ਪ੍ਰਧਾਨ ਮੰਤਰੀ ਦਫਤਰ

ਨਵੀਂ ਦਿੱਲੀ ਵਿੱਚ ਵਿਗਿਆਨ ਭਵਨ ਵਿਖੇ ਈਸ਼ਾ ਫਾਊਂਡੇਸ਼ਨ ਦੁਆਰਾ ਆਯੋਜਿਤ 'ਮਿੱਟੀ ਬਚਾਓ' ਪ੍ਰੋਗਰਾਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 05 JUN 2022 2:14PM by PIB Chandigarh

ਨਮਸਕਾਰ!

ਆਪ ਸਭ ਨੂੰ ਪੂਰੇ ਵਿਸ਼ਵ ਨੂੰ ਵਿਸ਼ਵ ਵਾਤਾਵਰਣ ਦਿਵਸ ਦੀਆਂ ਬਹੁਤ-ਬਹੁਤ ਸੁਭਕਾਮਨਾਵਾਂ। ਸਦਗੁਰੂ ਅਤੇ ਈਸ਼ਾ ਫਾਊਂਡੇਸ਼ਨ ਵੀ ਅੱਜ ਵਧਾਈ ਦੇ ਪਾਤਰ ਹਨ। ਮਾਰਚ ਵਿੱਚ ਉਨ੍ਹਾਂ ਦੀ ਸੰਸਥਾ ਨੇ Save Soil ਅਭਿਯਾਨ ਦੀ ਸ਼ੂਰੂਆਤ ਕੀਤੀ ਸੀ। 27 ਦੇਸ਼ਾ ਵਿੱਚੋਂ ਹੁੰਦੇ ਹੋਏ ਉਨ੍ਹਾਂ ਦੀ ਯਾਤਰਾ ਅੱਜ 75ਵੇਂ ਦਿਨ ਇੱਥੇ ਪਹੁੰਚੀ ਹੈ। ਅੱਜ ਜਦੋਂ ਦੇਸ਼ ਆਪਣੀ ਆਜ਼ਾਦੀ ਦੇ 75ਵੇਂ ਵਰ੍ਹੇ ਦਾ ਪੁਰਬ ਮਨਾ ਰਿਹਾ ਹੈਇਸ ਅੰਮ੍ਰਿਤਕਾਲ ਵਿੱਚ ਨਵੇਂ ਸੰਕਲਪ ਲੈ ਰਿਹਾ ਹੈਤਾਂ ਇਸ ਤਰ੍ਹਾਂ ਦੇ ਜਨ ਅਭਿਯਾਨ ਬਹੁਤ ਅਹਿਮ ਹੋ ਜਾਂਦੇ ਹਨ।

ਸਾਥੀਓ,

ਮੈਨੂੰ ਸੰਤੋਸ਼ ਹੈ ਕਿ ਦੇਸ਼ ਵਿੱਚ ਪਿਛਲੇ 8 ਸਾਲ ਤੋਂ ਜੋ ਯੋਜਨਾਵਾਂ ਚਲ ਰਹੀਆਂ ਹਨਜੋ ਵੀ ਪ੍ਰੋਗਰਾਮ ਚਲ ਰਹੇ ਹਨਸਭ ਵਿੱਚ ਕਿਸੇ ਨਾਲ ਕਿਸੇ ਰੂਪ ਨਾਲ ਵਾਤਾਵਰਣ ਸੁਰੱਖਿਆ ਦੀ ਤਾਕੀਦ ਹੈ। ਸਵੱਛ ਭਾਰਤ ਮਿਸ਼ਨ ਹੋਵੇ ਜਾਂ Waste to Wealth ਨਾਲ ਜੁੜੇ ਪ੍ਰੋਗਰਾਮ, ਅਮਰੁਤ ਮਿਸ਼ਨ ਦੇ ਤਹਿਤ ਸ਼ਹਿਰਾਂ ਵਿੱਚ ਆਧੁਨਿਕ ਸੀਵੇਜ ਟ੍ਰੀਟਮੈਂਟ ਪਲਾਂਟਸ ਦਾ ਨਿਰਮਾਣ ਹੋਵੇ ਜਾਂ ਫਿਰ ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤੀ ਦਾ ਅਭਿਯਾਨਜਾਂ ਨਮਾਮਿ ਗੰਗੇ ਦੇ ਤਹਿਤ ਗੰਗਾ ਸਵੱਛਤਾ ਦਾ ਅਭਿਯਾਨ, One Sun-One ਗ੍ਰਿੱਡ ਸੋਲਰ ਐਨਰਜੀ ‘ਤੇ ਫੋਕਸ ਹੋਵੇ ਜਾਂ ਈਥੇਨੌਲ ਦੇ ਉਤਪਾਦਨ ਅਤੇ ਬਲੈਂਡਿੰਗ ਦੋਹਾਂ ਵਿੱਚ ਵਾਧਾਵਾਤਾਵਰਣ ਰੱਖਿਆ ਦੇ ਭਾਰਤ ਦੇ ਪ੍ਰਯਾਸ ਬਹੁਆਯਾਮੀ ਰਹੇ ਹਨ ਅਤੇ ਭਾਰਤ ਇਹ ਪ੍ਰਯਾਸ ਤਦ ਕਰ ਰਿਹਾ ਹੈ ਜਦੋਂ ਦੁਨੀਆ ਵਿੱਚ ਅੱਜ ਜੋ ਕਲਾਈਮੇਟ ਦੇ ਲਈ ਦੁਨੀਆ ਪਰੇਸ਼ਾਨ ਹੈਉਸ ਬਰਬਾਦੀ ਵਿੱਚ ਅਸੀਂ ਲੋਕਾਂ ਦੀ ਭੂਮਿਕਾ ਨਹੀਂ ਹੈਹਿੰਦੁਸਤਾਨ ਦੀ ਭੂਮਿਕਾ ਨਹੀਂ ਹੈ।

ਵਿਸ਼ਵ ਦੇ ਬੜੇ ਅਤੇ ਆਧੁਨਿਕ ਦੇਸ਼ ਨਾ ਕੇਵਲ ਧਰਤੀ ਦੇ ਜ਼ਿਆਦਾ ਤੋਂ ਜ਼ਿਆਦਾ ਸੰਸਾਧਨਾਂ ਦਾ ਦੋਹਨ ਕਰ ਰਹੇ ਹਨਬਲਕਿ ਸਭ ਤੋਂ ਜ਼ਿਆਦਾ ਕਾਰਬਨ ਐਮਿਸ਼ਨ ਵੀ ਉਨ੍ਹਾਂ ਦੇ ਖਾਤੇ ਵਿੱਚ ਜਾਂਦਾ ਹੈ। ਕਾਰਬਨ ਐਮਿਸ਼ਨ ਦਾ ਗਲੋਬਲ ਔਸਤ ਪ੍ਰਤੀ ਵਿਅਕਤੀ ਚਾਰ ਟਨ ਦਾ ਹੈ। ਜਦਕਿ ਭਾਰਤ ਵਿੱਚ ਪ੍ਰਤੀ ਵਿਅਕਤੀ ਕਾਰਬਨ ਫੁੱਟਪ੍ਰਿੰਟ ਪ੍ਰਤੀ ਵਰ੍ਹੇ ਅੱਧੇ ਟਨ ਦੇ ਆਸਪਾਸ ਹੀ ਹੈ। ਕਿੱਥੇ 4 ਟਨ ਕਿੱਥੇ ਅੱਧਾ ਟਨ। ਬਾਵਜੂਦ ਇਸ ਦੇ, ਭਾਰਤ ਵਾਤਾਵਰਣ ਦੀ ਦਿਸ਼ਾ ਵਿੱਚ ਇੱਕ ਹੋਲਿਸਟਿਕ ਅਪ੍ਰੋਚ ਦੇ ਨਾਲ ਨਾ ਕੇਵਲ ਦੇਸ਼ ਦੇ ਅੰਦਰਬਲਕਿ ਆਲਮੀ ਸਮੁਦਾਇ ਦੇ ਨਾਲ ਜੁੜ ਕੇ ਕੰਮ ਕਰ ਰਿਹਾ ਹੈ। ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਨੇ Coalition for Disaster Resilient Infrastructure (CDRI)  ਅਤੇ ਜਿਸ ਤਰ੍ਹਾਂ ਹੁਣੇ ਸਦਗੁਰੂ ਜੀ ਨੇ ਕਿਹਾ ਹੈ, International Solar Alliance, ISA ਦੇ ਨਿਰਮਾਣ ਦੀ ਅਗਵਾਈ ਕੀਤੀ ਹੈ। ਪਿਛਲੇ ਵਰ੍ਹੇ ਭਾਰਤ ਨੇ ਇਹ  ਵੀ ਸੰਕਲਪ ਲਿਆ ਹੈ ਕਿ ਭਾਰਤ ਸਾਲ 2070 ਤੱਕ ਨੈੱਟ ਜ਼ੀਰੋ ਦਾ ਲਕਸ਼ ਹਾਸਲ ਕਰੇਗਾ।

ਸਾਥੀਓ,

ਮਿੱਟੀ ਜਾਂ ਇਹ ਭੂਮੀਸਾਡੇ ਲਈ ਪੰਚਤੱਤਾਂ ਵਿੱਚੋਂ ਇੱਕ ਹੈ। ਅਸੀਂ ਮਾਟੀ(ਮਿੱਟੀ) ਨੂੰ ਗਰਵ(ਮਾਣ) ਦੇ ਨਾਲ ਆਪਣੇ ਮੱਥੇ ਨਾਲ ਲਗਾਉਂਦੇ ਹਾਂ। ਇਸੇ ਵਿੱਚ ਗਿਰਦੇ ਹੋਏ,ਖੇਡਦੇ ਹੋਏ ਅਸੀਂ ਬੜੇ ਹੁੰਦੇ ਹਾਂ। ਮਾਟੀ(ਮਿੱਟੀ) ਦੇ ਸਨਮਾਨ ਵਿੱਚ ਕੋਈ ਕਮੀ ਨਹੀਂ ਹੈ, ਮਾਟੀ(ਮਿੱਟੀ) ਦੀ ਅਹਿਮੀਅਤ ਨੂੰ ਸਮਝਣ ਵਿੱਚ ਕੋਈ ਕਮੀ ਨਹੀਂ ਹੈ। ਕਮੀ ਇਸ ਬਾਤ ਨੂੰ ਸਵੀਕਾਰਨ ਵਿੱਚ ਹੈ ਕਿ ਮਾਨਵ ਜਾਤੀ ਜੋ ਕਰ ਰਹੀ ਹੈ ਉਸ ਨਾਲ ਮਿੱਟੀ ਨੂੰ ਕਿਤਨਾ ਨੁਕਸਾਨ ਹੋ ਰਿਹਾ ਹੈਉਸ ਦੀ ਸਮਝ ਦਾ ਇੱਕ ਗੈਪ ਰਹਿ ਗਿਆ ਹੈ। ਅਤੇ ਹੁਣ ਸਦਗੁਰੂ ਜੀ ਕਹਿ ਰਹੇ ਸਨ ਕਿ ਸਭ ਨੂੰ ਪਤਾ ਹੈ ਸਮੱਸਿਆ ਕੀ ਹੈ।

ਅਸੀਂ ਜਦੋਂ ਛੋਟੇ ਸਾਂ ਤਾਂ ਸਿਲੇਬਸ ਵਿੱਚਕਿਤਾਬ ਵਿੱਚ ਪਾਠਕ੍ਰਮ ਵਿੱਚ ਸਾਨੂੰ ਇੱਕ ਪਾਠ ਪੜ੍ਹਾਇਆ ਜਾਂਦਾ ਸੀਗੁਜਰਾਤੀ ਵਿੱਚ ਮੈਂ ਪੜ੍ਹਿਆ ਹੈਬਾਕੀਆਂ ਨੇ ਆਪਣੀ ਭਾਸ਼ਾ ਵਿੱਚ ਪੜ੍ਹਿਆ ਹੋਵੇ ਸ਼ਾਇਦ… ਕਿਤੇ ਰਸਤੇ ਤੇ ਇੱਕ ਪੱਥਰ ਪਿਆ ਸੀ,ਲੋਕ ਜਾ ਰਹੇ ਸਨ। ਕੋਈ ਗੁੱਸਾ ਕਰ ਰਿਹਾ ਸੀ ਕੋਈ ਉਸ ‘ਤੇ ਲੱਤ ਮਾਰ ਦਿੰਦਾ ਸੀ। ਸਭ ਕਹਿੰਦੇ ਸਨ ਕਿ ਇਹ ਕਿਸ ਨੇ ਪੱਥਰ ਰੱਖਿਆਕਿੱਥੋਂ ਪੱਥਰ ਆਇਆ,ਇਹ ਸਮਝਦੇ ਨਹੀਂ,ਵਗੈਰਾ-ਵਗੈਰਾ। ਲੇਕਿਨ ਕੋਈ ਉਸ ਨੂੰ ਉਠਾ ਕੇ ਸਾਈਡ ਵਿੱਚ ਨਹੀਂ ਰੱਖਦਾ ਸੀ। ਇੱਕ ਸੱਜਣ ਨਿਕਲੇਉਨ੍ਹਾਂ ਨੂੰ ਲਗਿਆ ਕਿ ਚਲੋ ਭਈ… ਸਦਗੁਰੂ ਜਿਹਾ ਕੋਈ ਆ ਗਿਆ ਹੋਵੇਗਾ।

ਸਾਡੇ ਇੱਥੇ ਯੁਧਿਸ਼ਠਿਰ ਅਤੇ ਦੁਰਯੋਧਨ ਦੀ ਭੇਂਟ ਦੀ ਜਦੋਂ ਚਰਚਾ ਹੁੰਦੀ ਹੈ ਤਾਂ ਦੁਰਯੋਧਨ ਦੇ ਵਿਸ਼ੇ ਵਿੱਚ ਜਦੋਂ ਕਿਹਾ ਜਾਂਦਾ ਹੈ ਤਾਂ ਇਹੀ ਕਿਹਾ ਜਾਂਦਾ ਹੈ ਕਿ – “ਜਾਨਾਮ ਧਰਮੰ ਨ ਚ ਮੇਂ ਪ੍ਰਵਿਰਤੀ।” (''जानाम धर्मं न च में प्रवृत्ति।।'')

ਮੈਂ ਧਰਮ ਨੂੰ ਜਾਣਦਾ ਹਾਂਲੇਕਿਨ ਮੇਰੀ ਪ੍ਰਵਿਰਤੀ ਨਹੀਂ ਹੈਮੈਂ ਨਹੀਂ ਕਰ ਸਕਦਾਉਹ ਸੱਚ ਹੈ ਕੀ ਹੈ ਮੈਨੂੰ ਮਾਲੂਮ ਹੈ,ਲੇਕਿਨ ਮੈਂ ਉਸ ਰਸਤੇ 'ਤੇ ਨਹੀਂ ਚਲ ਸਕਦਾ। ਤਾਂ ਸਮਾਜ ਵਿੱਚ ਜਦੋਂ ਐਸੀ ਪ੍ਰਵਿਰਤੀ ਵਧ ਜਾਂਦੀ ਹੈ ਤਾਂ ਐਸਾ ਸੰਕਟ ਆਉਂਦਾ ਹੈ ਤਾਂ ਸਮੂਹਿਕ ਅਭਿਯਾਨ ਨਾਲ ਸਮੱਸਿਆਵਾਂ ਦੇ ਸਮਾਧਾਨ ਦੇ ਲਈ ਰਸਤੇ ਖੋਜਣੇ ਹੁੰਦੇ ਹਨ।

ਮੈਨੂੰ ਖੁਸ਼ੀ ਹੈ ਕਿ ਬੀਤੇ ਅੱਠ ਵਰ੍ਹਿਆਂ ਵਿੱਚ ਦੇਸ਼ ਨੇ ਮਿੱਟੀ ਨੂੰ ਜੀਵੰਤ ਬਣਾਈ ਰੱਖਣ ਦੇ ਲਈ ਨਿਰੰਤਰ ਕੰਮ ਕੀਤਾ ਹੈ। ਮਿੱਟੀ ਨੂੰ ਬਚਾਉਣ ਦੇ ਲਈ ਅਸੀਂ ਪੰਜ ਪ੍ਰਮੁੱਖ ਬਾਤਾਂ ‘ਤੇ ਫੋਕਸ ਕੀਤਾ ਹੈ-

 

ਪਹਿਲਾ-ਮਿੱਟੀ ਨੂੰ ਕੈਮੀਕਲ ਫ੍ਰੀ ਕਿਵੇਂ ਬਣਾਈਏ। ਦੂਸਰਾ- ਮਿੱਟੀ ਵਿੱਚ ਜੋ ਜੀਵ ਰਹਿੰਦੇ ਹਨਜਿਨ੍ਹਾਂ ਨੂੰ ਤਕਨੀਕੀ ਭਾਸ਼ਾ ਵਿੱਚ ਆਪ ਲੋਕ Soil Organic Matter ਕਹਿੰਦੇ ਹੋਉਨ੍ਹਾਂ ਨੂੰ ਕਿਵੇਂ ਬਚਾਈਏ। ਅਤੇ ਤੀਸਰਾ- ਮਿੱਟੀ ਦੀ ਨਮੀ ਨੂੰ ਕਿਵੇਂ ਬਣਾਈ ਰੱਖੀਏਉਸ ਤੱਕ ਜਲ ਦੀ ਉਪਲਬਧਤਾ ਕਿਵੇਂ ਵਧਾਈਏ। ਚੌਥਾ- ਭੂ-ਜਲ ਘੱਟ ਹੋਣ ਦੀ ਵਜ੍ਹਾ ਨਾਲ ਮਿੱਟੀ ਨੂੰ ਜੋ ਨੁਕਸਾਨ ਹੋ ਰਿਹਾ ਹੈਉਸ ਨੂੰ ਕਿਵੇਂ ਦੂਰ ਕਰੀਏ ਅਤੇ ਪੰਜਵਾਂ, ਵਣਾਂ ਦਾ ਦਾਇਰਾ ਘੱਟ ਹੋਣ ਨਾਲ ਮਿੱਟੀ ਦਾ ਜੋ ਲਗਾਤਾਰ ਖੈ ਹੋ ਰਿਹਾ ਹੈਉਸ ਨੂੰ ਕਿਵੇਂ ਰੋਕੀਏ।

ਸਾਥੀਓ,

ਇਨ੍ਹਾਂ ਸਭ ਬਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਦੇਸ਼ ਵਿੱਚ ਬੀਤੇ ਵਰ੍ਹਿਆਂ ਵਿੱਚ ਜੋ ਸਭ ਤੋਂ ਬੜਾ ਬਦਲਾਅ ਹੋਇਆ ਹੈਉਹ ਹੈ ਦੇਸ਼ ਦੀ ਖੇਤੀ ਨੀਤੀ ਵਿੱਚ। ਪਹਿਲਾਂ ਸਾਡੇ ਦੇਸ਼ ਦੇ  ਕਿਸਾਨ ਦੇ ਪਾਸ ਇਸ ਜਾਣਕਾਰੀ ਦਾ ਅਭਾਵ ਸੀ ਕਿ ਉਸ ਦੀ ਮਿੱਟੀ ਕਿਸ ਪ੍ਰਕਾਰ ਦੀ ਹੈਉਸ ਦੀ ਮਿੱਟੀ ਵਿੱਚ ਕਿਹੜੀ ਕਮੀ ਹੈ,ਕਿਤਨੀ ਕਮੀ ਹੈ। ਇਸ ਸਮੱਸਿਆ ਨੂੰ ਦੂਰ ਕਰਨ ਦੇ ਲਈ ਦੇਸ਼ ਵਿੱਚ ਕਿਸਾਨਾਂ ਨੂੰ  ਸੌਇਲ ਹੈਲਥ ਕਾਰਡ ਦੇਣ ਦਾ ਬਹੁਤ ਬੜਾ ਅਭਿਯਾਨ ਚਲਾਇਆ ਗਿਆ। ਅਗਰ ਅਸੀਂ ਕਿਸੇ ਨੂੰ  ਮਨੁੱਖ ਨੂੰ ਹੈਲਥ ਕਾਰਡ ਦੇਈਏ ਨਾ ਤਾਂ ਅਖ਼ਬਾਰ ਵਿੱਚ ਹੈੱਡਲਾਈਨ ਬਣ ਜਾਏਗੀ ਕਿ ਮੋਦੀ ਸਰਕਾਰ ਨੇ ਕੁਝ ਅੱਛਾ ਕੰਮ ਕੀਤਾ ਹੈ। ਇਹ ਦੇਸ਼ ਐਸਾ ਹੈ ਜੋ ਸੌਇਲ ਹੈਲਥ ਕਾਰਡ ਦੇ ਰਿਹਾ  ਹੈ ਲੇਕਿਨ ਮੀਡੀਆ ਦੀ ਨਜ਼ਰ ਵਿੱਚ ਅਜੇ ਘੱਟ ਹੈ।

ਪੂਰੇ ਦੇਸ਼ ਵਿੱਚ 22 ਕਰੋੜ ਤੋਂ ਜ਼ਿਆਦਾ ਸੌਇਲ ਹੈਲਥ ਕਾਰਡ ਕਿਸਾਨਾਂ ਨੂੰ ਦਿੱਤੇ ਗਏ। ਅਤੇ ਸਿਰਫ਼ ਕਾਰਡ ਹੀ ਨਹੀਂ ਦਿੱਤੇ ਗਏਬਲਕਿ ਦੇਸ਼ ਭਰ ਵਿੱਚ ਸੌਇਲ ਟੈਸਟਿੰਗ ਨਾਲ ਜੁੜਿਆ ਇੱਕ ਬਹੁਤ ਬੜਾ ਨੈੱਟਵਰਕ ਵੀ ਤਿਆਰ ਹੋਇਆ ਹੈ। ਅੱਜ ਦੇਸ਼ ਦੇ ਕਰੋੜਾਂ ਕਿਸਾਨ Soil Health Card ਤੋਂ ਮਿਲੀ ਜਾਣਕਾਰੀ ਦੇ ਅਧਾਰ ‘ਤੇ fertilizers ਅਤੇ ਮਾਇਕ੍ਰੋ- ਨਿਊਟ੍ਰੀਐਂਟਸ ਦਾ ਉਪਯੋਗ ਵੀ ਕਰ ਰਹੇ ਹਨ। ਇਸ ਨਾਲ ਕਿਸਾਨਾਂ ਦੀ ਲਾਗਤ ਵਿੱਚ 8 ਤੋਂ 10 ਪ੍ਰਤੀਸ਼ਤ ਦੀ ਬੱਚਤ ਹੋਈ ਹੈ ਅਤੇ ਉਪਜ ਵਿੱਚ ਵੀ 5-6 ਪ੍ਰਤੀਸ਼ਤ ਦਾ ਵਾਧਾ ਦੇਖਿਆ ਗਿਆ ਹੈ। ਯਾਨੀ ਜਦੋਂ ਮਿੱਟੀ ਸਵਸਥ (ਤੰਦਰੁਸਤ) ਹੋ ਰਹੀ ਹੈ ਤਾਂ ਉਤਪਾਦਨ ਵੀ ਵਧ ਰਿਹਾ ਹੈ।

ਮਿੱਟੀ ਨੂੰ ਲਾਭ ਪਹੁੰਚਾਉਣ ਵਿੱਚ ਯੂਰੀਆ ਦੀ ਸ਼ਤ-ਪ੍ਰਤੀਸ਼ਤ ਨੀਮ ਕੋਟਿੰਗ ਨੇ ਵੀ ਬਹੁਤ ਫਾਇਦਾ ਪਹੁੰਚਾਇਆ ਹੈ। ਮਾਇਕ੍ਰੋ–ਇਰੀਗੇਸ਼ਨ ਨੂੰ ਪ੍ਰੋਤਸਾਹਨ ਦੇਣ ਦੀ ਵਜ੍ਹਾ ਨਾਲਅਟਲ ਭੂ ਯੋਜਨਾ ਦੀ ਵਜ੍ਹਾ ਨਾਲ ਦੇਸ਼ ਦੇ ਅਨੇਕ ਰਾਜਾਂ ਵਿੱਚ ਮਿੱਟੀ ਦੀ ਸਿਹਤ ਵੀ ਸੰਭਲ਼ ਰਹੀ ਹੈ। ਕਦੇ-ਕਦੇ ਕੁਝ ਚੀਜ਼ਾਂ ਤੁਸੀਂ ਮੰਨ ਲਵੋਕੋਈ ਡੇਢ-ਦੋ ਸਾਲ ਦਾ ਬੱਚਾ ਬਿਮਾਰ ਹੈਤਬੀਅਤ ਠੀਕ ਨਹੀਂ ਹੋ ਰਹੀ ਹੈਵੇਟ ਨਹੀਂ ਵਧ ਰਿਹਾ ਹੈਉਚਾਈ ਵਿੱਚ ਵੀ ਕੋਈ ਫਰਕ ਨਹੀਂ ਆਉਂਦਾ ਹੈ ਅਤੇ ਮਾਂ ਨੂੰ ਕੋਈ ਕਹੇ ਜਰਾ ਇਸ ਦੀ ਚਿੰਤਾ ਕਰੋ ਅਤੇ ਉਸ ਨੇ ਕਿਤੇ ਸੁਣਿਆ ਹੋਵੇ ਕਿ ਭਈ ਸਿਹਤ ਦੇ ਲਈ ਦੁੱਧ ਵਗੈਰਾ ਚੀਜ਼ਾਂ ਅੱਛੀਆਂ ਹੁੰਦੀਆਂ ਹਨ ਅਤੇ ਮੰਨ ਲਵੋ ਉਹ ਹਰ ਦਿਨ 10-10 ਲੀਟਰ ਦੁੱਧ ਵਿੱਚ ਉਸ ਨੂੰ ਇਸ਼ਨਾਨ ਕਰਵਾ ਦੇਵੇ ਤਾਂ ਉਸ ਦੀ ਸਿਹਤ ਠੀਕ ਹੋਵੇਗੀ ਕੀ ਲੇਕਿਨ ਅਗਰ ਕੋਈ ਸਮਝਦਾਰ ਮਾਂ ਇੱਕ-ਇੱਕ ਚੱਮਚਥੋੜ੍ਹਾ-ਥੋੜ੍ਹਾ ਜਿਹਾ ਦੁੱਧ ਉਸ ਨੂੰ ਪਿਲਾਉਂਦੀ ਜਾਏਦਿਨ ਵਿੱਚ ਦੋ ਵਾਰਪੰਜ ਵਾਰਸੱਤ ਵਾਰਇੱਕ-ਇੱਕ ਚੱਮਚ ਤਾਂ ਹੌਲ਼ੀ-ਹੌਲ਼ੀ ਫਰਕ ਨਜ਼ਰ ਆਏਗਾ।

ਇਹ ਫਸਲ ਦਾ ਵੀ ਐਸਾ ਹੀ ਹੈ। ਪੂਰਾ ਪਾਣੀ ਭਰ ਕੇ ਫਸਲ ਨੂੰ ਡੁਬੋ ਦੇਣ ਨਾਲ ਫਸਲ ਅੱਛੀ ਹੁੰਦੀ ਹੈ ਐਸਾ ਨਹੀਂ ਹੈ। ਬੂੰਦ-ਬੂੰਦ ਪਾਣੀ ਪਿਲਾਇਆ ਜਾਵੇ ਤਾਂ ਫਸਲ ਜ਼ਿਆਦਾ ਅੱਛੀ ਹੁੰਦੀ ਹੈ, Per Drop More Crop. ਅਨਪੜ੍ਹ ਮਾਂ ਵੀ ਆਪਣੇ ਬੱਚੇ ਨੂੰ ਦਸ ਲੀਟਰ ਦੁੱਧ ਨਾਲ ਨਹਾਉਂਦੀ ਨਹੀਂ ਹੈਲੇਕਿਨ ਪੜ੍ਹੇ-ਲਿਖੇ ਅਸੀਂ ਲੋਕ ਪੂਰਾ ਖੇਤ ਪਾਣੀ ਨਾਲ ਭਰ ਦਿੰਦੇ ਹਾਂ। ਖੈਰਇਨ੍ਹਾਂ ਸਾਰੀਆਂ ਚੀਜ਼ਾਂ ਵਿੱਚ ਬਦਲਾਅ ਲਿਆਉਣ ਦੇ ਲਈ ਕੋਸ਼ਿਸ ਕਰਦੇ ਰਹਿਣਾ ਹੈ।

ਅਸੀਂ Catch the Rain ਜਿਹੇ ਅਭਿਯਾਨਾਂ ਦੇ ਜ਼ਰੀਏ ਜਲ ਸੰਭਾਲ਼ ਨਾਲ ਦੇਸ਼ ਦੇ ਜਨ-ਜਨ ਨੂੰ ਜੋੜਨ ਦਾ ਪ੍ਰਯਾਸ ਕਰ ਰਹੇ ਹਾਂ। ਇਸ ਸਾਲ ਮਾਰਚ ਵਿੱਚ ਹੀ ਦੇਸ਼ ਵਿੱਚ 13 ਬੜੀਆਂ ਨਦੀਆਂ ਦੀ ਸੰਭਾਲ਼ ਦਾ ਅਭਿਯਾਨ ਵੀ ਸ਼ੁਰੂ ਹੋਇਆ ਹੈ। ਇਸ ਵਿੱਚ ਪਾਣੀ ਦੇ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਨਾਲ-ਨਾਲ ਨਦੀਆਂ ਦੇ ਕਿਨਾਰੇ ਵਣ ਲਗਾਉਣ ਦਾ ਵੀ ਕੰਮ ਕੀਤਾ ਜਾ ਰਿਹਾ ਹੈ। ਅਤੇ ਅਨੁਮਾਨ ਹੈ ਇਸ ਨਾਲ ਭਾਰਤ ਦੇ ਫੌਰੈਸਟ ਕਵਰ ਵਿੱਚ 7400 ਸਕਵੇਅਰ (ਵਰਗ)ਕਿਲੋਮੀਟਰ ਤੋਂ ਜ਼ਿਆਦਾ ਦਾ ਵਾਧਾ ਹੋਵੇਗਾ। ਬੀਤੇ ਅੱਠ ਵਰ੍ਹਿਆਂ ਵਿੱਚ ਭਾਰਤ ਨੇ ਆਪਣਾ ਜੋ ਫੌਰੈਸਟ ਕਵਰ 20 ਹਜ਼ਾਰ ਸਕਵੇਅਰ (ਵਰਗ)ਕਿਲੋਮੀਟਰ ਤੋਂ ਜ਼ਿਆਦਾ ਵਧਾਇਆ ਹੈਉਸ ਵਿੱਚ ਇਹ ਹੋਰ ਮਦਦ ਕਰੇਗਾ।

ਸਾਥੀਓ,

ਭਾਰਤ ਅੱਜ, Biodiversity ਵਾਇਲਡਲਾਈਫ ਨਾਲ ਜੁੜੀਆਂ ਜਿਨ੍ਹਾਂ ਨੀਤੀਆਂ ‘ਤੇ ਚਲ ਰਿਹਾ ਹੈਉਸ ਨੇ ਵਣ-ਜੀਵਾਂ ਦੀ ਸੰਖਿਆ ਵਿੱਚ ਰਿਕਾਰਡ ਵਾਧਾ ਕੀਤਾ ਹੈ। ਅੱਜ ਚਾਹੇ Tiger ਹੋਵੇ, Lion ਹੋਵੇ, Leopard ਹੋਵੇ ਜਾਂ ਫਿਰ Elephant,  ਸਭ ਦੀ  ਸੰਖਿਆ ਦੇਸ਼ ਵਿੱਚ ਵਧ ਰਹੀ ਹੈ।

ਸਾਥੀਓ,

ਦੇਸ਼ ਵਿੱਚ ਇਹ ਪਹਿਲੀ ਵਾਰ ਹੋਇਆ ਹੈਜਦੋਂ ਸਾਡੇ ਪਿੰਡਾਂ ਅਤੇ ਸ਼ਹਿਰਾਂ ਨੂੰ ਸਵੱਛ ਬਣਾਉਣਈਂਧਣ ਵਿੱਚ ਆਤਮਨਿਰਭਰਤਾ,ਕਿਸਾਨਾਂ ਨੂੰ ਅਤਿਰਿਕਤ ਆਮਦਨ ਅਤੇ ਮਿੱਟੀ ਦੀ ਸਿਹਤ ਦੇ ਅਭਿਯਾਨਾਂ ਨੂੰ ਅਸੀਂ ਇੱਕ ਸਾਥ ਜੋੜਿਆ ਹੈ। ਗੋਬਰਧਨ ਯੋਜਨਾ ਐਸਾ ਹੀ ਇੱਕ ਪ੍ਰਯਾਸ ਹੈ। ਅਤੇ ਜਦੋਂ ਮੈਂ ਗੋਬਰਧਨ ਬੋਲਦਾ ਹਾਂਕੁਝ ਸੈਕੂਲਰ ਲੋਕ ਸਵਾਲ ਉਠਾਉਣਗੇ ਕਿ ਇਹ ਕਿਹੜਾ ਗੋਵਰਧਨ ਲੈ ਆਇਆ ਹੈ। ਉਹ ਪਰੇਸ਼ਾਨ ਹੋ ਜਾਣਗੇ।

ਇਸ ਗੋਬਰਧਨ ਯੋਜਨਾ ਦੇ ਤਹਿਤ ਬਾਇਓਗੈਸ ਪਲਾਂਟਸ ਤੋਂ ਗੋਬਰ ਅਤੇ ਖੇਤੀ ਤੋਂ ਨਿਕਲਣ ਵਾਲੇ ਹੋਰ ਕਚਰੇ ਨੂੰ ਊਰਜਾ ਵਿੱਚ ਬਦਲਿਆ ਜਾ ਰਿਹਾ ਹੈ। ਕਦੇ ਆਪ ਲੋਕ ਕਾਂਸ਼ੀ-ਵਿਸ਼ਵਨਾਥ ਦੇ ਦਰਸ਼ਨ ਦੇ ਲਈ ਜਾਓ ਤਾਂ ਉੱਥੇ ਇੱਕ ਗੋਬਰਧਨ ਦਾ ਵੀ ਪਲਾਂਟ ਕੁਝ ਕਿਲੋਮੀਟਰ ਦੀ ਦੂਰੀ ‘ਤੇ ਲਗਿਆ ਹੈਜ਼ਰੂਰ ਦੇਖ ਕੇ ਆਇਓ। ਇਸ ਨਾਲ ਜੋ ਜੈਵਿਕ ਖਾਦ ਬਣਦੀ ਹੈਉਹ ਖੇਤਾਂ ਵਿੱਚ ਕੰਮ ਆ ਰਹੀ ਹੈ। ਮਿੱਟੀ ‘ਤੇ ਅਤਿਰਿਕਤ ਦਬਾਅ ਬਣਾਏ ਬਿਨਾ ਅਸੀਂ ਉਚਿਤ ਉਤਪਾਦਨ ਕਰ ਸਕੀਏਇਸ ਦੇ ਲਈ ਬੀਤੇ 7-8 ਸਾਲਾਂ ਵਿੱਚ 1600 ਤੋਂ ਜ਼ਿਆਦਾ ਨਵੀਂ ਵੈਰਾਇਟੀ ਦੇ ਬੀਜ ਵੀ ਕਿਸਾਨਾਂ ਨੂੰ ਉਪਲਬਧ ਕਰਾਏ ਗਏ ਹਨ।

ਸਾਥੀਓ,

ਨੈਚੁਰਲ ਫਾਰਮਿੰਗ ਵਿੱਚ ਵੀ ਸਾਡੀਆਂ ਅੱਜ ਦੀਆਂ ਚੁਣੌਤੀਆਂ ਦੇ ਲਈ ਇੱਕ ਬਹੁਤ ਬੜਾ ਸਮਾਧਾਨ ਹੈ। ਇਸ ਸਾਲ ਦੇ ਬਜਟ ਵਿੱਚ ਅਸੀਂ ਤੈਅ ਕੀਤਾ ਹੈ ਕਿ ਗੰਗਾ ਦੇ ਕਿਨਾਰੇ ਵਸੇ ਪਿੰਡਾਂ ਵਿੱਚ ਨੈਚੁਰਲ ਫਾਰਮਿੰਗ ਨੂੰ ਪ੍ਰੋਤਸਾਹਿਤ ਕਰਾਂਗੇਨੈਚੁਰਲ ਫਾਰਮਿੰਗ ਦਾ ਇੱਕ ਵਿਸ਼ਾਲ ਕੌਰੀਡੋਰ ਬਣਾਵਾਂਗੇ। ਸਾਡੇ ਦੇਸ਼ ਵਿੱਚ ਇੰਡਸਟ੍ਰੀਅਲ ਕੌਰੀਡੋਰ ਅਸੀਂ ਸੁਣਿਆ ਹੈਡਿਫੈਂਸ ਕੌਰੀਡੋਰ ਅਸੀਂ ਸੁਣਿਆ ਹੈਅਸੀਂ ਇੱਕ ਨਵਾਂ ਕੌਰੀਡੋਰ ਅਰੰਭ ਕੀਤਾ ਹੈ ਗੰਗਾ ਦੇ ਤਟ ‘ਤੇਐਗਰੀਕਲਚਰ ਕੌਰੀਡੋਰ ਦਾਨੈਚੁਰਲ ਫਾਰਮਿੰਗ ਦਾ। ਇਸ ਨਾਲ ਸਾਡੇ ਖੇਤ ਤਾਂ ਕੈਮੀਕਲ ਫ੍ਰੀ ਹੋਣਗੇ ਹੀ,ਨਮਾਮਿ ਗੰਗੇ ਅਭਿਯਾਨ ਨੂੰ ਵੀ ਨਵਾਂ ਬਲ ਮਿਲੇਗਾ। ਭਾਰਤ, ਸਾਲ 2030 ਤੱਕ 26 ਮਿਲੀਅਨ ਹੈਕਟੇਅਰ ਬੰਜਰ ਜ਼ਮੀਨ ਨੂੰ Restore ਕਰਨ ਦੇ ਲਕਸ਼ ‘ਤੇ ਵੀ ਕੰਮ ਕਰ ਰਿਹਾ ਹੈ।

ਸਾਥੀਓ,

ਵਾਤਾਵਰਣ ਦੀ ਰੱਖਿਆ ਦੇ ਲਈ ਅੱਜ ਭਾਰਤ ਨਵੇਂ innovations, pro-environment technology ‘ਤੇ ਲਗਾਤਾਰ ਜ਼ੋਰ ਦੇ ਰਿਹਾ ਹੈ। ਆਪ ਸਭ ਇਹ ਜਾਣਦੇ ਹੋ ਕਿ ਪ੍ਰਦੂਸ਼ਣ ਘੱਟ ਕਰਨ ਦੇ ਲਈ ਅਸੀਂ BS-5 norm ‘ਤੇ ਨਹੀਂ ਆਏ ਬਲਕਿ BS-4 ਤੋਂ ਸਿੱਧਾ BS-6 ‘ਤੇ ਅਸੀਂ ਜੰਪ ਲਗਾ ਦਿੱਤਾ ਹੈ। ਅਸੀਂ ਜੋ ਦੇਸ਼ ਭਰ ਵਿੱਚ LED ਬੱਲਬ ਦੇਣ ਦੇ ਲਈ ਉਜਾਲਾ ਯੋਜਨਾ ਚਲਾਈਉਸ ਦੀ ਵਜ੍ਹਾ ਨਾਲ ਲਗਭਗ 40 ਮਿਲੀਅਨ ਟਨ ਕਾਰਬਨ ਐਮਿਸ਼ਨ ਘੱਟ ਹੋ ਰਿਹਾ ਹੈ। ਸਿਰਫ਼ ਲੱਟੂ ਦੇ ਬਦਲਣ ਨਾਲ ਘਰ ਵਿੱਚ ..ਅਗਰ ਸਭ ਲੋਕ ਜੁੜ ਜਾਣ ਤਾਂਸਬਕਾ ਪ੍ਰਯਾਸ ਕਿਤਨਾ ਬੜਖਾ ਪਰਿਣਾਮ ਲਿਆਉਂਦਾ ਹੈ।

ਭਾਰਤ Fossil fuels ‘ਤੇ ਆਪਣੀ ਨਿਰਭਰਤਾ ਨੂੰ ਘੱਟ ਤੋਂ ਘੱਟ ਕਰਨ ਕਰਨ ਦਾ ਪ੍ਰਯਾਸ ਕਰ ਰਿਹਾ ਹੈ। ਸਾਡੀਆਂ ਊਰਜਾ ਜ਼ਰੂਰਤਾਂ, renewable sources ਤੋਂ ਪੂਰੀਆਂ ਹੋਣਇਸ ਦੇ ਲਈ ਅਸੀਂ ਤੇਜ਼ੀ ਨਾਲ ਬੜੇ ਲਕਸ਼ਾਂ ‘ਤੇ ਕੰਮ ਕਰ ਰਹੇ ਹਾਂ। ਅਸੀਂ ਆਪਣੀ Installed Power Generation Capacity ਦਾ 40 ਪਰਸੈਂਟ non-fossil-fuel based sources ਤੋਂ ਹਾਸਲ ਕਰਨ ਦਾ ਲਕਸ਼ ਤੈਅ ਕੀਤਾ ਸੀ। ਇਹ ਲਕਸ਼ ਭਾਰਤ ਨੇ ਤੈਅ ਸਮੇਂ ਤੋਂ 9 ਸਾਲ ਪਹਿਲਾਂ ਹੀ ਹਾਸਲ ਕਰ ਲਿਆ ਹੈ। ਅੱਜ ਸਾਡੀ Solar Energy Capacity ਕਰੀਬ 18 ਗੁਣਾ ਵਧ ਚੁੱਕੀ ਹੈ। ਹਾਈਡ੍ਰੋਜਨ ਮਿਸ਼ਨ ਹੋਵੇ ਜਾਂ ਸਰਕੁਲਰ ਪਾਲਿਸੀ ਦਾ ਵਿਸ਼ਾ ਹੋਵੇਵਾਤਾਵਰਣ ਰੱਖਿਆ ਦੀ ਸਾਡੀ ਪ੍ਰਤੀਬੱਧਤਾ ਦਾ ਪ੍ਰਮਾਣ ਹੈ। ਅਸੀਂ ਪੁਰਾਣੀਆਂ ਗੱਡੀਆਂ ਦੀ ਸਕ੍ਰੈਪ ਪਾਲਿਸੀ ਲਿਆਏ ਹਾਂਉਹ ਸਕ੍ਰੈਪ ਪਾਲਿਸੀ ‘ਤੇ ਆਪਣੇ-ਆਪ ਵਿੱਚ ਇੱਕ ਬਹੁਤ ਬੜਾ ਕੰਮ ਹੋਣ ਵਾਲਾ ਹੈ।

ਸਾਥੀਓ,

ਆਪਣੇ ਇਨ੍ਹਾਂ ਪ੍ਰਯਾਸਾਂ ਦੇ ਦਰਮਿਆਨ ਅੱਜ ਵਾਤਾਵਰਣ ਦਿਵਸ ਦੇ ਦਿਨ ਭਾਰਤ ਨੇ ਇੱਕ ਹੋਰ ਉਪਲਬਧੀ ਹਾਸਲ ਕੀਤੀ ਹੈ। ਅਤੇ ਇਹ ਸਾਡਾ ਸੁਭਾਗ ਹੈ ਕਿ ਖੁਸ਼ਖ਼ਬਰੀ ਦੇਣ ਦੇ ਲਈ ਅੱਜ ਮੈਨੂੰ ਬਹੁਤ ਉਚਿਤ ਮੰਚ ਮਿਲ ਗਿਆ ਹੈ। ਭਾਰਤ ਦੀ ਪਰੰਪਰਾ ਰਹੀ ਹੈ ਕਿ ਜੋ ਯਾਤਰਾ ਕਰਕੇ ਆਉਂਦਾ ਹੈਉਸ ਨੂੰ ਛੂਹੰਦੇ ਹਨ ਤਾਂ ਅੱਧਾ ਪੁਣਯ ਤੁਹਾਨੂੰ ਮਿਲ ਜਾਂਦਾ ਹੈ। ਇਹ ਖੁਸ਼ਖ਼ਬਰੀ ਮੈਂ ਅੱਜ ਜ਼ਰੂਰ ਸੁਣਾਵਾਂਗਾ ਦੇਸ਼ ਨੂੰ ਅਤੇ ਦੁਨੀਆ ਦੇ ਲੋਕਾਂ ਨੂੰ ਵੀ ਆਨੰਦ ਆਏਗਾ..ਹਾਂ ਕੁਝ ਲੋਕ ਆਨੰਦ ਹੀ ਲੈ ਸਕਦੇ ਹਨ। ਅੱਜ ਭਾਰਤ ਨੇ ਪੈਟ੍ਰੋਲ ਵਿੱਚ 10 ਪ੍ਰਤੀਸ਼ਤ ਈਥੇਨੌਲ ਬਲੈਂਡਿੰਗ ਦੇ ਲਕਸ਼ ਨੂੰ ਪ੍ਰਾਪਤ ਕਰ ਲਿਆ ਹੈ।

ਤੁਹਾਨੂੰ ਇਹ ਜਾਣ ਕੇ ਵੀ ਗਰਵ (ਮਾਣ) ਦੀ ਅਨੁਭੂਤੀ ਹੋਵੇਗੀਕਿ ਭਾਰਤ ਇਸ ਲਕਸ਼ ‘ਤੇ ਤੈਅ ਸਮੇਂ ਤੋਂ 5 ਮਹੀਨੇ ਪਹਿਲਾਂ ਪਹੁੰਚ ਗਿਆ ਹੈ। ਇਹ ਉਪਲਬਧੀ ਕਿਤਨੀ ਬੜੀ ਹੈਇਸ ਦਾ ਅੰਦਾਜ਼ਾ ਆਪ ਇਸੇ ਤੋਂ ਲਗਾ ਸਕਦੇ ਹੋ ਕਿ ਸਾਲ 2014 ਵਿੱਚ ਭਾਰਤ ਵਿੱਚ ਸਿਰਫ਼ ਡੇਢ ਪ੍ਰਤੀਸ਼ਤ ਈਥੇਨੌਲ ਦੀ ਪੈਟ੍ਰੋਲ ਵਿੱਚ ਬਲੈਂਡਿੰਗ ਹੁੰਦੀ ਸੀ।

ਇਸ ਲਕਸ਼ ‘ਤੇ ਪਹੁੰਚਣ ਦੀ ਵਜ੍ਹਾ ਨਾਲ  ਭਾਰਤ ਨੂੰ ਤਿੰਨ ਸਿੱਧੇ ਫਾਇਦੇ ਹੋਏ ਹਨ। ਇੱਕ ਤਾਂ ਇਸ ਨਾਲ ਕਰੀਬ 27 ਟਨ ਕਾਰਬਨ ਐਮਿਸ਼ਨ ਘੱਟ ਹੋਇਆ ਹੈ। ਦੂਸਰਾ, ਭਾਰਤ ਨੂੰ 41 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਵਿਦੇਸ਼ੀ ਮੁਦਰਾ ਦੀ ਬੱਚਤ ਹੋਈ ਹੈ। ਅਤੇ ਤੀਸਰਾ ਮਹੱਤਵਪੂਰਨ ਫਾਇਦਾ ਇਹ ਕਿ ਦੇਸ਼ ਦੇ ਕਿਸਾਨਾਂ ਨੂੰ ਈਥੇਨੌਲ ਬਲੈਂਡਿੰਗ ਵਧਣ ਦੀ ਵਜ੍ਹਾ ਨਾਲ 8 ਵਰ੍ਹਿਆਂ ਵਿੱਚ 40 ਹਜ਼ਾਰ ਕਰੋੜ ਰੁਪਏ ਤੋਂ ਵੀ ਜ਼ਿਆਦਾ ਦੀ ਆਮਦਨ ਹੋਈ ਹੈ। ਮੈਂ ਦੇਸ਼ ਦੇ ਲੋਕਾਂ ਨੂੰਦੇਸ਼ ਦੇ ਕਿਸਾਨਾਂ ਨੂੰ ਦੇਸ਼ ਦੀਆਂ Oil ਕੰਪਨੀਆਂ ਨੂੰ ਇਸ ਉਪਲਬਧੀ ਦੇ ਲਈ ਵਧਾਈ ਦਿੰਦਾ ਹਾਂ।

ਸਾਥੀਓ,

ਦੇਸ਼ ਅੱਜ ਜਿਸ ਪੀਐੱਮ-ਨੈਸ਼ਨਲ ਗਤੀ ਸ਼ਕਤੀ ਮਾਸਟਰ ਪਲਾਨ ‘ਤੇ ਕੰਮ ਕਰ ਰਿਹਾ ਹੈਉਹ ਵੀ ਵਾਤਾਵਰਣ ਰੱਖਿਆ ਵਿੱਚ ਅਹਿਮ ਭੂਮਿਕਾ ਨਿਭਾਏਗਾ। ਗਤੀ-ਸ਼ਕਤੀ ਦੀ ਵਜ੍ਹਾ ਨਾਲ ਦੇਸ਼ ਵਿੱਚ ਲੌਜਿਸਟਿਕਸ ਸਿਸਟਮ ਆਧੁਨਿਕ ਹੋਵੇਗਾਟ੍ਰਾਂਸਪੋਰਟ ਸਿਸਟਮ ਮਜ਼ਬੂਤ ਹੋਵੇਗਾ। ਇਸ ਨਾਲ ਪ੍ਰਧੂਸ਼ਣ ਘੱਟ ਕਰਨ ਵਿੱਚ ਬਹੁਤ ਮਦਦ ਮਿਲੇਗੀ। ਦੇਸ਼ ਵਿੱਚ ਮਲਟੀਮੋਡਲ ਕਨੈਕਟੀਵਿਟੀ ਹੋਵੇਸੌ ਤੋਂ ਜ਼ਿਆਦਾ ਨਵੇਂ ਵਾਟਰਵੇਜ਼ ਦੇ ਲਈ ਕੰਮ ਹੋਵੇ ਇਹ ਸਭ ਵਾਤਾਵਰਣ ਦੀ ਰੱਖਿਆ ਅਤੇ Climate Change ਦੀ ਚੁਣੌਤੀ ਨਾਲ ਨਿਪਟਣ ਵਿੱਚ ਭਾਰਤ ਦੀ ਮਦਦ ਕਰਨਗੇ।

ਸਾਥੀਓ,

ਭਾਂਰਤ ਦੇ ਇਨ੍ਹਾਂ ਪ੍ਰਯਾਸਾਂਇਨ੍ਹਾਂ ਅਭਿਯਾਨਾਂ ਦਾ ਇੱਕ ਹੋਰ ਪੱਖ ਹੈਜਿਸ ਦੀ ਚਰਚਾ ਬਹੁਤ ਘੱਟ ਹੁੰਦੀ ਹੈਇਹ ਪੱਖ ਹੈ Green Jobs.  ਭਾਰਤ ਜਿਸ ਪ੍ਰਕਾਰ ਵਾਤਾਵਰਣ ਹਿਤ ਵਿੱਚ ਫ਼ੈਸਲੇ ਲੈ ਰਿਹਾ ਹੈਉਨ੍ਹਾਂ ਨੂੰ ਤੇਜ਼ੀ ਨਾਲ ਲਾਗੂ ਕਰ ਰਿਹਾ ਹੈਉਹ ਬੜੀ ਸੰਖਿਆ ਵਿੱਚ Green Jobs  ਦੇ ਅਵਸਰ ਵੀ ਬਣਾ ਰਹੇ ਹਨ। ਇਹ ਵੀ ਇੱਕ ਅਧਿਐਨ ਦਾ ਵਿਸ਼ਾ ਹੈ ਕਿ ਜਿਸ  ਬਾਰੇ  ਸੋਚਿਆ ਜਾਣਾ ਚਾਹੀਦਾ ਹੈ।

ਸਾਥੀਓ,

ਵਾਤਾਵਰਣ ਦੀ ਰੱਖਿਆ ਦੇ ਲਈਧਰਤੀ ਦੀ ਰੱਖਿਆ ਦੇ ਲਈਮਿੱਟੀ ਦੀ ਰੱਖਿਆ ਦੇ ਲਈ ਜਨਚੇਤਨਾ ਜਿਤਨੀ ਜ਼ਿਆਦਾ ਵਧੇਗੀਉਤਨਾ ਹੀ ਬਿਹਤਰ ਪਰਿਣਾਮ ਮਿਲੇਗਾ। ਮੇਰੀ ਦੇਸ਼ ਅਤੇ ਦੇਸ਼ ਦੀਆਂ ਸਭ ਸਰਕਾਰਾਂ ਨੂੰਸਾਰੀਆਂ ਸਥਾਨਕ ਸਰਕਾਰਾਂ ਨੂੰਸਾਰੀਆਂ ਸਵੈਸੇਵੀ ਸੰਸਥਾਵਾਂ ਨੂੰ ਤਾਕੀਦ ਹੈ ਕਿ ਆਪਣੇ ਪ੍ਰਯਾਸਾਂ ਵਿੱਚ ਸਕੂਲ-ਕਾਲਜਾਂ ਨੂੰ ਜੋੜੋ, NSS-NCC ਨੂੰ ਜੋੜੋ।

ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਜਲ ਸੰਭਾਲ਼ ਨਾਲ ਜੁੜੀ ਇੱਕ ਤਾਕੀਦ ਹੋਰ ਵੀ ਕਰਨਾ ਚਾਹੁੰਦਾ ਹਾਂ। ਅਗਲੇ ਸਾਲ 15 ਅਗਸਤ ਤੱਕ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਘੱਟ ਤੋਂ ਘੱਟ ਇੱਕ ਜ਼ਿਲ੍ਹੇ ਵਿੱਚ ਹਰ ਜ਼ਿਲ੍ਹੇ ਵਿੱਚ ਘੱਟ ਤੋਂ ਘੱਟ 75 ਅੰਮ੍ਰਿਤ ਸਰੋਵਰ ਦੇ ਨਿਰਮਾਣ ਦਾ ਕੰਮ ਅੱਜ ਦੇਸ਼ ਵਿੱਚ ਚਲ ਰਿਹਾ ਹੈ। 50 ਹਜ਼ਾਰ ਤੋਂ ਜ਼ਿਆਦਾ ਅੰਮ੍ਰਿਤ ਸਰੋਵਰ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ Water Security ਸੁਨਿਸ਼ਚਿਤ ਕਰਨ ਵਿੱਚ ਮਦਦ ਕਰਨਗੇ। ਇਹ ਅੰਮ੍ਰਿਤ ਸਰੋਵਰਆਪਣੇ ਆਸ-ਪਾਸ ਮਿੱਟੀ ਵਿੱਚ ਨਮੀ ਨੂੰ ਵਧਾਉਣਗੇਵਾਟਰ ਲੈਵਲ ਨੂੰ ਨੀਚੇ ਜਾਣ ਤੋਂ ਰੋਕਣਗੇ ਅਤੇ ਇਨ੍ਹਾਂ ਨਾਲ ਬਾਇਓਡਾਇਵਰਸਿਟੀ ਵੀ Improve ਹੋਵੇਗੀ। ਇਸ ਵਿਰਾਟ ਸੰਕਲਪ ਵਿੱਚ ਆਪ ਸਭ ਦੀ ਭਾਗੀਦਾਰੀ ਕਿਵੇਂ ਵਧੇਗੀਇਸ ‘ਤੇ ਜ਼ਰੂਰ ਵਿਚਾਰ ਅਸੀਂ ਸਾਰੇ ਇੱਕ ਨਾਗਰਿਕ ਦੇ ਨਾਤੇ ਕਰੀਏ।

ਸਾਥੀਓ,

ਵਾਤਾਵਰਣ ਦੀ ਸੁਰੱਖਿਆ ਅਤੇ ਤੇਜ਼ ਵਿਕਾਸਸਭ ਦੇ ਪ੍ਰਯਾਸਾਂ ਨਾਲਸੰਪੂਰਨਤਾ ਦੀ ਅਪ੍ਰੋਚ ਨਾਲ ਹੀ ਸੰਭਵ ਹੈ। ਇਸ ਵਿੱਚ ਸਾਡੇ ਲਾਈਫਸਟਾਈਲ ਦੀ ਕੀ ਭੂੀਮਕਾ ਹੈਸਾਨੂੰ ਕੈਸੇ ਉਸ ਨੂੰ ਬਦਲਣਾ ਹੈਇਸ ਨੂੰ ਲੈ ਕੇ ਮੈਂ ਅੱਜ ਸ਼ਾਮ ਨੂੰ ਇੱਕ ਪ੍ਰੋਗਰਾਮ ਵਿੱਚ ਬਾਤ  ਕਰਨ ਵਾਲਾ ਹਾਂ,ਵਿਸਤਾਰ ਨਾਲ ਕਹਿਣ ਵਾਲਾ ਹਾਂਕਿਉਂਕਿ ਉਹ ਅੰਤਰਰਾਸ਼ਟਰੀ ਮੰਚ ‘ਤੇ ਮੇਰਾ ਪ੍ਰੋਗਰਾਮ ਹੈ। Lifestyle for Environment, Mission Life, ਇਸ ਸ਼ਤਾਬਦੀ ਦੀ ਤਸਵੀਰਇਸ ਸ਼ਤਾਬਦੀ ਵਿੱਚ ਧਰਤੀ ਦਾ ਭਾਗ ਬਦਲਣ ਵਾਲੇ ਇੱਕ ਮਿਸ਼ਨ ਦਾ ਅਰੰਭ। ਇਹ P-3 ਯਾਨੀ Pro-Planet-People movement  ਹੋਵੇਗਾ। ਅੱਜ ਸ਼ਾਮ ਨੂੰ Lifestyle for the Environment ਦੇ Global– Call for Action ਦਾ ਲਾਂਚ ਹੋ ਰਿਹਾ ਹੈ। ਮੇਰੀ ਤਾਕੀਦ ਹੈ ਕਿ ਵਾਤਾਵਰਣ ਦੀ ਰੱਖਿਆ ਦੇ ਲਈ ਸਚੇਤ ਹਰ ਵਿਅਕਤੀ ਨੂੰ ਇਸ ਨਾਲ ਜ਼ਰੂਰ ਜੁੜਨਾ ਚਾਹੀਦਾ ਹੈ। ਵਰਨਾ ਅਸੀਂ AC ਵੀ ਚਲਾਵਾਂਗੇ ਅਤੇ ਰਜਾਈ ਵੀ ਓਢਾਂਗੇ ਅਤੇ ਫਿਰ ਵਾਤਾਵਰਣ ਦੇ ਸੈਮੀਨਾਰ ਵਿੱਚ ਵਧੀਆ ਭਾਸ਼ਣ ਵੀ ਦੇਵਾਂਗੇ।

ਸਾਥੀਓ,

ਆਪ ਸਭ ਮਾਨਵਤਾ ਦੀ ਬਹੁਤ ਬੜੀ ਸੇਵਾ ਕਰ ਰਹੇ ਹੋ। ਤੁਹਾਨੂੰ ਸਿੱਧੀ ਮਿਲੇਸਦਗੁਰੂਜੀ ਨੇ ਜੋ ਲੰਬੀ ਇਹਯਾਨੀ ਮਿਹਨਤ ਵਾਲੀ ਯਾਤਰਾ ਹੈ, ਬਾਈਕ ‘ਤੇ ਵੈਸੇ ਉਨ੍ਹਾਂ ਦਾ ਬਚਪਨ ਤੋਂ ਹੀ ਸ਼ੌਕ ਰਿਹਾ ਹੈ ਇਹ ਲੇਕਿਨ ਫਿਰ ਵੀ ਕੰਮ ਬੜਾ ਕਠਿਨ ਹੁੰਦਾ ਹੈ। ਕਿਉਂਕਿ ਮੈਂ ਜਦੋਂ ਕਦੇ ਯਾਤਰਾਵਾਂ ਨੂੰ ਆਰਗੇਨਾਈਜ਼ ਕਰਦਾ ਰਹਿੰਦਾ ਸਾਂ ਅਤੇ ਮੈਂ ਕਹਿੰਦਾ ਸਾਂ ਮੇਰੀ ਪਾਰਟੀ ਵਿੱਚ ਇੱਕ ਯਾਤਰਾ ਨੂੰ ਚਲਾਉਣਾ ਮਤਲਬ ਪੰਜ-ਦਸ ਸਾਲ ਉਮਰ ਘੱਟ ਕਰ ਦੇਣਾਇਤਨੀ ਮਿਹਨਤ ਪੈਂਦੀ ਹੈ। ਸਦਗੁਰੂ ਜੀ ਨੇ ਯਾਤਰਾ ਕੀਤੀਆਪਣੇ-ਆਪ ਵਿੱਚ ਬਹੁਤ ਬੜਾ ਕੰਮ ਕੀਤਾ ਹੈ। ਅਤੇ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਦੁਨੀਆ ਨੂੰ ਮਿੱਟੀ ਦੇ ਪ੍ਰਤੀ ਸਨੇਹ ਤਾਂ ਪੈਦਾ ਹੋਇਆ ਹੀ ਹੋਵੇਗਾਲੇਕਿਨ ਭਾਰਤ ਦੀ ਮਿੱਟੀ ਦੀ ਤਾਕਤ ਦਾ ਪਰੀਚੈ ਵੀ ਮਿਲਿਆ ਹੋਵੇਗਾ।

ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ

ਧੰਨਵਾਦ! 

 ****************

ਡੀਐੱਸ/ਐੱਸਟੀ/ਐੱਨਐੱਸ



(Release ID: 1831436) Visitor Counter : 143