ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 19 ਜੂਨ ਨੂੰ 44ਵੇਂ ਸ਼ਤਰੰਜ ਓਲੰਪਿਆਡ ਲਈ ਇਤਿਹਾਸਿਕ ਮਸ਼ਾਲ ਰਿਲੇਅ ਦੀ ਸ਼ੁਰੂਆਤ ਕਰਨਗੇ


ਭਾਰਤ ਪਹਿਲੀ ਵਾਰ ਸ਼ਤਰੰਜ ਓਲੰਪਿਆਡ ਦੀ ਮੇਜ਼ਬਾਨੀ ਕਰੇਗਾ



ਸ਼ਤਰੰਜ ਓਲੰਪਿਆਡ ਵਿੱਚ ਪਹਿਲੀ ਵਾਰ ਓਲੰਪਿਕ ਸ਼ੈਲੀ ਦੀ ਮਸ਼ਾਲ ਰਿਲੇਅ ਸ਼ੁਰੂ ਕੀਤੀ ਗਈ



ਭਵਿੱਖ ਵਿੱਚ ਸ਼ਤਰੰਜ ਓਲੰਪਿਆਡ ਦੇ ਸਾਰੇ ਮਸ਼ਾਲ ਰਿਲੇਅ ਭਾਰਤ ਤੋਂ ਸ਼ੁਰੂ ਹੋਇਆ ਕਰਨਗੇ

Posted On: 17 JUN 2022 4:47PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 19 ਜੂਨ ਨੂੰ ਸ਼ਾਮ 5 ਵਜੇ ਇੰਦਰਾ ਗਾਂਧੀ ਸਟੇਡੀਅਮਨਵੀਂ ਦਿੱਲੀ ਵਿਖੇ 44ਵੇਂ ਸ਼ਤਰੰਜ ਓਲੰਪਿਆਡ ਲਈ ਇਤਿਹਾਸਿਕ ਮਸ਼ਾਲ ਰਿਲੇਅ ਦੀ ਸ਼ੁਰੂਆਤ ਕਰਨਗੇ। ਇਸ ਮੌਕੇ ਉਹ ਸਭਾ ਨੂੰ ਸੰਬੋਧਨ ਵੀ ਕਰਨਗੇ।

 

ਇਸ ਵਰ੍ਹੇਪਹਿਲੀ ਵਾਰਅੰਤਰਰਾਸ਼ਟਰੀ ਸ਼ਤਰੰਜ ਸੰਸਥਾਐੱਫਆਈਡੀਈਨੇ ਸ਼ਤਰੰਜ ਓਲੰਪਿਆਡ ਮਸ਼ਾਲ ਦੀ ਸਥਾਪਨਾ ਕੀਤੀ ਹੈ ਜੋ ਕਿ ਓਲੰਪਿਕ ਪਰੰਪਰਾ ਦਾ ਹਿੱਸਾ ਹੈਪਰ ਅਜਿਹਾ ਕਦੇ ਵੀ ਸ਼ਤਰੰਜ ਓਲੰਪਿਆਡ ਵਿੱਚ ਨਹੀਂ ਕੀਤਾ ਗਿਆ ਸੀ।

 

ਭਾਰਤ ਸ਼ਤਰੰਜ ਓਲੰਪਿਆਡ ਮਸ਼ਾਲ ਰਿਲੇਅ ਕਰਵਾਉਣ ਵਾਲਾ ਪਹਿਲਾ ਦੇਸ਼ ਹੋਵੇਗਾ। ਖਾਸ ਤੌਰ 'ਤੇਸ਼ਤਰੰਜ ਦੀਆਂ ਭਾਰਤੀ ਜੜ੍ਹਾਂ ਨੂੰ ਹੋਰ ਉਚਾਈ ਤੱਕ ਲਿਜਾਣ ਲਈਸ਼ਤਰੰਜ ਓਲੰਪਿਆਡ ਲਈ ਮਸ਼ਾਲ ਰਿਲੇਅ ਦੀ ਇਹ ਪਰੰਪਰਾ ਹੁਣ ਤੋਂ ਹਮੇਸ਼ਾ ਭਾਰਤ ਤੋਂ ਸ਼ੁਰੂ ਹੋਇਆ ਕਰੇਗੀ ਅਤੇ ਮੇਜ਼ਬਾਨ ਦੇਸ਼ ਤੱਕ ਪਹੁੰਚਣ ਤੋਂ ਪਹਿਲਾਂ ਸਾਰੇ ਮਹਾਂਦੀਪਾਂ ਦੀ ਯਾਤਰਾ ਕਰੇਗੀ।

 

ਐੱਫਆਈਡੀਈ ਦੇ ਪ੍ਰਧਾਨ ਅਰਕਾਡੀ ਡਵੋਰਕੋਵਿਚ ਪ੍ਰਧਾਨ ਮੰਤਰੀ ਨੂੰ ਮਸ਼ਾਲ ਸੌਂਪਣਗੇਜੋ ਅੱਗੇ ਇਸ ਨੂੰ ਗ੍ਰੈਂਡਮਾਸਟਰ ਵਿਸ਼ਵਨਾਥਨ ਆਨੰਦ ਨੂੰ ਸੌਂਪਣਗੇ। ਇਸ ਮਸ਼ਾਲ ਨੂੰ ਚੇਨਈ ਨਜ਼ਦੀਕ ਮਹਾਬਲੀਪੁਰਮ ਵਿਖੇ ਅੰਤਿਮ ਸਮਾਪਤੀ ਤੋਂ ਪਹਿਲਾਂ 40 ਦਿਨਾਂ ਦੀ ਅਵਧੀ ਦੌਰਾਨ 75 ਸ਼ਹਿਰਾਂ ਵਿੱਚ ਲਿਜਾਇਆ ਜਾਵੇਗਾ। ਹਰ ਸਥਾਨ 'ਤੇਰਾਜ ਦੇ ਸ਼ਤਰੰਜ ਗ੍ਰੈਂਡਮਾਸਟਰ ਮਸ਼ਾਲ ਦਾ ਸੁਆਗਤ ਕਰਨਗੇ।

 

 44ਵਾਂ ਸ਼ਤਰੰਜ ਓਲੰਪਿਆਡ 28 ਜੁਲਾਈ ਤੋਂ 10 ਅਗਸਤ, 2022 ਤੱਕ ਚੇਨਈ ਵਿੱਚ ਆਯੋਜਿਤ ਕੀਤਾ ਜਾਵੇਗਾ। 1927 ਤੋਂ ਆਯੋਜਿਤ ਕੀਤੇ ਜਾ ਰਹੇ ਇਸ ਵੱਕਾਰੀ ਮੁਕਾਬਲੇ ਦਾ ਆਯੋਜਨ ਪਹਿਲੀ ਵਾਰ ਭਾਰਤ ਵਿੱਚ ਅਤੇ 30 ਵਰ੍ਹਿਆਂ ਬਾਅਦ ਏਸ਼ੀਆ ਵਿੱਚ ਕੀਤਾ ਜਾ ਰਿਹਾ ਹੈ। ਇਸ ਵਾਰ ਓਲੰਪਿਆਡ ਵਿੱਚ 189 ਦੇਸ਼ਾਂ ਦੇ ਭਾਗ ਲੈਣ ਦੇ ਨਾਲਇਹ ਕਿਸੇ ਵੀ ਸ਼ਤਰੰਜ ਓਲੰਪਿਆਡ ਵਿੱਚ ਹੋਈ ਸਭ ਤੋਂ ਵੱਡੀ ਭਾਗੀਦਾਰੀ ਹੋਵੇਗੀ।

 

 

 *********

 

ਡੀਐੱਸ/ਐੱਸਕੇਐੱਸ


(Release ID: 1835714) Visitor Counter : 129