ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਕਾਨਸ ਫਿਲਮ ਫੈਸਟੀਵਲ ਵਿੱਚ ਪ੍ਰਦਰਸ਼ਿਤ ਕੀਤੀਆਂ ਜਾਣ ਵਾਲੀਆਂ ਫਿਲਮਾਂ ਦੀ ਸੂਚੀ (ਲਾਈਨ-ਅੱਪ)


ਰੌਕੇਟਰੀ - ਦ ਨਾਂਬੀ ਇਫੈਕਟ ਦਾ ਕਾਨਸ ਵਿੱਚ ਵਰਲਡ ਪ੍ਰੀਮੀਅਰ ਹੋਵੇਗਾ

ਤਮਿਲ, ਮਰਾਠੀ, ਮਲਿਆਲਮ, ਮਿਸ਼ਿੰਗ, ਹਿੰਦੀ ਭਾਸ਼ਾ ਦੀਆਂ ਫਿਲਮਾਂ ਮੁੱਖ ਕੇਂਦਰ ਹੋਣਗੀਆਂ

Posted On: 12 MAY 2022 3:17PM by PIB Chandigarh

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਅੱਜ ਉਨ੍ਹਾਂ ਫਿਲਮਾਂ ਦੀ ਸੂਚੀ ਜਾਰੀ ਕੀਤੀ ਹੈ ਜੋ ਕਾਨਸ ਫਿਲਮ ਫੈਸਟੀਵਲ ਵਿੱਚ ਦਿਖਾਈਆਂ ਜਾਣਗੀਆਂ। ਲਾਈਨਅੱਪ ਵਿੱਚ ਸ਼੍ਰੀ ਆਰ ਮਾਧਵਨ ਸਟਾਰਰ ਰੌਕੇਟਰੀ ਦਾ ਵਰਲਡ ਪ੍ਰੀਮੀਅਰ ਵੀ ਸ਼ਾਮਲ ਹੈ, ਜਿਸ ਦਾ ਨਿਰਦੇਸ਼ਨ ਵੀ ਸ਼੍ਰੀ ਮਾਧਵਨ ਦੁਆਰਾ ਕੀਤਾ ਗਿਆ ਹੈ। ਜਦੋਂ ਕਿ ਰੌਕੇਟਰੀ- ਦ ਨਾਂਬੀ ਇਫੈਕਟ ਦਾ ਪ੍ਰੀਮੀਅਰ ਪਲਾਇਸ ਕੇ (Palais K) ਵਿਖੇ ਹੋਵੇਗਾ, ਬਾਕੀ ਫਿਲਮਾਂ ਓਲੰਪੀਆ ਥੀਏਟਰ ਵਿੱਚ ਦਿਖਾਈਆਂ ਜਾਣਗੀਆਂ। ਫਿਲਮ ਫੈਸਟੀਵਲ ਦੇ 75ਵੇਂ ਸੰਸਕਰਣ ਵਿੱਚ ਪ੍ਰਦਰਸ਼ਿਤ ਕੀਤੀਆਂ ਜਾਣ ਵਾਲੀਆਂ ਫਿਲਮਾਂ ਨਿਮਨਲਿਖਤ ਹਨ:

 

1. ਰੌਕੇਟਰੀ - ਦ ਨਾਂਬੀ ਇਫੈਕਟ

 ਡਾਇਰੈਕਟਰ: ਸ਼੍ਰੀ ਆਰ. ਮਾਧਵਨ

 ਪ੍ਰੋਡਿਊਸਰ: ਸ਼੍ਰੀ ਆਰ. ਮਾਧਵਨ

 ਭਾਸ਼ਾ: ਹਿੰਦੀ, ਅੰਗਰੇਜ਼ੀ, ਤਮਿਲ

 

ਸੰਖੇਪ 

ਰੌਕੇਟਰੀ - ਦ ਨਾਂਬੀ ਇਫੈਕਟ, ਸ਼੍ਰੀ ਨਾਂਬੀ ਨਰਾਇਣਨ ਦੀ ਜੀਵਨ ਕਹਾਣੀ ਨੂੰ ਦਰਸਾਉਂਦੀ ਹੈ, ਜਿਸ ਨੂੰ ਇੱਕ ਟੀਵੀ ਸ਼ੋਅ ਵਿੱਚ ਮਕਬੂਲ ਸੁਪਰਸਟਾਰ ਅਤੇ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦੁਆਰਾ ਇੱਕ ਇੰਟਰਵਿਊ ਵਿੱਚ ਦਰਸ਼ਕਾਂ ਲਈ ਪੇਸ਼ ਕੀਤਾ ਗਿਆ ਸੀ। ਬਹੁਤ ਸਾਰੇ ਮਹਾਨ ਦਿਮਾਗਾਂ ਦੀ ਤਰ੍ਹਾਂ, ਨਾਂਬੀ ਵਿੱਚ ਵੀ ਗਹਿਰੀਆਂ ਤਰੁਟੀਆਂ ਹਨ, ਉਸ ਦੀ ਪ੍ਰਤਿਭਾ ਅਤੇ ਜਨੂਨ ਉਸ ਲਈ ਦੁਸ਼ਮਣ ਅਤੇ ਆਲੋਚਕ ਪੈਦਾ ਕਰਦਾ ਹੈ, ਇਸ ਤਰ੍ਹਾਂ ਉਸ ਨੂੰ ਇੱਕ ਸਮੋਹਕ ਆਧੁਨਿਕ ਨਾਇਕ ਬਣਾਉਂਦਾ ਹੈ। 

 

ਸਮਾਜ ਵਿੱਚ ਸੰਜੀਦਾ ਪ੍ਰਾਪਤੀਆਂ ਦੀ ਪੁਸ਼ਟੀ ਕਰਨ ਲਈ ਇੱਕ ਨਿਬੰਧ ਵਜੋਂ ਸੇਵਾ ਕਰਨ ਤੋਂ ਇਲਾਵਾ, ਫਿਲਮ ਦਰਸ਼ਕਾਂ ਨੂੰ ਵਿਸ਼ੇਸ਼ ਯੋਗਦਾਨ ਪਾਉਣ ਵਾਲਿਆਂ ਨੂੰ ਮਾਨਤਾ ਦੇਣ ਅਤੇ ਉਨ੍ਹਾਂ ਦਾ ਜਸ਼ਨ ਮਨਾਉਣ ਦੀ ਜ਼ਿੰਮੇਵਾਰੀ ਲੈਣ ਲਈ ਵੀ ਚੁਣੌਤੀ ਦਿੰਦੀ ਹੈ, ਭਾਵੇਂ ਉਹ ਨੰਬੀ ਨਾਰਾਇਣਨ ਹੋਵੇ ਜਾਂ ਗ਼ਰੀਬ ਬੱਚਿਆਂ ਨੂੰ ਸਿੱਖਿਆ ਦੇਣ ਵਾਲਾ ਅਧਿਆਪਕ, ਸਰਹੱਦ ‘ਤੇ ਸਿਪਾਹੀ, ਦੂਰ-ਦਰਾਜ਼ ਪਿੰਡਾਂ ਵਿੱਚ ਸੇਵਾ ਕਰਨ ਵਾਲੇ ਡਾਕਟਰ ਜਾਂ ਜ਼ਰੂਰਤਵੰਦਾਂ ਦੀ ਮਦਦ ਕਰਨ ਵਾਲੇ ਵਲੰਟੀਅਰ। ਇਹ ਇੱਕ ਸ਼ਕਤੀਸ਼ਾਲੀ ਸਵਾਲ ਵੀ ਉਠਾਉਂਦਾ ਹੈ - ਅਸੀਂ ਸ਼ਕਤੀਆਂ ਦੇ ਗ਼ਲਬੇ ਦੇ ਖਿਲਾਫ਼ ਆਪਣੇ ਨਿਰਦੋਸ਼ ਅਤੇ ਸ਼ਕਤੀਹੀਣ ਦੀ ਰੱਖਿਆ ਲਈ ਸਮੂਹਿਕ ਤੌਰ 'ਤੇ ਕਿਉਂ ਨਹੀਂ ਖੜ੍ਹੇ ਹੋ ਰਹੇ ਹਾਂ?  ਹਰ ਨਾਂਬੀ ਲਈ, ਨਿਆਂ ਲਈ ਲੜਨ ਵਾਲੇ ਹਜ਼ਾਰਾਂ ਖਾਮੋਸ਼ ਅਚੀਵਰਸ ਹਨ।

ਇਹ ਕਹਾਣੀਆਂ ਸੁਣਨ ਦੀ ਜ਼ਰੂਰਤ ਹੈ। ਇਹ ਨਾਂਬੀ ਨਾਲ ਸ਼ੁਰੂ ਹੁੰਦਾ ਹੈ, ਪਰ ਉਹ ਸਿਰਫ਼ ਇੱਕ ਸ਼ੁਰੂਆਤ ਹੈ।

 

2. ਗੋਦਾਵਰੀ

 ਡਾਇਰੈਕਟਰ: ਸ੍ਰੀ ਨਿਖਿਲ ਮਹਾਜਨ

ਨਿਰਮਾਤਾ: ਬਲੂ ਡ੍ਰੌਪ ਫਿਲਮਸ ਪ੍ਰਾਈਵੇਟ   ਲਿਮਿਟਿਡ

ਭਾਸ਼ਾ: ਮਰਾਠੀ

 

ਸੰਖੇਪ

ਇਹ ਇੱਕ ਨਿਸ਼ੀਕਾਂਤ ਦੇਸ਼ਮੁਖ ਨਾਮ ਦੇ ਵਿਅਕਤੀ ਦੀ ਕਹਾਣੀ ਹੈ - ਜੋ ਇੱਕ ਨਦੀ ਦੇ ਕੰਢੇ, ਇੱਕ ਪੁਰਾਣੀ ਹਵੇਲੀ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਪੀੜ੍ਹੀਆਂ ਤੋਂ ਨਿਸ਼ੀ ਅਤੇ ਉਸ ਦਾ ਪਰਿਵਾਰ ਕਿਰਾਇਆ ਵਸੂਲਦੇ ਰਹੇ ਹਨ। ਉਹ ਸ਼ਹਿਰ ਦੇ ਪੁਰਾਣੇ ਹਿੱਸੇ ਦੇ ਆਸ-ਪਾਸ ਬਹੁਤ ਸਾਰੀ ਜਾਇਦਾਦ ਦੇ ਮਾਲਕ ਹਨ। ਜਦੋਂ ਕਿ ਉਸ ਦਾ ਦਾਦਾ, ਨਰੋਪੰਤ, ਦਿਮਾਗੀ ਕਮਜ਼ੋਰੀ ਤੋਂ ਪੀੜਤ ਹੈ, ਉਸਦੇ ਪਿਤਾ ਨੀਲਕੰਠ ਨੂੰ ਭੁੱਲਣ ਦੀ ਬਿਮਾਰੀ ਹੈ। ਆਪਣੀ ਬਲੱਡਲਾਈਨ ਦੇ ਅੰਤ 'ਤੇ, ਨਿਸ਼ੀਕਾਂਤ ਆਪਣੀ ਜ਼ਿੰਦਗੀ ਤੋਂ ਨਿਰਾਸ਼ ਹੈ। ਉਹ ਪੁਰਾਣੇ ਸ਼ਹਿਰ ਦੇ ਤਰੀਕਿਆਂ ਨੂੰ ਨਫ਼ਰਤ ਕਰਦਾ ਹੈ, ਉਹ ਆਪਣੀ ਜ਼ਿੰਦਗੀ ਦੀ ਮਹੱਤਤਾ ਨੂੰ ਨਫ਼ਰਤ ਕਰਦਾ ਹੈ, ਉਹ ਇਸ ਗੱਲ ਤੋਂ ਨਫ਼ਰਤ ਕਰਦਾ ਹੈ ਕਿ ਉਹ ਅਸਮਰੱਥ ਸੀ - ਪਰ ਜ਼ਿਆਦਾਤਰ ਭਾਰਤੀ ਮਰਦਾਂ ਵਾਂਗ, ਉਹ ਆਪਣੀ ਨਫ਼ਰਤ ਨੂੰ ਅੰਦਰੂਨੀ ਬਣਾਉਣ ਲਈ ਚੁਣਦਾ ਹੈ ਅਤੇ ਕਿਰਾਏਦਾਰਾਂ ਅਤੇ ਸ਼ਹਿਰ ਵਰਗੇ ਕਾਰਕਾਂ 'ਤੇ ਇਸ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ, ਜੋ ਕਿ ਮਹਿਜ਼ ਇਤਫਾਕੀਆ ਹਨ, ਜੇਕਰ ਪੂਰੀ ਤਰ੍ਹਾਂ ਨੁਕਸ ਰਹਿਤ ਨਹੀਂ ਵੀ ਹਨ। ਨਿਸ਼ੀਕਾਂਤ ਕਿਰਾਇਆ ਇਕੱਠਾ ਕਰਦਾ ਹੈ ਅਤੇ ਨਦੀ ਤੋਂ ਦੂਰ ਆਪਣੇ ਛੋਟੇ ਜਿਹੇ ਅਪਾਰਟਮੈਂਟ ਵਿੱਚ ਵੀਡੀਓ ਗੇਮਾਂ ਖੇਡਦਾ ਹੈ। ਉਹ ਆਪਣੀ ਪਤਨੀ ਅਤੇ ਬੇਟੀ ਨੂੰ ਆਪਣੇ ਮਾਤਾ-ਪਿਤਾ ਕੋਲ ਰਹਿਣ ਲਈ ਛੱਡ ਕੇ ਆਪਣੇ ਪਰਿਵਾਰਕ ਹਵੇਲੀ ਤੋਂ ਬਾਹਰ ਆ ਗਿਆ ਹੈ। ਉਹ ਆਪਣਾ ਸਮਾਂ ਨਦੀ ਅਤੇ ਇਸ ਨਾਲ ਆਉਣ ਵਾਲੀ ਹਰ ਚੀਜ਼ 'ਤੇ ਗੁੱਸੇ ਵਿਚ ਬਿਤਾਉਂਦਾ ਹੈ। ਉਹ ਜਾਣਦਾਹੈ ਕਿ ਉਹ ਇੱਕ ਗੁਆਚਿਆ ਸਬੱਬ ਹੈ। ਹਾਲਾਂਕਿ, ਜੀਵਨ ਅਤੇ ਮੌਤ ਹਮੇਸ਼ਾਂ ਹੀ ਨਾਲ-ਨਾਲ ਆਉਂਦੀਆਂ ਹਨ ਅਤੇ ਸਹਿਜੇ ਹੀ ਇੱਕ ਦੂਸਰੇ ਵਿੱਚ ਜੁੜੀਆਂ ਹੁੰਦੀਆਂ ਹਨ, ਅਤੇ ਇਹ ਮਿਲਾਪ ਇੱਕ ਅਜਿਹੇ ਸ਼ਹਿਰ ਵਿੱਚ ਹੋਰ ਵੀ ਸਪਸ਼ਟ ਮਹਿਸੂਸ ਹੁੰਦਾ ਹੈ ਜਿੱਥੇ ਇੱਕ ਵਿਅਕਤੀ ਦੀ ਮੌਤ ਬਹੁਤ ਸਾਰੇ ਲੋਕਾਂ ਲਈ ਜੀਉਣ ਦਾ ਇੱਕ ਤਰੀਕਾ ਹੈ।

 

3. ਅਲਫ਼ਾ ਬੀਟਾ ਗਾਮਾ

ਡਾਇਰੈਕਟਰ: ਸ਼੍ਰੀ ਸ਼ੰਕਰ ਸ਼੍ਰੀਕੁਮਾਰ

ਨਿਰਮਾਤਾ: ਛੋਟੀ ਫਿਲਮ ਪ੍ਰੋਡਕਸ਼ਨ (Choti Film Productions)

ਭਾਸ਼ਾ: ਹਿੰਦੀ

 

ਸੰਖੇਪ

 ਜੈ (Jai’s) ਦਾ ਡਾਇਰੈਕਟੋਰੀਅਲ ਕਰੀਅਰ ਵੱਧ ਰਿਹਾ ਹੈ, ਹਾਲਾਂਕਿ ਉਸ ਦਾ ਵਿਆਹੁਤਾ ਜੀਵਨ ਡਾਵਾਂਡੋਲ (rocks) ਹੈ ਅਤੇ ਉਹ ਆਪਣੀ ਪ੍ਰੇਮਿਕਾ ਕਾਇਰਾ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਹੈ। ਮਿਤਾਲੀ, ਉਸ ਦੀ ਪਤਨੀ - ਤਲਾਕ ਚਾਹੁੰਦੀ ਹੈ ਤਾਂ ਜੋ ਉਹ ਆਪਣੇ ਇੰਜੀਨੀਅਰ ਬੁਆਏਫ੍ਰੈਂਡ ਰਵੀ ਨਾਲ ਵਿਆਹ ਕਰ ਸਕੇ, ਜੋ ਕਿ ਉਸਦੇ ਅਸਥਿਰ ਸੁਭਾਅ ਵਾਲ਼ੇ ਅਤੇ ਜਲਦੀ ਹੀ ਸਾਬਕਾ ਹੋਣ ਵਾਲੇ ਪਤੀ ਦੇ ਉਲਟ, ਸਮਝਦਾਰ ਅਤੇ ਦੇਖਭਾਲ਼ ਕਰਨ ਵਾਲਾ ਹੈ।

ਜਦੋਂ ਜੈ ਤਲਾਕ ਦੀ ਗੱਲ ਕਰਨ ਲਈ ਆਉਂਦਾ ਹੈ, ਰਵੀ ਫਲੈਟ ਵਿੱਚ ਹੁੰਦਾ ਹੈ, ਉਹ ਅਪਾਰਟਮੈਂਟ ਜੋ ਕਦੇ ਜੈ ਅਤੇ ਮਿਤਾਲੀ ਦਾ ਘਰ ਹੁੰਦਾ ਸੀ। ਰਵੀ, ਇਹ ਮਹਿਸੂਸ ਕਰਦੇ ਹੋਏ ਕਿ ਖਫ਼ਾ ਹੋਏ ਜੋੜੇ ਲਈ ਉਸ ਦੇ ਸਾਹਮਣੇ ਤਲਾਕ ਬਾਰੇ ਚਰਚਾ ਕਰਨਾ ਅਜੀਬ ਹੋਵੇਗਾ, ਉਥੋਂ ਚਲੇ ਜਾਣ ਦਾ ਫੈਸਲਾ ਕਰਦਾ ਹੈ।

 

 ਪਰ ਇਸ ਤੋਂ ਪਹਿਲਾਂ ਕਿ ਮਿਤਾਲੀ ਦੀ ਜ਼ਿੰਦਗੀ ਵਿੱਚ ਕੋਈ ਇੱਕ ਆਦਮੀ ਦੂਸਰੇ ਲਈ ਆਉਣ ਦਾ ਰਸਤਾ ਬਣਾ ਸਕੇ, ਕੋਰੋਨਾ ਵਾਇਰਸ ਲੌਕਡਾਊਨ ਦਖਲ ਦੇ ਦਿੰਦਾ ਹੈ।

ਹੁਣ ਲਵ ਵਾਇਰਸ ਤੋਂ ਪੀੜਿਤ ਤਿੰਨ ਰੂਹਾਂ ਇਹ ਫੈਸਲਾ ਕਰਨ ਲਈ ਸੰਘਰਸ਼ ਕਰਦੀਆਂ ਹਨ ਕਿ ਉਹ ਕੀ ਚਾਹੁੰਦੇ ਹਨ, ਅਤੇ ਕਿਸ ਕੀਮਤ 'ਤੇ, ਅੰਦਰ ਜਾਣ ਤੋਂ ਇਲਾਵਾ ਕਿਤੇ ਵੀ ਨਹੀਂ।

 

4. ਬੂੰਬਾ ਰਾਈਡ

 ਡਾਇਰੈਕਟਰ: ਸ਼੍ਰੀ ਬਿਸਵਜੀਤ ਬੋਰਾ

 ਨਿਰਮਾਤਾ: ਕੁਆਟਰਮੂਨ ਪ੍ਰੋਡਕਸ਼ਨਸ

 ਭਾਸ਼ਾ: ਮਿਸ਼ਿੰਗ

 

 ਸੰਖੇਪ

 ਗੌਡ ਔਨ ਦ ਬਾਲਕੋਨੀ ਦੇ ਡਾਇਰੈਕਟਰ ਬਿਸ਼ਵਜੀਤ ਬੋਰਾ ਤੋਂ, ਬੂਮਬਾ ਰਾਈਡ ਭਾਰਤ ਦੀ ਗ੍ਰਾਮੀਣ ਸਿੱਖਿਆ ਪ੍ਰਣਾਲੀ ਵਿੱਚ ਭ੍ਰਿਸ਼ਟਾਚਾਰ ਦਾ ਇੱਕ ਭਿਆਨਕ ਹਾਸਰਸ ਵਿਅੰਗ ਹੈ - ਅਤੇ ਇੱਕ 8 ਸਾਲ ਦਾ ਲੜਕਾ (ਨਵਾਂ ਆਇਆ ਕਲਾਕਾਰ ਇੰਦਰਜੀਤ ਪੇਗੂ, ਇੱਕ ਕਮਾਲ ਦੀ ਕਾਰਗੁਜ਼ਾਰੀ ਵਿੱਚ) ਜੋ ਜਾਣਦਾ ਹੈ ਕਿ ਆਪਣੇ ਲਈ ਖੇਡ ਨੂੰ ਕਿਵੇਂ ਚਲਾਉਣਾ ਹੈ। ਇੱਕ ਸੱਚੀ ਕਹਾਣੀ ਤੋਂ ਪ੍ਰੇਰਿਤ, ਇਸ ਫਿਲਮ ਦੀ ਸ਼ੂਟਿੰਗ ਅਸਾਮ ਰਾਜ ਵਿੱਚ ਬ੍ਰਹਮਪੁੱਤਰ ਨਦੀ ਦੇ ਕੰਢੇ ਇੱਕ ਜ਼ਿਆਦਾਤਰ ਗੈਰ-ਪ੍ਰੋਫੈਸ਼ਨਲ ਕਲਾਕਾਰਾਂ ਨਾਲ ਕੀਤੀ ਗਈ ਸੀ।

ਕਹਾਣੀ ਇੱਕ ਗ਼ਰੀਬ ਸਕੂਲ ਦੇ ਆਸ ਪਾਸ ਘੁੰਮਦੀ ਹੈ ਜਿੱਥੇ ਸਿਰਫ਼ ਇੱਕ (ਅਣਇੱਛੁਕ) ਵਿਦਿਆਰਥੀ, ਬੂੰਬਾ ਹੈ। ਆਪਣੀਆਂ ਨੌਕਰੀਆਂ ਅਤੇ ਫੰਡਿੰਗ ਨੂੰ ਬਰਕਰਾਰ ਰੱਖਣ ਲਈ ਬੇਚੈਨ, ਅਧਿਆਪਕ ਕਲਾਸ ਵਿੱਚ ਆਉਣ ਲਈ ਪ੍ਰਸੰਨਤਾਪੂਰਨ ਅਤੇ ਅਸਹਿਯੋਗੀ ਲੜਕੇ ਨੂੰ ਰਿਸ਼ਵਤ ਦਿੰਦੇ ਹਨ - ਜਦੋਂ ਕਿ ਬੂੰਬਾ ਦੀ ਇੱਕ ਗੁੱਝੀ ਇੱਛਾ ਕਸਬੇ ਦੇ ਬਿਹਤਰ ਫੰਡ ਵਾਲੇ ਸਕੂਲ ਵਿੱਚ ਜਾਣ ਦੀ ਹੈ ਜਿੱਥੇ ਇੱਕ ਥੋੜ੍ਹੀ ਵੱਡੀ ਉਮਰ ਦੀ ਅਤੇ ਬਹੁਤ ਹੀ ਸੁੰਦਰ ਕੁੜੀ ਹੁਣੇ ਜਿਹੇ ਹੀ ਇੱਕ ਵਿਦਿਆਰਥੀ ਬਣੀ ਹੈ। 

ਡਾਇਰੈਕਟਰ ਬਿਸ਼ਵਜੀਤ ਬੋਰਾ ਨੇ ਟਿੱਪਣੀ ਕੀਤੀ  “ਬੂੰਬਾ ਰਾਈਡ ਇੱਕ ਅਜਿਹੀ ਫਿਲਮ ਹੈ ਜੋ ਮੇਰੇ ਦਿਲ ਦੇ ਬਹੁਤ ਕਰੀਬ ਹੈ। ਮੇਰਾ ਜਨਮ ਅਤੇ ਪਾਲਣ ਪੋਸ਼ਣ ਗ੍ਰਾਮੀਣ ਅਸਾਮ ਵਿੱਚ ਹੋਇਆ ਹੈ। ਮੈਂ ਉੱਥੇ ਇਸ ਤਰ੍ਹਾਂ ਦੀਆਂ ਕਹਾਣੀਆਂ ਦੇਖੀਆਂ ਹਨ ਜਿੱਥੇ ਸਰਕਾਰ ਦੁਆਰਾ ਚਲਾਏ ਜਾਣ ਵਾਲੇ ਸਕੂਲਾਂ ਵਿੱਚ ਸਕੂਲ ਵਿੱਚ ਲੋੜੀਂਦੀਆਂ ਸੁਵਿਧਾਵਾਂ ਨਹੀਂ ਹਨ।” ਉਨ੍ਹਾਂ ਕਿਹਾ “ਮੇਰਾ ਵਿਸ਼ਵਾਸ ਹੈ ਕਿ ਸਿਰਫ਼ ਜਾਗਰੂਕਤਾ ਵਧਾ ਕੇ ਅਤੇ ਸਾਡੇ ਗ਼ਰੀਬ ਅਤੇ ਪਿਛੜੇ ਵਰਗਾਂ ਨੂੰ ਸਿੱਖਿਅਤ ਕਰਨ ਦੀ ਜ਼ਿੰਮੇਵਾਰੀ ਲੈ ਕੇ, ਅਸੀਂ ਇੱਕ ਵਿਆਪਕ ਰੂਪ ਵਿੱਚ ਤਬਦੀਲੀ ਲਿਆ ਸਕਦੇ ਹਾਂ। ਫਿਲਮ ਬਣਾਉਣਾ ਅਸਾਨ ਨਹੀਂ ਸੀ ਕਿਉਂਕਿ ਮੈਂ ਗੈਰ-ਅਦਾਕਾਰਾਂ ਨਾਲ ਸ਼ੂਟ ਕੀਤਾ ਸੀ ਅਤੇ ਸਾਡੇ ਦਰਮਿਆਨ ਭਾਸ਼ਾ ਦੀਆਂ ਰੁਕਾਵਟਾਂ ਵੀ ਸਨ। ਹਾਲਾਂਕਿ, ਮੈਂ ਇਸ ਨੂੰ ਅੱਜ ਤੱਕ ਦੇ ਆਪਣੇ ਸਭ ਤੋਂ ਵਧੀਆ ਅਨੁਭਵਾਂ ਵਿੱਚੋਂ ਇੱਕ ਮੰਨਦਾ ਹਾਂ ਕਿਉਂਕਿ ਪਿੰਡ ਦੇ ਆਸ ਪਾਸ ਦੇ ਲੋਕ ਬਹੁਤ ਸੱਚੇ ਅਤੇ ਭੋਲੇ ਸਨ, ਜੋ ਸੱਚਮੁੱਚ ਮੇਰੇ ਦਿਲ ਨੂੰ ਛੂਹ ਗਏ ਸਨ। ਪਿੰਡ ਦੀ ਸਥਿਤੀ ਉਨੀ ਹੀ ਪੁਰਾਤਨ ਸੀ ਜਿੰਨੀ ਦਿੱਖ ਰਹੀ ਹੈ ਅਤੇ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਅਸੀਂ ਸਥਾਨਕ ਲੋਕਾਂ ਨਾਲ ਅਸਲ ਲੋਕੇਸ਼ਨਾਂ 'ਤੇ ਸ਼ੂਟਿੰਗ ਕੀਤੀ। ਨਾਇਕ ਬੂੰਬਾ ਵੀ ਉਨਾ ਹੀ ਮਾਸੂਮ ਹੈ ਅਤੇ ਇਹ ਵਿਸ਼ਵਾਸ ਕਰਨਾ ਕਠਿਨ ਹੈ ਕਿ ਉਸਨੇ ਆਪਣੀ ਜ਼ਿੰਦਗੀ ਵਿੱਚ ਇੱਕ ਥੀਏਟਰ ਹਾਲ ਨਹੀਂ ਦੇਖਿਆ ਹੈ। ਮੈਨੂੰ ਯਕੀਨ ਹੈ ਕਿ ਲੋਕ ਇਸ ਗੰਭੀਰ ਕਾਮੇਡੀ ਬਿਰਤਾਂਤ ਨਾਲ ਜੁੜੇ ਹੋਏ ਮਹਿਸੂਸ ਕਰਨਗੇ ਕਿਉਂਕਿ ਇਹ ਅਸਲ ਜੀਵਨ ਦਾ ਇੱਕ ਸੂਖਮ ਚਿੱਤਰਣ ਹੈ ਜੋ ਅੱਜ ਦੇ ਸੰਸਾਰ ਵਿੱਚ ਅਸਲ ਵਿੱਚ ਮੌਜੂਦ ਹੈ।

5. ਧੂੰਈਂ (Dhuin)

ਡਾਇਰੈਕਰ: ਸ਼੍ਰੀ ਅਚਲ ਮਿਸ਼ਰਾ

ਨਿਰਮਾਤਾ: ਅਚਲ-ਚਿੱਤਰ

ਭਾਸ਼ਾ: ਹਿੰਦੀ, ਮਰਾਠੀ

 

ਸੰਖੇਪ

 ਪੰਕਜ ਅਭਿਨੇਤਾ ਬਣਨਾ ਚਾਹੁੰਦਾ ਹੈ ਅਤੇ ਆਪਣੀ ਆਜੀਵਿਕਾ ਕਮਾਉਣ ਲਈ ਸਥਾਨਕ ਨਗਰਪਾਲਿਕਾ ਲਈ ਨੁੱਕੜ ਨਾਟਕ ਖੇਡਦਾ ਹੈ। ਉਸ ਦੇ ਸੁਪਨੇ ਵੱਡੇ ਹਨ, ਅਤੇ ਆਪਣੇ ਦੋਸਤ ਪ੍ਰਸ਼ਾਂਤ ਦੇ ਨਾਲ, ਇੱਕ ਮਹੀਨੇ ਦੇ ਸਮੇਂ ਵਿੱਚ ਮੁੰਬਈ ਜਾਣ ਲਈ ਕਾਫ਼ੀ ਬਚਤ ਕਰ ਰਿਹਾ ਹੈ। ਤਾਲਾਬੰਦੀ ਤੋਂ ਬਾਅਦ, ਉਸ ਦੇ ਘਰ ਆਰਥਿਕ ਸੰਕਟ ਹੈ ਅਤੇ ਉਸ ਦਾ ਸੇਵਾਮੁਕਤ ਪਿਤਾ ਨੌਕਰੀ ਲੱਭ ਰਿਹਾ ਹੈ।

ਉਹ ਦਿਨ ਭਰ ਕਸਬੇ ਵਿੱਚ ਘੁੰਮਦਾ ਰਹਿੰਦਾ ਹੈ, ਆਪਣੇ ਥੀਏਟਰ ਦੇ ਸਾਥੀਆਂ ਨੂੰ ਮਿਲਦਾ ਹੈ, ਆਪਣੇ ਸੀਨੀਅਰਾਂ ਦਾ ਰੋਬ੍ਹ ਸਹਿੰਦਾ ਹੈ, ਅਤੇ ਆਪਣੇ ਜੂਨੀਅਰਾਂ ਨੂੰ ਵੀ ਸਲਾਹਾਂ ਦਿੰਦਾ ਰਹਿੰਦਾ ਹੈ। ਉਹ ਉਹ ਇੱਕ ਮੁੰਬਈ-ਅਧਾਰਿਤ ਫਿਲਮ ਨਿਰਮਾਤਾ ਨੂੰ ਮਿਲਦਾ ਹੈ, ਜਿਸ ਦੇ ਉਮੀਦ ਤੋਂ ਵੱਖਰੇ ਨਤੀਜੇ ਨਿਕਲਦੇ ਹਨ। ਉਸ ਦਾ ਮਨ ਬਦਲ ਜਾਂਦਾ ਹੈ ਅਤੇ ਉਹ ਆਪਣੀ ਸਾਰੀ ਬਚਤ ਦੇਣ ਦਾ ਫੈਸਲਾ ਕਰਦਾ ਹੈ ਤਾਂ ਜੋ ਉਸ ਦੇ ਪਿਤਾ ਨੂੰ ਕੰਮ ਨਾ ਕਰਨਾ ਪਵੇ।

ਇੱਕ ਸ਼ਾਮ ਘਰ ਪਰਤਣ 'ਤੇ, ਉਸ ਨੂੰ  ਇੱਕ ਦੋ ਦਿਨਾਂ ਵਿੱਚ ਨਜ਼ਦੀਕੀ ਕਸਬੇ ਵਿੱਚ ਨੌਕਰੀ ਲਈ ਆਪਣੇ ਪਿਤਾ ਦੇ ਨਾਲ ਜਾਣ ਲਈ ਕਿਹਾ ਜਾਂਦਾ ਹੈ। ਯਾਤਰਾ ਅਤੇ ਨੌਕਰੀ 'ਤੇ ਪੈਸੇ ਖਰਚ ਹੋਣਗੇ, ਅਤੇ ਪਰਿਵਾਰ ਨੂੰ ਉਦੋਂ ਤੱਕ ਇਸ ਦਾ ਪ੍ਰਬੰਧ ਕਰਨਾ ਹੋਵੇਗਾ। ਜਦੋਂ ਪੰਕਜ ਨੂੰ ਯਾਤਰਾ ਲਈ ਮੋਟਰ-ਸਾਈਕਲ ਦਾ ਇੰਤਜ਼ਾਮ ਕਰਨ ਲਈ ਕਿਹਾ ਜਾਂਦਾ ਹੈ, ਤਾਂ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਦਾ ਹੋਇਆ ਅਜਿਹਾ ਕਰਨ ਤੋਂ ਇਨਕਾਰ ਕਰ ਦਿੰਦਾ ਹੈ।

 

6. ਟ੍ਰੀ ਫੁਲ ਆਵੑ ਪੈਰਟਸ

 ਡਾਇਰੈਕਰ: ਸ਼੍ਰੀ ਜੈਰਾਜ

 ਨਿਰਮਾਤਾ: ਨਵਨੀਤ ਫਿਲਮਸ

 ਭਾਸ਼ਾ: ਮਲਿਆਲਮ

 

ਸੰਖੇਪ

 ਅੱਠ ਸਾਲ ਦਾ ਲੜਕਾ ਪੁੰਜਨ ਕੋਈ ਆਮ ਲੜਕਾ ਨਹੀਂ ਹੈ। ਉਹ ਝੀਲ (ਬੈਕਵਾਟਰ) ਵਿੱਚ ਮੱਛੀਆਂ ਪਕੜਨ ਵਰਗੇ ਨਿੱਕੇ-ਮੋਟੇ ਕੰਮ ਕਰਕੇ ਆਜੀਵਿਕਾ ਕਮਾਉਂਦਾ ਹੈ ਅਤੇ ਇੱਕ ਸ਼ਰਾਬੀ ਪਿਤਾ, ਦਾਦਾ ਅਤੇ ਪੜਦਾਦੇ ਵਾਲੇ ਆਪਣੇ ਪਰਿਵਾਰ ਦੀ ਦੇਖ-ਭਾਲ਼ ਕਰਦਾ ਹੈ। ਉਸ ਦੀ ਮਾਂ ਕਈ ਵਰ੍ਹੇ ਪਹਿਲਾਂ ਕਿਸੇ ਹੋਰ ਵਿਅਕਤੀ ਨਾਲ ਭੱਜ ਗਈ ਸੀ।

ਇੱਕ ਦਿਨ ਮੱਛੀਆਂ ਪਕੜਨ ਦੌਰਾਨ ਪੁੰਜਨ ਨੇ ਇੱਕ ਅੰਨ੍ਹੇ ਆਦਮੀ ਨੂੰ ਕਿਸ਼ਤੀਆਂ ਦੇ ਅੱਡੇ 'ਤੇ ਇਕੱਲੇ ਬੈਠੇ ਦੇਖਿਆ ਜੋ ਘਰ ਦਾ ਰਸਤਾ ਭੁੱਲ ਗਿਆ ਜਾਪਦਾ ਸੀ। ਉਹ ਕਮਲ਼ਾ ਹੈ, ਅਤੇ ਸਿਰਫ਼ ਆਪਣੇ ਘਰ ਦੇ ਸਾਹਮਣੇ ਤੋਤਿਆਂ ਨਾਲ ਭਰਿਆ ਇੱਕ ਖਾਸ ਦਰੱਖਤ ਯਾਦ ਕਰਦਾ ਹੈ। ਇਸ ਵਿਅਕਤੀ ਬਾਰੇ ਪੁਲਿਸ ਥਾਣੇ ਵਿੱਚ ਰਿਪੋਰਟ ਕਰਨ ਦੀ ਕੋਸ਼ਿਸ਼ ਨਾਕਾਮ ਰਹੀ।

 ਨਦੀ ਦੇ ਕਿਨਾਰਿਆਂ ਦੇ ਰਸਤੇ ਵਿੱਚ ਉਸਨੇ ਲੋਕਾਂ ਤੋਂ ਪੁੱਛਗਿੱਛ ਕੀਤੀ, ਪਰ ਕੋਈ ਵੀ ਉਨ੍ਹਾਂ ਦਾ ਮਾਰਗਦਰਸ਼ਨ ਕਰਨ ਦੇ ਸਮਰੱਥ ਨਹੀਂ ਸੀ। ਆਪਣੀ ਯਾਤਰਾ ਦੇ ਨਤੀਜੇ ਤੋਂ ਨਿਰਾਸ਼, ਪੁੰਜਨ ਖੋਜ ਨੂੰ ਛੱਡਣ ਵਾਲਾ ਸੀ। ਉਸੇ ਵੇਲੇ, ਉਸਨੇ ਇੱਕ ਤੋਤੇ ਦੀ ਆਵਾਜ਼ ਸੁਣੀ ਜੋ ਉਸ ਨੂੰ  “ਤੋਤਿਆਂ ਨਾਲ ਭਰੇ ਦਰਖਤ” ਵੱਲ ਲੈ ਜਾਂਦੀ ਹੈ!

ਆਖਰਕਾਰ, ਪੂਜਨ ਨੇ ਤੋਤਿਆਂ ਨਾਲ ਭਰੇ ਦਰੱਖਤ ਦੀ ਭਾਲ ਕਰਦੇ ਹੋਏ ਅੰਨ੍ਹੇ ਆਦਮੀ ਦੇ ਘਰ ਵਾਪਸ ਜਾਣ ਦਾ ਰਸਤਾ ਢੂੰਡਣ ਦਾ ਫੈਸਲਾ ਕੀਤਾ।

ਉਂਜ ਤਾਂ ਅੰਨ੍ਹੇ ਆਦਮੀ ਦੇ ਪੁੱਤਰ ਅਤੇ ਨੂੰਹ ਨੇ ਖੁੱਲ੍ਹੇ ਦਿਲ ਨਾਲ ਉਸ ਦਾ ਸੁਆਗਤ ਕੀਤਾ, ਪਰ ਉਸ ਨੂੰ  ਕੁਝ ਗਲਤ ਮਹਿਸੂਸ ਹੋਇਆ। ਜਦੋਂ ਉਨ੍ਹਾਂ ਦੀ ਗੱਲਬਾਤ ਸੁਣੀ ਤਾਂ ਪੁੰਜਨ ਦੇ ਸ਼ੱਕ ਦੀ ਪੁਸ਼ਟੀ ਹੋ ​​ਗਈ। ਆਪਣੇ ਮੌਜੂਦਾ ਘਰ ਨੂੰ ਵੇਚ ਕੇ ਅਤੇ ਇੱਕ ਨਵੇਂ ਘਰ ਵਿੱਚ ਜਾਣ ਵੇਲੇ, ਉਹ ਅੰਨ੍ਹੇ ਆਦਮੀ ਤੋਂ ਛੁਟਕਾਰਾ ਪਾਉਣ ਦੀ ਉਮੀਦ ਕਰ ਰਹੇ ਸਨ। ਉਨ੍ਹਾਂ ਦੀ ਗੱਲਬਾਤ ਤੋਂ ਸਪਸ਼ਟ ਹੋ ਗਿਆ ਕਿ ਉਹ ਅੰਨ੍ਹੇ ਨੂੰ ਬੋਝ ਸਮਝਦੇ ਹਨ ਅਤੇ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ।

ਵਾਪਸੀ ਵੇਲ਼ੇ ਪੂਜਨ ਅੰਨ੍ਹੇ ਆਦਮੀ ਨੂੰ ਅਲਵਿਦਾ ਕਹਿ ਕੇ ਕਿਸ਼ਤੀ 'ਤੇ ਚੜ੍ਹ ਗਿਆ। ਪਰ, ਇਹ ਜਾਣਦੇ ਹੋਏ ਕਿ ਉਹ ਅੰਨ੍ਹੇ ਆਦਮੀ ਦੀ ਕਿਸਮਤ ਬਾਰੇ ਕੀ ਜਾਣਦਾ ਹੈ, ਪੁੰਜਨ ਦੀ ਜ਼ਮੀਰ ਨੇ ਉਸ ਨੂੰ  ਇਕੱਲਾ ਛੱਡਣ ਤੋਂ ਇਨਕਾਰ ਕਰ ਦਿੱਤਾ। ਬਿਨਾ ਕਿਸੇ ਨੂੰ ਦੱਸੇ, ਉਸਨੇ ਅੰਨ੍ਹੇ ਆਦਮੀ ਨੂੰ ਵਾਪਸ ਆਪਣੇ ਨਾਲ ਲੈ ਜਾਣ ਦਾ ਫੈਸਲਾ ਕਰ ਲਿਆ। ਪੂਜਨ, ਅੰਨ੍ਹੇ ਆਦਮੀ ਦੇ ਨਾਲ, ਕਿਸ਼ਤੀ ਨੂੰ ਦੂਰ ਲੈ ਜਾਂਦਾ ਹੈ।



 

 ***********

 

ਸੌਰਭ ਸਿੰਘ



(Release ID: 1825029) Visitor Counter : 214