ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਕਾਨਪੁਰ ਦੇ ਪਰੌਂਖ ਪਿੰਡ ਵਿੱਚ ਜਨ ਸਭਾ ਨੂੰ ਸੰਬੋਧਨ ਕੀਤਾ




ਰਾਸ਼ਟਰਪਤੀ ਦੇ ਨਾਲ ਉਨ੍ਹਾਂ ਦੇ ਜੱਦੀ ਪਿੰਡ ਗਏ



“ਪਰੌਂਖ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਵਧੀਆ ਮਿਸਾਲ ਹੈ”



"ਰਾਸ਼ਟਰਪਤੀ 'ਸੰਵਿਧਾਨ' ਅਤੇ 'ਸੰਸਕਾਰ' ਦੋਵਾਂ ਦਾ ਪ੍ਰਤੀਕ ਹਨ"



"ਭਾਰਤ ਵਿੱਚ, ਇੱਕ ਪਿੰਡ ਵਿੱਚ ਪੈਦਾ ਹੋਇਆ ਸਭ ਤੋਂ ਗ਼ਰੀਬ ਵਿਅਕਤੀ ਵੀ ਰਾਸ਼ਟਰਪਤੀ-ਪ੍ਰਧਾਨ ਮੰਤਰੀ-ਰਾਜਪਾਲ-ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚ ਸਕਦਾ ਹੈ"



"ਭਾਰਤ ਦੇ ਪਿੰਡਾਂ ਦਾ ਸਸ਼ਕਤੀਕਰਣ ਸਾਡੀ ਸਰਕਾਰ ਦੀਆਂ ਪ੍ਰਮੁੱਖ ਪ੍ਰਾਥਮਿਕਤਾਵਾਂ ਵਿੱਚੋਂ ਇੱਕ ਹੈ"



"ਦੇਸ਼ ਨੇ ਗ਼ਰੀਬਾਂ ਦੀ ਭਲਾਈ ਲਈ ਬੇਮਿਸਾਲ ਗਤੀ ਨਾਲ ਕੰਮ ਕੀਤਾ ਹੈ"



“ਮੈਂ ਚਾਹੁੰਦਾ ਹਾਂ ਕਿ ਵੰਸ਼ਵਾਦ ਦੇ ਚੁੰਗਲ ਵਿੱਚ ਫਸੀਆਂ ਪਾਰਟੀਆਂ ਆਪਣੇ ਆਪ ਨੂੰ ਇਸ ਬਿਮਾਰੀ ਤੋਂ ਮੁਕਤ ਕਰਨ ਅਤੇ ਆਪਣੇ ਆਪ ਨੂੰ ਠੀਕ ਕਰਨ। ਤਾਂ ਹੀ ਭਾਰਤ ਦਾ ਲੋਕਤੰਤਰ ਮਜ਼ਬੂਤ ਹੋਵੇਗਾ ਅਤੇ ਦੇਸ਼ ਦੇ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਆਉਣ ਦਾ ਵੱਧ ਤੋਂ ਵੱਧ ਮੌਕਾ ਮਿਲੇਗਾ”

Posted On: 03 JUN 2022 5:17PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਮਾਣਯੋਗ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦੇ ਨਾਲ ਕਾਨਪੁਰ ਦੇ ਪਰੌਂਖ ਪਿੰਡ ਵਿੱਚ ਪਥਰੀ ਮਾਤਾ ਮੰਦਿਰ ਗਏ।

 

ਇਸ ਤੋਂ ਬਾਅਦ ਉਨ੍ਹਾਂ ਨੇ ਡਾ. ਬੀ ਆਰ ਅੰਬੇਡਕਰ ਭਵਨ ਦਾ ਦੌਰਾ ਕੀਤਾ ਅਤੇ ਬਾਅਦ ਵਿੱਚ ਮਿਲਨ ਕੇਂਦਰ ਵੀ ਗਏ। ਇਹ ਕੇਂਦਰ ਮਾਣਯੋਗ ਰਾਸ਼ਟਰਪਤੀ ਦਾ ਜੱਦੀ ਘਰ ਹੈ, ਜੋ ਪਬਲਿਕ ਵਰਤੋਂ ਲਈ ਦਾਨ ਕੀਤਾ ਗਿਆ ਸੀ ਅਤੇ ਇੱਕ ਕਮਿਊਨਿਟੀ ਸੈਂਟਰ (ਮਿਲਨ ਕੇਂਦਰ) ਵਿੱਚ ਬਦਲਿਆ ਗਿਆ ਸੀ। ਦੋਵੇਂ ਪਤਵੰਤੇ ਪਿੰਡ ਪਰੌਂਖ ਵਿਖੇ ਇੱਕ ਜਨਸਭਾ ਵਿੱਚ ਸ਼ਾਮਲ ਹੋਏ। ਇਸ ਮੌਕੇ 'ਤੇ ਪ੍ਰਥਮ ਮਹਿਲਾ ਸ਼੍ਰੀਮਤੀ ਸਵਿਤਾ ਕੋਵਿੰਦ, ਉੱਤਰ ਪ੍ਰਦੇਸ਼ ਦੀ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ, ਕੇਂਦਰੀ ਮੰਤਰੀ, ਰਾਜ ਮੰਤਰੀ, ਲੋਕ ਨੁਮਾਇੰਦੇ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

 

ਇਸ ਮੌਕੇ 'ਤੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਉਸ ਪਿੰਡ ਦਾ ਦੌਰਾ ਕਰਕੇ ਖੁਸ਼ ਹਨ ਜਿਸ ਨੇ ਰਾਸ਼ਟਰਪਤੀ ਦਾ ਬਚਪਨ ਦੇਖਿਆ ਹੈ ਅਤੇ ਉਨ੍ਹਾਂ ਨੂੰ ਦੇਸ਼ ਦੇ ਸਰਬਉੱਚ ਅਹੁਦੇ 'ਤੇ ਪਹੁੰਚਦੇ ਵੀ ਦੇਖਿਆ ਹੈ। ਉਨ੍ਹਾਂ ਨੇ ਯਾਦਾਂ ਨੂੰ ਤਾਜ਼ਾ ਕੀਤਾ ਜੋ ਰਾਸ਼ਟਰਪਤੀ ਨੇ ਦੌਰੇ ਦੌਰਾਨ ਉਨ੍ਹਾਂ ਨਾਲ ਸਾਂਝੀਆਂ ਕੀਤੀਆਂ ਸਨ। ਉਨ੍ਹਾਂ ਨੇ ਰਾਸ਼ਟਰਪਤੀ ਦੀ ਜੀਵਨ ਯਾਤਰਾ ਦੀ ਮਜ਼ਬੂਤੀ ਦੀ ਸ਼ਲਾਘਾ ਕੀਤੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਪਰੌਂਖ ਵਿੱਚ ਭਾਰਤ ਦੇ ਆਦਰਸ਼ ਪਿੰਡਾਂ ਦੀ ਤਾਕਤ ਮਹਿਸੂਸ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਪਿੰਡ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਉੱਤਮ ਮਿਸਾਲ ਹੈ। ਪਥਰੀ ਮਾਤਾ ਮੰਦਿਰ ਦੇਵ ਭਗਤੀ ਅਤੇ ਦੇਸ਼ ਭਗਤੀ ਦੋਵਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਰਾਸ਼ਟਰਪਤੀ ਦੇ ਪਿਤਾ ਦੀ ਸੋਚ ਪ੍ਰਕਿਰਿਆ ਅਤੇ ਕਲਪਨਾ ਅਤੇ ਤੀਰਥ ਯਾਤਰਾ ਲਈ ਉਨ੍ਹਾਂ ਦੀ ਲਗਨ ਅਤੇ ਦੇਸ਼ ਭਰ ਦੇ ਆਸਥਾ ਦੇ ਅਸਥਾਨਾਂ ਤੋਂ ਪੱਥਰ ਅਤੇ ਆਸਥਾ ਦੀਆਂ ਵਸਤਾਂ ਲਿਆਉਣ ਲਈ ਨਮਨ ਕੀਤਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਰੌਂਖ ਪਿੰਡ ਦੀ ਮਿੱਟੀ ਤੋਂ ਰਾਸ਼ਟਰਪਤੀ ਨੂੰ ਮਿਲੇ ਸੰਸਕਾਰਾਂ ਦੀ ਅੱਜ ਦੁਨੀਆ ਗਵਾਹ ਹੈ। ਰਾਸ਼ਟਰਪਤੀ, ਜੋ 'ਸੰਵਿਧਾਨ' ਅਤੇ 'ਸੰਸਕਾਰ' ਦੋਵਾਂ ਦੀ ਨੁਮਾਇੰਦਗੀ ਕਰਦੇ ਹਨ, ਨੇ ਪ੍ਰੋਟੋਕੋਲ ਤੋੜ ਕੇ ਅਤੇ ਹੈਲੀਪੈਡ 'ਤੇ ਉਨ੍ਹਾਂ ਦਾ ਸੁਆਗਤ ਕਰਕੇ ਪ੍ਰਧਾਨ ਮੰਤਰੀ ਨੂੰ ਹੈਰਾਨ ਕਰ ਦਿੱਤਾ। ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਰਾਸ਼ਟਰਪਤੀ ਨੇ ਕਿਹਾ ਕਿ ਉਹ ਮਹਿਮਾਨ ਦਾ ਸੁਆਗਤ ਕਰਨ ਦੇ ਆਪਣੇ 'ਸੰਸਕਾਰਾਂ' ਦੀ ਪਾਲਣਾ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਦਾ ਇਸ ਮਿਹਰਬਾਨੀ ਲਈ ਧੰਨਵਾਦ ਕੀਤਾ।

 

ਸ਼੍ਰੀ ਮੋਦੀ ਨੇ ਜ਼ਿਕਰ ਕੀਤਾ ਕਿ ਰਾਸ਼ਟਰਪਤੀ ਨੇ ਆਪਣੇ ਜੱਦੀ ਨਿਵਾਸ ਨੂੰ 'ਮਿਲਨ ਕੇਂਦਰ' ਵਜੋਂ ਵਿਕਸਿਤ ਕਰਨ ਲਈ ਦਿੱਤਾ ਸੀ। ਅੱਜ ਇਹ ਸਲਾਹ-ਮਸ਼ਵਰੇ ਅਤੇ ਟ੍ਰੇਨਿੰਗ ਸੈਂਟਰ ਦੇ ਰੂਪ ਵਿੱਚ ਮਹਿਲਾ ਸਸ਼ਕਤੀਕਰਣ ਨੂੰ ਨਵੀਂ ਤਾਕਤ ਦੇ ਰਿਹਾ ਹੈ। ਇਸੇ ਤਰ੍ਹਾਂ ਡਾ. ਬੀ ਆਰ ਅੰਬੇਡਕਰ ਭਵਨ ਬਾਬਾ ਸਾਹੇਬ ਅੰਬੇਡਕਰ ਦੇ ਆਦਰਸ਼ਾਂ ਦਾ ਪ੍ਰਚਾਰ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿੰਡ ਦੇ ਲੋਕਾਂ ਦੇ ਸਾਂਝੇ ਪ੍ਰਯਤਨਾਂ ਨਾਲ ਪਰੌਂਖ ਅੱਗੇ ਵਧਦਾ ਰਹੇਗਾ ਅਤੇ ਦੇਸ਼ ਨੂੰ ਇੱਕ ਸੰਪੂਰਨ ਪਿੰਡ ਦਾ ਮਾਡਲ ਪੇਸ਼ ਕਰੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਈ ਵੀ ਵਿਅਕਤੀ ਜਿੱਥੇ ਵੀ ਜਾਂਦਾ ਹੈ, ਉਸ ਦਾ ਪਿੰਡ ਕਦੇ ਵੀ ਉਸ ਨੂੰ ਨਹੀਂ ਛੱਡਦਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਤਮਾ ਗਾਂਧੀ ਭਾਰਤ ਦੀ ਆਜ਼ਾਦੀ ਨੂੰ ਭਾਰਤ ਦੇ ਪਿੰਡ ਨਾਲ ਜੋੜ ਕੇ ਦੇਖਦੇ ਸਨ। ਭਾਰਤ ਦੇ ਪਿੰਡ ਦਾ ਮਤਲਬ ਹੈ, ਜਿੱਥੇ ਅਧਿਆਤਮਿਕਤਾ ਹੈ, ਉੱਥੇ ਆਦਰਸ਼ ਵੀ ਹੋਣੇ ਚਾਹੀਦੇ ਹਨ। ਭਾਰਤ ਦੇ ਪਿੰਡ ਦਾ ਮਤਲਬ ਹੈ, ਜਿੱਥੇ ਪਰੰਪਰਾਵਾਂ ਹਨ, ਉੱਥੇ ਪ੍ਰਗਤੀ ਵੀ ਹੈ। ਭਾਰਤ ਦੇ ਪਿੰਡ ਦਾ ਮਤਲਬ ਹੈ, ਜਿੱਥੇ ਸੱਭਿਆਚਾਰ ਹੈ, ਉੱਥੇ ਸਹਿਯੋਗ ਵੀ ਹੋਣਾ ਚਾਹੀਦਾ ਹੈ। ਜਿੱਥੇ ਪਿਆਰ ਹੈ, ਉੱਥੇ ਸਮਾਨਤਾ ਹੈ। ਅੰਮ੍ਰਿਤ ਕਾਲ ਦੇ ਇਸ ਦੌਰ ਵਿੱਚ ਅਜਿਹੇ ਪਿੰਡਾਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿੰਡਾਂ, ਕਿਸਾਨਾਂ, ਗ਼ਰੀਬਾਂ ਅਤੇ ਪੰਚਾਇਤੀ ਲੋਕਤੰਤਰ ਲਈ ਕੰਮ ਕਰਨ ਦੇ ਇਸ ਵਾਅਦੇ ਨਾਲ ਦੇਸ਼ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ “ਸਾਡੇ ਪਿੰਡਾਂ ਵਿੱਚ ਸਭ ਤੋਂ ਵੱਧ ਸਮਰੱਥਾ ਅਤੇ ਕਿਰਤ ਸ਼ਕਤੀ, ਅਤੇ ਸਭ ਤੋਂ ਵੱਧ ਸਮਰਪਣ ਹੈ। ਇਸ ਲਈ ਭਾਰਤ ਦੇ ਪਿੰਡਾਂ ਦਾ ਸਸ਼ਕਤੀਕਰਣ ਸਾਡੀ ਸਰਕਾਰ ਦੀਆਂ ਪ੍ਰਮੁੱਖ ਪ੍ਰਾਥਮਿਕਤਾਵਾਂ ਵਿੱਚੋਂ ਇੱਕ ਹੈ।”

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨ ਧਨ ਯੋਜਨਾ, ਪੀਐੱਮਏਵਾਈ, ਉੱਜਵਲਾ ਅਤੇ ਹਰ ਘਰ ਜਲ ਜਿਹੀਆਂ ਯੋਜਨਾਵਾਂ ਨਾਲ ਕਰੋੜਾਂ ਗ੍ਰਾਮੀਣ ਲੋਕਾਂ ਨੂੰ ਲਾਭ ਪਹੁੰਚਾਇਆ ਗਿਆ ਹੈ। ਉਨ੍ਹਾਂ ਨੇ ਕਿਹਾ “ਦੇਸ਼ ਨੇ ਗ਼ਰੀਬਾਂ ਦੀ ਭਲਾਈ ਲਈ ਬੇਮਿਸਾਲ ਗਤੀ ਨਾਲ ਕੰਮ ਕੀਤਾ ਹੈ।” ਹੁਣ ਦੇਸ਼ ਸਾਰੀਆਂ ਯੋਜਨਾਵਾਂ ਦਾ 100 ਫੀਸਦੀ ਲਾਭ 100 ਫੀਸਦੀ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਕੀਮਾਂ ਦੀ ਸੰਤ੍ਰਿਪਤਾ ਹੁਣ ਇੱਕ ਉੱਚ ਪ੍ਰਾਥਮਿਕਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਬਿਨਾ ਕਿਸੇ ਭੇਦਭਾਵ ਦੇ ਸਾਰਿਆਂ ਦਾ ਸਸ਼ਕਤੀਕਰਣ ਹੋਵੇਗਾ।

 

ਭਾਰਤੀ ਲੋਕਤੰਤਰ ਦੀ ਮਜ਼ਬੂਤੀ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਮੰਚ 'ਤੇ ਮੌਜੂਦ ਸਾਰੇ ਚਾਰੇ ਪਤਵੰਤੇ, ਰਾਸ਼ਟਰਪਤੀ, ਪ੍ਰਧਾਨ ਮੰਤਰੀ, ਰਾਜਪਾਲ ਅਤੇ ਯੂਪੀ ਦੇ ਮੁੱਖ ਮੰਤਰੀ ਪਿੰਡਾਂ ਜਾਂ ਛੋਟੇ ਸ਼ਹਿਰਾਂ ਤੋਂ ਉਭਰ ਕੇ ਆਏ ਹਨ। ਉਨ੍ਹਾਂ ਨੇ ਕਿਹਾ ਸਾਡੇ ਸੰਘਰਸ਼ਾਂ ਅਤੇ ਗ਼ਰੀਬੀ ਅਤੇ ਪਿੰਡ ਦੇ ਜੀਵਨ ਨਾਲ ਪ੍ਰਤੱਖ ਸੰਪਰਕ ਨੇ ਸਾਡੇ ਸੰਸਕਾਰਾਂ ਨੂੰ ਮਜ਼ਬੂਤ ਕੀਤਾ ਹੈ, ਇਹ ਸਾਡੇ ਲੋਕਤੰਤਰ ਦੀ ਤਾਕਤ ਹੈ, "ਭਾਰਤ ਵਿੱਚ, ਇੱਕ ਪਿੰਡ ਵਿੱਚ ਪੈਦਾ ਹੋਇਆ ਸਭ ਤੋਂ ਗ਼ਰੀਬ ਵਿਅਕਤੀ ਵੀ ਰਾਸ਼ਟਰਪਤੀ-ਪ੍ਰਧਾਨ ਮੰਤਰੀ-ਰਾਜਪਾਲ-ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚ ਸਕਦਾ ਹੈ।”

 

ਲੋਕਤੰਤਰ ਦੀ ਮਜ਼ਬੂਤੀ ਦੇ ਸੰਦਰਭ ਵਿੱਚ ਪ੍ਰਧਾਨ ਮੰਤਰੀ ਨੇ ਵੰਸ਼ਵਾਦ ਦੀ ਰਾਜਨੀਤੀ ਤੋਂ ਸੁਚੇਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਵੰਸ਼ਵਾਦ ਰਾਜਨੀਤੀ ਹੀ ਨਹੀਂ, ਬਲਕਿ ਹਰ ਖੇਤਰ ਵਿੱਚ ਪ੍ਰਤਿਭਾਵਾਂ ਨੂੰ ਨਸ਼ਟ ਕਰਦੀ ਹੈ ਅਤੇ ਨਵੀਂ ਪ੍ਰਤਿਭਾ ਨੂੰ ਵਧਣ ਤੋਂ ਰੋਕਦੀ ਹੈ। ਉਨ੍ਹਾਂ ਨੇ ਕਿਹਾ “ਮੇਰੀ ਕਿਸੇ ਸਿਆਸੀ ਪਾਰਟੀ ਜਾਂ ਕਿਸੇ ਵਿਅਕਤੀ ਨਾਲ ਕੋਈ ਨਿਜੀ ਰੰਜਿਸ਼ ਨਹੀਂ ਹੈ। ਮੈਂ ਚਾਹੁੰਦਾ ਹਾਂ ਕਿ ਦੇਸ਼ ਵਿੱਚ ਇੱਕ ਮਜ਼ਬੂਤ ਵਿਰੋਧੀ ਧਿਰ ਹੋਵੇ ਅਤੇ ਲੋਕਤੰਤਰ ਨੂੰ ਸਮਰਪਿਤ ਸਿਆਸੀ ਪਾਰਟੀਆਂ ਹੋਣ”, ਉਨ੍ਹਾਂ ਅੱਗੇ ਕਿਹਾ, “ਮੈਂ ਚਾਹੁੰਦਾ ਹਾਂ ਕਿ ਖਾਨਦਾਨ ਦੇ ਚੁੰਗਲ ਵਿੱਚ ਫਸੀਆਂ ਪਾਰਟੀਆਂ ਆਪਣੇ ਆਪ ਨੂੰ ਇਸ ਬਿਮਾਰੀ ਤੋਂ ਮੁਕਤ ਕਰਨ ਅਤੇ ਆਪਣੇ ਆਪ ਨੂੰ ਠੀਕ ਕਰਨ। ਤਾਂ ਹੀ ਭਾਰਤ ਦਾ ਲੋਕਤੰਤਰ ਮਜ਼ਬੂਤ ਹੋਵੇਗਾ, ਦੇਸ਼ ਦੇ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਆਉਣ ਦਾ ਵੱਧ ਤੋਂ ਵੱਧ ਮੌਕਾ ਮਿਲੇਗਾ।

 

ਪ੍ਰਧਾਨ ਮੰਤਰੀ ਨੇ ਪਿੰਡ ਵਾਸੀਆਂ ਨੂੰ ਪਿੰਡ ਵਿੱਚ ਅੰਮ੍ਰਿਤ ਸਰੋਵਰ ਬਣਾਉਣ ਵਿੱਚ ਮਦਦ ਕਰਨ ਦੀ ਤਾਕੀਦ ਕੀਤੀ ਅਤੇ ਉਨ੍ਹਾਂ ਨੂੰ ਕੁਦਰਤੀ ਖੇਤੀ ਅਪਣਾਉਣ ਲਈ ਵੀ ਕਿਹਾ। ਅੰਤ ਵਿੱਚ ਉਨ੍ਹਾਂ ਨੇ ਕਿਹਾ ਕਿ ਸਬਕਾ ਪ੍ਰਯਾਸ ਆਤਮਨਿਰਭਰ ਭਾਰਤ ਦੀ ਪ੍ਰਾਪਤੀ ਦਾ ਮਾਰਗ ਹੈ ਅਤੇ ਆਤਮਨਿਰਭਰ ਪਿੰਡ ਆਤਮਨਿਰਭਰ ਭਾਰਤ ਦੀ ਕੁੰਜੀ ਹੈ।

 

ਭਾਰਤ ਦੇ ਮਾਣਯੋਗ ਰਾਸ਼ਟਰਪਤੀ ਨੇ ਵੀ ਸਭਾ ਨੂੰ ਸੰਬੋਧਨ ਕੀਤਾ।

 

https://twitter.com/PMOIndia/status/1532669278121775104

https://twitter.com/PMOIndia/status/1532669878112755713

https://twitter.com/PMOIndia/status/1532670478166654976

https://twitter.com/PMOIndia/status/1532671013645078528

https://twitter.com/PMOIndia/status/1532671825414856704

https://twitter.com/PMOIndia/status/1532671828128595969

https://twitter.com/PMOIndia/status/1532672171398811648

https://twitter.com/PMOIndia/status/1532672176545239040

 

 

 

 

*********

 

ਡੀਐੱਸ


(Release ID: 1830992)