ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਮਹਾਮਹਿਮ ਸ਼੍ਰੀ ਯੈਰ ਲੈਪਿਡ ਨੂੰ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਬਣਨ ’ਤੇ ਵਧਾਈਆਂ ਦਿੱਤੀਆਂ

प्रविष्टि तिथि: 01 JUL 2022 1:17PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ  ਮਹਾਮਹਿਮ ਸ਼੍ਰੀ ਯੈਰ ਲੈਪਿਡ ਨੂੰ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਬਣਨ ‘ਤੇ ਵਧਾਈਆਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਭਾਰਤ ਦਾ ਸੱਚਾ ਮਿੱਤਰ ਬਣੇ ਰਹਿਣ ਦੇ ਲਈ ਸ਼੍ਰੀ ਨਫਤਾਲੀ ਬੇਨੇਟ ਦਾ ਵੀ ਧੰਨਵਾਦ ਕੀਤਾ ਹੈ।

ਟਵੀਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਇਜ਼ਰਾਈਲ ਦਾ ਪ੍ਰਧਾਨ ਮੰਤਰੀ ਬਣਨ ’ਤੇ ਮਹਾਮਹਿਮ ਸ਼੍ਰੀ ਯੈਰ ਲੈਪਿਡ (@yairlapid) ਨੂੰ ਨਿੱਘੀਆਂ ਸ਼ੁਭਕਾਮਨਾਵਾਂ ਅਤੇ ਹਾਰਦਿਕ ਵਧਾਈਆਂ। ਮੈਂ ਆਪਣੀ ਰਣਨੀਤਕ ਸਾਂਝੇਦਾਰੀ ਨੂੰ ਅੱਗੇ ਵਧਾਉਣ ਦੇ ਲਈ ਉਤਸੁਕ ਹਾਂ, ਕਿਉਂਕਿ ਅਸੀਂ 30 ਸਾਲ ਦੇ ਪੂਰੀ ਕੂਟਨੀਤਕ ਸਬੰਧਾਂ ਦਾ ਉਤਸਵ ਮਨਾ ਰਹੇ ਹਾਂ।”

“ਭਾਰਤ ਦਾ ਸੱਚਾ ਮਿੱਤਰ ਬਣੇ ਰਹਿਣ ਦੇ ਲਈ ਮਹਾਮਹਿਮ ਸ਼੍ਰੀ ਨਫਤਾਲੀ ਬੇਨੇਟ (@naftalibennett) ਦਾ ਧੰਨਵਾਦ। ਮੈਂ ਸਾਡੇ ਦਰਮਿਆਨ ਹੋਈ ਫਲਦਾਇਕ ਗੱਲਬਾਤ ਦੀ ਕਦਰ ਕਰਦਾ ਹਾਂ ਅਤੇ ਤੁਹਾਡੀ ਨਵੀਂ ਭੂਮਿਕਾ ਵਿੱਚ ਤੁਹਾਡੀ ਸਫਲਤਾ ਦਾ ਕਾਮਨਾ ਕਰਦਾ ਹਾਂ।”

 

***

ਡੀਐੱਸ/ਐੱਸਐੱਸ


(रिलीज़ आईडी: 1838697) आगंतुक पटल : 138
इस विज्ञप्ति को इन भाषाओं में पढ़ें: English , Urdu , Marathi , हिन्दी , Bengali , Assamese , Manipuri , Gujarati , Odia , Tamil , Telugu , Kannada , Malayalam