ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਵਡੋਦਰਾ ਵਿੱਚ ਗੁਜਰਾਤ ਗੌਰਵ ਅਭਿਯਾਨ ਵਿੱਚ ਹਿੱਸਾ ਲਿਆ


ਉਨ੍ਹਾਂ ਨੇ 21,000 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ 1.4 ਲੱਖ ਤੋਂ ਵੱਧ ਘਰਾਂ ਦਾ ਉਦਘਾਟਨ ਤੇ ਨਹੀਂ ਪੱਥਰ

16,000 ਕਰੋੜ ਰੁਪਏ ਤੋਂ ਵੱਧ ਲਾਗਤ ਦੇ ਪ੍ਰੋਜੈਕਟਾਂ ਦੇ ਜ਼ਰੀਏ ਇਸ ਖੇਤਰ ਵਿੱਚ ਰੇਲਵੇ ਕਨੈਕਟੀਵਿਟੀ ਨੂੰ ਵਿਆਪਕ ਤੌਰ ‘ਤੇ ਹੁਲਾਰਾ

ਉਨ੍ਹਾਂ ਨੇ 800 ਕਰੋੜ ਰੁਪਏ ਦੇ ਖਰਚ ਦੇ ਨਾਲ ‘ਮੁੱਖ ਮੰਤਰੀ ਮਾਤ੍ਰਸ਼ਕਤੀ ਯੋਜਨਾ’ ਦੀ ਸ਼ੁਰੂਆਤ ਕੀਤੀ

“21ਵੀਂ ਸਦੀ ਦੇ ਭਾਰਤ ਦੇ ਤੇਜ਼ ਵਿਕਾਸ ਦੇ ਲਈ ਮਹਿਲਾਵਾਂ ਦਾ ਤੇਜ਼ ਵਿਕਾਸ ਅਤੇ ਉਨ੍ਹਾਂ ਦਾ ਸਸ਼ਕਤੀਕਰਣ ਓਨਾ ਹੀ ਜ਼ਰੂਰੀ ਹੈ”

“ਅੱਜ ਭਾਰਤ ਮਹਿਲਾਵਾਂ ਦੀ ਜ਼ਰੂਰਤਾਂ ਤੇ ਆਕਾਂਖਿਆਵਾਂ ਨੂੰ ਧਿਆਨ ਰੱਖਦੇ ਹੋਏ ਯੋਜਨਾਵਾਂ ਬਣਾ ਰਿਹਾ ਹੈ ਅਤੇ ਫੈਸਲੇ ਲੈ ਰਿਹਾ ਹੈ”

“ਵਡੋਦਰਾ ਸੰਸਕਾਰ ਦੀ ਨਗਰੀ ਹੈ। ਇਹ ਸ਼ਹਿਰ ਹਰ ਪ੍ਰਕਾਰ ਨਾਲ ਇੱਥੇ ਆਉਣ ਵਾਲਿਆਂ ਨੂੰ ਸੰਭਾਲਦਾ ਹੈ”

Posted On: 18 JUN 2022 3:25PM by PIB Chandigarh

“ਅਸੀਂ ਗੁਜਰਾਤ ਵਿੱਚ ਮਹਿਲਾਵਾਂ ਨੂੰ ਫੈਸਲੇ ਲੈਣ ਦੀ ਥਾਂ ‘ਤੇ ਅਧਿਕ ਅਵਸਰ ਦੇਣ ਅਤੇ ਉਨ੍ਹਾਂ ਨੂੰ ਹਰ ਪੱਧਰ ‘ਤੇ ਅੱਗੇ ਵਧਾਉਣ ਦੇ ਲਈ ਪ੍ਰਯਤਨ ਕੀਤੇ ਹਨ”

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਡੋਦਰਾ ਵਿੱਚ ਗੁਜਰਾਤ ਗੌਰਵ ਅਭਿਯਾਨ ਵਿੱਚ ਹਿੱਸਾ ਲਿਆ। ਉਨ੍ਹਾਂ ਨੇ 21,000 ਕਰੋੜ ਰੁਪਏ ਦੀ ਵਿਭਿੰਨ ਵਿਕਾਸ ਪ੍ਰੋਜਕੈਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ। ਇਸ ਅਵਸਰ ‘ਤੇ ਲਾਭਾਰਥੀ, ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ, ਕੇਂਦਰੀ ਤੇ ਰਾਜ ਦੇ ਮੰਤਰੀਗਣ, ਜਨਪ੍ਰਤੀਨਿਧੀ ਤੇ ਹੋਰ ਗਣਮਾਣ ਵਿਅਕਤੀ ਮੌਜੂਦ ਸਨ।

ਸ਼ੁਰੂਆਤ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਉਨ੍ਹਾਂ ਦੇ ਲਈ ਮਾਤ੍ਰ ਵੰਦਨਾ ਦਾ ਦਿਨ ਹੈ। ਉਨ੍ਹਾਂ ਨੇ ਆਪਣੇ ਦਿਨ ਦੀ ਸ਼ੁਰੂਆਤ ਆਪਣੀ ਮਾਂ, ਜਿਨ੍ਹਾਂ ਨੇ ਅੱਜ ਆਪਣੇ 100ਵੇਂ ਵਰ੍ਹੇ ਵਿੱਚ ਪ੍ਰਵੇਸ਼ ਕੀਤਾ ਹੈ, ਤੋਂ ਅਸ਼ੀਰਵਾਦ ਮੰਗ ਕੇ ਕੀਤੀ। ਉਸ ਦੇ ਬਾਅਦ ਉਨ੍ਹਾਂ ਨੇ ਪਾਵਾਗੜ੍ਹ ਪਹਾੜੀ ‘ਤੇ ਸ਼੍ਰੀ ਕਾਲਿਕਾ ਮਾਤਾ ਦੇ ਪੁਨਰਵਿਕਸਿਤ ਮੰਦਿਰ ਦਾ ਉਦਘਾਟਨ ਕੀਤਾ, ਜਿੱਥੇ ਉਨ੍ਹਾਂ ਨੇ ਦੇਸ਼ ਦੇ ਲਈ ਪ੍ਰਾਰਥਣਾ ਕੀਤੀ ਅਤੇ ਦੇਵੀ ਤੋਂ ਦੇਸ਼ ਦੀ ਸੇਵਾ ਕਰਨ ਤੇ ਅੰਮ੍ਰਿਤ ਕਾਲ ਵਿੱਚ ਦੇਸ਼ ਦੇ ਸੰਕਲਪ ਦੀ ਸਿੱਧੀ ਦੇ ਲਈ ਅਸ਼ੀਰਵਾਦ ਮੰਗਿਆ। ਇਸ ਦੇ ਬਾਅਦ ਉਨ੍ਹਾਂ ਨੇ ਇਸ ਅਵਸਰ ‘ਤੇ ਵੱਡੀ ਸੰਖਿਆ ਵਿੱਚ ਮੌਜੂਦ ‘ਮਾਤ੍ਰ ਸ਼ਕਤੀ’ ਨੂੰ ਯਾਦ ਕੀਤਾ।

ਅੱਜ ਦੇ ਪ੍ਰੋਗਰਾਮ ਦੀ 21,000 ਕਰੋੜ ਰੁਪਏ ਲਾਗਤ ਦੇ ਵਿਭਿੰਨ ਪ੍ਰੋਜੈਕਟਾਂ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਗੁਜਰਾਤ ਦੇ ਵਿਕਾਸ ਦੇ ਮਾਧਿਅਮ ਨਾਲ ਭਾਰਤ ਦੇ ਵਿਕਾਸ ਦੀ ਅਵਧਾਰਣਾ ਨੂੰ ਮਜ਼ਬੂਤੀ ਪ੍ਰਦਾਨ ਕਰਨਗੇ। ਉਨ੍ਹਾਂ ਨੇ ਕਿਹਾ ਕਿ ਮਾਤ੍ਰ ਸਿਹਤ, ਗਰੀਬਾਂ ਦੇ ਲਈ ਘਰ, ਕਨੈਕਟੀਵਿਟੀ ਅਤੇ ਉੱਚ ਸਿੱਖਿਆ ਦੇ ਖੇਤਰ ਵਿੱਚ ਇੰਨਾ ਵੱਡਾ ਨਿਵੇਸ਼ ਗੁਜਰਾਤ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਕਈ ਪ੍ਰੋਜੈਕਟ ਮਹਿਲਾਵਾਂ ਦੀ ਸਿਹਤ, ਪੋਸ਼ਣ ਤੇ ਸਸ਼ਕਤੀਕਰਣ ਨਾਲ ਸੰਬੰਧਿਤ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਮਾਂ ਕਾਲਿਕਾ ਦੇ ਅਸ਼ੀਰਵਾਦ ਨਾਲ ਮਹਿਲਾ ਸਸ਼ਕਤੀਕਰਣ ਨੂੰ ਵਿਕਾਸ ਦਾ ਅਧਾਰ ਬਣਾਉਣ ਦੇ ਡਬਲ ਇੰਜਣ ਦੀ ਸਰਕਾਰ ਦੇ ਪ੍ਰਯਤਨਾਂ ਨੂੰ ਇੱਕ ਨਵੀਂ ਗਤੀ ਮਿਲੀ ਹੈ। ਉਨ੍ਹਾਂ ਨੇ ਸਭਾ ਵਿੱਚ ਮੌਜੂਦ ਕਈ ਪਰਿਚਿਤ ਚੇਹਰਿਆਂ ਨੂੰ ਪਹਿਚਾਣਦੇ ਹੋਏ ਕਿਹਾ, “21ਵੀਂ ਸਦੀ ਦੇ ਭਾਰਤ ਦੇ ਤੇਜ਼ ਵਿਕਾਸ ਦੇ ਲਈ ਮਹਿਲਾਵਾਂ ਦਾ ਤੇਜ਼ ਵਿਕਾਸ ਅਤੇ ਉਨ੍ਹਾਂ ਦਾ ਸਸ਼ਕਤੀਕਰਣ ਓਨਾ ਹੀ ਜ਼ਰੂਰੀ ਹੈ। ਅੱਜ ਭਾਰਤ ਮਹਿਲਾਵਾਂ ਦੀਆਂ ਜ਼ਰੂਰਤਾਂ ਤੇ ਆਕਾਂਖਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਯੋਜਨਾਵਾਂ ਬਣਾ ਰਿਹਾ ਹੈ ਅਤੇ ਫੈਸਲੇ ਲੈ ਰਿਹਾ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਿਲਾਵਾਂ ਦੇ ਲਈ ਸਾਰੇ ਖੇਤਰਾਂ ਵਿੱਚ ਅਵਸਰ ਖੁਲੇ ਹੋਏ ਹਨ ਅਤੇ ਸਰਕਾਰ ਨੇ ਮਹਿਲਾਵਾਂ ਦੇ ਜੀਵਨ ਚਕ੍ਰ ਦੇ ਹਰ ਪੜਾਅ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਦੇ ਸਸ਼ਕਤੀਕਰਣ ਦੇ ਲਈ ਯੋਜਨਾਵਾਂ ਬਣਾਈਆਂ ਹਨ। “ਵਡੋਦਰਾ ਮਾਤ੍ਰ ਸ਼ਕਤੀ ਦੇ ਉਤਸਵ ਦੇ ਲਈ ਇੱਕ ਉਪਯੁਕਤ ਨਗਰ ਹੈ ਕਿਉਂਕਿ ਇਹ ਇੱਕ ਮਾਂ ਦੀ ਤਰ੍ਹਾਂ ਸੰਸਕਾਰ ਦੇਣ ਵਾਲਾ ਸ਼ਹਿਰ ਹੈ। ਵਡੋਦਰਾ ਸੰਸਕਾਰ ਦੀ ਨਗਰੀ ਹੈ। ਇਹ ਸ਼ਹਿਰ ਹਰ ਪ੍ਰਕਾਰ ਨਾਲ ਇੱਥੇ ਆਉਣ ਵਾਲਿਆਂ ਨੂੰ ਸੰਭਾਲਦਾ ਹੈ, ਸੁਖ-ਦੁਖ ਵਿੱਚ ਉਨ੍ਹਾਂ ਦਾ ਸਾਥ ਦਿੰਦਾ ਹੈ ਅਤੇ ਅੱਗੇ ਵਧਣ ਦੇ ਅਵਸਰ ਦਿੰਦਾ ਹੈਂ।”

 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸ਼ਹਿਰ ਨੇ ਸਵਾਮੀ ਵਿਵੇਕਾਨੰਦ, ਮਹਾਰਿਸ਼ੀ ਅਰਵਿੰਦ, ਵਿਨੋਬਾ ਭਾਵੇ ਅਤੇ ਬਾਬਾ ਸਾਹੇਬ ਅੰਬੇਡਕਰ ਜਿਹੀਆਂ ਹਸਤੀਆਂ ਨੂੰ ਪ੍ਰੇਰਿਤ ਕੀਤਾ ਹੈ। ਸ਼੍ਰੀ ਮੋਦੀ ਨੇ ਆਪਣੀ ਨਿਜੀ ਯਾਤਰਾ ਵਿੱਚ ਇਸ ਸ਼ਹਿਰ ਦੁਆਰਾ ਨਿਭਾਈ ਗਈ ਭੂਮਿਕਾ ਨੂੰ ਵੀ ਯਾਦ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ 2014 ਵਿੱਚ ਉਨ੍ਹਾਂ ਨੂੰ ਵਡੋਦਰਾ ਅਤੇ ਕਾਸ਼ੀ ਵਿਸ਼ਵਨਾਥ ਦੋਵਾਂ ਦਾ ਅਸ਼ੀਰਵਾਦ ਮਿਲਿਆ ਸੀ। ਉਨ੍ਹਾਂ ਨੇ ਮਾਤ੍ਰ ਤੇ ਮਹਿਲਾ ਸਿਹਤ ਦੇ ਮਹੱਤਵ ਨੂੰ ਦੋਹਰਾਇਆ। ਮਾਂ ਦੀ ਸਿਹਤ ਨਾ ਸਿਰਫ ਉਸ ਦੇ ਲਈ ਬਲਕਿ ਪੂਰੇ ਪਰਿਵਾਰ ਦੇ ਲਈ, ਖਾਸ ਤੌਰ ‘ਤੇ ਬੱਚੇ ਦੇ ਲਈ, ਮਹੱਤਵਪੂਰਨ ਹੁੰਦਾ ਹੈ। ਉਨ੍ਹਾਂ ਨੇ ਕਿਹਾ, “ਦੋ ਦਹਾਕੇ ਪਹਿਲਾਂ ਜਦੋਂ ਗੁਜਰਾਤ ਨੇ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਤਾਂ ਕੁਪੋਸ਼ਣ ਇੱਥੇ ਇੱਕ ਬਹੁਤ ਵੱਡੀ ਚੁਣੌਤੀ ਸੀ। ਤਦ ਤੋਂ ਅਸੀਂ ਇੱਕ ਦੇ ਬਾਅਦ ਇੱਕ ਇਸ ਦਿਸ਼ਾ ਵਿੱਚ ਕੰਮ ਕਰਨਾ ਸ਼ੁਰੂ ਕੀਤਾ, ਜਿਸ ਦੇ ਸਾਰਥਕ ਪਰਿਣਾਮ ਅੱਜ ਦੇਖਣ ਨੂੰ ਮਿਲ ਰਹੇ ਹਨ।” ਪ੍ਰਧਾਨ ਮੰਤਰੀ ਨੇ ਜਨਜਾਤੀ ਖੇਤਰਾਂ ਵਿੱਚ ਸਿਕਲ ਸੇਲ ਦੀ ਸਮੱਸਿਆ ਨਾਲ ਨਿਪਟਣ ਦੇ ਉਪਾਵਾਂ ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਸਤੰਬਰ ਨੂੰ ਪੋਸ਼ਣ ਮਾਹ ਦੇ ਰੂਪ ਵਿੱਚ ਮਨਾਉਣ ਦੇ ਫੈਸਲੇ ਨਾਲ ਗੁਜਰਾਤ ਦੀਆਂ ਮਹਿਲਾਵਾਂ ਨੂੰ ਮਦਦ ਮਿਲੇਗੀ। ਪੋਸ਼ਣ ਦੇ ਇਲਾਵਾ, ਸਰਕਾਰ ਨੇ ਸਵੱਛ ਭਾਰਤ ਅਤੇ ਉੱਜਵਲਾ ਜਿਹੀਆਂ ਯੋਜਨਾਵਾਂ ਦੇ ਮਾਧਿਅਮ ਨਾਲ ਮਹਿਲਾਵਾਂ ਨੂੰ ਇੱਕ ਅਨੁਕੂਲ ਵਾਤਾਵਰਣ ਪ੍ਰਦਾਨ ਕਰਨ ਦਾ ਕੰਮ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਅਸੀਂ ਗੁਜਰਾਤ ਵਿੱਚ ਮਹਿਲਾਵਾਂ ਨੂੰ ਹਰ ਪੱਧਰ ‘ਤੇ ਅੱਗੇ ਵਧਾਉਣ ਦੇ ਅਤੇ ਫੈਸਲੇ ਲੈਣ ਦੀ ਥਾਂ ‘ਤੇ ਅਧਿਕ ਅਵਸਰ ਦੇਣ ਦੇ ਪ੍ਰਯਤਨ ਕੀਤੇ ਹਨ। ਮਹਿਲਾਵਾਂ ਦੀ ਪ੍ਰਬੰਧਨ ਸਮਰੱਥਾ ਨੂੰ ਸਮਝਦੇ ਹੋਏ ਹੀ ਪਿੰਡ ਨਾਲ ਜੁੜੇ ਅਨਕੇ ਪ੍ਰੋਜੈਕਟਸ ਵਿੱਚ ਭੈਣਾਂ ਨੂੰ ਅਗਵਾਈ ਦੀ ਭੂਮਿਕਾ ਦਿੱਤੀ ਗਈ ਹੈ।” ਉਨ੍ਹਾਂ ਨੇ ਪਰਿਵਾਰ ਦੇ ਵਿੱਤੀ ਫੈਸਲੇ ਲੈਣ ਵਿੱਚ ਮਹਿਲਾਵਾਂ ਦੀ ਕੇਂਦਰੀ ਭੂਮਿਕਾ ਸੁਨਿਸ਼ਚਿਤ ਕਰਨ ਦੀ ਪ੍ਰਤੀਬੱਧਤਾ ਵੀ ਦੋਹਰਾਈ। ਜਨ ਧਨ ਖਾਤੇ, ਮੁਦ੍ਰਾ ਯੋਜਨਾ ਅਤੇ ਸਵੈਰੋਜ਼ਗਾਰ ਯੋਜਨਾ ਇਸ ਉਦੇਸ਼ ਨੂੰ ਪੂਰਾ ਕਰਨ ਵਿੱਚ ਆਪਣਾ ਯੋਗਦਾਨ ਦੇ ਰਹੇ ਹਨ। ਸ਼੍ਰੀ ਮੋਦੀ ਨੇ ਸ਼ਹਿਰੀ ਗਰੀਬਾਂ ਅਤੇ ਮੱਧ ਵਰਗ ਦੇ ਕਲਿਆਣ ਦੇ ਲਈ ਕੀਤੇ ਗਏ ਵਿਭਿੰਨ ਉਪਾਵਾਂ ਦਾ ਵੀ ਜ਼ਿਕਰ ਕੀਤਾ। ਸ਼ਹਿਰੀ ਗਰੀਬ ਪਰਿਵਾਰਾਂ ਨੂੰ ਪਹਿਲਾਂ ਹੀ ਸਾਢੇ ਸੱਤ ਲੱਖ ਘਰ ਮਿਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਸਾਢੇ ਚਾਰ ਲੱਖ ਮੱਧ ਵਰਗ ਪਰਿਵਾਰਾਂ ਨੂੰ ਮਕਾਨ ਨਿਰਮਾਣ ਵਿੱਚ ਮਦਦ ਮਿਲੀ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਉਚਿਤ ਕਿਰਾਏ ਅਤੇ ਸਵਨਿਧੀ ਯੋਜਨਾ ਦੀਆਂ ਯੋਜਨਾਵਾਂ ਵੀ ਗ੍ਰਾਮੀਣ ਖੇਤਰ ਦੇ ਗਰੀਬਾਂ ਅਤੇ ਮੱਧ ਵਰਗ ਦੇ ਲੋਕਾਂ ਦੀ ਮਦਦ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਲਿਆਣਕਾਰੀ ਉਪਾਵਾਂ ਦੇ ਨਾਲ-ਨਾਲ ਰਾਜ ਦੇ ਉਦਯੋਗਿਕ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਲਈ ਕਾਰਜ ਕੀਤੇ ਜਾ ਰਹੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਜਰਾਤ ਵਿੱਚ ਟੂਰਿਜ਼ਮ ਦੇ ਵਿਕਾਸ ਨਾਲ ਜੁੜੇ ਉਪਾਵਾਂ ਨਾਲ ਵਡੋਦਰਾ ਨੂੰ ਬਹੁਤ ਲਾਭ ਹੋਵੇਗਾ। ਪਾਵਾਗੜ੍ਹ, ਕੇਵਡੀਆ ਨੂੰ ਟੂਰਿਜ਼ਮ ਦੇ ਕੇਂਦਰ ਦੇ ਰੂਪ ਵਿੱਚ ਵਿਕਸਿਤ ਕੀਤਾ ਗਿਆ ਹੈ। ਵਡੋਦਰਾ ਰੇਲਵੇ ਅਤੇ ਵਿਮਾਨਨ ਨਾਲ ਸੰਬੰਧਿਤ ਬੁਨਿਆਦੀ ਢਾਂਚੇ ਵਿੱਚ ਵੱਡੇ ਪੈਮਾਨੇ ‘ਤੇ ਸੁਧਾਰ ਦਾ ਸਾਖੀ ਬਣ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸੇ ਤਰ੍ਹਾਂ ਕੇਂਦਰੀ ਯੂਨੀਵਰਸਿਟੀ, ਰੇਲ ਯੂਨੀਵਰਸਿਟੀ ਅਤੇ ਬਿਰਸਾ ਮੁੰਡਾ ਜਨਜਾਤੀ ਯੂਨੀਵਰਸਿਟੀ ਸਿੱਖਿਆ ਦੇ ਖੇਤਰ ਵਿੱਚ ਨਵੀਂ ਊਰਜਾ ਦਾ ਸੰਚਾਰ ਕਰ ਰਹੇ ਹਨ।

 

ਪ੍ਰੋਗਰਾਮਾਂ ਦਾ ਵੇਰਵਾ:

ਪ੍ਰਧਾਨ ਮੰਤਰੀ ਨੇ 16,000 ਕਰੋੜ ਰੁਪਏ ਤੋਂ ਵੱਧ ਲਾਗਤ ਦੇ ਵਿਭਿੰਨ ਰੇਲਵੇ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਤੇ ਨੀਂਹ ਪੱਥਰ ਰੱਖਿਆ। ਇਨ੍ਹਾਂ ਵਿੱਚ ਡੈਡੀਕੇਟਿਡ ਫ੍ਰੇਟ ਕੌਰੀਡੋਰ ਦੇ 357 ਕਿਲੋਮੀਟਰ ਲੰਬੇ ਨਿਊ ਪਾਲਨਪੁਰ-ਮਦਾਰ ਖੰਡ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਾ; 166 ਕਿਲੋਮੀਟਰ ਲੰਬੇ ਅਹਿਮਦਾਬਾਦ-ਬੋਟਾਦ ਖੰਡ ਦਾ ਆਮਾਨ ਪਰਿਵਰਤਨ; 81 ਕਿਲੋਮੀਟਰ ਲੰਬੇ ਪਾਲਨਪੁਰ-ਮੀਠਾ ਖੰਡ ਦਾ ਬਿਜਲੀਕਰਣ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਸੂਰਤ, ਉਧਨਾ, ਸੋਮਨਾਥ ਤੇ ਸਾਬਰਮਤੀ ਸਟੇਸ਼ਨਾਂ ਦੇ ਮੁੜ ਵਿਕਾਸ ਦੇ ਨਾਲ-ਨਾਲ ਰੇਲਵੇ ਖੇਤਰ ਨਾਲ ਜੁੜੀ ਹੋਰ ਪਹਿਲ ਦਾ ਵੀ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰੋਜੈਕਟਾਂ ਨਾਲ ਲੌਜਿਸਟਿਕਸ ਸੰਬੰਧੀ ਲਾਗਤ ਨੂੰ ਘੱਟ ਕਰਨ ਅਤੇ ਇਸ ਇਲਾਕੇ ਵਿੱਚ ਉਦਯੋਗ ਅਤੇ ਖੇਤੀਬਾੜੀ ਖੇਤਰ ਨੂੰ ਹੁਲਾਰਾ ਦੇਣ ਵਿੱਚ ਮਦਦ ਮਿਲੇਗੀ। ਉਹ ਇਸ ਇਲਾਕੇ ਦੀ ਕਨੈਕਟੀਵਿਟੀ ਵਿੱਚ ਵੀ ਸੁਧਾਰ ਕਰਨਗੇ ਅਤੇ ਯਾਤਰੀ ਸੁਵਿਧਾਵਾਂ ਨੂੰ ਵਧਾਉਣਗੇ।

ਪ੍ਰਧਾਨ ਮੰਤਰੀ ਦੁਆਰਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਕੁੱਲ 1.38 ਲੱਖ ਘਰ ਸਮਰਪਿਤ ਕੀਤੇ ਜਾਣਗੇ, ਜਿਸ ਵਿੱਚ ਸ਼ਹਿਰੀ ਖੇਤਰਾਂ ਵਿੱਚ ਲਗਭਗ 1,800 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਘਰ ਅਤੇ ਗ੍ਰਾਮੀਣ ਖੇਤਰਾਂ ਵਿੱਚ 1,530 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣੇ ਘਰ ਸ਼ਾਮਲ ਹਨ। ਨਾਲ ਹੀ 310 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਕਰੀਬ 3000 ਘਰਾਂ ਦਾ ਖਤ ਮੁਹੂਰਤ ਵੀ ਕੀਤਾ ਗਿਆ।

ਇਸ ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਖੇੜਾ, ਆਨੰਦ, ਵਡੋਦਰਾ, ਛੋਟਾ ਉਦੈਪੁਰ ਅਤੇ ਪੰਚਮਹਲ ਵਿੱਚ 680 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਭਿੰਨ ਵਿਕਾਸ ਕਾਰਜਾਂ ਨੂੰ ਸਮਰਪਿਤ ਕੀਤਾ ਤੇ ਨੀਂਹ ਪੱਥਰ ਰੱਖਿਆ, ਜਿਨ੍ਹਾਂ ਦਾ ਉਦੇਸ਼ ਇਨ੍ਹਾਂ ਇਲਾਕਿਆਂ ਵਿੱਚ ਜੀਵਨ ਨੂੰ ਅਸਾਨ ਬਣਾਉਣਾ ਹੈ।

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਦਭੋਈ ਤਾਲੁਕਾ ਦੇ ਕੁੰਡੇਲਾ ਪਿੰਡ ਵਿੱਚ ਗੁਜਰਾਤ ਕੇਂਦਰੀ ਯੂਨੀਵਰਸਿਟੀ ਦਾ ਨੀਂਹ ਪੱਥਰ ਵੀ ਰੱਖਿਆ। ਵਡੋਦਰਾ ਸ਼ਹਿਰ ਤੋਂ ਲਗਭਗ 20 ਕਿਲੋਮੀਟਰ ਦੂਰ ਸਥਿ, ਇਸ ਯੂਨੀਵਰਸਿਟੀ ਦਾ ਨਿਰਮਾਣ ਲਗਭਗ 425 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ ਅਤੇ ਇਹ 2500 ਤੋਂ ਅਧਿਕ ਵਿਦਿਆਰਥੀਆਂ ਦੀ ਉੱਚ ਸਿੱਖਿਆ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ।

ਮਾਤ੍ਰ ਤੇ ਸਿਸ਼ੁ ਸਿਹਤ ਵਿੱਚ ਸੁਧਾਰ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ‘ਮੁੱਖਮੰਤਰੀ ਮਾਤ੍ਰਸ਼ਤੀ ਯੋਜਨਾ’ ਦੀ ਸ਼ੁਰੂਆਤ ਕੀਤੀ, ਜਿਸ ਵਿੱਚ 800 ਕਰੋੜ ਰੁਪਏ ਦਾ ਖਰਚ ਹੋਵੇਗਾ। ਇਸ ਯੋਜਨਾ ਦੇ ਤਹਿਤ ਆਂਗਨਵਾੜੀ ਕੇਂਦਰਾਂ ਤੋਂ ਗਰਭਵਤੀ ਤੇ ਦੁੱਧ ਪਿਲਾਉਣ ਵਾਲੀਆਂ ਮਾਤਾਵਾਂ ਨੂੰ ਹਰ ਮਹੀਨੇ ਦੋ ਕਿੱਲੋ ਚਨਾ, ਇੱਕ ਕਿਲੋ ਅਰਹਰ ਦੀ ਦਾਲ ਅਤੇ ਇੱਕ ਕਿੱਲੋ ਖੁਰਾਕ ਤੇਲ ਮੁਫਤ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ‘ਪੋਸ਼ਣ ਸੁਧਾ ਯੋਜਨਾ’ ਦੇ ਤਹਿਤ ਲਗਭਗ 120 ਕਰੋੜ ਰੁਪਏ ਵੀ ਵੰਡੇ, ਜਿਸ ਨੂੰ ਹੁਣ ਰਾਜ ਦੇ ਸਾਰੇ ਜਨਜਾਤੀ ਲਾਭਾਰਥੀਆਂ ਤੱਕ ਪਹੁੰਚਾਇਆ ਜਾ ਰਿਹਾ ਹੈ। ਇਹ ਕਦਮ ਜਨਜਾਤੀ ਜ਼ਿਲ੍ਹਿਆਂ ਦੀ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਮਾਤਾਵਾਂ ਨੂੰ ਆਇਰਨ ਤੇ ਕੈਲਸ਼ੀਅਮ ਦੀਆਂ ਗੋਲੀਆਂ ਉਪਲਬਧ ਕਰਵਾਉਣ ਅਤੇ ਪੋਸ਼ਣ ਸੰਬੰਧੀ ਸਿੱਖਿਆ ਪ੍ਰਦਾਨ ਕਰਨ ਦੇ ਪ੍ਰਯੋਗ ਦੀ ਸਫਲਤਾ ਦੇ ਬਾਅਦ ਉਠਾਇਆ ਜਾ ਰਿਹਾ ਹੈ।

 

 

********

ਡੀਐੱਸ


(Release ID: 1835395) Visitor Counter : 141