ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ '8 ਸਾਲ ਦੇ ਸੁਸ਼ਾਸਨ' ਦੇ ਮੁੱਖ ਅੰਸ਼ ਸਾਂਝੇ ਕੀਤੇ
Posted On:
04 JUN 2022 2:46PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪਿਛਲੇ 8 ਵਰ੍ਹਿਆਂ ਦੇ ਦੌਰਾਨ ਦੇਸ਼ ਦੇ ਸ਼ਾਸਨ ਵਿੱਚ ਕੀਤੇ ਗਏ ਵਿਭਿੰਨ ਉਪਰਾਲਿਆਂ ਅਤੇ ਸੁਧਾਰਾਂ ਬਾਰੇ ਆਪਣੀ ਵੈੱਬਸਾਈਟ (narendramodi.in) ਅਤੇ ਮਾਈਗੌਵ (MyGov) ਤੋਂ ਲੇਖ ਅਤੇ ਟਵੀਟ ਥ੍ਰੈੱਡ ਸਾਂਝੇ ਕੀਤੇ ਹਨ। ਇਹ ਲੇਖ ਅਤੇ ਟਵੀਟ ਥ੍ਰੈੱਡ; ਆਤਮਨਿਰਭਰ ਭਾਰਤ ਦੇ ਵਿਭਿੰਨ ਆਯਾਮਾਂ, ਸ਼ਾਸਨ ਦੇ ਲੋਕ-ਕੇਂਦ੍ਰਿਤ ਅਤੇ ਮਾਨਵੀ ਦ੍ਰਿਸ਼ਟੀਕੋਣ, ਰੱਖਿਆ ਖੇਤਰ ਦੇ ਸੁਧਾਰ ਅਤੇ ਗ਼ਰੀਬ-ਸਮਰਥਕ ਸ਼ਾਸਨ ਨੂੰ ਹੁਲਾਰਾ ਦੇਣ ਦੇ ਪ੍ਰਯਤਨਾਂ ਨਾਲ ਸਬੰਧਿਤ ਹਨ।
ਟਵੀਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ:
“130 ਕਰੋੜ ਭਾਰਤੀਆਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਭਾਰਤ ਨੂੰ ਆਤਮਨਿਰਭਰ ਬਣਾਉਣਗੇ। ਆਤਮਨਿਰਭਰਤਾ 'ਤੇ ਸਾਡਾ ਜ਼ੋਰ, ਆਲਮੀ ਸਮ੍ਰਿੱਧੀ ਵਿੱਚ ਯੋਗਦਾਨ ਕਰਨ ਦੀ ਦ੍ਰਿਸ਼ਟੀ ਤੋਂ ਪ੍ਰੇਰਿਤ ਹੈ। #8YearsOfSushasan"
“ਸਾਡੀ ਸਰਕਾਰ ਇੱਕ ਅਜਿਹੀ ਸਰਕਾਰ ਹੈ, ਜੋ ਹਰੇਕ ਭਾਰਤੀ ਦਾ ਧਿਆਨ ਰੱਖਦੀ ਹੈ ਅਤੇ ਉਸ ਦੇ ਲਈ ਚਿੰਤਿਤ ਰਹਿੰਦੀ ਹੈ। ਅਸੀਂ ਲੋਕ-ਕੇਂਦ੍ਰਿਤ ਅਤੇ ਮਾਨਵੀ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹਾਂ। #8YearsOfSushasan"
“ਨਮੋ ਐਪ 'ਤੇ ਇਹ ਲੇਖ ਸਵਦੇਸ਼ੀਕਰਣ 'ਤੇ ਧਿਆਨ ਕੇਂਦ੍ਰਿਤ ਕਰਨ, ਰੱਖਿਆ ਗਲਿਆਰਿਆਂ ਦਾ ਨਿਰਮਾਣ ਕਰਨ, ਰੱਖਿਆ ਨਿਰਯਾਤ ਨੂੰ ਹੁਲਾਰਾ ਦੇਣ ਆਦਿ ਦੇ ਨਾਲ-ਨਾਲ ਰੱਖਿਆ ਖੇਤਰ ਵਿੱਚ ਹੋਏ ਸੁਧਾਰਾਂ ਦੀ ਇੱਕ ਲੜੀ ਦਾ ਵਰਣਨ ਕਰਦਾ ਹੈ। #8YearsOfSushasan"
"ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ" ਦੇ ਮੰਤਰ ਤੋਂ ਪ੍ਰੇਰਿਤ ਹੋ ਕੇ ਸਾਡੀ ਸਰਕਾਰ ਨੇ ਲੋਕ-ਸਮਰਥਕ ਸ਼ਾਸਨ ਨੂੰ ਹੁਲਾਰਾ ਦੇਣ ਦੇ ਲਈ ਕਈ ਪ੍ਰਯਤਨ ਕੀਤੇ ਹਨ, ਜੋ ਗ਼ਰੀਬਾਂ, ਨੌਜਵਾਨਾਂ, ਕਿਸਾਨਾਂ, ਮਹਿਲਾਵਾਂ ਅਤੇ ਵੰਚਿਤ ਸਮੁਦਾਇ ਦੀ ਮਦਦ ਕਰਦੇ ਹਨ। #8YearsOfSushasan"
************
ਡੀਐੱਸ/ਐੱਸਟੀ
(Release ID: 1831326)
Visitor Counter : 155
Read this release in:
Tamil
,
Telugu
,
Odia
,
Bengali
,
Assamese
,
Kannada
,
Malayalam
,
English
,
Urdu
,
Marathi
,
Hindi
,
Manipuri
,
Gujarati