ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਪਰੌਂਖ ਪਿੰਡ ਵਿੱਚ ਇੱਕ ਜਨਤਕ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 03 JUN 2022 9:39PM by PIB Chandigarh

 

ਨਮਸਕਾਰ!

ਇਸੇ ਪਿੰਡ ਦੀ ਸੰਤਾਨ,ਪਰੌਂਖ ਪਿੰਡ ਦੀ ਮਿੱਟੀ ਵਿੱਚ ਜਨਮ ਲੈਣ ਵਾਲੇ ਦੇਸ਼ ਦੇ ਰਾਸ਼ਟਰਪਤੀ ਆਦਰਯੋਗ ਸ਼੍ਰੀ ਰਾਮ ਨਾਥ ਕੋਵਿੰਦ ਜੀ, ਆਦਰਯੋਗ ਸ਼੍ਰੀਮਤੀ ਸਵਿਤਾ ਕੋਵਿੰਦ ਜੀ,ਉੱਤਰ ਪ੍ਰਦੇਸ਼ ਦੀ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ, ਉੱਤਰ ਪ੍ਰਦੇਸ਼ ਦੇ ਲੋਕਪ੍ਰਿਯ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਮੰਚ ‘ਤੇ ਬਿਰਾਜਮਾਨ ਮੰਤਰੀ ਪਰਿਸ਼ਦ ਦੇ ਮੇਰੇ ਸਾਥੀ,ਉੱਤਰ ਪ੍ਰਦੇਸ਼ ਮੰਤਰੀ ਪਰਿਸ਼ਦ ਦੇ ਮੰਤਰੀਗਣ,ਸਾਂਸਦਗਣ, ਵਿਧਾਇਕਗਣ ਅਤੇ ਵਿਸ਼ਾਲ ਸੰਖਿਆ ਵਿੱਚ ਪਹੁੰਚੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ।

ਰਾਸ਼ਟਰਪਤੀ ਜੀ ਨੇ ਜਦੋਂ ਮੈਨੂੰ ਕਿਹਾ ਸੀ ਕਿ ਮੈਨੂੰ ਇੱਥੇ ਆਉਣਾ ਹੈ,ਤਦ ਤੋਂ ਹੀ ਮੈਂ ਤੁਹਾਡੇ ਪਾਸ ਆ ਕੇ ਪਿੰਡ ਵਾਲਿਆਂ ਨੂੰ ਮਿਲਣ ਦਾ ਇੰਤਜ਼ਾਰ ਕਰ ਰਿਹਾ ਸਾਂ।ਅੱਜ ਇੱਥੇ ਆ ਕੇ ਵਾਕਈ ਮਨ ਨੂੰ ਬੜਾ ਸਕੂਨ ਮਿਲਿਆ ਬਹੁਤ ਅੱਛਾ ਲਗਿਆ।ਇਸ ਪਿੰਡ ਨੇ ਰਾਸ਼ਟਰਪਤੀ ਜੀ ਦਾ ਬਚਪਨ ਵੀ ਦੇਖਿਆ ਹੈ ਅਤੇ ਬੜੇ ਹੋਣ ‘ਤੇ ਉਨ੍ਹਾਂ ਨੂੰ ਹਰ ਭਾਰਤੀ ਦਾ ਗੌਰਵ ਬਣਦੇ ਵੀ ਦੇਖਿਆ ਹੈ।

ਇੱਥੇ ਆਉਣ ਤੋਂ ਪਹਿਲਾਂ ਰਾਸ਼ਟਰਪਤੀ ਜੀ ਨੇ ਮੇਰੇ ਨਾਲ ਇਸ ਪਿੰਡ ਤੋਂ ਕਈ ਯਾਦਾਂ ਸਾਂਝੀਆਂ ਕੀਤੀਆਂ।ਮੈਨੂੰ ਪਤਾ ਚਲਿਆ ਕਿ ਪੰਜਵੀਂ ਦੇ ਬਾਅਦ ਜਦੋਂ ਉਨ੍ਹਾਂ ਦਾ ਦਾਖਲਾ 5-6 ਮੀਲ ਦੂਰ ਦੇ ਇੱਕ ਪਿੰਡ ਵਿੱਚ ਕਰਾ ਦਿੱਤਾ ਗਿਆ ਸੀ, ਤਾਂ ਨੰਗੇ ਪੈਰ ਸਕੂਲ ਤੱਕ ਦੌੜਦੇ ਹੋਏ ਜਾਂਦੇ ਸਨ ਅਤੇ ਇਹ ਦੌੜ ਸਿਹਤ ਦੇ ਲਈ ਨਹੀਂ ਹੁੰਦੀ ਸੀ। ਇਹ ਦੌੜ ਇਸ ਲਈ ਹੁੰਦੀ ਸੀ ਕਿ ਗਰਮੀ ਨਾਲ ਤਪਦੀ ਹੋਈ ਪਗਡੰਡੀ ‘ਤੇ ਪੈਰ ਘੱਟ ਜਲਣ।

ਸੋਚੋ, ਅਜਿਹੀ ਹੀ ਤਪਦੀ ਦੁਪਹਿਰੀ ਵਿੱਚ ਪੰਜਵੀਂ ਵਿੱਚ ਪੜ੍ਹਨ ਵਾਲਾ ਕੋਈ ਬਾਲਕ ਨੰਗੇ ਪੈਰ ਆਪਣੇ ਸਕੂਲ ਦੇ ਲਈ ਦੌੜਿਆ ਜਾ ਰਿਹਾ ਹੈ। ਜੀਵਨ ਵਿੱਚ ਅਜਿਹਾ ਸੰਘਰਸ਼, ਅਜਿਹੀ ਤਪੱਸਿਆ ਇਨਸਾਨ ਨੂੰ, ਇਨਸਾਨ ਬਣਨ ਵਿੱਚ ਬਹੁਤ ਮਦਦ ਕਰਦੀ ਹੈ। ਅੱਜ ਰਾਸ਼ਟਰਪਤੀ ਜੀ ਦੇ ਪਿੰਡ ਵਿੱਚ ਆਉਣ ਦਾ ਇਹ ਅਨੁਭਵ ਮੇਰੇ ਲਈ ਜੀਵਨ ਦੀ ਇੱਕ ਸੁਖਦ ਸਮ੍ਰਿਤੀ(ਯਾਦ) ਦੀ ਤਰ੍ਹਾਂ ਹੈ।

ਭਾਈਓ ਅਤੇ ਭੈਣੋਂ,

ਜਦੋਂ ਮੈਂ ਰਾਸ਼ਟਰਪਤੀ ਜੀ ਦੇ ਨਾਲ ਵਿਭਿੰਨ ਸਥਾਨਾਂ ਨੂੰ ਦੇਖ ਰਿਹਾ ਸਾਂ, ਤਾਂ ਮੈਂ ਪਰੌਂਖ ਵਿੱਚ ਭਾਰਤੀ ਪਿੰਡ ਦੀਆਂ ਕਈ ਆਦਰਸ਼ ਛਵੀਆਂ ਨੂੰ ਮਹਿਸੂਸ ਕੀਤਾ।ਇੱਥੇ ਸਭ ਤੋਂ ਪਹਿਲਾਂ ਮੈਨੂੰ ਪਥਰੀ ਮਾਤਾ ਦਾ ਅਸ਼ੀਰਵਾਦ ਲੈਣ ਦਾ ਅਵਸਰ ਮਿਲਿਆ। ਇਹ ਮੰਦਿਰ ਇਸ ਪਿੰਡ ਦੀ, ਇਸ ਖੇਤਰ ਦੀ ਅਧਿਆਤਮਕ ਆਭਾ ਦੇ ਨਾਲ-ਨਾਲ ਏਕ ਭਾਰਤ –ਸ਼੍ਰੇਸ਼ਠ ਭਾਰਤ ਦਾ ਵੀ ਪ੍ਰਤੀਕ ਹੈ।ਅਤੇ ਮੈਂ ਕਹਿ ਸਕਦਾ ਹਾਂ ਕਿ ਐਸਾ ਮੰਦਿਰ ਹੈ, ਜਿੱਥੇ ਦੇਵਭਗਤੀ ਵੀ ਹੈ, ਦੇਸ਼ਭਗਤੀ ਵੀ ਹੈ। ਅਤੇ ਮੈਂ ਦੇਸ਼ਭਗਤੀ ਇਸ ਲਈ ਕਹਿ ਰਿਹਾ ਹਾਂ ਕਿ ਰਾਸ਼ਟਰਪਤੀ ਜੀ ਦੇ ਪਿਤਾ ਜੀ ਦੀ ਸੋਚ ਨੂੰ ਪ੍ਰਣਾਮ ਕਰਦਾ ਹਾਂ। ਉਨ੍ਹਾਂ ਦੀ ਕਲਪਨਾਸ਼ਕਤੀ ਨੂੰ ਪ੍ਰਣਾਮ ਕਰਦਾ ਹਾਂ।ਉਹ ਆਪਣੇ ਜੀਵਨ ਵਿੱਚ ਤੀਰਥਯਾਤਰਾ(ਤੀਰਥਾਟਨ) ਕਰਨਾ,ਅਲੱਗ-ਅਲ਼ੱਗ ਯਾਤਰਾ ਸਥਾਨਾਂ ‘ਤੇ ਜਾਣਾ, ਈਸਵਰ ਦਾ ਅਸ਼ੀਰਵਾਦ ਲੈਣਾ, ਇਸ ਦੇ ਲਈ ਕਦੇ ਘਰ ਤੋਂ ਨਿਕਲ ਜਾਂਦੇ ਸਨ। ਕਦੇ ਬਦਰੀਨਾਥ ਗਏ, ਕਦੇ ਕੇਦਾਰਨਾਥ ਗਏ, ਕਦੇ ਅਯੁੱਧਿਆ ਗਏ, ਕਦੇ ਕਾਸ਼ੀ ਗਏ, ਕਦੇ ਮਥੁਰਾ ਗਏ ,ਅਲੱਗ-ਅਲੱਗ ਸਥਾਨ ‘ਤੇ ਗਏ।

ਉਸ ਸਮੇਂ ਉਨ੍ਹਾਂ ਦੀ ਆਰਥਿਕ ਸਥਿਤੀ ਐਸੀ ਨਹੀਂ ਸੀ ਕਿ ਪਿੰਡ ਦੇ ਸਾਰੇ ਲੋਕਾਂ ਦੇ ਲਈ ਉੱਥੋਂ ਕੋਈ ਪ੍ਰਸਾਦ ਲੈ ਆਉਣ, ਪੂਰੇ ਪਿੰਡ ਵਿੱਚ ਕੁਝ ਵੰਡ ਸਕਣ। ਤਾਂ ਉਨ੍ਹਾਂ ਦੀ ਕਲਪਨਾ ਬੜੀ ਮਜ਼ੇਦਾਰ ਸੀ ਕਿ ਉਹ ਉਸ ਤੀਰਥ ਖੇਤਰ ਤੋਂ ਉਸ ਮੰਦਿਰ ਪਰਿਸਰ ਤੋਂ ਏਕਾਧ ਪੱਥਰ ਲੈ ਆਉਂਦੇ ਸਨ। ਅਤੇ ਪੱਥਰ ਇੱਥੇ ਰੁੱਖ ਦੇ ਹੇਠਾਂ ਰੱਖ ਦਿੰਦੇ ਸਨ। ਅਤੇ ਉਸ ਪਵਿੱਤਰ ਸਥਾਨ ਤੋਂ ਪੱਥਰ ਆਇਆ ਹੈ, ਹਿੰਦੁਸਤਾਨ ਦੇ ਕੋਨੇ-ਕੋਨੇ ਤੋਂ ਪੱਥਰ ਆਇਆ ਹੈ, ਇਸ ਦੇ ਪ੍ਰਤੀ ਇੱਕ ਭਾਵ ਜਗ ਜਾਂਦਾ ਸੀ ਅਤੇ ਪਿੰਡ ਵਾਲਿਆਂ ਨੇ ਉਸ ਦੀ ਮੰਦਿਰ ਦੇ ਰੂਪ ਵਿੱਚ ਪੂਜਾ ਕੀਤੀ ਕਿ ਫਲਾਣੇ ਇਲਾਕੇ ਦਾ ਪੱਥਰ ਹੈ, ਉਸ ਫਲਾਣੇ ਮੰਦਿਰ ਦੇ ਇਲਾਕੇ ਦਾ ਪੱਥਰ ਹੈ, ਇਹ ਫਲਾਣੀ ਨਦੀ ਦੇ ਪਾਸ ਦਾ ਪੱਥਰ ਹੈ। ਇਸ ਲਈ ਮੈਂ ਕਹਿੰਦਾ ਹਾਂ ਕਿ ਇਸ ਵਿੱਚ ਦੇਵਭਗਤੀ ਵੀ ਹੈ, ਦੇਸ਼ਭਗਤੀ ਵੀ ਹੈ।

ਰਾਸ਼ਟਰਪਤੀ ਜੀ ਦੇ ਪਿਤਾ ਜੀ ਇਸ ਮੰਦਿਰ ਵਿੱਚ ਪੂਜਾ ਕਰਿਆ ਕਰਦੇ ਸਨ। ਇਸ ਪਵਿੱਤੱਰ ਮੰਦਿਰ ਦੇ ਦਰਸ਼ਨ ਕਰਨ ਵਿੱਚ ਸੁਭਾਵਿਕ ਹੈ ਕਿ ਮੇਰੇ ਮਨ ਵਿੱਚ ਅਨੇਕ ਪ੍ਰਕਾਰ ਦੇ ਵਿਚਾਰ ਮੰਡਰਾ ਰਹੇ ਸਨ।ਅਤੇ ਮੈਂ ਆਪਣੇ-ਆਪ ਨੂੰ ਧਨ ਪਾਉਂਦਾ ਹਾਂ ਕਿ ਮੈਨੂੰ ਇਸ ਮੰਦਿਰ ਦੇ ਦਰਸ਼ਨ ਕਰਨ ਦਾ ਅਵਸਰ ਮਿਲਿਆ ਹੈ।

ਸਾਥੀਓ,

ਪਰੌਂਖ ਦੀ ਮਿੱਟੀ ਤੋਂ ਰਾਸ਼ਟਰਪਤੀ ਜੀ ਨੂੰ ਜੋ ਸੰਸਕਾਰ ਮਿਲੇ ਹਨ, ਉਸ ਦੀ ਗਵਾਹ ਅੱਜ ਦੁਨੀਆ ਬਣ ਰਹੀ ਹੈ। ਅਤੇ ਮੈਂ ਅੱਜ ਦੇਖ ਰਿਹਾ ਸਾਂ ਕਿ ਇੱਕ ਤਰਫ਼ ਸੰਵਿਧਾਨ, ਦੂਸਰੀ ਤਰਫ਼ ਸੰਸਕਾਰ, ਅਤੇ ਅੱਜ ਪਿੰਡ ਵਿੱਚ ਰਾਸ਼ਟਰਪਤੀ ਜੀ ਨੇ ਪਦ ਦੇ ਦੁਆਰਾ ਬਣੀਆਂ ਹੋਈਆਂ ਸਾਰੀਆਂ ਮਰਯਾਦਾਵਾਂ ਤੋਂ ਬਾਹਰ ਨਿਕਲ ਕੇ ਮੈਨੂੰ ਅੱਜ ਹੈਰਾਨ ਕਰ ਦਿੱਤਾ। ਉਹ ਖੁਦ ਹੈਲੀਪੈਡ ‘ਤੇ ਰਿਸੀਵ ਕਰਨ ਆਏ। ਮੈਂ ਵੱਡੀ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਸਾਂ ਕਿ ਉਨ੍ਹਾਂ ਦੇ ਮਾਰਗਦਰਸ਼ਨ ਵਿੱਚ ਅਸੀਂ ਕੰਮ ਕਰ ਰਹੇ ਹਾਂ, ਉਨ੍ਹਾਂ ਦੇ ਪਦ ਦੀ ਇੱਕ ਗਰਿਮਾ ਹੈ ਇੱਕ ਸੀਨੀਅਰਤਾ ਹੈ।

ਮੈਂ ਕਿਹਾ ਰਾਸ਼ਟਰਪਤੀ ਜੀ ਤੁਸੀਂ ਮੇਰੇ ਨਾਲ ਅਨਿਆਂ ਕਰ ਦਿੱਤਾ ਅੱਜ, ਤਾਂ ਉਨ੍ਹਾਂ ਨੇ ਸਹਿਜ ਰੂਪ ਨਾਲ ਕਿਹਾ ਕਿ ਸੰਵਿਧਾਨ ਦੀਆਂ ਮਰਯਾਦਾਵਾਂ ਦਾ ਪਾਲਨ ਤਾਂ ਮੈਂ ਕਰਦਾ ਹਾਂ ਲੇਕਿਨ ਕਦੇ-ਕਦੇ ਸੰਸਕਾਰ ਦੀ ਵੀ ਆਪਣੀ ਤਾਕਤ ਹੁੰਦੀ ਹੈ। ਅੱਜ ਆਪ ਮੇਰੇ ਪਿੰਡ ਆਏ ਹੋ। ਮੈਂ ਇੱਥੇ ਅਤਿਥੀ ਦਾ ਸਤਿਕਾਰ ਕਰਨ ਦੇ ਲਈ ਆਇਆ ਹਾਂ, ਮੈਂ ਰਾਸ਼ਟਰਰਪਤੀ ਦੇ ਰੂਪ ਵਿੱਚ ਨਹੀਂ ਆਇਆ ਹਾਂ।ਮੈਂ ਇਸ ਪਿੰਡ ਦੇ ਬੱਚੇ ਦੇ ਰੂਪ ਵਿੱਚ ਜਿੱਥੋਂ ਜ਼ਿੰਦਗੀ ਸ਼ੁਰੂ ਹੋਈ, ਉਸ ਪਿੰਡ ਦੇ ਨਾਗਰਿਕ ਦੇ ਰੂਪ ਵਿੱਚ ਮੈਂ ਅੱਜ ਤੁਹਾਡਾ ਸੁਆਗਤ ਕਰ ਰਿਹਾ ਹਾਂ। ਅਤਿਥੀ ਦੇਵੋ ਭਵ: (अतिथि देवो भव:) ਦੇ ਸੰਸਕਾਰ ਭਾਰਤ ਵਿੱਚ ਕਿਸ ਪ੍ਰਕਾਰ ਨਾਲ ਸਾਡੀਆਂ ਰਗਾਂ ਵਿੱਚ ਪਹੁੰਚੇ ਹਨ, ਉਸ ਦੀ ਉੱਤਮ ਉਦਾਹਰਣ ਅੱਜ ਰਾਸ਼ਟਰਪਤੀ ਜੀ ਨੇ ਪ੍ਰਸਤੁਤ ਕੀਤੀ। ਮੈਂ ਰਾਸ਼ਟਰਪਤੀ ਜੀ ਨੂੰ ਆਦਰਪੂਰਵਕ ਪ੍ਰਣਾਮ ਕਰਦਾ ਹਾਂ।

ਰਾਸ਼ਟਰਪਤੀ ਜੀ ਨੇ ਆਪਣੇ ਜੱਦੀ ਆਵਾਸ ਨੂੰ ਮਿਲਨ ਕੇਂਦਰ ਦੇ ਰੂਪ ਵਿੱਚ ਵਿਕਸਿਤ ਕਰਨ ਦੇ ਲਈ ਦੇ ਦਿੱਤਾ ਸੀ। ਅੱਜ ਉਹ ਸਲਾਹ ਅਤੇ ਟ੍ਰੇਨਿੰਗ ਸੈਂਟਰ ਦੇ ਤੌਰ ‘ਤੇ ਮਹਿਲਾ ਸਸ਼ਕਤੀਕਰਣ ਨੂੰ ਨਵੀਂ ਤਾਕਤ ਦੇ ਰਿਹਾ ਹੈ। ਉਨ੍ਹਾਂ ਦੇ ਪ੍ਰਯਾਸ ਨਾਲ ਇੱਥੇ ਅੰਬੇਡਕਰ ਭਵਨ ਦੇ ਰੂਪ ਵਿੱਚ ਬਾਬਾ ਸਾਹਬ ਦੇ ਆਦਰਸ਼ਾਂ ਦਾ ਪ੍ਰੇਰਣਾ ਕੇਂਦਰ ਵੀ ਬਣਾਇਆ ਗਿਆ ਹੈ। ਮੈਨੂੰ ਵਿਸਵਾਸ਼ ਹੈ, ਭਵਿੱਖ ਵਿੱਚ ਪਰੌਂਖ ਤੁਹਾਡੇ ਸਮੂਹਿਕ ਪ੍ਰਯਾਸਾਂ ਨਾਲ ਵਿਕਾਸ ਦੇ ਰਸਤੇ ‘ਤੇ ਹੋਰ ਤੇਜ਼ੀ ਨਾਲ ਅੱਗੇ ਵਧੇਗਾ, ਅਤੇ ਦੇਸ਼ ਦੇ ਸਾਹਮਣੇ ਗ੍ਰਾਮੀਣ ਵਿਕਾਸ ਦਾ ਮਾਡਲ ਪੇਸ਼ ਕਰੇਗਾ।

ਸਾਥੀਓ,

ਅਸੀਂ ਕਿਤੇ ਵੀ ਕਿਉਂ ਨਾ ਪਹੁੰਚ ਜਾਈਏ ਬੜੇ-ਬੜੇ ਸ਼ਹਿਰਾਂ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਕਿਉਂ ਨਾ ਵਸ ਜਾਈਏ, ਅਗਰ ਅਸੀਂ ਆਪਣੇ ਪਿੰਡ ਨੂੰ ਜੀਵਿਆ ਹੈ, ਤਾਂ ਸਾਡਾ ਪਿੰਡ ਸਾਡੇ ਅੰਦਰ ਤੋਂ ਕਦੇ ਨਹੀਂ ਨਿਕਲਦਾ ਹੈ। ਉਹ ਸਾਡੀਆਂ ਰਗਾਂ ਵਿੱਚ ਵਸ ਜਾਂਦਾ ਹੈ, ਉਹ ਸਾਡੀ ਸੋਚ ਵਿੱਚ ਹਮੇਸ਼ਾ ਰਹਿੰਦਾ ਹੈ। ਅਸੀਂ ਇਸੇ ਲਈ ਕਹਿੰਦੇ ਹਾਂ ਕਿ ਭਾਰਤ ਦੀ ਆਤਮਾ ਪਿੰਡਾਂ ਵਿੱਚ ਵਸਦੀ ਹੈ, ਕਿਉਂਕਿ ਪਿੰਡ ਸਾਡੀਆਂ ਆਤਮਾਵਾਂ ਵਿੱਚ ਵਸਦਾ ਹੈ।

ਅੱਜ ਜਦੋਂ ਦੇਸ਼ ਆਪਣੀ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ, ਤਾਂ ਗ੍ਰਾਮੀਣ ਭਾਰਤ ਦੇ ਲਈ, ਸਾਡੇ ਪਿੰਡਾਂ ਦੇ ਲਈ ਸਾਡੇ ਸੁਪਨੇ ਹੋਰ ਵੀ ਮਹੱਤਵਪੂਰਨ ਹੋ ਜਾਂਦੇ ਹਨ।ਸਾਡੇ ਸੁਤੰਤਰਤਾ ਸੰਗ੍ਰਾਮ ਦੇ ਦੌਰਾਨ ਮਹਾਤਮਾ ਗਾਂਧੀ ਭਾਰਤ ਦੀ ਆਜ਼ਾਦੀ ਨੂੰ ਭਾਰਤ ਦੇ ਪਿੰਡਾਂ ਨਾਲ ਜੋੜਕੇ ਦੇਖਦੇ ਸਨ।ਭਾਰਤ ਦਾ ਪਿੰਡ ਯਾਨੀ, ਜਿੱਥੇ ਅਧਿਆਤਮ ਵੀ ਹੋਵੇ, ਆਦਰਸ਼ ਵੀ ਹੋਣ! ਭਾਰਤ ਦਾ ਪਿੰਡ ਯਾਨੀ, ਜਿੱਥੇ ਪਰੰਪਰਾਵਾਂ ਵੀ ਹੋਣ, ਅਤੇ ਪ੍ਰਗਤੀਸ਼ੀਲਤਾ ਵੀ ਹੋਵੇ! ਭਾਰਤ ਦਾ ਪਿੰਡ ਯਾਨੀ, ਜਿੱਥੇ ਸੰਸਕਾਰ ਵੀ ਹੋਣ ਅਤੇ ਸਹਕਾਰ ਵੀ ਹੋਵੇ ! ਜਿੱਥੇ ਸਮਤਾ ਵੀ ਹੋਵੇ ਅਤੇ ਮਮਤਾ ਵੀ ਹੋਵੇ !

ਅੱਜ ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਐਸੇ ਹੀ ਪਿੰਡਾਂ ਦਾ ਪੁਨਰਗਠਨ, ਉਨ੍ਹਾਂ ਦਾ ਪੁਨਰਜਾਗਰਣ ਇਹ ਸਾਡਾ ਕਰਤੱਵ ਹੈ। ਅੱਜ ਇਸੇ ਸੰਕਲਪ ਨੂੰ ਲੈ ਕੇ ਦੇਸ਼ ਪਿੰਡ-ਗ਼ਰੀਬ , ਕ੍ਰਿਸ਼ੀ-ਕਿਸਾਨ ਅਤੇ ਪੰਚਾਇਤੀ ਲੋਕਤੰਤਰ ਦੇ ਵਿਭਿੰਨ ਆਯਾਮਾਂ ਵਿੱਚ ਕੰਮ ਕਰ ਰਿਹਾ ਹੈ।ਅੱਜ ਭਾਰਤ ਦੇ ਪਿੰਡਾਂ ਵਿੱਚ ਸਭ ਤੋਂ ਤੇਜ਼ ਗਤੀ ਨਾਲ ਸੜਕਾਂ ਬਣ ਰਹੀਆਂ ਹਨ। ਅੱਜ ਭਾਰਤ ਦੇ ਪਿੰਡਾਂ ਵਿੱਚ ਤੇਜ਼ ਗਤੀ ਨਾਲ ਔਪਟੀਕਲ ਫਾਇਬਰ ਵਿਛਾਇਆ ਜਾ ਰਿਹਾ ਹੈ।ਅੱਜ ਭਾਰਤ ਦੇ ਪਿੰਡਾਂ ਵਿੱਚ ਤੇਜ਼ ਗਤੀ ਨਾਲ ਘਰ ਬਣ ਰਹੇ ਹਨ, LED ਸਟ੍ਰੀਟ ਲਾਈਟਾਂ ਲਗ ਰਹੀਆਂ ਹਨ। ਸ਼ਹਿਰਾਂ ਦੇ ਨਾਲ-ਨਾਲ ਸਾਡੇ ਪਿੰਡ ਵੀ ਵਿਕਾਸ ਦੇ ਹਰ ਮਾਰਗ ‘ਤੇ ਕਦਮ ਨਾਲ ਕਦਮ ਮਿਲਾ ਕੇ ਚਲਣ, ਇਹ ਨਵੇਂ ਭਾਰਤ ਦੀ ਸੋਚ ਵੀ ਹੈ ਅਤੇ ਨਵੇਂ ਭਾਰਤ ਦਾ ਸੰਕਲਪ ਵੀ ਹੈ।

ਤੁਸੀਂ ਸੋਚੋ, ਕਿ ਕਿਸੇ ਨੇ ਕਲਪਨਾ ਕੀਤੀ ਸੀ ਕਿ ਇੱਕ ਦਿਨ ਖੇਤੀ ਨਾਲ ਜੁੜੇ ਮੁਸ਼ਕਿਲ ਤੋਂ ਮੁਸ਼ਕਿਲ ਕੰਮ ਹੁਣ ਡ੍ਰੋਨ ਦੇ ਜ਼ਰੀਏ ਨਾਲ ਵੀ ਹੋਣਾ ਸ਼ੁਰੂ ਹੋ ਜਾਣਗੇ।ਲੇਕਿਨ ਅੱਜ ਦੇਸ਼ ਇਸ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ।ਮੈਨੂੰ ਦੱਸਿਆ ਗਿਆ ਹੈ ਕਿ ਇੱਥੇ ਇਸ ਪਿੰਡ ਵਿੱਚ ਵੀ 300 ਤੋਂ ਜ਼ਿਆਦਾ ਲੋਕਾਂ ਨੂੰ ਸਵਾਮਿਤਵ ਦੇ ਤਹਿਤ ਘਰੌਨੀ ਦਿੱਤੀ ਜਾ ਚੁੱਕੀ ਹੈ, ਪ੍ਰਾਪਰਟੀ ਦੇ ਕਾਗਜ਼ ਦਿੱਤੇ ਜਾ ਚੁੱਕੇ ਹਨ। ਟੈਕਨੋਲੋਜੀ ਦੇ ਜ਼ਰੀਏ ਕੈਸੇ ਕਿਸਾਨ ਦੀ ਸੁਵਿਧਾ ਅਤੇ ਆਮਦਨੀ ਦੋਨੋਂ ਵਧਣ, ਇਸ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ।

ਸਾਥੀਓ,

ਸਾਡੇ ਪਿੰਡਾਂ ਦੇ ਪਾਸ ਸਭ ਤੋਂ ਜ਼ਿਆਦਾ ਸਮਰੱਥਾ ਹੈ, ਸਭ ਤੋਂ ਜ਼ਿਆਦਾ ਕਿਰਤ ਸ਼ਕਤੀ ਹੈ ,ਅਤੇ ਸਭ ਤੋਂ ਜ਼ਿਆਦਾ ਸਮਰਪਣ ਵੀ ਹੈ। ਇਸ ਲਈ ਭਾਰਤ ਦੇ ਪਿੰਡਾਂ ਦਾ ਸਸ਼ਕਤੀਕਰਣ ਸਾਡੀ ਸਰਕਾਰ ਦੀਆਂ ਸਰਬਉੱਚ ਪ੍ਰਾਥਮਿਕਤਾਵਾਂ ਵਿੱਚੋਂ ਇੱਕ ਹੈ। ਜਨਧਨ ਯੋਜਨਾ ਹੋਵੇ, ਆਵਾਸ ਯੋਜਨਾ ਹੋਵੇ, ਉੱਜਵਲਾ ਦੇ ਤਹਿਤ ਮਿਲਿਆ ਗੈਸ ਕਨੈਕਸ਼ਨ ਹੋਵੇ, ਹਰ ਘਰ ਜਲ ਅਭਿਯਾਨ ਹੋਵੇ, ਆਯੁਸ਼ਮਾਨ ਭਾਰਤ ਯੋਜਨਾ ਹੋਵੇ, ਇਨ੍ਹਾਂ ਸਭ ਦਾ ਲਾਭ ਕਰੋੜਾਂ ਪਿੰਡਵਾਸੀਆਂ ਨੂੰ ਮਿਲਿਆ ਹੈ। ਗ਼ਰੀਬ ਕਲਿਆਣ ਦੇ ਲਈ ਦੇਸ਼ ਨੇ ਜਿਸ ਗਤੀ ਨਾਲ ਕੰਮ ਕੀਤਾ ਹੈ, ਉਹ ਅਭੂਤਪੂਰਵ ਹੈ।

ਹੁਣ ਦੇਸ਼ ਦਾ ਇੱਕ ਲਕਸ਼ ਹੈ, ਹਰ ਯੋਜਨਾ ਦਾ ਸ਼ਤ-ਪ੍ਰਤੀਸ਼ਤ ਲਾਭ ਸ਼ਤ-ਪ੍ਰਤੀਸ਼ਤ ਲਾਭਾਰਥੀਆਂ ਤੱਕ ਪਹੁੰਚਾਉਣਾ, ਭਾਵ ਸ਼ਤ-ਪ੍ਰਤੀਸ਼ਤ ਸਸ਼ਕਤੀਕਰਣ। ਨਾ ਕੋਈ ਭੇਦਭਾਵ, ਨਾ ਕੋਈ ਫਰਕ ! ਇਹੀ ਤਾਂ ਸਮਾਜਿਕ ਨਿਆਂ ਹੈ। ਸਮਰਸਤਾ(ਸਦਭਾਵਨਾ) ਅਤੇ ਸਮਾਨਤਾ ਦਾ ਬਾਬਾ ਸਾਹਬ ਦਾ ਇਹੀ ਉਹ ਸੁਪਨਾ ਸੀ, ਜਿਸ ਨੂੰ ਅਧਾਰ ਬਣਾ ਕੇ ਉਨ੍ਹਾਂ ਨੇ ਸਾਨੂੰ ਸਾਡਾ ਸੰਵਿਧਾਨ ਦਿੱਤਾ ਸੀ। ਬਾਬਾ ਸਾਹਬ ਦਾ ਉਹ ਸੁਪਨਾ ਅੱਜ ਪੂਰਾ ਹੋ ਰਿਹਾ ਹੈ। ਦੇਸ਼ ਉਸ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ।

ਸਾਥੀਓ,

ਅੱਜ ਦਾ ਇਹ ਅਵਸਰ ਇੱਕ ਹੋਰ ਬਾਤ ਦੇ ਲਈ ਬਹੁਤ ਇਤਿਹਾਸਿਕ ਹੈ। ਅਤੇ ਇਹ ਬਾਤ ਸਭ ਦੇ ਲਈ ਨੋਟ ਕਰਨ ਵਾਲੀ ਹੈ, ਕਿਉਂਕਿ ਇਹ ਦੇਸ਼ ਦੇ ਲੋਕਤੰਤਰ ਦੀ ਤਾਕਤ, ਦੇਸ਼ ਦੇ ਪਿੰਡਾਂ ਦੀ ਤਾਕਤ ਨੂੰ ਇਕੱਠਿਆਂ ਦਿਖਾਉਂਦੀ ਹੈ। ਇੱਥੇ ਇਸ ਮੰਚ 'ਤੇ ਆਦਰਯੋਗ ਰਾਸ਼ਟਰਪਤੀ ਜੀ, ਯੂਪੀ ਦੇ ਰਾਜਪਾਲ ਆਨੰਦੀਬੇਨ ਪਟੇਲ ਜੀ, ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ ਉਪਸਥਿਤ ਹਨ। ਮੈਨੂੰ ਵੀ ਤੁਸੀਂ, ਆਪ ਸਭ ਦੇਸ਼ਵਾਸੀਆਂ ਨੇ ਦੇਸ਼ ਦੀ ਸੇਵਾ ਦੇ ਲਈ ਇਤਨੀ ਬੜੀ ਜ਼ਿੰਮੇਵਾਰੀ ਸੌਂਪੀ ਹੈ। ਅਸੀਂ ਚਾਰੇ ਲੋਕ ਕਿਸੇ ਨਾ ਕਿਸੇ ਛੋਟੇ ਪਿੰਡ ਜਾਂ ਕਸਬੇ ਵਿੱਚੋਂ ਨਿਕਲ ਕੇ ਇੱਥੇ ਪਹੁੰਚੇ ਹਾਂ।

ਮੇਰਾ ਜਨਮ ਵੀ ਗੁਜਰਾਤ ਦੇ ਇੱਕ ਛੋਟੇ ਜਿਹੇ ਕਸਬੇ ਵਿੱਚ ਹੋਇਆ ਸੀ। ਪਿੰਡ ਦੇ ਸੱਭਿਆਚਾਰ, ਸੰਸਕਾਰ ਅਤੇ ਸਾਡੇ ਇੱਥੇ ਜੁੜੇ ਸੰਘਰਸ਼ਾਂ ਨੇ ਸਾਡੇ ਜਿਹੇ ਕਿਤਨੇ ਹੀ ਲੋਕਾਂ ਨੂੰ ਤਰਾਸ਼ਿਆ, ਸਾਡੇ ਸੰਸਕਾਰਾਂ ਨੂੰ ਮਜ਼ਬੂਤ ਕੀਤਾ। ਇਹੀ ਸਾਡੇ ਲੋਕਤੰਤਰ ਦੀ ਤਾਕਤ ਹੈ। ਭਾਰਤ ਵਿੱਚ ਪਿੰਡ ਵਿੱਚ ਪੈਦਾ ਹੋਇਆ ਗ਼ਰੀਬ ਤੋਂ ਗ਼ਰੀਬ ਵਿਅਕਤੀ ਵੀ ਰਾਸ਼ਟਰਪਤੀ-ਪ੍ਰਧਾਨ ਮੰਤਰੀ-ਰਾਜਪਾਲ-ਮੁੱਖ ਮੰਤਰੀ ਦੇ ਪਦ ਤੱਕ ਪਹੁੰਚ ਸਕਦਾ ਹੈ।

ਲੇਕਿਨ ਭਾਈਓ ਅਤੇ ਭੈਣੋਂ,

ਅੱਜ ਜਦੋਂ ਅਸੀਂ ਲੋਕਤੰਤਰ ਦੀ ਇਸ ਤਾਕਤ ਦੀ ਚਰਚਾ ਕਰ ਰਹੇ ਹਾਂ ਤਾਂ ਸਾਨੂੰ ਇਸ ਦੇ ਸਾਹਮਣੇ ਖੜ੍ਹੀਆਂ ਪਰਿਵਾਰਵਾਦ ਜਿਹੀਆਂ ਚੁਣੌਤੀਆਂ ਤੋਂ ਵੀ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਇਹ ਪਰਿਵਾਰਵਾਦ ਹੀ ਹੈ ਜੋ ਰਾਜਨੀਤੀ ਵਿੱਚ ਹੀ ਨਹੀਂ, ਬਲਕਿ ਹਰ ਖੇਤਰ ਵਿੱਚ ਪ੍ਰਤਿਭਾਵਾਂ ਦਾ ਗਲਾ ਘੋਟਦਾ ਹੈ, ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਦਾ ਹੈ।

ਵੈਸੇ ਸਾਥੀਓ,

ਮੈਂ ਜਦੋਂ ਪਰਿਵਾਰਵਾਦ ਦੇ ਖ਼ਿਲਾਫ਼ ਬਾਤ ਕਰਦਾ ਹਾਂ ਤਾਂ ਕੁਝ ਲੋਕਾਂ ਨੂੰ ਲਗਦਾ ਹੈ ਕਿ ਇਹ ਰਾਜਨੀਤਕ ਬਿਆਨ ਹੈ, ਮੈਂ ਕਿਸੇ ਰਾਜਨੀਤਕ ਦਲ ਦੇ ਖ਼ਿਲਾਫ਼ ਬਾਤ ਕਰ ਰਿਹਾ ਹਾਂ, ਵੈਸਾ ਪ੍ਰਚਾਰ ਹੁੰਦਾ ਹੈ। ਮੈਂ ਦੇਖ ਰਿਹਾ ਹਾਂ ਕਿ ਜੋ ਲੋਕ ਪਰਿਵਾਰਵਾਦ ਦੀ ਮੇਰੀ ਵਿਆਖਿਆ ਵਿੱਚ ਸਹੀ ਬੈਠਦੇ ਹਨ, ਉਹ ਮੈਥੋਂ ਭੜਕੇ ਹੋਏ ਹਨ, ਗੁੱਸੇ ਵਿੱਚ ਹਨ। ਦੇਸ਼ ਦੇ ਕੋਨੇ-ਕੋਨੇ ਵਿੱਚ ਇਹ ਪਰਿਵਾਰਵਾਦੀ ਮੇਰੇ ਖ਼ਿਲਾਫ਼ ਹੁਣ ਇਕਜੁੱਟ ਹੋ ਰਹੇ ਹਨ। ਉਹ ਇਸ ਬਾਤ ਤੋਂ ਵੀ ਨਾਰਾਜ਼ ਹਨ ਕਿ ਕਿਉਂ ਦੇਸ਼ ਦਾ ਯੁਵਾ, ਪਰਿਵਾਰਵਾਦ ਦੇ ਖ਼ਿਲਾਫ਼ ਮੋਦੀ ਦੀਆਂ ਬਾਤਾਂ ਨੂੰ ਇਤਨੀ ਗੰਭੀਰਤਾ ਨਾਲ ਲੈ ਰਿਹਾ ਹੈ।

ਸਾਥੀਓ,

ਮੈਂ ਇਨ੍ਹਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਮੇਰੀ ਬਾਤ ਦਾ ਗ਼ਲਤ ਅਰਥ ਨਾ ਕੱਢਣ। ਮੇਰੀ ਕਿਸੇ ਰਾਜਨੀਤਕ ਦਲ ਨਾਲ ਜਾਂ ਕਿਸੇ ਵਿਅਕਤੀ ਨਾਲ ਕੋਈ ਵਿਅਕਤੀਗਤ ਨਾਰਾਜ਼ਗੀ ਨਹੀਂ ਹੈ। ਮੈਂ ਤਾਂ ਚਾਹੁੰਦਾ ਹਾਂ ਕਿ ਦੇਸ਼ ਵਿੱਚ ਇੱਕ ਮਜ਼ਬੂਤ ਵਿਰੋਧੀ ਧਿਰ ਹੋਵੇ, ਲੋਕਤੰਤਰ ਨੂੰ ਸਮਰਪਿਤ ਰਾਜਨੀਤਕ ਪਾਰਟੀਆਂ ਹੋਣ। ਮੈਂ ਤਾਂ ਚਾਹੁੰਦਾ ਹਾਂ ਕਿ ਪਰਿਵਾਰਵਾਦ ਦੇ ਸ਼ਿਕੰਜੇ ਵਿੱਚ ਫਸੀਆਂ ਪਾਰਟੀਆਂ, ਖ਼ੁਦ ਨੂੰ ਇਸ ਬਿਮਾਰੀ ਤੋਂ ਮੁਕਤ ਕਰਨ, ਖ਼ੁਦ ਆਪਣਾ ਇਲਾਜ ਕਰਨ। ਤਦੇ ਭਾਰਤ ਦਾ ਲੋਕਤੰਤਰ ਮਜ਼ਬੂਤ ਹੋਵੇਗਾ , ਦੇਸ਼ ਦੇ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਆਉਣ ਦਾ ਜ਼ਿਆਦਾ ਤੋਂ ਜ਼ਿਆਦਾ ਅਵਸਰ ਮਿਲੇਗਾ।

ਖੈਰ, ਪਰਿਵਾਰਵਾਦੀ ਪਾਰਟੀਆਂ ਤੋਂ ਮੈਂ ਕੁਝ ਜ਼ਿਆਦਾ ਹੀ ਉਮੀਦ ਕਰ ਰਿਹਾ ਹਾਂ। ਇਸ ਲਈ, ਮੈਂ ਤੁਹਾਡੇ ਦਰਮਿਆਨ ਵੀ ਕਹਾਂਗਾ ਕਿ ਇਹ ਸਾਡੀ ਜ਼ਿੰਮੇਦਾਰੀ ਹੈ ਕਿ ਅਸੀਂ ਦੇਸ਼ ਵਿੱਚ ਪਰਿਵਾਰਵਾਦ ਜਿਹੀਆਂ ਬੁਰਾਈਆਂ ਨੂੰ ਨਾ ਪਨਪਣ ਦੇਈਏ। ਪਿੰਡ ਦੇ ਗ਼ਰੀਬ ਦਾ ਬੇਟਾ, ਪਿੰਡ ਦੇ ਗ਼ਰੀਬ ਦੀ ਬੇਟੀ ਵੀ ਰਾਸ਼ਟਰਪਤੀ-ਪ੍ਰਧਾਨ ਮੰਤਰੀ ਬਣ ਸਕੇ, ਇਸ ਦੇ ਲਈ ਪਰਿਵਾਰਵਾਦੀ ਪਾਰਟੀਆਂ ਨੂੰ ਰੋਕਿਆ ਜਾਣਾ ਬਹੁਤ ਜ਼ਰੂਰੀ ਹੈ।

ਸਾਥੀਓ,

ਰਾਸ਼ਟਰਪਤੀ ਜੀ ਦੇ ਇਸ ਪਿੰਡ ਅੱਜ ਆ ਕੇ ਮੈਂ ਅੱਜ ਉਪਹਾਰ ਸਰੂਪ ਕੁਝ ਮੰਗਣ ਆਇਆ ਹਾਂ, ਕੁਝ ਮੰਗਣਾ ਚਾਹੁੰਦਾ ਹਾਂ। ਤੁਹਾਨੂੰ ਲਗੇਗਾ ਕਿ ਇਹ ਕੈਸਾ ਪ੍ਰਧਾਨ ਮੰਤਰੀ ਹੈ, ਸਾਡੇ ਪਿੰਡ ਵਿੱਚ ਆਇਆ, ਲਿਆਇਆ ਕੁਝ ਨਹੀਂ ਅਤੇ ਮੰਗ ਰਿਹਾ ਹੈ ਸਾਥੋਂ। ਮੈਂ ਮੰਗ ਰਿਹਾ ਹਾਂ….ਤੁਸੀਂ ਦਿਓਗੇ ਨਾ, ਮੈਂ ਪਿੰਡ ਤੋਂ ਮੰਗਾਂਗਾ ਤਾਂ ਮਿਲੇਗਾ ਨਾ… ਜਿਨ੍ਹਾਂ-ਜਿਨ੍ਹਾਂ ਪਿੰਡਾਂ ਤੋਂ ਲੋਕ ਆਏ ਹਨ ਉਹ ਵੀ ਦੇਣਗੇ ਨਾ। ਦੇਖੋ, ਤੁਸੀਂ ਆਪਣੇ ਪਿੰਡ ਵਿਚ ਇਤਨਾ ਵਿਕਾਸ ਕੀਤਾ ਹੈ।

ਅੱਜ ਜਦੋਂ ਦੇਸ਼ ਆਪਣੀ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ, ਤਾਂ ਤੁਸੀਂ ਆਪਣਾ ਪ੍ਰਯਾਸ ਵਧਾਉਣਾ ਹੈ। ਅੰਮ੍ਰਿਤਕਾਲ ਵਿੱਚ ਦੇਸ਼ ਨੇ ਸੰਕਲਪ ਲਿਆ ਹੈ ਕਿ ਦੇਸ਼ ਦੇ ਹਰ ਜ਼ਿਲ੍ਹੇ ਵਿਚ 75 ਅੰਮ੍ਰਿਤ ਸਰੋਵਰ ਬਣਾਏ ਜਾਣਗੇ। ਅਤੇ ਹੁਣੇ ਯੋਗੀਜੀ ਦੱਸ ਰਹੇ ਸਨ ਕਿ ਇੱਥੇ ਪਰੌਂਖ ਵਿੱਚ ਵੀ 2 ਅੰਮ੍ਰਿਤ ਸਰੋਵਰਾਂ ਦਾ ਨਿਰਮਾਣ ਹੋ ਰਿਹਾ ਹੈ। ਤੁਸੀਂ ਇਸ ਅੰਮ੍ਰਿਤ ਸਰੋਵਰ ਦੇ ਨਿਰਮਾਣ ਵਿੱਚ ਮਦਦ ਕਰਨੀ ਵੀ ਹੈ, ਕਾਰਸੇਵਾ ਵੀ ਕਰਨੀ ਹੈ ਅਤੇ ਇਸ ਦੀ ਸ਼ਾਨ ਨੂੰ ਵੀ ਬਣਾਈ ਰੱਖਣੀ ਹੈ।

ਮੈਂ ਤੁਹਾਡੇ ਤੋਂ ਇੱਕ ਹੋਰ ਬਾਤ ਦੀ ਵੀ ਮੰਗ ਕਰਦਾ ਹਾਂ ਅਤੇ ਮੈਨੂੰ ਵਿਸਵਾਸ਼ ਹੈ ਕਿ ਆਪ ਮੇਰੀ ਇਸ ਮੰਗ ਨੂੰ ਪੂਰਾ ਕਰੋਗੇ ਅਤੇ ਉਹ ਹੈ ਕੁਦਰਤੀ ਖੇਤੀ, ਨੈਚੁਰਲ ਫਾਰਮਿੰਗ। ਪਰੌਂਖ ਪਿੰਡ ਵਿੱਚ ਜ਼ਿਆਦਾ ਤੋਂ ਜ਼ਿਆਦਾ ਕਿਸਾਨ ਨੈਚੁਰਲ ਫਾਰਮਿੰਗ ਨੂੰ ਅਪਣਾਉਣ,ਕੁਦਰਤੀ ਖੇਤੀ ਨੂੰ ਅਪਣਾਉਣ ਤਾਂ ਇਹ ਦੇਸ਼ ਦੇ ਲਈ ਇੱਕ ਬਹੁਤ ਬੜੀ ਉਦਾਹਰਣ ਬਣੇਗੀ।

ਸਾਥੀਓ,

ਭਾਰਤ ਦੀ ਸਫ਼ਲਤਾ ਦਾ ਇੱਕ ਹੀ ਰਸਤਾ ਹੈ- ਸਬਕਾ ਪ੍ਰਯਾਸ। ਸਬਕੇ ਪ੍ਰਯਾਸ ਨਾਲ ਹੀ ਆਤਮਨਿਰਭਰ ਭਾਰਤ ਦਾ ਸੁਪਨਾ ਵੀ ਪੂਰਾ ਹੋਵੇਗਾ। ਅਤੇ, ਆਤਮਨਿਰਭਰ ਭਾਰਤ ਦਾ ਅਰਥ ਹੈ ਆਤਮਨਿਰਭਰ ਪਿੰਡ, ਆਤਮਨਿਰਭਰ ਯੁਵਾ। ਸਾਡੇ ਪਿੰਡ ਗਤੀ ਪਕੜਨਗੇ ਤਾਂ ਦੇਸ਼ ਗਤੀ ਪਕੜੇਗਾ। ਸਾਡੇ ਪਿੰਡ ਵਿਕਾਸ ਕਰਨਗੇ ਤਾਂ ਦੇਸ਼ ਵਿਕਾਸ ਕਰੇਗਾ।

ਆਦਰਯੋਗ ਕੋਵਿੰਦ ਜੀ ਦੇ ਰੂਪ ਵਿੱਚ ਦੇਸ਼ ਨੂੰ ਰਾਸ਼ਟਰਪਤੀ ਦੇਣ ਵਾਲੇ ਪਰੌਂਖ ਨੇ ਇਹ ਸਾਬਤ ਕਰ ਦਿੱਤਾ ਹੈ, ਕਿ ਪਿੰਡਾਂ ਦੀ ਮਿੱਟੀ ਵਿੱਚ ਕਿਤਨੀ ਸਮਰੱਥਾ ਹੁੰਦੀ ਹੈ। ਸਾਨੂੰ ਇਸ ਸਮਰੱਥਾ ਦਾ, ਇਸ ਪ੍ਰਤਿਭਾ ਦਾ ਸਹੀ ਇਸਤੇਮਾਲ ਕਰਨਾ ਹੈ। ਅਸੀਂ ਸਾਰੇ ਮਿਲ ਕੇ ਕੰਮ ਕਰਾਂਗੇ, ਅਤੇ ਦੇਸ਼ ਦੇ ਸੁਪਨਿਆਂ ਨੂੰ ਪੂਰਾ ਕਰਾਂਗੇ।

ਇਸੇ ਸੰਕਲਪ ਦੇ ਨਾਲ, ਮੈਂ ਇੱਕ ਵਾਰ ਫਿਰ ਆਦਰਯੋਗ ਰਾਸ਼ਟਰਪਤੀ ਜੀ ਦਾ ਹਿਰਦੇ ਤੋਂ ਆਭਾਰ ਪ੍ਰਗਟ ਕਰਦਾ ਹਾਂ ਕਿ ਉਨ੍ਹਾਂ ਨੇ ਆਪਣੇ ਨਾਲ ਮੈਨੂੰ ਇੱਥੇ ਆਉਣ ਦਾ ਅਵਸਰ ਦਿੱਤਾ। ਮੈਂ ਆਪ ਸਭ ਦਾ ਵੀ ਇੱਕ ਵਾਰ ਫਿਰ ਹਿਰਦੇ ਤੋਂ ਅਭਿਨੰਦਨ ਕਰਦਾ ਹਾਂ ਅਤੇ ਪਿੰਡ ਦੀ ਹਰ ਗਲੀ ਵਿੱਚ ਜਿੱਥੇ-ਜਿੱਥੇ ਗਿਆ,ਜਿਸ ਉਮੰਗ ਅਤੇ ਉਤਸ਼ਾਹ ਨਾਲ ਤੁਸੀਂ ਅਭਿਨੰਦਨ ਕੀਤਾ,ਪੁਸ਼ਪ ਵਰਸ਼ਾ ਕੀਤੀ, ਸਨੇਹ ਵਰਸ਼ਾ ਕੀਤੀ,ਆਪਣੇ ਪਿਆਰ ਨਾਲ ਅਭਿਭੂਤ ਕਰ ਦਿੱਤਾ। ਮੈਂ ਤੁਹਾਡੇ ਇਸ ਪਿਆਰ ਨੂੰ ਕਦੇ ਭੁੱਲ ਨਹੀਂ ਪਾਵਾਂਗਾ। ਤੁਹਾਡੇ ਇਸ ਸੁਆਗਤ ਨੂੰ ਕਦੇ ਭੁੱਲ ਨਹੀਂ ਪਾਵਾਂਗਾ। ਅਤੇ ਪਿੰਡ ਦੇ ਅੰਦਰ ਜਿਤਨਾ ਵੀ ਸਮਾਂ ਬਿਤਾਉਣ ਦਾ ਅਵਸਰ ਮਿਲਿਆ, ਖ਼ੁਦ ਦੇ ਬਚਪਨ ਦੇ ਨਾਲ ਵੀ ਮੈਂ ਜੁੜ ਗਿਆ।ਇਸ ਲਈ ਵੀ ਮੈਂ ਆਪ ਪਿੰਡਵਾਸੀਆਂ ਦਾ ਹਿਰਦੇ ਤੋਂ ਅਭਿਨੰਦਨ ਕਰਦੇ ਹੋਏ ਮੇਰੀ ਵਾਣੀ ਨੂੰ ਵਿਰਾਮ ਦਿੰਦਾ ਹਾਂ।

ਬਹੁਤ-ਬਹੁਤ ਧੰਨਵਾਦ!

 

***********

ਡੀਐੱਸ/ਐੱਸਟੀ/ਐੱਨਐੱਸ


(Release ID: 1831214) Visitor Counter : 158