ਮੰਤਰੀ ਮੰਡਲ
ਕੈਬਨਿਟ ਨੇ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ (ਐੱਸਸੀਓ) ਦੇ ਮੈਂਬਰ ਰਾਜਾਂਦੀਆਂ ਅਧਿਕਾਰਤ ਸੰਸਥਾਵਾਂ ਦਰਮਿਆਨ ਨੌਜਵਾਨਾਂ ਦੇ ਕਾਰਜ ਦੇ ਖੇਤਰ ਵਿੱਚ ਸਹਿਯੋਗ ਬਾਰੇ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ
Posted On:
14 JUN 2022 4:10PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਅੱਜ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ (ਐੱਸਸੀਓ)ਦੇ ਮੈਂਬਰ ਰਾਜਾਂ ਦੀਆਂ ਅਧਿਕਾਰਤ ਸੰਸਥਾਵਾਂ ਦਰਮਿਆਨ ਨੌਜਵਾਨ ਕਾਰਜਾਂ ਦੇ ਖੇਤਰ ਵਿੱਚ ਸਹਿਯੋਗ ਲਈ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ ਦੇ ਮੈਂਬਰ ਰਾਜਾਂ ਦਰਮਿਆਨ ਹਸਤਾਖਰ ਕੀਤੇ ਗਏ ਸਮਝੌਤੇ ਬਾਰੇ ਜਾਣੂ ਕਰਵਾਇਆ ਗਿਆ।
17.09.2021 ਨੂੰ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ (ਐੱਸਸੀਓ) ਦੇ ਮੈਂਬਰ ਰਾਜਾਂ ਦੁਆਰਾ ਨੌਜਵਾਨਾਂ ਦੇ ਕਾਰਜ ਦੇ ਖੇਤਰ ਵਿੱਚ ਸਹਿਯੋਗ ਲਈ ਸਮਝੌਤੇ ਨੂੰ ਅਪਣਾਏ ਜਾਣ ਦੇ ਨਤੀਜੇ ਵਜੋਂ, ਭਾਰਤ ਸਰਕਾਰ ਦੇ ਯੁਵਾ ਮਾਮਲਿਆਂ ਅਤੇ ਖੇਡਾਂ ਦੇ ਮਾਣਯੋਗ ਮੰਤਰੀ ਦੁਆਰਾ ਸਮਝੌਤੇ ’ਤੇ ਹਸਤਾਖਰ ਕੀਤੇ ਗਏ ਸਨ। ਐੱਸਸੀਓ ਸਕੱਤਰੇਤ ਦੀ ਅਧਿਕਾਰਤ ਕੰਮਕਾਜੀ ਭਾਸ਼ਾ ਰੂਸੀ ਅਤੇ ਚੀਨੀ ਹੈ।
ਸਹਿਯੋਗ ਦੇ ਖੇਤਰਾਂ ਵਿੱਚ ਸ਼ਾਮਲ ਹਨ; ਰਾਜ ਦੀ ਯੁਵਾ ਨੀਤੀ ਨੂੰ ਲਾਗੂ ਕਰਨ ਵਾਲੇ ਨੌਜਵਾਨਾਂ ਅਤੇ ਜਨਤਕ ਯੁਵਾ ਸੰਸਥਾਵਾਂ (ਐਸੋਸੀਏਸ਼ਨਾਂ) ਦੇ ਨਾਲ ਕੰਮ ਦੇ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨਾ, ਅਤੇ ਨਾਲ ਹੀ ਅੰਤਰਰਾਸ਼ਟਰੀ ਯੁਵਾ ਸਹਿਯੋਗ ਨੂੰ ਵਧਾਉਣ ਦੇ ਉਦੇਸ਼ ਨਾਲ ਪਹਿਲਕਦਮੀਆਂ ਦਾ ਸਮਰਥਨ ਕਰਨਾ। ਸਹਿਯੋਗ ਦੇ ਖੇਤਰਾਂ ਵਿੱਚ ਨੌਜਵਾਨਾਂ ਦੇ ਨਾਲ ਕਾਰਜ ਦੇ ਖੇਤਰ ਵਿੱਚ ਪੇਸ਼ੇਵਰ ਸਟਾਫ਼ ਦੀ ਸਿਖਲਾਈ ਦੇਣਾ ਸ਼ਾਮਲ ਹੈ; ਵਿਗਿਆਨਕ, ਸੰਦਰਭ ਅਤੇ ਵਿਧੀ ਸੰਬੰਧੀ ਸਮੱਗਰੀ ਦਾ ਆਦਾਨ-ਪ੍ਰਦਾਨ, ਰਾਜ ਦੀਆਂ ਸੰਸਥਾਵਾਂ ਦੇ ਕੰਮ ਦਾ ਤਜ਼ਰਬਾ, ਯੁਵਾ ਜਨਤਕ ਸੰਗਠਨ, ਰਾਜ ਯੁਵਾ ਨੀਤੀ ਨੂੰ ਲਾਗੂ ਕਰਨ ਵਿੱਚ ਸ਼ਾਮਲ ਹੋਰ ਸੰਸਥਾਵਾਂ ਅਤੇ ਐਸੋਸੀਏਸ਼ਨਾਂ ਅਤੇ ਯੁਵਾ ਪਹਿਲਕਦਮੀਆਂ ਦਾ ਸਮਰਥਨ ਕਰਨਾ; ਵੱਖ-ਵੱਖ ਯੁਵਾ ਨੀਤੀ ਮੁੱਦਿਆਂ ਅਤੇ ਯੁਵਾ ਸਹਿਯੋਗ ’ਤੇ ਸਾਂਝੀ ਖੋਜ ਅਤੇ ਗਤੀਵਿਧੀਆਂ ਨੂੰ ਮੁਕੰਮਲ ਕਰਨਾ; ਵਿਗਿਆਨਕ ਪ੍ਰਕਾਸ਼ਨਾਂ ਦਾ ਆਦਾਨ-ਪ੍ਰਦਾਨ, ਵਿਨਾਸ਼ਕਾਰੀ ਢਾਂਚਿਆਂ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਨੂੰ ਰੋਕਣ ਦੇ ਸਤਹੀ ਮੁੱਦਿਆਂ ’ਤੇ ਖੋਜ ਕਾਰਜ ਕਰਨਾ; ਨੌਜਵਾਨਾਂ ਨੂੰ ਉੱਦਮਤਾ ਅਤੇ ਨਵੀਨਤਕਾਰੀ ਪ੍ਰੋਜੈਕਟਾਂ ਵਿੱਚ ਸ਼ਾਮਲ ਕਰਨ ਦੇ ਉਦੇਸ਼ ਨਾਲ ਸਾਂਝੀਆਂ ਆਰਥਿਕ ਅਤੇ ਮਨੁੱਖਤਾਵਾਦੀ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਕੇ ਉਨ੍ਹਾਂ ਦੇ ਰੋਜ਼ਗਾਰ ਅਤੇ ਭਲਾਈ ਨੂੰ ਵਧਾਉਣਾ; ਐੱਸਸੀਓ ਯੁਵਾ ਕੌਂਸਲ ਦੀਆਂ ਗਤੀਵਿਧੀਆਂ ਦਾ ਸਮਰਥਨ ਕਰਨਾ।
ਸਮਝੌਤੇ ਦਾ ਉਦੇਸ਼ ਐੱਸਸੀ ਓਮੈਂਬਰ ਰਾਜਾਂ ਦੇ ਨੌਜਵਾਨਾਂ ਦਰਮਿਆਨ ਆਪਸੀ ਵਿਸ਼ਵਾਸ, ਦੋਸਤਾਨਾ ਸਬੰਧਾਂ ਅਤੇ ਸਹਿਯੋਗ ਨੂੰ ਮਜ਼ਬੂਤ ਕਰਨਾਹੈ। ਐੱਸਸੀਓ ਮੈਂਬਰ ਰਾਜਾਂ ਦਰਮਿਆਨ ਦੋਸਤਾਨਾ ਸਬੰਧਾਂ ਨੂੰ ਗੂੜ੍ਹਾ ਕਰਨ ਦੇ ਲਈ ਨੌਜਵਾਨਾਂ ਦੇ ਸਹਿਯੋਗ ਦੇ ਵਿਕਾਸ ਨੂੰ ਯਕੀਨੀ ਬਣਾਉਣ ਦੀ ਮਹੱਤਤਾ ਨੂੰ ਪਛਾਣਨਾ। ਅੰਤਰਰਾਸ਼ਟਰੀ ਤਜ਼ਰਬੇ ਦੇ ਅਧਾਰ ’ਤੇ ਨੌਜਵਾਨਾਂ ਦੇ ਸਹਿਯੋਗ ਲਈ ਸਥਿਤੀਆਂ ਨੂੰ ਹੋਰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਨਾ ਵੀ ਇਸ ਸਮਝੌਤੇ ਦਾ ਉਦੇਸ਼ ਹੈ।
***
ਡੀਐੱਸ
(Release ID: 1833903)
Visitor Counter : 111
Read this release in:
English
,
Urdu
,
Hindi
,
Marathi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam