ਵਿੱਤ ਮੰਤਰਾਲਾ

ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ (PMSBY), ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (PMJJBY) ਅਤੇ ਅਟਲ ਪੈਨਸ਼ਨ ਯੋਜਨਾ (APY) ਨੇ ਸਮਾਜਿਕ ਸੁਰੱਖਿਆ ਪ੍ਰਦਾਨ ਕਰਦੇ ਹੋਏ 7 ਸਾਲ ਪੂਰੇ ਕੀਤੇ


ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਾਮਣ ਨੇ ਕਿਹਾ ਕਿ ਘੱਟ ਲਾਗਤ ਵਾਲੀਆਂ ਬੀਮਾ ਯੋਜਨਾਵਾਂ ਅਤੇ ਗਰੰਟੀਸ਼ੁਦਾ ਪੈਨਸ਼ਨ ਯੋਜਨਾ ਇਹ ਸੁਨਿਸ਼ਚਿਤ ਕਰ ਰਹੀਆਂ ਹਨ ਕਿ ਸਮਾਜ ਦੇ ਅੰਤਿਮ ਵਿਅਕਤੀ ਨੂੰ ਹੁਣ ਜਨਤਕ ਸੁਰੱਖਿਆ ਦੀ ਸੁਵਿਧਾ ਮਿਲ ਰਹੀ ਹੈ


ਕੇਂਦਰੀ ਵਿੱਤ ਰਾਜ ਮੰਤਰੀ, ਡਾ. ਭਾਗਵਤ ਕਰਾਡ ਨੇ ਬੈਂਕਾਂ ਤੇ ਬੀਮਾ ਕੰਪਨੀਆਂ ਨੂੰ ਉਤਸ਼ਾਹ ਅਤੇ ਸਮਰਪਣ ਨਾਲ ਇਨ੍ਹਾਂ ਸਕੀਮਾਂ ਦੇ ਘੇਰੇ ਦਾ ਵਿਸਤਾਰ ਜਾਰੀ ਰੱਖਣ ਦਾ ਸੱਦਾ ਦਿੱਤਾ

Posted On: 09 MAY 2022 11:11AM by PIB Chandigarh
  • ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (PMJJBY): ਕੁੱਲ ਰਜਿਸਟ੍ਰੇਸ਼ਨ 12.76 ਕਰੋੜ ਤੋਂ ਵੱਧ

  • ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ (PMSBY): ਕੁੱਲ ਰਜਿਸਟ੍ਰੇਸ਼ਨ 28.37 ਕਰੋੜ ਤੋਂ ਵੱਧ

  • ਅਟਲ ਪੈਨਸ਼ਨ ਯੋਜਨਾ (APY): 4 ਕਰੋੜ ਤੋਂ ਵੱਧ ਗਾਹਕ


 

ਅਸੀਂ ਤਿੰਨ ਸਮਾਜਿਕ ਸੁਰੱਖਿਆ (ਜਨ ਸੁਰਕਸ਼ਾ) ਯੋਜਨਾਵਾਂ, ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (PMJJBY), ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ (PMSBY) ਅਤੇ ਅਟਲ ਪੈਨਸ਼ਨ ਯੋਜਨਾ (APY) ਦੀ 7ਵੀਂ ਵਰ੍ਹੇਗੰਢ ਮਨਾ ਰਹੇ ਹਾਂ, ਆਓ ਅਸੀਂ ਇਸ ਨਾਲ ਜੁੜੀਆਂ ਕੁਝ ਗੱਲਾਂ 'ਤੇ ਧਿਆਨ ਕੇਂਦ੍ਰਿਤ ਕਰੀਏ ਕਿ ਕਿਵੇਂ ਇਨ੍ਹਾਂ ਯੋਜਨਾਵਾਂ ਰਾਹੀਂ ਲੋਕਾਂ ਨੂੰ ਕਿਫ਼ਾਇਤੀ ਬੀਮਾ ਤੇ ਸੁਰੱਖਿਆ (ਜਨ ਸੁਰਕਸ਼ਾ) ਦੀ ਸੁਵਿਧਾ ਮਿਲ ਰਹੀ ਹੈ। ਇਨ੍ਹਾਂ ਯੋਜਨਾਵਾਂ ਦੀਆਂ ਪ੍ਰਾਪਤੀਆਂ ਅਤੇ ਮੁੱਖ ਵਿਸ਼ੇਸ਼ਤਾਵਾਂ ਕੀ ਹਨ?

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ PMJJBY, PMSBY ਅਤੇ APY ਨੂੰ 9 ਮਈ 2015 ਨੂੰ ਕੋਲਕਾਤਾ, ਪੱਛਮ ਬੰਗਾਲ ਤੋਂ ਲਾਂਚ ਕੀਤਾ ਗਿਆ ਸੀ।

ਉਪਰੋਕਤ ਤਿੰਨ ਸਮਾਜਿਕ ਸੁਰੱਖਿਆ ਸਕੀਮਾਂ ਨਾਗਰਿਕਾਂ ਦੀ ਭਲਾਈ ਲਈ ਸਮਰਪਿਤ ਹਨ ਜੋ ਮਨੁੱਖੀ ਜੀਵਨ ਨੂੰ ਅਣਕਿਆਸੇ ਖਤਰਿਆਂ/ਨੁਕਸਾਨਾਂ ਅਤੇ ਵਿੱਤੀ ਅਨਿਸ਼ਚਿਤਤਾਵਾਂ ਤੋਂ ਸੁਰੱਖਿਅਤ ਕਰਨ ਦੀ ਲੋੜ ਨੂੰ ਪਛਾਣਦਿਆਂ ਨਾਗਰਿਕਾਂ ਦੀ ਭਲਾਈਂ ਲਈ ਸਮਰਪਿਤ ਹਨ। ਦੇਸ਼ ਦੇ ਗ਼ੈਰ–ਸੰਗਠਿਤ ਖੇਤਰ ਦੇ ਲੋਕਾਂ ਦੀ ਆਰਥਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਸਰਕਾਰ ਨੇ ਦੋ ਬੀਮਾ ਯੋਜਨਾਵਾਂ ਸ਼ੁਰੂ ਕੀਤੀਆਂ - ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (PMJJBY) ਅਤੇ ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ (PMSBY) ਦੇ ਨਾਲ-ਨਾਲ ਬਿਰਧ ਅਵਸਥਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਅਟਲ ਬੀਮਾ ਯੋਜਨਾ (APY) ਦੀ ਸ਼ੁਰੂਆਤ ਕੀਤੀ ਗਈ ਸੀ।

ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (PMJJBY) ਅਤੇ ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ (PMSBY) ਲੋਕਾਂ ਨੂੰ ਘੱਟ ਕੀਮਤ ਦਾ ਜੀਵਨ/ਦੁਰਘਟਨਾ ਬੀਮਾ ਕਵਰ ਪ੍ਰਦਾਨ ਕਰਦੇ ਹਨ, ਜਦੋਂ ਕਿ APY ਬੁਢਾਪੇ ਵਿੱਚ ਨਿਯਮਿਤ ਪੈਨਸ਼ਨ ਪ੍ਰਾਪਤ ਕਰਨ ਲਈ ਮੌਜੂਦਾ ਸਮੇਂ ਵਿੱਚ ਬੱਚਤ ਕਰਨ ਦਾ ਇੱਕ ਮੌਕਾ ਪ੍ਰਦਾਨ ਕਰਦੀ ਹੈ।

ਯੋਜਨਾ ਦੀ 7ਵੀਂ ਵਰ੍ਹੇਗੰਢ 'ਤੇ, ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ, "ਮਾਣਯੋਗ ਪ੍ਰਧਾਨ ਮੰਤਰੀ ਦੁਆਰਾ 15 ਅਗਸਤ, 2014 ਨੂੰ ਐਲਾਨੇ ਵਿੱਤੀ ਸਮਾਵੇਸ਼ 'ਤੇ ਅਧਾਰਿਤ ਰਾਸ਼ਟਰੀ ਮਿਸ਼ਨ ਦੇ ਮੁੱਖ ਉਦੇਸ਼ਾਂ ਵਿੱਚੋਂ ਇੱਕ ਸੀ – ਬੀਮੇ ਅਤੇ ਪੈਨਸ਼ਨ ਦੇ ਘੇਰੇ ਦਾ ਵਿਸਤਾਰ ਕਰਨਾ, ਤਾਂ ਜੋ ਸਮਾਜ ਦੇ ਗ਼ਰੀਬ ਅਤੇ ਕਮਜ਼ੋਰ ਭਾਈਚਾਰੇ ਨੂੰ ਕਿਫਾਇਤੀ ਉਤਪਾਦਾਂ ਰਾਹੀਂ ਬਹੁਤ ਲੋੜੀਂਦੀ ਵਿੱਤੀ ਸੁਰੱਖਿਆ ਪ੍ਰਦਾਨ ਕੀਤੀ ਜਾ ਸਕੇ।

ਵਿੱਤ ਮੰਤਰੀ ਨੇ ਕਿਹਾ, “ਤਿੰਨ ਜਨ ਸੁਰਕਸ਼ਾ  ਯੋਜਨਾਵਾਂ ਨੇ ਬੀਮਾ ਅਤੇ ਪੈਨਸ਼ਨ ਨੂੰ ਆਮ ਆਦਮੀ ਦੀ ਪਹੁੰਚ ਵਿੱਚ ਲਿਆਂਦਾ ਹੈ। ਪਿਛਲੇ ਸੱਤ ਸਾਲਾਂ ਵਿੱਚ ਉਪਰੋਕਤ ਸਕੀਮਾਂ ਤੋਂ ਲਾਭ ਲੈਣ ਵਾਲਿਆਂ ਦੀ ਗਿਣਤੀ ਉਨ੍ਹਾਂ ਦੀ ਸਫ਼ਲਤਾ ਦਾ ਸਬੂਤ ਹੈ। ਘੱਟ ਲਾਗਤ ਵਾਲੀਆਂ ਬੀਮਾ ਯੋਜਨਾਵਾਂ ਅਤੇ ਗਰੰਟੀਸ਼ੁਦਾ ਪੈਨਸ਼ਨ ਸਕੀਮਾਂ ਇਹ ਯਕੀਨੀ ਬਣਾਉਂਦੀਆਂ ਹਨ ਕਿ ਵਿੱਤੀ ਸੁਰੱਖਿਆ, ਜੋ ਪਹਿਲਾਂ ਕੁਝ ਚੋਣਵੇਂ ਲੋਕਾਂ ਲਈ ਹੀ ਉਪਲਬਧ ਸੀ, ਹੁਣ ਸਮਾਜ ਦੇ ਅੰਤਿਮ ਆਦਮੀ ਤੱਕ ਪਹੁੰਚ ਰਹੀ ਹੈ।"

ਗ਼ਰੀਬ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਦਾ ਵੇਰਵਾ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ, “ਅੱਜ ਗ਼ਰੀਬ ਤੋਂ ਗ਼ਰੀਬ ਵਿਅਕਤੀ ਨੂੰ ਵੀ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਦੇ ਤਹਿਤ 2 ਲੱਖ ਰੁਪਏ ਦਾ ਜੀਵਨ ਬੀਮਾ ਕਵਰ 1 ਰੁਪਏ ਪ੍ਰਤੀ ਦਿਨ ਤੋਂ ਘੱਟ ਉੱਤੇ ਅਤੇ PMSBY ਤਹਿਤ 2 ਲੱਖ ਰੁਪਏ ਦਾ ਦੁਰਘਟਨਾ ਬੀਮਾ ਵੀ ਪ੍ਰਤੀ ਦਿਨ 1 ਰੁਪਏ ਤੋਂ ਘੱਟ 'ਤੇ ਹਾਸਲ ਕਰ ਸਕਦਾ ਹੈ। 18 ਤੋਂ 40 ਸਾਲ ਦੀ ਉਮਰ ਸਮੂਹ ਦੇ ਦੇਸ਼ ਦੇ ਸਾਰੇ ਨਾਗਰਿਕ ਘੱਟੋ-ਘੱਟ 42 ਰੁਪਏ ਪ੍ਰਤੀ ਮਹੀਨਾ ਦੇ ਕੇ 60 ਸਾਲ ਦੀ ਉਮਰ ਤੋਂ ਬਾਅਦ ਪੈਨਸ਼ਨ ਪ੍ਰਾਪਤ ਕਰ ਸਕਦੇ ਹਨ।  

ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (PMJJBY) ਰਾਹੀਂ ਨਾਗਰਿਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ 'ਤੇ, ਖਾਸ ਤੌਰ 'ਤੇ ਕੋਵਿਡ-19 ਮਹਾਮਾਰੀ ਦੌਰਾਨ ਸੁਵਿਧਾ ਨਾਲ ਸੁਰੱਖਿਆ ਪ੍ਰਦਾਨ ਕਰਨ ਬਾਰੇ ਸ਼੍ਰੀਮਤੀ ਸੀਤਾਰਾਮਣ ਨੇ ਕਿਹਾ, “ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (PMJJBY) ਦੇ ਤਹਿਤ, ਯੋਜਨਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 12.76 ਕਰੋੜ ਵਿਅਕਤੀਆਂ ਨੇ ਜੀਵਨ ਬੀਮਾ ਕਵਰ ਲਿਆ ਹੈ ਅਤੇ 5,76,121 ਵਿਅਕਤੀਆਂ ਦੇ ਪਰਿਵਾਰਾਂ ਨੇ ਸਕੀਮ ਤਹਿਤ ਕੁੱਲ 11,522 ਕਰੋੜ ਰੁਪਏ ਦੇ ਦਾਅਵੇ (ਕਲੇਮ) ਪ੍ਰਾਪਤ ਹੋਏ ਹਨ। ਇਹ ਯੋਜਨਾ ਮਹਾਮਾਰੀ ਦੌਰਾਨ ਘੱਟ ਆਮਦਨੀ ਵਾਲੇ ਪਰਿਵਾਰਾਂ ਲਈ ਬਹੁਤ ਲਾਹੇਵੰਦ ਸਿੱਧ ਹੋਈ ਹੈ ਕਿਉਂਕਿ ਵਿੱਤ ਵਰ੍ਹੇ 2021 ਵਿੱਚ, ਭੁਗਤਾਨ ਕੀਤੇ ਗਏ ਕੁੱਲ ਦਾਅਵਿਆਂ ਵਿੱਚੋਂ ਲਗਭਗ 50 ਪ੍ਰਤੀਸ਼ਤ ਕੋਵਿਡ–19 ਕਾਰਨ ਹੋਈਆਂ ਮੌਤਾਂ ਨਾਲ ਸਬੰਧਿਤ ਸਨ। ਕੋਵਿਡ-19। ਮਹਾਮਾਰੀ ਦੌਰਾਨ ਦਾਅਵਿਆਂ ਦੇ ਜਲਦੀ ਅਤੇ ਅਸਾਨ ਨਿਪਟਾਰੇ ਲਈ ਦਾਅਵਾ ਨਿਪਟਾਰਾ ਪ੍ਰਕਿਰਿਆ ਵਿੱਚ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਸਨ। ਦਾਅਵਿਆਂ ਦੇ ਸੌਖੇ ਨਿਪਟਾਰੇ ਲਈ ਸ਼ੁਰੂ ਕੀਤੀਆਂ ਗਈਆਂ ਇਹ ਤਬਦੀਲੀਆਂ ਹਾਲੇ ਵੀ ਜਾਰੀ ਹਨ। ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ ਭਾਵ 1 ਅਪ੍ਰੈਲ, 2020 ਤੋਂ 23 ਫਰਵਰੀ, 2022 ਤੱਕ, ਕੁੱਲ 2.10 ਲੱਖ ਦਾਅਵਿਆਂ ਲਈ 4,194.28 ਕਰੋੜ ਰੁਪਏ ਦੀ ਰਕਮ ਦਾ ਭੁਗਤਾਨ ਕੀਤਾ ਗਿਆ। ਦਾਅਵਿਆਂ ਦੇ ਨਿਪਟਾਰੇ ਦੀ ਦਰ 99.72 ਪ੍ਰਤੀਸ਼ਤ ਰਹੀ। 

ਵਿੱਤ਼ ਮੰਤਰੀ ਨੇ ਕਿਹਾ, ‘ਇਸੇ ਤਰ੍ਹਾਂ, ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ ਦੀ ਸ਼ੁਰੂਆਤ ਤੋਂ ਬਾਅਦ, 28.37 ਕਰੋੜ ਲੋਕਾਂ ਨੇ ਦੁਰਘਟਨਾ ਕਵਰ ਲਈ ਰਜਿਸਟ੍ਰੇਸ਼ਨ ਕਰਵਾਈ ਹੈ ਅਤੇ 97,227 ਦਾਅਵਿਆਂ ਲਈ 1,930 ਕਰੋੜ ਰੁਪਏ ਦੀ ਰਕਮ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ।  4 ਕਰੋੜ ਤੋਂ ਵੱਧ ਲੋਕ ਅਟਲ ਪੈਨਸ਼ਨ ਯੋਜਨਾ ਦੇ ਮੈਂਬਰ ਬਣ ਚੁੱਕੇ ਹਨ।

ਇਸ ਮੌਕੇ ਬੋਲਦਿਆਂ ਕੇਂਦਰੀ ਵਿੱਤ ਰਾਜ ਮੰਤਰੀ ਡਾ. ਭਾਗਵਤ ਕਿਸ਼ਨ ਰਾਓ ਕਰਾਡ ਨੇ ਕਿਹਾ,"ਇਨ੍ਹਾਂ ਯੋਜਨਾਵਾਂ ਦੀ ਇਸ 7ਵੀਂ ਵਰ੍ਹੇਗੰਢ 'ਤੇ, ਮੈਂ ਇਨ੍ਹਾਂ ਯੋਜਨਾਵਾਂ ਨੂੰ ਸਫ਼ਲਤਾਪੂਰਵਕ ਲਾਗੂ ਕਰਨ ਲਈ ਸਾਰੇ ਬੈਂਕਾਂ ਅਤੇ ਬੀਮਾ ਕੰਪਨੀਆਂ ਨੂੰ ਵਧਾਈ ਦਿੰਦਾ ਹਾਂ ਅਤੇ ਉਨ੍ਹਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਨ੍ਹਾਂ ਯੋਜਨਾਵਾਂ ਲਈ ਉਸੇ ਉਤਸ਼ਾਹ ਅਤੇ ਸਮਰਪਣ ਨਾਲ ਕੰਮ ਕਰਦੇ ਰਹਿਣ ਜਦੋਂ ਤੱਕ ਅੰਤਿਮ ਵਿਅਕਤੀ ਕਵਰ ਨਹੀਂ ਹੋ ਜਾਂਦਾ।”

ਡਾ. ਕਰਾਡ ਨੇ ਕਿਹਾ, “ਅੱਗੇ ਵਧਦਿਆਂ ਜਿਵੇਂ ਕਿ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਆਪਣੇ ਪਿਛਲੇ ਸੁਤੰਤਰਤਾ ਦਿਵਸ ਦੇ ਸੰਬੋਧਨ ਵਿੱਚ ਐਲਾਨ ਕੀਤਾ ਗਿਆ ਸੀ, ਸਾਡੀ ਕੋਸ਼ਿਸ਼ ਇਹ ਯਕੀਨੀ ਬਣਾਉਣ ਦੀ ਹੈ ਕਿ ਦੇਸ਼ ਦਾ ਹਰ ਯੋਗ ਵਿਅਕਤੀ ਬੀਮਾ ਅਤੇ ਪੈਨਸ਼ਨ ਦੀਆਂ ਇਨ੍ਹਾਂ ਸਮਾਜਿਕ ਸੁਰੱਖਿਆ ਯੋਜਨਾਵਾਂ ਤਹਿਤ ਕਵਰ ਕੀਤਾ ਗਿਆ ਹੈ।"

ਅਸੀਂ ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ (PMSBY), ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (PMJJBY) ਅਤੇ ਅਟਲ ਪੈਨਸ਼ਨ ਯੋਜਨਾ (APY) ਦੀ ਸੱਤਵੀਂ ਵਰ੍ਹੇਗੰਢ ਮਨਾ ਰਹੇ ਹਾਂ, ਆਓ ਅਸੀਂ ਉਨ੍ਹਾਂ ਦੀਆਂ ਵਿਸ਼ੇਸ਼ਤਾਵਾਂ ਅਤੇ ਹੁਣ ਤੱਕ ਦੀਆਂ ਪ੍ਰਾਪਤੀਆਂ 'ਤੇ ਇੱਕ ਨਜ਼ਰ ਮਾਰੀਏ। 

1. ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (PMJJBY)

ਯੋਜਨਾ: ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (PMJJBY) ਇੱਕ ਸਾਲ ਦੀ ਜੀਵਨ ਬੀਮਾ ਯੋਜਨਾ ਹੈ, ਜਿਸ ਦਾ ਨਵੀਨੀਕਰਣ ਹਰ ਸਾਲ ਕੀਤਾ ਜਾਂਦਾ ਹੈ ਅਤੇ ਇਹ ਕਿਸੇ ਵੀ ਕਾਰਨ ਕਰਕੇ ਹੋਣ ਵਾਲੀ ਮੌਤ ਲਈ ਕਵਰੇਜ ਪ੍ਰਦਾਨ ਕਰਦੀ ਹੈ।

ਯੋਗਤਾ: 18-50 ਸਾਲ ਦੇ ਉਮਰ ਸਮੂਹ ਵਿੱਚ ਬੱਚਤ ਬੈਂਕ ਜਾਂ ਪੋਸਟ ਆਫਿਸ ਖਾਤਾ ਰੱਖਣ ਵਾਲੇ ਵਿਅਕਤੀ ਇਸ ਸਕੀਮ ਦੇ ਤਹਿਤ ਰਜਿਸਟ੍ਰੇਸ਼ਨ ਦੇ ਯੋਗ ਹਨ। 50 ਸਾਲ ਦੀ ਉਮਰ ਤੋਂ ਪਹਿਲਾਂ ਯੋਜਨਾ ਵਿੱਚ ਸ਼ਾਮਲ ਹੋਣ ਵਾਲੇ ਪ੍ਰੀਮੀਅਮ ਦੇ ਭੁਗਤਾਨ 'ਤੇ 55 ਸਾਲ ਦੀ ਉਮਰ ਤੱਕ ਜੀਵਨ ਜੋਖਮ ਕਵਰੇਜ ਪ੍ਰਾਪਤ ਕਰ ਸਕਦੇ ਹਨ।

ਲਾਭ: ਮੌਤ ਦੇ ਕਾਰਨ ਦੀ ਪਰਵਾਹ ਕੀਤੇ ਬਿਨਾਂ, 330 ਰੁਪਏ ਪ੍ਰਤੀ ਸਾਲ ਦੇ ਪ੍ਰੀਮੀਅਮ ਦੀ ਅਦਾਇਗੀ 'ਤੇ 2 ਲੱਖ ਰੁਪਏ ਦਾ ਜੀਵਨ ਬੀਮਾ ਕਵਰ।

ਰਜਿਸਟ੍ਰੇਸ਼ਨ: ਯੋਜਨਾ ਤਹਿਤ ਰਜਿਸਟ੍ਰੇਸ਼ਨ ਖਾਤਾ–ਧਾਰਕ ਦੇ ਬੈਂਕ ਦੀ ਬ੍ਰਾਂਚ / ਬੀ ਸੀ ਪੁਆਇੰਟ ਜਾਂ ਵੈਬਸਾਈਟ 'ਤੇ ਜਾ ਕੇ ਜਾਂ ਪੋਸਟ ਆਫਿਸ ਸੇਵਿੰਗ ਬੈਂਕ ਖਾਤੇ ਦੇ ਹਵਾਲੇ ਨਾਲ ਪੋਸਟ ਆਫਿਸ 'ਤੇ ਜਾ ਕੇ ਕੀਤੀ ਜਾ ਸਕਦੀ ਹੈ। ਸਕੀਮ ਤਹਿਤ, ਗਾਹਕ ਦੁਆਰਾ ਸਿਰਫ਼ ਇੱਕ ਵਾਰ ਦਿੱਤੇ ਗਏ ਆਰਡਰ ਦੇ ਅਧਾਰ ‘ਤੇ ਬੈਂਕ ਖਾਤੇ ਨੂੰ ਆਟੋ-ਡੈਬਿਟ ਕਰਕੇ ਪ੍ਰੀਮੀਅਮ ਦਾ ਭੁਗਤਾਨ ਕੀਤਾ ਜਾ ਸਕਦਾ ਹੈ। ਸਕੀਮ ਅਤੇ ਫਾਰਮ ਬਾਰੇ ਵਿਸਤ੍ਰਿਤ ਜਾਣਕਾਰੀ (ਹਿੰਦੀ, ਅੰਗ੍ਰੇਜ਼ੀ ਅਤੇ ਖੇਤਰੀ ਭਾਸ਼ਾਵਾਂ ਵਿੱਚ) https://jansuraksha.gov.in 'ਤੇ ਉਪਲਬਧ ਹੈ।

ਪ੍ਰਾਪਤੀਆਂ: 27.04.2022 ਤੱਕ, ਇਸ ਯੋਜਨਾ ਦੇ ਤਹਿਤ 12.76 ਕਰੋੜ ਤੋਂ ਵੱਧ ਰਜਿਸਟ੍ਰੇਸ਼ਨਾਂ ਹੋਈਆਂ ਹਨ ਅਤੇ ਕੁੱਲ 5,76,121 ਦਾਅਵਿਆਂ ਲਈ 11,522 ਕਰੋੜ ਰੁਪਏ ਦੀ ਰਕਮ ਦਾ ਭੁਗਤਾਨ ਕੀਤਾ ਗਿਆ ਹੈ।

2. ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ (PMSBY)

ਯੋਜਨਾ: ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ (PMSBY) ਇੱਕ ਸਾਲ ਦੀ ਦੁਰਘਟਨਾ ਬੀਮਾ ਯੋਜਨਾ ਹੈ, ਜੋ ਹਰ ਸਾਲ ਨਵੀਨੀਕਰਣ ਕੀਤੀ ਜਾਂਦੀ ਹੈ ਅਤੇ ਦੁਰਘਟਨਾ ਕਾਰਨ ਮੌਤ ਜਾਂ ਦਿੱਵਯਾਂਗਤਾ ਲਈ ਕਵਰੇਜ ਪ੍ਰਦਾਨ ਕਰਦੀ ਹੈ।

ਯੋਗਤਾ: 18-70 ਸਾਲ ਦੀ ਉਮਰ ਵਰਗ ਦੇ ਵਿਅਕਤੀ, ਜਿਨ੍ਹਾਂ ਦਾ ਬੱਚਤ ਬੈਂਕ ਜਾਂ ਡਾਕਘਰ ਵਿੱਚ ਖਾਤਾ ਹੈ, ਇਸ ਸਕੀਮ ਦੇ ਤਹਿਤ ਰਜਿਸਟ੍ਰੇਸ਼ਨ ਦੇ ਯੋਗ ਹਨ।

ਲਾਭ: ਦੁਰਘਟਨਾ ਵਿੱਚ ਮੌਤ ਜਾਂ ਦਿੱਵਯਾਂਗਤਾ ਲਈ 2 ਲੱਖ ਰੁਪਏ (ਅੰਸ਼ਕ ਤੌਰ 'ਤੇ ਦਿੱਵਯਾਂਗਤਾ ਦੇ ਮਾਮਲੇ ਵਿੱਚ 1 ਲੱਖ ਰੁਪਏ) ਦਾ ਦੁਰਘਟਨਾ ਮੌਤ ਅਤੇ ਦਿੱਵਯਾਂਗਤਾ ਕਵਰ।

ਰਜਿਸਟ੍ਰੇਸ਼ਨ: ਯੋਜਨਾ ਤਹਿਤ ਰਜਿਸਟ੍ਰੇਸ਼ਨ ਖਾਤਾ–ਧਾਰਕ ਦੇ ਬੈਂਕ ਦੀ ਬ੍ਰਾਂਚ / ਬੀ ਸੀ ਪੁਆਇੰਟ ਜਾਂ ਵੈਬਸਾਈਟ 'ਤੇ ਜਾ ਕੇ ਜਾਂ ਪੋਸਟ ਆਫਿਸ ਸੇਵਿੰਗ ਬੈਂਕ ਖਾਤੇ ਦੇ ਹਵਾਲੇ ਨਾਲ ਪੋਸਟ ਆਫਿਸ 'ਤੇ ਜਾ ਕੇ ਕੀਤੀ ਜਾ ਸਕਦੀ ਹੈ। ਇਸ ਯੋਜਨਾ ਦੇ ਤਹਿਤ ਗਾਹਕ ਦੁਆਰਾ ਸਿਰਫ਼ ਇੱਕ ਵਾਰ ਦਿੱਤੇ ਗਏ ਆਰਡਰ ਦੇ ਅਧਾਰ ‘ਤੇ ਬੈਂਕ ਖਾਤੇ ਨੂੰ ਆਟੋ-ਡੈਬਿਟ ਕਰਕੇ ਪ੍ਰੀਮੀਅਮ ਦਾ ਭੁਗਤਾਨ ਕੀਤਾ ਜਾ ਸਕਦਾ ਹੈ। ਸਕੀਮ ਅਤੇ ਫਾਰਮ ਬਾਰੇ ਵਿਸਤ੍ਰਿਤ ਜਾਣਕਾਰੀ (ਹਿੰਦੀ, ਅੰਗ੍ਰੇਜ਼ੀ ਅਤੇ ਖੇਤਰੀ ਭਾਸ਼ਾਵਾਂ ਵਿੱਚ) https://jansuraksha.gov.in 'ਤੇ ਉਪਲਬਧ ਹੈ।

ਪ੍ਰਾਪਤੀਆਂ: 27.04.2022 ਤੱਕ, ਇਸ ਸਕੀਮ ਦੇ ਤਹਿਤ ਕੁੱਲ 28.37 ਕਰੋੜ ਤੋਂ ਵੱਧ ਰਜਿਸਟ੍ਰੇਸ਼ਨਾਂ ਹੋਈਆਂ ਹਨ ਅਤੇ ਕੁੱਲ 97,227 ਦਾਅਵਿਆਂ ਲਈ 1,930 ਕਰੋੜ ਰੁਪਏ ਦੀ ਰਕਮ ਦਾ ਭੁਗਤਾਨ ਕੀਤਾ ਗਿਆ ਹੈ।

ਅਟਲ ਪੈਨਸ਼ਨ ਯੋਜਨਾ (APY)

ਪਿਛੋਕੜ: ਅਟਲ ਪੈਨਸ਼ਨ ਯੋਜਨਾ (APY) ਸਾਰੇ ਭਾਰਤੀਆਂ, ਖਾਸ ਤੌਰ 'ਤੇ ਗ਼ਰੀਬਾਂ, ਪਿਛੜੇ ਲੋਕਾਂ ਤੇ ਅਸੰਗਠਿਤ ਖੇਤਰ ਦੇ ਕਾਮਿਆਂ ਲਈ ਇੱਕ ਸਰਬਵਿਆਪਕ ਸਮਾਜਿਕ ਸੁਰੱਖਿਆ ਪ੍ਰਣਾਲੀ ਦੇ ਨਿਰਮਾਣ ਲਈ ਸ਼ੁਰੂ ਕੀਤੀ ਗਈ ਸੀ। ਇਹ ਅਸੰਗਠਿਤ ਖੇਤਰ ਦੇ ਲੋਕਾਂ ਨੂੰ ਵਿੱਤੀ ਸੁਰੱਖਿਆ ਪ੍ਰਦਾਨ ਕਰਨ ਅਤੇ ਭਵਿੱਖ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਰਕਾਰ ਦੀ ਪਹਿਲ ਹੈ। APY ਦਾ ਪ੍ਰਬੰਧ ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਿਟੀ (PFRDA) ਦੁਆਰਾ ਰਾਸ਼ਟਰੀ ਪੈਨਸ਼ਨ ਪ੍ਰਣਾਲੀ (NPS) ਦੇ ਸਮੁੱਚੇ ਪ੍ਰਬੰਧਕੀ ਅਤੇ ਸੰਸਥਾਗਤ ਢਾਂਚੇ ਦੇ ਤਹਿਤ ਕੀਤਾ ਜਾਂਦਾ ਹੈ। 

ਯੋਗਤਾ: ਅਟਲ ਪੈਨਸ਼ਨ ਯੋਜਨਾ 18 ਤੋਂ 40 ਸਾਲ ਦੀ ਉਮਰ ਸਮੂਹ ਦੇ ਸਾਰੇ ਬੈਂਕ ਖਾਤਾ ਧਾਰਕਾਂ ਲਈ ਖੁੱਲ੍ਹੀ ਹੈ ਅਤੇ ਚੁਣੀ ਗਈ ਪੈਨਸ਼ਨ ਦੀ ਰਕਮ ਦੇ ਅਧਾਰ ‘ਤੇ ਅੰਸ਼ਦਾਨ ਦੀ ਰਾਸ਼ੀ ਵੱਖੋ–ਵੱਖਰੀ ਹੁੰਦੀ ਹੈ।

ਲਾਭ: ਇਸ ਯੋਜਨਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਗਾਹਕਾਂ ਦੁਆਰਾ ਕੀਤੇ ਅੰਸ਼ਦਾਨ ਦੇ ਅਧਾਰ ‘ਤੇ 60 ਸਾਲ ਦੀ ਉਮਰ ਤੋਂ ਗਾਹਕਾਂ ਨੂੰ 1000 ਰੁਪਏ ਜਾਂ 2000 ਰੁਪਏ ਜਾਂ 3000 ਰੁਪਏ ਜਾਂ 4000 ਰੁਪਏ ਜਾਂ 5000 ਰੁਪਏ ਦੀ ਗਰੰਟੀਸ਼ੁਦਾ ਮਾਸਿਕ ਪੈਨਸ਼ਨ ਮਿਲਦੀ ਹੈ।

ਯੋਜਨਾ ਦੇ ਲਾਭਾਂ ਦੀ ਵੰਡ: ਮਹੀਨਾਵਾਰ ਪੈਨਸ਼ਨ ਸਬਸਕ੍ਰਾਈਬਰ ਲਈ ਅਤੇ ਉਸ ਤੋਂ ਬਾਅਦ ਉਸ ਦੀ ਪਤਨੀ ਜਾਂ ਉਸ ਦੇ ਪਤੀ ਨੂੰ ਉਪਲਬਧ ਹੁੰਦੀ ਹੈ ਅਤੇ ਦੋਵਾਂ ਦੀ ਮੌਤ ਤੋਂ ਬਾਅਦ, 60 ਸਾਲ ਦੀ ਉਮਰ ਵਿੱਚ ਗਾਹਕ ਦੁਆਰਾ ਜਮ੍ਹਾਂ ਕੀਤੀ ਗਈ ਕੁੱਲ ਪੈਨਸ਼ਨ ਦੀ ਰਕਮ ਗਾਹਕ ਦੁਆਰਾ ਨਾਮਜ਼ਦ ਕੀਤੇ ਵਿਅਕਤੀ ਨੂੰ ਵਾਪਸ ਕਰ ਦਿੱਤੀ ਜਾਂਦੀ ਹੈ।

ਗਾਹਕ ਦੀ ਸਮੇਂ ਤੋਂ ਪਹਿਲਾਂ ਮੌਤ (60 ਸਾਲ ਦੀ ਉਮਰ ਤੋਂ ਪਹਿਲਾਂ ਮੌਤ) ਦੇ ਮਾਮਲੇ ਵਿੱਚ, ਗਾਹਕ ਦਾ ਜੀਵਨ ਸਾਥੀ, ਬਾਕੀ ਦੀ ਮਿਆਦ ਲਈ, ਗਾਹਕ ਦੇ ਅਟਲ ਪੈਨਸ਼ਨ ਯੋਜਨਾ ਖਾਤੇ ਵਿੱਚ ਯੋਗਦਾਨ ਦੇਣਾ ਜਾਰੀ ਰੱਖ ਸਕਦਾ ਹੈ, ਜਦੋਂ ਤੱਕ ਅਸਲੀ ਗਾਹਕ 60 ਸਾਲ ਦੀ ਉਮਰ ਨੂੰ ਪ੍ਰਾਪਤ ਨਾ ਕਰ ਲੈਂਦਾ ਹੋਵੇ। 

ਕੇਂਦਰ ਸਰਕਾਰ ਦੁਆਰਾ ਯੋਗਦਾਨ: ਸਰਕਾਰ ਦੁਆਰਾ ਘੱਟੋ-ਘੱਟ ਪੈਨਸ਼ਨ ਦੀ ਗਰੰਟੀ ਦਿੱਤੀ ਜਾਵੇਗੀ, ਭਾਵ, ਜੇਕਰ ਅੰਸ਼ਦਾਨ ਦੇ ਅਧਾਰ ‘ਤੇ ਇਕੱਠੇ ਫੰਡ, ਆਪਣੇ ਨਿਵੇਸ਼ 'ਤੇ ਅਨੁਮਾਨਿਤ ਲਾਭ (ਰਿਟਰਨ) ਤੋਂ ਘੱਟ ਰਕਮ ਕਮਾਉਂਦਾ ਹੈ ਅਤੇ ਘੱਟੋ-ਘੱਟ ਗਰੰਟੀਸ਼ੁਦਾ ਪੈਨਸ਼ਨ ਕੇਂਦਰ ਸਰਕਾਰ ਨੂੰ ਪ੍ਰਦਾਨ ਕਰਨ ਲਈ ਨਾਕਾਫ਼ੀ ਹੈ, ਤਾਂ ਕੇਂਦਰ ਸਰਕਾਰ ਅਜਿਹੀ ਸਥਿਤੀ ਵਿੱਚ ਫੰਡ ਪ੍ਰਦਾਨ ਕਰੇਗੀ। ਵੈਕਲਪਿਕ ਤੌਰ 'ਤੇ, ਜੇ ਨਿਵੇਸ਼ 'ਤੇ ਲਾਭ (ਰਿਟਰਨ) ਜ਼ਿਆਦਾ ਹੈ, ਤਾਂ ਗਾਹਕਾਂ ਨੂੰ ਵਧੀ ਹੋਈ ਪੈਨਸ਼ਨ ਦਾ ਲਾਭ ਮਿਲੇਗਾ।

ਭੁਗਤਾਨ ਦੀ ਬਾਰੰਬਾਰਤਾ: ਗਾਹਕ ਮਾਸਿਕ/ਤਿਮਾਹੀ/ਛਿਮਾਹੀ ਅਧਾਰ ‘ਤੇ ਅਟਲ ਪੈਨਸ਼ਨ ਯੋਜਨਾ ਵਿੱਚ ਯੋਗਦਾਨ ਪਾ ਸਕਦੇ ਹਨ। 

ਯੋਜਨਾ ਤੋਂ ਬਾਹਰ ਹੋਣਾ: ਗਾਹਕ ਕੁਝ ਸ਼ਰਤਾਂ ਦੇ ਤਹਿਤ ਆਪਣੀ ਮਰਜ਼ੀ ਨਾਲ ਅਟਲ ਪੈਨਸ਼ਨ ਯੋਜਨਾ ਤੋਂ ਬਾਹਰ ਹੋ ਸਕਦੇ ਹਨ; ਉਦਾਹਰਣ ਲਈ, ਸਰਕਾਰੀ ਸਹਿ-ਅੰਸ਼ਦਾਨ ਅਤੇ ਉਸ ਉੱਤੇ ਰਿਟਰਨ/ਵਿਆਜ ਦੀ ਕਟੌਤੀ ਹੋਣ ਉੱਤੇ।

ਪ੍ਰਾਪਤੀਆਂ: 27.04.2022 ਤੱਕ, 4 ਕਰੋੜ ਤੋਂ ਵੱਧ ਵਿਅਕਤੀਆਂ ਨੇ ਯੋਜਨਾ ਦੀ ਮੈਂਬਰਸ਼ਿਪ ਹਾਸਲ ਕੀਤੀ ਹੈ।            

****

ਆਰਐੱਮ/ਐੱਮਵੀ/ਕੇਐੱਮਐੱਨ



(Release ID: 1823776) Visitor Counter : 314