ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰਾ ਦਾ ਅਸਾਮ ਦੇ ਡੀਫੂ ਵਿਖੇ ਸ਼ਾਂਤੀ ਤੇ ਵਿਕਾਸ ਰੈੱਲੀ ਦੇ ਸੰਬੋਧਨ ਦਾ ਮੂਲ-ਪਾਠ
Posted On:
28 APR 2022 4:16PM by PIB Chandigarh
ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ!
ਕਾਰਬੀ ਆਂਗ-ਲੋਂਗ ਕੋਰਟੇ ਇੰਗਜਿਰ, ਕੇ-ਡੋ ਅੰ-ਅਪਹਾਨਤਾ, ਨੇਲੀ ਕਾਰਡੋਮ ਪਜੀਰ ਇਗਲੋ।
ਅਸਾਮ ਦੇ ਰਾਜਪਾਲ ਸ਼੍ਰੀ ਜਗਦੀਸ਼ ਮੁਖੀ ਜੀ, ਅਸਾਮ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀ ਹਿਮੰਤ ਬਿਸਵਾ ਸਰਮਾ ਜੀ, ਕਾਰਬੀ ਰਾਜਾ ਸ਼੍ਰੀ ਰਾਮਸਿੰਘ ਰੋਂਗਹਾਂਗ ਜੀ, ਕਾਰਬੀ ਆਂਗਲੋਂਗ ਔਟੋਨੌਮਸ ਕਾਉਂਸਿਲ ਦੇ ਸ਼੍ਰੀ ਤੁਲੀਰਾਮ ਰੋਂਗਹਾਂਗ ਜੀ, ਅਸਾਮ ਸਰਕਾਰ ਵਿੱਚ ਮੰਤਰੀ, ਸ਼੍ਰੀ ਪੀਯੂਸ਼ ਹਜ਼ਾਰਿਕਾ ਜੀ, ਜੋਗੇਨ ਮੋਹਨ ਜੀ, ਸੰਸਦ ਵਿੱਚ ਮੇਰੇ ਸਾਥੀ ਸ਼੍ਰੀ ਹੋਰੇਨ ਸਿੰਘ ਬੇ ਜੀ, ਵਿਧਾਇਕ ਸ਼੍ਰੀ ਭਾਵੇਸ਼ ਕਲਿਤਾ ਜੀ, ਹੋਰ ਸਾਰੇ ਜਨਪ੍ਰਤੀਨਿਧੀਗਣ ਅਤੇ ਕਾਰਬੀ ਆਂਗਲੋਂਗ ਦੇ ਮੇਰੀ ਪਿਆਰੀ ਭੈਣੋਂ ਅਤੇ ਭਾਈਓ !
ਮੈਨੂੰ ਜਦੋਂ-ਜਦੋਂ ਤੁਹਾਡੇ ਦਰਮਿਆਨ ਆਉਣ ਦਾ ਮੌਕਾ ਮਿਲਿਆ ਹੈ। ਤੁਹਾਡਾ ਭਰਪੂਰ ਪਿਆਰ, ਇਹ ਤੁਹਾਡਾ ਅਪਣਾਪਨ ਅਜਿਹਾ ਲਗਦਾ ਹੈ ਜਿਵੇਂ ਈਸ਼ਵਰ ਦੇ ਅਸ਼ੀਰਵਾਦ ਮਿਲ ਰਹੇ ਹਨ। ਅੱਜ ਵੀ ਇੰਨੀ ਵੱਡੀ ਸੰਖਿਆ ਵਿੱਚ ਤੁਸੀਂ ਇੱਥੇ ਆਏ, ਦੂਰ-ਦੂਰ ਤੋਂ ਅਸੀਂ ਅਸ਼ੀਰਵਾਦ ਦੇਣ ਆਏ ਅਤੇ ਉਹ ਵੀ ਉਮੰਗ ਉਤਸਾਹ ਅਤੇ ਉਤਸਵ ਦੇ ਮੂਡ ਵਿੱਚ ਰੰਗ ਬਿਰੰਗੀ ਆਪਣੀ ਪਰੰਪਰਾਗਤ ਵੇਸ਼ਭੂਸ਼ਾ ਵਿੱਚ ਅਤੇ ਜਿਸ ਪ੍ਰਕਾਰ ਨਾਲ ਇੱਥੇ ਪ੍ਰਵੇਸ਼ ਦੁਆਰ ‘ਤੇ ਇੱਥੇ ਦੀਆਂ ਸਾਰੀਆਂ ਜਨਜਾਤੀਆਂ ਨੇ ਆਪਣੀ ਪਾਰੰਪਰਾ ਦੇ ਅਨੁਸਾਰ ਸਾਨੂੰ ਸਭ ਨੂੰ ਜੋ ਅਸ਼ੀਰਵਾਦ ਦਿੱਤੇ, ਮੈਂ ਤੁਹਾਡਾ ਦਿਲ ਤੋਂ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ।
ਭਾਈਓ ਅਤੇ ਭੈਣੋਂ,
ਇਹ ਸੁਖਦ ਸੰਯੋਗ ਹੈ ਕਿ ਅੱਜ ਜਦੋਂ ਦੇਸ਼ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ, ਤਦ ਅਸੀਂ ਇਸ ਧਰਤੀ ਦੇ ਮਹਾਨ ਸਪੂਤ ਲਚਿਤ ਬੋਰਫੁਕਾਨ ਜੀ ਦੀ 400ਵੀਂ ਜਨਮਜਯੰਤੀ ਵੀ ਮਨਾ ਰਹੇ ਹਨ। ਉਨ੍ਹਾਂ ਦੀ ਜੀਵਨ ਰਾਸ਼ਟਰਭਗਤੀ ਅਤੇ ਰਾਸ਼ਟਰਸ਼ਕਤੀ ਦੀ ਪ੍ਰੇਰਣਾ ਹੈ। ਕਾਰਬੀ ਆਂਗਲੋਂਗ ਤੋਂ ਦੇਸ਼ ਦੇ ਇਸ ਮਹਾਨ ਨਾਇਕ ਨੂੰ ਮੈਂ ਆਦਰਪੂਰਵਕ ਨਮਨ ਕਰਦਾ ਹਾਂ, ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ।
ਸਾਥੀਓ,
ਭਾਜਪਾ ਦੀ ਡਬਲ ਇੰਜਨ ਦੀ ਸਰਕਾਰ, ਜਿੱਥੇ ਵੀ ਹੋਵੇ ਉੱਥੇ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਇਸੇ ਭਾਵਨਾ ਨਾਲ ਕੰਮ ਕਰਦੇ ਹਨ। ਅੱਜ ਇਹ ਸੰਕਲਪ ਕਾਰਬੀ ਆਂਗਲੋਂਗ ਦੀ ਇਸ ਧਰਤੀ ‘ਤੇ ਫਿਰ ਇੱਕ ਬਾਰ ਸਸ਼ਕਤ ਹੋਇਆ ਹੈ। ਅਸਾਮ ਦੀ ਸਥਾਈ ਸ਼ਾਂਤੀ ਅਤੇ ਤੇਜ਼ ਵਿਕਾਸ ਦੇ, ਉਸ ਦੇ ਲਈ ਜੋ ਸਮਝੌਤਾ ਹੋਇਆ ਸੀ, ਉਸ ਨੂੰ ਅੱਜ ਜ਼ਮੀਨ ‘ਤੇ ਉਤਾਰਣ ਦਾ ਕੰਮ ਤੇਜ਼ ਗਤੀ ਨਾਲ ਚਲ ਰਿਹਾ ਹੈ। ਉਸ ਸਮਝੌਤੇ ਦੇ ਤਹਿਤ 1000 ਕਰੋੜ ਰੁਪਏ ਦੇ ਅਨੇਕ ਪ੍ਰੋਟੈਕਟਾਂ ਦਾ ਨੀਂਹ ਪੱਥਰ ਅੱਜ ਇੱਥੇ ਕੀਤਾ ਗਿਆ ਹੈ। ਡਿਗ੍ਰੀ ਕਾਲਜ ਹੋਵੇ, ਵੇਟਰਨਰੀ ਕਾਲਜ ਹੋਵੇ, ਐਗ੍ਰੀਕਲਚਰ ਕਾਲਜ ਹੋਵੇ, ਇਹ ਸਾਰੇ ਸੰਸਥਾਨ ਇੱਥੇ ਦੇ ਨੌਜਵਾਨਾਂ ਨੂੰ ਨਵੇਂ ਅਵਸਰ ਦੇਣ ਵਾਲੇ ਹਨ।
ਸਾਥੀਓ, ਅੱਜ ਜੋ ਨੀਂਹ ਪੱਥਰ ਦੇ ਪ੍ਰੋਗਰਾਮ ਹੋਏ ਹਨ। ਉਹ ਸਿਰਫ ਕਿਸੇ ਇਮਾਰਤ ਦਾ ਨੀਂਹ ਪੱਥਰ ਨਹੀਂ ਹੈ। ਇਹ ਸਿਰਫ ਕਿਸੇ ਕਾਲਜ ਦਾ, ਕਿਸੇ ਯੂਨੀਵਰਸਿਟੀ ਦਾ, ਕਿਸੇ ਇੰਸਟੀਟਿਊਸ਼ਨ ਦਾ ਨਹੀਂ ਪੱਥਰ ਨਹੀਂ ਹੈ। ਇਹ ਮੇਰੇ ਇੱਥੇ ਦੇ ਨੌਜਵਾਨਾਂ ਦੇ ਉੱਜਵਲ ਭਵਿੱਖ ਦਾ ਨੀਂਹ ਪੱਥਰ ਹੈ। ਉੱਚ ਸਿੱਖਿਆ ਦੇ ਲਈ ਇੱਥੇ ਉਚਿਤ ਵਿਵਸਥਾ ਹੋਣ ਨਾਲ ਗਰੀਬ ਤੋਂ ਗਰੀਬ ਪਰਿਵਾਰ ਵੀ ਆਪਣੀ ਸੰਤਾਨ ਨੂੰ ਬਿਹਤਰ ਸਿੱਖਿਆ ਦੇ ਪਾਵੇਗਾ। ਉੱਥੇ ਕਿਸਾਨਾਂ ਅਤੇ ਪਸ਼ੁਪਾਲਕਾਂ ਦੇ ਲਈ ਵੀ ਇਨ੍ਹਾਂ ਇੰਸਟੀਟਿਊਟਸ ਨਾਲ ਇੱਥੇ ਬਿਹਤਰ ਸੁਵਿਧਾਵਾਂ ਉਪਲਬਧ ਹੋ ਪਾਉਣਗੀਆਂ। ਇਨ੍ਹਾਂ ਪ੍ਰੋਜੈਕਟਾਂ ਦੇ ਇਲਾਵਾ ਸਮਝੌਤੇ ਦੇ ਜੋ ਦੂਸਰੇ ਪਹਿਲੂ ਹਨ ਉਨ੍ਹਾਂ ‘ਤੇ ਵੀ ਅਸਾਮ ਲਗਾਤਾਰ ਕਦਮ ਉਠਾ ਰਹੀ ਹੈ। ਹਥਿਆਰ ਛੱਡ ਕੇ ਜੋ ਸਾਥੀ ਰਾਸ਼ਟਰ ਨਿਰਮਾਣ ਦੇ ਲਈ ਵਾਪਸ ਆਏ ਹਨ, ਉਨ੍ਹਾਂ ਦੇ ਪੁਨਰਵਾਸ ਦੇ ਲਈ ਵੀ ਨਿਰੰਤਰ ਕੰਮ ਕੀਤਾ ਜਾ ਰਿਹਾ ਹੈ।
ਭਾਈਓ ਅਤੇ ਭੈਣੋਂ,
ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਦੇਸ਼ ਨੇ ਜੋ ਸੰਕਲਪ ਲਏ ਹਨ, ਉਸ ਵਿੱਚੋਂ ਇੱਕ ਮਹੱਤਵਪੂਰਨ ਸੰਕਲਪ ਹੈ- ਅੰਮ੍ਰਿਤ ਸਰੋਵਰਾਂ ਦੇ ਨਿਰਮਾਣ ਨਾਲ ਜੁੜਿਆ ਹੋਇਆ। ਹਰ ਜ਼ਿਲ੍ਹੇ ਵਿੱਚ ਘੱਟ ਤੋਂ ਘੱਟ 75 ਹਜ਼ਾਰ ਅੰਮ੍ਰਿਤ ਸਰੋਵਰਾਂ ਦੇ ਨਿਰਮਾਣ ਦਾ ਲਕਸ਼, ਇੰਨਾ ਵੱਡਾ ਲਕਸ਼ ਲੈ ਕੇ ਅੱਜ ਦੇਸ਼ ਅੱਗੇ ਵਧ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਜੰਮੂ ਕਸ਼ਮੀਰ ਤੋਂ ਮੈਂ ਇਸ ਦੀ ਸ਼ੁਰੂਆਤ ਕੀਤੀ ਸੀ। ਮੈਨੂ ਖੁਸ਼ੀ ਹੈ ਕਿ ਅੱਜ ਅਸਾਮ ਵਿੱਚ ਵੀ 2600 ਤੋਂ ਵੀ ਵੱਧ ਅੰਮ੍ਰਿਤ ਸਰੋਵਰ ਬਣਾਉਣ ਦਾ ਕੰਮ ਸ਼ੁਰੂ ਹੋ ਰਿਹਾ ਹੈ। ਇਨ੍ਹਾਂ ਸਰੋਵਰਾਂ ਦਾ ਨਿਰਮਾਣ ਪੂਰੀ ਤਰ੍ਹਾਂ ਨਾਲ ਜਨਭਾਗੀਦਾਰੀ ‘ਤੇ ਅਧਾਰਿਤ ਹੈ। ਅਜਿਹੇ ਸਰੋਵਰਾਂ ਦੀ ਤਾਂ ਜਨਜਾਤੀ ਸਮਾਜ ਵਿੱਚ ਇੱਕ ਸਮ੍ਰਿੱਧ ਪਰੰਪਰਾ ਵੀ ਰਹੀ ਹੈ। ਇਸ ਨਾਲ ਪਿੰਡਾਂ ਵਿੱਚ ਪਾਣੀ ਦੇ ਭੰਡਾਰ ਤਾਂ ਬਣਨਗੇ ਹੀ, ਇਸ ਦੇ ਨਾਲ-ਨਾਲ ਇਹ ਕਮਾਈ ਦੇ ਵੀ ਸਰੋਤ ਬਣਨਗੇ। ਅਸਾਮ ਵਿੱਚ ਮਛਲੀ ਤਾਂ ਭੋਜਨ ਅਤੇ ਆਜੀਵਿਕਾ ਦਾ ਇੱਕ ਅਹਿਮ ਸਾਧਨ ਹੈ। ਇਨ੍ਹਾਂ ਅੰਮ੍ਰਿਤ ਸਰੋਵਰਾਂ ਨਾਲ ਮੱਛੀਪਾਲਨ ਨੂੰ ਵੀ ਬਹੁਤ ਲਾਭ ਮਿਲਣ ਵਾਲਾ ਹੈ।
ਭਾਈਓ ਅਤੇ ਭੈਣੋਂ,
ਆਪ ਸਭ ਨੇ ਬੀਤੇ ਦਹਾਕਿਆਂ ਵਿੱਚ ਇੱਕ ਲੰਬਾ ਸਮੇਂ ਬਹੁਤ ਮੁਸ਼ਕਿਲਾਂ ਨਾਲ ਗੁਜਾਰਿਆ ਹੈ। ਲੇਕਿਨ 2014 ਦੇ ਬਾਅਦ ਤੋਂ ਨੌਰਥ ਈਸਟ ਵਿੱਚ ਮੁਸ਼ਕਿਲਾਂ ਲਗਾਤਾਰ ਘੱਟ ਹੋ ਰਹੀਆਂ ਹਨ, ਲੋਕਾਂ ਦਾ ਵਿਕਾਸ ਹੋ ਰਿਹਾ ਹੈ। ਅੱਜ ਜਦ ਕੋਈ ਅਸਾਮ ਦੇ ਜਨਜਾਤੀ ਖੇਤਰਾਂ ਵਿੱਚ ਆਉਂਦਾ ਹੈ, ਨੌਰਥ ਈਸਟ ਦੇ ਦੂਸਰੇ ਰਾਜਾਂ ਵਿੱਚ ਜਾਂਦਾ ਹੈ, ਤਾਂ ਹਾਲਾਤ ਨੂੰ ਬਦਲਦੇ ਦੇਖ ਕੇ ਉਸ ਨੂੰ ਵੀ ਚੰਗਾ ਲਗਦਾ ਹੈ। ਕਾਰਬੀ ਆਂਗਲੋਂਗ ਜਾਂ ਫਿਰ ਦੂਸਰੇ ਜਨਜਾਤੀ ਖੇਤਰ, ਅਸੀਂ ਵਿਕਾਸ ਅਤੇ ਵਿਸ਼ਵਾਸ ਦੀ ਨੀਤੀ ‘ਤੇ ਹੀ ਕੰਮ ਕਰ ਰਹੇ ਹਨ।
ਸਾਥੀਓ,
ਤੁਸੀਂ ਭਲੀਭਾਤੀ ਜਾਣਦੇ ਹੋ ਮੈਂ ਤੁਹਾਡੀਆਂ ਸਮੱਸਿਆਵਾਂ ਨੂੰ, ਇਸ ਖੇਤਰ ਦੀਆਂ ਦਿੱਕਤਾਂ ਨੂੰ ਤੁਹਾਡੇ ਹੀ ਪਰਿਵਾਰ ਦੇ ਮੈਂਬਰ ਦੇ ਰੂਪ ਵਿੱਚ, ਤੁਹਾਡੇ ਹੀ ਇੱਕ ਭਾਈ ਦੀ ਤਰ੍ਹਾਂ, ਤੁਹਾਡੇ ਹੀ ਇੱਕ ਬੇਟੇ ਦੀ ਤਰ੍ਹਾਂ, ਮੈਂ ਹਰ ਮੁਸੀਬਤ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਅਤੇ ਤੁਸੀਂ ਮੈਨੂੰ ਬੁਧੀ ਨਾਲ ਘੱਟ ਦਿਲਾਂ ਤੋਂ ਜ਼ਿਆਦਾ ਸਮਝਿਆ ਹੈ। ਤੁਸੀਂ ਹਰ ਵਾਰ ਮੇਰੇ ਦਿਲ ਨੂੰ ਛੂ ਲਿਆ ਹੈ। ਮੇਰੇ ਦਿਲ ਨੂੰ ਜਿੱਤ ਲਿਆ ਹੈ। ਜਦੋਂ ਪਰਿਵਾਰ ਦੇ ਮੈਂਬਰ ਦੇ ਰੂਪ ਵਿੱਚ ਅਸੀਂ ਸਾਰੇ ਇੱਕ ਪਰਿਵਾਰ ਦੀ ਤਰ੍ਹਾਂ ਸਮਾਧਾਨ ਖੋਜਦੇ ਹਾਂ ਤਾਂ ਉਸ ਵਿੱਚ ਇੱਕ ਸੰਵੇਦਨਸ਼ੀਲਤਾ ਹੁੰਦੀ ਹੈ, ਦਰਦ ਅਤੇ ਪੀੜ੍ਹਾ ਦਾ ਅਹਿਸਾਸ ਹੁੰਦਾ ਹੈ, ਤੁਹਾਡੇ ਸੁਪਨਿਆਂ ਨੂੰ ਸਮਝ ਪਾਉਂਦੇ ਹਾਂ, ਤੁਹਾਡੇ ਸੰਕਲਪਾਂ ਨੂੰ ਸਮਝ ਪਾਉਂਦੇ ਹਾਂ। ਤੁਹਾਡੇ ਨੇਕ ਇਰਾਦਿਆਂ ਦੀ ਇੱਜ਼ਤ ਕਰਨ ਦੇ ਲਈ ਜ਼ਿੰਦਗੀ ਖਪਾਉਣ ਦਾ ਮਨ ਕਰ ਜਾਂਦਾ ਹੈ।
ਸਾਥੀਓ,
ਹਰ ਇਨਸਾਨ ਨੂੰ, ਅਸਾਮ ਦੇ ਇਸ ਦੂਰ-ਦਰਾਜ ਖੇਤਰ ਦੇ ਲੋਕਾਂ ਨੂੰ ਵੀ ਜੰਗਲਾਂ ਵਿੱਚ ਜ਼ਿੰਦਗੀ ਗੁਜਾਰਣ ਵਾਲੇ ਮੇਰੇ ਨੌਜਵਾਨਾਂ ਨੂੰ ਵੀ ਅੱਗੇ ਵਧਾਉਣ ਦੀ ਤਮੰਨਾ ਹੁੰਦੀ ਹੈ, ਇੱਛਾ ਹੁੰਦੀ ਹੈ ਅਤੇ ਇਸੇ ਭਾਵਨਾ ਨੂੰ ਸਮਝਦੇ ਹੋਏ ਤੁਹਾਡੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਤੁਹਾਡੇ ਸੁਪਨੇ ਸਾਡੇ ਸਭ ਦੇ ਸੰਕਲਪ ਬਣਨ ਅਤੇ ਤੁਸੀਂ ਅਤੇ ਅਸੀਂ ਮਿਲ ਕੇ ਹਰ ਸੰਕਲਪ ਨੂੰ ਸਿੱਧ ਕਰਕੇ ਰਹੀਏ ਇਸ ਕੰਮ ਦੇ ਲਈ ਅਸੀਂ ਵੀ ਜੁਟੇ ਹਾਂ, ਤੁਸੀਂ ਵੀ ਜੁਟੇ ਹੋ, ਮਿਲ ਕੇ ਜੁਟੇ ਹਾਂ ਅਤੇ ਜੁਟ ਕੇ ਜਿੱਤ ਵੀ ਪਾਉਣ ਵਾਲੇ ਹਾਂ।
ਭਾਈਓ ਅਤੇ ਭੈਣੋਂ,
ਅੱਜ ਪੂਰਾ ਦੇਸ਼ ਇਹ ਦੇਖ ਰਿਹਾ ਹੈ ਕਿ ਬੀਤੇ ਸਾਲਾਂ ਵਿੱਚ ਹਿੰਸਾ, ਅਰਾਜਕਤਾ ਅਤੇ ਅਵਿਸ਼ਵਾਸ ਦੀਆਂ ਦਹਾਕਿਆਂ ਪੁਰਾਣੀ ਸਮੱਸਿਆਵਾਂ ਕਿਵੇਂ ਉਸ ਦਾ ਸਮਾਧਾਨ ਕੀਤਾ ਜਾ ਰਿਹਾ ਹੈ, ਕਿਵੇਂ ਰਸਤੇ ਖੋਜੇ ਜਾ ਰਹੇ ਹਨ। ਕਦੇ ਇਸ ਖੇਤਰ ਦੀ ਚਰਚਾ ਹੁੰਦੀ ਸੀ। ਤਾਂ ਕਦੇ ਬੰਬ ਦੀ ਆਵਾਜ਼ ਸੁਣਾਈ ਦਿੰਦੀ ਸੀ, ਕਦੇ ਗੋਲੀਆਂ ਦੀ ਆਵਾਜ਼ ਸੁਣਾਈ ਦਿੰਦੀ ਸੀ। ਅੱਜ ਤਾਲੀਆਂ ਗੂੰਜ ਰਹੀਆਂ ਹਨ। ਜੈਕਾਰਾ ਹੋ ਰਿਹਾ ਹੈ। ਪਿਛਲੇ ਵਰ੍ਹੇ ਸਤੰਬਰ ਵਿੱਚ ਕਾਰਬੀ ਆਂਗਲੋਂਗ ਦੇ ਅਨੇਕ ਸੰਗਠਨ ਸ਼ਾਂਤੀ ਅਤੇ ਵਿਕਾਸ ਦੇ ਰਸਤੇ ‘ਤੇ ਅੱਗੇ ਵਧਣ ਦਾ ਸੰਕਲਪ ਲੈ ਕੇ ਜੁੜ ਗਏ ਹਨ। 2020 ਵਿੱਚ ਬੋਡੋ ਸਮਝੌਤੇ ਨੇ ਸਥਾਈ ਸ਼ਾਂਤੀ ਨੇ ਨਵੇਂ ਦੁਆਰ ਖੋਲ ਦਿੱਤੇ ਹਨ। ਅਸਾਮ ਦੇ ਇਲਾਵਾ ਤ੍ਰਿਪੁਰਾ ਵਿੱਚ ਵੀ NLFT ਨੇ ਸ਼ਾਂਤੀ ਦੇ ਪਥ ‘ਤੇ ਕਦਮ ਵਧਾਏ। ਕਰੀਬ ਢਾਈ ਦਹਾਕੇ ਤੋਂ ਜੋ ਬ੍ਰੂ-ਰਿਯਾਂਗ ਨਾਲ ਜੁੜੀਆਂ ਸਮੱਸਿਆਵਾਂ ਚਲ ਰਹੀਆਂ ਸਨ, ਉਸ ਨੂੰ ਵੀ ਹੱਲ ਕੀਤਾ ਗਿਆ। ਬਾਕੀ ਥਾਵਾਂ ਵਿੱਚ ਵੀ ਸਥਾਈ ਸ਼ਾਂਤੀ ਦੇ ਲਈ ਸਾਡੇ ਪ੍ਰਯਤਨ ਲਗਾਤਾਰ ਚਲ ਰਹੇ ਹਨ, ਗੰਭੀਰਤਾ ਨਾਲ ਚਲ ਰਹੇ ਹਨ।
ਸਾਥੀਓ,
ਹਿੰਸਾ ਨਾਲ, ਅਸ਼ਾਂਤੀ ਨਾਲ ਜੋ ਸਭ ਤੋਂ ਅਧਿਕ ਪ੍ਰਭਾਵਿਤ ਹੁੰਦੀ ਰਹੀਆਂ ਹਨ, ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਦੁਖ ਸਹਿਣਾ ਪਿਆ ਹੈ, ਜਿਨ੍ਹਾਂ ਦੇ ਹੰਝੂ ਕਦੇ ਸੁੱਕੇ ਨਹੀਂ ਹਨ। ਉਹ ਸਾਡੀਆਂ ਮਾਤਾਵਾਂ ਹਨ, ਸਾਡੀਆਂ ਭੈਣਾਂ ਹਨ, ਸਾਡੇ ਬੱਚੇ ਹਨ। ਅੱਜ ਮੈਂ ਜਦੋਂ ਹਥਿਆਰ ਛੱਡ ਕੇ ਜੰਗਲ ਤੋਂ ਵਾਪਸ ਆਏ ਨੌਜਵਾਨਾਂ ਨੂੰ ਆਪਣੇ ਪਰਿਵਾਰ ਦੇ ਨਾਲ ਪਰਿਵਾਰ ਦੇ ਕੋਲ ਵਾਪਸ ਆਏ ਦੇਖਦਾ ਹਾਂ ਅਤੇ ਮੈਂ ਜਦੋਂ ਉਨ੍ਹਾਂ ਮਾਤਾਵਾਂ ਦੀਆਂ ਅੱਖਾਂ ਦੇਖਦਾ ਹਾਂ, ਉਨ੍ਹਾਂ ਮਾਤਾਵਾਂ ਦੀਆਂ ਅੱਖਾਂ ਵਿੱਚ ਜੋ ਖੁਸ਼ੀ ਮਹਿਸੂਸ ਹੁੰਦੀ ਹੈ, ਹਰਸ਼ ਦੇ ਹੰਝੂ ਵਹਿਣ ਲਗ ਜਾਂਦੇ ਹਨ। ਮਾਂ ਦੇ ਜੀਵਨ ਨੂੰ ਇੱਕ ਸਾਂਤਵਨਾ ਮਿਲਦੀ ਹੈ, ਸੰਤੋਸ਼ ਮਿਲਦਾ ਹੈ, ਤਦ ਮੈਂ ਅਸ਼ੀਰਵਾਦ ਦੀ ਅਨੁਭੂਤੀ ਕਰਦਾ ਹਾਂ। ਅੱਜ ਇੱਥੇ ਵੀ ਇੰਨੀ ਵੱਡੀ ਸੰਖਿਆ ਵਿੱਚ ਮਾਤਾਵਾਂ-ਭੈਣਾਂ ਆਈਆਂ ਹਨ, ਇਨ੍ਹਾਂ ਮਾਤਾਵਾਂ-ਭੈਣਾਂ ਦਾ ਇੱਥੇ ਆਉਣਾ, ਅਸ਼ੀਰਵਾਦ ਦੇਣਾ ਇਹ ਵੀ ਸ਼ਾਂਤੀ ਦੇ ਪ੍ਰਯਤਨਾਂ ਨੂੰ ਨਵੀਂ ਸ਼ਕਤੀ ਦਿੰਦੇ ਹਨ, ਨਵੀਂ ਊਰਜਾ ਦਿੰਦੇ ਹਨ। ਇਸ ਖੇਤਰ ਦੇ ਲੋਕਾਂ ਦੇ ਜੀਵਨ, ਇੱਥੇ ਦੇ ਬੇਟੇ-ਬੇਟੀਆਂ ਦਾ ਜੀਵਨ ਬਿਹਤਰ ਹੋਵੇ, ਇਸ ਦੇ ਲਈ ਕੇਂਦਰ ਅਤੇ ਰਾਜ ਦੀ ਡਬਲ ਇੰਜਣ ਦੀ ਸਰਕਾਰ ਪੂਰੀ ਸ਼ਕਤੀ ਨਾਲ ਕੰਮ ਕਰ ਰਹੀ ਹੈ। ਸਮਰਪਣ ਭਾਵ ਨਾਲ ਕੰਮ ਕਰ ਰਹੀ ਹੈ, ਸੇਵਾ ਭਾਵ ਨਾਲ ਕੰਮ ਕਰ ਰਹੀ ਹੈ।
ਅਸਾਮ ਵਿੱਚ, ਨੌਰਥ ਈਸਟ ਵਿੱਚ ਸਰਕਾਰ ਅਤੇ ਸਮਾਜ ਦੇ ਸਮੂਹਿਕ ਪ੍ਰਯਤਨਾਂ ਨਾਲ ਜਿਵੇਂ-ਜਿਵੇਂ ਸ਼ਾਂਤੀ ਵਾਪਸ ਆ ਰਹੀ ਹੈ, ਓਵੇਂ-ਓਵੇਂ ਪੁਰਾਣੇ ਨਿਯਮਾਂ ਵਿੱਚ ਵੀ ਬਦਲਾਵ ਕੀਤਾ ਜਾ ਰਿਹਾ ਹੈ। ਲੰਬੇ ਸਮੇਂ ਤੱਕ Armed Forces Special Power Act (AFSPA) ਨੌਰਥ ਈਸਟ ਦੇ ਅਨੇਕ ਰਾਜਾਂ ਵਿੱਚ ਰਿਹਾ ਹੈ। ਲੇਕਿਨ ਬੀਤੇ 8 ਸਾਲਾਂ ਦੌਰਾਨ ਸਥਾਈ ਸ਼ਾਂਤੀ ਅਤੇ ਬਿਹਤਰ ਕਾਨੂੰਨ ਵਿਵਸਥਾ ਲਾਗੂ ਹੋਣ ਦੇ ਕਾਰਨ ਅਸੀਂ AFSPA ਨੂੰ ਨੌਰਥ ਈਸਟ ਦੇ ਕਈ ਖੇਤਰਾਂ ਤੋਂ ਹਟਾ ਦਿੱਤਾ ਹੈ। ਬੀਤੇ 8 ਸਾਲਾਂ ਦੌਰਾਨ ਨੌਰਥ ਈਸਟ ਵਿੱਚ ਹਿੰਸਾ ਦੀ ਘਟਨਾ ਵਿੱਚ ਕਰੀਬ 75 ਪ੍ਰਤੀਸ਼ਤ ਦੀ ਕਮੀ ਆਈ ਹੈ। ਇਹੀ ਕਾਰਨ ਹੈ ਕਿ ਪਹਿਲਾਂ ਤ੍ਰਿਪੁਰਾ ਅਤੇ ਫਿਰ ਮੇਘਾਲਯ ਤੋਂ AFSPA ਨੂੰ ਹਟਾਇਆ ਗਿਆ। ਅਸਾਮ ਵਿੱਚ ਤਾਂ 3 ਦਹਾਕੇ ਤੋਂ ਇਹ ਲਾਗੂ ਸੀ। ਸਥਿਤੀਆਂ ਵਿੱਚ ਸੁਧਾਰ ਨਾ ਹੋਣ ਦੇ ਕਾਰਨ ਪਹਿਲਾਂ ਦੀਆਂ ਸਰਕਾਰਾਂ ਇਸ ਨੂੰ ਵਾਰ-ਵਾਰ ਅੱਗੇ ਵਧਾਉਂਦੀਆਂ ਰਹੀਆਂ। ਲੇਕਿਨ ਬੀਤੇ ਵਰ੍ਹਿਆਂ ਵਿੱਚ ਹਾਲਾਤ ਨੂੰ ਅਜਿਹਾ ਸੰਭਾਲਿਆ ਗਿਆ ਕਿ ਅੱਜ ਅਸਾਮ ਦੇ 23 ਜ਼ਿਲ੍ਹਿਆਂ ਤੋਂ AFSPA ਹਟਾ ਦਿੱਤਾ ਗਿਆ ਹੈ। ਹੋਰ ਖੇਤਰਾਂ ਵਿੱਚ ਵੀ ਅਸੀਂ ਤੇਜ਼ੀ ਨਾਲ ਹਾਲਾਤ ਆਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਕਿ ਉੱਥੋਂ ਵੀ AFSPA ਨੂੰ ਹਟਾਇਆ ਜਾ ਸਕੇ। ਨਾਗਾਲੈਂਡ ਅਤੇ ਮਣੀਪੁਰ ਵਿੱਚ ਵੀ ਇਸ ਦਿਸ਼ਾ ਵਿੱਚ ਬਹੁਤ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ।
ਸਾਥੀਓ,
ਨੌਰਥ ਈਸਟ ਦੇ ਰਾਜਾਂ ਦੇ ਅੰਦਰ ਦੀਆਂ ਸਮੱਸਿਆਵਾਂ ਤਾਂ ਹੋ ਹੀ ਰਹੀਆਂ ਹਨ, ਰਾਜਾਂ ਦੇ ਦਰਮਿਆਨ ਵੀ ਦਹਾਕਿਆਂ ਪੁਰਾਣਾ ਜੋ ਸੀਮਾ ਵਿਵਾਦ ਸਨ, ਉਹ ਵੀ ਬਹੁਤ ਸੌਹਾਰਦ ਦੇ ਨਾਲ ਹੱਲ ਕੀਤੇ ਜਾ ਰਹੇ ਹਨ। ਮੈਂ ਹਿਮੰਤਾ ਜੀ ਅਤੇ ਨੌਰਥ ਈਸਟ ਦੇ ਦੂਸਰੇ ਮੁੱਖ ਮੰਤਰੀਆਂ ਨੂੰ ਵੀ ਅੱਜ ਵਿਸ਼ੇਸ਼ ਵਧਾਈ ਦੇਵਾਂਗਾ ਕਿ ਉਨ੍ਹਾਂ ਪ੍ਰਯਤਨਾਂ ਨਾਲ ਨੌਰਥ ਈਸਟ ਹੁਣ ਦੇਸ਼ ਦੀ ਇੱਕ ਸਸ਼ਕਤ ਆਰਥਿਕ ਇਕਾਈ ਬਣਨ ਦੇ ਵੱਲ ਅਗ੍ਰਸਰ ਹੈ। ਸਬਕਾ ਸਾਥ, ਸਬਕਾ ਵਿਕਾਸ ਦੀ ਭਾਵਨਾ ਦੇ ਨਾਲ ਅੱਜ ਸੀਮਾ ਨਾਲ ਜੁੜੇ ਮਾਮਲਿਆਂ ਦਾ ਸਮਾਧਾਨ ਖੋਜਿਆ ਜਾ ਰਿਹਾ ਹੈ। ਅਸਾਮ ਅਤੇ ਮੇਘਾਲਯ ਦਰਮਿਆਨ ਬਣੀ ਸਹਿਮਤੀ ਦੂਸਰੇ ਮਾਮਲਿਆਂ ਨੂੰ ਵੀ ਪ੍ਰੋਤਸਾਹਿਤ ਕਰੇਗੀ। ਇਸ ਨਾਲ ਇਸ ਪੂਰੇ ਖੇਤਰ ਦੇ ਵਿਕਾਸ ਦੀਆਂ ਆਕਾਂਖਿਆਵਾਂ ਨੂੰ ਬਲ ਮਿਲੇਗਾ।
ਭਾਈਓ ਅਤੇ ਭੈਣੋਂ,
ਬੋਡੋ ਅਕਾਰਡ ਹੋਵੇ ਜਾਂ ਫਿਰ ਕਾਰਬੀ ਆਂਗਲੋਂਗ ਦਾ ਸਮਝੌਤਾ, ਲੋਕਲ ਸੈਲਫ ਗਵਰਨੈਂਸ ਇਸ ‘ਤੇ ਅਸੀਂ ਬਹੁਤ ਬਲ ਦਿੱਤਾ ਹੈ। ਕੇਂਦਰ ਸਰਕਾਰ ਦਾ ਬੀਤੇ 7-8 ਸਾਲ ਤੋਂ ਇਹ ਨਿਰੰਤਰ ਪ੍ਰਯਤਨ ਰਿਹਾ ਹੈ ਕਿ ਸਥਾਨਕ ਸ਼ਾਸਨ ਦੀਆਂ ਸੰਸਥਾਵਾਂ ਨੂੰ ਸਸ਼ਕਤ ਕੀਤਾ ਜਾਵੇ, ਉਨ੍ਹਾਂ ਨੂੰ ਅਧਿਕ ਪਾਰਦਰਸ਼ੀ ਬਣਾਇਆ ਜਾਵੇ। ਕਾਰਬੀ ਆਂਗਲੋਂਗ ਔਟੋਨੌਮਸ ਕਾਉਂਸਿਲ ਹੋਵੇ ਜਾਂ ਫਿਰ ਦੂਸਰੇ ਸਥਾਨਕ ਸੰਸਥਾਨ ਇਨ੍ਹਾਂ ‘ਤੇ ਇਹ ਬਹੁਤ ਵੱਡੀ ਜ਼ਿੰਮੇਦਾਰੀ ਹੈ। ਕੇਂਦਰ ਅਤੇ ਰਾਜ ਦੀਆਂ ਯੋਜਨਾਵਾਂ ਨੂੰ ਤੇਜ਼ ਗਤੀ ਨਾਲ ਪਿੰਡ-ਪਿੰਡ ਪਹੁੰਚਾਉਣ ਦੀ ਬਹੁਤ ਵੱਡੀ ਜ਼ਿੰਮੇਵਾਰੀ ਵੀ ਇਨ੍ਹਾਂ ਸੰਸਥਾਨਾਂ ਤੋਂ ਹੀ ਪੂਰੀ ਹੋਵੇਗੀ। ਜਨਸੁਵਿਧਾ, ਜਨਕਲਿਆਣ ਅਤੇ ਜਨਭਾਗੀਦਾਰੀ, ਇਹ ਸਾਡੀ ਸਭ ਦੀ ਪ੍ਰਾਥਮਿਕਤਾ ਹੈ।
ਭਾਈਓ ਅਤੇ ਭੈਣੋਂ,
ਰਾਸ਼ਟਰ ਦੇ ਵਿਕਾਸ ਦੇ ਲਈ ਰਾਜ ਦਾ ਵਿਕਾਸ ਅਤੇ ਰਾਜ ਦੇ ਵਿਕਾਸ ਦੇ ਲਈ ਪਿੰਡ ਦਾ ਵਿਕਾਸ, ਨਗਰਾਂ ਦਾ ਵਿਕਾਸ ਇਹ ਬਹੁਤ ਜ਼ਰੂਰੀ ਹੈ। ਪਿੰਡਾਂ ਦਾ ਸਹੀ ਵਿਕਾਸ ਤਦੇ ਸੰਭਵ ਹੈ ਜਦੋਂ ਸਥਾਨਕ ਜ਼ਰੂਰਤਾਂ ਦੇ ਅਨੁਸਾਰ, ਸਥਾਨਕ ਸਥਿਤੀਆਂ ਦੇ ਅਨੁਸਾਰ ਵਿਕਾਸ ਯੋਜਨਾਵਾਂ ਬਣਨ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਅਮਲ ਕੀਤਾ ਜਾਵੇ। ਇਸ ਲਈ ਬੀਤੇ ਵਰ੍ਹਿਆਂ ਵਿੱਚ ਕੇਂਦਰ ਦੀਆਂ ਯੋਜਨਾਵਾਂ ਵਿੱਚ ਅਸੀਂ ਸਥਾਨਕ ਜ਼ਰੂਰਤਾਂ ਦਾ ਬਹੁਤ ਧਿਆਨ ਵਿੱਚ ਰੱਖਿਆ ਹੈ। ਹੁਣ ਜਿਵੇਂ ਗਰੀਬਾਂ ਦੇ ਆਵਾਸ ਨਾਲ ਜੁੜੀਆਂ ਯੋਜਨਾਵਾਂ ਹੋਣ, ਜੋ ਪਹਿਲਾਂ ਚਲਦੀਆਂ ਸਨ, ਉਨ੍ਹਾਂ ਦੇ ਨਕਸ਼ੇ ਤੋਂ ਲੈ ਕੇ ਮੈਟੀਰੀਅਲ ਤੱਕ ਸਭ ਕੁਝ ਦਿੱਲੀ ਵਿੱਚ ਤੈਅ ਹੁੰਦਾ ਸੀ। ਜਦ ਕਿ ਕਾਰਬੀ ਆਂਗਲੋਂਗ ਜਿਹੇ ਆਦਿਵਾਸੀ ਖੇਤਰਾਂ ਦੀਆਂ ਪਰੰਪਰਾਵਾਂ ਅਲੱਗ ਹਨ, ਘਰਾਂ ਦੇ ਨਿਰਮਾਣ ਨਾਲ ਜੁੜੀ ਸੰਸਕ੍ਰਿਤੀ ਅਲੱਗ ਹੈ, ਮੈਟੀਰੀਅਲ ਦੀ ਉਪਲਬਧਤਾ ਅਲੱਗ ਹੈ। ਇਸ ਲਈ ਇੱਕ ਵੱਡਾ ਬਦਲਾਵ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿੱਚ ਇਹੀ ਕਿਹਾ ਗਿਆ ਕਿ ਲਾਭਾਰਥੀ ਦੇ ਬੈਂਕ ਖਾਤੇ ਵਿੱਚ ਸਿੱਧੇ ਪੈਸੇ ਜਾਣਗੇ। ਇਸ ਦੇ ਬਾਅਦ ਉਹ ਲਾਭਾਰਥੀ, ਆਪਣੀ ਸੰਸਦ ਦੇ ਅਨੁਸਾਰ, ਆਪਣੀ ਇੱਛਾ ਦੇ ਅਨੁਸਾਰ ਉਹ ਖੁਦ ਦਾ ਘਰ ਬਣਾਵੇਗਾ ਅਤੇ ਸਿੰਨਾ ਤਾਨ ਕੇ ਦੁਨੀਆ ਨੂੰ ਕਹੇਗਾ ਕਿ ਮੇਰਾ ਘਰ ਹੈ, ਮੈਂ ਬਣਾਇਆ ਹੈ। ਸਾਡੇ ਲਈ ਇਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਇਹ ਕੋਈ ਸਰਕਾਰ ਦੀ ਕ੍ਰਿਪਾ ਦਾ ਪ੍ਰੋਗਰਾਮ ਨਹੀਂ ਹੈ।
ਸਾਡੇ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਗਰੀਬਾਂ ਦੇ ਸੁਪਨਿਆਂ ਦਾ ਮਹਿਲ ਬਣਾਉਣ ਦਾ ਸੁਪਨਾ ਹੈ, ਗਰੀਬ ਦੀ ਇੱਛਾ ਦੇ ਅਨੁਸਾਰ ਬਣਾਉਣ ਦਾ ਸੁਪਨਾ ਹੈ। ਪਿੰਡ ਦੇ ਵਿਕਾਸ ਵਿੱਚ ਪਿੰਡ ਦੇ ਲੋਕਾਂ ਦੀ ਅਧਿਕ ਭਾਗੀਦਾਰੀ ਦੀ ਇਹ ਭਾਵਨਾ ਹਰ ਘਰ ਜਲ ਯੋਜਨਾ ਵਿੱਚ ਵੀ ਹੈ। ਘਰ-ਘਰ ਜੋ ਪਾਈਪ ਨਾਲ ਪਾਣੀ ਪਹੁੰਚ ਰਿਹਾ ਹੈ, ਉਸ ਨੂੰ ਪਿੰਡ ਦੀਆਂ ਪਾਣੀ ਦੀਆਂ ਕਮੇਟੀਆਂ ਹੀ ਮੈਨੇਜ ਕਰਨ, ਅਤੇ ਉਸ ਵਿੱਚ ਵੀ ਕਮੇਟੀਆਂ ਵਿੱਚ ਜ਼ਿਆਦਾਤਰ ਮਾਤਾਵਾਂ-ਭੈਣਾਂ ਹੋਣ। ਕਿਉਂਕਿ ਪਾਣੀ ਦਾ ਮਹੱਤਵ ਕੀ ਹੁੰਦਾ ਹੈ ਉਹ ਮਾਤਾਵਾਂ-ਭੈਣਾਂ ਜਿੰਨੀਆਂ ਸਮਝਦੀਆਂ ਹਨ ਨਾ, ਇੰਨੀ ਮਰਦਾਂ ਨੂੰ ਸਮਝ ਨਹੀਂ ਆਉਂਦੀ ਹੈ ਇਸ ਲਈ ਅਸੀਂ ਮਾਤਾਵਾਂ- ਭੈਣਾਂ ਨੂੰ ਕੇਂਦਰ ਵਿੱਚ ਕਰਕੇ ਪਾਣੀ ਦੀਆਂ ਯੋਜਨਾਵਾਂ ‘ਤੇ ਬਲ ਦਿੱਤਾ ਹੈ। ਮੈਨੂੰ ਦੱਸਿਆ ਗਿਆ ਹੈ ਕਿ ਇਸ ਯੋਜਨਾ ਦੇ ਸ਼ੁਰੂ ਹੋਣ ਤੋਂ ਪਹਿਲਾਂ ਤੱਕ ਜਿੱਥੇ 2 ਪ੍ਰਤੀਸ਼ਤ ਤੋਂ ਵੀ ਘੱਟ ਪਿੰਡ ਦੇ ਘਰਾਂ ਵਿੱਚ ਇੱਥੇ ਪਾਈਪ ਤੋਂ ਪਾਣੀ ਪਹੁੰਚਦਾ ਸੀ। ਹੁਣ ਲਗਭਗ 40 ਪ੍ਰਤੀਸ਼ਤ ਪਰਿਵਾਰਾਂ ਤੱਕ ਪਾਈਪ ਤੋਂ ਪਾਣੀ ਪਹੁੰਚ ਚੁੱਕਿਆ ਹੈ। ਮੈਨੂੰ ਵਿਸ਼ਵਾਸ ਹੈ, ਜਲਦ ਹੀ ਜਲ ਅਸਾਮ ਦੇ ਹਰ ਘਰ ਪਾਈਪ ਤੋਂ ਜਲ ਪਹੁੰਚਣ ਲਗ ਜਾਵੇਗਾ।
ਭਾਈਓ ਅਤੇ ਭੈਣੋਂ,
ਜਨਜਾਤੀ ਸਮਾਜ ਦੀ ਸੰਸਕ੍ਰਿਤੀ, ਇੱਥੇ ਦੀ ਭਾਸ਼ਾ, ਇੱਥੇ ਦਾ ਖਾਨ-ਪਾਨ, ਇੱਥੇ ਦੀ ਕਲਾ, ਇੱਥੇ ਦਾ ਹਸ਼ਤਸ਼ਿਲਪ, ਇਹ ਸਾਰੇ ਸਿਰਫ ਇੱਥੇ ਦੀ ਹੀ ਨਹੀਂ ਇਹ ਮੇਰੇ ਹਿੰਦੁਸਤਾਨ ਦੀ ਧਰੋਹਰ ਹੈ। ਤੁਹਾਡੀ ਇਸ ਧਰੋਹਰ ਦੇ ਲਈ ਹਰ ਹਿੰਦੁਸਤਾਨੀ ਨੂੰ ਮਾਣ ਹੈ ਅਤੇ ਅਸਾਮ ਤਾਂ ਅਸਾਮ ਦਾ ਹਰ ਜ਼ਿਲ੍ਹਾ, ਹਰ ਖੇਤਰ, ਹਰ ਜਨਜਾਤੀ ਇਸ ਖੇਤਰ ਵਿੱਚ ਤਾਂ ਬਹੁਤ ਸਮ੍ਰਿੱਧ ਹੈ। ਇੱਥੇ ਸੱਭਿਆਚਾਰਕ ਧਰੋਹਰ ਭਾਰਤ ਨੂੰ ਜੋੜਦੀ ਹੈ, ਏਕ ਭਾਰਤ ਸ਼੍ਰੇਸ਼ਠ ਭਾਰਤ ਦੇ ਭਾਵ ਨੂੰ ਮਜ਼ਬੂਤੀ ਦਿੰਦੀ ਹੈ। ਇਸ ਲਈ ਕੇਂਦਰ ਸਰਕਾਰ ਦਾ ਇਹ ਪ੍ਰਯਤਨ ਰਿਹਾ ਹੈ ਕਿ ਆਦਿਵਾਸੀ ਕਲਾ-ਸੰਸਕ੍ਰਿਤੀ, ਆਰਟ-ਕ੍ਰਾਫਟ ਨੂੰ ਸੰਜੋਇਆ ਜਾਵੇ, ਉਨ੍ਹਾਂ ਦੇ ਭਵਿੱਖ ਦੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦੀ ਵਿਵਸਥਾ ਬਣੇ। ਅੱਜ ਦੇਸ਼ਭਰ ਵਿੱਚ ਜੋ ਆਦਿਵਾਸੀ ਮਿਊਜ਼ੀਅਮ ਬਣਾਏ ਜਾ ਰਹੇ ਹਨ, ਆਦਿਵਾਸੀ ਸੁਤੰਤਰਤਾ ਸੈਨਾਨੀਆਂ ਦੇ ਨਾਮ ‘ਤੇ ਜੋ ਸੰਗ੍ਰਹਾਲਯ ਵਿਕਸਿਤ ਕੀਤੇ ਜਾ ਰਹੇ ਹਨ, ਉਸ ਦੇ ਪਿੱਛੇ ਦੀ ਸੋਚ ਵੀ ਇਹੀ ਹੈ। ਕੇਂਦਰ ਸਰਕਾਰ ਦੁਆਰਾ, ਟ੍ਰਾਈਬਲ ਟੈਲੇਂਟ ਦਾ, ਜਨਜਾਤੀ ਸਮਾਜ ਵਿੱਚ ਜੋ ਲੋਕਲ ਉਤਪਾਦ ਹਨ, ਉਨ੍ਹਾਂ ਨੂੰ ਵੀ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ।
ਕਾਰਬੀ ਆਂਗਲੋਂਗ ਸਹਿਤ ਪੂਰੇ ਅਸਾਮ ਵਿੱਚ ਹਥਕਰਘੇ ਨਾਲ ਬਣੇ ਸੂਤੀ ਕਪੜੇ, ਬਾਂਸ, ਲਕੜੀ ਅਤੇ ਮੈਟਲ ਦੇ ਬਰਤਨਾਂ, ਦੂਸਰੀ ਕਲਾਕ੍ਰਿਤੀਆਂ ਦੀ ਇੱਕ ਬਹੁਤ ਅਦਭੁਤ ਪਰਿਪਾਟੀ ਹੈ। ਇਨ੍ਹਾਂ ਲੋਕਲ ਪ੍ਰੋਡਕਟਸ ਦੇ ਲਈ ਵੋਕਲ ਹੋਣਾ ਬਹੁਤ ਜ਼ਰੂਰੀ ਹੈ। ਇਹ ਪ੍ਰੋਡਕਟ ਦੇਸ਼ ਅਤੇ ਦੁਨੀਆ ਦੇ ਬਜ਼ਾਰਾਂ ਤੱਕ ਪਹੁੰਚੇ, ਹਰ ਘਰ ਤੱਕ ਪਹੁੰਚੇ, ਇਸ ਦੇ ਲਈ ਸਰਕਾਰ ਹਰ ਜ਼ਰੂਰੀ ਪਲੈਟਫਾਰਮ ਤਿਆਰ ਕਰ ਰਹੀ ਹੈ ਅਤੇ ਦੂਰ-ਸੁਦੂਰ ਜੰਗਲਾਂ ਵਿੱਚ ਰਹਿਣ ਵਾਲੇ ਮੇਰੇ ਭਾਈ-ਭੈਣ, ਕਲਾ ਨਾਲ ਜੁੜੇ ਮੇਰੇ ਭਾਈ-ਭੈਣ, ਹਸ਼ਤਸ਼ਲਿਪ ਨਾਲ ਜੁੜੇ ਭਾਈ-ਭੈਣ, ਮੈਂ ਹਰ ਜਗ੍ਹਾ ‘ਤੇ ਜਾ ਕੇ ਤੁਹਾਡੀ ਗੱਲ ਕਰਦਾ ਹਾਂ। ਵੋਕਲ ਫਾਰ ਲੋਕਲ ਹਰ ਜਗ੍ਹਾ ਬੋਲਦਾ ਰਹਿੰਦਾ ਹਾਂ। ਕਿਉਂਕਿ ਤੁਸੀਂ ਜੋ ਕਰਦੇ ਹੋ, ਉਸ ਨੂੰ ਹਿੰਦੁਸਤਾਨ ਦੇ ਘਰਾਂ ਵਿੱਚ ਜਗ੍ਹਾ ਮਿਲੇ, ਦੁਨੀਆ ਵਿੱਚ ਉਸ ਦਾ ਸਨਮਾਨ ਵਧੇ।
ਸਾਥੀਓ,
ਆਜ਼ਾਦੀ ਕੇ ਇਸ ਅੰਮ੍ਰਿਤਕਾਲ ਵਿੱਚ ਕਾਰਬੀ ਆਂਗਲੋਂਗ ਵੀ ਸ਼ਾਂਤੀ ਅਤੇ ਵਿਕਾਸ ਦੇ ਨਵੇਂ ਭਵਿੱਖ ਦੇ ਵੱਲ ਵਧ ਰਿਹਾ ਹੈ। ਹੁਣ ਇੱਥੋਂ ਅਸੀਂ ਪਿੱਛੇ ਮੁੜ ਕੇ ਨਹੀਂ ਦੇਖਣਾ ਹੈ। ਆਉਣ ਵਾਲੇ ਕੁਝ ਵਰ੍ਹਿਆਂ ਵਿੱਚ ਅਸੀਂ ਮਿਲ ਕੇ ਉਸ ਵਿਕਾਸ ਦੀ ਭਰਪਾਈ ਕਰਨੀ ਹੈ, ਜੋ ਬੀਤੇ ਦਹਾਕਿਆਂ ਵਿੱਚ ਅਸੀਂ ਨਹੀਂ ਕਰ ਪਾਏ ਸਨ। ਅਸਾਮ ਦੇ ਵਿਕਾਸ ਦੇ ਪ੍ਰਯਤਨ ਵਿੱਚ, ਅਸੀਂ ਪੂਰੀ ਤਰ੍ਹਾਂ ਨਾਲ ਤੁਹਾਡੇ ਨਾਲ ਹਾਂ। ਮੈਂ ਫਿਰ ਇੱਕ ਵਾਰ ਇੰਨੀ ਵੱਡੀ ਤਾਦਾਦ ਵਿੱਚ ਤੁਸੀਂ ਅਸ਼ੀਰਵਾਦ ਦੇਣ ਆਏ ਹੋ। ਮੈਂ ਫਿਰ ਇੱਕ ਵਾਰ ਵਿਸ਼ਵਾਸ ਦਿਵਾਉਂਦਾ ਹਾਂ, ਮੈਂ ਪਹਿਲਾਂ ਵੀ ਕਿਹਾ ਸੀ ਤੁਹਾਡਾ ਇਹ ਜੋ ਪਿਆਰ ਹੈ ਨਾ, ਇਸ ਪਿਆਰ ਨੂੰ ਮੈਂ ਵਿਆਜ ਸਮੇਤ ਲੌਟਾਵਾਂਗਾ। ਵਿਕਾਸ ਕਰਕੇ ਲੌਟਾਵਾਂਗਾ, ਮੇਰੀਆਂ ਤੁਹਾਨੂੰ ਬਹੁਤ ਸ਼ੁਭਕਾਮਨਾਵਾਂ ਹਨ।
ਕਾਰਡੋਮ! ਧੰਨਵਾਦ!
ਭਾਰਤ ਮਾਤਾ ਕੀ- ਜੈ
ਭਾਰਤ ਮਾਤਾ ਕੀ- ਜੈ
ਭਾਰਤ ਮਾਤਾ ਕੀ- ਜੈ
ਬਹੁਤ-ਬਹੁਤ ਧੰਨਵਾਦ! ਕਾਰਡੋਮ!
******
ਡੀਐੱਸ/ਐੱਸਟੀ/ਏਕੇ/ਡੀਕੇ
(Release ID: 1821246)
Visitor Counter : 98
Read this release in:
English
,
Urdu
,
Marathi
,
Hindi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam