ਪ੍ਰਧਾਨ ਮੰਤਰੀ ਦਫਤਰ
XIV ਬ੍ਰਿਕਸ ਸਿਖਰ ਸੰਮੇਲਨ 2022 ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਉਦਘਾਟਨੀ ਟਿੱਪਣੀਆਂ
Posted On:
23 JUN 2022 8:01PM by PIB Chandigarh
Excellency ਰਾਸ਼ਟਰਪਤੀ ਸ਼ੀ (Xi),
Excellency ਰਾਸ਼ਟਰਪਤੀ ਰਾਮਾਫੋਸਾ,
Excellency ਰਾਸ਼ਟਰਪਤੀ ਬੋਲਸੋਨਾਰੋ,
Excellency ਰਾਸ਼ਟਰਪਤੀ ਪੁਤਿਨ,
ਸਭ ਤੋਂ ਪਹਿਲਾਂ, International Day of Yoga ਦੇ ਅਵਸਰ ’ਤੇ ਸਭ ਬ੍ਰਿਕਸ ਦੇਸ਼ਾਂ ਵਿੱਚ ਹੋਏ ਸ਼ਾਨਦਾਰ ਆਯੋਜਨਾਂ ਦੇ ਲਈ ਮੈਂ ਆਪ ਸਭ ਦਾ ਅਭਿਨੰਦਨ ਕਰਦਾ ਹਾਂ। ਤੁਹਾਡੀਆਂ teams ਤੋਂ ਮਿਲੇ ਸਹਿਯੋਗ ਦੇ ਲਈ ਵੀ ਧੰਨਵਾਦ ਵਿਅਕਤ ਕਰਨਾ ਚਾਹੁੰਦਾ ਹਾਂ।
Excellencies,
ਅੱਜ ਲਗਾਤਾਰ ਤੀਸਰੇ ਸਾਲ ਅਸੀਂ ਕੋਵਿਡ ਮਹਾਮਾਰੀ ਦੀਆਂ ਚੁਣੌਤੀਆਂ ਦੇ ਦਰਮਿਆਨ ਵਰਚੁਅਲੀ ਮਿਲ ਰਹੇ ਹਾਂ।
ਹਾਲਾਂਕਿ ਆਲਮੀ ਪੱਧਰ ’ਤੇ ਮਹਾਮਾਰੀ ਦਾ ਪ੍ਰਕੋਪ ਪਹਿਲਾਂ ਦੀ ਤੁਲਨਾ ਵਿੱਚ ਘੱਟ ਹੋਇਆ ਹੈ, ਲੇਕਿਨ ਇਸ ਦੇ ਅਨੇਕ ਦੁਸ਼ਪ੍ਰਭਾਵ ਅਜੇ ਵੀ ਆਲਮੀ ਅਰਥਵਿਵਸਥਾ ਵਿੱਚ ਦਿਖਾਈ ਦੇ ਰਹੇ ਹਨ।
ਆਲਮੀ ਅਰਥਵਿਵਸਥਾ ਦੀ governance ਬਾਰੇ ਸਾਡਾ ਬ੍ਰਿਕਸ ਮੈਂਬਰ ਦੇਸ਼ਾਂ ਦਾ ਨਜ਼ਰੀਆ ਕਾਫੀ ਸਮਾਨ ਰਿਹਾ ਹੈ।
ਅਤੇ ਇਸ ਲਈ ਸਾਡਾ ਆਪਸੀ ਸਹਿਯੋਗ ਆਲਮੀ post-ਕੋਵਿਡ recovery ਵਿੱਚ ਉਪਯੋਗੀ ਯੋਗਦਾਨ ਦੇ ਸਕਦਾ ਹੈ।
ਪਿਛਲੇ ਵਰ੍ਹਿਆਂ ਵਿੱਚ ਅਸੀਂ ਬ੍ਰਿਕਸ ਵਿੱਚ ਕਈ ਸੰਸਥਾਗਤ ਸੁਧਾਰ ਕੀਤੇ ਹਨ, ਜਿਨ੍ਹਾਂ ਨਾਲ ਇਸ ਸੰਗਠਨ ਦੀ ਪ੍ਰਭਾਵਸ਼ੀਲਤਾ ਵਧੀ ਹੈ। ਇਹ ਵੀ ਪ੍ਰਸੰਨਤਾ ਦਾ ਵਿਸ਼ਾ ਹੈ ਕਿ ਸਾਡੇ New Development Bank ਦੀ ਮੈਂਬਰਸ਼ਿਪ ਵਿੱਚ ਵੀ ਵਾਧਾ ਹੋਇਆ ਹੈ।
ਅਜਿਹੇ ਕਈ ਖੇਤਰ ਹਨ ਜਿੱਥੇ ਸਾਡੇ ਆਪਸੀ ਸਹਿਯੋਗ ਨਾਲ ਸਾਡੇ ਨਾਗਰਿਕਾਂ ਦੇ ਜੀਵਨ ਨੂੰ direct ਲਾਭ ਮਿਲ ਰਿਹਾ ਹੈ।
ਇਸ ਤਰ੍ਹਾਂ ਦੇ Practical ਕਦਮ ਬ੍ਰਿਕਸ ਨੂੰ ਇੱਕ ਯੂਨੀਕ ਅੰਤਰਰਾਸ਼ਟਰੀ ਸੰਗਠਨ ਬਣਾਉਂਦੇ ਹਨ, ਜਿਸ ਦਾ focus ਸਿਰਫ ਗੱਲਬਾਤ ਤੱਕ ਸੀਮਿਤ ਨਹੀਂ ਹੈ।
ਜਿਵੇਂ, vaccine R&D Center ਦੀ ਸਥਾਪਨਾ, custom departments ਦੇ ਦਰਮਿਆਨ ਤਾਲਮੇਲ, ਸਾਂਝੇ satellite constellation ਦੀ ਸਥਾਪਨਾ, pharma products ਦੀ ਪਰਸਪਰ recognition, ਆਦਿ।
ਬ੍ਰਿਕਸ Youth Summits, ਬ੍ਰਿਕਸ Sports, ਅਤੇ ਸਾਡੇ civil society organizations ਅਤੇ think-tanks ਦੇ ਦਰਮਿਆਨ ਸੰਪਰਕ ਵਧਾ ਕੇ, ਅਸੀਂ ਆਪਣਾ People-to-people contact ਵੀ ਮਜ਼ਬੂਤ ਕੀਤਾ ਹੈ।
ਮੈਨੂੰ ਵਿਸ਼ਵਾਸ ਹੈ ਕਿ ਅੱਜ ਦੀ ਚਰਚਾ ਤੋਂ ਸਾਨੂੰ ਬ੍ਰਿਕਸ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਕਈ ਸੁਝਾਅ ਨਿਕਲਣਗੇ।
***
ਡੀਐੱਸ/ਏਕੇ
(Release ID: 1836712)
Visitor Counter : 169
Read this release in:
Bengali
,
Marathi
,
Tamil
,
Manipuri
,
English
,
Gujarati
,
Hindi
,
Kannada
,
Urdu
,
Assamese
,
Odia
,
Telugu
,
Malayalam