ਮੰਤਰੀ ਮੰਡਲ
ਕੈਬਨਿਟ ਨੇ ਉਦਯੋਗਾਂ ਅਤੇ ਉੱਨਤ ਟੈਕਨੋਲੋਜੀ ਦੇ ਖੇਤਰ ਵਿੱਚ ਸਹਿਯੋਗ ਸਬੰਧੀ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ
Posted On:
08 JUN 2022 5:03PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਅੱਜ ਉਦਯੋਗਾਂ ਅਤੇ ਉੱਨਤ ਟੈਕਨੋਲੋਜੀ ਦੇ ਖੇਤਰ ਵਿੱਚ ਸਹਿਯੋਗ ਬਾਰੇ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਦਰਮਿਆਨ ਇੱਕ ਦੁਵੱਲੇ ਸਮਝੌਤਾ ਪੱਤਰ (ਐੱਮਓਯੂ) 'ਤੇ ਹਸਤਾਖਰ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਭਾਰਤ-ਯੂਏਈ ਦੇ ਵਧਦੇ ਆਰਥਿਕ ਅਤੇ ਵਪਾਰਕ ਸੰਬੰਧ ਦੋਵਾਂ ਦੇਸ਼ਾਂ ਦਰਮਿਆਨ ਤੇਜ਼ੀ ਨਾਲ ਵਿਭਿੰਨਤਾ ਅਤੇ ਡੂੰਘੇ ਦੁਵੱਲੇ ਸੰਬੰਧਾਂ ਦੀ ਸਥਿਰਤਾ ਅਤੇ ਮਜ਼ਬੂਤੀ ਵਿੱਚ ਯੋਗਦਾਨ ਪਾਉਂਦੇ ਹਨ। ਭਾਰਤ-ਯੂਏਈ ਦੁਵੱਲਾ ਵਪਾਰ, ਜਿਸ ਦਾ ਮੁੱਲ 1970 ਵਿੱਚ 180 ਮਿਲੀਅਨ ਡਾਲਰ (1373 ਕਰੋੜ ਰੁਪਏ) ਸਾਲਾਨਾ ਹੈ, ਵਧ ਕੇ 60 ਬਿਲੀਅਨ ਡਾਲਰ (4.57 ਲੱਖ ਕਰੋੜ ਰੁਪਏ) ਹੋ ਗਿਆ ਹੈ, ਜੋ ਯੂਏਈ ਨੂੰ ਸਾਲ 2019-20 ਲਈ ਚੀਨ ਅਤੇ ਅਮਰੀਕਾ ਤੋਂ ਬਾਅਦ ਭਾਰਤ ਦਾ ਤੀਜਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਬਣਾਉਂਦਾ ਹੈ। ਇਸ ਤੋਂ ਇਲਾਵਾ, ਯੂਏਈ ਸਾਲ 2019-2020 ਲਈ 29 ਬਿਲੀਅਨ ਅਮਰੀਕੀ ਡਾਲਰ (2.21 ਲੱਖ ਕਰੋੜ ਰੁਪਏ) ਦੇ ਨਿਰਯਾਤ ਮੁੱਲ ਦੇ ਨਾਲ (ਅਮਰੀਕਾ ਤੋਂ ਬਾਅਦ) ਭਾਰਤ ਦਾ ਦੂਜਾ ਸਭ ਤੋਂ ਵੱਡਾ ਨਿਰਯਾਤ ਸਥਾਨ ਹੈ। ਯੂਏਈ ਭਾਰਤ ਵਿੱਚ 18 ਬਿਲੀਅਨ ਅਮਰੀਕੀ ਡਾਲਰ (1.37 ਲੱਖ ਕਰੋੜ ਰੁਪਏ) ਦੇ ਅੰਦਾਜ਼ਨ ਨਿਵੇਸ਼ ਦੇ ਨਾਲ 8ਵਾਂ ਸਭ ਤੋਂ ਵੱਡਾ ਨਿਵੇਸ਼ਕ ਹੈ। ਯੂਏਈ ਵਿੱਚ ਭਾਰਤੀ ਨਿਵੇਸ਼ ਲਗਭਗ 85 ਬਿਲੀਅਨ ਅਮਰੀਕੀ ਡਾਲਰ (6.48 ਲੱਖ ਕਰੋੜ ਰੁਪਏ) ਹੋਣ ਦਾ ਅਨੁਮਾਨ ਹੈ।
ਭਾਰਤ ਅਤੇ ਯੂਏਈ ਨੇ 18/02/2022 ਨੂੰ ਇੱਕ ਦੁਵੱਲੇ "ਵਿਆਪਕ ਆਰਥਿਕ ਭਾਈਵਾਲੀ ਸਮਝੌਤੇ" (ਸੀਈਪੀਏ) 'ਤੇ ਹਸਤਾਖਰ ਕੀਤੇ ਹਨ। ਇਹ ਸਮਝੌਤਾ ਅਗਲੇ ਪੰਜ ਸਾਲਾਂ ਵਿੱਚ ਭਾਰਤ ਅਤੇ ਯੂਏਈ ਦਰਮਿਆਨ ਵਪਾਰ ਨੂੰ 60 ਬਿਲੀਅਨ ਅਮਰੀਕੀ ਡਾਲਰ (4.57 ਲੱਖ ਕਰੋੜ ਰੁਪਏ) ਤੋਂ ਵਧਾ ਕੇ 100 ਬਿਲੀਅਨ ਡਾਲਰ (7.63 ਲੱਖ ਕਰੋੜ ਰੁਪਏ) ਕਰਨ ਦੀ ਸਮਰੱਥਾ ਰੱਖਦਾ ਹੈ।
ਸਮਝੌਤਾ ਹੇਠ ਲਿਖੇ ਖੇਤਰਾਂ ਵਿੱਚ ਆਪਸੀ ਲਾਭਕਾਰੀ ਆਧਾਰ 'ਤੇ ਸਹਿਯੋਗ ਦੀ ਕਲਪਨਾ ਕਰਦਾ ਹੈ:
-
ਉਦਯੋਗਾਂ ਦੀ ਸਪਲਾਈ ਚੇਨ ਲਚਕਤਾ ਨੂੰ ਮਜ਼ਬੂਤ ਕਰਨਾ
-
ਅਖੁੱਟ ਅਤੇ ਊਰਜਾ ਕੁਸ਼ਲਤਾ
-
ਸਿਹਤ ਅਤੇ ਜੀਵਨ ਵਿਗਿਆਨ
-
ਪੁਲਾੜ ਸਿਸਟਮ
-
ਆਰਟੀਫਿਸ਼ੀਅਲ ਇਨਟੈਲੀਜੈਂਸ
-
ਉਦਯੋਗ 4.0 ਸਮਰੱਥ ਟੈਕਨੋਲੋਜੀਆਂ
-
ਮਾਨਕੀਕਰਨ, ਮੈਟਰੋਲੋਜੀ, ਅਨੁਕੂਲਤਾ ਮੁਲਾਂਕਣ, ਮਾਨਤਾ, ਅਤੇ ਹਲਾਲ ਪ੍ਰਮਾਣੀਕਰਣ।
ਐੱਮਓਯੂ ਦਾ ਉਦੇਸ਼ ਨਿਵੇਸ਼ਾਂ, ਟੈਕਨੋਲੋਜੀ ਤਬਾਦਲਾ ਅਤੇ ਉਦਯੋਗਾਂ ਵਿੱਚ ਪ੍ਰਮੁੱਖ ਟੈਕਨੋਲੋਜੀਆਂ ਦੀ ਤੈਨਾਤੀ ਰਾਹੀਂ ਦੋਵਾਂ ਦੇਸ਼ਾਂ ਵਿੱਚ ਉਦਯੋਗਾਂ ਨੂੰ ਮਜ਼ਬੂਤ ਕਰਨ ਅਤੇ ਵਿਕਾਸ ਕਰਨਾ ਹੈ। ਇਸ ਨਾਲ ਪੂਰੇ ਅਰਥਚਾਰੇ ਵਿੱਚ ਰੁਜ਼ਗਾਰ ਪੈਦਾ ਹੋਣ ਦੀ ਸੰਭਾਵਨਾ ਹੈ।
ਐੱਮਓਯੂ ਨੂੰ ਲਾਗੂ ਕਰਨ ਨਾਲ ਆਪਸੀ ਸਹਿਯੋਗ ਦੇ ਸਾਰੇ ਖੇਤਰਾਂ ਖਾਸਕਰ ਅਖੁੱਟ ਊਰਜਾ, ਆਰਟੀਫਿਸ਼ੀਅਲ ਇੰਟੈਲੀਜੈਂਸ, ਉਦਯੋਗ ਨੂੰ ਸਮਰੱਥ ਬਣਾਉਣ ਵਾਲੀਆਂ ਟੈਕਨੋਲੋਜੀਆਂ ਅਤੇ ਸਿਹਤ ਅਤੇ ਜੀਵਨ ਵਿਗਿਆਨ ਦੇ ਖੇਤਰਾਂ ਵਿੱਚ ਖੋਜ ਅਤੇ ਨਵੀਨਤਾ ਵਿੱਚ ਵਾਧਾ ਹੋ ਸਕਦਾ ਹੈ। ਇਸ ਨਾਲ ਇਨ੍ਹਾਂ ਸੈਕਟਰਾਂ ਦੇ ਵਿਕਾਸ, ਘਰੇਲੂ ਉਤਪਾਦਨ ਵਿੱਚ ਵਾਧਾ, ਨਿਰਯਾਤ ਵਿੱਚ ਵਾਧਾ ਅਤੇ ਆਯਾਤ ਵਿੱਚ ਕਮੀ ਹੋ ਸਕਦੀ ਹੈ।
ਐੱਮਓਯੂ 'ਤੇ ਹਸਤਾਖਰ ਕਰਨ ਦੇ ਨਤੀਜੇ ਵਜੋਂ ਆਤਮਨਿਰਭਰ ਭਾਰਤ ਦੇ ਟੀਚੇ ਨੂੰ ਪੂਰਾ ਕੀਤਾ ਜਾਵੇਗਾ, ਜਿਸਦਾ ਸੱਦਾ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਵਲੋਂ ਭਾਰਤ ਨੂੰ ਇੱਕ ਆਤਮਨਿਰਭਰ ਰਾਸ਼ਟਰ ਬਣਾਉਣ ਲਈ ਦਿੱਤਾ ਗਿਆ ਸੀ।
********
ਡੀਐੱਸ
(Release ID: 1832427)
Visitor Counter : 232
Read this release in:
English
,
Urdu
,
Marathi
,
Hindi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam