ਮੰਤਰੀ ਮੰਡਲ

ਕੈਬਨਿਟ ਨੇ ਐੱਸਐੱਨ ਬੋਸ ਨੈਸ਼ਨਲ ਸੈਂਟਰ ਫਾਰ ਬੇਸਿਕ ਸਾਇੰਸਿਜ਼ (ਐੱਸਐੱਨਬੀਐੱਨਸੀਬੀਐੱਸ), ਕੋਲਕਾਤਾ, ਭਾਰਤ ਅਤੇ ਲੀਬਨਿਜ਼-ਇੰਸਟੀਟੁਟ ਫਰ ਫੇਸਟਕੋਰਪਰ-ਅੰਡ ਵਰਕਸਟੌਫੋਰਸਚੰਗ ਡ੍ਰੇਸਡੇਨ ਈਵੀ (ਆਈਐੱਫਵੀ ਡ੍ਰੇਸਡੇਨ ਈਵੀ) ਡਰੇਸਡਨ, ਜਰਮਨੀ ਦਰਮਿਆਨ ਨੋਵਲ ਮੈਗਨੇਟਿਕ ਅਤੇ ਟੌਪੋਲੋਜੀਕਲ ਕੁਆਂਟਮ ਮਟੀਰੀਅਲ ਵਿੱਚ ਹਸਤਾਖਰ ਕੀਤੇ ਸਮਝੌਤਿਆਂ ਨੂੰ ਪ੍ਰਵਾਨਗੀ ਦਿੱਤੀ

Posted On: 08 JUN 2022 4:47PM by PIB Chandigarh

ਪ੍ਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੂੰ ਐੱਸਐੱਨ ਬੋਸ ਨੈਸ਼ਨਲ ਸੈਂਟਰ ਫਾਰ ਬੇਸਿਕ ਸਾਇੰਸਿਜ਼ (ਐੱਸਐੱਨਬੀਐੱਨਸੀਬੀਐੱਸ), ਕੋਲਕਾਤਾ, ਭਾਰਤ ਅਤੇ ਲੀਬਨਿਜ਼-ਇੰਸਟੀਟਿਊਟ ਫਾਰ ਫੇਸਟਕੋਰਪਰ-ਅੰਡ ਵਰਕਸਟੌਫੋਰਸਚੰਗ ਡ੍ਰੇਸਡੇਨ ਈਵੀ (Leibniz-Institut fur Festkorper- und Werkstoffforschung Dresden e.V.)(ਆਈਐੱਫਵੀ ਡ੍ਰੇਸਡੇਨ ਈਵੀ) ਡਰੇਸਡਨ, ਜਰਮਨੀ ਦਰਮਿਆਨ ਨੌਵਲ ਮੈਗਨੇਟਿਕ ਅਤੇ ਟੌਪੋਲੋਜੀਕਲ ਕੁਆਂਟਮ ਮਟੀਰੀਅਲ ਦੇ ਖੇਤਰ ਵਿੱਚ ਵਿਗਿਆਨਕ ਸਹਿਯੋਗ ਕਰਨ ਸਬੰਧੀ ਸਹਿਮਤੀ ਪੱਤਰ 'ਤੇ ਹਸਤਾਖਰ ਕੀਤੇ ਜਾਣ ਤੋਂ ਜਾਣੂ ਕਰਵਾਇਆ ਗਿਆ।

ਕੁਆਂਟਮ ਸਮੱਗਰੀਆਂ 'ਤੇ ਖੋਜ ਨੇ ਭਵਿੱਖ ਦੀ ਕੁਆਂਟਮ ਟੈਕਨਾਲੋਜੀ ਲਈ ਵਿਕਾਸ ਦੀ ਸੰਭਾਵਨਾ ਦੇ ਕਾਰਨ ਵਿਸ਼ਵਵਿਆਪੀ ਧਿਆਨ ਖਿੱਚਿਆ ਹੈ। ਇਸ ਸਾਂਝੇ ਉੱਦਮ ਦਾ ਟੀਚਾ ਭਾਰਤ-ਜਰਮਨ ਸਹਿਯੋਗ ਨੂੰ ਉਤਸ਼ਾਹਿਤ ਕਰਨਾ, ਚੁੰਬਕੀ ਅਤੇ ਟੌਪੋਲੋਜੀਕਲ ਕੁਆਂਟਮ ਸਮੱਗਰੀ ਦੇ ਖੇਤਰ ਵਿੱਚ ਗਿਆਨ ਦੇ ਵਿਕਾਸ ਨੂੰ ਮੌਕੇ ਪ੍ਰਦਾਨ ਕਰਨਾ ਅਤੇ ਸੁਵਿਧਾ ਪ੍ਰਦਾਨ ਕਰਨਾ ਹੋਵੇਗਾ। ਸਹਿਯੋਗ ਵਿੱਚ ਵਿਸ਼ੇਸ਼ ਤੌਰ 'ਤੇ, ਪ੍ਰਯੋਗਾਤਮਕ ਅਤੇ ਗਣਨਾਤਮਕ ਸਰੋਤਾਂ ਦੀ ਵੰਡ, ਤਕਨੀਕੀ ਅਤੇ ਪੇਸ਼ੇਵਰ ਸਹਾਇਤਾ ਦਾ ਆਦਾਨ-ਪ੍ਰਦਾਨ ਅਤੇ ਸਹਿਯੋਗੀ ਖੋਜ ਨੂੰ ਪੂਰਾ ਕਰਨ ਲਈ ਫੈਕਲਟੀ, ਖੋਜਕਰਤਾਵਾਂ ਦਾ ਆਦਾਨ-ਪ੍ਰਦਾਨ ਸ਼ਾਮਲ ਹੋਵੇਗਾ। ਇਸ ਤੋਂ ਪਰਸਪਰਤਾ, ਉੱਤਮ ਯਤਨ, ਆਪਸੀ ਲਾਭ ਅਤੇ ਵਾਰ-ਵਾਰ ਗੱਲਬਾਤ ਦੇ ਅਧਾਰ 'ਤੇ ਲੋੜੀਂਦੇ ਗਿਆਨ ਅਧਾਰ ਨੂੰ ਬਣਾਉਣ ਦੀ ਉਮੀਦ ਕੀਤੀ ਜਾਂਦੀ ਹੈ।

ਐੱਸਐੱਨਬੀਐੱਨਸੀਬੀਐੱਸ ਬਾਰੇ:

ਐੱਸਐੱਨ ਬੋਸ ਨੈਸ਼ਨਲ ਸੈਂਟਰ ਫਾਰ ਬੇਸਿਕ ਸਾਇੰਸਜ਼ (ਐੱਸਐੱਨਬੀਐੱਨਸੀਬੀਐੱਸ) ਇੱਕ ਖੁਦਮੁਖਤਿਆਰ ਖੋਜ ਸੰਸਥਾਨ ਹੈ ਜੋ 1986 ਵਿੱਚ ਇੱਕ ਰਜਿਸਟਰਡ ਸੋਸਾਇਟੀ ਦੇ ਰੂਪ ਵਿੱਚ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਅਧੀਨ ਸਥਾਪਿਤ ਕੀਤਾ ਗਿਆ ਸੀ। ਕੇਂਦਰ ਦੀ ਸਥਾਪਨਾ ਪ੍ਰੋਫੈਸਰ ਐੱਸਐੱਨ ਬੋਸ ਦੇ ਜੀਵਨ ਅਤੇ ਕੰਮ ਨੂੰ ਸਨਮਾਨਿਤ ਕਰਨ ਲਈ ਕੀਤੀ ਗਈ ਸੀ, ਜੋ ਕਿ ਸਿਧਾਂਤਕ ਭੌਤਿਕ ਵਿਗਿਆਨ ਵਿੱਚ ਇੱਕ ਵੱਡੀ ਸ਼ਖਸੀਅਤ ਸਨ ਅਤੇ ਉਨ੍ਹਾਂ ਕੁਆਂਟਮ ਮਕੈਨਿਕਸ ਅਤੇ ਕੁਆਂਟਮ ਸਟੈਟਿਸਟਿਕਸ ਦੇ ਵਿਕਾਸ ਵਿੱਚ ਕਈ ਸਭ ਤੋਂ ਬੁਨਿਆਦੀ ਸੰਕਲਪਗਤ ਯੋਗਦਾਨ ਪਾਏ ਹਨ। ਬੀਤੇ ਸਾਲਾਂ ਦੌਰਾਨ, ਕੇਂਦਰ ਮੂਲ ਵਿਗਿਆਨ ਵਿੱਚ ਖੋਜ ਅਤੇ ਵਿਕਾਸ ਲਈ ਇੱਕ ਪ੍ਰਮੁੱਖ ਸੰਸਥਾ ਵਜੋਂ ਉੱਭਰਿਆ ਹੈ, ਖਾਸ ਤੌਰ 'ਤੇ ਭੌਤਿਕ ਵਿਗਿਆਨ ਅਤੇ ਸੰਬੰਧਿਤ ਵਿਸ਼ਿਆਂ ਦੇ ਖੇਤਰਾਂ ਵਿੱਚ, ਪ੍ਰਯੋਗ, ਸਿਧਾਂਤ ਅਤੇ ਗਣਨਾ ਦੀ ਸ਼ਕਤੀ ਨੂੰ ਨਿਯੋਜਿਤ ਕਰਦਾ ਹੈ। ਕੇਂਦਰ ਵਿਗਿਆਨ ਅਤੇ ਟੈਕਨੋਲੋਜੀ ਦੇ ਇਸ ਮਹੱਤਵਪੂਰਨ ਖੇਤਰ ਵਿੱਚ ਉੱਨਤ ਮਨੁੱਖੀ ਸ਼ਕਤੀ ਸਿਖਲਾਈ ਅਤੇ ਕੜੀ ਦਾ ਇੱਕ ਪ੍ਰਮੁੱਖ ਕੇਂਦਰ ਵੀ ਹੈ। ਕੇਂਦਰ ਪੀਐੱਚਡੀ ਲਈ ਇੱਕ ਰਿਹਾਇਸ਼ੀ ਪ੍ਰੋਗਰਾਮ ਪੇਸ਼ ਕਰਦਾ ਹੈ ਅਤੇ ਇੱਕ ਤੇਜ਼ ਰਫ਼ਤਾਰ ਵਿਜ਼ਿਟਰ ਅਤੇ ਲਿੰਕੇਜ ਪ੍ਰੋਗਰਾਮ ਹੈ।

ਆਈਐੱਫਡਬਲਿਊ ਬਾਰੇ:

ਆਈਐੱਫਡਬਲਿਊ ਇੱਕ ਗੈਰ-ਯੂਨੀਵਰਸਿਟੀ ਖੋਜ ਸੰਸਥਾ ਹੈ ਅਤੇ ਲੀਬਨੀਜ਼ ਐਸੋਸੀਏਸ਼ਨ ਦੀ ਮੈਂਬਰ ਹੈ। ਆਈਐੱਫਡਬਲਿਊ ਡ੍ਰੇਸਡੇਨ ਆਧੁਨਿਕ ਸਮੱਗਰੀ ਵਿਗਿਆਨ ਨਾਲ ਸਬੰਧਤ ਹੈ ਅਤੇ ਨਵੀਂ ਸਮੱਗਰੀ ਅਤੇ ਉਤਪਾਦਾਂ ਦੇ ਤਕਨੀਕੀ ਵਿਕਾਸ ਦੇ ਨਾਲ ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਸਮੱਗਰੀ ਵਿਗਿਆਨ ਵਿੱਚ ਖੋਜੀ ਅਨੁਸੰਧਾਨ ਨੂੰ ਸ਼ਾਮਲ ਕਰਦਾ ਹੈ।

ਆਈਐੱਫਡਬਲਿਊ ਵਿਖੇ ਖੋਜ ਪ੍ਰੋਗਰਾਮ ਕਾਰਜਸ਼ੀਲ ਸਮੱਗਰੀਆਂ 'ਤੇ ਕੇਂਦ੍ਰਿਤ ਹਨ, ਜੋ ਐਪਲੀਕੇਸ਼ਨ ਦੇ ਬਹੁਤ ਸਾਰੇ ਖੇਤਰਾਂ ਵਿੱਚ ਮੁੱਖ ਸਥਿਤੀ ਰੱਖਦੇ ਹਨ: ਸੁਪਰਕੰਡਕਟਿੰਗ ਅਤੇ ਮੈਗਨੇਟਿਕ ਮਟੀਰੀਅਲ, ਥਿੰਨ -ਫਿਲਮ ਸਿਸਟਮਜ਼ ਅਤੇ ਨੈਨੋਸਟ੍ਰਕਚਰ ਦੇ ਨਾਲ-ਨਾਲ ਕ੍ਰਿਸਟਲਿਨ ਅਤੇ ਅਮੋਰਫਸ ਮਟੀਰੀਅਲਜ਼। ਸੰਸਥਾਨ ਦੇ ਹੋਰ ਮਿਸ਼ਨ ਨੌਜਵਾਨ ਵਿਗਿਆਨੀਆਂ ਨੂੰ ਉਤਸ਼ਾਹਿਤ ਅਤੇ ਤਕਨੀਕੀ ਸਟਾਫ ਦੀ ਸਿਖਲਾਈ ਦੇ ਨਾਲ-ਨਾਲ ਉਦਯੋਗਿਕ ਕੰਪਨੀਆਂ ਨੂੰ ਇੰਸਟੀਚਿਊਟ ਦੇ ਖੋਜ ਅਤੇ ਵਿਕਾਸ ਬਾਰੇ ਜਾਣਕਾਰੀ ਅਤੇ ਅਨੁਭਵ ਪ੍ਰਦਾਨ ਕਰ ਰਹੇ ਹਨ।

*********

ਡੀਐੱਸ 



(Release ID: 1832423) Visitor Counter : 98