ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
ਸ਼੍ਰੀ ਭਗਵੰਤ ਖੁਬਾ ਨੇ ਇੰਟਰਸੋਲਰ ਯੂਰੋਪ 2022 ਵਿੱਚ “ਇੰਡੀਆ ਸੋਲਰ ਐਨਰਜੀ ਮਾਰਕੀਟ” ‘ਤੇ ਪ੍ਰਮੁੱਖ ਬਿਆਨ ਦਿੱਤਾ
ਭਾਰਤ ਉੱਚ ਕੁਸ਼ਲਤਾ ਵਾਲੇ ਸੌਰ ਪੀਵੀ ਮਾਡਿਊਲ ਦਾ ਸਵਦੇਸ਼ੀ ਨਿਰਮਾਣ ਵਧਾਉਣ ਲਈ ਪ੍ਰਤੀਬੱਧ: ਸ਼੍ਰੀ ਖੁਬਾ
ਭਾਰਤ ਵਿੱਚ ਆਰਈ ਸੈਕਟਰ ਵਿੱਚ ਨਿਵੇਸ਼ ਦੇ ਅਪਾਰ ਅਵਸਰ, ਭਾਰਤ ਵਿੱਚ 196.98 ਅਰਬ ਅਮਰੀਕੀ ਡਾਲਰ ਦੀਆਂ ਪ੍ਰੋਜੈਕਟਾਂ ਪ੍ਰਕਿਰਿਆ ਵਿੱਚ
Posted On:
13 MAY 2022 1:20PM by PIB Chandigarh
ਨਵੀਨ ਅਤੇ ਨਵਿਆਉਣਯੋਗ ਊਰਜਾ ਰਾਜਮੰਤਰੀ ਸ਼੍ਰੀ ਭਗਵੰਤ ਖੁਬਾ ਜਰਮਨੀ ਦੇ ਮਿਊਨਿਖ ਵਿੱਚ ਆਯੋਜਿਤ ਇੰਟਰਸੋਲਰ ਯੂਰੋਪ 2022 ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ “ਇੰਡੀਆਜ਼ ਸੋਲਰ ਐਨਰਜੀ ਮਾਰਕੀਟ” (ਭਾਰਤ ਦਾ ਸੌਰ ਊਰਜਾ ਬਜ਼ਾਰ) ਵਿਸ਼ਿਆ ‘ਤੇ ਹੋਣ ਵਾਲੇ ਨਿਵੇਸ਼ ਪ੍ਰੋਤਸਾਹਨ ਪ੍ਰੋਗਰਾਮ ਵਿੱਚ ਪ੍ਰਮੁੱਖ ਬਿਆਨ ਦਿੱਤਾ।
ਆਪਣੇ ਮੁੱਖ ਬਿਆਨ ਵਿੱਚ ਸ਼੍ਰੀ ਭਗਵੰਤ ਖੁਬਾ ਨੇ ਕਿਹਾ ਕਿ ‘ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਮਹੱਤਵਅਕਾਂਖੀ ਪੰਚਾਮ੍ਰਿਤ ਦਾ ਟੀਚਾ ਕੌਪ -26 ਇੰਡੀਆ ਦੇ ਦੌਰਾਨ ਤੈਅ ਕੀਤਾ ਗਿਆ ਸੀ, ਜਿਸ ਦੇ ਤਹਿਤ ਭਾਰਤ 2070 ਤੱਕ ਨੈਟ-ਜ਼ੀਰੋ ਦਾ ਟੀਚਾ ਪ੍ਰਾਪਤ ਕਰੇਗਾ ਅਤੇ 2030 ਤੱਕ ਨੌਨ-ਫੌਸਿਲ 500 ਗੈਗਾਵਾਟ ਊਰਜਾ ਦੀ ਸਮਰੱਥਾ ਸਥਾਪਿਤ ਕਰੇਗਾ। ਸ਼੍ਰੀ ਖੁਬਾ ਨੇ ਕਿਹਾ ਕਿ ਭਾਰਤ ਵਿੱਚ ਨਵਿਆਉਣਯੋਗ ਊਰਜਾ ਸੰਸਾਧਨ ਦੀ ਅਪਾਰ ਸਮਰੱਥਾ ਹੈ ਅਤੇ ਇਨ੍ਹਾਂ ਟੀਚਿਆਂ ਨੂੰ ਹਾਸਲ ਕਰਨ ਲਈ ਮਜ਼ਬੂਤ ਬੁਨਿਆਦ ਨੂੰ ਮਜ਼ਬੂਤ ਨੀਤੀ ਦਾ ਸਮਰਥਨ ਪ੍ਰਾਪਤ ਹੈ।
ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਪਿਛਲੇ 7 ਸਾਲਾਂ ਵਿੱਚ ਨਵਿਆਉਣਯੋਗ ਊਰਜਾ ਸਮਰੱਥਾ ਵਿੱਚ ਅਸਾਧਾਰਣ ਵਾਧਾ ਹੋਇਆ ਹੈ ਅਤੇ ਭਾਰਤ ਨੇ 2021 ਵਿੱਚ ਨੌਨ-ਫੌਸਿਲ ਈਂਧਨ ਦੀ ਸਮੁੱਚੀ ਊਰਜਾ ਸਮਰੱਥਾ ਦਾ 40% ਟੀਚਾ ਪੂਰਾ ਕਰ ਲਿਆ ਹੈ। ਇਸ ਤਰ੍ਹਾਂ ਭਾਰਤ 2030 ਤੱਕ ਨਿਰਧਾਰਿਤ ਮਿਆਦ ਨਾਲ ਪੂਰੇ ਨੌ ਸਾਲ ਅੱਗੇ ਹੈ। ਸ਼੍ਰੀ ਖੁਬਾ ਨੇ ਕਿਹਾ ਕਿ ਭਾਰਤ ਸਰਕਾਰ ਮਹੱਤਵਅਕਾਂਖੀ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸੌਰ ਪੀਵੀ ਸੈਕਟਰ ਵਿੱਚ ਸਵਦੇਸ਼ੀ ਨਿਰਮਾਣ ਨੂੰ ਪ੍ਰੋਤਸਾਹਨ ਦੇਣ ਲਈ ਪ੍ਰਤੀਬੱਧ ਹੈ। ਸਵਦੇਸ਼ੀ ਪੀਵੀ ਨਿਰਮਾਣ ਸੈਕਟਰ ਨੂੰ ਸਮਰਥਨ ਦੇਣ ਲਈ ਕਈ ਨੀਤੀਗਤ ਉਪਾਅ ਕੀਤੇ ਗਏ ਹਨ।
ਸ਼੍ਰੀ ਖੁਬਾ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਉੱਚ ਕੁਸ਼ਲਤਾ ਵਾਲੇ ਸੌਰ ਪੀਵੀ ਮਾਡਿਊਲ ਦਾ ਸਵਦੇਸ਼ੀ ਨਿਰਮਾਣ ਵਧਾਉਣ ਲਈ ਪ੍ਰਤੀਬੱਧ ਹੈ ਅਤੇ ਇਸ ਦੇ ਲਈ 24,000 ਕਰੋੜ ਰੁਪਏ ਦਾ ਬਜਟ ਖਰਚੇ ਦਾ ਪ੍ਰਾਵਧਾਨ ਕੀਤਾ ਗਿਆ ਹੈ। ਇਸ ਦੇ ਇਲਾਵਾ ਭਾਰਤ ਦੀ ਹਰਿਤ ਹਾਈਡ੍ਰੌਜਨ ਅਰਥਵਿਵਸਥਾ ਨੂੰ ਪ੍ਰੋਤਸਾਹਿਤ ਕਰਨ ਲਈ 25,425 ਕਰੋੜ ਰੁਪਏ ਦਾ ਅਨੁਮਾਨਿਤ ਖਰਚ ਦਾ ਪ੍ਰਾਵਧਾਨ ਕੀਤਾ ਗਿਆ ਹੈ। ਹਰਿਤ ਹਾਈਡ੍ਰੋਜਨ ਮਿਸ਼ਨ ਨਾਲ ਆਸ਼ਾ ਕੀਤੀ ਜਾਂਦੀ ਹੈ ਕਿ ਉਹ ਹਰ ਸਾਲ 4.1 ਮਿਲੀਅਨ ਟਨ ਹਰਿਤ ਹਾਈਡ੍ਰੌਜਨ ਦਾ ਉਤਪਾਦਨ ਕਰੇਗਾ।
ਇਸ ਦੇ ਨਾਲ ਹੀ ਭਾਰਤ ਨਿਵੇਸ਼ ਦੇ ਅਪਾਰ ਅਵਸਰ ਉਪਲਬਧ ਕਰਵਾਉਂਦਾ ਹੈ। ਇਸ ਸਮੇਂ ਭਾਰਤ ਵਿੱਚ ਲਗਭਗ 196.98 ਅਰਬ ਅਮਰੀਕੀ ਡਾਲਰ ਦੀਆਂ ਪ੍ਰੋਜੈਕਟਾਂ ਪ੍ਰਕਿਰਿਆ ਵਿੱਚ ਹਨ। ਸ਼੍ਰੀ ਖੁਬਾ ਨੇ ਕਿਹਾ “ਮੈਂ ਇੱਕ ਵਾਰ ਫਿਰ ਸਾਰੇ ਵਿਕਸਿਤ ਦੇਸ਼ਾਂ ਅਤੇ ਪ੍ਰਮੁੱਖ ਨਵਿਆਉਣਯੋਗ ਊਰਜਾ ਦਿੱਗਜਾਂ ਨੂੰ ਸੱਦਾ ਦਿੰਦਾ ਹਾਂ ਕਿ ਉਹ ਭਾਰਤ ਦੁਆਰਾ ਵਿਸ਼ਵ ਨੂੰ ਉਪਲਬੱਧ ਕਰਾਇਆ ਜਾਣ ਵਾਲੇ ਅਵਸਰਾਂ ਦਾ ਇਸਤੇਮਾਲ ਕਰਨ।
***
ਐੱਨਜੀ/ਆਈਜੀ
(Release ID: 1825227)
Visitor Counter : 197