵਿੱਚ ਆਪਣਾ ਸਭ ਕੁਝ ਸਮਰਪਿਤ ਕਰ ਦਿੱਤਾ ਸੀ।

ਉਹ ਕਹਿੰਦੇ ਸਨ – ਇਹ ਸੰਪੂਰਨ ਜਗਤ, ਇਹ ਚਰ-ਅਚਰ, ਸਭ ਕੁਝ ਮਾਂ ਦੀ ਚੇਤਨਾ ਨਾਲ ਵਿਆਪਤ ਹੈ। ਇਹੀ ਚੇਤਨਾ ਬੰਗਾਲ ਦੀ ਕਾਲੀ ਪੂਜਾ ਵਿੱਚ ਦਿਖਦੀ ਹੈ। ਇਹੀ ਚੇਤਨਾ ਬੰਗਾਲ ਅਤੇ ਪੂਰੇ ਭਾਰਤ ਦੀ ਆਸਥਾ ਵਿੱਚ ਦਿਖਦੀ ਹੈ। ਇਸੇ ਚੇਤਨਾ ਅਤੇ ਸ਼ਕਤੀ ਦੇ ਇੱਕ ਪੁੰਜ ਨੂੰ ਸੁਆਮੀ ਵਿਵੇਕਾਨੰਦ ਜਿਹੇ ਯੁਗਪੁਰਸ਼ਾਂ ਦੇ ਰੂਪ ਵਿੱਚ ਸੁਆਮੀ ਰਾਮਕ੍ਰਿਸ਼ਨ ਪਰਮਹੰਸ ਨੇ ਪ੍ਰਦੀਪਤ ਕੀਤਾ ਸੀ। ਸੁਆਮੀ ਵਿਵੇਕਾਨੰਦ ਮਾਂ ਕਾਲੀ ਦੀ ਜੋ ਅਨੁਭੂਤੀ ਹੋਈ, ਉਨ੍ਹਾਂ ਦੇ ਜੋ ਅਧਿਆਤਮਿਕ ਦਰਸ਼ਨ ਹੋਏ, ਉਸ ਨੇ ਉਨ੍ਹਾਂ ਦੇ ਅੰਦਰ ਅਸਾਧਾਰਣ ਊਰਜਾ ਅਤੇ ਸਮਰੱਥਾ ਦਾ ਸੰਚਾਰ ਕੀਤਾ ਸੀ। ਸੁਆਮੀ ਵਿਵੇਕਾਨੰਦ ਜਿਹਾ ਓਜਸਵੀ ਵਿਅਕਤਿੱਤਵ, ਇਤਨਾ ਵਿਰਾਟ ਚਰਿੱਤਰ, ਲੇਕਿਨ ਜਗਨ੍ਮਾਤਾ ਕਾਲੀ ਦੀ ਸਮ੍ਰਿਤੀ(ਯਾਦ) ਵਿੱਚ, ਉਨ੍ਹਾਂ ਦੀ ਭਗਤੀ ਵਿੱਚ ਉਹ ਛੋਟੇ ਬੱਚੇ ਦੀ ਤਰ੍ਹਾਂ ਬਿਹਬਲ ਹੋ ਜਾਂਦੇ ਸਨ। ਭਗਤੀ ਦੀ ਐਸੀ ਹੀ ਨਿਸ਼ਚਲਤਾ, ਅਤੇ ਸ਼ਕਤੀ ਸਾਧਨਾ ਦੀ ਐਸੀ ਹੀ ਸਮਰੱਥਾ ਮੈਂ ਸੁਆਮੀ ਆਤਮਸਥਾਨਾਨੰਦ ਜੀ ਦੇ ਅੰਦਰ ਵੀ ਦੇਖਦਾ ਸਾਂ। ਅਤੇ ਉਨ੍ਹਾਂ ਦੀਆਂ ਬਾਤਾਂ ਵਿੱਚ ਵੀ ਮਾਂ ਕਾਲੀ ਦੀ ਚਰਚਾ ਹੁੰਦੀ ਰਹਿੰਦੀ ਸੀ। ਅਤੇ ਮੈਨੂੰ ਯਾਦ ਹੈ, ਜਦੋਂ ਬੇਲੂਰ ਮਠ ਜਾਣਾ ਹੋਵੇ, ਗੰਗਾ ਦੇ ਤਟ 'ਤੇ ਬੈਠੇ ਹੋਣ ਅਤੇ ਦੂਰ ਮਾਂ ਕਾਲੀ ਦਾ ਮੰਦਿਰ ਦਿਖਾਈ ਦਿੰਦਾ ਹੋਵੇ, ਤਾਂ ਸੁਭਾਵਿਕ ਹੈ, ਇੱਕ ਲਗਾਅ ਬਣ ਜਾਂਦਾ ਸੀ। ਜਦੋਂ ਆਸਥਾ ਇਤਨੀ ਪਵਿੱਤਰ ਹੁੰਦੀ ਹੈ, ਤਾਂ ਸ਼ਕਤੀ ਸਾਖਿਆਤ ਸਾਡਾ ਪਥਪ੍ਰਦਰਸ਼ਨ ਕਰਦੀ ਹੈ। ਇਸੇ ਲਈ, ਮਾਂ ਕਾਲੀ ਦਾ ਉਹ ਅਸੀਮਿਤ-ਅਸੀਮ ਅਸ਼ੀਰਵਾਦ ਹਮੇਸ਼ਾ ਭਾਰਤ ਦੇ ਨਾਲ ਹੈ। ਭਾਰਤ ਇਸੇ ਅਧਿਆਤਮਿਕ ਊਰਜਾ ਨੂੰ ਲੈ ਕੇ ਅੱਜ ਵਿਸ਼ਵ ਕਲਿਆਣ ਦੀ ਭਾਵਨਾ ਨਾਲ ਅੱਗੇ ਵਧ ਰਿਹਾ ਹੈ|

ਸਾਥੀਓ,

ਸਾਡੇ ਸੰਤਾਂ ਨੇ ਸਾਨੂੰ ਦਿਖਾਇਆ ਹੈ ਕਿ ਜਦੋਂ ਸਾਡੇ ਵਿਚਾਰਾਂ ਵਿੱਚ ਵਿਆਪਕਤਾ ਹੁੰਦੀ ਹੈ, ਤਾਂ ਆਪਣੇ ਪ੍ਰਯਾਸਾਂ ਵਿੱਚ ਅਸੀਂ ਕਦੇ ਇਕੱਲੇ ਨਹੀਂ ਪੈਂਦੇ! ਆਪ ਭਾਰਤ ਵਰਸ਼ ਦੀ ਧਰਤੀ 'ਤੇ ਅਜਿਹੇ ਕਿਤਨੇ ਹੀ ਸੰਤਾਂ ਦੀ ਜੀਵਨ ਯਾਤਰਾ ਦੇਖੋਗੇ ਜਿਨ੍ਹਾਂ ਨੇ ਸ਼ੂਨਯ (ਜ਼ੀਰੋ) ਸੰਸਾਧਨਾਂ ਦੇ ਨਾਲ ਸਿਖਰ ਜਿਹੇ ਸੰਕਲਪਾਂ ਨੂੰ ਪੂਰਾ ਕੀਤਾ। ਇਹੀ ਵਿਸ਼ਵਾਸ, ਇਹੀ ਸਮਰਪਣ ਮੈਂ ਪੂਜਯ ਆਤਮਸਥਾਨਾਨੰਦ ਜੀ ਦੇ ਜੀਵਨ ਵਿੱਚ ਵੀ ਦੇਖਿਆ ਸੀ। ਉਨ੍ਹਾਂ ਨਾਲ ਮੇਰਾ ਗੁਰੂ ਭਾਵ ਦਾ ਵੀ ਸਬੰਧ ਰਿਹਾ ਹੈ। ਮੈਂ ਉਨ੍ਹਾਂ ਜਿਹੇ ਸੰਤਾਂ ਤੋਂ ਨਿਸ਼ਕਾਮ ਹੋ ਕੇ ਸ਼ਤ-ਪ੍ਰਤੀਸ਼ਤ ਸਮਰਪਣ ਦੇ ਨਾਲ ਖ਼ੁਦ ਨੂੰ ਖਪਾਉਣ ਦੀ ਸਿੱਖਿਆ ਲਈ ਹੈ। ਇਸੇ ਲਈ, ਮੈਂ ਇਹ ਕਹਿੰਦਾ ਹਾਂ ਕਿ ਜਦੋਂ ਭਾਰਤ ਦਾ ਇੱਕ ਵਿਅਕਤੀ, ਇੱਕ ਰਿਸ਼ੀ ਇਤਨਾ ਕੁਝ ਕਰ ਸਕਦਾ ਹੈ, ਤਾਂ ਅਸੀਂ 130 ਕਰੋੜ ਦੇਸ਼ਵਾਸੀਆਂ ਦੇ ਸਮੂਹਿਕ ਸੰਕਲਪਾਂ ਨਾਲ ਕਿਹੜਾ ਲਕਸ਼ ਪੂਰਾ ਨਹੀਂ ਹੋ ਸਕਦਾ? ਸੰਕਲਪ ਦੀ ਇਸ ਸ਼ਕਤੀ ਨੂੰ ਅਸੀਂ ਸਵੱਛ ਭਾਰਤ ਮਿਸ਼ਨ ਵਿੱਚ ਵੀ ਦੇਖਦੇ ਹਾਂ। ਲੋਕਾਂ ਨੂੰ ਵਿਸ਼ਵਾਸ ਨਹੀਂ ਹੁੰਦਾ ਸੀ ਕਿ ਭਾਰਤ ਵਿੱਚ ਇਸ ਤਰ੍ਹਾਂ ਦਾ ਮਿਸ਼ਨ ਸਫ਼ਲ ਹੋ ਸਕਦਾ ਹੈ। ਲੇਕਿਨ, ਦੇਸ਼ਵਾਸੀਆਂ ਨੇ ਸੰਕਲਪ ਲਿਆ, ਅਤੇ ਪਰਿਣਾਮ ਦੁਨੀਆ ਦੇਖ ਰਹੀ ਹੈ। ਡਿਜੀਟਲ ਇੰਡੀਆ ਦੀ ਉਦਾਹਰਣ ਵੀ ਸਾਡੇ ਸਾਹਮਣੇ ਹੈ। ਡਿਜੀਟਲ ਪੇਮੈਂਟਸ ਦੀ ਸ਼ੁਰੂਆਤ ਦੇ ਸਮੇਂ ਵਿੱਚ ਕਿਹਾ ਜਾਂਦਾ ਸੀ ਕਿ ਇਹ ਟੈਕਨੋਲੋਜੀ ਭਾਰਤ ਜਿਹੇ ਦੇਸ਼ ਦੇ ਲਈ ਨਹੀਂ ਹੈ। ਲੇਕਿਨ ਅੱਜ ਉਹੀ ਭਾਰਤ ਡਿਜੀਟਲ ਪੇਮੈਂਟਸ ਦੇ ਖੇਤਰ ਵਿੱਚ ਵਰਲਡ ਲੀਡਰ ਬਣ ਕੇ ਉੱਭਰਿਆ ਹੈ। ਇਸੇ ਤਰ੍ਹਾਂ, ਕੋਰੋਨਾ ਮਹਾਮਾਰੀ ਦੇ ਖ਼ਿਲਾਫ਼ ਵੈਕਸੀਨੇਸ਼ਨ ਦੀ ਸਭ ਤੋਂ ਤਾਜ਼ਾ ਉਦਾਹਰਣ ਸਾਡੇ ਸਾਹਮਣੇ ਹੈ। ਦੋ ਸਾਲ ਪਹਿਲਾਂ ਕਈ ਲੋਕ ਕੈਲਕੂਲੇਸ਼ਨ ਕਰਦੇ ਸਨ ਕਿ ਭਾਰਤ ਵਿੱਚ ਸਭ ਨੂੰ ਵੈਕਸੀਨ ਮਿਲਣ ਵਿੱਚ ਕਿਤਨਾ ਸਮਾਂ ਲਗੇਗਾ, ਕੋਈ ਕਹਿੰਦਾ ਸੀ 5 ਸਾਲ, ਕੋਈ ਕਹਿੰਦਾ ਸੀ 10 ਸਾਲ ਕੋਈ ਕਹਿੰਦਾ ਸੀ 15 ਸਾਲ! ਅੱਜ ਅਸੀਂ ਡੇਢ ਸਾਲ ਦੇ ਅੰਦਰ 200 ਕਰੋੜ ਵੈਕਸੀਨ ਡੋਜ਼ ਦੇ ਕਰੀਬ ਪਹੁੰਚ ਚੁੱਕੇ ਹਾਂ। ਇਹ ਉਦਾਹਰਣਾਂ ਇਸ ਗੱਲ ਦੀਆਂ ਪ੍ਰਤੀਕ ਹਨ ਕਿ ਜਦੋਂ ਸੰਕਲਪ ਸ਼ੁੱਧ ਹੋਣ ਤਾਂ ਪ੍ਰਯਾਸਾਂ ਨੂੰ ਪੂਰਨ ਹੋਣ ਵਿੱਚ ਕੋਈ ਦੇਰ ਨਹੀਂ ਲਗਦੀ ਹੈ, ਰੁਕਾਵਟਾਂ ਤੋਂ ਵੀ ਰਸਤੇ ਨਿਕਲਦੇ ਹਨ।

ਮੈਨੂੰ ਵਿਸ਼ਵਾਸ ਹੈ ਕਿ, ਸਾਡੇ ਸੰਤਾਂ ਦੇ ਅਸ਼ੀਰਵਾਦ ਅਤੇ ਉਨ੍ਹਾਂ ਦੀ ਪ੍ਰੇਰਣਾ ਦੇਸ਼ ਨੂੰ ਇਸੇ ਤਰ੍ਹਾਂ ਮਿਲਦੀ ਰਹੇਗੀ। ਆਉਣ ਵਾਲੇ ਸਮੇਂ ਵਿੱਚ ਅਸੀਂ ਵੈਸਾ ਹੀ ਸ਼ਾਨਦਾਰ ਭਾਰਤ ਬਣਾਵਾਂਗੇ, ਜਿਸ ਦਾ ਆਤਮਵਿਸ਼ਵਾਸ ਸਾਨੂੰ ਸੁਆਮੀ ਵਿਵੇਕਾਨੰਦ ਜੀ ਨੇ ਦਿੱਤਾ ਸੀ, ਅਤੇ ਜਿਸ ਦੇ ਲਈ ਸੁਆਮੀ ਆਤਮਸਥਾਨਾਨੰਦ ਜਿਹੇ ਸੰਤਾਂ ਨੇ ਪ੍ਰਯਾਸ ਕੀਤਾ ਸੀ। ਅਤੇ ਮੈਂ ਅੱਜ ਆਪ ਸਾਰੇ ਪੂਜਯ ਸੰਤ ਜਨਾਂ ਦੇ ਸਾਹਮਣੇ ਆਇਆ ਹਾਂ, ਜਿਵੇਂ ਮੈਂ ਆਪਣੇ ਪਰਿਵਾਰ ਵਿੱਚ ਆਇਆ ਹਾਂ, ਇਸੇ ਭਾਵ ਨਾਲ ਬਾਤ ਕਰ ਰਿਹਾ ਹਾਂ। ਤੁਸੀਂ ਮੈਨੂੰ ਹਮੇਸ਼ਾ ਆਪਣੇ ਪਰਿਵਾਰ ਦਾ ਮੈਂਬਰ ਮੰਨਿਆ ਹੈ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਚਲ ਰਿਹਾ ਹੈ। ਇਸ ਅੰਮ੍ਰਿਤ ਮਹੋਤਸਵ ਵਿੱਚ ਹਰ ਜ਼ਿਲ੍ਹੇ ਵਿੱਚ 75 ਅੰਮ੍ਰਿਤ ਸਰੋਵਰ ਬਣਾਉਣ ਦਾ ਸੰਕਲਪ ਹੈ। ਆਪ ਜਿੱਥੇ ਵੀ ਕੰਮ ਕਰ ਰਹੇ ਹੋ, ਆਪ ਵੀ ਲੋਕਾਂ ਨੂੰ ਪ੍ਰੇਰਿਤ ਕਰੋ, ਆਪ ਵੀ ਇਸ ਨਾਲ ਜੁੜੋ ਅਤੇ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਮਾਨਵ ਸੇਵਾ ਦੇ ਇੱਕ ਉੱਤਮ ਕੰਮ ਵਿੱਚ ਤੁਹਾਡੀ ਸਰਗਰਮੀ ਬਹੁਤ ਬੜਾ ਪਰਿਵਰਤਨ ਲਿਆ ਸਕਦੀ ਹੈ। ਆਪ ਹਮੇਸ਼ਾ ਸਮਾਜ ਦੇ ਸੁਖ ਦੁਖ ਦੇ ਸਾਥੀ ਰਹੇ ਹੋ। ਸ਼ਤਾਬਦੀ ਵਰ੍ਹਾ ਨਵੀਂ ਊਰਜਾ, ਨਵੀਂ ਪ੍ਰੇਰਣਾ ਦਾ ਵਰ੍ਹਾ ਬਣਾ ਰਹੇ ਹੋ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇਸ਼ ਵਿੱਚ ਕਰਤੱਵ ਭਾਵ ਜਗਾਉਣ ਵਿੱਚ ਸਫ਼ਲ ਹੋਵੇ ਇਨ੍ਹਾਂ ਸਭ ਵਿੱਚ ਸਾਡਾ ਸਭ ਦਾ ਸਮੂਹਿਕ ਯੋਗਦਾਨ ਇੱਕ ਬਹੁਤ ਬੜਾ ਪਰਿਵਰਤਨ ਲਿਆ ਸਕਦਾ ਹੈ। ਇਸੇ ਭਾਵ ਦੇ ਨਾਲ, ਆਪ ਸਭ ਸੰਤਾਂ ਨੂੰ ਇੱਕ ਵਾਰ ਫਿਰ ਮੇਰਾ ਪ੍ਰਣਾਮ।

ਬਹੁਤ-ਬਹੁਤ ਧੰਨਵਾਦ!

 

*****

ਡੀਐੱਸ/ਟੀਐੱਸ



(Release ID: 1840642) Visitor Counter : 151