ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕੋਪੇਨਹੈਗਨ ਵਿੱਚ ਭਾਰਤ-ਡੈਨਮਾਰਕ ਬਿਜ਼ਨਲ ਫੋਰਮ ਵਿੱਚ ਹਿੱਸਾ ਲਿਆ
Posted On:
03 MAY 2022 8:16PM by PIB Chandigarh
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਡੈਨਮਾਰਕ ਦੇ ਪ੍ਰਧਾਨ ਮੰਤਰੀ ਮਹਾਮਹਿਮ ਸੁਸ਼੍ਰੀ ਮੇਟੇ ਫ੍ਰੈਡਰਿਕਸਨ ਅਤੇ ਡੈਨਮਾਰਕ ਦੇ ਪ੍ਰਿੰਸ ਮਹਾਮਹਿਮ ਫ੍ਰੈਡਰਿਕ ਦੇ ਨਾਲ ਕਨਫੈਡਰੇਸ਼ਨ ਆਵ੍ ਡੈਨਿਸ਼ ਇੰਡਸਟ੍ਰੀਜ਼ ਵਿਖੇ ਭਾਰਤ-ਡੈਨਮਾਰਕ (ਇੰਡੋ-ਡੈਨਿਸ਼) ਬਿਜ਼ਨਲ ਫੋਰਮ ਵਿੱਚ ਸ਼ਾਮਲ ਹੋਏ।
ਪ੍ਰਧਾਨ ਮੰਤਰੀ ਨੇ ਦੋ ਅਰਥਵਿਵਸਥਾਵਾਂ ਦੇ ਪੂਰਕ ਕੌਸ਼ਲ ਸੈੱਟਾਂ 'ਤੇ ਜ਼ੋਰ ਦਿੱਤਾ ਅਤੇ ਡੈਨਮਾਰਕ ਦੀਆਂ ਕੰਪਨੀਆਂ ਨੂੰ ਗ੍ਰੀਨ ਟੈਕਨੋਲੋਜੀ, ਕੋਲਡ ਚੇਨ, ਵੇਸਟ ਟੂ ਵੈਲਥ, ਸ਼ਿਪਿੰਗ ਅਤੇ ਬੰਦਰਗਾਹਾਂ ਸਮੇਤ ਹੋਰਨਾਂ ਖੇਤਰਾਂ ਵਿੱਚ ਭਾਰਤ ਦੇ ਵਿਸ਼ਾਲ ਮੌਕਿਆਂ ਦਾ ਲਾਭ ਲੈਣ ਲਈ ਸੱਦਾ ਦਿੱਤਾ। ਉਨ੍ਹਾਂ ਭਾਰਤ ਦੀ ਵਪਾਰਕ ਦੋਸਤਾਨਾ ਪਹੁੰਚ ਨੂੰ ਉਜਾਗਰ ਕੀਤਾ ਅਤੇ ਦੋਵਾਂ ਧਿਰਾਂ ਦੇ ਵਪਾਰਕ ਭਾਈਚਾਰਿਆਂ ਨੂੰ ਸਹਿਯੋਗ ਦੇ ਮੌਕਿਆਂ ਦੀ ਖੋਜ ਕਰਨ ਲਈ ਕਿਹਾ।
ਪ੍ਰਧਾਨ ਮੰਤਰੀ ਫ੍ਰੈਡਰਿਕਸਨ ਨੇ ਦੋਵਾਂ ਦੇਸ਼ਾਂ ਦਰਮਿਆਨ ਇੱਕ ਪੁਲ ਬਣਾਉਣ ਵਿੱਚ ਕਾਰੋਬਾਰੀ ਭਾਈਚਾਰਿਆਂ ਦੀ ਭੂਮਿਕਾ ਨੂੰ ਉਜਾਗਰ ਕੀਤਾ।
ਇਸ ਸਮਾਗਮ ਵਿੱਚ ਨਿਮਨਲਿਖਿਤ ਵਿਸ਼ਿਆਂ ਨਾਲ ਸਬੰਧਿਤ ਦੋਹਾਂ ਦੇਸ਼ਾਂ ਦੇ ਕਾਰੋਬਾਰੀਆਂ ਨੇ ਹਿੱਸਾ ਲਿਆ:
• ਗ੍ਰੀਨ ਟੈਕਨੋਲੋਜੀ, ਇਨੋਵੇਸ਼ਨ ਅਤੇ ਡਿਜੀਟਾਈਜੇਸ਼ਨ
• ਊਰਜਾ ਦੀ ਆਤਮਨਿਰਭਰਤਾ ਅਤੇ ਅਖੁੱਟ ਊਰਜਾ
• ਪਾਣੀ, ਵਾਤਾਵਰਨ ਅਤੇ ਖੇਤੀਬਾੜੀ
• ਬੁਨਿਆਦੀ ਢਾਂਚਾ, ਟ੍ਰਾਂਸਪੋਰਟੇਸ਼ਨ ਅਤੇ ਸੇਵਾਵਾਂ
ਨਿਮਨਲਿਖਤ ਕਾਰੋਬਾਰੀ ਲੀਡਰਾਂ ਨੇ ਬਿਜ਼ਨਸ ਫੋਰਮ ਵਿੱਚ ਹਿੱਸਾ ਲਿਆ:
ਭਾਰਤੀ ਕਾਰੋਬਾਰੀ ਵਫ਼ਦ:
• ਸ਼੍ਰੀ ਸੰਜੀਵ ਬਜਾਜ, ਚੇਅਰਮੈਨ ਅਤੇ ਐੱਮਡੀ, ਬਜਾਜ ਫਿਨਸਰਵ ਲਿਮਿਟਿਡ
• ਸ਼੍ਰੀ ਬਾਬਾ ਐੱਨ ਕਲਿਆਣੀ, ਚੇਅਰਮੈਨ ਅਤੇ ਐੱਮਡੀ, ਭਾਰਤ ਫੋਰਜ
• ਸ਼੍ਰੀ ਮਹਿੰਦਰ ਸਿੰਘੀ, ਐੱਮਡੀ ਅਤੇ ਸੀਈਓ, ਡਾਲਮੀਆ ਸੀਮਿੰਟ (ਭਾਰਤ) ਲਿਮਿਟਿਡ
• ਸ਼੍ਰੀ ਰਿਜ਼ਵਾਨ ਸੂਮਰ, ਸੀਈਓ ਅਤੇ ਐੱਮਡੀ, ਹਿੰਦੁਸਤਾਨ ਪੋਰਟਸ ਪ੍ਰਾਈਵੇਟ ਲਿਮਿਟਿਡ
• ਸ਼੍ਰੀ ਦਰਸ਼ਨ ਹੀਰਾਨੰਦਾਨੀ, ਚੇਅਰਮੈਨ, ਹੀਰਾਨੰਦਾਨੀ ਗਰੁੱਪ
• ਸ਼੍ਰੀ ਪੁਨੀਤ ਛਤਵਾਲ, ਐੱਮਡੀ ਅਤੇ ਸੀਈਓ, ਇੰਡੀਅਨ ਹੋਟਲਜ਼ ਕੰਪਨੀ ਲਿਮਿਟਿਡ
• ਸ਼੍ਰੀ ਦੀਪਕ ਬਾਗਲਾ, ਸੀਈਓ ਅਤੇ ਐੱਮਡੀ, ਇਨਵੈਸਟ ਇੰਡੀਆ
• ਸ਼੍ਰੀ ਰਿਤੇਸ਼ ਅਗਰਵਾਲ, ਸੰਸਥਾਪਕ ਅਤੇ ਸੀਈਓ, ਓਯੋ (OYO) ਰੂਮਸ
• ਸ਼੍ਰੀ ਸਲਿਲ ਸਿੰਘਲ, ਚੇਅਰਮੈਨ ਐਮਰੀਟਸ, ਪੀਆਈ ਇੰਡਸਟ੍ਰੀਜ਼ ਲਿਮਿਟਿਡ
• ਸ਼੍ਰੀ ਸੁਮੰਤ ਸਿਨਹਾ, ਚੇਅਰਮੈਨ ਅਤੇ ਐੱਮਡੀ, ਰੀਨਿਊ ਪਾਵਰ
• ਸ਼੍ਰੀ ਦਿਨੇਸ਼ ਖਾਰਾ, ਚੇਅਰਮੈਨ, ਸਟੇਟ ਬੈਂਕ ਆਵ੍ ਇੰਡੀਆ
• ਸ਼੍ਰੀ ਸੀ ਪੀ ਗੁਰਨਾਨੀ, ਐੱਮਡੀ ਅਤੇ ਸੀਈਓ, ਟੈੱਕ ਮਹਿੰਦਰਾ ਲਿਮਿਟਿਡ
• ਸ਼੍ਰੀ ਤੁਲਸੀ ਤੰਤੀ, ਸੁਜ਼ਲੋਨ ਐਨਰਜੀ ਲਿਮਿਟਿਡ
ਡੈਨਿਸ਼ ਕਾਰੋਬਾਰੀ ਵਫ਼ਦ:
• ਨੀਲਸ ਅਗੇ ਜੇਰ, ਮਾਲਕ, ਏਵੀਕੇ
• ਪੀਟਰ ਪਲਿਸ਼ੋਜ, ਸੀਈਓ, ਬੈਟਰ
• ਸੀਸ’ਟ ਹਾਰਟ (Cees ´t Hart), ਸੀਈਓ, ਕਾਰਲਸਬਰਗ
• ਜੈਕੌਬ ਬਰੂਏਲ ਪੋਲਸਨ, ਮੈਨੇਜਿੰਗ ਪਾਰਟਨਰ, ਕੋਪੇਨਹੈਗਨ ਇਨਫ੍ਰਾਸਟ੍ਰਕਚਰ ਪਾਰਟਨਰਸ
• ਜੁਕਾ ਪਰਟੋਲਾ, ਚੇਅਰਮੈਨ, ਸੀਓਡਬਲਿਊਆਈ (COWI) ਐਂਡ ਸੀਮੇਂਸ ਵਿੰਡ ਪਾਵਰ
• ਜੌਰਗਨ ਮੈਡਸ ਕਲੌਸੇਨ, ਮਾਲਕ, ਡੈਨਫੋਸ
• ਥੌਮਸ ਪਲੇਨਬਰਗ, ਚੇਅਰਮੈਨ, ਡੀਐੱਸਵੀ
• ਕਿਮ ਵੇਜਲਬੀ ਹੈਨਸਨ, ਸੀਈਓ, ਫੌਸ (FOSS)
• ਜੇਨਸ ਮੋਬਰਗ, ਚੇਅਰਮੈਨ, ਗ੍ਰੰਡਫੋਸ
• ਰੋਲੈਂਡ ਬਾਨ, ਸੀਈਓ, ਹਲਡੋਰ ਟੌਪਸੀ
• ਲਾਰਸ ਪੀਟਰਸਨ, ਸੀਈਓ, ਹੈਮਪੇਲ
• ਨੀਲਜ਼ ਸਮੇਡਗਾਰਡ, ਚੇਅਰਮੈਨ, ਆਈਐੱਸਐੱਸ
• ਓਲੀਵੀਅਰ ਫੋਂਟਨ, ਸੀਈਓ, ਐੱਲਐੱਮ ਵਿੰਡ ਪਾਵਰ ਬਲੇਡਜ਼
• ਜੇਨਸ-ਪੀਟਰ ਸੌਲ, ਸੀਈਓ, ਰੈਮਬੋਲ
• ਜੇਨਸ ਬੀਰਗਰਸਨ, ਸੀਈਓ, ਰੌਕਵੁਲ
• ਮੈਡਸ ਨਿੱਪਰ, ਸੀਈਓ, ਓਰਸਟੇਡ
*********
ਡੀਐੱਸ/ਐੱਸਟੀ
(Release ID: 1822761)
Visitor Counter : 150
Read this release in:
English
,
Urdu
,
Marathi
,
Hindi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam