ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ‘ਸਿਹਤਮੰਦ ਭਾਰਤ ਦੇ 8 ਸਾਲ’ ਦਾ ਵੇਰਵਾ ਸਾਂਝਾ ਕੀਤਾ



“ਜਨ-ਜਨ ਦਾ ਸਿਹਤਮੰਦ ਜੀਵਨ ਨਿਊ ਇੰਡੀਆ ਦਾ ਦ੍ਰਿੜ੍ਹ ਸੰਕਲਪ ਹੈ”


“ਆਉਣ ਵਾਲੇ ਸਾਲ ਉਨ੍ਹਾਂ ਲੋਕਾਂ ਦੇ ਹੋਣਗੇ ਜਿਨ੍ਹਾਂ ਨੇ ਸਿਹਤ ਸੇਵਾ ਵਿੱਚ ਨਿਵੇਸ਼ ਕੀਤਾ ਹੈ”

Posted On: 08 JUN 2022 1:56PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪਿਛਲੇ 8 ਸਾਲਾਂ ਦੇ ਦੌਰਾਨ ਭਾਰਤ ਵਿੱਚ ਸਿਹਤ ਸੇਵਾ ਖੇਤਰ ਨੂੰ ਮਜ਼ਬੂਤ ਕਰਨ ਦੇ ਲਈ ਕੀਤੇ ਉਪਾਵਾਂ ਦਾ ਵੇਰਵਾ ਸਾਂਝਾ ਕੀਤਾ  ਹੈ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

“ਜਨ-ਜਨ ਦਾ ਸਿਹਤਮੰਦ ਜੀਵਨ ਨਿਊ ਇੰਡੀਆ ਦਾ ਦ੍ਰਿੜ੍ਹ ਸੰਕਲਪ ਹੈ। ਆਯੁਸ਼ਮਾਨ ਭਾਰਤ ਤੋਂ ਲੈ ਕੇ ਜਨਔਸ਼ਧੀ ਕੇਂਦਰ ਤੱਕ ਅਤੇ ਮੈਡੀਕਲ ਇਨਫ੍ਰਾਸਟ੍ਰਕਚਰ ਤੋਂ ਲੈ ਕੇ ਮੁਫ਼ਤ ਟੀਕਾਕਰਣ ਤੱਕ ਦੇਸ਼ ਨੇ ਜੋ ਰਾਹ ਤੈਅ ਕੀਤਾ ਹੈ, ਉਹ ਅੱਜ ਪੂਰੀ ਦੁਨੀਆ ਦੇ ਲਈ ਇੱਕ ਮਿਸਾਲ ਬਣੀ ਹੈ। #8YearsOfHealthyIndia”

 “ਆਉਣ ਵਾਲੇ ਸਾਲ ਉਨ੍ਹਾਂ ਲੋਕਾਂ ਦੇ ਹੋਣਗੇ ਜਿਨ੍ਹਾਂ ਨੇ ਸਿਹਤ ਸੇਵਾ ਵਿੱਚ ਨਿਵੇਸ਼  ਕੀਤਾ ਹੈ।

ਸਾਡੀ ਸਰਕਾਰ ਨੇ ਭਾਰਤ ਵਿੱਚ ਸਿਹਤ ਸੇਵਾ ਖੇਤਰ ਨੂੰ ਮਜ਼ਬੂਤ ਕਰਨ ਦੇ ਲਈ ਜੋ ਕੰਮ ਕੀਤਾ ਹੈ, ਉਸ ’ਤੇ ਮੈਨੂੰ ਮਾਣ ਹੈ। #8YearsOfHealthyIndia”

“ਸਿਹਤ ਦੇਖਭਾਲ਼ ਸਾਡੇ ਪ੍ਰਮੁਖ ਫੋਕਸ ਖੇਤਰਾਂ ਵਿੱਚੋਂ ਇੱਕ ਹੈ। ਪਿਛਲੇ 8 ਸਾਲ ਸਿਹਤ ਬੁਨਿਆਦੀ ਢਾਂਚੇ ਨੂੰ ਹੁਲਾਰਾ, ਹਰ ਭਾਰਤੀ ਦੇ ਲਈ ਸਸਤੀ ਅਤੇ ਗੁਣਵੱਤਾਪੂਰਨ ਸਿਹਤ ਸੇਵਾ ਸੁਨਿਸ਼ਚਿਤ ਕਰਨ ਅਤੇ ਇਸ ਖੇਤਰ ਦੇ ਨਾਲ ਟੈਕਨੋਲੋਜੀ ਨੂੰ ਏਕੀਕ੍ਰਿਤ ਕਰਨ ਬਾਰੇ ਵਿੱਚ ਰਹੇ ਹਨ। #8YearsOfHealthyIndia”

 

*******

ਡੀਐੱਸ/ਐੱਸਟੀ



(Release ID: 1832590) Visitor Counter : 123