ਪ੍ਰਧਾਨ ਮੰਤਰੀ ਦਫਤਰ

ਫੈਡਰਲ ਰਿਪਬਲਿਕ ਆਵ੍ ਜਰਮਨੀ ਦੇ ਚਾਂਸਲਰ ਨਾਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਮਹੱਤਵਪੂਰਨ ਮੁਲਾਕਾਤ

Posted On: 02 MAY 2022 7:23PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਅੱਜ ਫੈਡਰਲ ਰਿਪਬਲਿਕ ਆਵ੍ ਜਰਮਨੀ ਦੇ ਚਾਂਸਲਰ ਮਹਾਮਹਿਮ ਸ਼੍ਰੀ ਓਲਾਫ ਸ਼ਕੋਲਜ਼ ਨਾਲ ਦੁਵੱਲੀ ਮੀਟਿੰਗ ਕੀਤੀ। ਇਹ ਮੀਟਿੰਗ ਭਾਰਤ ਅਤੇ ਜਰਮਨੀ ਦੇ ਦਰਮਿਆਨ ਦੋ-ਸਾਲਾ ਇੰਟਰ-ਗਵਰਨਮੈਂਟਲ ਕੰਸਲਟੇਸ਼ਨਸ (ਆਈਜੀਸੀ) ਦੇ ਛੇਵੇਂ ਦੌਰ ਤੋਂ ਪਹਿਲਾਂ ਆਯੋਜਿਤ ਕੀਤੀ ਹੋਈ।

ਪ੍ਰਧਾਨ ਮੰਤਰੀ ਮੋਦੀ ਨੂੰ ਰਸਮੀ ਗਾਰਡ ਆਵ੍ ਆਨਰ ਦਿੱਤਾ ਗਿਆ ਅਤੇ ਚਾਂਸਲਰ ਸ਼ਕੋਲਜ਼ ਨੇ ਫੈਡਰਲ ਚਾਂਸਲਰ ਦਫ਼ਤਰ ਵਿਖੇ ਪ੍ਰਧਾਨ ਮੰਤਰੀ ਮੋਦੀ ਦਾ ਸੁਆਗਤ ਕੀਤਾ। ਇਸ ਤੋਂ ਬਾਅਦ ਦੋਵਾਂ ਸਿਆਸਤਦਾਨਾਂ ਦੀ ਆਹਮੋ-ਸਾਹਮਣੇ ਮੀਟਿੰਗ ਹੋਈਜਿਸ ਤੋਂ ਬਾਅਦ ਵਫ਼ਦ ਪੱਧਰੀ ਗੱਲਬਾਤ ਹੋਈ।

ਇਨ੍ਹਾਂ ਵਿਚਾਰ-ਵਟਾਂਦਰਿਆਂ ਵਿੱਚ ਸਮੁੱਚੀ ਰਣਨੀਤਕ ਭਾਈਵਾਲੀ ਦੇ ਨਾਲ-ਨਾਲ ਖੇਤਰੀ ਅਤੇ ਆਲਮੀ ਵਿਕਾਸ ਦੇ ਮੱਦੇਨਜ਼ਰ ਦੁਵੱਲੇ ਸਹਿਯੋਗ ਦੇ ਮੁੱਖ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ।

 

 

 **********

ਡੀਐੱਸ



(Release ID: 1822372) Visitor Counter : 160