ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਸਰਕਾਰੀ ਦੌਰੇ 'ਤੇ ਨੇਪਾਲ ਦੇ ਲੁੰਬਿਨੀ ਪਹੁੰਚੇ

Posted On: 16 MAY 2022 11:56AM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਬੁੱਧ ਜਯੰਤੀ ਦੇ ਪਾਵਨ ਅਵਸਰ ਤੇ ਅੱਜ ਸਵੇਰੇ ਸਰਕਾਰੀ ਦੌਰੇ ਉੱਤੇ ਨੇਪਾਲ ਦੇ ਲੁੰਬਿਨੀ ਪਹੁੰਚ ਗਏ ਹਨ।

2. ਲੁੰਬਿਨੀ ਵਿੱਚ ਉਨ੍ਹਾਂ ਦੇ ਆਗਮਨ 'ਤੇ, ਨੇਪਾਲ ਦੇ ਪ੍ਰਧਾਨ ਮੰਤਰੀ ਸ਼੍ਰੀ ਸ਼ੇਰ ਬਹਾਦੁਰ ਦੇਉਬਾਉਨ੍ਹਾਂ ਦੀ ਪਤਨੀ ਡਾ. ਆਰਜੂ ਰਾਣਾ ਦੇਉਬਾ ਅਤੇ ਨੇਪਾਲ ਸਰਕਾਰ ਦੇ ਕਈ ਮੰਤਰੀਆਂ ਨੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ।

3. ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸ਼੍ਰੀ ਮੋਦੀ ਦੀ ਇਹ ਨੇਪਾਲ ਦੀ ਪੰਜਵੀਂ ਅਤੇ ਲੁੰਬਿਨੀ ਦੀ ਪਹਿਲੀ ਯਾਤਰਾ ਹੈ।

 

 

***

 

ਡੀਐੱਸ/ਐੱਸਟੀ



(Release ID: 1825764) Visitor Counter : 93